ਮਾਝ ਮਹਲਾ ੩ ॥
maajh mahalaa 3 |
Sant Singh KhalsaMaajh, Third Mehl:
Manmohan SinghMajh, Third Guru.
Manmohan Singh (Punjabi)ਮਾਝ, ਤੀਜੀ ਪਾਤਸ਼ਾਹੀ।
SikhNet (Spanish)Mall, Mejl Guru Amar Das, Tercer Canal Divino
ਉਤਪਤਿ ਪਰਲਉ; ਸਬਦੇ ਹੋਵੈ ॥
autapat parlau; sabade hovai |
Sant Singh KhalsaCreation and destruction happen through the Word of the Shabad.
Manmohan SinghThe creation and deluge occur through the Lord's Word.
Manmohan Singh (Punjabi)ਰਚਨਾ ਤੇ ਕਿਆਮਤ ਸੁਆਮੀ ਦੇ ਬਚਨ ਰਾਹੀਂ ਹੁੰਦੀ ਹੈ।
Fareedkot Teekaਉਤਪਤੀ ਪੁਨਾ ਪਰਲਉ (ਸਬਦੇ) ਬ੍ਰਹਮ ਸੇ ਹੋਤੀ ਹੈ॥
Prof. Sahib Singhਪਰਮਾਤਮਾ ਦੇ ਹੁਕਮ ਵਿਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ, ਤੇ ਜਗਤ ਦਾ ਨਾਸ ਹੁੰਦਾ ਹੈ।ਪਦ ਅਰਥ ਉਤਪਤਿ = ਪੈਦਾਇਸ਼। ਪਰਲਉ = {प्रलय} ਜਗਤ ਦਾ ਨਾਸ਼। ਸਬਦੇ = ਸਬਦਿ ਹੀ, ਪਰਮਾਤਮਾ ਦੇ ਹੁਕਮ ਵਿਚ ਹੀ।
SikhNet (Spanish)A través de la Palabra se da la creación y la disolución del Universo;
ਸਬਦੇ ਹੀ ਫਿਰਿ ਓਪਤਿ ਹੋਵੈ ॥
sabade hee fir opat hovai |
Sant Singh KhalsaThrough the Shabad, creation happens again.
Manmohan SinghThrough the Word the creation evolves again.
Manmohan Singh (Punjabi)ਬਚਨ ਰਾਹੀਂ ਹੀ ਉਤਪਤੀ ਮੁੜ ਪ੍ਰਕਾਸ਼ਦੀ ਹੈ।
Fareedkot Teekaਔਰ ਮਹਾਂਪਰਲੋ ਕੇ ਪੀਛੇ ਫਿਰ ਭੀ ਉਤਪਤੀ ਸਬਦ ਸੇ ਹੋਤੀ ਹੈ॥
Prof. Sahib Singh(ਨਾਸ ਤੋਂ ਪਿੱਛੋਂ) ਮੁੜ ਪ੍ਰਭੂ ਦੇ ਹੁਕਮ ਵਿਚ ਹੀ ਜਗਤ ਦੀ ਉਤਪੱਤੀ ਹੁੰਦੀ ਹੈ।ਪਦ ਅਰਥ ਓਪਤਿ = ਉਤਪੱਤੀ।
SikhNet (Spanish)por la Palabra surge la evolución de la creación otra vez.
ਗੁਰਮੁਖਿ ਵਰਤੈ ਸਭੁ ਆਪੇ ਸਚਾ; ਗੁਰਮੁਖਿ ਉਪਾਇ ਸਮਾਵਣਿਆ ॥੧॥
guramukh varatai sabh aape sachaa; guramukh upaae samaavaniaa |1|
Sant Singh KhalsaThe Gurmukh knows that the True Lord is all-pervading. The Gurmukh understands creation and merger. ||1||
Manmohan SinghGuru's slave knows that the True Lord Himself dies everything. The Guru's ward realises that having created He merges all in Himself.
Manmohan Singh (Punjabi)ਗੁਰਾਂ ਦਾ ਗੋਲਾ ਜਾਣਦਾ ਹੈ ਕਿ ਸੱਚਾ ਸਾਹਿਬ ਆਪ ਹੀ ਸਾਰਾ ਕੁਝ ਕਰਦਾ ਹੈ। ਗੁਰੂ-ਸਮਰਪਣ ਅਨੁਭਵ ਕਰਦਾ ਹੈ ਕਿ ਸਭਸ ਨੂੰ ਪੈਦਾ ਕਰਕੇ ਉਹ ਆਪਣੇ ਵਿੱਚ ਹੀ ਲੀਨ ਕਰ ਲੈਂਦਾ ਹੈ।
Fareedkot Teekaਗੁਰਮੁਖਿ ਯਹਿ ਜਾਨਤੇ ਹੈਂ ਸਚਾ ਪਰਮੇਸ੍ਵਰ ਆਪ ਹੀ ਸਭ ਰੂਪ ਹੋ ਕਰ ਵਰਤ ਰਹਾ ਹੈ, ਔਰ ਗੁਰਮੁਖੋਂ ਕੇ ਨਿਸਚੇ ਮੇਂ ਆਪ ਹੀ ਸ੍ਰਿਸ੍ਟੀ ਕੋ ਉਪਾਇ ਕਰ (ਸਮਾਵਣਿਆ) ਪ੍ਰਲਯ ਕਰਨੇ ਵਾਲਾ ਹੈ॥੧॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਇਹ ਨਿਸਚਾ ਹੋ ਜਾਂਦਾ ਹੈ ਕਿ ਹਰੇਕ ਥਾਂ ਸਦਾ-ਥਿਰ ਪਰਮਾਤਮਾ ਆਪ ਹੀ ਮੌਜੂਦ ਹੈ, ਜਗਤ ਪੈਦਾ ਕਰ ਕੇ ਉਸ ਵਿਚ ਲੀਨ ਹੋ ਰਿਹਾ ਹੈ ॥੧॥ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋਇਆਂ। ਸਭੁ = ਹਰ ਥਾਂ। ਉਪਾਇ = ਪੈਦਾ ਕਰ ਕੇ ॥੧॥
SikhNet (Spanish)Los vigías de Dios saben que el Uno Verdadero trabaja Solo y que, habiendo creado la creación entera, Su esencia está plasmada en todo.(1)
ਹਉ ਵਾਰੀ ਜੀਉ ਵਾਰੀ; ਗੁਰੁ ਪੂਰਾ ਮੰਨਿ ਵਸਾਵਣਿਆ ॥
hau vaaree jeeo vaaree; gur pooraa man vasaavaniaa |
Sant Singh KhalsaI am a sacrifice, my soul is a sacrifice, to those who enshrine the Perfect Guru within their minds.
