ਮਲਾਰ ਮਹਲਾ ੩ ॥
malaar mahalaa 3 | Ang 1258
Sant Singh KhalsaMalaar, Third Mehl:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
SikhNet (Spanish)Malhar, Mejl Guru Amar Das, Tercer Canal Divino.
ਗੁਰੁ ਸਾਲਾਹੀ ਸਦਾ ਸੁਖਦਾਤਾ; ਪ੍ਰਭੁ ਨਾਰਾਇਣੁ ਸੋਈ ॥
gur saalaahee sadaa sukhadaataa; prabh naaraaein soee | Ang 1258
Sant Singh KhalsaI praise the Guru, the Giver of peace, forever. He truly is the Lord God.
Manmohan SinghEver praise I may Guru, the giver of peace He is the very embodiment of the Lord Master.
Manmohan Singh (Punjabi)ਮੈਂ ਹਮੇਸ਼ਾਂ ਆਰਾਮ ਬਖਸ਼ਣਹਾਰ ਆਪਣੇ ਗੁਰਾਂ ਦਾ ਜੱਸ ਕਰਦਾ ਹਾਂ। ਉਹ ਸੁਆਮੀ ਮਾਲਕ ਦਾ ਹੀ ਸਰੂਪ ਹਨ।
Fareedkot Teekaਸੁਖੋਂ ਕੇ ਦਾਤਾ ਸਤਿਗੁਰੋਂ ਕੋ ਸਦਾ ਸਲਾਹੀਐ, ਸੋਈ ਸਤਿਗੁਰੂ ਪ੍ਰਭੂ ਨਰਾਇਣ ਕਾ ਸਰੂਪ ਹੈ॥
Prof. Sahib Singhਮੈਂ ਤਾਂ ਸਦਾ (ਆਪਣੇ) ਗੁਰੂ ਨੂੰ ਹੀ ਸਲਾਹੁੰਦਾ ਹਾਂ, ਉਹ ਸਾਰੇ ਸੁਖ ਦੇਣ ਵਾਲਾ ਹੈ (ਮੇਰੇ ਵਾਸਤੇ) ਉਹ ਨਾਰਾਇਣ ਪ੍ਰਭੂ ਹੈ।ਪਦ ਅਰਥ ਸਾਲਾਹੀ = ਸਾਲਾਹੀਂ, ਮੈਂ ਸਲਾਹੁੰਦਾ ਰਹਾਂ। ਸੋਈ = ਉਹ (ਗੁਰੂ) ਹੀ।
SikhNet (Spanish)Alabo para siempre al Guru, Dador de Paz; Él es en verdad el Señor Dios.
ਗੁਰ ਪਰਸਾਦਿ ਪਰਮ ਪਦੁ ਪਾਇਆ; ਵਡੀ ਵਡਿਆਈ ਹੋਈ ॥
gur parasaad param pad paaeaa; vaddee vaddiaaee hoee | Ang 1258
Sant Singh KhalsaBy Guru's Grace, I have obtained the supreme status. His glorious greatness is glorious!
Manmohan SinghBy the Guru's I have obtained the supreme status and great has become my glory.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਮੈਂ ਮਹਾਨ ਮਰਤਬਾ ਪਾ ਲਿਆ ਹੈ ਅਤੇ ਵਿਸ਼ਾਲ ਹੋ ਗਈ ਹੈ ਮੇਰੀ ਪ੍ਰਭਤਾ।
Fareedkot Teekaਗੁਰੋਂ ਕੀ ਕ੍ਰਿਪਾ ਤੇ ਜਿਨੋਂ ਨੇ ਪਰਮਪਦ ਪਾਯਾ ਹੈ ਤਿਨੋਂ ਕੀ ਵਡਿਆਈ ਬਡੀ ਹੋਈ ਹੈ॥
Prof. Sahib Singh(ਜਿਸ ਮਨੁੱਖ ਨੇ) ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ, ਉਸ ਦੀ (ਲੋਕ ਪਰਲੋਕ ਵਿੱਚ) ਬੜੀ ਇੱਜ਼ਤ ਬਣ ਗਈ,ਪਦ ਅਰਥ ਪਰਸਾਦਿ = ਕਿਰਪਾ ਨਾਲ। ਪਰਮਪਦੁ = ਸਭ ਤੋਂ ਉੱਚਾ ਆਤਮਕ ਦਰਜਾ। ਵਡਿਆਈ = ਸੋਭਾ, ਇੱਜ਼ਤ।
SikhNet (Spanish)Por su Gracia he obtenido el Supremo Estado; su Grandeza es absolutamente gloriosa.
