ਜਿਹ ਪ੍ਰਸਾਦਿ; ਕਰਹਿ ਪੁੰਨ ਬਹੁ ਦਾਨ ॥
jih prasaad; kareh pun bahu daan |
Sant Singh KhalsaBy His Grace, you give donations in abundance to charities;
Manmohan SinghBy whose grace thou givest alms and bestowest plenty,
Manmohan Singh (Punjabi)ਜਿਸ ਦੀ ਮਿਹਰਬਾਨੀ ਸਦਕਾ ਤੂੰ ਖੈਰਾਤ ਕਰਦਾ ਤੇ ਘਣੀ ਬਖ਼ਸ਼ੀਸ਼ ਦਿੰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੂੰ ਬਹੁਤ ਦਾਨ ਔਰੁ ਪੁੰਨ ਕਰਤਾ ਹੈਂ॥
Prof. Sahib Singhਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਬਹੁਤ ਦਾਨ ਪੁੰਨ ਕਰਦਾ ਹੈਂ,ਪਦ ਅਰਥ ਕਰਹਿ = ਤੂੰ ਕਰਦਾ ਹੈਂ।
SikhNet (Spanish)Por Su Gracia, realizas en abundancia obras de caridad;
ਮਨ ਆਠ ਪਹਰ; ਕਰਿ ਤਿਸ ਕਾ ਧਿਆਨ ॥
man aatth pehar; kar tis kaa dhiaan |
Sant Singh KhalsaO mind, meditate on Him, twenty-four hours a day.
Manmohan SinghO man during the eight watches of the day, meditate upon Him.
Manmohan Singh (Punjabi)ਹੇ ਬੰਦੇ! ਅੱਠੇ ਪਹਿਰ ਹੀ ਉਸ ਦਾ ਆਰਾਧਨ ਕਰ।
Fareedkot Teekaਹੇ ਮਨ! ਆਠ ਪਹਰ ਮੇਂ ਤਿਸੀ ਕਾ ਧਿਆਨੁ ਕਰੁ॥
Prof. Sahib Singhਹੇ ਮਨ! ਅੱਠੇ ਪਹਿਰ ਉਸ ਦਾ ਚੇਤਾ ਕਰ।
SikhNet (Spanish)oh mente mía, Recuérdalo y medita en Él las veinticuatro horas del día.
ਜਿਹ ਪ੍ਰਸਾਦਿ; ਤੂ ਆਚਾਰ ਬਿਉਹਾਰੀ ॥
jih prasaad; too aachaar biauhaaree |
Sant Singh KhalsaBy His Grace, you perform religious rituals and worldly duties;
Manmohan SinghBy whose grace, thou performest religious rites and worldly duties,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਧਾਰਮਕ ਸੰਸਕਾਰ ਅਤੇ ਸੰਸਾਰੀ ਕਰਮ ਕਰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੂੰ (ਆਚਾਰ) ਸ੍ਰੇਸ਼ਟ ਕਰਤਵੋਂ ਮੇਂ (ਬਿਉਹਾਰੀ) ਵਿਚਰਤਾ ਹੈਂ॥
Prof. Sahib Singhਜਿਸ ਦੀ ਮਿਹਰ ਨਾਲ ਤੂੰ ਰੀਤਾਂ ਰਸਮਾਂ ਕਰਨ ਜੋਗਾ ਹੋਇਆ ਹੈਂ,ਪਦ ਅਰਥ ਆਚਾਰ = {Skt. आचार} ਰਸਮ ਰਿਵਾਜ। ਬਿਉਹਾਰੀ = {Skt. व्यवहारिन्} ਵਿਹਾਰ ਕਰਨ ਵਾਲਾ, (ਰਸਮ ਰਿਵਾਜ) ਕਰਨ ਵਾਲਾ।
SikhNet (Spanish)Por Su Gracia, realizas ceremonias religiosas y atiendes los asuntos mundanos;
ਤਿਸੁ ਪ੍ਰਭ ਕਉ; ਸਾਸਿ ਸਾਸਿ ਚਿਤਾਰੀ ॥
tis prabh kau; saas saas chitaaree |
Sant Singh Khalsathink of God with each and every breath.
Manmohan Singhremember that Lord, with every breath of thine.
Manmohan Singh (Punjabi)ਆਪਣੇ ਹਰ ਸੁਆਸ ਨਾਲ ਉਸ ਸਾਹਿਬ ਦਾ ਚਿੰਤਨ ਕਰ।
Fareedkot Teekaਤਿਸ ਪ੍ਰਭੂ ਕੋ ਸ੍ਵਾਸ ਸ੍ਵਾਸ ਚਿਤਾਰਨਾ ਕਰ॥
Prof. Sahib Singhਉਸ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।
SikhNet (Spanish)llámalo con cada respiración.
ਜਿਹ ਪ੍ਰਸਾਦਿ; ਤੇਰਾ ਸੁੰਦਰ ਰੂਪੁ ॥
jih prasaad; teraa sundar roop |
Sant Singh KhalsaBy His Grace, your form is so beautiful;
Manmohan SinghBy whose favour thou hast the beauteous form,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੇਰੀ ਸੁਨੱਖੀ ਸ਼ਕਲ ਸੂਰਤ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੇਰਾ ਸੁੰਦਰ ਸਰੂਪ ਭਇਆ ਹੈ॥
Prof. Sahib Singhਜਿਸ ਦੀ ਦਇਆ ਨਾਲ ਤੇਰੀ ਸੋਹਣੀ ਸ਼ਕਲ ਹੈ,
SikhNet (Spanish)Por Su Gracia, fuiste bendecido con un rostro bello;
ਸੋ ਪ੍ਰਭੁ ਸਿਮਰਹੁ; ਸਦਾ ਅਨੂਪੁ ॥
so prabh simarahu; sadaa anoop |
Sant Singh Khalsaconstantly remember God, the Incomparably Beautiful One.
