ਪ੍ਰਭਾਤੀ ਮਹਲਾ ੧ ॥
prabhaatee mahalaa 1 |
Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.
ਜੈ ਕਾਰਣਿ. ਬੇਦ ਬ੍ਰਹਮੈ ਉਚਰੇ; ਸੰਕਰਿ ਛੋਡੀ ਮਾਇਆ ॥
jai kaaran. bed brahamai uchare; sankar chhoddee maaeaa |
Sant Singh KhalsaFor His sake, Brahma uttered the Vedas, and Shiva renounced Maya.
Manmohan SinghFor whose sake Brahma uttered the Vedas and Shiva forsaken mammon.
Manmohan Singh (Punjabi)ਜਿਸ ਦੇ ਵਾਸਤੇ ਬ੍ਰਹਮੇ ਨੇ ਵੇਦ ਉਚਾਰਨ ਕੀਤੇ ਅਤੇ ਸ਼ਿਵਜੀ ਨੇ ਮੋਹਨੀ ਦਾ ਤਿਆਗ ਕੀਤਾ।
Fareedkot Teekaਜਿਸ ਕੇ ਵਾਸਤੇ ਬ੍ਰਹਮਾ ਜੀ ਨੇ ਬੇਦ ਉਚਾਰਣ ਕਰੇ ਹੈਂ ਔਰ (ਸੰਕਰਿ) ਸਿਵਜੀ ਨੇ ਮਾਇਆ ਕਾ ਤਿਆਗ ਕੀਆ ਹੈ, ਭਾਵ ਇਹ ਅਤੀਤ ਭੇਸ ਕਰਾ ਹੈ॥
Prof. Sahib Singhਜਿਸ ਪਰਮਾਤਮਾ ਦੇ ਮਿਲਾਪ ਦੀ ਖ਼ਾਤਰ ਬ੍ਰਹਮਾ ਨੇ ਵੇਦ ਉਚਾਰੇ, ਤੇ ਸ਼ਿਵ ਜੀ ਨੇ ਦੁਨੀਆ ਦੀ ਮਾਇਆ ਤਿਆਗੀ,ਪਦ ਅਰਥ ਜੈ = ਜਿਸ। ਜੈ ਕਾਰਣਿ = ਜਿਸ (ਪਰਮਾਤਮਾ ਦੇ ਮਿਲਾਪ) ਦੀ ਖ਼ਾਤਰ। ਬ੍ਰਹਮੈ = ਬ੍ਰਹਮਾ ਨੇ। ਸੰਕਰਿ = ਸ਼ੰਕਰ ਨੇ, ਸ਼ਿਵ ਨੇ।
SikhNet (Spanish)Por su propio bien Brahma recitó los Vedas y Shiva renunció a Maya.
ਜੈ ਕਾਰਣਿ. ਸਿਧ ਭਏ ਉਦਾਸੀ; ਦੇਵੀ ਮਰਮੁ. ਨ ਪਾਇਆ ॥੧॥
jai kaaran. sidh bhe udaasee; devee maram. na paaeaa |1|
Sant Singh KhalsaFor His sake, the Siddhas became hermits and renunciates; even the gods have not realized His Mystery. ||1||
Manmohan SinghFor whose sake the adepts become recluses and whose secret even the gods found not.