ਅਨਦਿਨੁ ਗੁਣ ਗਾਵੈ ਨਿਤ ਸਾਚੇ; ਸਚਿ ਸਮਾਵੈ ਸੋਈ ॥੧॥
anadin gun gaavai nit saache; sach samaavai soee |1| Ang 1258
Sant Singh KhalsaOne who sings the Glorious Praises of the True Lord, merges in the True Lord. ||1||
Manmohan SinghWhosoever, night and day ever sings the praise of the True Lord, he merges in the True one.
Manmohan Singh (Punjabi)ਜੋ ਕੋਈ ਭੀ ਰੈਣ ਅਤੇ ਦਿਨ ਹਮੇਸ਼ਾਂ ਸੱਚੇ ਸੁਅਮਾੀ ਦੀ ਮਹਿਮਾ ਗਾਇਨ ਕਰਦਾ ਹੈ, ਉਹ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਦਿਨੇ ਰਾਤ ਜੋ ਸਚੇ ਗੁਣੋਂ ਕੋ ਗਾਵਤੇ ਹੈਂ ਸੋਈ ਪੁਰਸ ਸਚ ਸਰੂਪ ਮੇਂ ਸਮਾਵਤੇ ਹੈਂ॥੧॥
Prof. Sahib Singhਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਸਦਾ ਗੁਣ ਗਾਂਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੧॥ਪਦ ਅਰਥ ਅਨਦਿਨੁ = ਹਰ ਰੋਜ਼, ਹਰ ਵੇਲੇ। ਗਾਵੈ = ਗਾਂਦਾ ਹੈ (ਇਕ-ਵਚਨ)। ਸਚਿ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ॥੧॥
SikhNet (Spanish)Quien canta las gloriosas Alabanzas del Señor Verdadero se inmerge en Él. (1)
ਮਨ ਰੇ; ਗੁਰਮੁਖਿ ਰਿਦੈ ਵੀਚਾਰਿ ॥
man re; guramukh ridai veechaar | Ang 1258
Sant Singh KhalsaO mortal, contemplate the Guru's Word in your heart.
Manmohan SinghO my soul, in thy mind, contemplate thou thy Lord by the Guru's grace.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਆਪਣੇ ਹਿਰਦੇ ਅੰਦਰ, ਗੁਰਾਂ ਦੀ ਦਇਆ ਦੁਆਰਾ, ਆਪਣੇ ਸਾਹਿਬ ਦਾ ਸਿਮਰਨ ਕਰ।
Fareedkot Teekaਹੇ ਮਨ! ਗੁਰੋਂ ਦ੍ਵਾਰੇ ਤਿਸ ਵਾਹਿਗੁਰੂ ਸਰੂਪ ਕੌ ਰਿਦੇ ਮੇਂ ਵੀਚਾਰ॥
Prof. Sahib Singhਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ ਹਿਰਦੇ ਵਿਚ (ਪਰਮਾਤਮਾ ਦੇ ਗੁਣਾਂ ਨੂੰ) ਵਿਚਾਰਿਆ ਕਰ।ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ। ਰਿਦੈ = ਹਿਰਦੇ ਵਿਚ।
SikhNet (Spanish)Oh, mortal contempla en tu corazón la Palabra del Guru, abandona a tu falsa familia,
ਤਜਿ ਕੂੜੁ ਕੁਟੰਬੁ ਹਉਮੈ ਬਿਖੁ ਤ੍ਰਿਸਨਾ; ਚਲਣੁ ਰਿਦੈ ਸਮੑਾਲਿ ॥੧॥ ਰਹਾਉ ॥
taj koorr kuttanb haumai bikh trisanaa; chalan ridai samaal |1| rahaau | Ang 1258
Sant Singh KhalsaAbandon your false family, poisonous egotism and desire; remember in your heart, that you will have to leave. ||1||Pause||
Manmohan SinghAbandon thou thy false family, poisonous pride and avarice and in thy mind think of thy departure. Pause.
