ੴ

ਸਿੱਖਬਾਣੀ · SikhBani

ਤੇਰੀਆ ਖਾਣੀ ਤੇਰੀਆ ਬਾਣੀ ॥

tereea khaanee tereea baanee
Guru Amardas Ji ਗੁਰੂ ਅਮਰਦਾਸ ਜੀ · Raag Maajh · Ang 116 · 27 lines
Translations

ਮਾਝ ਮਹਲਾ ੩ ॥

maajh mahalaa 3 |

Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino

ਤੇਰੀਆ ਖਾਣੀ; ਤੇਰੀਆ ਬਾਣੀ ॥

tereea khaanee; tereea baanee |

Sant Singh KhalsaThe four sources of creation are Yours; the spoken word is Yours.
Manmohan SinghThine are the (four) sources of creation and Thine the (four) stages of speech.
Manmohan Singh (Punjabi)ਤੇਰੇ ਹਨ (ਚਾਰੋਂ ਹੀ) ਊਤਪਤੀ ਤੇ ਸੋਮੇ ਅਤੇ ਤੇਰੀਆਂ ਹਨ (ਚਾਰੋਂ ਹੀ) ਸ਼ਬਦ ਦੀਆਂ ਅਵਸਥਾ।
Fareedkot Teekaਹੇ ਪਰਮੇਸ੍ਵਰ! ਚਾਰੋਂ ਖਾਣੀ ਤੇਰੀਆਂ ਹੈਂ ਚਾਰੋਂ ਬਾਣੀ ਤੇਰੀਆਂ ਹੈਂ॥
Prof. Sahib Singhਹੇ ਪ੍ਰਭੂ! (ਅੰਡਜ ਜੇਰਜ ਸੇਤਜ ਉਤਭੁਜ-ਚੌਰਾਸੀ ਲੱਖ ਜੀਵਾਂ ਦੀ ਉਤਪੱਤੀ ਦੀਆਂ ਇਹ) ਖਾਣਾਂ ਤੇਰੀਆਂ ਹੀ ਬਣਾਈਆਂ ਹੋਈਆਂ ਹਨ। ਸਭ ਜੀਵਾਂ ਦੀ ਬਣਤਰ (ਰਚਨਾ) ਤੇਰੀ ਹੀ ਰਚੀ ਹੋਈ ਹੈ।

ਪਦ ਅਰਥ ਖਾਣੀ = {खानि। ਅੰਡਜ, ਜੇਰਜ, ਉਤਭੁਜ, ਸੇਤਜ। ਚੌਰਾਸੀ ਲੱਖ ਜੂਨਾਂ ਦੇ ਜੀਵਾਂ ਦੇ ਪੈਦਾ ਹੋਣ ਦੇ ਵਸੀਲੇ}। ਬਾਣੀ = ਬਣਤਰ।

SikhNet (Spanish)Tuyas son las Cuatro Fuentes de la Creación, Tuyas las Palabras habladas;

ਬਿਨੁ ਨਾਵੈ; ਸਭ ਭਰਮਿ ਭੁਲਾਣੀ ॥

bin naavai; sabh bharam bhulaanee |

Sant Singh KhalsaWithout the Name, all are deluded by doubt.
Manmohan SinghWithout God's Name all are deluded by doubt.
Manmohan Singh (Punjabi)ਹਰੀ ਦੇ ਨਾਮ ਦੇ ਬਗੈਰ ਸਾਰੇ ਸੰਦੇਹ ਦੇ ਗੁਮਰਾਹ ਕੀਤੇ ਹੋਏ ਹਨ।
Fareedkot Teekaਪਰੰਤੂ ਤੇਰੇ ਨਾਮ ਸੇ ਬਿਨਾ ਚਾਰੋਂ ਖਾਣੀਆਂ ਕੀ ਸ੍ਰਿਸਟੀ ਭਰਮ ਮੇਂ ਭੁਲੀ ਹੂਈ ਹੈ॥
Prof. Sahib Singh(ਪਰ, ਹੇ ਭਾਈ! ਉਸ ਰਚਨਹਾਰ ਪ੍ਰਭੂ ਦੇ) ਨਾਮ ਤੋਂ ਬਿਨਾ ਸਾਰੀ ਸ੍ਰਿਸ਼ਟੀ ਭਟਕਣਾ ਵਿਚ ਪੈ ਕੇ ਕੁਰਾਹੇ ਜਾ ਰਹੀ ਹੈ।

ਪਦ ਅਰਥ ਸਭ = ਸਾਰੀ ਸ੍ਰਿਸ਼ਟੀ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਣੀ = ਕੁਰਾਹੇ ਪਈ ਹੋਈ।

SikhNet (Spanish)sin Tu Nombre, todos están engañados por la dualidad.

ਗੁਰ ਸੇਵਾ ਤੇ. ਹਰਿ ਨਾਮੁ ਪਾਇਆ; ਬਿਨੁ ਸਤਿਗੁਰ. ਕੋਇ ਨ ਪਾਵਣਿਆ ॥੧॥

gur sevaa te. har naam paaeaa; bin satigur. koe na paavaniaa |1|

Sant Singh KhalsaServing the Guru, the Lord's Name is obtained. Without the True Guru, no one can receive it. ||1||
Manmohan SinghFrom the Guru's service God's Name is obtained. Without the True Guru no one can receive the Lord's Name.
Manmohan Singh (Punjabi)ਗੁਰਾਂ ਦੀ ਚਾਕਰੀ ਤੋਂ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ ਹੈ। ਸੱਚੇ ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਸਾਈਂ ਦਾ ਨਾਮ ਨਹੀਂ ਮਿਲ ਸਕਦਾ।
Fareedkot Teekaਹੇ ਹਰੀ! ਗੁਰੋਂ ਕੀ ਸੇਵਾ ਸੇ ਤੇਰਾ ਨਾਮੁ ਪਾਇਆ ਜਾਤਾ ਹੈ, ਗੁਰੋਂ ਸੇ ਬਿਨਾ ਕੋਈ ਨਾਮ ਕੋ ਨਹੀਂ ਪਾ ਸਕਤਾ ॥੧॥
Prof. Sahib Singhਪਰਮਾਤਮਾ ਦਾ ਨਾਮ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਿਲਦਾ ਹੈ। ਗੁਰੂ (ਦੀ ਸਰਨ) ਤੋਂ ਬਿਨਾ ਕੋਈ ਮਨੁੱਖ (ਪਰਮਾਤਮਾ ਦੀ ਭਗਤੀ) ਪ੍ਰਾਪਤ ਨਹੀਂ ਕਰ ਸਕਦਾ ॥੧॥
SikhNet (Spanish)A través del Servicio del Guru, recibí el Nombre del Señor; nadie Lo ha encontrado sin el Guru. (1)

