ਮਾਝ ਮਹਲਾ ੩ ॥
maajh mahalaa 3 | Ang 116
Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das Tercer Canal Divino
ਐਥੈ ਸਾਚੇ; ਸੁ ਆਗੈ ਸਾਚੇ ॥
aithai saache; su aagai saache | Ang 116
Sant Singh KhalsaThose who are True here, are True hereafter as well.
Manmohan SinghHe who is true here, is true hereafter as well.
Manmohan Singh (Punjabi)ਜਿਹੜਾ ਏਥੇ ਸੱਚਾ ਹੈ, ਉਹ ਅੱਗੇ ਭੀ ਸੱਚਾ ਹੈ।
Fareedkot Teekaਸੋ ਪੁਰਸ਼ ਇਸ ਲੋਕ ਮੇਂ ਸਚੇ ਹੈਂ ਪੁਨਾ ਪ੍ਰਲੋਕ ਮੇਂ ਭੀ ਸਚੇ ਹੈਂ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਇਸ ਲੋਕ ਵਿਚ ਅਡੋਲ-ਚਿੱਤ ਰਹਿੰਦੇ ਹਨ, ਉਹ ਪਰਲੋਕ ਵਿਚ ਭੀ ਪ੍ਰਭੂ ਨਾਲ ਇਕ-ਮਿਕ ਹੋਏ ਰਹਿੰਦੇ ਹਨ।ਪਦ ਅਰਥ ਐਥੈ = ਇਸ ਲੋਕ ਵਿਚ, ਇਸ ਮਨੁੱਖਾ ਜਨਮ ਵਿਚ। ਸਾਚੇ = ਸਦਾ-ਥਿਰ ਪ੍ਰਭੂ ਨਾਲ ਇਕ-ਮਿਕ, ਅਡੋਲ-ਚਿੱਤ। ਸੁ = ਉਹ ਬੰਦੇ। ਆਗੈ = ਪਰਲੋਕ ਵਿਚ।
SikhNet (Spanish)Aquél que es Verdad aquí, es Verdad también más allá;
ਮਨੁ ਸਚਾ; ਸਚੈ ਸਬਦਿ ਰਾਚੇ ॥
man sachaa; sachai sabad raache | Ang 116
Sant Singh KhalsaThat mind is true, which is attuned to the True Shabad.
Manmohan SinghTrue is the soul that is absorbed in the True Name.
Manmohan Singh (Punjabi)ਸੱਚੀ ਹੈ ਆਤਮਾਂ ਜੋ ਸਤਿਨਾਮ ਅੰਦਰ ਲੀਨ ਹੈ।
Fareedkot Teekaਔਰ ਤਿਨ ਕਾ ਮਨ ਭੀ ਸਚਾ ਹੈ, ਜੋ ਗੁਰੋਂ ਕੇ ਸਚੇ ਉਪਦੇਸ ਮੇਂ ਰਚੇ ਹੈਂ॥
Prof. Sahib Singhਜੇਹੜੇ ਬੰਦੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਰਚੇ ਰਹਿੰਦੇ ਹਨ, ਉਹਨਾਂ ਦਾ ਮਨ ਅਡੋਲ ਹੋ ਜਾਂਦਾ ਹੈ।ਪਦ ਅਰਥ ਸਚਾ = ਸਦਾ-ਥਿਰ, ਅਡੋਲ।
SikhNet (Spanish)la mente despierta está imbuida con la Verdadera Palabra.
ਸਚਾ ਸੇਵਹਿ ਸਚੁ ਕਮਾਵਹਿ; ਸਚੋ ਸਚੁ ਕਮਾਵਣਿਆ ॥੧॥
sachaa seveh sach kamaaveh; sacho sach kamaavaniaa |1| Ang 116
Sant Singh KhalsaThey serve the True One, and practice Truth; they earn Truth, and only Truth. ||1||
Manmohan SinghThe True Lord he serves, True Name he repeats and nothing but Truth he practises.
Manmohan Singh (Punjabi)ਸੱਚੇ ਸਾਹਿਬ ਦੀ ਉਹ ਟਹਿਲ ਕਰਦਾ ਹੈ, ਸੱਚੇ ਨਾਮ ਦਾ ਉਹ ਜਾਪ ਕਰਦਾ ਹੈ ਅਤੇ ਨਿਰੋਲ ਸੱਚ ਦੀ ਹੀ ਊਹ ਕਿਰਤ ਕਰਦਾ ਹੈ।
Fareedkot Teekaਸਰੀਰ ਕਰ ਕੇ ਵਹੁ ਸਚਾ ਨਾਮ ਸੇਵਤੇ ਹੈਂ, ਔਰ ਬਾਣੀ ਕਰ ਕੇ ਸਚੇ ਕੋ ਸੇਵਤੇ ਹੈਂ ਸਚੇ ਨਾਮ ਕਾ ਮਨ ਕਰ ਕਮਾਉਣਾ ਕਰਤੇ ਹੈਂ॥੧॥
Prof. Sahib Singhਉਹ ਸਦਾ ਹੀ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ, ਸਿਮਰਨ ਦੀ ਹੀ ਕਮਾਈ ਕਰਦੇ ਹਨ, ਸਦਾ-ਥਿਰ ਪ੍ਰਭੂ ਨੂੰ ਹੀ ਸਿਮਰਦੇ ਰਹਿੰਦੇ ਹਨ ॥੧॥
SikhNet (Spanish)Aquél que sirve la Verdad y practica la Verdad, gana nada más que la Verdad. (1)
ਹਉ ਵਾਰੀ. ਜੀਉ ਵਾਰੀ; ਸਚਾ ਨਾਮੁ ਮੰਨਿ ਵਸਾਵਣਿਆ ॥
hau vaaree. jeeo vaaree; sachaa naam man vasaavaniaa | Ang 116
Sant Singh KhalsaI am a sacrifice, my soul is a sacrifice, to those whose minds are filled with the True Name.
Manmohan SinghI am devoted, my soul is devoted unto him who places the True Name in his mind.
