ੴ

ਸਿੱਖਬਾਣੀ · SikhBani

Ang 270

Sri Guru Granth Sahib · Raag Gauree · 7 shabads, 57 lines
Translations
Shabad Guru Arjan Dev Ji Raag Gauree continued from Ang 269

ਮੁਖਿ ਤਾ ਕੋ ਜਸੁ; ਰਸਨ ਬਖਾਨੈ ॥

mukh taa ko jas; rasan bakhaanai |

Sant Singh Khalsawith your mouth and with your tongue, chant His Praises.
Manmohan Singhwith thy mouth and tongue celebrate the eulogies of Him.
Manmohan Singh (Punjabi)ਆਪਣੇ ਮੂੰਹ ਅਤੇ ਜੀਭਾ ਨਾਲ ਉਸ ਦੀ ਸਿਫ਼ਤ-ਸਲਾਹ ਉਚਾਰਣ ਕਰ।
Fareedkot Teekaਤਿਸ ਹਰੀ ਕਾ ਜਸੁ ਮੁਖ ਸੇ, ਵਾ (ਮੁਖਿ) ਸ੍ਰੇਸ਼ਟ ਰੂਪ ਹਰੀ ਕਾ ਜਸੁ ਰਸਨਾ ਕਰ ਕੇ ਤੂੰ ਉਚਾਰਨ ਕਰੈ ਤਬ ਸਫਲਤਾ ਹੈ॥
Prof. Sahib Singhਉਸ ਦੀ ਵਡਿਆਈ (ਆਪਣੇ) ਮੂੰਹੋਂ ਜੀਭ ਨਾਲ (ਸਦਾ) ਕਰ।

ਪਦ ਅਰਥ ਮੁਖਿ = ਮੂੰਹ ਨਾਲ। ਰਸਨ = ਜੀਭ ਨਾਲ। ਬਖਾਨੈ = ਉਚਾਰੇ, ਬੋਲੇ।

SikhNet (Spanish)canta Sus Alabanzas con tu lengua y tu boca.

ਜਿਹ ਪ੍ਰਸਾਦਿ; ਤੇਰੋ ਰਹਤਾ ਧਰਮੁ ॥

jih prasaad; tero rahataa dharam |

Sant Singh KhalsaBy His Grace, you remain in the Dharma;
Manmohan SinghBy whose grace thy faith is preserved,
Manmohan Singh (Punjabi)ਜਿਸ ਦੀ ਮਿਹਰ ਸਦਕਾ ਤੇਰਾ ਈਮਾਨ ਕਾਇਮ ਰਿਹਾ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੇਰਾ ਧਰਮ ਰਹਿਤਾ ਹੈ॥
Prof. Sahib Singhਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੇਰਾ ਧਰਮ (ਕਾਇਮ) ਰਹਿੰਦਾ ਹੈ,
SikhNet (Spanish)Es por Su Gracia que tu Fe se fortalece de manera cotidiana;

ਮਨ ਸਦਾ ਧਿਆਇ; ਕੇਵਲ ਪਾਰਬ੍ਰਹਮੁ ॥

man sadaa dhiaae; keval paarabraham |

Sant Singh KhalsaO mind, meditate continually on the Supreme Lord God.
Manmohan Singhmy soul, continuously meditate on the Supreme Lord alone.
Manmohan Singh (Punjabi)ਮੇਰੀ ਜਿੰਦੜੀਏ! ਤੂੰ ਸਦੀਵ ਸਿਰਫ ਉਸ ਸ਼ਰੋਮਣੀ ਸਾਹਿਬ ਦਾ ਸਿਮਰਨ ਕਰ।
Fareedkot Teekaਹੇ ਮਨ! ਤਿਸ ਕੇਵਲ ਪਾਰਬ੍ਰਹਮ ਕੌ ਸਦਾ ਧਿਆਵਣਾ ਕਰੁ॥
Prof. Sahib Singhਹੇ ਮਨ! ਤੂੰ ਸਦਾ ਉਸ ਪਰਮੇਸ਼ਰ ਨੂੰ ਸਿਮਰ।

ਪਦ ਅਰਥ ਕੇਵਲ = ਸਿਰਫ਼।

SikhNet (Spanish)permanece absorto en Él,

ਪ੍ਰਭ ਜੀ ਜਪਤ; ਦਰਗਹ ਮਾਨੁ ਪਾਵਹਿ ॥

prabh jee japat; daragah maan paaveh |

Sant Singh KhalsaMeditating on God, you shall be honored in His Court;
Manmohan Singhby contemplating over the Venerable Lord, thou shalt obtain honour in His Court.
Manmohan Singh (Punjabi)ਪੂਜਯ ਸਾਈਂ ਦਾ ਆਰਾਧਨ ਕਰਨ ਦੁਆਰਾ ਤੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪਾਵੇਗਾ।
Fareedkot Teekaਜਿਸ ਪ੍ਰਭ ਜੀ ਕਾ ਨਾਮ ਜਪਤਿਆਂ ਤੂੰ ਦਰਗਾਹ ਮੇਂ ਆਦਰ ਪਾਵੇਂਗਾ॥
Prof. Sahib Singhਪਰਮਾਤਮਾ ਦਾ ਭਜਨ ਕੀਤਿਆਂ (ਉਸ ਦੀ) ਦਰਗਾਹ ਵਿਚ ਮਾਣ ਪਾਵਹਿਂਗਾ,
SikhNet (Spanish)pues es el Único y Supremo Señor y así cuando mueras,

ਨਾਨਕ. ਪਤਿ ਸੇਤੀ; ਘਰਿ ਜਾਵਹਿ ॥੨॥

naanak. pat setee; ghar jaaveh |2|

Sant Singh KhalsaO Nanak, you shall return to your true home with honor. ||2||
Manmohan SinghLike this, O Nanak thou shalt go to thy home with honour.
Manmohan Singh (Punjabi)ਐਸ ਤਰ੍ਹਾਂ ਹੇ ਨਾਨਕ! ਤੂੰ ਇੱਜ਼ਤ ਆਬਰੂ ਸਮੇਤ ਆਪਣੇ ਧਾਮ ਨੂੰ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਕੇ ਸਿਮਰਨ ਕਰਨੇ ਸੇ ਤੂੰ ਪਤਿਸ਼ਟਾ ਸਹਤ (ਘਰਿ) ਪ੍ਰਲੋਕ ਵਾ ਸਤੰਸਗ ਵਾ ਵਈਕੁੰਠ ਵਾ ਅਪਨੇ ਸਰੂਪ ਘਰ ਮੇਂ ਜਾਵੈਂਗਾ॥੨॥
Prof. Sahib Singhਤੇ, ਹੇ ਨਾਨਕ! (ਇਥੋਂ) ਇੱਜ਼ਤ ਨਾਲ ਆਪਣੇ (ਪਰਲੋਕ ਦੇ) ਘਰ ਵਿਚ ਜਾਵਹਿਂਗਾ ॥੨॥

ਪਦ ਅਰਥ ਪਤਿ ਸੇਤੀ = ਇੱਜ਼ਤ ਨਾਲ ॥੨॥

SikhNet (Spanish)tu Devoción te dará Gloria en la Corte del Señor y entrarás con Honor a tu última morada. (2)

Open this shabad (10 lines, Angs 269-270) →

Shabad Guru Arjan Dev Ji Raag Gauree

ਜਿਹ ਪ੍ਰਸਾਦਿ; ਆਰੋਗ ਕੰਚਨ ਦੇਹੀ ॥

jih prasaad; aarog kanchan dehee |

Sant Singh KhalsaBy His Grace, you have a healthy, golden body;
Manmohan SinghBy whose grace thou hast healthy golden body,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੈਨੂੰ ਨਵਾਂ ਨਰੋਆ ਸੁਨਹਿਰੀ ਸਰੀਰ ਮਿਲਿਆ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੇਰੇ ਕੋ ਦੇਹ ਸ੍ਵਰਨ ਵਤ ਸੁੰਦਰ ਔਰ ਅਰੋਗ ਮਿਲੀ ਹੈ॥
Prof. Sahib Singhਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਸੋਨੇ ਵਰਗਾ ਤੇਰਾ ਨਰੋਆ ਜਿਸਮ ਹੈ,

ਪਦ ਅਰਥ ਆਰੋਗ = ਰੋਗ-ਰਹਿਤ, ਨਰੋਆ। ਕੰਚਨ ਦੇਹੀ = ਸੋਨੇ ਵਰਗਾ ਸਰੀਰ।

SikhNet (Spanish)Por Su Gracia, tienes un cuerpo dorado y saludable;

ਲਿਵ ਲਾਵਹੁ; ਤਿਸੁ ਰਾਮ ਸਨੇਹੀ ॥

liv laavahu; tis raam sanehee |

Sant Singh Khalsaattune yourself to that Loving Lord.
Manmohan Singhfix thy attention on that loving Lord.
Manmohan Singh (Punjabi)ਆਪਣੀ ਬ੍ਰਿਤੀ ਉਸ ਪਿਆਰੇ ਪ੍ਰਭੂ ਨਾਲ ਜੋੜ।
Fareedkot Teekaਤਿਸ ਰਾਮ (ਸਨੇਹੀ) ਪ੍ਰੀਤਮ ਮੇਂ ਬ੍ਰਿਤੀ ਲਗਾਵੋ॥
Prof. Sahib Singhਉਸ ਪਿਆਰੇ ਰਾਮ ਨਾਲ ਲਿਵ ਜੋੜ।

ਪਦ ਅਰਥ ਸਨੇਹੀ = ਪਿਆਰ ਕਰਨ ਵਾਲਾ, ਸਨੇਹ ਕਰਨ ਵਾਲਾ।

SikhNet (Spanish)permanece entonado a tu Señor.