ਹਉ ਵਾਰੀ ਜੀਉ ਵਾਰੀ; ਹਰਿ ਸੇਤੀ ਚਿਤੁ ਲਾਵਣਿਆ ॥

hau vaaree jeeo vaaree; har setee chit laavaniaa |

Sant Singh KhalsaI am a sacrifice, my soul is a sacrifice, to those who focus their consciousness on the Lord.
Manmohan SinghI am a sacrifice, my life is a sacrifice unto those who fix their attention with God.
Manmohan Singh (Punjabi)ਮੈਂ ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ, ਉਨ੍ਹਾਂ ਊਤੋਂ ਜੋ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜਦੇ ਹਨ।
Fareedkot Teekaਮੈਂ ਤਿਨ ਕੇ ਮਨ ਕਰ ਕੇ ਵਾਰਨੇ ਜਾਤਾ ਹੂੰ ਜੋ ਹਰੀ ਕੇ ਸਾਥ ਚਿਤ ਲਗਾਵਤੇ ਹੈਂ॥
Prof. Sahib Singh(ਹੇ ਭਾਈ!) ਮੈਂ ਉਹਨਾਂ (ਵਡ-ਭਾਗੀ ਬੰਦਿਆਂ ਤੋਂ) ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜਦੇ ਹਨ।

ਪਦ ਅਰਥ ਸੇਤੀ = ਨਾਲ।

SikhNet (Spanish)Ofrezco mi ser en sacrificio a aquéllos que fijan su mente en Dios.

ਹਰਿ ਸਚਾ. ਗੁਰ ਭਗਤੀ ਪਾਈਐ; ਸਹਜੇ ਮੰਨਿ ਵਸਾਵਣਿਆ ॥੧॥ ਰਹਾਉ ॥

har sachaa. gur bhagatee paaeeai; sahaje man vasaavaniaa |1| rahaau |

Sant Singh KhalsaThrough devotion to the Guru, the True One is found; He comes to abide in the mind, with intuitive ease. ||1||Pause||
Manmohan SinghThrough devotion unto the Guru. True God is obtained, and He easily comes to abide in the man's mind. Pause.
Manmohan Singh (Punjabi)ਗੁਰਾਂ ਵਾਸਤੇ ਅਨੁਰਾਗ ਪੈਦਾ ਕਰਨ ਰਾਹੀਂ, ਸੱਚਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ, ਅਤੇ ਸੁਖੈਨ ਹੀ ਆ ਕੇ ਮਨੁੱਖ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ। ਠਹਿਰਾਉ।
Fareedkot Teekaਪਰੰਤੂ ਹਰੀ ਸਚਾ ਗੁਰੋਂ ਕੀ ਭਗਤੀ ਕਰ ਪ੍ਰਾਪਤਿ ਹੋਤਾ ਹੈ, ਔਰੁ ਜਿਨੋਂ ਨੇ ਭਗਤੀ ਕਰੀ ਹੈ ਸਹਜੇ ਹੀ ਤਿਨੋਂ ਨੇ ਮਨ ਮੇਂ ਵਸਾਵਣਾ ਕੀਆ ਹੈ॥੧॥ ਰਹਾਉ ॥
Prof. Sahib Singh(ਪਰ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਗੁਰੂ ਉੱਤੇ ਸਰਧਾ ਰੱਖਿਆਂ ਹੀ ਮਿਲਦਾ ਹੈ। (ਜੇਹੜੇ ਮਨੁੱਖ ਗੁਰੂ ਉੱਤੇ ਸਰਧਾ ਬਣਾਂਦੇ ਹਨ ਉਹ) ਆਤਮਕ ਅਡੋਲਤਾ ਵਿਚ ਟਿਕ ਕੇ (ਪਰਮਾਤਮਾ ਦੇ ਨਾਮ ਨੂੰ ਆਪਣੇ) ਮਨ ਵਿਚ ਵਸਾਂਦੇ ਹਨ ॥੧॥ ਰਹਾਉ ॥

ਪਦ ਅਰਥ ਸਚਾ = ਸੱਚਾ, ਸਦਾ-ਥਿਰ। ਗੁਰ ਭਗਤੀ = ਗੁਰੂ ਵਿਚ ਸਰਧਾ ਰੱਖਿਆਂ। ਸਹਜੇ = ਸਹਜਿ, ਆਤਮਕ ਅਡੋਲਤਾ ਵਿਚ। ਮੰਨਿ = ਮਨਿ, ਮਨ ਵਿਚ ॥੧॥ ਰਹਾਉ ॥

SikhNet (Spanish)Obtenemos al Verdadero Señor a través de la Devoción al Guru, y el Señor viene a la mente con facilidad. (1-Pausa)

ਸਤਿਗੁਰੁ ਸੇਵੇ; ਤਾ ਸਭ ਕਿਛੁ ਪਾਏ ॥

satigur seve; taa sabh kichh paae |

Sant Singh KhalsaServing the True Guru, all things are obtained.
Manmohan SinghIf man serves the Sat Guru he then receives everything.
Manmohan Singh (Punjabi)ਜੇਕਰ ਬੰਦਾ ਸਤਿਗੁਰਾਂ ਦੀ ਘਾਲ ਕਮਾਵੇ ਤਦ ਸਾਰਾ ਕੁਝ ਮਿਲ ਜਾਂਦਾ ਹੈ।
Fareedkot Teekaਜਬ ਸਤਗੁਰੋਂ ਕੀ ਸੇਵਾ ਕਰੇ ਤਬ ਜੀਵ ਸਭ ਕੁਛ ਪਾਵਤਾ ਹੈ॥
Prof. Sahib Singhਜੇ ਮਨੁੱਖ ਗੁਰੂ ਦਾ ਪੱਲਾ ਫੜੇ ਤਾਂ ਉਹ ਹਰੇਕ ਚੀਜ਼ ਪ੍ਰਾਪਤ ਕਰ ਲੈਂਦਾ ਹੈ।

ਪਦ ਅਰਥ ਸਭ ਕਿਛੁ = ਹਰੇਕ ਚੀਜ਼।

SikhNet (Spanish)Aquél que sirve al Guru obtiene todo lo que añora;