Manmohan Singh (Punjabi)ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ ਊਸ ਉਤੋਂ ਜੋ ਸਤਿਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਊਂਦਾ ਹੈ।
Fareedkot Teekaਜੋ ਸਚਾ ਨਾਮ ਮਨ ਮੇਂ ਵਸਾਵਤੇ ਹੈਂ, ਮੈਂ ਤਿਨ ਕੇ ਵਾਰਨੇ ਬਲਿਹਾਰਨੇ ਜਾਤਾ ਹੂੰ॥
Prof. Sahib Singhਮੈਂ ਉਹਨਾਂ ਤੋਂ ਸਦਕੇ ਕੁਰਬਾਨ ਹਾਂ, ਜੋ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦੇ ਹਨ।ਪਦ ਅਰਥ ਮੰਨਿ = ਮਨਿ, ਮਨ ਵਿਚ।
SikhNet (Spanish)En sacrificio, ofrezco mi ser en sacrificio a aquéllos que enaltecen el Verdadero Nombre en su corazón,
ਸਚੇ ਸੇਵਹਿ ਸਚਿ ਸਮਾਵਹਿ; ਸਚੇ ਕੇ ਗੁਣ ਗਾਵਣਿਆ ॥੧॥ ਰਹਾਉ ॥
sache seveh sach samaaveh; sache ke gun gaavaniaa |1| rahaau | Ang 116
Sant Singh KhalsaThey serve the True One, and are absorbed into the True One, singing the Glorious Praises of the True One. ||1||Pause||
Manmohan SinghHe serves the True being, sings the praises of the True Being and gets absorbed in the True Being. Pause.
Manmohan Singh (Punjabi)ਉਹ ਸਤਿਪੁਰਖ ਦੀ ਖਿਦਮਤ ਗੁਜਾਰਦਾ ਹੈ, ਸਤਿਪੁਰਖ ਦਾ ਜੱਸ ਗਾਇਨ ਕਰਦਾ ਹੈ। ਅਤੇ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਪੁਨਾ ਜੋ ਸਚੇ ਗੁਣ ਗਾਵਣੇ ਵਾਲੇ ਹੂਏ ਹੈਂ, ਔਰ ਭੀ ਜੋ ਸਚੇ ਕੋ ਸੇਵਤੇ ਹੈਂ, ਸੋ ਸਚ ਮੇਂ ਸਮਾਵਤੇ ਹੈਂ॥੧॥ ਰਹਾਉ ॥
Prof. Sahib Singhਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦੇ ਹਨ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੧॥ ਰਹਾਉ ॥ਪਦ ਅਰਥ ਸਚਿ = ਸਦਾ-ਥਿਰ ਪ੍ਰਭੂ ਵਿਚ ॥੧॥ ਰਹਾਉ ॥
SikhNet (Spanish)ofrecen su Servicio al Uno Verdadero, y se inmergen en Él al cantar Sus Alabanzas. (1-Pausa)
ਪੰਡਿਤ ਪੜਹਿ; ਸਾਦੁ. ਨ ਪਾਵਹਿ ॥
panddit parreh; saad. na paaveh | Ang 116
Sant Singh KhalsaThe Pandits, the religious scholars read, but they do not taste the essence.
Manmohan SinghThe Pandit reads the religious texts but tastes not their relish.
Manmohan Singh (Punjabi)ਪੰਡਤ ਧਾਰਮਕ ਗ੍ਰੰਥ ਵਾਚਦਾ ਹੈ, ਪ੍ਰੰਤੂ ਊਨ੍ਹਾਂ ਦੇ ਸੁਆਦ ਨੂੰ ਨਹੀਂ ਲੈਂਦਾ।
Fareedkot Teekaਪੰਡਿਤ ਜਨ ਸ਼ਾਸਤ੍ਰੋਂ ਕੋ ਪੜਤੇ ਹੈਂ ਪਰੰਤੂ ਰਸ ਨਹੀਂ ਪਾਵਤੇ ਹੈਂ॥
Prof. Sahib Singhਪੰਡਿਤ ਲੋਕ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹਦੇ (ਤਾਂ) ਹਨ (ਪਰ) ਆਤਮਕ ਆਨੰਦ ਨਹੀਂ ਮਾਣ ਸਕਦੇ।ਪਦ ਅਰਥ ਸਾਦੁ = ਸੁਆਦ, ਆਤਮਕ ਆਨੰਦ।
SikhNet (Spanish)El Pandit lee los textos sagrados, pero no se deleita en ello,
ਦੂਜੈ ਭਾਇ; ਮਾਇਆ ਮਨੁ ਭਰਮਾਵਹਿ ॥
doojai bhaae; maaeaa man bharamaaveh | Ang 116
Sant Singh KhalsaIn love with duality and Maya, their minds wander, unfocused.
Manmohan SinghOwing to duality his mind wanders in worldly valuables.
Manmohan Singh (Punjabi)ਦਵੈਤ-ਭਾਵ ਦੇ ਕਾਰਨ ਊਸ ਦਾ ਚਿੱਤ ਸੰਸਾਰੀ ਪਦਾਰਥਾਂ ਅੰਦਰ ਭਟਕਦਾ ਹੈ।
Fareedkot Teekaਕਿਉਂਕਿ ਦ੍ਵੈਤ ਭਾਵ ਕਰ ਮਾਯਾ ਮੇਂ ਮਨ ਕੋ ਭਰਮਾਵਤੇ ਹੈਂ॥
Prof. Sahib Singh(ਕਿਉਂਕਿ) ਉਹ ਮਾਇਆ ਦੇ ਮੋਹ ਵਿਚ ਫਸ ਕੇ ਮਾਇਆ ਵਲ ਹੀ ਆਪਣੇ ਮਨ ਨੂੰ ਦੁੜਾਂਦੇ ਰਹਿੰਦੇ ਹਨ।ਪਦ ਅਰਥ ਭਾਇ = ਪਿਆਰ ਵਿਚ। ਦੂਜੈ ਭਾਇ = ਮਾਇਆ ਦੇ ਮੋਹ ਵਿਚ। ਭਰਮਾਵਹਿ = ਭਟਕਾਂਦੇ ਹਨ, ਦੁੜਾਂਦੇ ਹਨ।
SikhNet (Spanish)porque su mente está atenta a Maya, y está distraída en la dualidad.