Manmohan Singh (Punjabi)ਜਿਸ ਦੀ ਖਾਤਰ ਪੂਰਨ ਪੁਰਸ਼ ਤਿਆਗੀ ਹੋ ਗਏ ਅਤੇ ਜਿਸ ਦੇ ਭੇਤ ਦਾ ਦੇਵਤਿਆਂ ਨੂੰ ਭੀ ਪਤਾ ਨਹੀਂ ਲੱਗਾ।
Fareedkot Teekaਪੁਨਾ ਜਿਸ ਕਾਰਨ ਸਿਧ ਜਗਤ ਸੇ ਉਦਾਸੀਨ ਭਏ ਹੈਂ, ਪਰੰਤੂ ਤਿਸ ਵਾਹਿਗੁਰੂ ਕਾ ਪੂਰਬੋਕਤ (ਦੇਵੀ) ਦੇਵਤਿਓਂ ਨੇ ਭੀ (ਮਰਮੁ) ਭੇਦ ਨਹੀਂ ਪਾਇਆ ਹੈ॥੧॥
Prof. Sahib Singhਜਿਸ ਪ੍ਰਭੂ ਨੂੰ ਪ੍ਰਾਪਤ ਕਰਨ ਵਾਸਤੇ ਜੋਗ-ਸਾਧਨਾ ਵਿਚ ਪੁੱਗੇ ਹੋਏ ਜੋਗੀ (ਦੁਨੀਆ ਵਲੋਂ) ਵਿਰਕਤ ਹੋ ਗਏ (ਉਹ ਬੜਾ ਬੇਅੰਤ ਹੈ), ਦੇਵਤਿਆਂ ਨੇ (ਭੀ) ਉਸ (ਦੇ ਗੁਣਾਂ) ਦਾ ਭੇਤ ਨਹੀਂ ਪਾਇਆ ॥੧॥ਪਦ ਅਰਥ ਸਿਧ = ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਦੇਵੀ = ਦੇਵੀਂ, ਦੇਵਤਿਆਂ ਨੇ। ਪਰਮੁ = ਭੇਦ ॥੧॥
SikhNet (Spanish)Por su bien los Siddhas se volvieron ermitaños y renunciantes. Aún los dioses no han tomado conciencia de Su Misterio. (1)
ਬਾਬਾ. ਮਨਿ ਸਾਚਾ, ਮੁਖਿ ਸਾਚਾ ਕਹੀਐ; ਤਰੀਐ ਸਾਚਾ ਹੋਈ ॥
baabaa. man saachaa, mukh saachaa kaheeai; tareeai saachaa hoee |
Sant Singh KhalsaO Baba, keep the True Lord in your mind, and utter the Name of the True Lord with your mouth; the True Lord will carry you across.
Manmohan SinghO Sire, enshrine the Name of that True Lord in thy mind, with thy mouth, utter thou, that True Lord, thou shall swim across.
Manmohan Singh (Punjabi)ਹੇ ਪਿਤਾ! ਉਸ ਸੱਚੇ ਸਾਈਂ ਨੂੰ ਤੂੰ ਆਪਣੇ ਹਿਰਦੇ ਅੰਦਰ ਟਿਕਾ, ਆਪਣੇ ਮੂੰਹ ਨਾਲ ਤੂੰ ਉਸ ਸੱਚੇ ਸਾਈਂ ਦੇ ਨਾਮ ਨੂੰ ਉਚਾਰ ਅਤੇ ਉਸ ਸੱਚੇ ਸਾਈਂ ਦੇ ਰਾਹੀਂ ਤੂੰ ਪਾਰ ਉਤਰ ਜਾਵੇਗਾ।
Fareedkot Teekaਹੇ ਭਾਈ! ਜਿਸ ਕੇ ਮਨ ਮੇਂ ਸਾਚਾ ਨਾਮ ਹੋਵੇ ਤਿਸੀ ਕਾ ਮਨ ਭੀ ਸਾਚਾ ਔਰ ਮੁਖ ਭੀ ਸਾਚਾ ਕਹੀਤਾ ਹੈ ਔਰ ਸੋਈ ਸੰਸਾਰ ਤੇ ਤਰਿਆ ਹੈ॥
Prof. Sahib Singhਹੇ ਭਾਈ! ਆਪਣੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਵਸਾਣਾ ਚਾਹੀਦਾ ਹੈ, ਮੂੰਹ ਨਾਲ ਸਦਾ-ਥਿਰ ਪ੍ਰਭੂ ਦੀਆਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ, (ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘ ਜਾਈਦਾ ਹੈ, ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ।ਪਦ ਅਰਥ ਬਾਬਾ = ਹੇ ਭਾਈ! ਮਨਿ = ਮਨ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਮੁਖਿ = ਮੂੰਹ ਵਿਚ। ਤਰੀਐ = ਤਰ ਜਾਈਦਾ ਹੈ। ਹੋਈ = ਹੋ ਜਾਈਦਾ ਹੈ।
SikhNet (Spanish)Oh, dice Baba, conserva al Señor en tu mente y recita el Nombre del Señor Verdadero con tu boca. El Señor Verdadero te llevará a través;
ਦੁਸਮਨੁ ਦੂਖੁ. ਨ ਆਵੈ ਨੇੜੈ; ਹਰਿ ਮਤਿ ਪਾਵੈ ਕੋਈ ॥੧॥ ਰਹਾਉ ॥
dusaman dookh. na aavai nerrai; har mat paavai koee |1| rahaau |
Sant Singh KhalsaEnemies and pain shall not even approach you; only a rare few realize the Wisdom of the Lord. ||1||Pause||
Manmohan SinghEnemy and pain shall come not near thee. Some rare indeed attain unto the Guru's instructions. Pause.