ਜੇਹੀ ਮਨਸਾ ਕਰਿ ਲਾਗੈ; ਤੇਹਾ ਫਲੁ ਪਾਏ ॥

jehee manasaa kar laagai; tehaa fal paae |

Sant Singh KhalsaAs are the desires one harbors, so are the rewards one receives.
Manmohan SinghAs is the aspiration for the sake of which he takes to service, so is the reward, he reaps.
Manmohan Singh (Punjabi)ਜੇਹੋ ਜੇਹੀ ਕਾਮਨਾ ਦੀ ਖਾਤਰ ਉਹ ਸੇਵਾ ਅੰਦਰ ਜੁੜਦਾ ਹੈ, ਊਹੋ ਜੇਹਾ ਹੀ ਸਿਲਾ ਉਹ ਪਾ ਲੈਂਦਾ ਹੈ।
Fareedkot Teekaਔਰੁ ਜੈਸੀ (ਮਨਸਾ) ਇਛਾ ਕਰ ਕੇ ਸੇਵਾ ਕੋ ਲਾਗਤਾ ਹੈ ਤੈਸਾ ਹੀ ਫਲੁ ਪ੍ਰਾਪਤਿ ਹੋਤਾ ਹੈ॥
Prof. Sahib Singhਮਨੁੱਖ ਜਿਹੋ ਜਿਹੀ ਕਾਮਨਾ ਮਨ ਵਿਚ ਧਾਰ ਕੇ (ਗੁਰੂ ਦੀ ਚਰਨੀਂ ਲੱਗਦਾ ਹੈ, ਉਹੋ ਜਿਹਾ ਫਲ ਪਾ ਲੈਂਦਾ ਹੈ।

ਪਦ ਅਰਥ ਮਨਸਾ = {मनीषा} ਕਾਮਨਾ। ਕਰਿ = ਕਰ ਕੇ।

SikhNet (Spanish)como es su deseo, tal cual se cumple.

ਸਤਿਗੁਰੁ ਦਾਤਾ. ਸਭਨਾ ਵਥੂ ਕਾ; ਪੂਰੈ ਭਾਗਿ ਮਿਲਾਵਣਿਆ ॥੨॥

satigur daataa. sabhanaa vathoo kaa; poorai bhaag milaavaniaa |2|

Sant Singh KhalsaThe True Guru is the Giver of all things; through perfect destiny, He is met. ||2||
Manmohan SinghThe True Guru is the giver of all the things. Through perfect good fortune he is met.
Manmohan Singh (Punjabi)ਸੱਚਾ ਗੁਰੂ ਸਾਰੀਆਂ ਸ਼ੈਆਂ ਦੇਣਹਾਰ ਹੈ। ਪੂਰਨ ਚੰਗੇ ਨਸੀਬਾਂ ਰਾਹੀਂ ਉਹ ਮਿਲਦਾ ਹੈ।
Fareedkot Teekaਸਤਿਗੁਰੂ ਸਰਬ ਪਦਾਰਥੋਂ ਕਾ ਦਾਤਾ ਹੈ ਪਰੰਤੂ ਪੂਰੇ ਭਾਗੋਂ ਕਰ ਕੇ ਤੂੰ ਮਿਲਾਵਤਾ ਹੈਂ॥੨॥
Prof. Sahib Singhਗੁਰੂ ਸਭ ਪਦਾਰਥਾਂ ਦਾ ਦੇਣ ਵਾਲਾ ਹੈ। (ਪਰਮਾਤਮਾ ਜੀਵ ਨੂੰ ਉਸ ਦੀ) ਪੂਰੀ ਕਿਸਮਤਿ ਦਾ ਸਦਕਾ (ਗੁਰੂ ਨਾਲ) ਮਿਲਾਂਦਾ ਹੈ ॥੨॥

ਪਦ ਅਰਥ ਵਥੂ ਕਾ = ਵਸਤਾਂ ਦਾ {ਸੰਸਕ੍ਰਿਤ ਲਫ਼ਜ਼ ਵਸਥੁ वस्तु ਤੋਂ ਪ੍ਰਾਕ੍ਰਿਤ ਰੂਪ 'ਵਥੁ' ਹੈ} ॥੨॥

SikhNet (Spanish)El Guru es la fuente de todas las Bendiciones, pero uno Lo encuentra sólo si ese es el Destino que tiene. (2)

ਇਹੁ ਮਨੁ ਮੈਲਾ; ਇਕੁ. ਨ ਧਿਆਏ ॥

eihu man mailaa; ik. na dhiaae |

Sant Singh KhalsaThis mind is filthy and polluted; it does not meditate on the One.
Manmohan SinghThis filthy mind remembers not the one Lord.
Manmohan Singh (Punjabi)ਇਹ ਗੰਦਾ ਮਨ ਇੱਕ ਸੁਆਮੀ ਦਾ ਸਿਮਰਨ ਨਹੀਂ ਕਰਦਾ।
Fareedkot Teekaਇਹ ਅਸੁਧੁ ਮਨੁ ਏਕ ਵਾਹਿਗੁਰੂ ਕੋ ਨਹੀਂ ਧਿਆਵਤਾ॥
Prof. Sahib Singh(ਜਿਤਨਾ ਚਿਰ ਮਨੁੱਖ ਦਾ) ਇਹ ਮਨ (ਵਿਕਾਰਾਂ ਦੀ ਮੈਲ ਨਾਲ) ਮੈਲ਼ਾ (ਰਹਿੰਦਾ) ਹੈ, (ਤਦੋਂ ਤਕ ਮਨੁੱਖ) ਇਕ ਪਰਮਾਤਮਾ ਨੂੰ ਨਹੀਂ ਸਿਮਰਦਾ।

ਪਦ ਅਰਥ ਇਕੁ = ਪਰਮਾਤਮਾ ਨੂੰ।

SikhNet (Spanish)La mente está aturdida; dentro de uno se encuentra la impureza de la dualidad, y uno no puede meditar en el Uno.