ਜਿਹ ਪ੍ਰਸਾਦਿ; ਤੇਰਾ ਓਲਾ ਰਹਤ ॥

jih prasaad; teraa olaa rehat |

Sant Singh KhalsaBy His Grace, your honor is preserved;
Manmohan SinghBy whose favour thy honour is preserved,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੇਰੀ ਪੱਤ ਆਬਰੂ ਬਣੀ ਹੋਈ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੇਰਾ ਸਰਬ ਪ੍ਰਕਾਰ ਕਾ (ਓਲਾ) ਪੜਦਾ ਰਹਿ ਆਵਤਾ ਹੈ॥
Prof. Sahib Singhਜਿਸ ਦੀ ਮਿਹਰ ਨਾਲ ਤੇਰਾ ਪਰਦਾ ਬਣਿਆ ਰਹਿੰਦਾ ਹੈ,

ਪਦ ਅਰਥ ਓਲਾ = ਪਰਦਾ।

SikhNet (Spanish)Por Su Gracia, tu honor es preservado.

ਮਨ ਸੁਖੁ ਪਾਵਹਿ; ਹਰਿ ਹਰਿ ਜਸੁ ਕਹਤ ॥

man sukh paaveh; har har jas kehat |

Sant Singh KhalsaO mind, chant the Praises of the Lord, Har, Har, and find peace.
Manmohan Singhthou shalt obtain peace by uttering the praise of that Lord God.
Manmohan Singh (Punjabi)ਉਸ ਵਾਹਿਗੁਰੂ ਸੁਆਮੀ ਦੀ ਕੀਰਤੀ ਉਚਾਰਨ ਕਰਨ ਦੁਆਰਾ ਤੂੰ ਆਰਾਮ ਪਾ ਲਵੇਗਾ।
Fareedkot Teekaਹੇ ਮਨ! ਤਿਸ ਹਰਿ ਹਰਿ ਕਾ ਜਸ ਉਚਾਰਨ ਕਰਤਿਆਂ ਤੂੰ ਸੁਖ ਕੌ ਪਾਵੈਗਾ॥
Prof. Sahib Singhਹੇ ਮਨ! ਉਸ ਹਰੀ ਦੀ ਸਿਫ਼ਤ-ਸਲਾਹ ਕਰ ਕੇ ਸੁਖ ਪ੍ਰਾਪਤ ਕਰ।
SikhNet (Spanish)Oh mente, entona las Alabanzas del Señor Jar, Jar, y encuentra la Paz.

ਜਿਹ ਪ੍ਰਸਾਦਿ; ਤੇਰੇ ਸਗਲ ਛਿਦ੍ਰ ਢਾਕੇ ॥

jih prasaad; tere sagal chhidr dtaake |

Sant Singh KhalsaBy His Grace, all your deficits are covered;
Manmohan SinghBy whose grace all thy sins are screened,
Manmohan Singh (Punjabi)ਜਿਸ ਦੀ ਰਹਿਮਤ ਸਦਕਾ ਤੇਰੇ ਸਾਰੇ ਪਾਪ ਕੱਜੇ ਹੋਏ ਹਨ,
Fareedkot Teekaਜਿਸ ਕੀ ਕ੍ਰਿਪਾ ਸੇ ਤੇਰੇ ਸੰਪੂਰਨ ਦੋਸ ਢਕੇ ਹੂਏ ਹੈਂ॥
Prof. Sahib Singhਹੇ ਮਨ! ਜਿਸ ਦੀ ਦਇਆ ਨਾਲ ਤੇਰੇ ਸਾਰੇ ਐਬ ਢੱਕੇ ਰਹਿੰਦੇ ਹਨ,

ਪਦ ਅਰਥ ਛਿਦ੍ਰ = ਨੁਕਸ, ਐਬ।

SikhNet (Spanish)Por Su Gracia, todas tu debilidades son cubiertas;

ਮਨ ਸਰਨੀ ਪਰੁ; ਠਾਕੁਰ ਪ੍ਰਭ ਤਾ ਕੈ ॥

man saranee par; tthaakur prabh taa kai |

Sant Singh KhalsaO mind, seek the Sanctuary of God, our Lord and Master.
Manmohan Singhseek the protection of that Lord Master.
Manmohan Singh (Punjabi)ਉਸ ਸੁਆਮੀ ਮਾਲਕ ਦੀ ਸ਼ਰਨਾਗਤ ਸੰਭਾਲ।
Fareedkot Teekaਹੇ ਮਨ! ਤਿਸ ਪ੍ਰਭੂ ਠਾਕਰ ਕੇ ਚਰਨਾਂ ਕੀ ਸ਼ਰਨੀ ਪਉ॥
Prof. Sahib Singhਹੇ ਮਨ! ਉਸ ਪ੍ਰਭੂ ਠਾਕੁਰ ਦੀ ਸਰਣ ਪਉ।
SikhNet (Spanish)póstrate por siempre a Sus Pies.

ਜਿਹ ਪ੍ਰਸਾਦਿ; ਤੁਝੁ. ਕੋ ਨ ਪਹੂਚੈ ॥

jih prasaad; tujh. ko na pahoochai |

Sant Singh KhalsaBy His Grace, no one can rival you;
Manmohan SinghBy whose kindness none can equal thee, O my soul.
Manmohan Singh (Punjabi)ਜਿਸ ਦੀ ਮਿਹਰਬਾਨੀ ਦੁਆਰਾ ਕੋਈ ਤੇਰੇ ਬਰਾਬਰ ਨਹੀਂ ਪੁਜਦਾ, ਹੈ ਮੇਰੀ ਜਿੰਦੜੀਏ!
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੁਝ ਕੋ ਕੋਈ ਪਹੁੰਚ ਨਹੀਂ ਸਕੇ, ਭਾਵ ਕੋਈ ਦੁਖ ਨਹੀਂ ਦੇ ਸਕੇ॥
Prof. Sahib Singhਜਿਸ ਦੀ ਕਿਰਪਾ ਨਾਲ ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ,

ਪਦ ਅਰਥ ਪਹੂਚੈ = ਅੱਪੜਦਾ, ਬਰਾਬਰੀ ਕਰਦਾ।

SikhNet (Spanish)Por Su Gracia, nadie te amenaza.

ਮਨ ਸਾਸਿ ਸਾਸਿ; ਸਿਮਰਹੁ ਪ੍ਰਭ ਊਚੇ ॥

man saas saas; simarahu prabh aooche |

Sant Singh KhalsaO mind, with each and every breath, remember God on High.
Manmohan SinghAt ever breath remember the most high Lord,
Manmohan Singh (Punjabi)ਆਪਣੇ ਹਰ ਸੁਆਸ ਨਾਲ ਪਰਮ-ਬੁਲੰਦ ਸਾਹਿਬ ਨੂੰ ਚੇਤੇ ਕਰ।
Fareedkot Teekaਹੇ ਮਨ! ਸ੍ਵਾਸ ਸ੍ਵਾਸ ਸੇ ਤਿਸ ਸਰਬ ਤੇ ਊਚੇ ਪ੍ਰਭੂ ਕੌ ਸਿਮਰ॥
Prof. Sahib Singhਹੇ ਮਨ! ਉਸ ਉਚੇ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।

ਪਦ ਅਰਥ ਸਾਸਿ ਸਾਸਿ = ਦਮ-ਬ-ਦਮ।

SikhNet (Spanish)Oh mente, con cada respiración, eleva a Dios en tu ser.

ਜਿਹ ਪ੍ਰਸਾਦਿ; ਪਾਈ ਦ੍ਰੁਲਭ ਦੇਹ ॥

jih prasaad; paaee drulabh deh |

Sant Singh KhalsaBy His Grace, you obtained this precious human body;
Manmohan SinghBy whose goodness thou hast attained the scarcely procurable human body,
Manmohan Singh (Punjabi)ਜਿਸ ਦੀ ਮਿਹਰ ਸਦਕਾ ਤੈਨੂੰ ਨਾਂ ਹੱਥ ਲੱਗਣ ਵਾਲਾ ਮਨੁੱਸ਼ੀ ਸਰੀਰ ਮਿਲਿਆ ਹੈ।
Fareedkot Teekaਜਿਸ ਵਾਹਿਗੁਰੂ ਕੀ ਕ੍ਰਿਪਾ ਸੇ ਤੈਨੇ ਇਹੁ ਮਾਨਸ ਦੇਹ ਦੁਰਲਭ ਪਾਈ ਹੈ॥
Prof. Sahib Singhਜਿਸ ਦੀ ਕਿਰਪਾ ਨਾਲ ਤੈਨੂੰ ਇਹ ਮਨੁੱਖਾ-ਸਰੀਰ ਲੱਭਾ ਹੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ,

ਪਦ ਅਰਥ ਦ੍ਰੁਲਭ = ਜੋ ਬੜੀ ਮੁਸ਼ਕਲ ਨਾਲ ਲੱਭੇ।

SikhNet (Spanish)Por Su Gracia, es que obtienes este cuerpo humano.

