ੴ

ਸਿੱਖਬਾਣੀ · SikhBani

Ang 1259

Sri Guru Granth Sahib · Raag Malaar · 3 shabads, 36 lines
Translations
Shabad Guru Amardas Ji Raag Malaar continued from Ang 1258

ਜੀਅ ਦਾਨੁ ਦੇਇ ਤ੍ਰਿਪਤਾਸੇ; ਸਚੈ ਨਾਮਿ ਸਮਾਹੀ ॥

jeea daan dee tripataase; sachai naam samaahee |

Sant Singh KhalsaBestowing the gift of the soul, He satisfies the mortal beings, and merges them in the True Name.
Manmohan SinghBlessing man with the spiritual life, he satiates him and then he merges in the True Name.
Manmohan Singh (Punjabi)ਪ੍ਰਾਣੀ ਨੂੰ ਰੁਹਾਨੀ ਜੀਵਨ ਬਖਸ਼ ਉਹ ਉਸ ਨੂੰ ਸੰਤੁਸ਼ਟ ਕਰ ਦੇਦੇ ਹਨ ਅਤੇ ਤਦ ਉਹ ਸੱਚੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
Fareedkot Teekaਜੋ ਸਚੇ (ਨਾਮਿ) ਵਾਹਿਗੁਰੂ ਮੇਂ ਸਮਾਵਤੇ ਹੈਂ ਪੁਨਾ ਸੋਈ ਜੀਅ ਦਾਨ ਦੇ ਕਰ ਤ੍ਰਿਪਤ ਕੀਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੂੰ ਗੁਰੂ ਆਤਮਕ ਜੀਵਨ ਦੀ ਦਾਤ ਦੇਂਦਾ ਹੈ, ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ, ਉਹ ਮਨੁੱਖ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦੇ ਹਨ,

ਪਦ ਅਰਥ ਜੀਅ ਦਾਨੁ = ਆਤਮਕ ਜੀਵਨ ਦੀ ਦਾਤਿ। ਦੇਇ = ਦੇਂਦਾ ਹੈ। ਤ੍ਰਿਪਤਾਸੇ = ਰੱਜ ਜਾਂਦੇ ਹਨ। ਸਚੈ ਨਾਮਿ = ਸਦਾ-ਥਿਰ ਹਰਿ-ਨਾਮ ਵਿਚ। ਸਮਾਹੀ = ਸਮਾਹਿ, ਲੀਨ ਰਹਿੰਦੇ ਹਨ (ਬਹੁ-ਵਚਨ)।

SikhNet (Spanish)Otorgando el Regalo del Alma, Él satisface a los mortales y los inmerge en el Nombre Verdadero.

ਅਨਦਿਨੁ ਹਰਿ ਰਵਿਆ ਰਿਦ ਅੰਤਰਿ; ਸਹਜਿ ਸਮਾਧਿ ਲਗਾਹੀ ॥੨॥

anadin har raviaa rid antar; sehaj samaadh lagaahee |2|

Sant Singh KhalsaNight and day, they ravish and enjoy the Lord within the heart; they are intuitively absorbed in Samaadhi. ||2||
Manmohan SinghIn his mind, he ever remembers God and is wrapt in trance of equipoise.
Manmohan Singh (Punjabi)ਆਪਣੇ ਮਨ ਵਿੱਚ, ਉਹ ਸਦਾ ਹਰੀ ਨੂੰ ਯਾਦ ਕਰਦਾ ਹੈ ਅਤੇ ਅਡੋਲਤਾ ਦੀ ਤਾੜੀ ਵਿੱਚ ਲੀਨ ਹੋਇਆ ਹੋਇਆ ਹੈ।
Fareedkot Teekaਜਿਨੋਂ ਨੇ ਰਿਦੇ ਅੰਤਰਿ (ਅਨਦਿਨੁ) ਨਿਰੰਤ੍ਰ ਹਰੀ ਨਾਮੁ (ਰਵਿਆ) ਉਚਾਰਿਆ ਹੈ, ਸੋਈ (ਸਹਜਿ) ਸਾਂਤ ਪਦ ਮੇਂ ਸਮਾਧੀ ਲਗਾਵਤੇ ਹੈਂ॥੨॥
Prof. Sahib Singhਉਹਨਾਂ ਦੇ ਹਿਰਦੇ ਵਿਚ ਪਰਮਾਤਮਾ (ਦਾ ਨਾਮ) ਹਰ ਵੇਲੇ ਵੱਸਿਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਸਦਾ ਟਿਕੇ ਰਹਿੰਦੇ ਹਨ ॥੨॥

ਪਦ ਅਰਥ ਰਵਿਆ = ਮੌਜੂਦ। ਰਿਦ ਅੰਤਰਿ = ਹਿਰਦੇ ਵਿਚ। ਸਹਜਿ = ਆਤਮਕ ਅਡੋਲਤਾ ਵਿਚ ॥੨॥

SikhNet (Spanish)Día y noche, ellos disfrutan y se regocijan en su corazón con el Nombre del Señor. Permanecen intuitivamente absortos en el Estado de Samadhi. (2)

ਸਤਿਗੁਰਸਬਦੀ. ਇਹੁ ਮਨੁ ਭੇਦਿਆ; ਹਿਰਦੈ ਸਾਚੀ ਬਾਣੀ ॥

satigurasabadee. ihu man bhediaa; hiradai saachee baanee |

Sant Singh KhalsaThe Shabad, the Word of the True Guru, has pierced my mind. The True Word of His Bani permeates my heart.
Manmohan SinghWith the True Guru's word this soul of mine is pierced through and within my mind too is the True Gurbani.
Manmohan Singh (Punjabi)ਸੱਚੇ ਗੁਰਾਂ ਦੀ ਬਾਣੀ ਨਾਲ ਮੇਰੀ ਇਹ ਆਤਮਾ ਵਿਨ੍ਹੀ ਗਈ ਹੈ ਅਤੇ ਮੇਰੇ ਮਨ ਅੰਦਰ ਭੀ ਸੱਚੀ ਗੁਰਬਾਣੀ ਹੀ ਹੈ।
Fareedkot Teekaਸਤਿਗੁਰੋਂ ਕੇ (ਸਬਦੀ) ਉਪਦੇਸ਼ ਕਰ ਕੇ ਜਿਨੋਂ ਨੇ ਇਸ ਮਨ ਕੋ ਬੇਧਿਆ, ਭਾਵ ਤਦਾਕਾਰੁ ਕੀਆ ਹੈ, ਤਿਨ ਕੇ ਰਿਦੇ ਮੇਂ ਸਚੇ ਨਾਮ ਕੀ ਬਾਣੀ ਪ੍ਰਾਪਤਿ ਹੋਈ ਹੈ॥
Prof. Sahib Singhਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਜਾਂਦਾ ਹੈ, ਉਸ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਟਿਕੀ ਰਹਿੰਦੀ ਹੈ।

ਪਦ ਅਰਥ ਸਬਦੀ = ਸ਼ਬਦ ਵਿਚ। ਭੇਦਿਆ = ਵਿੱਝ ਗਿਆ। ਸਾਚੀ ਬਾਣੀ = ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ।

SikhNet (Spanish)El Shabd, la Palabra del Verdadero Guru, se ha clavado en mi mente. La Palabra Verdadera de su Bani llena mi corazón.

ਮੇਰਾ ਪ੍ਰਭੁ ਅਲਖੁ, ਨ ਜਾਈ ਲਖਿਆ; ਗੁਰਮੁਖਿ ਅਕਥ ਕਹਾਣੀ ॥

meraa prabh alakh, na jaaee lakhiaa; guramukh akath kahaanee |

Sant Singh KhalsaMy God is Unseen; He cannot be seen. The Gurmukh speaks the Unspoken.
Manmohan SinghUnseeable is my Lord and one can see Him not, It is through the Guru, that the unutterable gospel is uttered.
Manmohan Singh (Punjabi)ਅਦ੍ਰਿਸ਼ਟ ਹੈ ਮੇਰਾ ਸੁਆਮੀ ਅਤੇ ਹਿਨਸਾਨ ਉਸ ਨੂੰ ਵੇਖ ਨਹੀਂ ਸਕਦਾ। ਗੁਰਾਂ ਦੇ ਰਾਹੀਂ ਹੀ ਅਸਹਿ ਵਾਰਤਾ ਕਹੀ ਜਾਂਦੀ ਹੈ।
Fareedkot Teekaਮੇਰਾ ਪ੍ਰਭੂ ਜੋ ਅਲਖ ਰੂਪ ਕਿਸੀ ਸੇ ਲਖਿਆ ਨਹੀਂ ਜਾਤਾ ਹੈ ਤਿਸ (ਅਕਥ) ਵਾਹਿਗੁਰੂ ਕੀ ਗੁਰੋਂ ਦ੍ਵਾਰੇ ਕਥਾ ਕਥਨ ਕਰੀ ਹੈ॥
Prof. Sahib Singhਮੇਰਾ ਪ੍ਰਭੂ ਅਲੱਖ ਹੈ ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਗੁਰੂ ਦੀ ਸਰਨ ਪੈ ਕੇ ਉਸ ਅਕੱਥ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।

ਪਦ ਅਰਥ ਅਲਖੁ = ਜਿਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ। ਗੁਰਮੁਖਿ = ਗੁਰੂ ਦੀ ਰਾਹੀਂ। ਅਕਥ = ਜਿਸ ਦਾ ਮੁਕੰਮਲ ਸਰੂਪ ਬਿਆਨ ਨਾਹ ਹੋ ਸਕੇ। ਅਕਥ ਕਹਾਣੀ = ਅਕੱਥ ਹਰੀ ਦੀ ਸਿਫ਼ਤ-ਸਾਲਾਹ।

SikhNet (Spanish)Mi Dios es Invisible; el Gurmukj habla lo Inefable.