ਅੰਤਰਿ ਮੈਲੁ ਲਾਗੀ ਬਹੁ; ਦੂਜੈ ਭਾਏ ॥

antar mail laagee bahu; doojai bhaae |

Sant Singh KhalsaDeep within, it is soiled and stained by the love of duality.
Manmohan SinghIt is soiled within immense dust of duality.
Manmohan Singh (Punjabi)ਇਹ ਅੰਦਰੋਂ ਦਵੈਤ ਭਾਵ ਦੇ ਘਣੇ ਹੀ ਗੰਦ ਨਾਲ ਲਿਬੜਿਆ ਹੋਇਆ ਹੈ।
Fareedkot Teekaਕਿਉਂਕਿ ਰਿਦੇ ਮੇਂ ਦ੍ਵੈਤ ਭਾਵ ਕੀ ਮੈਲੁ ਬਹੁਤੁ ਲਾਗੀ ਹੈ॥
Prof. Sahib Singhਮਾਇਆ ਵਿਚ ਪਿਆਰ ਪਾਣ ਦੇ ਕਾਰਨ ਮਨੁੱਖ ਦੇ ਅੰਦਰ (ਮਨ ਵਿਚ ਵਿਕਾਰਾਂ ਦੀ) ਬਹੁਤ ਮੈਲ ਲੱਗੀ ਰਹਿੰਦੀ ਹੈ।

ਪਦ ਅਰਥ ਬਹੁ = ਬਹੁਤੀ। ਦੂਜੈ ਭਾਏ = ਦੂਜੈ ਭਾਇ, ਮਾਇਆ ਵਿਚ ਪਿਆਰ ਦੇ ਕਾਰਨ।

SikhNet (Spanish)Profundamente dentro se encuentra enterrada y cubierta por el amor de la dualidad.

ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ; ਹੋਰੁ ਵਧੇਰੈ ਹਉਮੈ ਮਲੁ ਲਾਵਣਿਆ ॥੩॥

tatt teerath disantar bhavai ahankaaree; hor vadherai haumai mal laavaniaa |3|

Sant Singh KhalsaThe egotists may go on pilgrimages to holy rivers, sacred shrines and foreign lands, but they only gather more of the dirt of egotism. ||3||
Manmohan SinghThe egoist repairs to river-banks, shrines, and foreign lands and gathers still more filth of pride.
Manmohan Singh (Punjabi)ਮਗਰੂਰ ਬੰਦਾ, ਦਰਿਆ ਦੇ ਕਿਨਾਰਿਆਂ, ਧਰਮ ਅਸਥਾਨ ਤੇ ਪਰਦੇਸ਼ਾਂ ਦਾ ਰਟਨ ਕਰਦਾ ਹੈ ਅਤੇ ਉਸ ਨੂੰ ਹੰਕਾਰ ਦੀ ਹੋਰ ਘਣੀ ਗਿਲਾਜਤ ਚਿਮੜ ਜਾਂਦੀ ਹੈ।
Fareedkot Teekaਇਹ ਅਹੰਕਾਰੀ ਮਨ ਤੀਰਥੋਂ ਕੇ ਕਨਾਰੈ ਦੇਸਾਂਤ੍ਰੋਂ ਮੇਂ ਫਿਰਤਾ ਹੈ, ਯਾਂ ਤੇ ਅਹੰਕਾਰ ਕੀ ਮੈਲੁ ਹੋਰ ਅਧਿਕ ਲਗਾਵਤਾ ਹੈ ॥੩॥☬ਪ੍ਰਸ਼ਨ: ਮੈਲ ਕੀ ਨਿਵਰਤੀ ਕੈਸੇ ਹੋਵੇ? ਤਿਸ ਪਰ ਕਹਤੇ ਹੈਂ:
Prof. Sahib Singh(ਅਜੇਹੇ ਜੀਵਨ ਵਾਲਾ ਮਨੁੱਖ ਕਿਸੇ) ਨਦੀ ਦੇ ਕੰਢੇ ਤੇ ਜਾਂਦਾ ਹੈ (ਕਿਸੇ) ਤੀਰਥ ਉੱਤੇ (ਭੀ) ਜਾਂਦਾ ਹੈ, (ਹੋਰ ਹੋਰ) ਦੇਸ ਵਿਚ ਭੀ ਭੌਂਦਾ ਹੈ (ਪਰ ਇਸ ਤਰ੍ਹਾਂ ਉਹ ਤੀਰਥ-ਜਾਤ੍ਰਾ ਆਦਿ ਦੇ ਮਾਣ ਨਾਲ) ਹੋਰ ਵਧੀਕ ਅਹੰਕਾਰੀ ਹੋ ਜਾਂਦਾ ਹੈ। ਉਹ ਆਪਣੇ ਅੰਦਰ ਵਧੇਰੀ ਹਉਮੈ ਦੀ ਮੈਲ ਇਕੱਠੀ ਕਰ ਲੈਂਦਾ ਹੈ ॥੩॥

ਪਦ ਅਰਥ ਤਟਿ = (ਨਦੀ ਦੇ) ਕੰਢੇ ਉਤੇ। ਤੀਰਥਿ = ਤੀਰਥ ਉਤੇ। ਦਿਸੰਤਰਿ = ਦੇਸ ਅੰਤਰਿ, (ਹੋਰ ਹੋਰ) ਦੇਸ ਵਿਚ। ਅਹੰਕਾਰੀ ਹੋਰੁ = ਹੋਰ (ਵਧੀਕ) ਅਹੰਕਾਰੀ (ਹੁੰਦਾ ਹੈ) ॥੩॥

SikhNet (Spanish)El hombre egoísta se retira a las orillas de los ríos sagrados, a los lugares santos y a tierras ajenas pero, a pesar de todo eso, se le pega más y más la suciedad del orgullo propio. (3)

ਸਤਿਗੁਰੁ ਸੇਵੇ; ਤਾ ਮਲੁ ਜਾਏ ॥

satigur seve; taa mal jaae |

Sant Singh KhalsaServing the True Guru, filth and pollution are removed.
Manmohan SinghIf he serves the Sat Guru his dirt is removed then.
Manmohan Singh (Punjabi)ਜੇਕਰ ਉਹ ਸਤਿਗੁਰਾਂ ਦੀ ਸੇਵਾ ਕਮਾਵੇ ਤਦ ਉਸ ਦੀ ਮਲੀਨਤਾ ਲਹਿ ਜਾਂਦੀ ਹੈ।
Fareedkot Teekaਜੇ ਸਤਿਗੁਰੋਂ ਕੋ ਸੇਵੇ ਤੌ ਮੈਲ ਜਾਤੀ ਹੈ॥
Prof. Sahib Singhਜਦੋਂ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਤਦੋਂ (ਉਸ ਦੇ ਮਨ ਵਿਚੋਂ ਹਉਮੈ ਦੀ) ਮੈਲ ਦੂਰ ਹੋ ਜਾਂਦੀ ਹੈ।
SikhNet (Spanish)Si uno sirve al Guru Verdadero, esta mugre se va;