ਮਾਇਆ ਮੋਹਿ. ਸਭ ਸੁਧਿ ਗਵਾਈ; ਕਰਿ ਅਵਗਣ ਪਛੋਤਾਵਣਿਆ ॥੨॥
maaeaa mohi. sabh sudh gavaaee; kar avagan pachhotaavaniaa |2| Ang 116
Sant Singh KhalsaThe love of Maya has displaced all their understanding; making mistakes, they live in regret. ||2||
Manmohan SinghThe love of wealth has ousted his understanding and committing misdeeds he regrets.
Manmohan Singh (Punjabi)ਧਨ ਦੌਲਤ ਦੀ ਲਗਨ ਨੇ ਉਸ ਦੀ ਅਕਲ ਮਾਰ ਛੱੜੀ ਹੈ ਅਤੇ ਮੰਦੇ ਅਮਲ ਕਮਾ ਕੇ ਊਹ ਪਸਚਾਤਾਪ ਕਰਦਾ ਹੈ।
Fareedkot Teekaਤਿਨ ਕੀ ਮਾਇਆ ਕੇ ਮੋਹ ਨੇ ਸਭ ਸੋਝੀ ਗਵਾਇ ਦਈ ਹੈ ਅਵਗੁਣ ਕਰ ਵਹੁ ਪਸਚਾਤਾਪ ਕਰਤੇ ਹੈਂ॥੨॥
Prof. Sahib Singhਮਾਇਆ ਦੇ ਮੋਹ ਦੇ ਕਾਰਨ ਉਹਨਾਂ ਨੇ (ਉੱਚੇ ਆਤਮਕ ਜੀਵਨ ਬਾਰੇ) ਸਾਰੀ ਸੂਝ ਗਵਾ ਲਈ ਹੁੰਦੀ ਹੈ, (ਮਾਇਆ ਦੀ ਖ਼ਾਤਰ) ਔਗੁਣ ਕਰ ਕਰ ਕੇ ਪਛੁਤਾਂਦੇ ਰਹਿੰਦੇ ਹਨ ॥੨॥ਪਦ ਅਰਥ ਮੋਹਿ = ਮੋਹ ਵਿਚ। ਸੁਧਿ = ਸੂਝ। ਕਰਿ = ਕਰ ਕੇ ॥੨॥
SikhNet (Spanish)En el amor de Maya ha perdido su poder de discernimiento, y en el error ha llegado a ese lamentable estado. (2)
ਸਤਿਗੁਰੁ ਮਿਲੈ; ਤਾ ਤਤੁ ਪਾਏ ॥
satigur milai; taa tat paae | Ang 116
Sant Singh KhalsaBut if they should meet the True Guru, then they obtain the essence of reality;
Manmohan SinghIf man meets the True Guru, then does he obtain reality,
Manmohan Singh (Punjabi)ਜੇਕਰ ਬੰਦਾ ਸੱਚੇ ਗੁਰਾਂ ਨੂੰ ਭੇਂਟ ਲਵੇ, ਤਦ ਉਹ ਅਸਲੀਅਤ ਨੂੰ ਪਾ ਲੈਂਦਾ ਹੈ,
Fareedkot Teekaਜਬ ਸਤਿਗੁਰੂ ਮਿਲੈ (ਤਤ) ਸਾਰ ਵਸਤੂ ਕੋ ਪਾਵਤਾ ਹੈ॥
Prof. Sahib Singhਜਦੋਂ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਉਹ ਅਸਲੀਅਤ ਸਮਝ ਲੈਂਦਾ ਹੈ,ਪਦ ਅਰਥ ਤਾ = ਤਦੋਂ। ਤਤੁ = ਅਸਲੀਅਤ।
SikhNet (Spanish)Encontrándose con el Guru Verdadero, uno conoce la Esencia,
ਹਰਿ ਕਾ ਨਾਮੁ; ਮੰਨਿ ਵਸਾਏ ॥
har kaa naam; man vasaae | Ang 116
Sant Singh Khalsathe Name of the Lord comes to dwell in their minds.
Manmohan Singhand places God's Name in his heart.
Manmohan Singh (Punjabi)ਅਤੇ ਹਰੀ ਨਾਮ ਨੂੰ ਆਪਣੇ ਦਿਲ ਵਿੱਚ ਟਿਕਾ ਲੈਂਦਾ ਹੈ।
Fareedkot Teekaਔਰ ਤਬ ਹਰੀ ਕਾ ਨਾਮ ਮਨ ਮੇਂ ਵਸਤਾ ਹੈ॥
Prof. Sahib Singhਉਹ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾ ਲੈਂਦਾ ਹੈ।
SikhNet (Spanish)y abriga el Nombre del Señor en la mente.
ਸਬਦਿ ਮਰੈ. ਮਨੁ ਮਾਰੈ ਅਪੁਨਾ; ਮੁਕਤੀ ਕਾ ਦਰੁ ਪਾਵਣਿਆ ॥੩॥
sabad marai. man maarai apunaa; mukatee kaa dar paavaniaa |3| Ang 117
Sant Singh KhalsaThose who die in the Shabad and subdue their own minds, obtain the door of liberation. ||3||
Manmohan SinghHe, who dies with God's Name and subdues his mind, obtains the door of emancipation.