Manmohan Singh (Punjabi)ਤੂੰ ਝੂਠੇ ਟੰਬਰ-ਕਬੀਲੇ ਜ਼ਹਿਰੀਲੇ ਹੰਕਾਰ ਅਤੇ ਲਾਲਚ ਨੂੰ ਛਡ ਦੇ ਅਤੇ ਚਿੱਤ ਅੰਦਰ ਆਪਣੇ ਕੂਚ ਦਾ ਧਿਆਨ ਕਰ। ਠਹਿਰਾਉ।
Fareedkot Teekaਝੂਠੇ ਕੁਟੰਬ ਔ ਹਉਮੈ ਵਿਸਿਓਂ ਕੀ ਤ੍ਰਿਸਨਾ ਕੋ ਤਿਆਗ ਦੇਹੁ ਅਰੁ ਚਲਣ, ਭਾਵ ਮ੍ਰਿਤੂ ਕੋ ਰਿਦੇ ਮੇਂ (ਸਮ੍ਹ੍ਹਾਲਿ) ਯਾਦ ਕਰੁ॥੧॥ ਰਹਾਉ ॥
Prof. Sahib Singhਝੂਠ ਛੱਡ, ਕੁਟੰਬ (ਦਾ ਮੋਹ) ਛੱਡ, ਹਉਮੈ ਤਿਆਗ, ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਛੱਡ। ਹਿਰਦੇ ਵਿਚ ਸਦਾ ਯਾਦ ਰੱਖ (ਕਿ ਇਥੋਂ) ਕੂਚ ਕਰਨਾ (ਹੈ) ॥੧॥ ਰਹਾਉ ॥ਪਦ ਅਰਥ ਤਜਿ = ਛੱਡ ਦੇਹ। ਬਿਖੁ = ਆਤਮਕ ਮੌਤ ਲਿਆਉਣ ਵਾਲੀ ਜ਼ਹਰ। ਸਮ੍ਹ੍ਹਾਲਿ = ਚੇਤੇ ਰੱਖ। ਚਲਣੁ = ਕੂਚ ॥੧॥ ਰਹਾਉ ॥
SikhNet (Spanish)tus deseos y tu ponzoñoso egoísmo; en tu corazón recuerda que te tendrás que ir. (1-Pausa)
ਸਤਿਗੁਰੁ ਦਾਤਾ. ਰਾਮ ਨਾਮ ਕਾ; ਹੋਰੁ ਦਾਤਾ ਕੋਈ ਨਾਹੀ ॥
satigur daataa. raam naam kaa; hor daataa koee naahee | Ang 1258
Sant Singh KhalsaThe True Guru is the Giver of the Lord's Name. There is no other giver at all.
Manmohan SinghThe True Guru is the giver of the Lord's Name, There is not any other giver besides him.
Manmohan Singh (Punjabi)ਸੱਚੇ ਗੁਰਦੇਵ ਜੀ ਪ੍ਰਭੂ ਦੇ ਨਾਮ ਨੂੰ ਦੇਣਹਾਰ ਹਨ। ਉਨ੍ਹਾਂ ਦੇ ਬਾਝੋਂ ਹੋਰ ਕੋਈ ਦਾਤਾਰ ਨਹੀਂ।
Fareedkot Teekaਸਤਿਗੁਰ ਹੀ ਰਾਮ ਨਾਮ ਕੇ ਦਾਤੇ ਹੈਂ ਤਿਨੋਂ ਤੇ ਬਿਨਾਂ ਔਰ ਕੋਈ ਦਾਤਾ ਨਹੀਂ ਹੈ॥
Prof. Sahib Singhਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ (ਸਿਰਫ਼) ਗੁਰੂ (ਹੀ) ਹੈ, (ਨਾਮ ਦੀ ਦਾਤਿ) ਦੇਣ ਵਾਲਾ (ਗੁਰੂ ਤੋਂ ਬਿਨਾ) ਹੋਰ ਕੋਈ ਨਹੀਂ।ਪਦ ਅਰਥ ਹੋਰੁ = (ਗੁਰੂ ਤੋਂ ਬਿਨਾ ਕੋਈ) ਹੋਰ। ਦਾਤਾ = (ਨਾਮ ਦੀ) ਦਾਤ ਦੇਣ ਵਾਲਾ।
SikhNet (Spanish)El Guru Verdadero es Quien confiere el Nombre del Señor; no hay ningún otro.
ਜੀਅ ਦਾਨੁ ਦੇਇ ਤ੍ਰਿਪਤਾਸੇ; ਸਚੈ ਨਾਮਿ ਸਮਾਹੀ ॥
jeea daan dee tripataase; sachai naam samaahee | Ang 1259
Sant Singh KhalsaBestowing the gift of the soul, He satisfies the mortal beings, and merges them in the True Name.
Manmohan SinghBlessing man with the spiritual life, he satiates him and then he merges in the True Name.
Manmohan Singh (Punjabi)ਪ੍ਰਾਣੀ ਨੂੰ ਰੁਹਾਨੀ ਜੀਵਨ ਬਖਸ਼ ਉਹ ਉਸ ਨੂੰ ਸੰਤੁਸ਼ਟ ਕਰ ਦੇਦੇ ਹਨ ਅਤੇ ਤਦ ਉਹ ਸੱਚੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜੋ ਸਚੇ (ਨਾਮਿ) ਵਾਹਿਗੁਰੂ ਮੇਂ ਸਮਾਵਤੇ ਹੈਂ ਪੁਨਾ ਸੋਈ ਜੀਅ ਦਾਨ ਦੇ ਕਰ ਤ੍ਰਿਪਤ ਕੀਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਆਤਮਕ ਜੀਵਨ ਦੀ ਦਾਤ ਦੇਂਦਾ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ, ਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ,ਪਦ ਅਰਥ ਜੀਅ ਦਾਨੁ = ਆਤਮਕ ਜੀਵਨ ਦੀ ਦਾਤਿ। ਦੇਇ = ਦੇਂਦਾ ਹੈ। ਤ੍ਰਿਪਤਾਸੇ = ਰੱਜ ਜਾਂਦੇ ਹਨ। ਸਚੈ ਨਾਮਿ = ਸਦਾ-ਥਿਰ ਹਰਿ-ਨਾਮ ਵਿਚ। ਸਮਾਹੀ = ਸਮਾਹਿ, ਲੀਨ ਰਹਿੰਦੇ ਹਨ (ਬਹੁ-ਵਚਨ)।
SikhNet (Spanish)Otorgando el Regalo del Alma, Él satisface a los mortales y los inmerge en el Nombre Verdadero.