ਜੀਵਤੁ ਮਰੈ; ਹਰਿ ਸਿਉ ਚਿਤੁ ਲਾਏ ॥

jeevat marai; har siau chit laae |

Sant Singh KhalsaThose who focus their consciousness on the Lord remain dead while yet alive.
Manmohan SinghOne, who fixes his mind on God, remains dead whilst alive.
Manmohan Singh (Punjabi)ਜੋ ਰੱਬ ਨਾਲ ਆਪਣਾ ਮਨ ਜੋੜਦਾ ਹੈ ਉਹ ਜੀਉਂਦਾ ਜੀ ਮਰਿਆ ਰਹਿੰਦਾ ਹੈ।
Fareedkot Teekaਪੁਨਾ ਜੀਵ ਭਾਵ ਮਾਰੈ, ਭਾਵ ਰਹਤ ਹੋਵੈ ਔਰੁ ਹਰੀ ਕੇ ਸਾਥ ਚਿਤੁ ਲਗਾਵੇ॥
Prof. Sahib Singhਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਭੀ ਆਪਾ-ਭਾਵ ਤੋਂ ਮਰਿਆ ਰਹਿੰਦਾ ਹੈ, ਤੇ ਪਰਮਾਤਮਾ (ਦੇ ਚਰਨਾਂ) ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ।

ਪਦ ਅਰਥ ਜੀਵਤੁ ਮਰੈ = ਜੀਊਂਦਾ ਮਰਦਾ ਹੈ, ਕਾਰ-ਵਿਹਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਉਤਾਂਹ ਰਹਿੰਦਾ ਹੈ। ਸਿਉ = ਨਾਲ।

SikhNet (Spanish)su ser individual se disuelve dentro de él mientras vive y su mente se expande para comprender al Señor.

ਹਰਿ ਨਿਰਮਲੁ ਸਚੁ. ਮੈਲੁ ਨ ਲਾਗੈ; ਸਚਿ ਲਾਗੈ. ਮੈਲੁ ਗਵਾਵਣਿਆ ॥੪॥

har niramal sach. mail na laagai; sach laagai. mail gavaavaniaa |4|

Sant Singh KhalsaThe True Lord is Pure; no filth sticks to Him. Those who are attached to the True One have their filth washed away. ||4||
Manmohan SinghPure is the True Lord, and no filth attaches to Him, He, who gets attached to the Truth, comes to wash off his filth.
Manmohan Singh (Punjabi)ਸਾਫ ਸੁਥਰਾ ਹੈ ਸੱਚਾ ਸੁਆਮੀ ਅਤੇ ਉਸ ਨੂੰ ਕੋਈ ਗ਼ਿਲਾਜਤ ਨਹੀਂ ਚਿਮੜਦੀ। ਜੋ ਸੱਚ ਨਾਲ ਜੁੜ ਜਾਂਦਾ ਹੈ ਉਹ ਆਪਣੀ ਗਿਲਾਜਤ ਧੋ ਸੁੱਟਦਾ ਹੈ।
Fareedkot Teekaਕਿਉਂਕਿ ਹਰੀ ਜੋ ਸਚਾ ਨਿਰਮਲੁ ਹੈ ਤਿਸ ਕੋ ਕੋਈ ਮੈਲੁ ਨਹੀਂ ਲਾਗਤੀ ਅਰੁ ਜੋ ਤਿਸ ਸਚੇ ਕੇ ਭਜਨ ਮੇਂ ਲਾਗੇ ਹੈਂ ਤਿਨੋਂ ਨੇ ਮੈਲ ਕੋ ਗਵਾਯਾ ਹੈ॥੪॥
Prof. Sahib Singhਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਤੇ ਪਵਿਤ੍ਰ-ਸਰੂਪ ਹੈ, ਉਸ ਨੂੰ (ਹਉਮੈ ਆਦਿਕ ਵਿਕਾਰਾਂ ਦੀ) ਮੈਲ ਪੋਹ ਨਹੀਂ ਸਕਦੀ। ਜੇਹੜਾ ਮਨੁੱਖ ਉਸ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਲੱਗਦਾ ਹੈ, ਉਹ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ਼ ਦੂਰ ਕਰ ਲੈਂਦਾ ਹੈ ॥੪॥

ਪਦ ਅਰਥ ਸਚੁ = ਸੱਚ, ਸਦਾ-ਥਿਰ ਰਹਿਣ ਵਾਲਾ। ਸਚਿ = ਸਦਾ-ਥਿਰ ਪ੍ਰਭੂ ਵਿਚ ॥੪॥

SikhNet (Spanish)El Señor es el Único Ser Puro, porque la Verdad repele a la suciedad, y tomando gusto por la Verdad, la falsedad se retira. (4)

ਬਾਝੁ ਗੁਰੂ; ਹੈ ਅੰਧ ਗੁਬਾਰਾ ॥

baajh guroo; hai andh gubaaraa |

Sant Singh KhalsaWithout the Guru, there is only pitch darkness.
Manmohan SinghWithout the Guru there is pitch darkness.
Manmohan Singh (Punjabi)ਗੁਰਾਂ ਦੇ ਬਗੈਰ ਅੰਨ੍ਹੇਰ ਘੁਪ ਹੈ।
Fareedkot Teekaਗੁਰੋਂ ਸੇ ਬਿਨਾ ਅਤੀ ਅੰਧੇਰਾ ਹੈ॥
Prof. Sahib Singhਗੁਰੂ ਤੋਂ ਬਿਨਾ (ਜਗਤ ਵਿਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਪਿਆ ਰਹਿੰਦਾ ਹੈ।

ਪਦ ਅਰਥ ਅੰਧ ਗੁਬਾਰਾ = ਘੁੱਪ ਹਨੇਰਾ।

SikhNet (Spanish)Sin el Guru, nos quedamos en la oscuridad absoluta;

ਅਗਿਆਨੀ ਅੰਧਾ; ਅੰਧੁ ਅੰਧਾਰਾ ॥

agiaanee andhaa; andh andhaaraa |

Sant Singh KhalsaThe ignorant ones are blind-there is only utter darkness for them.
Manmohan SinghThe ignorant man is spiritually blind. For him there is inky darkness.
Manmohan Singh (Punjabi)ਬੇ-ਸਮਝ ਬੰਦਾ ਆਤਮਿਕ ਤੌਰ ਤੇ ਅੰਨ੍ਹਾਂ ਹੈ। ਉਸ ਦੇ ਲਈ ਮੁਕੰਮਲ ਅੰਨ੍ਹੇਰਾ ਹੀ ਅੰਨ੍ਹੇਰਾ ਹੈ।
Fareedkot Teekaਜੋ ਅਗਿਆਨੀ ਹੈ, ਸੋ ਅਤੀ ਅੰਧਾ ਹੈ॥
Prof. Sahib Singhਗੁਰੂ ਦੇ ਗਿਆਨ ਤੋਂ ਸੱਖਣਾ ਮਨੁੱਖ (ਉਸ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ।
SikhNet (Spanish)el hombre ignorante está ciego, porque para él la oscuridad es total.