Manmohan Singh (Punjabi)ਜੋ ਰੱਬ ਦੇ ਨਾਮ ਨਾਲ ਮਰਦਾ ਤੇ ਆਪਣੇ ਮਨੂਏ ਨੂੰ ਕਾਬੂ ਕਰਦਾ ਹੈ, ਉਹ ਕਲਿਆਣ ਦੇ ਦਰਵਾਜੇ ਨੂੰ ਪਾ ਲੈਂਦਾ ਹੈ।
Fareedkot Teekaਜੋ ਗੁਰ ਉਪਦੇਸ਼ ਕਰ ਅਪਨਾ ਮਨੁ ਮਾਰ ਕਰ ਮਰੇ ਅਰਥਾਤ ਦੇਹ ਅਭਿਮਾਨ ਸੇ ਰਹਤ ਹੋਵੇ, ਸੋ ਮੁਕਤੀ ਕਾ (ਦਰੁ) ਦਰਵਾਜਾ ਅਰਥਾਤ ਗ੍ਯਾਨ ਪਾਵਤੇ ਹੈਂ॥੩॥
Prof. Sahib Singhਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਅਡੋਲ ਹੋ ਜਾਂਦਾ ਹੈ, ਆਪਣੇ ਮਨ ਨੂੰ ਕਾਬੂ ਕਰ ਲੈਂਦਾ ਹੈ, ਤੇ ਮੋਹ ਤੋਂ ਖ਼ਲਾਸੀ ਪਾਣ ਦਾ ਦਰਵਾਜ਼ਾ ਲੱਭ ਲੈਂਦਾ ਹੈ ॥੩॥ਪਦ ਅਰਥ ਮਰੈ = ਮਰਦਾ ਹੈ, ਮੋਹ ਵਲੋਂ ਉੱਚਾ ਹੋ ਜਾਂਦਾ ਹੈ ॥੩॥
SikhNet (Spanish)Quienes mueren con el Shabd y subyugan su ego, alcanzan la Puerta de la Liberación. (3)
ਕਿਲਵਿਖ ਕਾਟੈ; ਕ੍ਰੋਧੁ ਨਿਵਾਰੇ ॥
kilavikh kaattai; krodh nivaare | Ang 117
Sant Singh KhalsaThey erase their sins, and eliminate their anger;
Manmohan SinghHe effaces his sins and annuls his anger,
Manmohan Singh (Punjabi)ਉਹ ਆਪਣੇ ਪਾਪ ਮੇਸ ਸੁੱਟਦਾ ਹੈ ਤੇ ਗੁੱਸੇ ਨੂੰ ਮੇਟ ਦਿੰਦਾ ਹੈ,
Fareedkot Teekaਤਾਂ ਤੇ ਪਾਪੋਂ ਕੋ ਕਾਟ ਦੇਵੇ ਪੁਨਾ ਕ੍ਰੋਧੁ ਕੋ ਨਿਵਿਰਤ ਕਰੇ॥
Prof. Sahib Singhਉਹ (ਮਨੁੱਖ ਆਪਣੇ ਅੰਦਰੋਂ) ਪਾਪ ਕੱਟ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ,ਪਦ ਅਰਥ ਕਿਲਵਿਖ = ਪਾਪ। ਨਿਵਾਰੇ = ਦੂਰ ਕਰਦਾ ਹੈ।
SikhNet (Spanish)Sus errores son borrados y su enojo eliminado,
ਗੁਰ ਕਾ ਸਬਦੁ; ਰਖੈ ਉਰ ਧਾਰੇ ॥
gur kaa sabad; rakhai ur dhaare | Ang 117
Sant Singh Khalsathey keep the Guru's Shabad clasped tightly to their hearts.
Manmohan Singhwho keeps Gurbani clasped to his heart.
Manmohan Singh (Punjabi)ਜੋ ਗੁਰਬਾਣੀ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹੈ।
Fareedkot Teekaਔਰ ਗੁਰੋਂ ਕਾ ਉਪਦੇਸ ਰਿਦੇ ਮੇਂ ਧਾਰਨ ਕਰੇ॥
Prof. Sahib Singhਜੇਹੜਾ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿਚ ਟਿਕਾ ਰੱਖਦਾ ਹੈ।ਪਦ ਅਰਥ ਉਰ = ਹਿਰਦਾ। ਧਾਰੇ = ਧਾਰਿ, ਧਾਰ ਕੇ, ਸਾਂਭ ਕੇ।
SikhNet (Spanish)pues conservan el Shabd del Guru muy cerca de su corazón.
ਸਚਿ ਰਤੇ ਸਦਾ ਬੈਰਾਗੀ; ਹਉਮੈ ਮਾਰਿ ਮਿਲਾਵਣਿਆ ॥੪॥
sach rate sadaa bairaagee; haumai maar milaavaniaa |4| Ang 117
Sant Singh KhalsaThose who are attuned to Truth, remain balanced and detached forever. Subduing their egotism, they are united with the Lord. ||4||
Manmohan SinghThey, who are imbued with truth, remain ever detached and stilling their self-hood, they unite their soul with the lord.
Manmohan Singh (Punjabi)ਜੋ ਸੱਚ ਨਾਲ ਰੰਗੀਜੇ ਹਨ, ਉਹ ਹਮੇਸ਼ਾਂ ਹੀ ਨਿਰਲੇਪ ਰਹਿੰਦੇ ਹਨ ਅਤੇ ਆਪਣੀ ਆਤਮਾ ਨੂੰ ਸਾਈਂ ਨਾਲ ਜੋੜ ਲੈਂਦੇ ਹਨ।
Fareedkot Teekaਜੋ ਸਚ ਮੇਂ ਰਤੇ ਹੈਂ, ਸੋ ਸਦਾ ਵੈਰਾਗਵਾਨ ਰਹਤੇ ਹੈਂ, ਸੋ ਅਹੰਕਾਰ ਕੋ ਮਾਰ ਕਰ ਔਰੋਂ ਕੋ ਭੀ ਮਿਲਾਇ ਲੇਤੇ ਹੈਂ॥੪॥
Prof. Sahib Singhਜੇਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹ ਮਾਇਆ ਦੇ ਮੋਹ ਤੋਂ ਸਦਾ ਉਪਰਾਮ ਰਹਿੰਦੇ ਹਨ। ਉਹ (ਆਪਣੇ ਅੰਦਰੋਂ) ਹਉਮੈ ਮਾਰ ਕੇ (ਪ੍ਰਭੂ-ਚਰਨਾਂ ਵਿਚ) ਮਿਲੇ ਰਹਿੰਦੇ ਹਨ ॥੪॥ਪਦ ਅਰਥ ਬੈਰਾਗੀ = ਮਾਇਆ ਦੇ ਮੋਹ ਵਲੋਂ ਉਪਰਾਮ ॥੪॥
SikhNet (Spanish)Quienes están entonados en la Verdad, permanecen balanceados y desapegados para siempre. Sublimando su ego, son unidos con el Señor. (4)
ਅੰਤਰਿ ਰਤਨੁ; ਮਿਲੈ ਮਿਲਾਇਆ ॥
antar ratan; milai milaaeaa | Ang 117
Sant Singh KhalsaDeep within the nucleus of the self is the jewel; we receive it only if the Lord inspires us to receive it.