Manmohan SinghI am a sacrifice, my soul is a sacrifice unto those who enshrine the perfect Guru in their mind.
Manmohan Singh (Punjabi)ਮੈਂ ਕੁਰਬਾਨ ਹਾਂ, ਮੇਰੀ ਜਿੰਦੜੀ ਕੁਰਬਾਨ ਹੈ ਉਨ੍ਹਾਂ ਉਤੋਂ ਜੋ ਪੂਰਨ ਗੁਰੂ ਨੂੰ ਆਪਣੇ ਚਿੱਤ ਅੰਦਰ ਟਿਕਾਉਂਦੇ ਹਨ।
Fareedkot Teekaਮੈਂ ਤਿਨ ਕੇ ਮਨ ਤਨ ਕਰ ਕੇ ਵਾਰਨੇ ਜਾਤਾ ਹੂੰ ਜੋ ਪੂਰੇ ਗੁਰੋਂ ਕੋ ਮਨ ਮੇਂ ਵਸਾਵਤੇ ਹੈਂ॥
Prof. Sahib Singhਮੈਂ ਉਹਨਾਂ ਮਨੁੱਖਾਂ ਤੋਂ ਸਦਕੇ ਕੁਰਬਾਨ ਜਾਂਦਾ ਹਾਂ ਜੋ ਪੂਰੇ ਗੁਰੂ ਨੂੰ ਆਪਣੇ ਮਨ ਵਿਚ ਵਸਾਂਦੇ ਹਨ।ਪਦ ਅਰਥ ਮੰਨਿ = ਮਨਿ, ਮਨ ਵਿਚ।
SikhNet (Spanish)Ofrezco mi vida en sacrificio a aquéllos que enaltecen al Perfecto Guru en sus corazones.
ਗੁਰ ਤੇ. ਸਾਤਿ ਭਗਤਿ ਕਰੇ ਦਿਨੁ ਰਾਤੀ; ਗੁਣ ਕਹਿ. ਗੁਣੀ ਸਮਾਵਣਿਆ ॥੧॥ ਰਹਾਉ ॥
gur te. saat bhagat kare din raatee; gun keh. gunee samaavaniaa |1| rahaau |
Sant Singh KhalsaFrom the Guru comes peace and tranquility; worship Him with devotion, day and night. Chanting His Glorious Praises, merge into the Glorious Lord. ||1||Pause||
Manmohan SinghThrough the Guru man obtains peace and performs Lord's devotional service day and night. Uttering His praises he merges in the praise-worthy One. Pause.
Manmohan Singh (Punjabi)ਗੁਰਾਂ ਦੇ ਰਾਹੀਂ ਬੰਦਾ ਠੰਢ-ਚੈਨ ਪਾਉਂਦਾ ਤੇ ਸਾਹਿਬ ਦੀ ਦਿਹੁੰ ਰੈਣ ਪਰੇਮ-ਮਈ ਸੇਵਾ ਕਰਦਾ ਹੈ। ਉਸ ਦੀ ਸਲਾਘਾ-ਯੋਗ ਪੁਰਖ ਵਿੱਚ ਲੀਨ ਹੋ ਜਾਂਦਾ ਹੈ। ਠਹਿਰਾਉ।
Fareedkot Teekaਔਰ ਗੁਰੋਂ ਦ੍ਵਾਰਾ ਦਿਨ ਰਾਤ ਭਗਤੀ ਕਰਤੇ ਹੈਂ, ਸੋ ਸਾਂਤ ਰੂਪ ਹੈਂ, ਪੁਨਾ ਗੁਣੋਂ ਕਾ ਉਚਾਰਣ ਕਰ ਕੇ (ਗੁਣੀ) ਵਾਹਿਗੁਰੂ ਮੇਂ ਸਮਾ ਜਾਤੇ ਹੈਂ॥੧॥ ਰਹਾਉ ॥
Prof. Sahib Singhਗੁਰੂ ਪਾਸੋਂ ਆਤਮਕ ਅਡੋਲਤਾ ਮਿਲਦੀ ਹੈ, (ਗੁਰੂ ਦੀ ਸਰਨ ਪੈ ਕੇ) ਮਨੁੱਖ ਦਿਨ ਰਾਤ ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਦੇ ਗੁਣ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਤੇ = ਤੋਂ, ਪਾਸੋਂ। ਸਾਤਿ = ਸ਼ਾਂਤੀ, ਆਤਮਕ ਅਡੋਲਤਾ। ਗੁਣੀ = ਗੁਣਾਂ ਦਾ ਮਾਲਕ ਪ੍ਰਭੂ ॥੧॥ ਰਹਾਉ ॥
SikhNet (Spanish)A través del Guru, están realizados y alaban al Señor día y noche, y Alabándolo se funden en la misma Alabanza. (1-Pausa)
ਗੁਰਮੁਖਿ ਧਰਤੀ; ਗੁਰਮੁਖਿ ਪਾਣੀ ॥
guramukh dharatee; guramukh paanee |
Sant Singh KhalsaThe Gurmukh sees the Lord on the earth, and the Gurmukh sees Him in the water.
Manmohan SinghThe Guruward sees God on the earth. The Guru's slave recognises Him in water.
Manmohan Singh (Punjabi)ਗੁਰੂ-ਸਮਰਪਣ ਹਰੀ ਨੂੰ ਜਮੀਨ ਤੇ ਦੇਖਦਾ ਹੈ। ਗੁਰਾ ਦਾ ਗੋਲਾ ਉਸ ਨੂੰ ਜਲ ਅੰਦਰ ਸਿੰਞਾਣਦਾ ਹੈ।
Fareedkot Teekaਗੁਰਮੁਖਿ ਏਹ ਜਾਣਤੇ ਹੈਂ ਕਿ ਪਰਮੇਸ੍ਵਰ ਧਰਤੀ ਮੇਂ ਤਥਾ ਪਾਣੀ ਮੇਂ ਰਮਾ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਾਣਦਾ ਹੈ,
SikhNet (Spanish)En el Servicio de Dios están los elementos de la tierra,
ਗੁਰਮੁਖਿ ਪਵਣੁ ਬੈਸੰਤਰੁ; ਖੇਲੈ ਵਿਡਾਣੀ ॥
guramukh pavan baisantar; khelai viddaanee |
Sant Singh KhalsaThe Gurmukh sees Him in wind and fire; such is the wonder of His Play.