ਆਪੇ ਦਇਆ ਕਰੇ ਸੁਖਦਾਤਾ; ਜਪੀਐ ਸਾਰਿੰਗਪਾਣੀ ॥੩॥

aape deaa kare sukhadaataa; japeeai saaringapaanee |3|

Sant Singh KhalsaWhen the Giver of peace grants His Grace, the mortal being meditates on the Lord, the Life of the Universe. ||3||
Manmohan SinghWhen the Bliss-giving God Himself shows mercy, then alone one dwells upon the Lord of the earth.
Manmohan Singh (Punjabi)ਜਦ ਖੁਸ਼ੀ-ਬਖਸ਼ਣਹਾਰ ਵਾਹਿਗੁਰੂ ਆਪ ਮਿਹਰ ਧਾਰਦਾ ਹੈ, ਕੇਵਲ ਤਾਂ ਹੀ ਇਨਸਾਨ ਧਰਤੀ ਦੇ ਸੁਆਮੀ ਦਾ ਸਿਮਰਨ ਕਰਦਾ ਹੈ।
Fareedkot Teekaਜਬ ਸੁਖੋਂ ਕਾ ਦਾਤਾ ਆਪੇ ਹੀ ਦਇਆ ਕਰਤਾ ਹੈ ਤਬ ਤਿਸ ਸਾਰਿੰਗਪਾਣੀ ਕੇ ਨਾਮ ਕੋ ਜਪੀਤਾ ਹੈ॥
Prof. Sahib Singhਸਾਰੇ ਸੁਖ ਦੇਣ ਵਾਲਾ ਧਨੁਖ-ਧਾਰੀ ਪ੍ਰਭੂ ਆਪ ਹੀ ਜਦੋਂ ਮਿਹਰ ਕਰਦਾ ਹੈ, ਤਾਂ ਉਸ ਦਾ ਨਾਮ ਜਪਿਆ ਜਾ ਸਕਦਾ ਹੈ ॥੩॥

ਪਦ ਅਰਥ ਜਪੀਐ = ਜਪਿਆ ਜਾ ਸਕਦਾ ਹੈ। ਸਾਰਿੰਗ ਪਾਣੀ = (ਸਾਰਿੰਗ = ਧਨੁਖ। ਪਾਣੀ = ਹੱਥ) ਜਿਸ ਦੇ ਹੱਥ ਵਿਚ ਧਨੁਖ ਹੈ, ਧਨੁਖ-ਧਾਰੀ ਪ੍ਰਭੂ ॥੩॥

SikhNet (Spanish)Cuando el Dador de Paz otorga su Gracia, el mortal medita en el Señor, Vida del Universo.(3)

ਆਵਣ ਜਾਣਾ ਬਹੁੜਿ. ਨ ਹੋਵੈ; ਗੁਰਮੁਖਿ ਸਹਜਿ ਧਿਆਇਆ ॥

aavan jaanaa bahurr. na hovai; guramukh sehaj dhiaaeaa |

Sant Singh KhalsaHe does not come and go in renicarnation any longer; the Gurmukh meditates intuitively.
Manmohan SinghWhen, by the Guru's grace, mortal contemplates his Lord, he comes and goes not again.
Manmohan Singh (Punjabi)ਜਦ, ਗੁਰਾਂ ਦੀ ਦਇਆ ਦੁਆਰਾ, ਪ੍ਰਾਣੀ ਆਪਣੇ ਸੁਆਮੀ ਦਾ ਆਰਾਧਨ ਕਰਦਾ ਹੈ ਤਾਂ ਉਹ ਮੁੜ ਆਉਂਦਾ ਤੇ ਜਾਂਦਾ ਨਹੀਂ।
Fareedkot Teekaਜਿਨ ਗੁਰਮੁਖੋਂ ਨੇ ਸਹਜਿ, ਭਾਵ ਪਾਰਬ੍ਰਹਮ ਕੋ ਧਿਆਇਆ ਹੈ ਤਿਨੋਂ ਕੋ (ਬਹੁੜਿ) ਪੁਨਾ ਆਵਣ ਜਾਣਾ ਅਰਥਾਤ ਜਨਮ ਮਰਨ ਨਹੀਂ ਹੋਤਾ ਹੈ॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਜਿਸ ਮਨੁੱਖ ਨੇ ਆਤਮਕ ਅਡੋਲਤਾ ਵਿਚ (ਟਿੱਕ ਕੇ) ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਹੁੰਦਾ।

ਪਦ ਅਰਥ ਬਹੁੜਿ = ਮੁੜ।

SikhNet (Spanish)Ese ser no reencarna más; el Gurmukj medita en forma intuitiva.

ਮਨ ਹੀ ਤੇ ਮਨੁ ਮਿਲਿਆ ਸੁਆਮੀ; ਮਨ ਹੀ ਮੰਨੁ ਸਮਾਇਆ ॥

man hee te man miliaa suaamee; man hee man samaaeaa |

Sant Singh KhalsaFrom the mind, the mind merges into our Lord and Master; the mind is absorbed into the Mind.
Manmohan SinghObeying the Lord's order, main meets with his Master and his soul merges in the supreme soul.
Manmohan Singh (Punjabi)ਸਾਈਂ ਦਾ ਹੁਕਮ ਮੰਨ ਕੇ, ਮਨੁਖ ਆਪਣੇ ਮਾਲਕ ਨੂੰ ਮਿਲ ਪੈਂਦਾ ਹੈ ਅਤੇ ਉਸ ਦੀ ਆਤਮਾ ਪਰਮ ਆਤਮਾ ਵਿੱਚ ਲੀਨ ਹੋ ਜਾਂਦੀ ਹੈ।
Fareedkot Teekaਤਿਨ ਗੁਰਮੁਖੋਂ ਕੋ ਗੁਰੋਂ ਕੇ ਨਾਮ ਕੋ (ਮਨ) ਮਨਨ ਕਰਨੇ ਹੀ ਤੇ ਹਰੀ ਸ੍ਵਾਮੀ ਮਿਲ੍ਯਾ ਹੈ, ਤਿਸੀ ਤੇ ਤਿਨ ਕਾ ਇਹ ਮਨ ਪ੍ਰਮਾਤਮਾ ਬੀਚ ਸਮਾਇਆ ਹੈ॥
Prof. Sahib Singhਉਸ ਨੂੰ ਆਪਣੇ ਅੰਦਰੋਂ ਹੀ ਆਪੇ ਦੀ ਸੂਝ ਹੋ ਜਾਂਦੀ ਹੈ, ਉਸ ਨੂੰ ਮਾਲਕ-ਪ੍ਰਭੂ ਮਿਲ ਪੈਂਦਾ ਹੈ, ਉਸ ਦਾ ਮਨ (ਫਿਰ) ਅੰਦਰ ਹੀ ਲੀਨ ਹੋ ਜਾਂਦਾ ਹੈ।

ਪਦ ਅਰਥ ਮਨ ਹੀ ਤੇ = ਮਨ ਤੋਂ ਹੀ, ਅੰਦਰੋਂ ਹੀ। ਮਨੁ ਮਿਲਿਆ = ਆਪੇ ਦੀ ਸੂਝ ਪੈ ਗਈ। ਮਨ ਹੀ = ਮਨਿ ਹੀ, ਮਨ ਵਿਚ ਹੀ, ਅੰਦਰ ਹੀ। ਮੰਨੁ = ਮਨ।

SikhNet (Spanish)Desde la Mente, la mente misma se inmerge en su Señor y Maestro; la mente es absorbida por la Mente Universal.

ਸਾਚੇ ਹੀ ਸਚੁ ਸਾਚਿ ਪਤੀਜੈ; ਵਿਚਹੁ ਆਪੁ ਗਵਾਇਆ ॥੪॥

saache hee sach saach pateejai; vichahu aap gavaaeaa |4|

Sant Singh KhalsaIn truth, the True Lord is pleased with truth; eradicate egotism from within yourself. ||4||
Manmohan SinghWhosoever sheds his ego from within himself; he is verily pleased with the Truest of the True Lord.
Manmohan Singh (Punjabi)ਜੋ ਕੋਈ ਆਪਣੇ ਅੰਦਰੋਂ ਆਪਣੀ ਹੰਗਤਾ ਨੂੰ ਗੁਆ ਦਿੰਦਾ ਹੈ, ਉਹ ਸੱਚੀ ਮੁੱਚੀ ਸੱਚਿਆ ਦੇ ਪਰਮ ਸੱਚੇ ਪ੍ਰਭੂ ਨਾਲ ਪ੍ਰਸੰਨ ਹੋ ਜਾਂਦਾ ਹੈ।
Fareedkot Teekaਜਿਨੋਂ ਨੇ ਰਿਦੇ ਵਿਚੋਂ ਆਪਾ ਭਾਵ ਕੋ ਗਵਾਯਾ ਹੈ, ਸੋ ਸਾਚੇ ਹੀ ਪੁਰਸ (ਸਚੁ) ਨਿਸਚੇ ਕਰ ਕੇ ਸਚ ਸਰੂਪ ਮੇਂ ਪਤੀਜੇ ਹੈਂ॥੪॥
Prof. Sahib Singhਸਦਾ-ਥਿਰ ਹਰੀ ਨੂੰ (ਹਿਰਦੇ ਵਿਚ ਵਸਾ ਕੇ) ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਹੀ ਗਿੱਝਾ ਰਹਿੰਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ ॥੪॥

ਪਦ ਅਰਥ ਸਾਚੇ ਹੀ ਸਾਚਿ = ਸਦਾ ਹੀ ਸਦਾ-ਥਿਰ ਪ੍ਰਭੂ ਵਿਚ। ਸਚੁ = ਸਦਾ ਕਾਇਮ ਰਹਿਣ ਵਾਲਾ ਹਰੀ। ਆਪੁ = ਆਪਾ-ਭਾਵ ॥੪॥

SikhNet (Spanish)El Verdadero Señor está complacido con la Verdad. Destierra el egoísmo del interior de tu ser. (4)

ਏਕੋ ਏਕੁ ਵਸੈ ਮਨਿ ਸੁਆਮੀ; ਦੂਜਾ ਅਵਰੁ. ਨ ਕੋਈ ॥

eko ek vasai man suaamee; doojaa avar. na koee |

Sant Singh KhalsaOur One and Only Lord and Master dwells within the mind; there is no other at all.
Manmohan SinghThen the one unique Lord abides in his mind and he thinks not of any other second.
Manmohan Singh (Punjabi)ਤਦ ਇਕ ਅਦੁਤੀ ਸਾਹਿਬ ਉਸ ਦੇ ਚਿੱਤ ਅੰਦਰ ਨਿਵਾਸ ਕਰ ਲੈਂਦਾ ਹੈ ਤੇ ਉਹ ਹੋਰ ਕਿਸੇ ਦੂਜੇ ਦਾ ਖਿਆਲ ਹੀ ਨਹੀਂ ਕਰਦਾ।
Fareedkot Teekaਜਿਨੋਂ ਕੇ ਮਨ ਮੇਂ ਏਕੋ ਏਕ ਅਦ੍ਵੈਤ ਸ੍ਵਾਮੀ ਵਸਤਾ ਹੈ, ਤਿਨ ਕੋ ਅਵਰ ਕੋਈ ਦੂਜਾ ਦ੍ਰਿਸਟੀ ਨਹੀਂ ਆਵਤਾ ਹੈ॥
Prof. Sahib Singhਉਹਨਾਂ ਦੇ ਮਨ ਵਿਚ ਸਦਾ ਮਾਲਕ-ਪ੍ਰਭੂ ਹੀ ਵੱਸਿਆ ਰਹਿੰਦਾ ਹੈ, ਹੋਰ ਕੋਈ ਦੂਜਾ ਨਹੀਂ ਵੱਸਦਾ।

ਪਦ ਅਰਥ ਮਨਿ = ਮਨ ਵਿਚ।

SikhNet (Spanish)Nuestro Único Señor y Maestro habita en el interior de la mente; no hay ningún otro.