ਬਿਸਟਾ ਕੇ ਕੀੜੇ. ਬਿਸਟਾ ਕਮਾਵਹਿ; ਫਿਰਿ ਬਿਸਟਾ ਮਾਹਿ ਪਚਾਵਣਿਆ ॥੫॥

bisattaa ke keerre. bisattaa kamaaveh; fir bisattaa maeh pachaavaniaa |5|

Sant Singh KhalsaThe maggots in manure do filthy deeds, and in filth they rot and putrefy. ||5||
Manmohan SinghThe worms of ordure commit filthy deeds and then putrefy in wickedness.
Manmohan Singh (Punjabi)ਗੰਦਗੀ ਦੇ ਕਿਰਮ ਮਲੀਨ ਅਮਲ ਕਰਦੇ ਹਨ ਅਤੇ ਮੁੜ ਕੁਕਰਮਾਂ ਅੰਦਰ ਹੀ ਗਲ-ਸੜ ਜਾਂਦੇ ਹਨ।
Fareedkot Teekaਅਗ੍ਯਾਨੀ ਜੀਵ ਪਹਿਲੇ (ਬਿਸਟਾ) ਗਰਭ ਕੇ ਕੀੜੇ ਥੇ ਅਬ ਭੀ ਗਰਭ ਪ੍ਰਾਪਤੀ ਕੇ ਕਰਮ ਕਰਤੇ ਹੈਂ, ਫਿਰ ਪੁਨਾ ਮਰ ਕਰ ਭੀ ਵਿਸਟਾ ਮੇਂ (ਪਚਾਵਣਿਆ) ਜਲੈਂਗੇ॥੫॥
Prof. Sahib Singh(ਮੋਹ ਦੇ ਹਨੇਰੇ ਵਿਚ ਫਸੇ ਹੋਏ ਦੀ ਉਹੀ ਹਾਲਤ ਹੁੰਦੀ ਹੈ ਜਿਵੇਂ) ਗੰਦ ਦੇ ਕੀੜੇ ਗੰਦ (ਖਾਣ ਦੀ) ਕਮਾਈ ਹੀ ਕਰਦੇ ਹਨ ਤੇ ਫਿਰ ਗੰਦ ਵਿਚ ਹੀ ਦੁਖੀ ਹੁੰਦੇ ਰਹਿੰਦੇ ਹਨ ॥੫॥

ਪਦ ਅਰਥ ਬਿਸਟਾ = ਗੰਦ, ਮੈਲਾ। ਪਚਾਵਣਿਆ = ਸੜਦੇ ਹਨ ॥੫॥

SikhNet (Spanish)Los gusanos de la inmundicia habitan en la inmundicia; comen la inmundicia y forman parte de la misma inmundicia. (5)

ਮੁਕਤੇ ਸੇਵੇ; ਮੁਕਤਾ ਹੋਵੈ ॥

mukate seve; mukataa hovai |

Sant Singh KhalsaServing the Lord of Liberation, liberation is achieved.
Manmohan SinghBy waiting upon the Emancipated one is himself emancipated.
Manmohan Singh (Punjabi)ਕਲਿਆਣ ਹੋਏ ਹੋਏ ਦੀ ਟਹਿਲ ਕਮਾਉਣ ਦੁਆਰਾ ਬੰਦਾ ਖੁਦ ਕਲਿਆਣ ਪਾ ਜਾਂਦਾ ਹੈ।
Fareedkot Teekaਜੋ (ਮੁਕਤੇ) ਗੁਰੋਂ ਕੋ ਸੇਵਤਾ ਹੈ, ਸੋ ਮੁਕਤਿ ਹੋਤਾ ਹੈ॥
Prof. Sahib Singhਜੇਹੜਾ ਮਨੁੱਖ (ਮਾਇਆ ਦੇ ਮੋਹ ਤੋਂ) ਮੁਕਤ (ਗੁਰੂ) ਦੀ ਸਰਨ ਲੈਂਦਾ ਹੈ, ਉਹ ਭੀ ਮਾਇਆ ਦੇ ਮੋਹ ਤੋਂ ਸੁਤੰਤਰ ਹੋ ਜਾਂਦਾ ਹੈ।

ਪਦ ਅਰਥ ਮੁਕਤਾ = ਮਾਇਆ ਦੇ ਮੋਹ ਤੋਂ ਆਜ਼ਾਦ।

SikhNet (Spanish)Si uno sirve al Alma emancipada, uno es emancipado también,

ਹਉਮੈ ਮਮਤਾ; ਸਬਦੇ ਖੋਵੈ ॥

haumai mamataa; sabade khovai |

Sant Singh KhalsaThe Word of the Shabad eradicates egotism and possessiveness.
Manmohan SinghThrough God's Name self-hood and secular love depart.
Manmohan Singh (Punjabi)ਰੱਬ ਦੇ ਨਾਮ ਰਾਹੀਂ ਸਵੈ-ਹੰਗਤਾ ਤੇ ਮੋਹ ਦੂਰ ਹੋ ਜਾਂਦੇ ਹਨ।
Fareedkot Teekaਔਰੁ ਗੁਰੋਂ ਕੇ ਉਪਦੇਸ਼ ਸੇ ਅਹੰਤਾ ਮਮਤਾ ਕੋ ਦੂਰ ਕਰਤਾ ਹੈ॥
Prof. Sahib Singhਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਹਉਮੈ ਤੇ ਅਪਣੱਤ ਦੂਰ ਕਰ ਲੈਂਦਾ ਹੈ।

ਪਦ ਅਰਥ ਮਮਤਾ = ਅਪਣੱਤ। ਸਬਦੇ = ਸਬਦਿ, ਸ਼ਬਦ ਦੀ ਰਾਹੀਂ।

SikhNet (Spanish)y por la Palabra se va desvaneciendo el afán por el yo soy.