ਨਾਨਕ ਤਾ ਕੀ; ਭਗਤਿ ਕਰੇਹ ॥੩॥

naanak taa kee; bhagat kareh |3|

Sant Singh KhalsaO Nanak, worship Him with devotion. ||3||
Manmohan SinghO Nanak, perform the devotional service of that Lord,
Manmohan Singh (Punjabi)ਹੇ ਨਾਨਕ! ਉਸ ਪ੍ਰਭੂ ਦੀ ਪ੍ਰੇਮ-ਮਈ ਸੇਵਾ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਤਿਸ ਕੀ ਭਗਤੀ ਕਰ ॥੩॥
Prof. Sahib Singhਹੇ ਨਾਨਕ! ਉਸ ਪ੍ਰਭੂ ਦੀ ਭਗਤੀ ਕਰ ॥੩॥

ਪਦ ਅਰਥ ਕਰੇਹ = ਕਰ ॥੩॥

SikhNet (Spanish)Oh, dice Nanak, recuérdalo siempre como toda tu devoción. (3)

Open this shabad →

Shabad Guru Arjan Dev Ji Raag Gauree

ਜਿਹ ਪ੍ਰਸਾਦਿ; ਆਭੂਖਨ ਪਹਿਰੀਜੈ ॥

jih prasaad; aabhookhan pahireejai |

Sant Singh KhalsaBy His Grace, you wear decorations;
Manmohan SinghBy whose favour thou wearest ornaments,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਗਹਿਣੇ-ਗੱਟੇ ਪਹਿਨਦੀ ਹੈਂ,
Fareedkot Teekaਜਿਸ ਕੀ ਕ੍ਰਿਪਾ ਸੇ (ਆ) ਵਿਸੇਸ ਕਰ ਕੇ ਭੂਖਨੋਂ ਕੋ ਪਹਿਰੀਤਾ ਹੈ॥
Prof. Sahib Singhਜਿਸ (ਪ੍ਰਭੂ) ਦੀ ਕਿਰਪਾ ਨਾਲ ਗਹਣੇ ਪਹਿਨੀਦੇ ਹਨ,

ਪਦ ਅਰਥ ਆਭੂਖਨ = ਗਹਣੇ, ਜ਼ੇਵਰ। ਪਹਿਰੀਜੈ = ਪਹਿਨੀਦੇ ਹਨ।

SikhNet (Spanish)Por Su Gracia, decoras con joyas tu ser.

ਮਨ ਤਿਸੁ ਸਿਮਰਤ; ਕਿਉ ਆਲਸੁ ਕੀਜੈ ॥

man tis simarat; kiau aalas keejai |

Sant Singh KhalsaO mind, why are you so lazy? Why don't you remember Him in meditation?
Manmohan Singhmy soul why art thou sluggish in remembering Him?
Manmohan Singh (Punjabi)ਮੇਰੀ ਜਿੰਦੇ! ਤੂੰ ਉਸ ਦਾ ਅਰਾਧਨ ਕਰਨ ਵਿੱਚ ਕਿਉਂ ਸੁਸਤੀ ਕਰਦੀ ਹੈਂ?
Fareedkot Teekaਹੇ ਮਨ! ਤਿਸ ਕੋ ਸਿਮਰਤਿਆਂ ਹੋਇਆਂ ਆਲਸ ਕਿਉਂ ਕਰੀਐ॥
Prof. Sahib Singhਹੇ ਮਨ! ਉਸ ਨੂੰ ਸਿਮਰਦਿਆਂ ਕਿਉਂ ਆਲਸ ਕੀਤਾ ਜਾਏ?
SikhNet (Spanish)Oh mente por que estás tan perezosa; ¿por qué dudas en Aceptarlo dentro de tu corazón?

ਜਿਹ ਪ੍ਰਸਾਦਿ; ਅਸ੍ਵ ਹਸਤਿ ਅਸਵਾਰੀ ॥

jih prasaad; asv hasat asavaaree |

Sant Singh KhalsaBy His Grace, you have horses and elephants to ride;
Manmohan SinghBy whose grace thou hast horses and elephants to ride,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਘੋੜਿਆਂ ਤੇ ਹਾਥੀਆਂ ਦੀ ਸਵਾਰੀ ਕਰਦਾ ਹੈਂ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੁਝ ਕੋ (ਅਸ੍ਵ) ਘੋੜੇ ਔਰ ਹਸਤੀ ਆਦੀ ਅਸਵਾਰੀ ਮਿਲਤੀ ਹੈ॥
Prof. Sahib Singhਜਿਸ ਦੀ ਮੇਹਰ ਨਾਲ ਘੋੜੇ ਤੇ ਹਾਥੀਆਂ ਦੀ ਸਵਾਰੀ ਕਰਦਾ ਹੈਂ,

ਪਦ ਅਰਥ ਅਸ੍ਵ = ਘੋੜੇ। ਹਸਤਿ = ਹਾਥੀ।

SikhNet (Spanish)Su Bondad te da caballos y elefantes para montar.

ਮਨ ਤਿਸੁ ਪ੍ਰਭ ਕਉ; ਕਬਹੂ ਨ ਬਿਸਾਰੀ ॥

man tis prabh kau; kabahoo na bisaaree |

Sant Singh KhalsaO mind, never forget that God.
Manmohan Singhnever forget that Lord from your mind.
Manmohan Singh (Punjabi)ਉਸ ਸੁਆਮੀ ਨੂੰ ਕਦੇ ਭੀ ਮਨ ਵਿੱਚੋਂ ਨਾਂ ਭੁਲਾ।
Fareedkot Teekaਹੇ ਮਨ! ਤਿਸ ਪ੍ਰਭੂ ਕੋ ਤੂੰ ਕਬੀ ਵਿਸਾਰ ਨਹੀਂ॥
Prof. Sahib Singhਹੇ ਮਨ! ਉਸ ਪ੍ਰਭੂ ਨੂੰ ਕਦੇ ਨਾਹ ਵਿਸਾਰੀਂ।
SikhNet (Spanish)Oh mi mente, no olvides nunca a tu Señor.

ਜਿਹ ਪ੍ਰਸਾਦਿ; ਬਾਗ ਮਿਲਖ ਧਨਾ ॥

jih prasaad; baag milakh dhanaa |

Sant Singh KhalsaBy His Grace, you have land, gardens and wealth;
Manmohan SinghBy whose favour, thou hast gardens property and wealth,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੇਰੇ ਪੱਲੇ ਬਗੀਚੇ ਜਾਇਦਾਦ ਤੇ ਦੌਲਤ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੁਝ ਕੌ ਬਾਗ ਆਦਿ ਮਿਲਖ ਔਰ ਧਨ ਪ੍ਰਾਪਤਿ ਹੂਆ ਹੈ॥
Prof. Sahib Singhਜਿਸ ਦੀ ਦਇਆ ਨਾਲ ਬਾਗ ਜ਼ਮੀਨਾਂ ਤੇ ਧਨ (ਤੈਨੂੰ ਨਸੀਬ ਹਨ)

ਪਦ ਅਰਥ ਮਿਲਖ = ਜ਼ਮੀਨ।

SikhNet (Spanish)Su Bondad te ha dado tierras, jardines y riqueza;

ਰਾਖੁ ਪਰੋਇ; ਪ੍ਰਭੁ ਅਪੁਨੇ ਮਨਾ ॥

raakh paroe; prabh apune manaa |

Sant Singh Khalsakeep God enshrined in your heart.
Manmohan Singhkeep that Lord in deep within thy heart.
Manmohan Singh (Punjabi)ਉਸ ਸੁਆਮੀ ਨੂੰ ਆਪਣੇ ਦਿਲ ਅੰਦਰ ਗੁੰਥਨ ਕਰਕੇ ਰੱਖ।
Fareedkot Teekaਹੇ ਮਨ! ਤਿਸ ਪ੍ਰਭੂ ਕੋ ਅਪਨੇ ਰਿਦੇ ਮੇਂ ਪਰੋਇ ਰਾਖੁ, ਭਾਵ ਤਿਸੀ ਕਾ ਸਿਮਰਨ ਕਰੁ॥
Prof. Sahib Singhਉਸ ਪ੍ਰਭੂ ਨੂੰ ਆਪਣੇ ਮਨ ਵਿਚ ਪ੍ਰੋ ਰੱਖ।
SikhNet (Spanish)consérvalo enaltecido en tu corazón.