Manmohan SinghWithin the mortal is the Name jewel. It is obtained if the Guru makes it accessible.
Manmohan Singh (Punjabi)ਪ੍ਰਾਣੀ ਦੇ ਅੰਦਰ ਨਾਮ ਦਾ ਜਵੇਹਰ ਹੈ। ਜੇਕਰ ਗੁਰੂ ਜੀ ਪ੍ਰਾਪਤ ਕਰਾਉਣ ਤਾਂ ਇਹ ਮਿਲਦਾ ਹੈ।
Fareedkot Teekaਅੰਤਹਕਰਣ ਜਿਸ ਕੀ ਉਪਾਧੀ ਹੈ ਐਸਾ ਸਾਖੀ ਚੈਤਨ ਰੂਪ ਰਤਨ ਹੈ, ਸੋ ਅੰਤਰ ਹੀ ਹੈ, ਪਰੰਤੂ ਗੁਰੋਂ ਕਾ ਮਿਲਾਯਾ ਹੂਆ ਮਿਲਤਾ ਹੈ॥
Prof. Sahib Singh(ਹੇ ਭਾਈ! ਹਰੇਕ ਜੀਵ) ਦੇ ਅੰਦਰ (ਪ੍ਰਭੂ ਦੀ ਜੋਤਿ-) ਰਤਨ ਮੌਜੂਦ ਹੈ, ਪਰ ਇਹ ਰਤਨ ਤਦੋਂ ਹੀ ਮਿਲਦਾ ਹੈ ਜੇ (ਗੁਰੂ) ਮਿਲਾ ਦੇਵੇ।ਪਦ ਅਰਥ ਅੰਤਰਿ = ਸਰੀਰ ਦੇ ਅੰਦਰ।
SikhNet (Spanish)En lo profundo del Ser está la Joya y La recibimos sólo si el Señor nos otorga la inspiración para recibirla,
ਤ੍ਰਿਬਿਧਿ ਮਨਸਾ; ਤ੍ਰਿਬਿਧਿ ਮਾਇਆ ॥
tribidh manasaa; tribidh maaeaa | Ang 117
Sant Singh KhalsaThe mind is bound by the three dispositions-the three modes of Maya.
Manmohan SinghOtherwise three tempered mind is engrossed in the three qualities of mammon.
Manmohan Singh (Punjabi)ਨਹੀਂ ਤਾਂ ਤਿੰਨਾਂ ਸੁਭਾਵਾਂ ਵਾਲਾ ਮਨੂਆ ਤਿੰਨਾਂ ਗੁਣਾਂ ਵਾਲੀ ਮੋਹਨੀ ਅੰਦਰ ਖਚਤ ਹੋ ਜਾਂਦਾ ਹੈ।
Fareedkot Teekaਕਿਉਂਕਿ ਗੁਰੋਂ ਸੇ ਬਿਨਾ ਤੀਨ ਪ੍ਰਕਾਰ ਕੀ ਜੋ ਮਾਯਾ ਹੈ ਤਿਸ ਮੇਂ ਲਗ ਕਰ ਪੁਰਸ਼ ਕੀ ਬੁਧੀ ਮੇਂ (ਤ੍ਰਿਬਿਧਿ) ਤੀਨ ਪ੍ਰਕਾਰ ਕੀ ਰਜੋ, ਤਮੋ, ਸਤੋ (ਮਨਸਾ) ਵਾਸਨਾ ਹੈ॥
Prof. Sahib Singh(ਮਨੁੱਖ ਆਪਣੇ ਉੱਦਮ ਸਿਆਣਪ ਨਾਲ ਹਾਸਲ ਨਹੀਂ ਕਰ ਸਕਦਾ, ਕਿਉਂਕਿ) ਤਿੰਨ ਗੁਣਾਂ ਵਾਲੀ ਮਾਇਆ ਦੇ ਪ੍ਰਭਾਵ ਹੇਠ ਮਨੁੱਖ ਦੀ ਮਨੋ ਕਾਮਨਾ ਤਿੰਨਾਂ ਗੁਣਾਂ ਅਨੁਸਾਰ (ਵੰਡੀ ਰਹਿੰਦੀ) ਹੈ।ਪਦ ਅਰਥ ਤ੍ਰਿਬਿਧਿ = ਤਿੰਨ ਕਿਸਮਾਂ ਵਾਲੀ। ਮਨਸਾ = {मनीषा} ਕਾਮਨਾ। ਤ੍ਰਿਬਿਧਿ = {त्रिबिधि} ਤਿੰਨ ਗੁਣਾਂ ਵਾਲੀ।
SikhNet (Spanish)de otra forma, caemos en las garras de las tres Gunas y somos destrozados por Maya.
ਪੜਿ ਪੜਿ ਪੰਡਿਤ ਮੋਨੀ ਥਕੇ; ਚਉਥੇ ਪਦ ਕੀ ਸਾਰ. ਨ ਪਾਵਣਿਆ ॥੫॥
parr parr panddit monee thake; chauthe pad kee saar. na paavaniaa |5| Ang 117
Sant Singh KhalsaReading and reciting, the Pandits, the religious scholars, and the silent sages have grown weary, but they have not found the supreme essence of the fourth state. ||5||
Manmohan SinghReading and reciting, the Pandits and silent sages have grown weary, but they know not the worth of fourth state.