Manmohan SinghGuru's beloved realises Him playing wonderous games through wind and fire.
Manmohan Singh (Punjabi)ਗੁਰਾਂ ਦਾ ਗੋਲਾ ਉਸ ਨੂੰ ਹਵਾ ਤੇ ਅੱਗ ਦੇ ਰਾਹੀਂ ਅਸਚਰਜ ਖੇਡਾਂ ਖੇਡਦਾ ਹੋਇਆ ਅਨੁਭਵ ਕਰਦਾ ਹੈ।
Fareedkot Teekaਔਰੁ ਪਵਣ ਮੇਂ ਪੁਨਾ ਅਗਨਿ ਮੇਂ ਵਾ ਇਨ ਸਰਬ ਕਾ ਰੂਪ ਹੋ ਕਰ ਪਰਮੇਸ੍ਵਰ ਆਪ ਹੀ (ਵਿਡਾਣੀ) ਅਸਚਰਜ ਰੂਪ ਖੇਲ ਰਹਾ ਹੈ, ਵਾ ਗੁਰਮੁਖ ਧਰਤੀ ਆਦਿ ਤਤ੍ਵੋਂ ਕੇ ਖਿਮਾਦਿ ਗੁਣ ਧਾਰਨ ਕਰ ਕੇ ਆਸਚਰਜ ਰੂਪ ਪਰਮੇਸ੍ਵਰ ਮੇਂ (ਖੇਲੈ) ਕ੍ਰੀੜਾ ਕਰਤੇ ਹੈਂ॥
Prof. Sahib Singhਕਿ ਧਰਤੀ ਪਾਣੀ ਹਵਾ ਅੱਗ (-ਰੂਪ ਹੋ ਕੇ) ਪਰਮਾਤਮਾ (ਜਗਤ-ਰੂਪ) ਅਚਰਜ ਖੇਡ ਖੇਡ ਰਿਹਾ ਹੈ।ਪਦ ਅਰਥ ਖੇਲੈ = (ਪ੍ਰਭੂ) ਖੇਡ ਰਿਹਾ ਹੈ। ਵਿਡਾਣੀ = ਅਸਚਰਜ।
SikhNet (Spanish)uno lo ve en el agua, el aire y el fuego.
ਸੋ ਨਿਗੁਰਾ. ਜੋ ਮਰਿ ਮਰਿ ਜੰਮੈ; ਨਿਗੁਰੇ ਆਵਣ ਜਾਵਣਿਆ ॥੨॥
so niguraa. jo mar mar jamai; nigure aavan jaavaniaa |2|
Sant Singh KhalsaOne who has no Guru, dies over and over again, only to be re-born. One who has no Guru continues coming and going in reincarnation. ||2||
Manmohan SinghHe, who repeatedly dies and is re-born, is without the Guru. The one without the Guru continues coming and going.
Manmohan Singh (Punjabi)ਜੋ ਮੁੜ ਮੁੜ ਕੇ ਮਰਦਾ ਤੇ ਜੰਮਦਾ ਹੈ, ਉਹ ਗੁਰੂ ਵਿਹੂਣ ਹੈ। ਜੋ ਗੁਰੂ ਵਿਹੂਣ ਪ੍ਰਾਣੀ ਹੈ ਉਹ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਜੋ ਨਿਗੁਰਾ ਹੈ, ਸੋ ਵਾਰੰਵਾਰ ਜਨਮਤਾ ਮਰਤਾ ਹੈ ਪੁਨਾ ਨਿਗੁਰੇ ਹੀ ਸੰਸਾਰ ਮੇਂ ਆਵਤੇ ਜਾਤੇ ਹੈਂ॥੨॥
Prof. Sahib Singhਉਹ ਮਨੁੱਖ ਜੇਹੜਾ ਗੁਰੂ ਤੋਂ ਬੇਮੁਖ ਹੈ ਆਤਮਕ ਮੌਤ ਸਹੇੜ ਕੇ ਜੰਮਦਾ ਮਰਦਾ ਰਹਿੰਦਾ ਹੈ, ਨਿਗੁਰੇ ਨੂੰ ਜਨਮ ਮਰਨ ਦਾ ਗੇੜ ਪਿਆ ਰਹਿੰਦਾ ਹੈ ॥੨॥ਪਦ ਅਰਥ ਨਿਗੁਰਾ = ਗੁਰੂ ਤੋਂ ਬਿਨਾ। ਮਰਿ = ਆਤਮਕ ਮੌਤ ਸਹੇੜ ਕੇ ॥੨॥
SikhNet (Spanish)No obstante, aquél que no recibe la Gracia del Guru, nace para morir, una y otra vez.(2)
ਤਿਨਿ ਕਰਤੈ; ਇਕੁ ਖੇਲੁ ਰਚਾਇਆ ॥
tin karatai; ik khel rachaaeaa |
Sant Singh KhalsaThe One Creator has set this play in motion.
Manmohan SinghThat Creator has set a play in motion.
Manmohan Singh (Punjabi)ਉਸ ਸਿਰਜਣਹਾਰ ਨੇ ਇੱਕ ਨਾਟਕ ਸਾਜਿਆ ਹੈ।
Fareedkot Teekaਤਿਸ ਕਰਤੇ ਨੇ ਏਕ ਖੇਲ ਰੂਪ, ਭਾਵ ਏਹ ਕਿ ਮਿਥ੍ਯਾ ਜਗਤ ਉਪਾਇਆ ਹੈ॥
Prof. Sahib Singh(ਹੇ ਭਾਈ!) ਉਸ ਕਰਤਾਰ ਨੇ (ਇਹ ਜਗਤ) ਇਕ ਤਮਾਸ਼ਾ ਰਚਿਆ ਹੋਇਆ ਹੈ।ਪਦ ਅਰਥ ਤਿਨਿ = ਉਸ ਨੇ। ਤਿਨਿ ਕਰਤੈ = ਉਸ ਕਰਤਾਰ ਨੇ।
SikhNet (Spanish)El Señor ha puesto el escenario en el foro de la existencia,
ਕਾਇਆ ਸਰੀਰੈ ਵਿਚਿ; ਸਭੁ ਕਿਛੁ ਪਾਇਆ ॥
kaaeaa sareerai vich; sabh kichh paaeaa |
Sant Singh KhalsaIn the frame of the human body, He has placed all things.