ਜਿਨਿ ਤੇਰੀ ਮਨ; ਬਨਤ ਬਨਾਈ ॥

jin teree man; banat banaaee |

Sant Singh KhalsaO mind, the One who formed your form
Manmohan SinghO my mind, he who has constructed of thy body frame work,
Manmohan Singh (Punjabi)ਹੇ ਮੇਰੇ ਮਨ, ਜਿਸ ਨੇ ਤੇਰੇ ਕਲਬੂਤ ਦੀ ਘਾੜਤ ਘੜੀ ਹੈ,
Fareedkot Teekaਹੇ ਮਨ! ਜਿਸ ਵਾਹਿਗੁਰੂ ਨੇ ਇਹੁ ਤੇਰੀ (ਬਨਤ) ਬਣਾਵਟ ਬਨਾਈ ਹੈ॥
Prof. Sahib Singhਹੇ ਮਨ! ਜਿਸ (ਪ੍ਰਭੂ) ਨੇ ਤੈਨੂੰ ਸਾਜਿਆ ਹੈ,

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਬਨਤ = ਬਨਾਵਟ। ਤੇਰੀ ਬਨਤ ਬਨਾਈ = ਤੇਰੀ ਬਣੌਤ ਬਣਾਈ ਹੈ, ਤੈਨੂੰ ਸਾਜਿਆ ਹੈ।

SikhNet (Spanish)Oh mente, Aquél que moldeó tu ser,

ਊਠਤ ਬੈਠਤ; ਸਦ ਤਿਸਹਿ ਧਿਆਈ ॥

aootthat baitthat; sad tiseh dhiaaee |

Sant Singh Khalsastanding up and sitting down, meditate always on Him.
Manmohan Singhremember Him, while standing or sitting.
Manmohan Singh (Punjabi)ਖੜੋਤਿਆਂ ਅਤੇ ਬਹਿੰਦਿਆਂ ਹਮੇਸ਼ਾਂ ਉਸ ਨੂੰ ਯਾਦ ਕਰ।
Fareedkot Teekaਉਠਤਿਆਂ ਬੈਠਤਿਆਂ ਸਦਾ ਤਿਸੀ ਕਾ ਧਿਆਨ ਕਰ॥
Prof. Sahib Singhਉਠਦੇ ਬੈਠਦੇ (ਭਾਵ, ਹਰ ਵੇਲੇ) ਉਸੇ ਨੂੰ ਸਦਾ ਸਿਮਰ।

ਪਦ ਅਰਥ ਸਦ = ਸਦਾ।

SikhNet (Spanish)sentado o parado, medita siempre en Él.

ਤਿਸਹਿ ਧਿਆਇ; ਜੋ ਏਕ ਅਲਖੈ ॥

tiseh dhiaae; jo ek alakhai |

Sant Singh KhalsaMeditate on Him - the One Invisible Lord;
Manmohan SinghRemember Him, who is the One Invisible Lord.
Manmohan Singh (Punjabi)ਉਸ ਦਾ ਚਿੰਤਨ ਕਰ, ਜੋ ਇਕ ਅਦ੍ਰਿਸ਼ਟ ਸੁਆਮੀ ਹੈ।
Fareedkot Teekaਤਾਂ ਤੇ ਤਿਸ ਕੌ ਧਿਆਇ ਜੋ ਏਕ ਅਲਖ ਸਰੂਪ ਹੈ॥
Prof. Sahib Singhਉਸ ਪ੍ਰਭੂ ਨੂੰ ਸਿਮਰ, ਜੋ ਇੱਕ ਹੈ, ਤੇ, ਬੇਅੰਤ ਹੈ।

ਪਦ ਅਰਥ ਅਲਖ = ਜੋ ਲਖਿਆ ਨਹੀਂ ਜਾ ਸਕਦਾ, ਜੋ ਬਿਆਨ ਨਹੀਂ ਕੀਤਾ ਜਾ ਸਕਦਾ।

SikhNet (Spanish)Medita en Él, el Ser Invisible,

ਈਹਾ ਊਹਾ; ਨਾਨਕ ਤੇਰੀ ਰਖੈ ॥੪॥

eehaa aoohaa; naanak teree rakhai |4|

Sant Singh Khalsahere and hereafter, O Nanak, He shall save you. ||4||
Manmohan SinghHe shall save thee both here and hereafter.
Manmohan Singh (Punjabi)ਉਹ ਤੇਰੀ ਏਥੇ ਅਤੇ ਉਥੇ ਦੋਨੋਂ ਥਾਈਂ ਰਖਿਆ ਕਰੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਓਹੀ ਤੇਰੀ ਇਸ ਲੋਕ ਔਰ ਪ੍ਰਲੋਕ ਬੀਚ ਪਤਿਸਟਾ ਰਾਖੇਗਾ॥੪॥
Prof. Sahib Singhਹੇ ਨਾਨਕ! ਲੋਕ ਤੇ ਪਰਲੋਕ ਵਿਚ (ਉਹੀ) ਤੇਰੀ ਲਾਜ ਰੱਖਣ ਵਾਲਾ ਹੈ ॥੪॥

ਪਦ ਅਰਥ ਈਹਾ = ਇਥੇ, ਇਸ ਲੋਕ ਵਿਚ। ਊਹਾ = ਓਥੇ, ਪਰਲੋਕ ਵਿਚ। ਰਖੈ = ਤੇਰੀ ਲਾਜ ਰੱਖਦਾ ਹੈ ॥੪॥

SikhNet (Spanish)pues aquí y en el más allá, oh, dice Nanak, Él te salvará. (4)

Open this shabad →

Shabad Guru Arjan Dev Ji Raag Gauree

ਜਿਹ ਪ੍ਰਸਾਦਿ; ਕਰਹਿ ਪੁੰਨ ਬਹੁ ਦਾਨ ॥

jih prasaad; kareh pun bahu daan |

Sant Singh KhalsaBy His Grace, you give donations in abundance to charities;
Manmohan SinghBy whose grace thou givest alms and bestowest plenty,
Manmohan Singh (Punjabi)ਜਿਸ ਦੀ ਮਿਹਰਬਾਨੀ ਸਦਕਾ ਤੂੰ ਖੈਰਾਤ ਕਰਦਾ ਤੇ ਘਣੀ ਬਖ਼ਸ਼ੀਸ਼ ਦਿੰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੂੰ ਬਹੁਤ ਦਾਨ ਔਰੁ ਪੁੰਨ ਕਰਤਾ ਹੈਂ॥
Prof. Sahib Singhਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਬਹੁਤ ਦਾਨ ਪੁੰਨ ਕਰਦਾ ਹੈਂ,

ਪਦ ਅਰਥ ਕਰਹਿ = ਤੂੰ ਕਰਦਾ ਹੈਂ।

SikhNet (Spanish)Por Su Gracia, realizas en abundancia obras de caridad;

ਮਨ ਆਠ ਪਹਰ; ਕਰਿ ਤਿਸ ਕਾ ਧਿਆਨ ॥

man aatth pehar; kar tis kaa dhiaan |

Sant Singh KhalsaO mind, meditate on Him, twenty-four hours a day.
Manmohan SinghO man during the eight watches of the day, meditate upon Him.
Manmohan Singh (Punjabi)ਹੇ ਬੰਦੇ! ਅੱਠੇ ਪਹਿਰ ਹੀ ਉਸ ਦਾ ਆਰਾਧਨ ਕਰ।
Fareedkot Teekaਹੇ ਮਨ! ਆਠ ਪਹਰ ਮੇਂ ਤਿਸੀ ਕਾ ਧਿਆਨੁ ਕਰੁ॥
Prof. Sahib Singhਹੇ ਮਨ! ਅੱਠੇ ਪਹਿਰ ਉਸ ਦਾ ਚੇਤਾ ਕਰ।
SikhNet (Spanish)oh mente mía, Recuérdalo y medita en Él las veinticuatro horas del día.

ਜਿਹ ਪ੍ਰਸਾਦਿ; ਤੂ ਆਚਾਰ ਬਿਉਹਾਰੀ ॥

jih prasaad; too aachaar biauhaaree |

Sant Singh KhalsaBy His Grace, you perform religious rituals and worldly duties;
Manmohan SinghBy whose grace, thou performest religious rites and worldly duties,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਧਾਰਮਕ ਸੰਸਕਾਰ ਅਤੇ ਸੰਸਾਰੀ ਕਰਮ ਕਰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੂੰ (ਆਚਾਰ) ਸ੍ਰੇਸ਼ਟ ਕਰਤਵੋਂ ਮੇਂ (ਬਿਉਹਾਰੀ) ਵਿਚਰਤਾ ਹੈਂ॥
Prof. Sahib Singhਜਿਸ ਦੀ ਮਿਹਰ ਨਾਲ ਤੂੰ ਰੀਤਾਂ ਰਸਮਾਂ ਕਰਨ ਜੋਗਾ ਹੋਇਆ ਹੈਂ,

ਪਦ ਅਰਥ ਆਚਾਰ = {Skt. आचार} ਰਸਮ ਰਿਵਾਜ। ਬਿਉਹਾਰੀ = {Skt. व्यवहारिन्} ਵਿਹਾਰ ਕਰਨ ਵਾਲਾ, (ਰਸਮ ਰਿਵਾਜ) ਕਰਨ ਵਾਲਾ।

SikhNet (Spanish)Por Su Gracia, realizas ceremonias religiosas y atiendes los asuntos mundanos;

ਤਿਸੁ ਪ੍ਰਭ ਕਉ; ਸਾਸਿ ਸਾਸਿ ਚਿਤਾਰੀ ॥

tis prabh kau; saas saas chitaaree |

Sant Singh Khalsathink of God with each and every breath.
Manmohan Singhremember that Lord, with every breath of thine.
Manmohan Singh (Punjabi)ਆਪਣੇ ਹਰ ਸੁਆਸ ਨਾਲ ਉਸ ਸਾਹਿਬ ਦਾ ਚਿੰਤਨ ਕਰ।
Fareedkot Teekaਤਿਸ ਪ੍ਰਭੂ ਕੋ ਸ੍ਵਾਸ ਸ੍ਵਾਸ ਚਿਤਾਰਨਾ ਕਰ॥
Prof. Sahib Singhਉਸ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।
SikhNet (Spanish)llámalo con cada respiración.