Manmohan Singh (Punjabi)ਪੜ੍ਹ ਵਾਚ ਕੇ ਪੰਡਤ ਤੇ ਖਾਮੋਸ਼ ਰਿਸ਼ੀ ਹਾਰ ਗਏ ਗਏ ਹਨ ਪ੍ਰੰਤੂ ਊਹ ਚੌਥੀ ਅਵਸਥਾ ਦੀ ਕਦਰ ਨੂੰ ਨਹੀਂ ਜਾਣਤੇ।
Fareedkot Teekaਤਿਸ ਮੇਂ ਲਗ ਕਰ ਸ਼ਾਸਤ੍ਰ ਪੜ ਪੜ ਕਰ ਪੰਡਤ ਥਕੇ ਹੈਂ ਔਰ ਮੋਨੀ ਮੋਨ ਕਰ ਥਕੇ ਹੈਂ, ਪਰੰਤੂ ਗੁਰੋਂ ਸੇ ਬਿਨਾ ਤੁਰੀਆ ਰੂਪ ਆਤਮਾ ਕੀ ਖਬਰ ਨਹੀਂ ਪਾਵਤੇ ਹੈਂ॥੫॥
Prof. Sahib Singhਪੰਡਿਤ ਤੇ ਹੋਰ ਸਿਆਣੇ ਸਮਾਧੀਆਂ ਲਾਣ ਵਾਲੇ (ਵੇਦ ਆਦਿਕ ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ ਥੱਕ ਪੈਂਦੇ ਹਨ (ਪਰ ਤ੍ਰਿਗੁਣੀ ਮਾਇਆ ਦੇ ਪ੍ਰਭਾਵ ਦੇ ਕਾਰਨ) ਉਹ ਉਸ ਆਤਮਕ ਅਵਸਥਾ ਦੀ ਸੂਝ ਪ੍ਰਾਪਤ ਨਹੀਂ ਕਰ ਸਕਦੇ ਜੇਹੜੀ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਟਿਕਾਈ ਰੱਖਦੀ ਹੈ ॥੫॥ਪਦ ਅਰਥ ਮੋਨੀ = ਮੋਨਧਾਰੀ ਰਿਸ਼ੀ, ਸਮਾਧੀਆਂ ਲਾਣ ਵਾਲੇ। ਚਉਥਾ ਪਦੁ = ਉਹ ਆਤਮਕ ਅਵਸਥਾ ਜੋ ਮਾਇਆ ਦੇ ਤਿੰਨ ਗੁਣਾਂ ਦੇ ਅਸਰ ਤੋਂ ਉਤਾਂਹ ਰਹਿੰਦੀ ਹੈ। ਸਾਰ = ਸੂਝ ॥੫॥
SikhNet (Spanish)Los Pandits y los hombres de silencio se cansan de tanto leer sus textos, pero no conocen la experiencia del Cuarto Estado. (5)
ਆਪੇ ਰੰਗੇ. ਰੰਗੁ ਚੜਾਏ ॥
aape range. rang charraae | Ang 117
Sant Singh KhalsaThe Lord Himself dyes us in the color of His Love.
Manmohan SinghThe Lord Himself dyes by importing the dye of His love.
Manmohan Singh (Punjabi)ਸਾਈਂ ਆਪ ਹੀ ਆਪਣੇ ਪ੍ਰੇਮ ਦੀ ਪਾਹ ਦੇ ਕੇ ਰੰਗਦਾ ਹੈ।
Fareedkot Teekaਜੋ ਆਪ ਵਾਹਿਗੁਰੂ ਨੇ ਪ੍ਰੇਮ ਕਾ ਰੰਗ ਚੜ੍ਹਾਇ ਕਰ ਅਨੰਦ ਮੇਂ ਰੰਗੇ ਹੈਂ॥
Prof. Sahib Singh(ਹੇ ਭਾਈ! ਇਸ ਤ੍ਰਿਗੁਣੀ ਮਾਇਆ ਦੇ ਸਾਹਮਣੇ ਜੀਵਾਂ ਦੀ ਪੇਸ਼ ਨਹੀਂ ਜਾ ਸਕਦੀ, ਜੀਵਾਂ ਨੂੰ) ਪ੍ਰਭੂ ਆਪ ਹੀ (ਆਪਣੇ ਨਾਮ-ਰੰਗ ਵਿਚ) ਰੰਗਦਾ ਹੈ, ਆਪ ਹੀ (ਆਪਣਾ ਪ੍ਰੇਮ-) ਰੰਗ (ਜੀਵਾਂ ਦੇ ਹਿਰਦਿਆਂ ਉੱਤੇ) ਚਾੜ੍ਹਦਾ ਹੈ।
SikhNet (Spanish)El Señor Mismo nos tiñe en Su Amor,
ਸੇ ਜਨ ਰਾਤੇ; ਗੁਰ ਸਬਦਿ ਰੰਗਾਏ ॥
se jan raate; gur sabad rangaae | Ang 117
Sant Singh KhalsaOnly those who are steeped in the Word of the Guru's Shabad are so imbued with His Love.
Manmohan SinghOnly those persons, who are imbued with Gurbani, are so dyed.
Manmohan Singh (Punjabi)ਕੇਵਲ ਉਹੀ ਪੁਰਸ਼, ਜੋ ਗੁਰਬਾਣੀ ਨਾਲ ਰੰਗੀਜੇ ਹਨ, ਇਸ ਤਰ੍ਹਾਂ ਰੰਗੇ ਜਾਂਦੇ ਹਨ।
Fareedkot Teekaਸੋਈ ਪੁਰਸ਼ ਗੁਰ ਉਪਦੇਸ਼ ਸੇ ਰੰਗਾਏ ਹੂਏ ਰਤੇ ਹੈਂ।
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਪ੍ਰਭੂ ਗੁਰੂ ਦੇ ਸ਼ਬਦ ਵਿਚ ਰੰਗਦਾ ਹੈ, ਉਹ ਮਨੁੱਖ ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ।ਪਦ ਅਰਥ ਸੇ ਜਨ = ਉਹ ਬੰਦੇ। ਸਬਦਿ = ਸ਼ਬਦ ਵਿਚ।
SikhNet (Spanish)pero solamente vive en Su Amor aquél que está imbuido en la Palabra.
ਹਰਿ ਰੰਗੁ ਚੜਿਆ ਅਤਿ ਅਪਾਰਾ; ਹਰਿ ਰਸਿ ਰਸਿ ਗੁਣ ਗਾਵਣਿਆ ॥੬॥
har rang charriaa at apaaraa; har ras ras gun gaavaniaa |6| Ang 117
Sant Singh KhalsaImbued with the most beautiful color of the Lord's Love, they sing the Glorious Praises of the Lord, with great pleasure and joy. ||6||
Manmohan SinghHe, who has adopted the dye of the love of the exceedingly comely Lord, sings God's praises with great relish.