ਅਨਦਿਨੁ ਹਰਿ ਰਵਿਆ ਰਿਦ ਅੰਤਰਿ; ਸਹਜਿ ਸਮਾਧਿ ਲਗਾਹੀ ॥੨॥
anadin har raviaa rid antar; sehaj samaadh lagaahee |2| Ang 1259
Sant Singh KhalsaNight and day, they ravish and enjoy the Lord within the heart; they are intuitively absorbed in Samaadhi. ||2||
Manmohan SinghIn his mind, he ever remembers God and is wrapt in trance of equipoise.
Manmohan Singh (Punjabi)ਆਪਣੇ ਮਨ ਵਿੱਚ, ਉਹ ਸਦਾ ਹਰੀ ਨੂੰ ਯਾਦ ਕਰਦਾ ਹੈ ਅਤੇ ਅਡੋਲਤਾ ਦੀ ਤਾੜੀ ਵਿੱਚ ਲੀਨ ਹੋਇਆ ਹੋਇਆ ਹੈ।
Fareedkot Teekaਜਿਨੋਂ ਨੇ ਰਿਦੇ ਅੰਤਰਿ (ਅਨਦਿਨੁ) ਨਿਰੰਤ੍ਰ ਹਰੀ ਨਾਮੁ (ਰਵਿਆ) ਉਚਾਰਿਆ ਹੈ, ਸੋਈ (ਸਹਜਿ) ਸਾਂਤ ਪਦ ਮੇਂ ਸਮਾਧੀ ਲਗਾਵਤੇ ਹੈਂ॥੨॥
Prof. Sahib Singhਉਹਨਾਂ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਹਰ ਵੇਲੇ ਵੱਸਿਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਦਾ ਟਿਕੇ ਰਹਿੰਦੇ ਹਨ ॥੨॥ਪਦ ਅਰਥ ਰਵਿਆ = ਮੌਜੂਦ। ਰਿਦ ਅੰਤਰਿ = ਹਿਰਦੇ ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੨॥
SikhNet (Spanish)Día y noche, ellos disfrutan y se regocijan en su corazón con el Nombre del Señor. Permanecen intuitivamente absortos en el Estado de Samadhi. (2)
ਸਤਿਗੁਰਸਬਦੀ. ਇਹੁ ਮਨੁ ਭੇਦਿਆ; ਹਿਰਦੈ ਸਾਚੀ ਬਾਣੀ ॥
satigurasabadee. ihu man bhediaa; hiradai saachee baanee | Ang 1259
Sant Singh KhalsaThe Shabad, the Word of the True Guru, has pierced my mind. The True Word of His Bani permeates my heart.
Manmohan SinghWith the True Guru's word this soul of mine is pierced through and within my mind too is the True Gurbani.
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਨਾਲ ਮੇਰੀ ਇਹ ਆਤਮਾ ਵਿਨ੍ਹੀ ਗਈ ਹੈ ਅਤੇ ਮੇਰੇ ਮਨ ਅੰਦਰ ਭੀ ਸੱਚੀ ਗੁਰਬਾਣੀ ਹੀ ਹੈ।
Fareedkot Teekaਸਤਿਗੁਰੋਂ ਕੇ (ਸਬਦੀ) ਉਪਦੇਸ਼ ਕਰ ਕੇ ਜਿਨੋਂ ਨੇ ਇਸ ਮਨ ਕੋ ਬੇਧਿਆ, ਭਾਵ ਤਦਾਕਾਰੁ ਕੀਆ ਹੈ, ਤਿਨ ਕੇ ਰਿਦੇ ਮੇਂ ਸਚੇ ਨਾਮ ਕੀ ਬਾਣੀ ਪ੍ਰਾਪਤਿ ਹੋਈ ਹੈ॥
Prof. Sahib Singhਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ।ਪਦ ਅਰਥ ਸਬਦੀ = ਸ਼ਬਦ ਵਿਚ। ਭੇਦਿਆ = ਵਿੱਝ ਗਿਆ। ਸਾਚੀ ਬਾਣੀ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ।
SikhNet (Spanish)El Shabd, la Palabra del Verdadero Guru, se ha clavado en mi mente. La Palabra Verdadera de su Bani llena mi corazón.