ਜਿਹ ਪ੍ਰਸਾਦਿ; ਤੇਰਾ ਸੁੰਦਰ ਰੂਪੁ ॥

jih prasaad; teraa sundar roop |

Sant Singh KhalsaBy His Grace, your form is so beautiful;
Manmohan SinghBy whose favour thou hast the beauteous form,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੇਰੀ ਸੁਨੱਖੀ ਸ਼ਕਲ ਸੂਰਤ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੇਰਾ ਸੁੰਦਰ ਸਰੂਪ ਭਇਆ ਹੈ॥
Prof. Sahib Singhਜਿਸ ਦੀ ਦਇਆ ਨਾਲ ਤੇਰੀ ਸੋਹਣੀ ਸ਼ਕਲ ਹੈ,
SikhNet (Spanish)Por Su Gracia, fuiste bendecido con un rostro bello;

ਸੋ ਪ੍ਰਭੁ ਸਿਮਰਹੁ; ਸਦਾ ਅਨੂਪੁ ॥

so prabh simarahu; sadaa anoop |

Sant Singh Khalsaconstantly remember God, the Incomparably Beautiful One.
Manmohan Singhcontemplate over that, ever Incomparable Lord.
Manmohan Singh (Punjabi)ਉਸ ਸਦੀਵੀ ਲਾਸਾਨੀ ਸਾਹਿਬ ਦਾ ਭਜਨ ਕਰ।
Fareedkot Teekaਹੇ ਮਨ! ਸੋ ਤਿਸ ਪ੍ਰਭੂ ਅਨੂਪ ਕੌ ਸਦਾ ਸਿਮਰ॥
Prof. Sahib Singhਉਸ ਸੋਹਣੇ ਮਾਲਕ ਨੂੰ ਸਦਾ ਸਿਮਰ।

ਪਦ ਅਰਥ ਅਨੂਪੁ = ਅਨ ਊਪ, ਉਪਮਾ-ਰਹਿਤ, ਜਿਸ ਵਰਗਾ ਕੋਈ ਨਹੀਂ।

SikhNet (Spanish)medita constantemente en Dios, el Ser de Belleza sin igual.

ਜਿਹ ਪ੍ਰਸਾਦਿ; ਤੇਰੀ ਨੀਕੀ ਜਾਤਿ ॥

jih prasaad; teree neekee jaat |

Sant Singh KhalsaBy His Grace, you have such high social status;
Manmohan SinghBy whose kindness thou possessest high caste,
Manmohan Singh (Punjabi)ਜਿਸ ਦੀ ਮਿਹਰਬਾਨੀ ਰਾਹੀਂ ਤੇਰੀ ਉੱਚੀ ਜਾਤੀ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੇਰੀ ਜਾਤੀ (ਨੀਕੀ) ਉਤਮ ਭਈ ਹੈ॥
Prof. Sahib Singhਜਿਸ ਪ੍ਰਭੂ ਦੀ ਕਿਰਪਾ ਨਾਲ ਤੈਨੂੰ ਚੰਗੀ (ਮਨੁੱਖ) ਜਾਤੀ ਮਿਲੀ ਹੈ,

ਪਦ ਅਰਥ ਨੀਕੀ = ਚੰਗੀ।

SikhNet (Spanish)Por Su Gracia, gozas de un estatus social de privilegio;

ਸੋ ਪ੍ਰਭੁ ਸਿਮਰਿ; ਸਦਾ ਦਿਨ ਰਾਤਿ ॥

so prabh simar; sadaa din raat |

Sant Singh Khalsaremember God always, day and night.
Manmohan Singhever remember that Lord day and night.
Manmohan Singh (Punjabi)ਦਿਨ ਤੇ ਰੈਣ, ਹਮੇਸ਼ਾਂ ਉਸ ਸੁਆਮੀ ਨੂੰ ਯਾਦ ਕਰ।
Fareedkot Teekaਸੋ ਤਿਸ ਪ੍ਰਭੂ ਕੌ ਸਦਾ ਦਿਨੇ ਰਾਤ੍ਰ ਸਿਮਰ॥
Prof. Sahib Singhਉਸ ਨੂੰ ਸਦਾ ਦਿਨ ਰਾਤ ਯਾਦ ਕਰ।
SikhNet (Spanish)Recuérdalo en cada momento de tu vida.

ਜਿਹ ਪ੍ਰਸਾਦਿ; ਤੇਰੀ ਪਤਿ ਰਹੈ ॥

jih prasaad; teree pat rahai |

Sant Singh KhalsaBy His Grace, your honor is preserved;
Manmohan SinghBy whose grace thy honour is preserved,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੇਰੀ ਪੱਤ ਆਬਰੂ ਬਰਕਰਾਰ ਰਹੀ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੇਰੀ ਪਤਿ ਰਹੈ॥
Prof. Sahib Singhਜਿਸ ਦੀ ਮੇਹਰ ਨਾਲ ਤੇਰੀ ਇੱਜ਼ਤ (ਜਗਤ ਵਿਚ) ਬਣੀ ਹੋਈ ਹੈ (ਉਸ ਦਾ ਨਾਮ ਸਿਮਰ)।

ਪਦ ਅਰਥ ਪਤਿ = ਇੱਜ਼ਤ।

SikhNet (Spanish)Por Su Gracia, tu honor es preservado.

ਗੁਰ ਪ੍ਰਸਾਦਿ; ਨਾਨਕ. ਜਸੁ ਕਹੈ ॥੫॥

gur prasaad; naanak. jas kahai |5|

Sant Singh Khalsaby Guru's Grace, O Nanak, chant His Praises. ||5||
Manmohan Singhutter His praise Nanak through Guru's kindness.
Manmohan Singh (Punjabi)ਨਾਨਕ, ਗੁਰਾਂ ਦੀ ਰਹਿਮਤ ਸਦਕਾ ਉਸ ਦੀ ਕੀਰਤੀ ਉਚਾਰਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਕੀ ਕ੍ਰਿਪਾ ਕਰ ਕੇ ਤਿਸ ਵਾਹਿਗੁਰੂ ਕੇ ਜਸ ਕੌ ਉਚਾਰਨ ਕਰੈ ਤਉ ਹਛੀ ਬਾਤ ਹੈ॥੫॥
Prof. Sahib Singhਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ (ਵਡਭਾਗੀ ਮਨੁੱਖ) ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ॥੫॥

ਪਦ ਅਰਥ ਕਹੈ = ਆਖਦਾ ਹੈ ॥੫॥

SikhNet (Spanish)Por la Gracia del Guru, oh dice Nanak, canta Sus Alabanzas. (5)

Open this shabad →

Shabad Guru Arjan Dev Ji Raag Gauree

ਜਿਹ ਪ੍ਰਸਾਦਿ; ਸੁਨਹਿ ਕਰਨ ਨਾਦ ॥

jih prasaad; suneh karan naad |

Sant Singh KhalsaBy His Grace, you listen to the sound current of the Naad.
Manmohan SinghBy whose grace thou hearest melody with thine ears,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਆਪਣੇ ਕੰਨਾਂ ਨਾਲ ਰਾਗ ਸੁਣਦਾ ਹੈ।
Fareedkot Teekaਜਿਸ ਵਾਹਿਗੁਰੂ ਕੀ ਕ੍ਰਿਪਾ ਸੇ ਤੂੰ ਕਾਨੋਂ ਕਰ ਕੇ (ਨਾਦ) ਵਾਜੇ ਵਾ ਸਬਦ ਸੁਨਤਾ ਹੈ॥
Prof. Sahib Singhਜਿਸ ਦੀ ਕ੍ਰਿਪਾ ਨਾਲ ਤੂੰ (ਆਪਣੇ) ਕੰਨਾਂ ਨਾਲ ਆਵਾਜ਼ ਸੁਣਦਾ ਹੈਂ (ਭਾਵ, ਤੈਨੂੰ ਸੁਣਨ ਦੀ ਤਾਕਤ ਮਿਲੀ ਹੈ),

ਪਦ ਅਰਥ ਸੁਨਹਿ = ਤੂੰ ਸੁਣਦਾ ਹੈਂ। ਕਰਨ = ਕੰਨਾਂ (ਨਾਲ)। ਨਾਦ = (ਰਸੀਲੀ) ਆਵਾਜ਼।

SikhNet (Spanish)Por Su Gracia, escuchas el Naad, la Melodía Celestial.

ਜਿਹ ਪ੍ਰਸਾਦਿ; ਪੇਖਹਿ ਬਿਸਮਾਦ ॥

jih prasaad; pekheh bisamaad |

Sant Singh KhalsaBy His Grace, you behold amazing wonders.
Manmohan SinghBy whose grace thou beholdest wonders,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਅਸਚਰਜ ਕੋਤਕ ਦੇਖਦਾ ਹੈਂ,
Fareedkot Teekaਔ ਜਿਸ ਕੀ ਕ੍ਰਿਪਾ ਸੇ ਤੂੰ ਅਸਚਰਜ ਰੂਪ ਰਚਨਾ ਕੋ ਦੇਖਤਾ ਹੈਂ॥
Prof. Sahib Singhਜਿਸ ਦੀ ਮੇਹਰ ਨਾਲ ਅਚਰਜ ਨਜ਼ਾਰੇ ਵੇਖਦਾ ਹੈਂ;

ਪਦ ਅਰਥ ਪੇਖਹਿ = ਤੂੰ ਵੇਖਦਾ ਹੈਂ। ਬਿਸਮਾਦ = ਅਚਰਜ (ਨਜ਼ਾਰੇ)।

SikhNet (Spanish)Por Su Gracia, que tus ojos fascinados tienen encantadoras visiones.