Manmohan SinghIn the frame work of the human body He has put all the goods.
Manmohan Singh (Punjabi)ਮਨੁੱਖੀ ਦੇਹਿ ਦੇ ਕਲਬੂਤ ਅੰਦਰ, ਉਸ ਨੇ ਸਾਰੀਆਂ ਵਸਤੂਆਂ ਪਾਈਆਂ ਹਨ।
Fareedkot Teeka(ਕਾਇਆ) ਬੁਧੀ ਅਸਥੂਲ ਸਰੀਰ ਮੇਂ ਸਰਬ ਗੁਣ ਔਰ ਚੇਤਨਸਤਾ ਕੋ ਪਾਇਆ ਅਰਥਾਤ ਭਰਪੂਰ ਕੀਆ ਹੈ॥
Prof. Sahib Singhਉਸ ਨੇ ਮਨੁੱਖਾ ਸਰੀਰ ਵਿਚ ਹਰੇਕ ਗੁਣ ਭਰ ਦਿੱਤਾ ਹੈ।ਪਦ ਅਰਥ ਸਭੁ ਕਿਛੁ = ਹਰੇਕ ਗੁਣ।
SikhNet (Spanish)y ha puesto dentro del cuerpo todo lo que uno busca.
ਸਬਦਿ ਭੇਦਿ. ਕੋਈ ਮਹਲੁ ਪਾਏ; ਮਹਲੇ ਮਹਲਿ ਬੁਲਾਵਣਿਆ ॥੩॥
sabad bhed. koee mehal paae; mahale mehal bulaavaniaa |3|
Sant Singh KhalsaThose few who are pierced through by the Word of the Shabad, obtain the Mansion of the Lord's Presence. He calls them into His Wondrous Palace. ||3||
Manmohan SinghPierced through with His Name, some rare person obtains the Lord's presence. Such a bride the Master calls into His mansion.
Manmohan Singh (Punjabi)ਉਸ ਦੇ ਨਾਮ ਨਾਲ ਵਿਨਿੱਆ ਜਾ ਕੇ ਕੋਈ ਵਿਰਲਾ ਪੁਰਸ਼ ਹੀ ਸਾਈਂ ਦੀ ਹਜੂਰੀ ਨੂੰ ਪਰਾਪਤ ਹੁੰਦਾ ਹੈ। ਐਸੀ ਵਹੁਟੀ ਨੂੰ ਮਾਲਕ ਆਪਣੇ ਮੰਦਰ ਅੰਦਰ ਬੁਲਾ ਲੈਂਦਾ ਹੈ।
Fareedkot Teeka(ਸਬਦਿ) ਮਾਹਵਾਕ ਕੇ (ਭੇਦਿ) ਗ੍ਯਾਨ ਕਰ ਕੇ ਕੋਈ ਵਿਰਲਾ ਹੀ (ਮਹਲੁ) ਸਰੂਪ ਕੋ ਪਾਵਤਾ ਹੈ, ਜੋ (ਮਹਲੇ) ਮਹਲਾਂ ਵਾਲੇ, ਭਾਵ ਗਯਾਨਵਾਨ ਹੈਂ, ਸੋ ਔਰੋਂ ਕੋ ਮਹਲ ਮੇਂ ਬੁਲਾਵਤੇ ਹੈਂ, ਅਰਥਾਤ ਸਰੂਪ ਕੀ ਪ੍ਰਾਪਤੀ ਕਰਤੇ ਹੈਂ॥੩॥
Prof. Sahib Singhਜੇਹੜਾ ਕੋਈ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਆਪੇ ਦੀ) ਖੋਜ ਕਰ ਕੇ ਪਰਮਾਤਮਾ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ, ਪਰਮਾਤਮਾ ਉਸ ਨੂੰ ਆਪਣੀ ਹਜ਼ੂਰੀ ਵਿਚ ਹੀ ਟਿਕਾਈ ਰੱਖਦਾ ਹੈ ॥੩॥ਪਦ ਅਰਥ ਭੇਦਿ = ਵਿੰਨ੍ਹ ਕੇ, ਆਪੇ ਦੀ ਖੋਜ ਕਰ ਕੇ। ਮਹਲੁ = ਪਰਮਾਤਮਾ ਦੀ ਹਜ਼ੂਰੀ। ਮਹਲੇ = ਮਹਲਿ, ਪ੍ਰਭੂ ਦੀ ਹਜ਼ੂਰੀ ਵਿਚ ॥੩॥
SikhNet (Spanish)A través de la Palabra uno vislumbra el misterio, y es traído a la Corte del Señor.(3)
ਸਚਾ ਸਾਹੁ; ਸਚੇ ਵਣਜਾਰੇ ॥
sachaa saahu; sache vanajaare |
Sant Singh KhalsaTrue is the Banker, and true are His traders.
Manmohan SinghTrue is the Banker, and true are His traders.
Manmohan Singh (Punjabi)ਸੱਚਾ ਹੈ ਸ਼ਾਹੂਕਾਰ ਤੇ ਸੱਚੇ ਹਨ ਊਸ ਦੇ ਵਾਪਾਰੀ।
Fareedkot Teekaਸਚਾ ਸਾਹੁ ਗੁਰੂ ਹੈ ਔਰ ਸਚੇ ਵਣਜਾਰੇ ਜਗ੍ਯਾਸੂ ਹੈਂ॥
Prof. Sahib Singhਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਇਕ ਸਾਹੂਕਾਰ ਹੈ, (ਜਗਤ ਦੇ ਸਾਰੇ ਜੀਵ) ਉਸ ਸਦਾ-ਥਿਰ ਸ਼ਾਹ ਦੇ (ਭੇਜੇ ਹੋਏ) ਵਪਾਰੀ ਹਨ।ਪਦ ਅਰਥ ਸਚਾ = ਸੱਚਾ, ਸਦਾ-ਥਿਰ ਪ੍ਰਭੂ। ਸਚੇ = ਸਦਾ-ਥਿਰ ਪ੍ਰਭੂ ਦੇ।
SikhNet (Spanish)Verdad es el Señor y Verdaderos son los que tratan con Él;
ਸਚੁ ਵਣੰਜਹਿ; ਗੁਰ ਹੇਤਿ ਅਪਾਰੇ ॥
sach vananjeh; gur het apaare |
Sant Singh KhalsaThey purchase Truth, with infinite love for the Guru.