ਏਕੋੁ ਨਾਮੁ ਅੰਮ੍ਰਿਤੁ ਹੈ ਮੀਠਾ; ਜਗਿ ਨਿਰਮਲ ਸਚੁ ਸੋਈ ॥

ekuo naam amrit hai meetthaa; jag niramal sach soee |

Sant Singh KhalsaThe One Name is Sweet Ambrosial Nectar; it is Immaculate Truth in the world.
Manmohan SinghThe Name-Nectar alone is sweet and that is the only immaculate truth in the world. they alone,
Manmohan Singh (Punjabi)ਕੇਵਲ ਨਾਮ ਦਾ ਆਬਿ-ਇਸਾਤ ਹੀ ਮਿਠੜਾ ਹੈ ਅਤੇ ਸਿਰਫ ਉਹ ਹੀ ਸੰਸਾਰ ਅੰਦਰ ਪਵਿੱਤਰ ਸੱਚ ਹੈ।
Fareedkot Teekaਏਕ ਨਾਮ ਅੰਮ੍ਰਿਤ ਜੋ ਪਰਮ ਮੀਠਾ ਹੈ, ਸੋਈ ਸਰਬ ਜਗਤ ਮੇਂ ਨਿਰਮਲ ਔ ਸਚਾ ਹੈ॥
Prof. Sahib Singhਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਸਿਰਫ਼ ਹਰਿ-ਨਾਮ ਹੀ ਮਿੱਠਾ ਲੱਗਦਾ ਹੈ। ਜਗਤ ਵਿਚ (ਹਰ ਥਾਂ ਉਹਨਾਂ ਨੂੰ) ਉਹੀ ਦਿੱਸਦਾ ਹੈ ਜੋ ਪਵਿੱਤਰ ਹੈ ਅਤੇ ਸਦਾ ਕਾਇਮ ਰਹਿਣ ਵਾਲਾ ਹੈ।

ਪਦ ਅਰਥ ਏਕ = (ਅੱਖਰ 'ਕ' ਦੇ ਨਾਲ ਦੋ ਲਗਾਂ: ਲਗਾਂ ਹਨ: (ੋ) ਅਤੇ (ੁ) ਅਸਲ ਹਨ। ਅਸਲ ਲਫ਼ਜ਼ 'ਏਕੁ' ਹੈ। ਇਥੇ 'ਏਕੋ' ਪੜ੍ਹਨਾ ਹੈ)। ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਜਗਿ = ਜਗਤ ਵਿਚ।

SikhNet (Spanish)El Nombre es dulce Néctar de Ambrosia, es la Verdad Inmaculada del Mundo;

ਨਾਨਕ ਨਾਮੁ ਪ੍ਰਭੂ ਤੇ ਪਾਈਐ; ਜਿਨ ਕਉ ਧੁਰਿ ਲਿਖਿਆ ਹੋਈ ॥੫॥੪॥

naanak naam prabhoo te paaeeai; jin kau dhur likhiaa hoee |5|4|

Sant Singh KhalsaO Nanak, the Name of God is obtained, by those who are so predestined. ||5||4||
Manmohan SinghWho are so predestined, O Nanak, receive the Name from the Lord.
Manmohan Singh (Punjabi)ਜਿਨ੍ਹਾਂ ਲਈ ਮੁਢ ਤੋਂ ਐਸਾ ਲਿਖਆ ਹੋਇਆ ਹੈ ਹੇ ਨਾਨਕ ਕੇਵਲ ਉਹ ਹੀ, ਪ੍ਰਭੂ ਪਾਸੋਂ ਨਾਮ ਨੂੰ ਪਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਨਾਮ (ਪ੍ਰਭੂ) ਸਮਰਥ ਸਤਿਗੁਰੋਂ ਤੇ ਪਾਈਤਾ ਹੈ, ਪਰੰਤੂ ਜਿਨੋਂ ਕੋ (ਧੁਰਿ) ਆਦੋਂ ਨਾਮ ਪ੍ਰਾਪਤੀ ਕਾ ਲੇਖ ਲਿਖਾ ਹੂਆ ਹੋਤਾ ਹੈ ਤਿਨੋਂ ਕੋ ਹੀ ਮਿਲਤਾ ਹੈ॥੫॥੪॥☬ਸ੍ਵੈ ਮਨ ਪ੍ਰਥਾਇ ਨਾਮ ਕੀ ਮਹਿਮਾ ਕਥਨ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ ਪਰਮਾਤਮਾ ਪਾਸੋਂ ਹੀ ਮਿਲਦਾ ਹੈ। (ਮਿਲਦਾ ਉਹਨਾਂ ਨੂੰ ਹੈ) ਜਿਨ੍ਹਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਹੀ (ਨਾਮ ਦੀ ਪ੍ਰਾਪਤੀ ਦਾ ਲੇਖ) ਲਿਖਿਆ ਹੁੰਦਾ ਹੈ ॥੫॥੪॥

ਪਦ ਅਰਥ ਤੇ = ਤੋਂ। ਧੁਰਿ = ਧੁਰ-ਦਰਗਾਹ ਤੋਂ ॥੫॥੪॥

SikhNet (Spanish)oh, dice Nanak, el Nombre de Dios es obtenido por quiénes lo tienen así inscrito en su Destino. (5-4)

Open this shabad (18 lines, Angs 1258-1259) →

Shabad Guru Amardas Ji Raag Malaar

ਮਲਾਰ ਮਹਲਾ ੩ ॥

malaar mahalaa 3 |

Sant Singh KhalsaMalaar, Third Mehl:
Manmohan SinghMalar 3rd Guru.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ।
SikhNet (Spanish)Malhar, Mejl Guru Amar Das, Tercer Canal Divino.

ਗਣ ਗੰਧਰਬ ਨਾਮੇ ਸਭਿ ਉਧਰੇ; ਗੁਰ ਕਾ ਸਬਦੁ ਵੀਚਾਰਿ ॥

gan gandharab naame sabh udhare; gur kaa sabad veechaar |

Sant Singh KhalsaAll the heavenly heralds and celestial singers are saved through the Naam, the Name of the Lord.
Manmohan SinghReflecting over the Guru's word and contemplating the Name, all the heavenly heralds and celestial singers are saved.
Manmohan Singh (Punjabi)ਗੁਰਾਂ ਦੀ ਬਾਣੀ ਦੀ ਸੋਚ ਵਿਚਾਰ ਅਤੇ ਨਾਮ ਦਾ ਸਿਮਰਨ ਕਰਨ ਦੁਆਰਾ, ਇਲਾਹੀ ਏਲਚੀ ਅਤੇ ਸਵਰਗੀ ਗਵੱਈਏ ਸਾਰੇ ਹੀ ਪਾਰ ਉਤਰ ਗਏ ਹਨ।
Fareedkot Teekaਗਣ ਔ ਗੰਧਰਬ; ਵਾ ਗੰਧਰਬੋਂ ਕੇ (ਗਣ) ਸਮੂਹ ਔਰ ਦੇਵ, ਦੈਤ ਆਦੀ ਪੁਨਾ ਸੰਪੂਰਨ ਜੀਵ ਸਤਿਗੁਰੋਂ ਕੇ ਸਬਦ ਕੋ ਵੀਚਾਰ ਕਰ ਨਾਮ ਕੇ ਜਾਪ ਸੇ ਹੀ ਉਧਾਰ ਕੋ ਪ੍ਰਾਪਤਿ ਹੂਏ ਹੈਂ॥
Prof. Sahib Singhਗਣ ਗੰਧਰਬ (ਆਦਿਕ ਦੇਵ-ਸ਼੍ਰੇਣੀਆਂ ਦੇ ਲੋਕ) ਸਾਰੇ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ, ਗੁਰੂ ਦਾ ਸ਼ਬਦ ਮਨ ਵਿਚ ਵਸਾ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘੇ ਹਨ।

ਪਦ ਅਰਥ ਗਣ = ਦੇਵਤਿਆਂ ਦੀ ਇਕ ਸ਼੍ਰੇਣੀ ਜੋ ਸ਼ਿਵ ਜੀ ਦੀ ਉਪਾਸਕ ਮੰਨੀ ਜਾਂਦੀ ਹੈ। ਗੰਧਰਬ = ਦੇਵਤਿਆਂ ਦੇ ਰਾਗੀ। ਨਾਮੇ = ਨਾਮਿ ਹੀ, ਨਾਮ ਦੀ ਰਾਹੀਂ ਹੀ। ਉਧਰੇ = ਸੰਸਾਰ-ਸਮੁੰਦਰ ਤੋਂ ਪਾਰ ਲੰਘੇ। ਵੀਚਾਰਿ = ਵਿਚਾਰ ਕੇ, ਮਨ ਵਿਚ ਵਸਾ ਕੇ।

SikhNet (Spanish)Los heraldos y cantores celestiales son salvados por el Naam, el Nombre del Señor.