Manmohan Singh (Punjabi)ਵੈਰੀ ਅਤੇ ਪੀੜ ਤੇਰੇ ਲਾਗੇ ਨਹੀਂ ਲਗਣਗੇ। ਕੋਈ ਵਿਰਲਾ ਜਣਾ ਹੀ ਗੁਰਾਂ ਦੇ ਉਪਦੇਸ਼ ਨੂੰ ਪ੍ਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਜੋ ਕੋਈ ਐਸੀ ਹਰਿ ਨਾਮ ਜਪਨੇ ਕੀ ਬੁਧੀ ਕੋ ਪਾਵਤਾ ਹੈ ਤਿਸ ਤੇ ਨਿਕਟ ਸ਼ਤ੍ਰੂ ਔਰ ਦੁਖ ਨਹੀਂ ਆਵਤਾ ਹੈ॥੧॥ ਰਹਾਉ ॥
Prof. Sahib Singhਜੇਹੜਾ ਕੋਈ ਮਨੁੱਖ ਪਰਮਾਤਮਾ ਦਾ ਸਿਮਰਨ ਕਰਨ ਦੀ ਅਕਲ ਸਿੱਖ ਲੈਂਦਾ ਹੈ, ਕੋਈ ਵੈਰੀ ਉਸ ਉਤੇ ਜ਼ੋਰ ਨਹੀਂ ਪਾ ਸਕਦਾ, ਕੋਈ ਦੁੱਖ-ਕਲੇਸ਼ ਉਸ ਨੂੰ ਦਬਾ ਨਹੀਂ ਸਕਦਾ ॥੧॥ ਰਹਾਉ ॥ਪਦ ਅਰਥ ਨ ਆਵੈ ਨੇੜੈ = ਜ਼ੋਰ ਨਹੀਂ ਪਾ ਸਕਦਾ। ਹਰਿ ਮਤਿ = ਹਰੀ ਦਾ ਸਿਮਰਨ ਕਰਨ ਦੀ ਅਕਲ। ਕੋਈ = ਜੇਹੜਾ ਕੋਈ ॥੧॥ ਰਹਾਉ ॥
SikhNet (Spanish)el dolor y los enemigos no se te acercarán. Hay un reducido número de gente que concibe la Sabiduría del Señor. (1-Pausa)
ਅਗਨਿ ਬਿੰਬ ਪਵਣੈ ਕੀ ਬਾਣੀ; ਤੀਨਿ ਨਾਮ ਕੇ ਦਾਸਾ ॥
agan binb pavanai kee baanee; teen naam ke daasaa |
Sant Singh KhalsaFire, water and air make up the world; these three are the slaves of the Naam, the Name of the Lord.
Manmohan SinghThe World is make of the fire, water and air and these three are the slaves of the Lord's Name.