Manmohan SinghThrough infinite love of the Guru they purchase the True Name.
Manmohan Singh (Punjabi)ਗੁਰਾਂ ਦੇ ਅਨੰਤ ਪ੍ਰੇਮ ਰਾਹੀਂ ਉਹ ਸਤਿਨਾਮ ਨੂੰ ਖਰੀਦਦੇ ਹਨ।
Fareedkot Teekaਸੋ ਜਗ੍ਯਾਸੂ ਗੁਰੋਂ ਮੇਂ ਬਹੁਤ ਪਿਆਰੁ ਕਰ ਕੇ ਸਚ ਨਾਮੁ ਖਰੀਦਤੇ ਹੈਂ॥
Prof. Sahib Singhਉਹੀ ਜੀਵ-ਵਣਜਾਰੇ ਸਦਾ-ਥਿਰ ਨਾਮ ਸੌਦਾ ਵਿਹਾਝਦੇ ਹਨ, ਜੇਹੜੇ ਬੇਅੰਤ-ਪ੍ਰਭੂ-ਦੇ ਰੂਪ ਗੁਰੂ ਦੇ ਪ੍ਰੇਮ ਵਿਚ ਟਿਕੇ ਰਹਿੰਦੇ ਹਨ।ਪਦ ਅਰਥ ਵਣੰਜਹਿ = ਵਿਹਾਝਦੇ ਹਨ। ਹੇਤਿ = ਪ੍ਰੇਮ ਵਿਚ। ਅਪਾਰੇ = ਬੇਅੰਤ।
SikhNet (Spanish)a través del Amor al Guru, ellos hacen su comercio con la Verdad.
ਸਚੁ ਵਿਹਾਝਹਿ ਸਚੁ ਕਮਾਵਹਿ; ਸਚੋ ਸਚੁ ਕਮਾਵਣਿਆ ॥੪॥
sach vihaajheh sach kamaaveh; sacho sach kamaavaniaa |4|
Sant Singh KhalsaThey deal in Truth, and they practice Truth. They earn Truth, and only Truth. ||4||
Manmohan SinghTruth they deal in, truth they practise and nothing but Truth they earn.
Manmohan Singh (Punjabi)ਸੱਚ ਦਾ ਉਹ ਵਪਾਰ ਕਰਦੇ ਹਨ, ਸੱਚ ਦਾ ਊਹ ਅਭਿਆਸ ਕਰਦੇ ਹਨ ਤੇ ਨਿਰੋਲ ਸੱਚ ਦੀ ਉਹ ਖੱਟੀ ਖੱਟਦੇ ਹਨ।
Fareedkot Teekaਔਰ ਸਚ ਕੋ ਖਰੀਦਤੇ ਹੈਂ ਯਾਂ ਤੇ ਵਹੁ ਸਚੀ ਕਮਾਈ ਕਰਤੇ ਹੈਂ, ਪੁਨਾ ਮਨ ਤਨ ਕਰ ਕੇ ਸਚ ਹੀ ਕਮਾਉਣੇ ਵਾਲੇ ਹੂਏ ਹੈਂ॥੪॥
Prof. Sahib Singhਉਹ ਸਦਾ-ਥਿਰ ਰਹਿਣ ਵਾਲਾ ਨਾਮ ਵਿਹਾਝਦੇ ਹਨ, ਨਾਮ ਸਿਮਰਨ ਦੀ ਕਮਾਈ ਕਰਦੇ ਹਨ, ਸਦਾ ਟਿਕੇ ਰਹਿਣ ਵਾਲਾ ਨਾਮ ਹੀ ਨਾਮ ਕਮਾਂਦੇ ਰਹਿੰਦੇ ਹਨ ॥੪॥
SikhNet (Spanish)Invirtiendo en la Verdad, su Ganancia también es de verdadera, pues de la Verdad viene el rendimiento de la Verdad.(4)
ਬਿਨੁ ਰਾਸੀ; ਕੋ ਵਥੁ ਕਿਉ ਪਾਏ ॥
bin raasee; ko vath kiau paae |
Sant Singh KhalsaWithout investment capital, how can anyone acquire merchandise?
Manmohan SinghHow can any one have merchandise without the capital?
Manmohan Singh (Punjabi)ਪੂੰਜੀ ਦੇ ਬਾਝੋਂ ਕੋਈ ਜਣਾ ਵਸਤੂ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ?
Fareedkot Teeka(ਰਾਸੀ) ਸਰਧਾ ਰੂਪੀ ਪੂੰਜੀ ਸੇ ਬਿਨਾ ਆਤਮ ਵਸਤੂ ਕੋ ਕੋਈ ਕੈਸੇ ਪਾਵੇ ਅਰਥਾਤ ਨਹੀਂ ਪਾਵਤਾ ਹੈ॥
Prof. Sahib Singhਪਰ ਜਿਸ ਮਨੁੱਖ ਦੇ ਪੱਲੇ ਆਤਮਕ ਗੁਣਾਂ ਦਾ ਸਰਮਾਇਆ ਨਹੀਂ ਹੈ, ਉਹ ਨਾਮ-ਵੱਖਰ ਕਿਵੇਂ ਲੈ ਸਕਦਾ ਹੈ?ਪਦ ਅਰਥ ਰਾਸੀ = ਸਰਮਾਇਆ, ਪੂੰਜੀ। ਕੋ = ਕੋਈ ਮਨੁੱਖ। ਵਥੁ = ਵਸਤੁ, ਨਾਮ-ਵਸਤੁ।
SikhNet (Spanish)¿Cómo puede uno tener ganancia sin haber invertido?
ਮਨਮੁਖ ਭੂਲੇ; ਲੋਕ ਸਬਾਏ ॥
manamukh bhoole; lok sabaae |
Sant Singh KhalsaThe self-willed manmukhs have all gone astray.
Manmohan SinghThe wayward persons are all gone astray.
Manmohan Singh (Punjabi)ਆਪ-ਹੁਦਰੇ ਪੁਰਸ਼ ਸਭ ਕੁਰਾਹੇ ਪਏ ਹੋਏ ਹਨ।
Fareedkot Teekaਮਨਮੁਖ ਲੋਕ ਸਭ ਭੂਲੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਾਰੇ ਹੀ ਕੁਰਾਹੇ ਪਏ ਰਹਿੰਦੇ ਹਨ।ਪਦ ਅਰਥ ਸਬਾਏ = ਸਾਰੇ। ਜਾਇ = ਜਾ ਕੇ।
SikhNet (Spanish)Los arrogantes Manmukjs no se dan cuenta de esto.
