ਜਿਹ ਪ੍ਰਸਾਦਿ; ਸੁਨਹਿ ਕਰਨ ਨਾਦ ॥
jih prasaad; suneh karan naad |
Sant Singh KhalsaBy His Grace, you listen to the sound current of the Naad.
Manmohan SinghBy whose grace thou hearest melody with thine ears,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਆਪਣੇ ਕੰਨਾਂ ਨਾਲ ਰਾਗ ਸੁਣਦਾ ਹੈ।
Fareedkot Teekaਜਿਸ ਵਾਹਿਗੁਰੂ ਕੀ ਕ੍ਰਿਪਾ ਸੇ ਤੂੰ ਕਾਨੋਂ ਕਰ ਕੇ (ਨਾਦ) ਵਾਜੇ ਵਾ ਸਬਦ ਸੁਨਤਾ ਹੈ॥
Prof. Sahib Singhਜਿਸ ਦੀ ਕ੍ਰਿਪਾ ਨਾਲ ਤੂੰ (ਆਪਣੇ) ਕੰਨਾਂ ਨਾਲ ਆਵਾਜ਼ ਸੁਣਦਾ ਹੈਂ (ਭਾਵ, ਤੈਨੂੰ ਸੁਣਨ ਦੀ ਤਾਕਤ ਮਿਲੀ ਹੈ),ਪਦ ਅਰਥ ਸੁਨਹਿ = ਤੂੰ ਸੁਣਦਾ ਹੈਂ। ਕਰਨ = ਕੰਨਾਂ (ਨਾਲ)। ਨਾਦ = (ਰਸੀਲੀ) ਆਵਾਜ਼।
SikhNet (Spanish)Por Su Gracia, escuchas el Naad, la Melodía Celestial.
ਜਿਹ ਪ੍ਰਸਾਦਿ; ਪੇਖਹਿ ਬਿਸਮਾਦ ॥
jih prasaad; pekheh bisamaad |
Sant Singh KhalsaBy His Grace, you behold amazing wonders.
Manmohan SinghBy whose grace thou beholdest wonders,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਅਸਚਰਜ ਕੋਤਕ ਦੇਖਦਾ ਹੈਂ,
Fareedkot Teekaਔ ਜਿਸ ਕੀ ਕ੍ਰਿਪਾ ਸੇ ਤੂੰ ਅਸਚਰਜ ਰੂਪ ਰਚਨਾ ਕੋ ਦੇਖਤਾ ਹੈਂ॥
Prof. Sahib Singhਜਿਸ ਦੀ ਮੇਹਰ ਨਾਲ ਅਚਰਜ ਨਜ਼ਾਰੇ ਵੇਖਦਾ ਹੈਂ;ਪਦ ਅਰਥ ਪੇਖਹਿ = ਤੂੰ ਵੇਖਦਾ ਹੈਂ। ਬਿਸਮਾਦ = ਅਚਰਜ (ਨਜ਼ਾਰੇ)।
SikhNet (Spanish)Por Su Gracia, que tus ojos fascinados tienen encantadoras visiones.
ਜਿਹ ਪ੍ਰਸਾਦਿ; ਬੋਲਹਿ ਅੰਮ੍ਰਿਤ ਰਸਨਾ ॥
jih prasaad; boleh amrit rasanaa |
Sant Singh KhalsaBy His Grace, you speak ambrosial words with your tongue.
Manmohan SinghBy whose grace thou utterest nectarean words with the tongue,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਆਪਣੀ ਜੀਭਾ ਨਾਲ ਆਬਿ-ਹਿਯਾਤ ਬਚਨ ਉਚਾਰਨ ਕਰਦਾ ਹੈਂ।
Fareedkot Teekaਜਿਸ ਕੀ ਕ੍ਰਿਪਾ ਸੇ ਜਿਹਵਾ ਸੇ ਅੰਮ੍ਰਤ ਰੂਪ ਤੂੰ ਮੀਠੇ ਵਚਨ ਬੋਲਤਾ ਹੈਂ॥
Prof. Sahib Singhਜਿਸ ਦੀ ਬਰਕਤਿ ਪਾ ਕੇ ਜੀਭ ਨਾਲ ਮਿੱਠੇ ਬੋਲ ਬੋਲਦਾ ਹੈਂ,ਪਦ ਅਰਥ ਅੰਮ੍ਰਿਤ = ਮਿੱਠੇ ਬੋਲ। ਰਸਨਾ = ਜੀਭ (ਨਾਲ)।
SikhNet (Spanish)Por Su Gracia, pronuncias dulces palabras con tu lengua.
ਜਿਹ ਪ੍ਰਸਾਦਿ; ਸੁਖਿ ਸਹਜੇ ਬਸਨਾ ॥
jih prasaad; sukh sahaje basanaa |
Sant Singh KhalsaBy His Grace, you abide in peace and ease.