ਮੇਰਾ ਪ੍ਰਭੁ ਅਲਖੁ, ਨ ਜਾਈ ਲਖਿਆ; ਗੁਰਮੁਖਿ ਅਕਥ ਕਹਾਣੀ ॥
meraa prabh alakh, na jaaee lakhiaa; guramukh akath kahaanee | Ang 1259
Sant Singh KhalsaMy God is Unseen; He cannot be seen. The Gurmukh speaks the Unspoken.
Manmohan SinghUnseeable is my Lord and one can see Him not, It is through the Guru, that the unutterable gospel is uttered.
Manmohan Singh (Punjabi)ਅਦ੍ਰਿਸ਼ਟ ਹੈ ਮੇਰਾ ਸੁਆਮੀ ਅਤੇ ਹਿਨਸਾਨ ਉਸ ਨੂੰ ਵੇਖ ਨਹੀਂ ਸਕਦਾ। ਗੁਰਾਂ ਦੇ ਰਾਹੀਂ ਹੀ ਅਸਹਿ ਵਾਰਤਾ ਕਹੀ ਜਾਂਦੀ ਹੈ।
Fareedkot Teekaਮੇਰਾ ਪ੍ਰਭੂ ਜੋ ਅਲਖ ਰੂਪ ਕਿਸੀ ਸੇ ਲਖਿਆ ਨਹੀਂ ਜਾਤਾ ਹੈ ਤਿਸ (ਅਕਥ) ਵਾਹਿਗੁਰੂ ਕੀ ਗੁਰੋਂ ਦ੍ਵਾਰੇ ਕਥਾ ਕਥਨ ਕਰੀ ਹੈ॥
Prof. Sahib Singhਮੇਰਾ ਪ੍ਰਭੂ ਅਲੱਖ ਹੈ ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਗੁਰੂ ਦੀ ਸਰਨ ਪੈ ਕੇ ਉਸ ਅਕੱਥ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।ਪਦ ਅਰਥ ਅਲਖੁ = ਜਿਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਗੁਰਮੁਖਿ = ਗੁਰੂ ਦੀ ਰਾਹੀਂ। ਅਕਥ = ਜਿਸ ਦਾ ਮੁਕੰਮਲ ਸਰੂਪ ਬਿਆਨ ਨਾਹ ਹੋ ਸਕੇ। ਅਕਥ ਕਹਾਣੀ = ਅਕੱਥ ਹਰੀ ਦੀ ਸਿਫ਼ਤ-ਸਾਲਾਹ।
SikhNet (Spanish)Mi Dios es Invisible; el Gurmukj habla lo Inefable.
ਆਪੇ ਦਇਆ ਕਰੇ ਸੁਖਦਾਤਾ; ਜਪੀਐ ਸਾਰਿੰਗਪਾਣੀ ॥੩॥
aape deaa kare sukhadaataa; japeeai saaringapaanee |3| Ang 1259
Sant Singh KhalsaWhen the Giver of peace grants His Grace, the mortal being meditates on the Lord, the Life of the Universe. ||3||
Manmohan SinghWhen the Bliss-giving God Himself shows mercy, then alone one dwells upon the Lord of the earth.
Manmohan Singh (Punjabi)ਜਦ ਖੁਸ਼ੀ-ਬਖਸ਼ਣਹਾਰ ਵਾਹਿਗੁਰੂ ਆਪ ਮਿਹਰ ਧਾਰਦਾ ਹੈ, ਕੇਵਲ ਤਾਂ ਹੀ ਇਨਸਾਨ ਧਰਤੀ ਦੇ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਜਬ ਸੁਖੋਂ ਕਾ ਦਾਤਾ ਆਪੇ ਹੀ ਦਇਆ ਕਰਤਾ ਹੈ ਤਬ ਤਿਸ ਸਾਰਿੰਗਪਾਣੀ ਕੇ ਨਾਮ ਕੋ ਜਪੀਤਾ ਹੈ॥
Prof. Sahib Singhਸਾਰੇ ਸੁਖ ਦੇਣ ਵਾਲਾ ਧਨੁਖ-ਧਾਰੀ ਪ੍ਰਭੂ ਆਪ ਹੀ ਜਦੋਂ ਮਿਹਰ ਕਰਦਾ ਹੈ, ਤਾਂ ਉਸ ਦਾ ਨਾਮ ਜਪਿਆ ਜਾ ਸਕਦਾ ਹੈ ॥੩॥ਪਦ ਅਰਥ ਜਪੀਐ = ਜਪਿਆ ਜਾ ਸਕਦਾ ਹੈ। ਸਾਰਿੰਗ ਪਾਣੀ = (ਸਾਰਿੰਗ = ਧਨੁਖ। ਪਾਣੀ = ਹੱਥ) ਜਿਸ ਦੇ ਹੱਥ ਵਿਚ ਧਨੁਖ ਹੈ, ਧਨੁਖ-ਧਾਰੀ ਪ੍ਰਭੂ ॥੩॥
SikhNet (Spanish)Cuando el Dador de Paz otorga su Gracia, el mortal medita en el Señor, Vida del Universo.(3)
ਆਵਣ ਜਾਣਾ ਬਹੁੜਿ. ਨ ਹੋਵੈ; ਗੁਰਮੁਖਿ ਸਹਜਿ ਧਿਆਇਆ ॥
aavan jaanaa bahurr. na hovai; guramukh sehaj dhiaaeaa | Ang 1259
Sant Singh KhalsaHe does not come and go in renicarnation any longer; the Gurmukh meditates intuitively.