ਅਨਦਿਨੁ ਹਰਿ ਜੀਉ ਸਚਾ ਸੇਵੀ; ਪੂਰੈ ਭਾਗਿ ਗੁਰੁ ਪਾਵਣਿਆ ॥੬॥

anadin har jeeo sachaa sevee; poorai bhaag gur paavaniaa |6|

Sant Singh KhalsaSo serve the Dear True Lord, night and day. By perfect good destiny, the Guru is found. ||6||
Manmohan SinghNight and day serve the Honourable True Lord. Through perfect good fortune the Guru is obtained.
Manmohan Singh (Punjabi)ਰੈਣ ਦਿਹੁੰ ਆਪਣੇ ਪਤਵੰਤੇ ਸੱਚੇ ਵਾਹਿਗੁਰੂ ਦੀ ਟਹਿਲ ਕਰ। ਪੂਰਨ ਚੰਗੇ ਨਸੀਬਾਂ ਰਾਹੀਂ ਗੁਰਾਂ ਦੀ ਪ੍ਰਾਪਤੀ ਹੁੰਦੀ ਹੈ।
Fareedkot Teekaਪੂਰੇ ਭਾਗੋਂ ਸੇ ਗੁਰੋਂ ਕੋ ਪਾ ਕਰ ਰਾਤ ਦਿਨ ਹਰੀ ਸਚੇ ਕੋ ਸੇਵਤਾ ਹੈ॥੬॥
Prof. Sahib Singh(ਗੁਰ-ਸਰਨ ਦੀ ਬਰਕਤਿ ਨਾਲ) ਉਹ ਹਰ ਰੋਜ਼ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹੈ। ਪਰ ਗੁਰੂ (ਭੀ) ਪੂਰੀ ਕਿਸਮਤਿ ਨਾਲ ਹੀ ਮਿਲਦਾ ਹੈ ॥੬॥

ਪਦ ਅਰਥ ਸੇਵੀ = ਸੇਵਿ, ਸੇਵ ਕੇ ॥੬॥

SikhNet (Spanish)Uno sirve a su Amado y Verdadero Señor noche y día, al encontrar al Guru por su Perfecto Destino.(6)

ਆਪੇ ਬਖਸੇ; ਮੇਲਿ ਮਿਲਾਏ ॥

aape bakhase; mel milaae |

Sant Singh KhalsaHe Himself forgives and unites in His Union.
Manmohan SinghThe Lord Himself grants pardon and unites in His union.
Manmohan Singh (Punjabi)ਸਾਈਂ ਖੁਦ ਮਾਫੀ ਦਿੰਦਾ ਹੈ ਤੇ ਆਪਣੇ ਮਿਲਾਪ ਵਿੱਚ ਮਿਲਾਉਂਦਾ ਹੈ।
Fareedkot Teekaਜਿਸ ਕੋ ਸਤ ਸੰਗਤ ਕੇ ਮੇਲ ਮੇਂ ਮਿਲਾਇ ਕਰ ਹਰੀ ਆਪੇ ਬਖਸਤਾ ਹੈ॥
Prof. Sahib Singhਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਬਖ਼ਸ਼ਸ਼ ਕਰਦਾ ਹੈ ਤੇ ਗੁਰੂ-ਚਰਨਾਂ ਵਿਚ ਮਿਲਾਂਦਾ ਹੈ,

ਪਦ ਅਰਥ ਮੇਲਿ = ਮੇਲ ਵਿਚ, ਚਰਨਾਂ ਵਿਚ।

SikhNet (Spanish)Él Mismo nos perdona y nos une Consigo;

ਪੂਰੇ ਗੁਰ ਤੇ; ਨਾਮੁ ਨਿਧਿ ਪਾਏ ॥

poore gur te; naam nidh paae |

Sant Singh KhalsaFrom the Perfect Guru, the Treasure of the Naam is obtained.
Manmohan SinghFrom the perfect Guru man obtains the Name treasure.
Manmohan Singh (Punjabi)ਪੂਰਨ ਗੁਰਾਂ ਪਾਸੋਂ ਨਾਮ ਦਾ ਖਜਾਨਾ ਮਿਲਦਾ ਹੈ।
Fareedkot Teekaਸੋ ਪੂਰੇ ਗੁਰੋਂ ਸੇ ਨਾਮ ਰੂਪ ਨਿਧਿ ਪਾਵਤਾ ਹੈ॥
Prof. Sahib Singhਉਹ ਮਨੁੱਖ ਪੂਰੇ ਗੁਰੂ ਪਾਸੋਂ ਨਾਮ-ਖ਼ਜ਼ਾਨਾ ਹਾਸਲ ਕਰ ਲੈਂਦਾ ਹੈ।

ਪਦ ਅਰਥ ਤੇ = ਤੋਂ, ਪਾਸੋਂ। ਨਿਧਿ = ਖ਼ਜ਼ਾਨਾ।

SikhNet (Spanish)a través del Perfecto Guru uno recibe el Tesoro del Nombre.

ਸਚੈ ਨਾਮਿ ਸਦਾ ਮਨੁ ਸਚਾ; ਸਚੁ ਸੇਵੇ. ਦੁਖੁ ਗਵਾਵਣਿਆ ॥੭॥

sachai naam sadaa man sachaa; sach seve. dukh gavaavaniaa |7|

Sant Singh KhalsaBy the True Name, the mind is made true forever. Serving the True Lord, sorrow is driven out. ||7||
Manmohan SinghBy dwelling on the True Name the soul is sanctified for aye, and by serving the True One sorrow is driven away.
Manmohan Singh (Punjabi)ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਆਤਮਾ ਹਮੇਸ਼ਾਂ ਲਈ ਪਾਕ ਪਵਿੱਤਰ ਹੋ ਜਾਂਦੀ ਹੈ ਅਤੇ ਸਤਿ ਪੁਰਖ ਦੀ ਟਹਿਲ ਕਮਾਉਣ ਦੁਆਰਾ ਗਮ ਦੂਰ ਹੋ ਜਾਂਦਾ ਹੈ।
Fareedkot Teekaਔਰੁ ਤਿਸ ਕਾ ਮਨੁ ਸਚੇ ਨਾਮੀ ਕੋ ਪਾ ਕਰ ਸਦਾ ਸਚਾ ਹੂਆ ਹੈ, ਜੋ ਸਚੇ ਕੋ ਸੇਵਤੇ ਹੈਂ ਤਿਨੋਂ ਨੇ ਦੁਖ ਗਵਾਇਆ ਹੈ॥੭॥☬ਸੋ ਕਹੇ ਵਹੁ ਬਖਸਣੇ ਵਾਲਾ ਕਹਾਂ ਹੈ? ਤਿਸ ਪਰ ਕਹਤੇ ਹੈਂ:
Prof. Sahib Singhਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸਦਾ ਟਿਕੇ ਰਹਿਣ ਕਰਕੇ ਉਸ ਦਾ ਮਨ (ਵਿਕਾਰਾਂ ਵਲੋਂ) ਅਡੋਲ ਹੋ ਜਾਂਦਾ ਹੈ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਕਰ ਕੇ ਉਹ ਆਪਣਾ (ਹਰੇਕ ਕਿਸਮ ਦਾ) ਦੁੱਖ ਮਿਟਾ ਲੈਂਦਾ ਹੈ ॥੭॥