Manmohan SinghBy whose grace thou abidest in ease and comfort,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਆਰਾਮ ਅਤੇ ਠੰਢ ਚੈਨ ਅੰਦਰ ਰਹਿੰਦਾ ਹੈ।
Fareedkot Teekaਪੁਨਾ ਜਿਸ ਕੀ ਕ੍ਰਿਪਾ ਸੇ ਸੁਭਾਵਕ ਸੁਖ ਸਾਥ ਵਸਨਾ ਕਰਤਾ ਹੈ॥
Prof. Sahib Singhਜਿਸ ਦੀ ਕਿਰਪਾ ਨਾਲ ਸੁਭਾਵਕ ਹੀ ਸੁਖੀ ਵੱਸ ਰਿਹਾ ਹੈਂ;ਪਦ ਅਰਥ ਸਹਜੇ = ਸੁਭਾਵਕ ਹੀ।
SikhNet (Spanish)Por Su Gracia, mueves con soltura tus manos y pies.
ਜਿਹ ਪ੍ਰਸਾਦਿ; ਹਸਤ ਕਰ ਚਲਹਿ ॥
jih prasaad; hasat kar chaleh |
Sant Singh KhalsaBy His Grace, your hands move and work.
Manmohan SinghBy whose grace thine hands move and do the work,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਤੇਰੇ ਹੱਥ ਹਿਲਦੇ ਅਤੇ ਕੰਮ ਕਰਦੇ ਹਨ।
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੂੰ ਹਾਥੋਂ ਸੇ ਪਦਾਰਥ ਪਕੜਨਾ ਕਰਤਾ ਹੈਂ ਅਰ ਚਰਨੋਂ ਕਰ ਕੇ (ਚਲਹਿ) ਵਿਚਰਤਾ ਹੈਂ॥
Prof. Sahib Singhਜਿਸ ਦੀ ਦਇਆ ਨਾਲ ਤੇਰੇ ਹੱਥ (ਆਦਿਕ ਸਾਰੇ ਅੰਗ) ਕੰਮ ਦੇ ਰਹੇ ਹਨ,ਪਦ ਅਰਥ ਹਸਤ = ਹੱਥ। ਕਰ = ਹੱਥ। ਚਲਹਿ = ਚੱਲਦੇ ਹਨ, ਕੰਮ ਦੇਂਦੇ ਹਨ।
SikhNet (Spanish)Por su Gracia , eres lleno.
ਜਿਹ ਪ੍ਰਸਾਦਿ; ਸੰਪੂਰਨ ਫਲਹਿ ॥
jih prasaad; sanpooran faleh |
Sant Singh KhalsaBy His Grace, you are completely fulfilled.
Manmohan SinghBy whose grace thou completely flourisheth,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਪੂਰੀ ਤਰ੍ਹਾਂ ਫੁਲਦਾ ਫਲਦਾ ਹੈ।
Fareedkot Teekaਪੁਨਾ ਜਿਸ ਕੀ ਕ੍ਰਿਪਾ ਸੇ ਤੂੰ ਸਰਬ ਫਲੋਂ ਕੇ ਸਹਤ ਹੋਵੈਂ॥
Prof. Sahib Singhਜਿਸ ਦੀ ਮਿਹਰ ਨਾਲ ਤੂੰ ਹਰੇਕ ਕਾਰ-ਵਿਹਾਰ ਵਿਚ ਕਾਮਯਾਬ ਹੁੰਦਾ ਹੈਂ;ਪਦ ਅਰਥ ਸੰਪੂਰਨ = ਪੂਰਨ ਤੌਰ ਤੇ, ਹਰੇਕ ਕਾਰ-ਵਿਹਾਰ ਵਿਚ, ਹਰ ਪਾਸੇ। ਫਲਹਿ = ਫਲਦਾ ਹੈਂ, ਫਲ ਹਾਸਲ ਕਰਦਾ ਹੈਂ, ਕਾਮਯਾਬ ਹੁੰਦਾ ਹੈਂ।
SikhNet (Spanish)Por Su Gracia, vives en Bienestar y Paz una vida de perfecta Dicha.
ਜਿਹ ਪ੍ਰਸਾਦਿ; ਪਰਮ ਗਤਿ ਪਾਵਹਿ ॥
jih prasaad; param gat paaveh |
Sant Singh KhalsaBy His Grace, you obtain the supreme status.
Manmohan SinghBy whose favour thou obtainest the supreme rank,
Manmohan Singh (Punjabi)ਜਿਸ ਦੀ ਦਇਆ ਦੁਆਰ ਤੂੰ ਮਹਾਨ ਮਰਤਬਾ ਪਾਂਦਾ ਹੈ।
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੂੰ ਪਰਮਗਤੀ ਕੌ ਪਾਵੈਂ॥
Prof. Sahib Singhਜਿਸ ਦੀ ਬਖ਼ਸ਼ਸ਼ ਨਾਲ ਤੈਨੂੰ ਉੱਚਾ ਦਰਜਾ ਮਿਲਦਾ ਹੈ,
SikhNet (Spanish)Por Su Gracia, concibes tu más alto Destino.