ਬਿਨੁ ਰਾਸੀ. ਸਭ ਖਾਲੀ ਚਲੇ; ਖਾਲੀ ਜਾਇ ਦੁਖੁ ਪਾਵਣਿਆ ॥੫॥
bin raasee. sabh khaalee chale; khaalee jaae dukh paavaniaa |5|
Sant Singh KhalsaWithout true wealth, everyone goes empty-handed; going empty-handed, they suffer in pain. ||5||
Manmohan SinghWithout the Name's wealth all go empty-handed, and going empty-handed, they suffer pain.
Manmohan Singh (Punjabi)ਨਾਮ ਪਦਾਰਥ ਦੇ ਬਗੈਰ ਸਾਰੇ ਸੱਖਣੇ-ਹੱਥੀਂ ਜਾਂਦੇ ਹਨ ਅਤੇ ਸੱਖਣੇ-ਹੱਥੀਂ ਜਾ ਕੇ ਉਹ ਤਕਲੀਫ ਊਠਾਉਂਦੇ ਹਨ।
Fareedkot Teekaਸਰਧਾ ਰੂਪੀ ਪੂੰਜੀ ਸੇ ਬਿਨਾ ਸਭ ਖਾਲੀ ਚਲੇ ਹੈਂ ਖਾਲੀ ਜਾਇ ਕਰ ਦੁਖ ਪਾਵਤੇ ਹੈਂ॥੫॥
Prof. Sahib Singhਆਤਮਕ ਗੁਣਾਂ ਦੇ ਸਰਮਾਏ ਤੋਂ ਬਿਨਾ ਸਭ ਜੀਵ (ਜਗਤ ਤੋਂ) ਖ਼ਾਲੀ-ਹੱਥ ਜਾਂਦੇ ਹਨ, ਖਾਲੀ-ਹੱਥ ਜਾ ਕੇ ਦੁੱਖ ਸਹਾਰਦੇ ਰਹਿੰਦੇ ਹਨ ॥੫॥
SikhNet (Spanish)No reciben provecho y, yéndose con las manos vacías, sufren dolor.(5)
ਇਕਿ ਸਚੁ ਵਣੰਜਹਿ; ਗੁਰ ਸਬਦਿ ਪਿਆਰੇ ॥
eik sach vananjeh; gur sabad piaare |
Sant Singh KhalsaSome deal in Truth, through love of the Guru's Shabad.
Manmohan SinghSome deal in the True Name through the love of Gurbani.
Manmohan Singh (Punjabi)ਕਈ ਗੁਰਬਾਣੀ ਦੀ ਪੀਤ੍ਰ ਰਾਹੀਂ ਸੱਚੇ ਨਾਮ ਦਾ ਵਪਾਰ ਕਰਦੇ ਹਨ।
Fareedkot Teekaਏਕ ਜੋ ਗੁਰ ਸਬਦ ਕੇ ਪਿਆਰੇ ਹੈਂ, ਸੋ ਸਚ ਨਾਮ ਕੋ ਖਰੀਦਤੇ ਹੈਂ॥
Prof. Sahib Singhਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ ਗੁਰੂ ਦੇ ਪਿਆਰ ਵਿਚ ਟਿਕੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦਾ ਨਾਮ ਵਣਜਦੇ ਹਨ।ਪਦ ਅਰਥ ਇਕਿ = {ਲਫਜ਼ 'ਇਕ' ਤੋਂ ਬਹੁ-ਵਚਨ}। ਪਿਆਰੇ = ਪਿਆਰਿ, ਪਿਆਰ ਵਿਚ (ਟਿਕ ਕੇ)।
SikhNet (Spanish)Algunos pocos se dedican al trato con la Verdad por su Amor a la Palabra;
ਆਪਿ ਤਰਹਿ; ਸਗਲੇ ਕੁਲ ਤਾਰੇ ॥
aap tareh; sagale kul taare |
Sant Singh KhalsaThey save themselves, and save all their ancestors as well.
Manmohan SinghThey save themselves and save their entire lineage as wall.
Manmohan Singh (Punjabi)ਊਹ ਖੁਦ ਪਾਰ ਉਤਰ ਜਾਂਦੇ ਹਨ ਅਤੇ ਆਪਣੀ ਸਾਰੀ ਵੰਸ਼ ਨੂੰ ਭੀ ਤਾਰ ਲੈਂਦੇ ਹਨ।
Fareedkot Teekaਸੋ ਆਪ ਸੰਸਾਰ ਸੇ ਤਰੇ ਹੈਂ ਔਰੁ ਪੂਰਨ ਕੁਲ ਕੇ ਲੋਗ ਤਾਰ ਲੀਏ ਹੈਂ॥
Prof. Sahib Singhਉਹ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਕੇ ਆਪ (ਭੀ) ਤਰ ਜਾਂਦੇ ਹਨ।ਪਦ ਅਰਥ ਤਾਰੇ = ਤਾਰਿ, ਤਾਰ ਕੇ।
SikhNet (Spanish)ellos mismos sirven al Señor y así salvan a toda su familia.
ਆਏ ਸੇ ਪਰਵਾਣੁ ਹੋਏ; ਮਿਲਿ ਪ੍ਰੀਤਮ. ਸੁਖੁ ਪਾਵਣਿਆ ॥੬॥
aae se paravaan hoe; mil preetam. sukh paavaniaa |6|
Sant Singh KhalsaVery auspicious is the coming of those who meet their Beloved and find peace. ||6||
Manmohan SinghAcceptable is the advent of those who meeting their Beloved obtain peace.