Manmohan SinghWhen, by the Guru's grace, mortal contemplates his Lord, he comes and goes not again.
Manmohan Singh (Punjabi)ਜਦ, ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਆਪਣੇ ਸੁਆਮੀ ਦਾ ਆਰਾਧਨ ਕਰਦਾ ਹੈ ਤਾਂ ਉਹ ਮੁੜ ਆਉਂਦਾ ਤੇ ਜਾਂਦਾ ਨਹੀਂ।
Fareedkot Teekaਜਿਨ ਗੁਰਮੁਖੋਂ ਨੇ ਸਹਜਿ, ਭਾਵ ਪਾਰਬ੍ਰਹਮ ਕੋ ਧਿਆਇਆ ਹੈ ਤਿਨੋਂ ਕੋ (ਬਹੁੜਿ) ਪੁਨਾ ਆਵਣ ਜਾਣਾ ਅਰਥਾਤ ਜਨਮ ਮਰਨ ਨਹੀਂ ਹੋਤਾ ਹੈ॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਜਿਸ ਮਨੁੱਖ ਨੇ ਆਤਮਕ ਅਡੋਲਤਾ ਵਿਚ (ਟਿੱਕ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਹੁੰਦਾ।ਪਦ ਅਰਥ ਬਹੁੜਿ = ਮੁੜ।
SikhNet (Spanish)Ese ser no reencarna más; el Gurmukj medita en forma intuitiva.
ਮਨ ਹੀ ਤੇ ਮਨੁ ਮਿਲਿਆ ਸੁਆਮੀ; ਮਨ ਹੀ ਮੰਨੁ ਸਮਾਇਆ ॥
man hee te man miliaa suaamee; man hee man samaaeaa | Ang 1259
Sant Singh KhalsaFrom the mind, the mind merges into our Lord and Master; the mind is absorbed into the Mind.
Manmohan SinghObeying the Lord's order, main meets with his Master and his soul merges in the supreme soul.
Manmohan Singh (Punjabi)ਸਾਈਂ ਦਾ ਹੁਕਮ ਮੰਨ ਕੇ, ਮਨੁਖ ਆਪਣੇ ਮਾਲਕ ਨੂੰ ਮਿਲ ਪੈਂਦਾ ਹੈ ਅਤੇ ਉਸ ਦੀ ਆਤਮਾ ਪਰਮ ਆਤਮਾ ਵਿੱਚ ਲੀਨ ਹੋ ਜਾਂਦੀ ਹੈ।
Fareedkot Teekaਤਿਨ ਗੁਰਮੁਖੋਂ ਕੋ ਗੁਰੋਂ ਕੇ ਨਾਮ ਕੋ (ਮਨ) ਮਨਨ ਕਰਨੇ ਹੀ ਤੇ ਹਰੀ ਸ੍ਵਾਮੀ ਮਿਲ੍ਯਾ ਹੈ, ਤਿਸੀ ਤੇ ਤਿਨ ਕਾ ਇਹ ਮਨ ਪ੍ਰਮਾਤਮਾ ਬੀਚ ਸਮਾਇਆ ਹੈ॥
Prof. Sahib Singhਉਸ ਨੂੰ ਆਪਣੇ ਅੰਦਰੋਂ ਹੀ ਆਪੇ ਦੀ ਸੂਝ ਹੋ ਜਾਂਦੀ ਹੈ, ਉਸ ਨੂੰ ਮਾਲਕ-ਪ੍ਰਭੂ ਮਿਲ ਪੈਂਦਾ ਹੈ, ਉਸ ਦਾ ਮਨ (ਫਿਰ) ਅੰਦਰ ਹੀ ਲੀਨ ਹੋ ਜਾਂਦਾ ਹੈ।ਪਦ ਅਰਥ ਮਨ ਹੀ ਤੇ = ਮਨ ਤੋਂ ਹੀ, ਅੰਦਰੋਂ ਹੀ। ਮਨੁ ਮਿਲਿਆ = ਆਪੇ ਦੀ ਸੂਝ ਪੈ ਗਈ। ਮਨ ਹੀ = ਮਨਿ ਹੀ, ਮਨ ਵਿਚ ਹੀ, ਅੰਦਰ ਹੀ। ਮੰਨੁ = ਮਨ।
SikhNet (Spanish)Desde la Mente, la mente misma se inmerge en su Señor y Maestro; la mente es absorbida por la Mente Universal.