ਹਉਮੈ ਮਾਰਿ ਸਦ ਮੰਨਿ ਵਸਾਇਆ; ਹਰਿ ਰਾਖਿਆ ਉਰਿ ਧਾਰਿ ॥

haumai maar sad man vasaaeaa; har raakhiaa ur dhaar |

Sant Singh KhalsaThey contemplate the Word of the Guru's Shabad. Subduing their ego, the Name abides in their minds; they keep the Lord enshrined in their hearts.
Manmohan SinghStilling their ego they ever enshrine the Name in their heart and keep the Lord clasped to their mind.
Manmohan Singh (Punjabi)ਆਪਣੀ ਹੰਗਤਾ ਨੂੰ ਮਾਰ ਕੇ ਉਹ ਨਾਮ ਨੂੰ ਹਮੇਸ਼ਾਂ ਆਪਣੇ ਦਿਲ ਵਿੱਚ ਟਿਕਾਉਂਦੇ ਹਨ ਅਤੇ ਪ੍ਰਭੂ ਨੂੰ ਆਪਣੇ ਹਿਰਦੇ ਨਾਲ ਲਾਈ ਰਖਦੇ ਹਨ।
Fareedkot Teekaਜਿਨੋਂ ਨੇ ਹਉਮੈਂ ਕੋ ਮਾਰ ਕਰ ਨਾਮ ਕੋ ਸਦਾ ਮਨ ਮੇਂ ਵਸਾਯਾ ਹੈ ਤਿਨੋਂ ਨੇ ਸਦਾ ਹਰੀ ਕੋ ਰਿਦੇ ਮੇਂ ਧਾਰਨ ਕਰ ਰਖਿਆ ਹੈ॥
Prof. Sahib Singh(ਜਿਨ੍ਹਾਂ ਨੇ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਿਆ, ਉਹਨਾਂ ਨੇ (ਆਪਣੇ ਅੰਦਰੋਂ) ਹਉਮੈ ਨੂੰ ਮੁਕਾ ਕੇ ਪ੍ਰਭੂ ਦੇ ਨਾਮ ਨੂੰ ਸਦਾ ਆਪਣੇ ਮਨ ਵਿਚ ਵਸਾ ਲਿਆ।

ਪਦ ਅਰਥ ਮਾਰਿ = ਮਾਰ ਕੇ। ਸਦ = ਸਦਾ। ਮੰਨਿ = ਮਨਿ, ਮਨ ਵਿਚ। ਉਰਿ = ਹਿਰਦੇ ਵਿਚ। ਜਿਸਹਿ = (ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਜਿਸ ਨੋ = (ਸੰਬੰਧਕ 'ਨੋ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)। ਆਪੇ = ਆਪ ਹੀ।

SikhNet (Spanish)Ellos meditan en la Palabra del Shabd del Guru subyugando a su ego. El Nombre así habita en su mente y ellos conservan al Señor enaltecido en su corazón.

ਜਿਸਹਿ ਬੁਝਾਏ ਸੋਈ ਬੂਝੈ; ਜਿਸ ਨੋ ਆਪੇ ਲਏ ਮਿਲਾਇ ॥

jiseh bujhaae soee boojhai; jis no aape le milaae |

Sant Singh KhalsaHe alone understands, whom the Lord causes to understand; the Lord unites him with Himself.
Manmohan SinghHe alone realises the Lord, whom he instructs and whom. He unites with Himself.
Manmohan Singh (Punjabi)ਕੇਵਲ ਉਹ ਹੀ ਸਾਹਿਬ ਨੂੰ ਅਨੁਭਵ ਕਰਦਾ ਹੈ ਜਿਸ ਨੂੰ ਉਹ ਸਿਖ-ਮਤ ਦਿੰਦਾ ਹੈ ਅਤੇ ਜਿਸ ਨੂੰ ਆਪਣੇ ਨਾਲ ਮਿਲਾਉਂਦਾ ਹੈ।
Fareedkot Teekaਜਿਸ ਜਿਸ ਕੋ ਆਪੇ ਵਾਹਿਗੁਰੂ ਸਤਸੰਗ ਮੇਂ ਮਿਲਾਇ ਕਰ ਬੁਝਾਵਤਾ ਹੈ, ਸੋਈ ਸੋਈ ਸ੍ਵੈ ਸਰੂਪ ਕੋ (ਬੂਝੈ) ਸਮਝ (ਲਏ) ਲੇਤਾ ਹੈ॥
Prof. Sahib Singhਉਹੀ ਮਨੁੱਖ (ਇਸ ਸਹੀ ਜੀਵਨ-ਰਾਹ ਨੂੰ) ਸਮਝਦਾ ਹੈ, ਜਿਸ ਨੂੰ ਪਰਮਾਤਮਾ ਆਪ ਹੀ ਸੂਝ ਬਖ਼ਸ਼ਦਾ ਹੈ, ਜਿਸ ਨੂੰ ਆਪ (ਆਪਣੇ ਚਰਨਾਂ ਵਿਚ) ਜੋੜਦਾ ਹੈ।
SikhNet (Spanish)Sólo entiende a quién el Señor hace entender. El Señor lo une a su Ser.

ਅਨਦਿਨੁ ਬਾਣੀ ਸਬਦੇ ਗਾਂਵੈ; ਸਾਚਿ ਰਹੈ ਲਿਵ ਲਾਇ ॥੧॥

anadin baanee sabade gaanvai; saach rahai liv laae |1|

Sant Singh KhalsaNight and day, he sings the Word of the Shabad and the Guru's Bani; he remains lovingly attuned to the True Lord. ||1||
Manmohan SinghNight and day he sings the Guru's word and the God's Name and remains attuned to the True Lord.
Manmohan Singh (Punjabi)ਰੈਣ ਅਤੇ ਦਿਨ ਉਹ ਗੁਰਾਂ ਦੀ ਬਾਣੀ ਅਤੇ ਵਾਹਿਗੁਰੂ ਦੇ ਨਾਮ ਨੂੰ ਗਾਇਨ ਕਰਦਾ ਹੈ ਅਤੇ ਸੱਚੇ ਸੁਆਮੀ ਨਾਲ ਪਿਰਹੜੀ ਪਾਈ ਰਖਦਾ ਹੈ।
Fareedkot Teekaਸੋ (ਅਨਦਿਨੁ) ਨਿਰੰਤਰ ਸਤਸੰਗ ਮੇਂ ਗੁਰਸਬਦ ਰੂਪੀ ਬਾਣੀ ਕੋ ਗਾਵਤਾ ਹੈ ਔਰ ਸਚ ਸ੍ਵਰੂਪ ਮੇਂ ਬ੍ਰਿਤੀ ਕੋ ਲਗਾਇ ਰਹਿਤਾ ਹੈ॥
Prof. Sahib Singhਉਹ ਮਨੁੱਖ ਗੁਰੂ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ) ਗਾਂਦਾ ਹੈ, ਅਤੇ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ॥੧॥

ਪਦ ਅਰਥ ਅਨਦਿਨੁ = (अनुदिनं) ਹਰ ਰੋਜ਼, ਹਰ ਵੇਲੇ। ਸਬਦੇ = (ਗੁਰੂ ਦੇ) ਸ਼ਬਦ ਦੀ ਰਾਹੀਂ। ਗਾਵੈ = ਗਾਂਦਾ ਹੈ (ਇਕ-ਵਚਨ)। ਸਾਚਿ = ਸਦਾ-ਥਿਰ ਪ੍ਰਭੂ ਵਿਚ। ਲਿਵ ਲਾਇ = ਸੁਰਤ ਜੋੜ ਕੇ ॥੧॥

SikhNet (Spanish)Día y noche él canta la Palabra del Shabd y el Bani del Guru, permaneciendo amorosamente entonado en el Señor Verdadero. (1)

ਮਨ ਮੇਰੇ; ਖਿਨੁ ਖਿਨੁ ਨਾਮੁ ਸਮੑਾਲਿ ॥

man mere; khin khin naam samaal |

Sant Singh KhalsaO my mind, each and every moment, dwell on the Naam.
Manmohan SinghO my soul, every moment contemplate thou thy Lord's Name.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਹਰ ਮੁਹਤ ਆਪਣੇ ਸੁਅਮੀ ਦੇ ਨਾਮ ਦਾ ਸਿਮਰਨ ਕਰ।
Fareedkot Teekaਹੇ ਮੇਰੇ ਮਨ! ਖਿਨ ਖਿਨ ਮੇਂ ਅਰਥਾਤ ਸ੍ਵਾਸ ਸ੍ਵਾਸ ਨਾਮ ਕੋ ਸਮਾਲ ਅਰਥਾਤ ਸਿਮਰਨ ਕਰ॥
Prof. Sahib Singhਹੇ ਮੇਰੇ ਮਨ! ਪਰਮਾਤਮਾ ਦਾ ਨਾਮ ਇਕ ਇਕ ਖਿਨ ਯਾਦ ਕਰਦਾ ਰਹੁ।

ਪਦ ਅਰਥ ਮਨ = ਹੇ ਮਨ! ਖਿਨੁ ਖਿਨੁ = ਹਰੇਕ ਖਿਨ। ਸਮ੍ਹ੍ਹਾਲਿ = ਚੇਤੇ ਕਰਦਾ ਰਹੁ।

SikhNet (Spanish)Oh, mente mía, habita en el Naam en cada momento,

ਗੁਰ ਕੀ ਦਾਤਿ ਸਬਦ ਸੁਖੁ ਅੰਤਰਿ; ਸਦਾ ਨਿਬਹੈ ਤੇਰੈ ਨਾਲਿ ॥੧॥ ਰਹਾਉ ॥

gur kee daat sabad sukh antar; sadaa nibahai terai naal |1| rahaau |

Sant Singh KhalsaThe Shabad is the Guru's Gift. It shall bring you lasting peace deep within; it shall always stand by you. ||1||Pause||
Manmohan SinghThe Lord's Name is the Guru's boon, which shall bring thee inner peace and shall ever stand by thee O soul. Pause.
Manmohan Singh (Punjabi)ਪ੍ਰਭੂ ਦਾ ਨਾਮ ਗੁਰਾਂ ਦੀ ਬਖਸ਼ਿਸ਼ ਹੈ, ਜੋ ਤੈਨੂੰ ਅੰਤ੍ਰੀਵੀ ਆਰਾਮ ਦੇਵੇਗੀ ਅਤੇ ਸਦੀਵ ਹੀ ਤੇਰਾ ਪੱਖ ਪੂਰੇਗੀ, ਨੀ ਜਿੰਦੜੀਏ। ਠਹਿਰਾਊ।
Fareedkot Teekaਸਤਿਗੁਰੋਂ ਨੇ ਜਬ ਤੁਝ ਕੋ ਸਬਦ ਕੀ ਦਾਤਿ ਬਖਸੀ ਤਬ ਤੇਰੇ ਅੰਤਰ ਸੁਖੋਂ ਕੀ ਪ੍ਰਾਪਤੀ ਹੋਇਗੀ ਔਰ ਸੋਈ ਦਾਤਿ ਸਦਾ ਤੇਰੇ ਸਾਥ ਨਿਭੇਗੀ, ਭਾਵ ਤੇਰੀ ਸਹਾਯਕ ਹੋਇਗੀ॥੧॥ ਰਹਾਉ ॥
Prof. Sahib Singhਗੁਰੂ ਦੇ ਬਖ਼ਸ਼ੇ ਸ਼ਬਦ ਦਾ ਆਨੰਦ ਤੇਰੇ ਅੰਦਰ ਟਿਕਿਆ ਰਹੇਗਾ। ਹੇ ਮਨ! (ਇਹ ਹਰਿ-ਨਾਮ) ਤੇਰੇ ਨਾਲ ਸਦਾ ਸਾਥ ਬਣਾਈ ਰੱਖੇਗਾ ॥੧॥ ਰਹਾਉ ॥