Manmohan Singh (Punjabi)ਜਿਸ ਨੇ ਪਰਮ-ਸੁੰਦਰ ਸੁਆਮੀ ਦੇ ਪ੍ਰੇਮ ਦੀ ਰੰਗਤ ਅਖਤਿਆਰ ਕਰ ਲਈ ਹੈ, ਉਹ ਬੜੇ ਸੁਆਦ ਨਾਲ ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਔਰ ਤਿਨ ਕੋ ਹਰਿ ਕਾ ਰੰਗ (ਅਤਿ) ਬਹੁਤ ਚੜਿਆ ਹੈ, ਯਾਂ ਤੇ ਪ੍ਰੇਮ ਮੇਂ ਰਸੇ ਹੂਏ ਹਰੀ ਕੇ ਗੁਣ ਗਾਵਤੇ ਹੈਂ॥੬॥
Prof. Sahib Singhਉਹਨਾਂ ਨੂੰ ਉਸ ਬੇਅੰਤ ਹਰੀ ਦਾ ਪ੍ਰੇਮ-ਰੰਗ ਬਹੁਤ ਚੜ੍ਹਿਆ ਰਹਿੰਦਾ ਹੈ। ਉਹ ਹਰੀ ਦੇ ਨਾਮ-ਰਸ ਵਿਚ (ਭਿੱਜ ਕੇ) ਆਤਮਕ ਆਨੰਦ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ ॥੬॥ਪਦ ਅਰਥ ਅਪਾਰਾ = ਬੇਅੰਤ। ਰਸਿ = ਰਸ ਵਿਚ। ਰਸਿ = ਰਸ ਨਾਲ, ਆਨੰਦ ਨਾਲ ॥੬॥
SikhNet (Spanish)Él toma el Color Glorioso del Señor, y canta Sus Alabanzas con Amor. (6)
ਗੁਰਮੁਖਿ ਰਿਧਿ ਸਿਧਿ; ਸਚੁ ਸੰਜਮੁ ਸੋਈ ॥
guramukh ridh sidh; sach sanjam soee | Ang 117
Sant Singh KhalsaTo the Gurmukh, the True Lord is wealth, miraculous spiritual powers and strict self-discipline.
Manmohan SinghFor the Guruward that True One is the wealth, miracle and self-mortification.
Manmohan Singh (Punjabi)ਗੁਰੂ ਸਮਰਪਣ ਲਈ ਉਹ ਸਤਿਪੁਰਖ ਹੀ ਧਨ ਸੰਪਦਾ, ਕਰਾਮਾਤ ਤੇ ਸਵੈ-ਰਿਆਜਤ ਹੈ।
Fareedkot Teekaਗੁਰਮੁਖੋਂ ਨੇ ਰਿਧੀ ਸਿਧੀ ਤਥਾ ਸੰਜਮ ਔਰ ਸਚ ਕੋ ਹੀ ਜਾਣਿਆਂ ਹੈ॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ, ਉਹਨਾਂ ਵਾਸਤੇ ਸਦਾ-ਥਿਰ ਪ੍ਰਭੂ (ਦਾ ਨਾਮ) ਹੀ ਰਿੱਧੀਆਂ ਸਿੱਧੀਆਂ ਤੇ ਸੰਜਮ ਹੈ।ਪਦ ਅਰਥ ਸਚੁ ਸੋਈ = ਉਹ ਸਦਾ-ਥਿਰ ਪਰਮਾਤਮਾ ਹੀ।
SikhNet (Spanish)Para los fieles de Dios, Él es el Único Milagro, y Su Sendero es la Verdadera Disciplina Asceta.
ਗੁਰਮੁਖਿ ਗਿਆਨੁ; ਨਾਮਿ ਮੁਕਤਿ ਹੋਈ ॥
guramukh giaan; naam mukat hoee | Ang 117
Sant Singh KhalsaThrough the spiritual wisdom of the Naam, the Name of the Lord, the Gurmukh is liberated.
Manmohan SinghThe Guruward acquires Divine knowledge and through God's Name gets emancipated.
Manmohan Singh (Punjabi)ਗੁਰੂ ਸਮਰਪਣ ਬ੍ਰਹਿਮ ਬੋਧ ਨੂੰ ਪ੍ਰਾਪਤ ਹੁੰਦਾ ਹੈ ਅਤੇ ਹਰੀ ਨਾਮ ਦੇ ਰਾਹੀਂ ਮੁਕਤ ਹੋ ਜਾਂਦਾ ਹੈ।
Fareedkot Teekaਇਸੀ ਤੇ ਹੀ ਗੁਰਮੁਖੋਂ ਕੀ ਮੁਕਤੀ ਨਾਮੁ ਜਪ ਕੇ ਗ੍ਯਾਨ ਕਰ ਹੋਈ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿ ਕੇ ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ, ਪਰਮਾਤਮਾ ਦੇ ਨਾਮ ਵਿਚ ਲੀਨ ਹੋਣ ਕਰਕੇ ਉਹਨਾਂ ਨੂੰ ਮਾਇਆ ਦੇ ਮੋਹ ਤੋਂ) ਖ਼ਲਾਸੀ ਮਿਲੀ ਰਹਿੰਦੀ ਹੈ।ਪਦ ਅਰਥ ਨਾਮਿ = ਨਾਮ ਵਿਚ।
SikhNet (Spanish)Toda la sabiduría que pueda él tener surge del Nombre del Señor, y también la Liberación;
ਗੁਰਮੁਖਿ ਕਾਰ ਸਚੁ ਕਮਾਵਹਿ; ਸਚੇ ਸਚਿ ਸਮਾਵਣਿਆ ॥੭॥
guramukh kaar sach kamaaveh; sache sach samaavaniaa |7| Ang 117
Sant Singh KhalsaThe Gurmukh practices Truth, and is absorbed in the Truest of the True. ||7||
Manmohan SinghThe pious person does righteous deeds and is absorbed in the Truest of the true.