ਜਿਹ ਪ੍ਰਸਾਦਿ; ਬੋਲਹਿ ਅੰਮ੍ਰਿਤ ਰਸਨਾ ॥

jih prasaad; boleh amrit rasanaa |

Sant Singh KhalsaBy His Grace, you speak ambrosial words with your tongue.
Manmohan SinghBy whose grace thou utterest nectarean words with the tongue,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਆਪਣੀ ਜੀਭਾ ਨਾਲ ਆਬਿ-ਹਿਯਾਤ ਬਚਨ ਉਚਾਰਨ ਕਰਦਾ ਹੈਂ।
Fareedkot Teekaਜਿਸ ਕੀ ਕ੍ਰਿਪਾ ਸੇ ਜਿਹਵਾ ਸੇ ਅੰਮ੍ਰਤ ਰੂਪ ਤੂੰ ਮੀਠੇ ਵਚਨ ਬੋਲਤਾ ਹੈਂ॥
Prof. Sahib Singhਜਿਸ ਦੀ ਬਰਕਤਿ ਪਾ ਕੇ ਜੀਭ ਨਾਲ ਮਿੱਠੇ ਬੋਲ ਬੋਲਦਾ ਹੈਂ,

ਪਦ ਅਰਥ ਅੰਮ੍ਰਿਤ = ਮਿੱਠੇ ਬੋਲ। ਰਸਨਾ = ਜੀਭ (ਨਾਲ)।

SikhNet (Spanish)Por Su Gracia, pronuncias dulces palabras con tu lengua.

ਜਿਹ ਪ੍ਰਸਾਦਿ; ਸੁਖਿ ਸਹਜੇ ਬਸਨਾ ॥

jih prasaad; sukh sahaje basanaa |

Sant Singh KhalsaBy His Grace, you abide in peace and ease.
Manmohan SinghBy whose grace thou abidest in ease and comfort,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਆਰਾਮ ਅਤੇ ਠੰਢ ਚੈਨ ਅੰਦਰ ਰਹਿੰਦਾ ਹੈ।
Fareedkot Teekaਪੁਨਾ ਜਿਸ ਕੀ ਕ੍ਰਿਪਾ ਸੇ ਸੁਭਾਵਕ ਸੁਖ ਸਾਥ ਵਸਨਾ ਕਰਤਾ ਹੈ॥
Prof. Sahib Singhਜਿਸ ਦੀ ਕਿਰਪਾ ਨਾਲ ਸੁਭਾਵਕ ਹੀ ਸੁਖੀ ਵੱਸ ਰਿਹਾ ਹੈਂ;

ਪਦ ਅਰਥ ਸਹਜੇ = ਸੁਭਾਵਕ ਹੀ।

SikhNet (Spanish)Por Su Gracia, mueves con soltura tus manos y pies.

ਜਿਹ ਪ੍ਰਸਾਦਿ; ਹਸਤ ਕਰ ਚਲਹਿ ॥

jih prasaad; hasat kar chaleh |

Sant Singh KhalsaBy His Grace, your hands move and work.
Manmohan SinghBy whose grace thine hands move and do the work,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਤੇਰੇ ਹੱਥ ਹਿਲਦੇ ਅਤੇ ਕੰਮ ਕਰਦੇ ਹਨ।
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੂੰ ਹਾਥੋਂ ਸੇ ਪਦਾਰਥ ਪਕੜਨਾ ਕਰਤਾ ਹੈਂ ਅਰ ਚਰਨੋਂ ਕਰ ਕੇ (ਚਲਹਿ) ਵਿਚਰਤਾ ਹੈਂ॥
Prof. Sahib Singhਜਿਸ ਦੀ ਦਇਆ ਨਾਲ ਤੇਰੇ ਹੱਥ (ਆਦਿਕ ਸਾਰੇ ਅੰਗ) ਕੰਮ ਦੇ ਰਹੇ ਹਨ,

ਪਦ ਅਰਥ ਹਸਤ = ਹੱਥ। ਕਰ = ਹੱਥ। ਚਲਹਿ = ਚੱਲਦੇ ਹਨ, ਕੰਮ ਦੇਂਦੇ ਹਨ।

SikhNet (Spanish)Por su Gracia , eres lleno.

ਜਿਹ ਪ੍ਰਸਾਦਿ; ਸੰਪੂਰਨ ਫਲਹਿ ॥

jih prasaad; sanpooran faleh |

Sant Singh KhalsaBy His Grace, you are completely fulfilled.
Manmohan SinghBy whose grace thou completely flourisheth,
Manmohan Singh (Punjabi)ਜਿਸ ਦੀ ਦਇਆ ਦੁਆਰਾ ਤੂੰ ਪੂਰੀ ਤਰ੍ਹਾਂ ਫੁਲਦਾ ਫਲਦਾ ਹੈ।
Fareedkot Teekaਪੁਨਾ ਜਿਸ ਕੀ ਕ੍ਰਿਪਾ ਸੇ ਤੂੰ ਸਰਬ ਫਲੋਂ ਕੇ ਸਹਤ ਹੋਵੈਂ॥
Prof. Sahib Singhਜਿਸ ਦੀ ਮਿਹਰ ਨਾਲ ਤੂੰ ਹਰੇਕ ਕਾਰ-ਵਿਹਾਰ ਵਿਚ ਕਾਮਯਾਬ ਹੁੰਦਾ ਹੈਂ;

ਪਦ ਅਰਥ ਸੰਪੂਰਨ = ਪੂਰਨ ਤੌਰ ਤੇ, ਹਰੇਕ ਕਾਰ-ਵਿਹਾਰ ਵਿਚ, ਹਰ ਪਾਸੇ। ਫਲਹਿ = ਫਲਦਾ ਹੈਂ, ਫਲ ਹਾਸਲ ਕਰਦਾ ਹੈਂ, ਕਾਮਯਾਬ ਹੁੰਦਾ ਹੈਂ।

SikhNet (Spanish)Por Su Gracia, vives en Bienestar y Paz una vida de perfecta Dicha.

ਜਿਹ ਪ੍ਰਸਾਦਿ; ਪਰਮ ਗਤਿ ਪਾਵਹਿ ॥

jih prasaad; param gat paaveh |

Sant Singh KhalsaBy His Grace, you obtain the supreme status.
Manmohan SinghBy whose favour thou obtainest the supreme rank,
Manmohan Singh (Punjabi)ਜਿਸ ਦੀ ਦਇਆ ਦੁਆਰ ਤੂੰ ਮਹਾਨ ਮਰਤਬਾ ਪਾਂਦਾ ਹੈ।
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੂੰ ਪਰਮਗਤੀ ਕੌ ਪਾਵੈਂ॥
Prof. Sahib Singhਜਿਸ ਦੀ ਬਖ਼ਸ਼ਸ਼ ਨਾਲ ਤੈਨੂੰ ਉੱਚਾ ਦਰਜਾ ਮਿਲਦਾ ਹੈ,
SikhNet (Spanish)Por Su Gracia, concibes tu más alto Destino.

ਜਿਹ ਪ੍ਰਸਾਦਿ; ਸੁਖਿ ਸਹਜਿ ਸਮਾਵਹਿ ॥

jih prasaad; sukh sehaj samaaveh |

Sant Singh KhalsaBy His Grace, you are absorbed into celestial peace.
Manmohan SinghBy whose favour thou shalt merge in the celestial bliss,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਬੇਕੁੰਠੀ ਪਰਸੰਨਤਾ ਅੰਦਰ ਲੀਨ ਹੋ ਜਾਵੇਗਾ।
Fareedkot Teekaਔਰ ਜਿਸ ਕੀ ਕ੍ਰਿਪਾ ਸਾਥ ਤੂੰ ਆਤਮ ਸੁਖ ਮੇਂ ਸਮਾਵੈਂ॥
Prof. Sahib Singhਅਤੇ ਤੂੰ ਸੁਖ ਤੇ ਬੇ-ਫ਼ਿਕਰੀ ਵਿਚ ਮਸਤ ਹੈਂ;

ਪਦ ਅਰਥ ਸਹਜਿ = ਅਡੋਲ ਅਵਸਥਾ ਵਿਚ, ਬੇ-ਫ਼ਿਕਰੀ ਵਿਚ। ਸਮਾਵਹਿ = ਤੂੰ ਟਿਕਿਆ ਬੈਠਾ ਹੈਂ।

SikhNet (Spanish)Por Su Gracia, te absorbes en la Paz y en la Dicha.