ਪਦ ਅਰਥ ਸਬਦ ਸੁਖੁ = ਸ਼ਬਦ ਦਾ ਆਨੰਦ। ਅੰਤਰਿ = ਹਿਰਦੇ ਵਿਚ। ਨਿਬਹੈ = ਸਾਥ ਬਣਾਈ ਰੱਖਦਾ ਹੈ ॥੧॥ ਰਹਾਉ ॥

SikhNet (Spanish)el Shabd del Regalo del Guru te dará una Paz duradera en tu interior y será tu apoyo para siempre. (1-Pausa)

ਮਨਮੁਖ ਪਾਖੰਡੁ ਕਦੇ. ਨ ਚੂਕੈ; ਦੂਜੈ ਭਾਇ ਦੁਖੁ ਪਾਏ ॥

manamukh paakhandd kade. na chookai; doojai bhaae dukh paae |

Sant Singh KhalsaThe self-willed manmukhs never give up their hypocrisy; in the love of duality, they suffer in pain.
Manmohan SinghThe egocentrics abandon not hypocrisy ever and suffer pain Through another's love.
Manmohan Singh (Punjabi)ਆਪ-ਹੁਦਰੇ ਦੰਭ ਨੂੰ ਕਦਾਚਿਤ ਨਹੀਂ ਛੱਡਦੇ ਅਤੇ ਦਵੈਤ-ਭਾਵ ਰਾਹੀਂ ਤਕਲੀਫ ਉਠਾਉਂਦੇ ਹਨ।
Fareedkot Teekaਮਨਮੁਖੋਂ ਕੇ ਰਿਦੇ ਤੇ ਪਖੰਡੁ ਕਬੀ ਦੂਰ ਨਹੀਂ ਹੋਤਾ ਹੈ, ਇਸ ਤੇ ਵਹੁ ਦ੍ਵੈਤ ਭਾਵ ਮੇਂ ਲਗੇ ਹੂਏ ਦੁਖ ਕੋ ਪਾਵਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਪਖੰਡ ਕਦੇ ਮੁੱਕਦਾ ਨਹੀਂ। ਉਹ ਮਾਇਆ ਦੇ ਮੋਹ ਵਿਚ ਦੁੱਖ ਸਹਾਰਦਾ ਰਹਿੰਦਾ ਹੈ।

ਪਦ ਅਰਥ ਮਨਮੁਖ ਪਾਖੰਡੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ ਵਿਖਾਵਾ। ਚੂਕੈ = ਮੁੱਕਦਾ। ਦੂਜੈ ਭਾਇ = ਮਾਇਆ ਦੇ ਮੋਹ ਵਿਚ।

SikhNet (Spanish)Los arrogantes Manmukjs nunca hacen a un lado su hipocresía y en el amor a la dualidad sufren dolor.

ਨਾਮੁ ਵਿਸਾਰਿ. ਬਿਖਿਆ ਮਨਿ ਰਾਤੇ; ਬਿਰਥਾ ਜਨਮੁ ਗਵਾਏ ॥

naam visaar. bikhiaa man raate; birathaa janam gavaae |

Sant Singh KhalsaForgetting the Naam, their minds are imbued with corruption. They waste away their lives uselessly.
Manmohan SinghForgetting the Name, their mind is imbued with sin and they lose their human life in Vain.
Manmohan Singh (Punjabi)ਨਾਮ ਨੂੰ ਭੁਲਾ, ਉਨ੍ਹਾਂ ਦਾ ਚਿੱਤ ਪਾਪ ਨਾਲ ਰੰਗਿਆ ਹੋਇਆ ਹੈ ਅਤੇ ਉਹ ਆਪਣੇ ਮਨੁੱਖਾ ਜੀਵਨ ਵਿਅਰਥ ਗੁਆ ਲੈਂਦੇ ਹਨ।
Fareedkot Teekaਵਾਹਿਗੁਰੂ ਕੇ ਨਾਮ ਕੋ ਵਿਸਾਰ ਕਰ ਕੇ ਤਿਨੋਂ ਕੇ ਮਨ ਵਿਸ਼ਿਓਂ ਮੇਂ ਰਾਤੇ ਹੂਏ ਹੈਂ, ਇਸੀ ਤੇ ਵਹੁ ਵਿਅਰਥ ਜਨਮ ਗਵਾਵਤੇ ਹੈਂ॥
Prof. Sahib Singhਪ੍ਰਭੂ-ਨਾਮ ਨੂੰ ਭੁਲਾ ਕੇ ਆਪਣੇ ਮਨੋਂ ਮਾਇਆ ਵਿਚ ਰੰਗਿਆ ਰਹਿਣ ਕਰਕੇ ਉਹ ਆਪਣੀ ਜ਼ਿੰਦਗੀ ਵਿਅਰਥ ਗਵਾਂਦਾ ਹੈ।

ਪਦ ਅਰਥ ਵਿਸਾਰਿ = ਭੁਲਾ ਕੇ। ਬਿਖਿਆ = ਮਾਇਆ। ਮਨਿ = ਮਨ ਦੀ ਰਾਹੀਂ, ਮਨੋਂ। ਰਾਤੇ = ਰੱਤੇ ਹੋਏ, ਮਸਤ।

SikhNet (Spanish)Olvidando el Naam sus mentes permanecen inmersas en la corrupción

ਇਹ ਵੇਲਾ ਫਿਰਿ ਹਥਿ. ਨ ਆਵੈ; ਅਨਦਿਨੁ ਸਦਾ ਪਛੁਤਾਏ ॥

eih velaa fir hath. na aavai; anadin sadaa pachhutaae |

Sant Singh KhalsaThis opportunity shall not come into their hands again; night and day, they shall always regret and repent.
Manmohan SinghThis opportunity come not to their hand again and night and day they ever regret.
Manmohan Singh (Punjabi)ਇਹ ਮੌਕਾ ਮੁੜ ਕੇ ਉਹਨਾਂ ਦੇ ਹੱਥ ਨਹੀਂ ਲਗਦਾ ਅਤੇ ਉਹ ਰੈਣ ਤੇ ਦਿਨ ਸਦੀਵ ਹੀ ਅਫਸੋਸ ਕਰਦੇ ਹਨ।
Fareedkot Teekaਪੁਨ: ਇਹੁ ਮਨੁਖ ਜਨਮ ਕਾ ਸਮਾਂ ਤਿਨੋਂ ਕੇ ਹਾਥ ਨਹੀਂ ਆਵੇਗਾ, ਤਿਸੀ ਤੇ ਦਿਨੇ ਰਾਤ ਸਦਾ ਪਸਚਾਤਾਪ ਕਰਤੇ ਰਹੇਂਗੇ॥
Prof. Sahib Singhਉਸ ਨੂੰ ਇਹ (ਮਨੁੱਖਾ ਜਨਮ ਦਾ) ਸਮਾ ਮੁੜ ਨਹੀਂ ਮਿਲਦਾ, (ਇਸ ਵਾਸਤੇ) ਸਦਾ ਹੱਥ ਮਲਦਾ ਰਹਿੰਦਾ ਹੈ।

ਪਦ ਅਰਥ ਹਥਿ ਨ ਆਵੈ = ਨਹੀਂ ਮਿਲਦਾ। ਹਥਿ = ਹੱਥ ਵਿਚ।

SikhNet (Spanish)y desperdician su vida vanamente. Esta oportunidad no llegará a su vida otra vez, día y noche continuarán viviendo arrepentidos.

ਮਰਿ ਮਰਿ ਜਨਮੈ ਕਦੇ. ਨ ਬੂਝੈ; ਵਿਸਟਾ ਮਾਹਿ ਸਮਾਏ ॥੨॥

mar mar janamai kade. na boojhai; visattaa maeh samaae |2|

Sant Singh KhalsaThey die and die again and again, only to be reborn, but they never understand. They rot away in manure. ||2||
Manmohan SinghThey die and dying are reborn. Their Lord, they realise not ever and putrefy in ordure.
Manmohan Singh (Punjabi)ਉਹ ਮਰ ਜਾਂਦੇ ਹਨ ਤੇ ਮਰ ਕੇ ਮੁੜ ਜੰਮਦੇ ਹਨ। ਆਪਣੇ ਸਾਈਂ ਨੂੰ ਉਹ ਕਦਾਚਿਤ ਅਨੁਭਵ ਨਹੀਂ ਕਰਦੇ ਅਤੇ ਗੰਦਗੀ ਅੰਦਰ ਹੀ ਸੜ ਗਲ ਜਾਂਦੇ ਹਨ।
Fareedkot Teekaਤਾਂ ਤੇ ਵਹੁ ਮਨਮੁਖ ਮਰ ਮਰ ਕਰ ਜਨਮੇਂਗੇ, ਗੁਰੋਂ ਤੇ ਬਿਨਾਂ ਸ੍ਵਰੂਪ ਕੋ ਕਬੀ ਸਮਝਤੇ ਨਹੀਂ। ਤਿਸੀ ਤੇ ਵਹੁ ਵਿਸ੍ਟਾ ਮੇਂ ਅਰਥਾਤ ਗਰਬ ਮੇਂ ਸਮਾਏ ਹੈਂ, ਭਾਵ ਜਨਮ ਮਰਨ ਕੋ ਪਾਵਤੇ ਜੋਨੀਓਂ ਮੇਂ ਜਾਤੇ ਹੈਂ॥੨॥
Prof. Sahib Singhਉਹ ਸਦਾ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ (ਸਹੀ ਜੀਵਨ-ਰਾਹ ਨੂੰ) ਸਮਝ ਨਹੀਂ ਸਕਦਾ, ਅਤੇ (ਵਿਕਾਰਾਂ ਦੇ) ਗੰਦ ਵਿਚ ਲੀਨ ਰਹਿੰਦਾ ਹੈ ॥੨॥