Manmohan Singh (Punjabi)ਪ੍ਰਮਾਣੀਕ ਹੈ ਉਨ੍ਹਾਂ ਦਾ ਆਗਮਨ ਜੋ ਆਪਣੇ ਦਿਲਬਰ ਨੂੰ ਮਿਲ ਕੇ ਆਰਾਮ ਪਾਉਂਦੇ ਹਨ।
Fareedkot Teekaਜੋ ਪੁਰਸ ਆਏ ਹੂਏ ਪਰਵਾਣੁ ਹੈਂ ਜਿਨੋਂ ਨੇ ਪ੍ਰੀਤਮ ਕੋ ਮਿਲ ਕਰ ਸੁਖੁ ਪਾਇਆ ਹੈ॥੬॥
Prof. Sahib Singhਜਗਤ ਵਿਚ ਆਏ ਉਹ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦੇ ਹਨ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਆਨੰਦ ਮਾਣਦੇ ਹਨ ॥੬॥
SikhNet (Spanish)Su venida al mundo no ha sido en vano, y encontrando a su Señor viven en Plenitud. (6)
ਅੰਤਰਿ ਵਸਤੁ; ਮੂੜਾ ਬਾਹਰੁ ਭਾਲੇ ॥
antar vasat; moorraa baahar bhaale |
Sant Singh KhalsaDeep within the self is the secret, but the fool looks for it outside.
Manmohan SinghJust within is the thing but the fool searches for it without.
Manmohan Singh (Punjabi)ਐਨ ਅੰਦਰਵਾਰ ਹੈ ਵੱਥ ਪ੍ਰੰਤੂ ਮੂਰਖ ਇਸ ਨੂੰ ਬਾਹਰਵਾਰ ਲੱਭਦਾ ਹੈ।
Fareedkot Teekaਆਤਮ ਵਸਤੂ ਕੇ ਅੰਤਰ ਹੋਤੇ ਹੀ ਮੂਰਖੁ ਬਾਹਰ ਢੂੰਢਤਾ ਹੈ॥
Prof. Sahib Singhਪਰਮਾਤਮਾ ਦਾ ਨਾਮ-ਪਦਾਰਥ ਹਰੇਕ ਮਨੁੱਖ ਦੇ ਹਿਰਦੇ ਵਿਚ ਹੈ, ਪਰ ਮੂਰਖ ਮਨੁੱਖ ਬਾਹਰਲਾ ਪਦਾਰਥ ਭਾਲਦਾ ਫਿਰਦਾ ਹੈ।ਪਦ ਅਰਥ ਬਾਹਰੁ = ਬਾਹਰਲਾ ਪਦਾਰਥ। ਮੂੜਾ = ਮੂਰਖ।
SikhNet (Spanish)La Iluminación está dentro de uno mismo, pero el tonto la busca afuera.
ਮਨਮੁਖ ਅੰਧੇ; ਫਿਰਹਿ ਬੇਤਾਲੇ ॥
manamukh andhe; fireh betaale |
Sant Singh KhalsaThe blind self-willed manmukhs wander around like demons;
Manmohan SinghThe blind apostates roam about like demons.
Manmohan Singh (Punjabi)ਅੰਨ੍ਹੇ ਅਧਰਮੀ ਭੂਤਨਿਆਂ ਵਾਂਙੂੰ ਭਟਕਦੇ ਫਿਰਦੇ ਹਨ।
Fareedkot Teekaਇਸੀ ਸੇ ਮਨਮੁਖ ਅੰਧੇ (ਬੇਤਾਲੇ) ਭੂਤ ਰੂਪ ਅਰਥਾਤ ਅਪਵ੍ਰਿਤ ਹੂਏ, ਵਾ ਸਰੂਪ ਤਾਲ ਸੇ ਭੂਲੇ ਹੂਏ ਫਿਰਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਤੇ ਬਾਹਰਲੇ ਪਦਾਰਥਾਂ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ ਸਹੀ ਜੀਵਨ ਚਾਲ ਤੋਂ ਖੁੰਝੇ ਹੋਏ ਫਿਰਦੇ ਹਨ।ਪਦ ਅਰਥ ਬੇਤਾਲੇ = ਤਾਲ ਤੋਂ ਖੁੰਝੇ ਹੋਏ, ਸਹੀ ਜੀਵਨ-ਚਾਲ ਤੋਂ ਖੁੰਝੇ ਹੋਏ।
SikhNet (Spanish)El arrogante Manmukj anda a tientas como un malvado ciego,
ਜਿਥੈ ਵਥੁ ਹੋਵੈ. ਤਿਥਹੁ ਕੋਇ ਨ ਪਾਵੈ; ਮਨਮੁਖ ਭਰਮਿ ਭੁਲਾਵਣਿਆ ॥੭॥
jithai vath hovai. tithahu koe na paavai; manamukh bharam bhulaavaniaa |7|
Sant Singh Khalsabut where the secret is, there, they do not find it. The manmukhs are deluded by doubt. ||7||
Manmohan SinghWhere there is the thing, from there none obtains it. The way-wards are gone amiss in doubt.
Manmohan Singh (Punjabi)ਜਿਥੇ ਚੀਜ ਹੈ, ਉਥੋਂ ਇਸ ਨੂੰ ਕੋਈ ਪ੍ਰਾਪਤ ਨਹੀਂ ਕਰ ਕਰਦਾ। ਆਪ-ਹੁਦਰੇ ਸ਼ੱਕ ਸ਼ੁਭੇ ਅੰਦਰ ਘੁਸੇ ਹੋਏ ਹਨ।
Fareedkot Teekaਜਿਸ ਸਤਸੰਗ ਅਸਥਾਨ ਮੇਂ ਆਤਮ ਵਸਤੂ ਪ੍ਰਾਪਤਿ ਹੋਵੇ ਹੈ ਤਿਸ ਅਸਥਾਨ ਮੇਂ ਜਾਇ ਕਰ ਕੋਈ, ਭਾਵ ਮਨਮੁਖ ਪਾਵਤੇ ਨਹੀਂ। ਇਸੀ ਸੇ ਆਪ ਭਰਮ ਕਰ ਭੂਲੇ ਹੈਂ ਔਰੋਂ ਕੋ ਭੁਲਾਵਤੇ ਹੈਂ॥੭॥
Prof. Sahib Singhਜਿਸ (ਗੁਰੂ) ਦੇ ਪਾਸ ਇਹ ਨਾਮ-ਪਦਾਰਥ ਮੌਜੂਦ ਹੈ, ਕੋਈ (ਮਨਮੁਖ) ਉਥੋਂ ਪ੍ਰਾਪਤ ਨਹੀਂ ਕਰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਤੁਰੇ ਫਿਰਦੇ ਹਨ ॥੭॥ਪਦ ਅਰਥ ਭਰਮਿ = ਭਟਕਣਾ ਵਿਚ (ਪੈ ਕੇ) ॥੭॥
SikhNet (Spanish)y donde puede encontrar, ahí no busca, pues está ofuscado por la ilusión. (7)
ਆਪੇ ਦੇਵੈ; ਸਬਦਿ ਬੁਲਾਏ ॥
aape devai; sabad bulaae |
Sant Singh KhalsaHe Himself calls us, and bestows the Word of the Shabad.