Manmohan Singh (Punjabi)ਪਵਿੱਤਰ ਪੁਰਸ਼ ਸੱਚੇ ਅਮਲ ਕਮਾਉਂਦਾ ਹੈ ਅਤੇ ਸੱਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਗੁਰਮੁਖ ਸਚੀ ਭਗਤੀ ਰੂਪੀ ਕਾਰ ਕਰਤੇ ਹੈਂ, ਯਾਂ ਤੇ ਨਿਹਚੇ ਕਰ ਸਚੇ ਮੇਂ ਸਮਾਵਤੇ ਹੈਂ॥੭॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ (ਦੀ) ਕਾਰ (ਨਿੱਤ) ਕਰਦੇ ਹਨ, (ਇਸ ਤਰ੍ਹਾਂ) ਉਹ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਹੀ ਸਦਾ ਲੀਨ ਰਹਿੰਦੇ ਹਨ ॥੭॥
SikhNet (Spanish)él practica la Verdad del Señor y se inmerge en la Verdad.(7)
ਗੁਰਮੁਖਿ ਥਾਪੇ; ਥਾਪਿ ਉਥਾਪੇ ॥
guramukh thaape; thaap uthaape | Ang 117
Sant Singh KhalsaThe Gurmukh realizes that the Lord alone creates, and having created, He destroys.
Manmohan SinghThe True Guru-Sikh realises that the Lord creates and having created Himself destroy.
Manmohan Singh (Punjabi)ਸੱਚਾ ਗੁਰਸਿੱਖ ਅਨੁਭਵ ਕਰਦਾ ਹੈ ਕਿ ਸਾਹਿਬ ਰਚਦਾ ਹੈ ਅਤੇ ਰਚ ਰਚ ਕੇ ਖੁਦ ਹੀ ਨਾਸ ਕਰਦਾ ਹੈ।
Fareedkot Teekaਗੁਰਮੁਖੋਂ ਨੇ ਯਹਿ ਜਾਣਿਆ ਹੈ ਕਿ ਆਪ ਹੀ ਵਾਹਿਗੁਰੂ ਜਗਤ ਕੋ (ਥਾਪੇ) ਰਚੇ ਹੈਂ ਔਰੁ ਆਪ ਹੀ (ਥਾਪਿ) ਪਾਲਨਾ ਕਰਤਾ ਹੈਂ, ਪੁਨਾ ਆਪ ਹੀ (ਉਥਾਪੇ) ਪਰਲਯ ਕਰਤਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਪ੍ਰਭੂ ਆਪ ਹੀ ਸ੍ਰਿਸ਼ਟੀ ਰਚਦਾ ਹੈ, ਰਚ ਕੇ ਆਪ ਹੀ ਇਸ ਦਾ ਨਾਸ ਕਰਦਾ ਹੈ।ਪਦ ਅਰਥ ਥਾਪੇ = ਸਾਜਦਾ ਹੈ। ਥਾਪਿ = ਸਾਜ ਕੇ। ਉਥਾਪੇ = ਨਾਸ ਕਰਦਾ ਹੈ।
SikhNet (Spanish)Para el vigía de Dios, solamente el Señor crea y destruye;
ਗੁਰਮੁਖਿ ਜਾਤਿ ਪਤਿ; ਸਭੁ ਆਪੇ ॥
guramukh jaat pat; sabh aape | Ang 117
Sant Singh KhalsaTo the Gurmukh, the Lord Himself is social class, status and all honor.
Manmohan SinghOf the Guruward the Lord Himself is the caste and all honour.
Manmohan Singh (Punjabi)ਗੁਰੂ ਸਮਰਪਣ ਦਾ ਸਾਈਂ ਆਪ ਹੀ ਜਾਤੀ ਤੇ ਸਮੂਹ ਇੱਜਤ ਹੈ।
Fareedkot Teekaਔਰ ਗੁਰਮੁਖੋਂ ਨੇ ਜਾਣਿਆ ਹੈ ਕਿ ਜਾਤਿ ਪਾਤਿ ਹਮਾਰੀ ਸਭ ਆਪ ਹਰਿ ਹੀ ਹੈ॥
Prof. Sahib Singhਪਰਮਾਤਮਾ ਆਪ ਹੀ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਲਈ (ਉੱਚੀ) ਜਾਤਿ ਹੈ ਤੇ (ਲੋਕ ਪਰਲੋਕ ਦੀ) ਇੱਜ਼ਤ ਹੈ।ਪਦ ਅਰਥ ਆਪੇ = ਪ੍ਰਭੂ ਆਪ ਹੀ।
SikhNet (Spanish)para el vigía de Dios, sólo el Señor es su casta y su honor.
ਨਾਨਕ. ਗੁਰਮੁਖਿ ਨਾਮੁ ਧਿਆਏ; ਨਾਮੇ ਨਾਮਿ ਸਮਾਵਣਿਆ ॥੮॥੧੨॥੧੩॥
naanak. guramukh naam dhiaae; naame naam samaavaniaa |8|12|13| Ang 117
Sant Singh KhalsaO Nanak, the Gurmukhs meditate on the Naam; through the Naam, they merge in the Naam. ||8||12||13||
Manmohan SinghNanak, the Sikh resigned to the Guru's will meditates on the Name and merges in the Name of the Name-incarnate Lord.
Manmohan Singh (Punjabi)ਨਾਨਕ ਗੁਰੂ ਅਨੁਸਾਰੀ ਸਿੱਖ ਨਾਮ ਅਰਾਧਨ ਕਰਦਾ ਹੈ ਅਤੇ ਨਾਮ-ਸਰੂਪ ਸਾਹਿਬ ਦੇ ਨਾਮ ਵਿੰਚ ਹੀ ਲੀਨ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰਮੁਖ ਨਾਮ ਕੋ ਧਿਆਵਤੇ ਹੈਂ, ਪੁਨਾ ਨਾਮ ਜਪ ਕਰ ਨਾਮੀ ਮੇਂ ਸਮਾ ਜਾਤੇ ਹੈਂ॥੮॥੧੨॥੧੩॥☬ਜੋ ਨਾਮੀ ਮੇਂ ਸਮਾਏ ਹੈਂ ਤਿਨ ਕਾ ਨਿਸਚਾ ਸੂਚਨ ਕਰਾਵਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੇ ਆਸਰੇ ਰਹਿਣ ਵਾਲਾ ਮਨੁੱਖ (ਸਦਾ ਪ੍ਰਭੂ ਦਾ) ਨਾਮ ਸਿਮਰਦਾ ਹੈ, ਤੇ ਸਦਾ ਪ੍ਰਭੂ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੮॥੧੨॥੧੩॥
SikhNet (Spanish)Dice Nanak, los Gurmukjs habitan en el Naam, el Nombre del Señor y a través del Naam se inmergen en el Señor. (8-12-13)