ਪਦ ਅਰਥ ਮਰਿ = ਮਰ ਕੇ। ਮਾਹਿ = ਵਿਚ ॥੨॥

SikhNet (Spanish)Mueren una y otra vez sólo para reencarnar de nuevo y nunca logran entender que se están pudriendo en medio del excremento. (2)

ਗੁਰਮੁਖਿ ਨਾਮਿ ਰਤੇ. ਸੇ ਉਧਰੇ; ਗੁਰ ਕਾ ਸਬਦੁ ਵੀਚਾਰਿ ॥

guramukh naam rate. se udhare; gur kaa sabad veechaar |

Sant Singh KhalsaThe Gurmukhs are imbued with the Naam, and are saved; they contemplate the Word of the Guru's Shabad.
Manmohan SinghThe Guru wards are imbued with the Lord's Name and reflect over the Guru's word, This wise are they emancipated.
Manmohan Singh (Punjabi)ਗੁਰੂ ਅਨੁਸਾਰੀ ਪ੍ਰਭੂ ਦੇ ਨਾਮ ਨਾਲ ਰੰਗੇ ਹੋਏ ਹਨ ਅਤੇ ਗੁਰਾਂ ਦੀ ਬਾਣੀ ਨੂੰ ਸੋਚਦੇ ਵਿਚਾਰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਕਲਿਆਣ ਹੋ ਜਾਂਦੀ ਹੈ।
Fareedkot Teekaਜੋ ਗੁਰਮੁਖ ਗੁਰੋਂ ਕੇ ਸਬਦ ਕੋ ਵੀਚਾਰ ਕਰ ਨਾਮ ਮੇਂ ਰਤੇ ਹੈਂ ਸੋਈ ਕਲ੍ਯਾਨ ਹੂਏ ਹੈਂ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹਰਿ-ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ।

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ। ਨਾਮਿ = ਨਾਮ (-ਰੰਗ) ਵਿਚ। ਸੇ = ਉਹ (ਬਹੁ-ਵਚਨ)।

SikhNet (Spanish)Los Gurmukjs viven imbuidos en el Naam y así son salvados, pues continuamente meditan en el Shabd del Guru.

ਜੀਵਨ ਮੁਕਤਿ ਹਰਿ ਨਾਮੁ ਧਿਆਇਆ; ਹਰਿ ਰਾਖਿਆ ਉਰਿ ਧਾਰਿ ॥

jeevan mukat har naam dhiaaeaa; har raakhiaa ur dhaar |

Sant Singh KhalsaMeditating on the Name of the Lord, they are Jivan-mukta, liberated while yet alive. They enshrine the Lord within their hearts.
Manmohan SinghThey meditate on the Lord's Name and keep the Lord enshrined in their mind, Thus do they obtain present salvation.
Manmohan Singh (Punjabi)ਉਹ ਪ੍ਰਭੂ ਦੇ ਨਾਮ ਦਾ ਆਰਾਧਨ ਕਰਦੇ ਅਤੇ ਪ੍ਰਭੂ ਨੂੰ ਆਪਣੇ ਮਨ ਵਿੱਚ ਟਿਕਾਈ ਰਖਦੇ ਹਨ। ਇਸ ਤਰ੍ਹਾਂ ਉਹ ਜੀਉਂਦੇ ਜੀ ਹੀ ਮੁਕਤੀ ਪਾ ਲੈਂਦੇ ਹਨ।
Fareedkot Teekaਤਿਨ ਜੀਵਨ ਮੁਕਤੀਓਂ ਨੇ ਹਰਿ ਨਾਮ ਕੋ ਰਿਦੇ ਮੇਂ ਧਿਆਇਆ ਹੈ ਔਰ ਹਰੀ ਰਿਦੇ ਮੇਂ ਧਾਰਿ ਰਖਿਆ ਹੈ, ਭਾਵ ਜਾਪ ਅਰ ਧ੍ਯਾਨੁ ਕੀਆ ਹੈ॥
Prof. Sahib Singhਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ ਜੀਊਂਦੇ ਹੀ (ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਹੀ) ਵਿਕਾਰਾਂ ਤੋਂ ਖ਼ਲਾਸੀ ਪਾਈ ਰੱਖਦੇ ਹਨ।

ਪਦ ਅਰਥ ਜੀਵਨ ਮੁਕਤਿ = ਜਿਨ੍ਹਾਂ ਨੂੰ ਜੀਊਂਦਿਆਂ ਹੀ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਹੋ ਜਾਂਦੀ ਹੈ। ਉਰਿ = ਹਿਰਦੇ ਵਿਚ।

SikhNet (Spanish)Meditando en el Nombre del Señor se convierten en Yivan Mukta, liberados en vida.

ਮਨੁ ਤਨੁ ਨਿਰਮਲੁ. ਨਿਰਮਲ ਮਤਿ ਊਤਮ; ਊਤਮ ਬਾਣੀ ਹੋਈ ॥

man tan niramal. niramal mat aootam; aootam baanee hoee |

Sant Singh KhalsaTheir minds and bodies are immaculate, their intellect is immaculate and sublime. Their speech is sublime as well.
Manmohan SinghTheir soul and body are immaculate. Immaculate and sublime is their speech too becomes sublime.
Manmohan Singh (Punjabi)ਉਨ੍ਹਾਂ ਦੀ ਆਤਮਾ ਤੇ ਦੇਹ ਪਵਿੱਤ੍ਰ ਹਨ। ਪਵਿੱਤ੍ਰ ਅਤੇ ਸਰੇਸ਼ਟ ਹੈ ਉਨ੍ਹਾਂ ਦੀ ਅਕਲ ਅਤੇ ਉਹਨਾਂ ਦੀ ਬੋਲ ਬਾਣੀ ਭੀ ਸਰੇਸ਼ਟ ਹੋ ਜਾਂਦੀ ਹੈ।
Fareedkot Teekaਤਿਨੋਂ ਕਾ ਮਨ ਨਿਰਮਲ ਹੈ ਅਰ ਤਨੁ ਭੀ ਨਿਰਮਲ ਭ੍ਯਾ ਹੈ ਔ ਤਿਨ ਕੀ (ਮਤਿ) ਬੁਧੀ ਊਤਮ ਭਈ ਹੈ ਔਰ ਬਾਣੀ ਭੀ ਉਤਮ ਹੋਈ ਹੈ॥
Prof. Sahib Singhਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ, ਉਹਨਾਂ ਦੀ ਮੱਤ ਉੱਚੀ ਹੋ ਜਾਂਦੀ ਹੈ, ਉਹਨਾਂ ਦਾ ਬੋਲ-ਚਾਲ ਉੱਤਮ ਹੋ ਜਾਂਦਾ ਹੈ।

ਪਦ ਅਰਥ ਨਿਰਮਲੁ = ਪਵਿੱਤਰ। ਬਾਣੀ = ਬੋਲ-ਚਾਲ।

SikhNet (Spanish)Ellos enaltecen al Señor en su corazón. Sus mentes y cuerpos son inmaculados, su intelecto sublime y su hablar también,

ਏਕੋ ਪੁਰਖੁ ਏਕੁ ਪ੍ਰਭੁ ਜਾਤਾ; ਦੂਜਾ ਅਵਰੁ. ਨ ਕੋਈ ॥੩॥

eko purakh ek prabh jaataa; doojaa avar. na koee |3|

Sant Singh KhalsaThey realize the One Primal Being, the One Lord God. There is no other at all. ||3||
Manmohan SinghThey know but the Unique being, their One Lord For them there is not any other.
Manmohan Singh (Punjabi)ਉਹ ਕੇਵਲ ਅਦੁੱਤੀ ਪੁਰਸ਼, ਆਪਣੇ ਇਕ ਸੁਆਮੀ ਨੂੰ ਹੀ ਜਾਣਦੇ ਹਨ। ਉਨ੍ਹਾਂ ਲਈ ਹੋਰ ਕੋਈ ਹੈ ਹੀ ਨਹੀਂ।
Fareedkot Teekaਤਿਨੋਂ ਨੇ ਏਕੋ ਏਕ ਅਦ੍ਵੈਤ ਪੁਰਖ ਪ੍ਰਭੂ ਕੋ ਜਾਣਿਆ ਹੈ, ਤਿਸ ਤੇ ਬਿਨਾਂ ਤਿਨ ਕੋ ਔਰ ਕੋਈ ਦ੍ਰਿਸਟ ਨਹੀਂ ਆਵਤਾ ਹੈ॥੩॥☬ਔਰ ਵਹੁ ਐਸੇ ਜਾਨਤੇ ਹੈਂ:
Prof. Sahib Singhਉਹ ਮਨੁੱਖ ਇਕ ਸਰਬ-ਵਿਆਪਕ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਈ ਰੱਖਦੇ ਹਨ (ਪ੍ਰਭੂ ਤੋਂ ਬਿਨਾ) ਕੋਈ ਹੋਰ ਦੂਜਾ (ਉਹਨਾਂ ਨੂੰ ਕਿਤੇ) ਨਹੀਂ (ਦਿੱਸਦਾ) ॥੩॥

ਪਦ ਅਰਥ ਜਾਤਾ = ਡੂੰਘੀ ਸਾਂਝ ਪਾ ਲਈ ॥੩॥

SikhNet (Spanish)pues ellos comprenden al Ser Primordial, Al Único Señor Dios, al Señor Inigualable. (3)

ਆਪੇ ਕਰੇ. ਕਰਾਏ ਪ੍ਰਭੁ ਆਪੇ; ਆਪੇ ਨਦਰਿ ਕਰੇਇ ॥

aape kare. karaae prabh aape; aape nadar karee |

Sant Singh KhalsaGod Himself is the Doer, and He Himself is the Cause of causes. He Himself bestows His Glance of Grace.
Manmohan SinghThe Lord Himself is the Doer and Himself the Cause. He of Himself casts His merciful glance.
Manmohan Singh (Punjabi)ਸੁਆਮੀ ਖੁਦ ਕਰਨ ਵਾਲਾ ਅਤੇ ਖੁਦ ਹੀ ਕਰਾਉਣ ਵਾਲਾ ਹੈ। ਉਹ ਆਪ ਹੀ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ।
Fareedkot Teekaਆਪੇ ਹੀ ਵਹੁ ਕਰਤਾ ਪੁਰਖ ਜੀਵੋਂ ਕੋ ਕਰਤਾ ਹੈ ਔ ਆਪੇ ਕਰਮੋਂ ਕੋ ਕਰਾਵਤਾ ਹੈ ਔਰ ਆਪ ਹੀ ਇਨ ਪਰ ਕਿਰਪਾ ਦ੍ਰਿਸ੍ਟੀ ਕਰਤਾ ਹੈ॥
Prof. Sahib Singhਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ ਤੇ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ ਮਿਹਰ ਦੀ ਨਿਗਾਹ (ਜੀਵਾਂ ਉਤੇ) ਕਰਦਾ ਹੈ।

ਪਦ ਅਰਥ ਆਪੇ = ਆਪ ਹੀ। ਨਦਰਿ = ਮਿਹਰ ਦੀ ਨਿਗਾਹ। ਕਰੇਇ = ਕਰਦਾ ਹੈ (ਇਕ-ਵਚਨ)।

SikhNet (Spanish)Dios Mismo es el Hacedor y Él Mismo la Causa de causas y Él Mismo otorga su Mirada de Gracia.