ਐਸਾ ਪ੍ਰਭੁ ਤਿਆਗਿ; ਅਵਰ ਕਤ ਲਾਗਹੁ ॥

aisaa prabh tiaag; avar kat laagahu |

Sant Singh KhalsaWhy forsake God, and attach yourself to another?
Manmohan SinghForsaking such Lord, why shouldest thou attach thyself to another?
Manmohan Singh (Punjabi)ਇਹੋ ਜਿਹੇ ਸੁਆਮੀ ਨੂੰ ਛੱਡ ਕੇ ਤੂੰ ਕਿਉਂ ਕਿਸੇ ਹੋਰਸ ਨਾਲ ਜੁੜਦਾ ਹੈ?
Fareedkot Teekaਹੇ ਮਨ! ਐਸਾ ਪ੍ਰਭੂ ਤਿਆਗ ਕਰ ਕੇ ਔਰ ਕਿਸੀ ਮੇਂ ਕਿਉਂ ਲਾਗਤੇ ਹੋ॥
Prof. Sahib Singhਅਜੇਹਾ ਪ੍ਰਭੂ ਵਿਸਾਰ ਕੇ ਤੂੰ ਹੋਰ ਕਿਸ ਪਾਸੇ ਲੱਗ ਰਿਹਾ ਹੈਂ?

ਪਦ ਅਰਥ ਅਵਰ ਕਤ = ਹੋਰ ਕਿਥੇ?

SikhNet (Spanish)¿Por qué abandonar a tal Señor para buscar a otro?

ਗੁਰ ਪ੍ਰਸਾਦਿ; ਨਾਨਕ ਮਨਿ ਜਾਗਹੁ ॥੬॥

gur prasaad; naanak man jaagahu |6|

Sant Singh KhalsaBy Guru's Grace, O Nanak, awaken your mind! ||6||
Manmohan SinghBy Guru, grace awaken thy mind to thy God, O Nanak.
Manmohan Singh (Punjabi)ਗੁਰਾਂ ਦੀ ਮਿਹਰ ਦੁਆਰਾ ਆਪਣੀ ਜਿੰਦੜੀ ਨੂੰ ਆਪਣੇ ਵਾਹਿਗੁਰੂ ਵੱਲ ਸੁਚੇਤ ਕਰ, ਹੈ ਨਾਨਕ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਸਤਿਗੁਰੋਂ ਕੀ ਕ੍ਰਿਪਾ ਕਰ ਕੇ ਹੇ ਮਨ! ਵਾਹਿਗੁਰੂ ਕੇ ਸਿਮਰਨ ਮੇਂ ਹੀ ਜਾਗਣਾ ਕਰੋ॥੬॥
Prof. Sahib Singhਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ ਮਨ ਵਿਚ ਹੁਸ਼ੀਆਰ ਹੋਹੁ ॥੬॥

ਪਦ ਅਰਥ ਮਨਿ = ਮਨ ਵਿਚ। ਜਾਗਹੁ = ਹੁਸ਼ੀਆਰ ਹੋਵੋ ॥੬॥

SikhNet (Spanish)Déjate guiar por el Guru, oh , dice Nanak, para que el Señor amanezca en tu Alma. (6)

Open this shabad →

Shabad Guru Arjan Dev Ji Raag Gauree

ਜਿਹ ਪ੍ਰਸਾਦਿ; ਤੂੰ ਪ੍ਰਗਟੁ ਸੰਸਾਰਿ ॥

jih prasaad; toon pragatt sansaar |

Sant Singh KhalsaBy His Grace, you are famous all over the world;
Manmohan SinghBy whose grace thou, are distinguished the world over,
Manmohan Singh (Punjabi)ਜਿਸ ਦੀ ਮਿਹਰ ਦੁਆਰਾ ਤੂੰ ਜਹਾਨ ਅੰਦਰ ਉਘਾ ਹੈ,
Fareedkot Teekaਜਿਸ ਵਾਹਿਗੁਰੂ ਕੀ ਕ੍ਰਿਪਾ ਸੇ ਤੂੰ ਸੰਸਾਰ ਮੇਂ ਪ੍ਰਗਟ ਭਯਾ ਹੈਂ॥
Prof. Sahib Singhਜਿਸ ਪ੍ਰਭੂ ਦੀ ਕ੍ਰਿਪਾ ਨਾਲ ਤੂੰ ਜਗਤ ਵਿਚ ਸੋਭਾ ਵਾਲਾ ਹੈਂ,

ਪਦ ਅਰਥ ਜਿਸ ਪ੍ਰਸਾਦਿ = ਜਿਸ ਪ੍ਰਸਾਦਿ, ਜਿਸ ਦੀ ਕ੍ਰਿਪਾ ਨਾਲ। ਪ੍ਰਗਟੁ = ਪ੍ਰਸਿੱਧ, ਮਸ਼ਹੂਰ, ਸੋਭਾ ਵਾਲਾ। ਸੰਸਾਰਿ = ਸੰਸਾਰ ਵਿਚ।

SikhNet (Spanish)Por Su Gracia, adquieres fama en el mundo.

ਤਿਸੁ ਪ੍ਰਭ ਕਉ; ਮੂਲਿ. ਨ ਮਨਹੁ ਬਿਸਾਰਿ ॥

tis prabh kau; mool. na manahu bisaar |

Sant Singh Khalsanever forget God from your mind.
Manmohan Singhforget not ever, that Lord from thy mind.
Manmohan Singh (Punjabi)ਉਸ ਸੁਆਮੀ ਨੂੰ ਕਦੇ ਭੀ ਆਪਣੇ ਚਿੱਤ ਵਿਚੋਂ ਨਾਂ ਭੁਲਾ।
Fareedkot Teekaਹੇ ਭਾਈ! ਤਿਸ ਪ੍ਰਭੂ ਕੋ ਮੂਲ, ਭਾਵ ਕਦੀ ਭੀ ਮਨ ਸੇ ਨ ਭੁਲਾਉ॥
Prof. Sahib Singhਉਸ ਨੂੰ ਕਦੇ ਭੀ ਮਨੋਂ ਨ ਭੁਲਾ।

ਪਦ ਅਰਥ ਮਨਹੁ = ਮਨ ਤੋਂ।

SikhNet (Spanish)Oh mente mía, nunca olvides a Dios.

ਜਿਹ ਪ੍ਰਸਾਦਿ; ਤੇਰਾ ਪਰਤਾਪੁ ॥

jih prasaad; teraa parataap |

Sant Singh KhalsaBy His Grace, you have prestige;
Manmohan SinghBy whose kindness, thou hast acquired prestige and power,
Manmohan Singh (Punjabi)ਜਿਸ ਦੀ ਮਿਹਰਬਾਨੀ ਦੁਆਰਾ ਤੇਰਾ ਤਪ ਤੇਜ ਬਣਿਆ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਤੇਰਾ ਪ੍ਰਤਾਪ ਭਯਾ ਹੈ॥
Prof. Sahib Singhਜਿਸ ਦੀ ਮੇਹਰ ਨਾਲ ਤੈਨੂੰ ਵਡਿਆਈ ਮਿਲੀ ਹੋਈ ਹੈ,
SikhNet (Spanish)Por Su Gracia, gozas de prestigio.

ਰੇ ਮਨ ਮੂੜ; ਤੂ ਤਾ ਕਉ ਜਾਪੁ ॥

re man moorr; too taa kau jaap |

Sant Singh KhalsaO foolish mind, meditate on Him!
Manmohan SinghO my foolish soul, do thou meditate upon Him.
Manmohan Singh (Punjabi)ਹੇ ਮੇਰੀ ਮੂਰਖ ਜਿੰਦੜੀਏ! ਤੂੰ ਉਸ ਦਾ ਸਿਮਰਨ ਕਰ।
Fareedkot Teekaਹੇ ਮੂਰਖ ਮਨ! ਤਿਸ ਕੋ ਤੂੰ ਜਪੁ॥
Prof. Sahib Singhਹੇ ਮੂਰਖ ਮਨ! ਤੂੰ ਉਸ ਪ੍ਰਭੂ ਨੂੰ ਜਪ।

ਪਦ ਅਰਥ ਮੂੜ = ਮੂਰਖ। ਤਾ ਕਉ = ਉਸ ਨੂੰ। ਜਾਪੁ = ਯਾਦ ਕਰ।

SikhNet (Spanish)Oh mente tonta, medita en Él.

ਜਿਹ ਪ੍ਰਸਾਦਿ; ਤੇਰੇ ਕਾਰਜ ਪੂਰੇ ॥

jih prasaad; tere kaaraj poore |

Sant Singh KhalsaBy His Grace, your works are completed;
Manmohan SinghBy whose kindness all thy works are accomplished,
Manmohan Singh (Punjabi)ਜਿਸ ਦੀ ਮਿਹਰਬਾਨੀ ਦੁਆਰਾ ਤੇਰੇ ਸਾਰੇ ਕੰਮ ਸੰਪੂਰਨ ਹੋਏ ਹਨ,
Fareedkot Teekaਜਿਸ ਕੀ ਕ੍ਰਿਪਾ ਸਾਥ ਤੇਰੇ ਸਰਬ ਕਾਰਜ ਪੂਰਨ ਭਏ ਹੈਂ॥
Prof. Sahib Singhਜਿਸ ਦੀ ਕ੍ਰਿਪਾ ਨਾਲ ਤੇਰੇ (ਸਾਰੇ) ਕੰਮ ਸਿਰੇ ਚੜ੍ਹਦੇ ਹਨ,

ਪਦ ਅਰਥ ਕਾਰਜ = ਕੰਮ। ਪੂਰੇ = ਮੁਕੰਮਲ, ਸਿਰੇ ਚੜ੍ਹਦੇ ਹਨ।

SikhNet (Spanish)Por Su Gracia, tus tares son realizadas.