ਜਿਹ ਪ੍ਰਸਾਦਿ; ਸੁਖਿ ਸਹਜਿ ਸਮਾਵਹਿ ॥
jih prasaad; sukh sehaj samaaveh |
Sant Singh KhalsaBy His Grace, you are absorbed into celestial peace.
Manmohan SinghBy whose favour thou shalt merge in the celestial bliss,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਬੇਕੁੰਠੀ ਪਰਸੰਨਤਾ ਅੰਦਰ ਲੀਨ ਹੋ ਜਾਵੇਗਾ।
Fareedkot Teekaਔਰ ਜਿਸ ਕੀ ਕ੍ਰਿਪਾ ਸਾਥ ਤੂੰ ਆਤਮ ਸੁਖ ਮੇਂ ਸਮਾਵੈਂ॥
Prof. Sahib Singhਅਤੇ ਤੂੰ ਸੁਖ ਤੇ ਬੇ-ਫ਼ਿਕਰੀ ਵਿਚ ਮਸਤ ਹੈਂ;ਪਦ ਅਰਥ ਸਹਜਿ = ਅਡੋਲ ਅਵਸਥਾ ਵਿਚ, ਬੇ-ਫ਼ਿਕਰੀ ਵਿਚ। ਸਮਾਵਹਿ = ਤੂੰ ਟਿਕਿਆ ਬੈਠਾ ਹੈਂ।
SikhNet (Spanish)Por Su Gracia, te absorbes en la Paz y en la Dicha.
ਐਸਾ ਪ੍ਰਭੁ ਤਿਆਗਿ; ਅਵਰ ਕਤ ਲਾਗਹੁ ॥
aisaa prabh tiaag; avar kat laagahu |
Sant Singh KhalsaWhy forsake God, and attach yourself to another?
Manmohan SinghForsaking such Lord, why shouldest thou attach thyself to another?
Manmohan Singh (Punjabi)ਇਹੋ ਜਿਹੇ ਸੁਆਮੀ ਨੂੰ ਛੱਡ ਕੇ ਤੂੰ ਕਿਉਂ ਕਿਸੇ ਹੋਰਸ ਨਾਲ ਜੁੜਦਾ ਹੈ?
Fareedkot Teekaਹੇ ਮਨ! ਐਸਾ ਪ੍ਰਭੂ ਤਿਆਗ ਕਰ ਕੇ ਔਰ ਕਿਸੀ ਮੇਂ ਕਿਉਂ ਲਾਗਤੇ ਹੋ॥
Prof. Sahib Singhਅਜੇਹਾ ਪ੍ਰਭੂ ਵਿਸਾਰ ਕੇ ਤੂੰ ਹੋਰ ਕਿਸ ਪਾਸੇ ਲੱਗ ਰਿਹਾ ਹੈਂ?ਪਦ ਅਰਥ ਅਵਰ ਕਤ = ਹੋਰ ਕਿਥੇ?
SikhNet (Spanish)¿Por qué abandonar a tal Señor para buscar a otro?
ਗੁਰ ਪ੍ਰਸਾਦਿ; ਨਾਨਕ ਮਨਿ ਜਾਗਹੁ ॥੬॥
gur prasaad; naanak man jaagahu |6|
Sant Singh KhalsaBy Guru's Grace, O Nanak, awaken your mind! ||6||
Manmohan SinghBy Guru, grace awaken thy mind to thy God, O Nanak.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਆਪਣੀ ਜਿੰਦੜੀ ਨੂੰ ਆਪਣੇ ਵਾਹਿਗੁਰੂ ਵੱਲ ਸੁਚੇਤ ਕਰ, ਹੈ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਸਤਿਗੁਰੋਂ ਕੀ ਕ੍ਰਿਪਾ ਕਰ ਕੇ ਹੇ ਮਨ! ਵਾਹਿਗੁਰੂ ਕੇ ਸਿਮਰਨ ਮੇਂ ਹੀ ਜਾਗਣਾ ਕਰੋ॥੬॥
Prof. Sahib Singhਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ ਮਨ ਵਿਚ ਹੁਸ਼ੀਆਰ ਹੋਹੁ ॥੬॥ਪਦ ਅਰਥ ਮਨਿ = ਮਨ ਵਿਚ। ਜਾਗਹੁ = ਹੁਸ਼ੀਆਰ ਹੋਵੋ ॥੬॥
SikhNet (Spanish)Déjate guiar por el Guru, oh , dice Nanak, para que el Señor amanezca en tu Alma. (6)