ਮਨੁ ਤਨੁ ਰਾਤਾ. ਗੁਰ ਕੀ ਬਾਣੀ; ਸੇਵਾ ਸੁਰਤਿ ਸਮੇਇ ॥

man tan raataa. gur kee baanee; sevaa surat samee |

Sant Singh KhalsaMy mind and body are imbued with the Word of the Guru's Bani. My consciousness is immersed in His service.
Manmohan SinghMy soul and body are imbued with the Guru's hymns and my mind is merged in the Lord's service.
Manmohan Singh (Punjabi)ਮੇਰੀ ਆਤਮਾ ਅਤੇ ਦੇਹ ਗੁਰਾਂ ਦੀ ਬਾਣੀ ਨਾਲ ਰੰਗੇ ਹੋਏ ਹਨ ਅਤੇ ਮੇਰਾ ਮਨ ਪ੍ਰਭੂ ਦੀ ਚਾਕਰੀ ਅੰਦਰ ਲੀਨ ਹੋਇਆ ਹੈ।
Fareedkot Teekaਐਸੇ ਜਾਣ ਕਰ ਤਿਨੋਂ ਕਾ ਮਨ ਸਦਾ ਗੁਰੋਂ ਕੀ ਬਾਣੀ ਮੇਂ ਰਾਤਾ ਹੂਆ ਹੈ ਔਰ ਸਤਿਗੁਰੋਂ ਕੀ ਸੇਵਾ ਮੇਂ ਹੀ ਸੁਰਤ ਕੋ ਤਿਨੋਂ ਨੇ (ਸਮੇਇ) ਸਮਾਵਣਾ ਕੀਆ ਹੂਆ ਹੈ॥
Prof. Sahib Singh(ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦਾ) ਮਨ (ਉਸ ਦਾ) ਤਨ ਗੁਰੂ ਦੀ ਬਾਣੀ (ਦੇ ਰੰਗ) ਵਿਚ ਰੰਗਿਆ ਰਹਿੰਦਾ ਹੈ, ਉਸ ਦੀ ਸੁਰਤ (ਪ੍ਰਭੂ ਦੀ) ਭਗਤੀ ਵਿਚ ਲੀਨ ਰਹਿੰਦੀ ਹੈ।

ਪਦ ਅਰਥ ਰਾਤਾ = ਰੰਗਿਆ ਹੋਇਆ। ਸੇਵਾ = ਭਗਤੀ। ਸਮੇਇ = ਸਮਾਈ ਰਹਿੰਦੀ ਹੈ, ਲੀਨ ਰਹਿੰਦੀ ਹੈ।

SikhNet (Spanish)Mi mente y cuerpo están imbuidos en la Palabra del Bani del Guru y mi Conciencia está inmersa en Su Servicio.

ਅੰਤਰਿ ਵਸਿਆ ਅਲਖ ਅਭੇਵਾ; ਗੁਰਮੁਖਿ ਹੋਇ ਲਖਾਇ ॥

antar vasiaa alakh abhevaa; guramukh hoe lakhaae |

Sant Singh KhalsaThe Unseen and Inscrutable Lord dwells deep within. He is seen only by the Gurmukh.
Manmohan SinghThe Indiscernible and Inscrutable Lord abides within the mind, but through the Guru's grace alone, He is realised.
Manmohan Singh (Punjabi)ਅਦ੍ਰਿਸ਼ਟ ਅਤੇ ਭੇਦ-ਰਹਿਤ ਪ੍ਰਭੂ ਅੰਤਸ਼ਕਰਨ ਅੰਦਰ ਵਸਦਾ ਹੈ, ਪ੍ਰਰੰਤੂ ਕੇਵਲ ਗੁਰਾਂ ਦੀ ਦਇਆ ਰਾਹੀਂ ਹੀ, ਉਹ ਅਨੁਭਵ ਕੀਤਾ ਜਾਂਦਾ ਹੈ।
Fareedkot Teekaਤਾਂ ਤੇ ਸਰਬ ਕੇ ਅੰਤਰ ਜੋ ਅਲਖ ਅਭੇਵ ਸੂਰਪ ਵਸਿਆ ਹੂਆ ਹੈ, ਸੋ ਗੁਰਮੁਖ ਹੋਏ ਤੇ ਲਖੀਤਾ ਹੈ॥
Prof. Sahib Singhਉਸ ਦੇ ਅੰਦਰ ਅਲੱਖ ਅਤੇ ਅਭੇਵ ਪ੍ਰਭੂ ਪਰਗਟ ਹੋ ਜਾਂਦਾ ਹੈ। ਗੁਰੂ ਦੇ ਸਨਮੁਖ ਹੋ ਕੇ (ਉਹ ਅੰਦਰ ਵੱਸਦੇ ਪ੍ਰਭੂ ਨੂੰ) ਵੇਖ ਲੈਂਦਾ ਹੈ।

ਪਦ ਅਰਥ ਅੰਤਰਿ = ਅੰਦਰ। ਅਲਖ = ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ। ਅਭੇਵਾ = ਜਿਸ ਦਾ ਭੇਤ ਨ ਪਾਇਆ ਜਾ ਸਕੇ।

SikhNet (Spanish)El Señor Invisible e Inescrutable habita en la profundidad del interior, y sólo es visto por el Gurmukj.

ਨਾਨਕ. ਜਿਸੁ ਭਾਵੈ ਤਿਸੁ ਆਪੇ ਦੇਵੈ; ਭਾਵੈ ਤਿਵੈ ਚਲਾਇ ॥੪॥੫॥

naanak. jis bhaavai tis aape devai; bhaavai tivai chalaae |4|5|

Sant Singh KhalsaO Nanak, He gives to whomever He pleases. According to the Pleasure of His Will, He leads the mortals on. ||4||5||
Manmohan SinghNanak, with whomsoever the Lord is pleased, He Himself blesses with His Name and as He wills so drives He the mortal.
Manmohan Singh (Punjabi)ਨਾਨਕ ਜਿਹੜਾ ਕੋਈ ਭੀ ਸੁਆਮੀ ਨੂੰ ਚੰਗਾ ਲਗਦਾ ਹੈ, ਉਸ ਨੂੰ ਉਹ ਖੁਦ ਆਪਣਾ ਨਾਮ ਬਖਸ਼ਦਾ ਹੈ ਅਤੇ ਜਿਸ ਤਰ੍ਹਾਂ ਉਸ ਦੀ ਰਜ਼ਾ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀ ਨੂੰ ਤੋਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੋ ਭਾਵਤਾ ਹੈ ਤਿਸ ਕੋ ਗੁਰੋਂ ਦੁਆਰੇ ਵਾਹਿਗੁਰੂ ਆਪੇ ਹੀ ਨਾਮ ਦੇਤਾ ਹੈ, ਜੈਸੇ ਮਨ ਮੇਂ ਭਾਵਤਾ ਹੈ, ਤੈਸੇ ਹੀ ਜੀਵੋਂ ਕੋ ਚਲਾਵਤਾ ਹੈ॥੪॥੫॥☬ਨਾਮ ਕੇ ਜਾਪ ਕਾ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਨੂੰ ਭਾ ਜਾਂਦਾ ਹੈ ਉਸ ਨੂੰ ਇਹ ਦਾਤ ਬਖ਼ਸ਼ਦਾ ਹੈ। ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਉਹ (ਜੀਵਾਂ ਨੂੰ) ਜੀਵਨ-ਰਾਹ ਉਤੇ ਤੋਰਦਾ ਹੈ ॥੪॥੫॥

ਪਦ ਅਰਥ ਜਿਸੁ ਭਾਵੈ = ਜੋ ਤਿਸੁ ਭਾਵੈ, ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ। ਭਾਵੈ = ਜਿਵੇਂ ਉਸ ਦੀ ਰਜ਼ਾ ਹੁੰਦੀ ਹੈ। ਚਲਾਇ = ਜੀਵਨ-ਰਾਹ ਉਤੇ ਤੋਰਦਾ ਹੈ ॥੪॥੫॥

SikhNet (Spanish)Oh, dice Nanak, Él da a quién le place y de acuerdo a la Complacencia de su Voluntad guía al mortal en su Camino. (4-5)

Open this shabad →

Shabad Guru Amardas Ji Raag Malaar continues on Ang 1260

ਮਲਾਰ ਮਹਲਾ ੩ ਦੁਤੁਕੇ ॥

malaar mahalaa 3 dutuke |

Sant Singh KhalsaMalaar, Third Mehl, Dho-Thukay:
Manmohan SinghMalar 3rd Guru Dotukas.
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ ਦੋਤੁਕੇ।
SikhNet (Spanish)Malhar, Mejl Guru Amar Das, Tercer Canal Divino, Du-Tukas.