ਪਦ ਅਰਥ ਨਾਮਿ = ਨਾਮ ਵਿਚ ॥੭॥

SikhNet (Spanish)Aquél que medita en el Verdadero Nombre, su mente es consagrada, y sirviendo a la Verdad, la tristeza es desterrada.(7)

ਸਦਾ ਹਜੂਰਿ; ਦੂਰਿ ਨ ਜਾਣਹੁ ॥

sadaa hajoor; door na jaanahu |

Sant Singh KhalsaHe is always close at hand-do not think that He is far away.
Manmohan SinghThe Lord is ever close at hand. Deem Him not distant.
Manmohan Singh (Punjabi)ਸੁਆਮੀ ਸਦੀਵ ਹੀ ਐਨ ਲਾਗੇ ਹੈ। ਉਸ ਨੂੰ ਦੁਰੇਡਾ ਖਿਆਲ ਨਾਂ ਕਰੋ।
Fareedkot Teekaਵਹੁ ਪਰਮੇਸ੍ਵਰ ਸਰਬ ਕਾਲ ਨਿਕਟ ਹੈ, ਉਸ ਕੋ ਦੂਰ ਨ ਸਮਝੋ॥
Prof. Sahib Singh(ਹੇ ਭਾਈ!) ਪਰਮਾਤਮਾ ਸਦਾ (ਸਭ ਜੀਵਾਂ ਦੇ) ਅੰਗ-ਸੰਗ (ਵੱਸਦਾ) ਹੈ, ਉਸ ਨੂੰ ਆਪਣੇ ਤੋਂ ਦੂਰ ਵੱਸਦਾ ਨਾਹ ਸਮਝੋ।

ਪਦ ਅਰਥ ਹਜੂਰਿ = ਹਾਜ਼ਰ-ਨਾਜ਼ਰ, ਅੰਗ-ਸੰਗ।

SikhNet (Spanish)Él está presente todo el tiempo ante ti; no creas que está lejos o apartado.

ਗੁਰਸਬਦੀ; ਹਰਿ ਅੰਤਰਿ ਪਛਾਣਹੁ ॥

gurasabadee; har antar pachhaanahu |

Sant Singh KhalsaThrough the Word of the Guru's Shabad, recognize the Lord deep within your own being.
Manmohan SinghUnder Guru's instruction realise God within thee.
Manmohan Singh (Punjabi)ਗੁਰਾਂ ਦੇ ਊਪਦੇਸ਼ ਤਾਬੇ ਵਾਹਿਗੁਰੂ ਨੂੰ ਆਪਣੇ ਅੰਦਰ ਅਨੁਭਵ ਕਰੋ।
Fareedkot Teekaਗੁਰੋਂ ਕੇ ਉਪਦੇਸ ਕਰ ਕੇ ਹਰੀ ਕੋ ਰਿਦੇ ਮੇਂ ਹੀ ਪਛਾਣੋ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਪਰਮਾਤਮਾ ਨਾਲ ਆਪਣੇ ਹਿਰਦੇ ਵਿਚ ਜਾਣ-ਪਛਾਣ ਬਣਾਓ।

ਪਦ ਅਰਥ ਪਛਾਣਹੁ = ਜਾਣ-ਪਛਾਣ ਬਣਾਓ।

SikhNet (Spanish)A través de la Palabra del Guru, reconoce al Señor en lo más profundo de tu ser.

ਨਾਨਕ. ਨਾਮਿ ਮਿਲੈ ਵਡਿਆਈ; ਪੂਰੇ ਗੁਰ ਤੇ ਪਾਵਣਿਆ ॥੮॥੧੧॥੧੨॥

naanak. naam milai vaddiaaee; poore gur te paavaniaa |8|11|12|

Sant Singh KhalsaO Nanak, through the Naam, glorious greatness is received. Through the Perfect Guru, the Naam is obtained. ||8||11||12||
Manmohan SinghNanak, through God's Name greatness is attained, and from the perfect Guru the Name is received.
Manmohan Singh (Punjabi)ਨਾਨਕ ਰੱਬ ਦੇ ਨਾਮ ਦੇ ਰਾਹੀਂ ਬਜੁਰਗੀ ਪਰਪਤ ਹੁੰਦੀ ਹੈ ਅਤੇ ਪੂਰਨ ਗੁਰਾਂ ਤੋਂ ਨਾਮ ਪਾਇਆ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਨਾਮ ਸੇ ਵਡਿਆਈ ਮਿਲਤੀ ਹੈ, ਪਰੰਤੂ ਸੋ ਨਾਮ ਪੂਰੇ ਗੁਰੋਂ ਸੇ ਪਾਈਤਾ ਹੈ॥੮॥੧੧॥੧੨॥☬ਜਿਨਾਂ ਕੋ ਨਾਮੀ ਪ੍ਰਮੇਸਰ ਨੇ ਵਡਿਆਈ ਬਖਸੀ ਹੈ, ਤਿਨ ਕੀ ਮਹਮਾ ਕਹਤੇ ਹੈਂ:
Prof. Sahib Singhਹੇ ਨਾਨਕ! ਪ੍ਰਭੂ ਦੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, (ਪਰ ਪ੍ਰਭੂ ਦਾ ਨਾਮ) ਪੂਰੇ ਗੁਰੂ ਤੋਂ (ਹੀ) ਮਿਲਦਾ ਹੈ ॥੮॥੧੧॥੧੨॥
SikhNet (Spanish)Oh, dice Nanak, por el Nombre uno es glorificado y uno Lo obtiene a través del Perfecto Guru. (8-11-12)
Answers quote the Granth verbatim with Ang citations. AI commentary is not Gurbani and not a religious ruling.