ਸਾਚੇ ਹੀ ਸਚੁ ਸਾਚਿ ਪਤੀਜੈ; ਵਿਚਹੁ ਆਪੁ ਗਵਾਇਆ ॥੪॥
saache hee sach saach pateejai; vichahu aap gavaaeaa |4| Ang 1259
Sant Singh KhalsaIn truth, the True Lord is pleased with truth; eradicate egotism from within yourself. ||4||
Manmohan SinghWhosoever sheds his ego from within himself; he is verily pleased with the Truest of the True Lord.
Manmohan Singh (Punjabi)ਜੋ ਕੋਈ ਆਪਣੇ ਅੰਦਰੋਂ ਆਪਣੀ ਹੰਗਤਾ ਨੂੰ ਗੁਆ ਦਿੰਦਾ ਹੈ, ਉਹ ਸੱਚੀ ਮੁੱਚੀ ਸੱਚਿਆ ਦੇ ਪਰਮ ਸੱਚੇ ਪ੍ਰਭੂ ਨਾਲ ਪ੍ਰਸੰਨ ਹੋ ਜਾਂਦਾ ਹੈ।
Fareedkot Teekaਜਿਨੋਂ ਨੇ ਰਿਦੇ ਵਿਚੋਂ ਆਪਾ ਭਾਵ ਕੋ ਗਵਾਯਾ ਹੈ, ਸੋ ਸਾਚੇ ਹੀ ਪੁਰਸ (ਸਚੁ) ਨਿਸਚੇ ਕਰ ਕੇ ਸਚ ਸਰੂਪ ਮੇਂ ਪਤੀਜੇ ਹੈਂ॥੪॥
Prof. Sahib Singhਸਦਾ-ਥਿਰ ਹਰੀ ਨੂੰ (ਹਿਰਦੇ ਵਿਚ ਵਸਾ ਕੇ) ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਹੀ ਗਿੱਝਾ ਰਹਿੰਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ ॥੪॥ਪਦ ਅਰਥ ਸਾਚੇ ਹੀ ਸਾਚਿ = ਸਦਾ ਹੀ ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ ਹਰੀ। ਆਪੁ = ਆਪਾ-ਭਾਵ ॥੪॥
SikhNet (Spanish)El Verdadero Señor está complacido con la Verdad. Destierra el egoísmo del interior de tu ser. (4)
ਏਕੋ ਏਕੁ ਵਸੈ ਮਨਿ ਸੁਆਮੀ; ਦੂਜਾ ਅਵਰੁ. ਨ ਕੋਈ ॥
eko ek vasai man suaamee; doojaa avar. na koee | Ang 1259
Sant Singh KhalsaOur One and Only Lord and Master dwells within the mind; there is no other at all.
Manmohan SinghThen the one unique Lord abides in his mind and he thinks not of any other second.
Manmohan Singh (Punjabi)ਤਦ ਇਕ ਅਦੁਤੀ ਸਾਹਿਬ ਉਸ ਦੇ ਚਿੱਤ ਅੰਦਰ ਨਿਵਾਸ ਕਰ ਲੈਂਦਾ ਹੈ ਤੇ ਉਹ ਹੋਰ ਕਿਸੇ ਦੂਜੇ ਦਾ ਖਿਆਲ ਹੀ ਨਹੀਂ ਕਰਦਾ।
Fareedkot Teekaਜਿਨੋਂ ਕੇ ਮਨ ਮੇਂ ਏਕੋ ਏਕ ਅਦ੍ਵੈਤ ਸ੍ਵਾਮੀ ਵਸਤਾ ਹੈ, ਤਿਨ ਕੋ ਅਵਰ ਕੋਈ ਦੂਜਾ ਦ੍ਰਿਸਟੀ ਨਹੀਂ ਆਵਤਾ ਹੈ॥
Prof. Sahib Singhਉਹਨਾਂ ਦੇ ਮਨ ਵਿਚ ਸਦਾ ਮਾਲਕ-ਪ੍ਰਭੂ ਹੀ ਵੱਸਿਆ ਰਹਿੰਦਾ ਹੈ, ਹੋਰ ਕੋਈ ਦੂਜਾ ਨਹੀਂ ਵੱਸਦਾ।ਪਦ ਅਰਥ ਮਨਿ = ਮਨ ਵਿਚ।
SikhNet (Spanish)Nuestro Único Señor y Maestro habita en el interior de la mente; no hay ningún otro.