ਤਿਸਹਿ ਜਾਨੁ ਮਨ; ਸਦਾ ਹਜੂਰੇ ॥

tiseh jaan man; sadaa hajoore |

Sant Singh KhalsaO mind, know Him to be close at hand.
Manmohan Singhwithin thy mind deem Him to be ever close by.
Manmohan Singh (Punjabi)ਆਪਣੇ ਚਿੱਤ ਅੰਦਰ ਉਸ ਨੂੰ ਹਮੇਸ਼ਾਂ ਐਨ ਲਾਗੇ ਖਿਆਲ ਕਰ।
Fareedkot Teekaਹੇ ਮਨ! ਤਿਸ ਕੌ (ਹਜੂਰੇ) ਨਜੀਕ ਜਾਣੂ॥
Prof. Sahib Singhਹੇ ਮਨ! ਤੂੰ ਉਸ (ਪ੍ਰਭੂ) ਨੂੰ ਸਦਾ ਅੰਗ ਸੰਗ ਜਾਣ।

ਪਦ ਅਰਥ ਜਾਨੁ = ਸਮਝ ਲੈ। ਹਜੂਰੇ = ਅੰਗ-ਸੰਗ।

SikhNet (Spanish)Oh, mente mía, siéntelo cerca de ti.

ਜਿਹ ਪ੍ਰਸਾਦਿ; ਤੂੰ ਪਾਵਹਿ ਸਾਚੁ ॥

jih prasaad; toon paaveh saach |

Sant Singh KhalsaBy His Grace, you find the Truth;
Manmohan SinghBy whose kindness thou obtainest the truth,
Manmohan Singh (Punjabi)ਜਿਸ ਦੀ ਮਿਹਰਬਾਨੀ ਦੁਆਰਾ ਤੈਨੂੰ ਸੱਚ ਪਰਾਪਤ ਹੁੰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਸੇ ਤੂੰ ਸਾਚ ਸਰੂਪ ਕੌ ਪਾਇ ਲੇਵੈਗਾ॥
Prof. Sahib Singhਜਿਸ ਦੀ ਬਰਕਤਿ ਨਾਲ ਤੈਨੂੰ ਸੱਚ ਪਰਾਪਤ ਹੁੰਦਾ ਹੈ,
SikhNet (Spanish)Por Su Gracia, encuentras la Verdad.

ਰੇ ਮਨ ਮੇਰੇ; ਤੂੰ ਤਾ ਸਿਉ ਰਾਚੁ ॥

re man mere; toon taa siau raach |

Sant Singh KhalsaO my mind, merge yourself into Him.
Manmohan SinghO my soul get thou merged into Him.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਉਸ ਨਾਲ ਅਭੇਦ ਹੋ ਜਾ।
Fareedkot Teekaਹੇ ਮੇਰੇ ਮਨ! ਤੂੰ ਤਿਸੀ ਬੀਚ ਰਚੁ॥
Prof. Sahib Singhਹੇ ਮੇਰੇ ਮਨ! ਤੂੰ ਉਸ (ਪ੍ਰਭੂ) ਨਾਲ ਜੁੜਿਆ ਰਹੁ।

ਪਦ ਅਰਥ ਰਾਚੁ = ਰਚ, ਰੁੱਝ, ਜੁੜਿਆ ਰਹੁ।

SikhNet (Spanish)Oh, mente mía, fúndete en Él.

ਜਿਹ ਪ੍ਰਸਾਦਿ; ਸਭ ਕੀ ਗਤਿ ਹੋਇ ॥

jih prasaad; sabh kee gat hoe |

Sant Singh KhalsaBy His Grace, everyone is saved;
Manmohan SinghBy whose kindness and all are saved,
Manmohan Singh (Punjabi)ਜਿਸ ਦੀ ਰਹਿਮਤ ਸਦਕਾ ਸਭਸ ਦਾ ਪਾਰ ਉਤਾਰਾ ਹੁੰਦਾ ਹੈ,
Fareedkot Teekaਜਿਸ ਕੀ ਕ੍ਰਿਪਾ ਕਰ ਕੇ ਸਭ ਕੀ (ਗਤੀ) ਮੋਖ ਹੋਤੀ ਹੈ॥
Prof. Sahib Singhਜਿਸ (ਪਰਾਮਤਮਾ) ਦੀ ਦਇਆ ਨਾਲ ਹਰੇਕ (ਜੀਵ) ਦੀ (ਉਸ ਤਕ) ਪਹੁੰਚ ਹੋ ਜਾਂਦੀ ਹੈ, (ਉਸ ਨੂੰ ਜਪ)।
SikhNet (Spanish)Por Su Gracia, todos y cada uno son salvados.

ਨਾਨਕ. ਜਾਪੁ ਜਪੈ; ਜਪੁ ਸੋਇ ॥੭॥

naanak. jaap japai; jap soe |7|

Sant Singh KhalsaO Nanak, meditate, and chant His Chant. ||7||
Manmohan SinghNanak continuously utters the Name of Him.
Manmohan Singh (Punjabi)ਨਾਨਕ ਉਸ ਦੇ ਨਾਮ ਦਾ ਇਕਰਸ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਜਪਣੇ ਜੋਗ ਵਾਹਿਗੁਰੂ ਕੇ ਜਾਪ ਕੋ ਜਪੁ॥੭॥
Prof. Sahib Singhਹੇ ਨਾਨਕ! (ਜਿਸ ਨੂੰ ਇਹ ਦਾਤ ਮਿਲਦੀ ਹੈ) ਉਹ (ਹਰਿ-) ਜਾਪ ਹੀ ਜਪਦਾ ਹੈ ॥੭॥

ਪਦ ਅਰਥ ਸੋਇ = ਓਹੀ ਮਨੁੱਖ। ਸਭ ਕੀ = ਹਰੇਕ ਜੀਵ ਦੀ। ਗਤਿ = {Skt. गति = access, entrance}ਪਹੁੰਚ ॥੭॥

SikhNet (Spanish)Oh, dice Nanak, medita y canta Su Gloria. (7)

Open this shabad →

Shabad Guru Arjan Dev Ji Raag Gauree continues on Ang 271

ਆਪਿ ਜਪਾਏ; ਜਪੈ ਸੋ ਨਾਉ ॥

aap japaae; japai so naau |

Sant Singh KhalsaThose, whom He inspires to chant, chant His Name.
Manmohan SinghHe, whom God Himself causes to repeat, repeats His Name.
Manmohan Singh (Punjabi)ਜਿਸ ਪਾਸੋਂ ਵਾਹਿਗੁਰੂ ਆਪੇ ਉਚਾਰਨ ਕਰਵਾਉਂਦਾ ਹੈ, ਉਹੀ ਉਸ ਦਾ ਨਾਮ ਉਚਾਰਨ ਕਰਦਾ ਹੈ।
Fareedkot Teekaਹੇ ਮਨ! ਸੋ ਵਾਹਿਗੁਰੂ ਜਿਸ ਸੇ ਆਪ ਜਪਾਵਤਾ ਹੈ, ਸੋਈ ਪੁਰਸ ਤਿਸ ਕੇ ਨਾਮ ਕੌ ਜਪਤਾ ਹੈ॥
Prof. Sahib Singhਉਹੀ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਜਿਸ ਪਾਸੋਂ ਆਪ ਜਪਾਉਂਦਾ ਹੈ,
SikhNet (Spanish)Quienes son inspirados por Él, entonan Su Nombre.

ਆਪਿ ਗਾਵਾਏ; ਸੁ ਹਰਿ ਗੁਨ ਗਾਉ ॥

aap gaavaae; su har gun gaau |

Sant Singh KhalsaThose, whom He inspires to sing, sing the Glorious Praises of the Lord.
Manmohan SinghHe alone sings God's praise whom he Himself causes to sing.'
Manmohan Singh (Punjabi)ਕੇਵਲ ਉਹੀ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਜਿਸ ਪਾਸੋਂ ਉਹ ਖ਼ੁਦ ਗਾਇਨ ਕਰਵਾਉਂਦਾ ਹੈ।
Fareedkot Teekaਪੁਨਾ ਵਹੁ ਆਪ ਹੀ ਜਿਸ ਸੇ ਗਾਯਨ ਕਰਾਵਤਾ ਹੈ, ਸੋਈ ਤਿਸ ਹਰੀ ਕੇ ਗੁਣੋਂ ਕੋ ਗਾਵਤਾ ਹੈ॥
Prof. Sahib Singhਉਹੀ ਮਨੁੱਖ ਹਰੀ ਦੇ ਗੁਣ ਗਾਉਂਦਾ ਹੈ ਜਿਸ ਨੂੰ ਗਾਵਣ ਲਈ ਪ੍ਰੇਰਦਾ ਹੈ।

ਪਦ ਅਰਥ ਗਾਵਾਏ = ਗਾਵਣ ਵਿਚ ਸਹਾਇਤਾ ਕਰਦਾ ਹੈ, ਗਾਵਣ ਲਈ ਪ੍ਰੇਰਦਾ ਹੈ।

SikhNet (Spanish)Quienes son inspirados a cantar por Él,

Open this shabad (10 lines, Angs 270-271) →

Ang 270 of 1430