Manmohan SinghThe Lord Himself summons and bestows His Name.
Manmohan Singh (Punjabi)ਸਾਈਂ ਖੁਦ ਸੱਦ ਕੇ ਆਪਣੇ ਨਾਮ ਦੀ ਦਾਤ ਦਿੰਦਾ ਹੈ।
Fareedkot Teekaਜਿਸ ਕੋ ਗੁਰੋਂ ਦੁਆਰੇ ਆਪ ਹੀ ਬੁਲਾਇ ਕਰ ਉਪਦੇਸ਼ ਦੇਤਾ ਹੈ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ ਗੁਰੂ ਦੇ ਸ਼ਬਦ ਵਿਚ ਜੋੜ ਕੇ (ਇਹ ਨਾਮ ਵੱਥ) ਦੇਂਦਾ ਹੈ ਤੇ ਆਪ ਹੀ (ਜੀਵਾਂ ਨੂੰ ਆਪਣੇ ਨੇੜੇ) ਸੱਦਦਾ ਹੈ।ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਬੁਲਾਏ = ਸੱਦਦਾ ਹੈ (ਆਪਣੇ ਨੇੜੇ)।
SikhNet (Spanish)Él, el Señor, de Él Mismo otorga la Palabra a Su Esposa,
ਮਹਲੀ ਮਹਲਿ; ਸਹਜ ਸੁਖੁ ਪਾਏ ॥
mahalee mehal; sehaj sukh paae |
Sant Singh KhalsaThe soul-bride finds intuitive peace and poise in the Mansion of the Lord's Presence.
Manmohan SinghThe bride attains to eternal peace in her Groom's mansion.
Manmohan Singh (Punjabi)ਵਹੁਟੀ ਆਪਣੇ ਲਾੜੇ ਦੇ ਮੰਦਰ ਅੰਦਰ ਸਦੀਵੀ ਆਰਾਮ ਨੂੰ ਪ੍ਰਾਪਤ ਹੁੰਦੀ ਹੈ।
Fareedkot Teekaਸੋ (ਮਹਲੀ) ਜਗ੍ਯਾਸੂ (ਮਹਲਿ) ਸਰੂਪ ਸੁਖ ਕੋ ਨਿਰਜਤਨ ਹੀ ਪਾਇ ਲੇਤਾ ਹੈ॥
Prof. Sahib Singh(ਜਿਸ ਨੂੰ ਸੱਦਦਾ ਹੈ ਉਹ) ਮਹਲ ਦੇ ਮਾਲਕ-ਪ੍ਰਭੂ ਦੀ ਹਜ਼ੂਰੀ ਵਿਚ (ਪਹੁੰਚ ਕੇ) ਆਤਮਕ ਅਡੋਲਤਾ ਦਾ ਆਨੰਦ ਮਾਣਦਾ ਹੈ।ਪਦ ਅਰਥ ਮਹਲੀ = ਮਹਲ ਦਾ ਮਾਲਕ ਪ੍ਰਭੂ। ਮਹਲੀ ਮਹਲਿ = ਪ੍ਰਭੂ ਦੀ ਹਜ਼ੂਰੀ ਵਿਚ। ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ।
SikhNet (Spanish)y ella obtiene la Paz Divina en la Alcoba Nupcial.
ਨਾਨਕ. ਨਾਮਿ ਮਿਲੈ ਵਡਿਆਈ; ਆਪੇ ਸੁਣਿ ਸੁਣਿ ਧਿਆਵਣਿਆ ॥੮॥੧੩॥੧੪॥
naanak. naam milai vaddiaaee; aape sun sun dhiaavaniaa |8|13|14|
Sant Singh KhalsaO Nanak, she obtains the glorious greatness of the Naam; she hears it again and again, and she meditates on it. ||8||13||14||
Manmohan SinghNanak, he, who himself continually hears and remembers God's Name, obtains the glory of the Name.
Manmohan Singh (Punjabi)ਨਾਨਕ, ਜੋ ਖੁਦ ਹਰੀ ਨਾਮ ਇੱਕ-ਰਸ ਸੁਣਦਾ ਤੇ ਸਿਮਰਦਾ ਹੈ, ਉਹ ਨਾਮ ਦੀ ਬਜੁਰਗੀ ਨੂੰ ਪਾ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੈ ਹੈਂ: ਨਾਮ ਕੇ ਜਪਣੇ ਵਾਲਿਆਂ ਕੋ ਵਡਿਆਈ ਮਿਲਤੀ ਹੈ ਅਰੁ ਆਪ ਹੀ ਜਗ੍ਯਾਸੂ ਰੂਪ ਹੋ ਕਰ ਗੁਰੋਂ ਦੁਆਰੇ ਸੁਣ ਸੁਣ ਕਰ ਧਿਆਵਤਾ ਹੈ॥੮॥੧੩॥੧੪॥☬ਗੁਰੋਂ ਕੀ ਮਹਮਾ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! ਜੋ ਮਨੁੱਖ ਪ੍ਰਭੂ-ਨਾਮ ਵਿਚ ਜੁੜਦਾ ਹੈ, ਉਸ ਨੂੰ (ਪ੍ਰਭੂ ਦੀ ਦਰਗਾਹ ਵਿਚ) ਆਦਰ ਮਿਲਦਾ ਹੈ, (ਉਸ ਨੂੰ ਯਕੀਨ ਬਣ ਜਾਂਦਾ ਹੈ ਕਿ ਪ੍ਰਭੂ) ਆਪ ਹੀ (ਜੀਵਾਂ ਦੀ ਅਰਜ਼ੋਈ) ਸੁਣ ਸੁਣ ਕੇ ਆਪ ਹੀ ਉਹਨਾਂ ਦਾ ਧਿਆਨ ਰੱਖਦਾ ਹੈ ॥੮॥੧੩॥੧੪॥ਪਦ ਅਰਥ ਨਾਮਿ = ਨਾਮ ਵਿਚ (ਜੁੜਿਆ) ॥੮॥
SikhNet (Spanish)Dice Nanak, a través del Nombre del Señor, uno es glorificado, y escuchando el Nombre, uno habita en Ello.(8-13-14)