ਏਕੋੁ ਨਾਮੁ ਅੰਮ੍ਰਿਤੁ ਹੈ ਮੀਠਾ; ਜਗਿ ਨਿਰਮਲ ਸਚੁ ਸੋਈ ॥
ekuo naam amrit hai meetthaa; jag niramal sach soee | Ang 1259
Sant Singh KhalsaThe One Name is Sweet Ambrosial Nectar; it is Immaculate Truth in the world.
Manmohan SinghThe Name-Nectar alone is sweet and that is the only immaculate truth in the world. they alone,
Manmohan Singh (Punjabi)ਕੇਵਲ ਨਾਮ ਦਾ ਆਬਿ-ਇਸਾਤ ਹੀ ਮਿਠੜਾ ਹੈ ਅਤੇ ਸਿਰਫ ਉਹ ਹੀ ਸੰਸਾਰ ਅੰਦਰ ਪਵਿੱਤਰ ਸੱਚ ਹੈ।
Fareedkot Teekaਏਕ ਨਾਮ ਅੰਮ੍ਰਿਤ ਜੋ ਪਰਮ ਮੀਠਾ ਹੈ, ਸੋਈ ਸਰਬ ਜਗਤ ਮੇਂ ਨਿਰਮਲ ਔ ਸਚਾ ਹੈ॥
Prof. Sahib Singhਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਹਰਿ-ਨਾਮ ਹੀ ਮਿੱਠਾ ਲੱਗਦਾ ਹੈ। ਜਗਤ ਵਿਚ (ਹਰ ਥਾਂ ਉਹਨਾਂ ਨੂੰ) ਉਹੀ ਦਿੱਸਦਾ ਹੈ ਜੋ ਪਵਿੱਤਰ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਹੈ।ਪਦ ਅਰਥ ਏਕ = (ਅੱਖਰ 'ਕ' ਦੇ ਨਾਲ ਦੋ ਲਗਾਂ: ਲਗਾਂ ਹਨ: (ੋ) ਅਤੇ (ੁ) ਅਸਲ ਹਨ। ਅਸਲ ਲਫ਼ਜ਼ 'ਏਕੁ' ਹੈ। ਇਥੇ 'ਏਕੋ' ਪੜ੍ਹਨਾ ਹੈ)। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਜਗਿ = ਜਗਤ ਵਿਚ।
SikhNet (Spanish)El Nombre es dulce Néctar de Ambrosia, es la Verdad Inmaculada del Mundo;
ਨਾਨਕ ਨਾਮੁ ਪ੍ਰਭੂ ਤੇ ਪਾਈਐ; ਜਿਨ ਕਉ ਧੁਰਿ ਲਿਖਿਆ ਹੋਈ ॥੫॥੪॥
naanak naam prabhoo te paaeeai; jin kau dhur likhiaa hoee |5|4| Ang 1259
Sant Singh KhalsaO Nanak, the Name of God is obtained, by those who are so predestined. ||5||4||
Manmohan SinghWho are so predestined, O Nanak, receive the Name from the Lord.
Manmohan Singh (Punjabi)ਜਿਨ੍ਹਾਂ ਲਈ ਮੁਢ ਤੋਂ ਐਸਾ ਲਿਖਆ ਹੋਇਆ ਹੈ ਹੇ ਨਾਨਕ ਕੇਵਲ ਉਹ ਹੀ, ਪ੍ਰਭੂ ਪਾਸੋਂ ਨਾਮ ਨੂੰ ਪਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਨਾਮ (ਪ੍ਰਭੂ) ਸਮਰਥ ਸਤਿਗੁਰੋਂ ਤੇ ਪਾਈਤਾ ਹੈ, ਪਰੰਤੂ ਜਿਨੋਂ ਕੋ (ਧੁਰਿ) ਆਦੋਂ ਨਾਮ ਪ੍ਰਾਪਤੀ ਕਾ ਲੇਖ ਲਿਖਾ ਹੂਆ ਹੋਤਾ ਹੈ ਤਿਨੋਂ ਕੋ ਹੀ ਮਿਲਤਾ ਹੈ॥੫॥੪॥☬ਸ੍ਵੈ ਮਨ ਪ੍ਰਥਾਇ ਨਾਮ ਕੀ ਮਹਿਮਾ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਪਰਮਾਤਮਾ ਪਾਸੋਂ ਹੀ ਮਿਲਦਾ ਹੈ। (ਮਿਲਦਾ ਉਹਨਾਂ ਨੂੰ ਹੈ) ਜਿਨ੍ਹਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਹੀ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੁੰਦਾ ਹੈ ॥੫॥੪॥ਪਦ ਅਰਥ ਤੇ = ਤੋਂ। ਧੁਰਿ = ਧੁਰ-ਦਰਗਾਹ ਤੋਂ ॥੫॥੪॥
SikhNet (Spanish)oh, dice Nanak, el Nombre de Dios es obtenido por quiénes lo tienen así inscrito en su Destino. (5-4)