ਸਤਿਗੁਰ ਤੇ ਪਾਵੈ; ਘਰੁ ਦਰੁ ਮਹਲੁ ਸੁ ਥਾਨੁ ॥

satigur te paavai; ghar dar mehal su thaan |

Sant Singh KhalsaThrough the True Guru, the mortal obtains the special place, the Mansion of the Lord's Presence in his own home.
Manmohan SinghThrough the True Guru, one obtains the sublime place and the door of the Lord's Home and Mansion.
Manmohan Singh (Punjabi)ਸੱਚੇ ਗੁਰਾਂ ਦੇ ਰਾਹੀਂ ਬੰਦਾ ਸਰੇਸ਼ਟ ਅਸਥਾਨ ਅਤੇ ਪ੍ਰਭੂ ਦੇ ਧਾਮ ਮੰਦਰ ਦੇ ਬੂਹੇ ਨੂੰ ਪਾ ਲੈਂਦਾ ਹੈ।
Fareedkot Teekaਹੇ ਭਾਈ! ਸਤਿਗੁਰੋਂ ਤੇ ਹੀ ਇਹ ਜੀਵ ਸਰੀਰ ਘਰ ਮੇਂ ਜੋ ਸ੍ਰੇਸਟ ਅਸਥਾਨ ਅੰਤਸਕਰਨ ਹੈ ਤਿਸ ਮੇਂ (ਮਹਲੁ) ਸਰੂਪ ਕੇ ਦਰ ਗਿਆਨ ਕੋ ਪਾਵਤਾ ਹੈ॥
Prof. Sahib Singhਮਨੁੱਖ ਗੁਰੂ ਪਾਸੋਂ ਹੀ ਪਰਮਾਤਮਾ ਦਾ ਘਰ ਪ੍ਰਭੂ ਦਾ ਦਰ ਪ੍ਰਭੂ ਦਾ ਮਹਲ ਅਤੇ ਥਾਂ ਲੱਭ ਸਕਦਾ ਹੈ।

ਪਦ ਅਰਥ ਤੇ = ਤੋਂ, ਪਾਸੋਂ। ਘਰੁ ਦਰੁ ਮਹਲੁ = ਪਰਮਾਤਮਾ ਦਾ ਘਰ ਦਰ ਮਹਲ। ਸੁ = ਉਹ।

SikhNet (Spanish)Mediante el Guru Verdadero, el mortal obtiene un lugar especial, la Mansión de la Presencia del Señor en su propio hogar,

ਗੁਰਸਬਦੀ. ਚੂਕੈ ਅਭਿਮਾਨੁ ॥੧॥

gurasabadee. chookai abhimaan |1|

Sant Singh KhalsaThrough the Word of the Guru's Shabad, his egotistical pride is dispelled. ||1||
Manmohan SinghThrough the Guru's word one's ego is stilled.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਜੀਵ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ।
Fareedkot Teekaਗੁਰੋਂ ਕੇ ਸਬਦ ਕਰ ਕੇ ਇਸ ਕਾ ਦੇਹ ਅਭਿਮਾਨ ਦੂਰ ਹੋ ਜਾਤਾ ਹੈ॥੧॥
Prof. Sahib Singhਗੁਰੂ ਦੇ ਸ਼ਬਦ ਦੀ ਰਾਹੀਂ ਹੀ (ਮਨੁੱਖ ਦੇ ਅੰਦਰੋਂ) ਅਹੰਕਾਰ ਮੁੱਕਦਾ ਹੈ ॥੧॥

ਪਦ ਅਰਥ ਸਬਦੀ = ਸ਼ਬਦ ਦੀ ਰਾਹੀਂ। ਚੂਕੈ = ਮੁੱਕਦਾ ਹੈ ॥੧॥

SikhNet (Spanish)pues a través de la Palabra del Shabd del Guru su orgullo egoísta es disipado. (1)

ਜਿਨ ਕਉ ਲਿਲਾਟਿ ਲਿਖਿਆ; ਧੁਰਿ ਨਾਮੁ ॥

jin kau lilaatt likhiaa; dhur naam |

Sant Singh KhalsaThose who have the Naam inscribed on their foreheads,
Manmohan SinghThey, on whose forehead is writ the Lord's Name;
Manmohan Singh (Punjabi)ਜਿਨ੍ਹਾਂ ਦੇ ਮੱਥੇ ਉਤੇ ਪ੍ਰਭੂ ਦਾ ਨਾਮ ਲਿਖਿਆ ਹੋਇਆ ਹੈ,
Fareedkot Teekaਜਿਨੋਂ ਕੋ (ਧੁਰਿ) ਆਦੋਂ ਹੀ ਨਾਮ ਜਾਪ ਕਾ ਲੇਖ (ਲਿਲਾਟਿ) ਮਸਤਕ ਪਰ ਲਿਖਿਆ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਵਾਸਤੇ (ਉਹਨਾਂ ਦੇ) ਮੱਥੇ ਉਤੇ ਧੁਰ ਦਰਗਾਹ ਤੋਂ ਨਾਮ (ਦਾ ਸਿਮਰਨ) ਲਿਖਿਆ ਹੁੰਦਾ ਹੈ,

ਪਦ ਅਰਥ ਲਿਲਾਟਿ = ਮੱਥੇ ਉੱਤੇ। ਧੁਰਿ = ਧੁਰ ਦਰਗਾਹ ਤੋਂ।

SikhNet (Spanish)Quiénes traen el Naam inscrito en sus frentes meditan en Él día y noche,

ਅਨਦਿਨੁ ਨਾਮੁ ਸਦਾ ਸਦਾ ਧਿਆਵਹਿ; ਸਾਚੀ ਦਰਗਹ ਪਾਵਹਿ ਮਾਨੁ ॥੧॥ ਰਹਾਉ ॥

anadin naam sadaa sadaa dhiaaveh; saachee daragah paaveh maan |1| rahaau |

Sant Singh Khalsameditate on the Naam night and day, forever and ever. They are honored in the True Court of the Lord. ||1||Pause||
Manmohan Singhnight and day, they ever, ever meditate on the Name and obtain honour in the True court. Pause.
Manmohan Singh (Punjabi)ਰੈਣ ਅਤੇ ਦਿਨ ਉਹ ਸਦੀਵ, ਸਦੀਵ ਹੀ ਨਾਮ ਦਾ ਆਰਾਧਨ ਕਰਦੇ ਹਨ ਅਤੇ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦੇ ਹਨ। ਠਹਿਰਾਉ।
Fareedkot Teekaਵਹੁ (ਅਨਦਿਨੁ) ਨਿਰੰਤ੍ਰ ਮਨ ਬਾਣੀ ਕਰ ਸਦਾ ਨਾਮ ਕੋ ਧਿਆਵਤੇ ਹੈਂ, ਤਿਸੀ ਤੇ ਸੋ ਜਨ ਸਾਚੀ ਦਰਗਹਿ ਅਰਥਾਤੁ ਪ੍ਰਲੋਕ ਵਾ ਸਤਿਸੰਗ ਮੇਂ ਮਾਨ ਪਾਵਤੇ ਹੈਂ॥੧॥ ਰਹਾਉ ॥
Prof. Sahib Singhਉਹ ਮਨੁੱਖ ਹਰ ਵੇਲੇ ਸਦਾ ਹੀ ਸਦਾ ਹੀ ਨਾਮ ਸਿਮਰਦੇ ਰਹਿੰਦੇ ਹਨ, ਅਤੇ ਸਦਾ ਕਾਇਮ ਰਹਿਣ ਵਾਲੀ ਦਰਗਾਹ ਵਿਚ ਉਹ ਆਦਰ ਪ੍ਰਾਪਤ ਕਰਦੇ ਹਨ ॥੧॥ ਰਹਾਉ ॥

ਪਦ ਅਰਥ ਅਨਦਿਨੁ = (अनुदिनं) ਹਰ ਰੋਜ਼। ਧਿਆਵਹਿ = ਧਿਆਉਂਦੇ ਹਨ (ਬਹੁ-ਵਚਨ)। ਸਾਚੀ = ਸਦਾ ਕਾਇਮ ਰਹਿਣ ਵਾਲੀ। ਮਾਨੁ = ਆਦਰ, ਸਤਕਾਰ ॥੧॥ ਰਹਾਉ ॥

SikhNet (Spanish)por siempre y para siempre son honrados en la Corte Verdadera del Señor. (1-Pausa)

ਮਨ ਕੀ ਬਿਧਿ. ਸਤਿਗੁਰ ਤੇ ਜਾਣੈ; ਅਨਦਿਨੁ ਲਾਗੈ ਸਦ ਹਰਿ ਸਿਉ ਧਿਆਨੁ ॥

man kee bidh. satigur te jaanai; anadin laagai sad har siau dhiaan |

Sant Singh KhalsaFrom the True Guru, they learn the ways and means of the mind. Night and day, they focus their meditation on the Lord forever.
Manmohan SinghThrough the Guru, they know the way to subdue their mind and night and day, their attention ever remains fixed with God.
Manmohan Singh (Punjabi)ਗੁਰਾਂ ਦੇ ਰਾਹੀਂ, ਉਹ ਆਪਣੇ ਮਨ ਨੂੰ ਕਾਬੂ ਕਰਨ ਦਾ ਤਰੀਕਾ ਜਾਣ ਲੈਂਦੇ ਹਨ ਅਤੇ ਰੈਣ ਤੇ ਦਿਨ ਉਹਨਾਂ ਦੀ ਬਿਰਤੀ ਹਮੇਸ਼ਾਂ ਵਾਹਿਗੁਰੂ ਨਾਲ ਜੁੜੀ ਰਹਿੰਦੀ ਹੈ।
Fareedkot Teekaਜਬ ਮਨ ਚੰਚਲ ਕੇ ਵਸਿ ਕਰਨੇ ਕੀ ਵਿਧੀ ਸਤਿਗੁਰੋਂ ਤੇ ਜਾਣੈ ਤਬ ਇਸ ਕਾ ਨਿਰੰਤ੍ਰ ਹਰੀ ਕੇ ਸਾਥ ਸਦਾ ਧਿਆਨ ਲਾਗਤਾ ਹੈ॥
Prof. Sahib Singh(ਜਿਹੜਾ ਮਨੁੱਖ) ਗੁਰੂ ਪਾਸੋਂ ਮਨ (ਨੂੰ ਜਿੱਤਣ) ਦਾ ਢੰਗ ਸਿੱਖ ਲੈਂਦਾ ਹੈ, ਉਸ ਦੀ ਸੁਰਤ ਹਰ ਵੇਲੇ ਸਦਾ ਹੀ ਪਰਮਾਤਮਾ (ਦੇ ਚਰਨਾਂ) ਨਾਲ ਲੱਗੀ ਰਹਿੰਦੀ ਹੈ।

ਪਦ ਅਰਥ ਬਿਧਿ = ਤਰੀਕਾ, ਢੰਗ। ਜਾਣੈ = ਸਮਝਦਾ ਹੈ। ਸਦ = ਸਦਾ। ਸਿਉ = ਨਾਲ।

SikhNet (Spanish)Del Verdadero Guru ellos aprenden las formas y maneras de la mente, y día y noche enfocan su meditación en el Señor.

Open this shabad (11 lines, Angs 1259-1260) →

Ang 1259 of 1430