Manmohan Singhcontemplate over that, ever Incomparable Lord.
Manmohan Singh (Punjabi)ਉਸ ਸਦੀਵੀ ਲਾਸਾਨੀ ਸਾਹਿਬ ਦਾ ਭਜਨ ਕਰ।
Fareedkot Teekaਹੇ ਮਨ! ਸੋ ਤਿਸ ਪ੍ਰਭੂ ਅਨੂਪ ਕੌ ਸਦਾ ਸਿਮਰ॥
Prof. Sahib Singhਉਸ ਸੋਹਣੇ ਮਾਲਕ ਨੂੰ ਸਦਾ ਸਿਮਰ।ਪਦ ਅਰਥ ਅਨੂਪੁ = ਅਨ ਊਪ, ਉਪਮਾ-ਰਹਿਤ, ਜਿਸ ਵਰਗਾ ਕੋਈ ਨਹੀਂ।
SikhNet (Spanish)medita constantemente en Dios, el Ser de Belleza sin igual.
ਜਿਹ ਪ੍ਰਸਾਦਿ; ਤੇਰੀ ਨੀਕੀ ਜਾਤਿ ॥
jih prasaad; teree neekee jaat |
Sant Singh KhalsaBy His Grace, you have such high social status;
Manmohan SinghBy whose kindness thou possessest high caste,
Manmohan Singh (Punjabi)ਜਿਸ ਦੀ ਮਿਹਰਬਾਨੀ ਰਾਹੀਂ ਤੇਰੀ ਉੱਚੀ ਜਾਤੀ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੇਰੀ ਜਾਤੀ (ਨੀਕੀ) ਉਤਮ ਭਈ ਹੈ॥
Prof. Sahib Singhਜਿਸ ਪ੍ਰਭੂ ਦੀ ਕਿਰਪਾ ਨਾਲ ਤੈਨੂੰ ਚੰਗੀ (ਮਨੁੱਖ) ਜਾਤੀ ਮਿਲੀ ਹੈ,ਪਦ ਅਰਥ ਨੀਕੀ = ਚੰਗੀ।
SikhNet (Spanish)Por Su Gracia, gozas de un estatus social de privilegio;
ਸੋ ਪ੍ਰਭੁ ਸਿਮਰਿ; ਸਦਾ ਦਿਨ ਰਾਤਿ ॥
so prabh simar; sadaa din raat |
Sant Singh Khalsaremember God always, day and night.
Manmohan Singhever remember that Lord day and night.
Manmohan Singh (Punjabi)ਦਿਨ ਤੇ ਰੈਣ, ਹਮੇਸ਼ਾਂ ਉਸ ਸੁਆਮੀ ਨੂੰ ਯਾਦ ਕਰ।
Fareedkot Teekaਸੋ ਤਿਸ ਪ੍ਰਭੂ ਕੌ ਸਦਾ ਦਿਨੇ ਰਾਤ੍ਰ ਸਿਮਰ॥
Prof. Sahib Singhਉਸ ਨੂੰ ਸਦਾ ਦਿਨ ਰਾਤ ਯਾਦ ਕਰ।
SikhNet (Spanish)Recuérdalo en cada momento de tu vida.
ਜਿਹ ਪ੍ਰਸਾਦਿ; ਤੇਰੀ ਪਤਿ ਰਹੈ ॥
jih prasaad; teree pat rahai |
Sant Singh KhalsaBy His Grace, your honor is preserved;
Manmohan SinghBy whose grace thy honour is preserved,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੇਰੀ ਪੱਤ ਆਬਰੂ ਬਰਕਰਾਰ ਰਹੀ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੇਰੀ ਪਤਿ ਰਹੈ॥
Prof. Sahib Singhਜਿਸ ਦੀ ਮੇਹਰ ਨਾਲ ਤੇਰੀ ਇੱਜ਼ਤ (ਜਗਤ ਵਿਚ) ਬਣੀ ਹੋਈ ਹੈ (ਉਸ ਦਾ ਨਾਮ ਸਿਮਰ)।ਪਦ ਅਰਥ ਪਤਿ = ਇੱਜ਼ਤ।
SikhNet (Spanish)Por Su Gracia, tu honor es preservado.
ਗੁਰ ਪ੍ਰਸਾਦਿ; ਨਾਨਕ. ਜਸੁ ਕਹੈ ॥੫॥
gur prasaad; naanak. jas kahai |5|
Sant Singh Khalsaby Guru's Grace, O Nanak, chant His Praises. ||5||
Manmohan Singhutter His praise Nanak through Guru's kindness.
Manmohan Singh (Punjabi)ਨਾਨਕ, ਗੁਰਾਂ ਦੀ ਰਹਿਮਤ ਸਦਕਾ ਉਸ ਦੀ ਕੀਰਤੀ ਉਚਾਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਕਰ ਕੇ ਤਿਸ ਵਾਹਿਗੁਰੂ ਕੇ ਜਸ ਕੌ ਉਚਾਰਨ ਕਰੈ ਤਉ ਹਛੀ ਬਾਤ ਹੈ॥੫॥
Prof. Sahib Singhਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ (ਵਡਭਾਗੀ ਮਨੁੱਖ) ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ॥੫॥ਪਦ ਅਰਥ ਕਹੈ = ਆਖਦਾ ਹੈ ॥੫॥
SikhNet (Spanish)Por la Gracia del Guru, oh dice Nanak, canta Sus Alabanzas. (5)