Manmohan Singh (Punjabi)ਸੰਸਾਰ ਅੱਗ, ਪਾਣੀ ਅਤੇ ਹਵਾ ਦਾ ਬਣਿਆ ਹੋਇਆ ਹੈ ਅਤੇ ਇਹ ਤਿੰਨੇ ਹੀ ਪ੍ਰਭੂ ਦੇ ਨਾਮ ਦੇ ਗੋਲੇ ਹਨ।
Fareedkot Teekaਅਗਨੀ ਔਰ (ਬਿੰਬ) ਜਲ ਔ ਪਵਨ ਕੀ; ਵਾ ਅਗਨ ਕਰ ਤਮੋਂ ਗੁਣ, (ਬਿੰਬ) ਸਤੋ ਗੁਣ, (ਪਵਣੈ) ਰਜੋ ਗੁਣ, ਇਨ ਤੀਨੋਂ ਗੁਣੋਂ ਸੇ ਸੰਸਾਰ ਕੀ (ਬਾਣੀ) ਬਨਾਵਟ ਹੈ। ਸੋਈ ਤੀਨ ਗੁਣ ਵਾ ਤੀਨ ਤਤ ਨਾਮ ਕੇ ਦਾਸ ਹੈਂ, ਭਾਵ ਨਾਮ ਜਪ ਕਰ ਤ੍ਰਿਗੁਣ ਸੰਸਾਰ ਤੇ ਰਹਿਤ ਹੋਈਤਾ ਹੈ॥
Prof. Sahib Singhਇਹ ਸਾਰਾ ਜਗਤ ਤਮੋ ਗੁਣ, ਸਤੋ ਗੁਣ ਤੇ ਰਜੋ ਗੁਣ ਦੀ ਰਚਨਾ ਹੈ (ਸਾਰੇ ਜੀਅ ਜੰਤ ਇਹਨਾਂ ਗੁਣਾਂ ਦੇ ਅਧੀਨ ਹਨ), ਪਰ ਇਹ ਤਿੰਨੇ ਗੁਣ ਪ੍ਰਭੂ ਦੇ ਨਾਮ ਦੇ ਦਾਸ ਹਨ (ਜੇਹੜੇ ਬੰਦੇ ਨਾਮ ਜਪਦੇ ਹਨ, ਉਹਨਾਂ ਉਤੇ ਇਹ ਤਿੰਨ ਗੁਣ ਆਪਣਾ ਜ਼ੋਰ ਨਹੀਂ ਪਾ ਸਕਦੇ)।ਪਦ ਅਰਥ ਅਗਨਿ = ਅੱਗ, ਤਮੋ ਗੁਣ। ਬਿੰਬ = ਪਾਣੀ, ਸਤੋਗੁਣ। ਪਵਣ = ਹਵਾ, ਰਜੋਗੁਣ। ਬਾਣੀ = ਬਣਤਰ, ਬਨਾਵਟ। ਤੀਨਿ = ਇਹ ਤਿੰਨੇ ਮਾਇਆ ਦੇ ਗੁਣ।
SikhNet (Spanish)El aire, el fuego y el agua hacen al mundo, éstos tres son esclavos del Naam, el Nombre del Señor.
ਤੇ ਤਸਕਰ ਜੋ ਨਾਮੁ. ਨ ਲੇਵਹਿ; ਵਾਸਹਿ ਕੋਟ ਪੰਚਾਸਾ ॥੨॥
te tasakar jo naam. na leveh; vaaseh kott panchaasaa |2|
Sant Singh KhalsaOne who does not chant the Naam is a thief, dwelling in the fortress of the five thieves. ||2||
Manmohan SinghHe, who utters not the Lord's Name, is like a thief, abiding in the fortress (body) of five desires.
Manmohan Singh (Punjabi)ਜੋ ਪ੍ਰਭੂ ਦੇ ਨਾਮ ਦਾ ਉਚਾਰਨ ਨਹੀਂ ਕਰਦਾ, ਉਹ ਉਸ ਚੋਰ ਸਮਾਨ ਹੈ ਜੋ ਪੰਜ ਖਾਹਿਸ਼ਾਂ (ਕਾਮ ਕ੍ਰੋਧ ਲੋਭ ਮੋਹ ਹੰਕਾਰ) ਦੇ ਕਿਲ੍ਹੇ ਵਿੱਚ ਫਸਿਆ ਹੋਇਆ ਹੈ।
Fareedkot Teekaਜੋ ਨਾਮ ਕੋ ਨਹੀਂ ਜਪਤੇ ਹੈਂ ਤੇ ਪੁਰਸ਼ ਚੋਰ ਹੈਂ। ਤਾਂ ਤੇ ਸੋ ਨਰ ਪਚਾਸਵਾਂ ਕਰੋੜ ਜੋ ਤਾਂਬੇ ਕੀ ਧਰਤੀ ਹੈ ਤਿਸ ਮੇਂ ਸਰਪ ਜੋਨੀ ਕੌ ਪਾਇ ਕਰ ਨਿਵਾਸ ਕਰਤੇ ਹੈਂ, ਭਾਵ ਅਤੀ ਦੁਖੀ ਹੋਤੇ ਹੈਂ॥੨॥
Prof. Sahib Singh(ਪਰ ਹਾਂ) ਜੇਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ (ਇਹਨਾਂ ਤਿੰਨਾਂ ਗੁਣਾਂ ਦੇ) ਚੋਰ ਹਨ (ਇਹਨਾਂ ਤੋਂ ਕੁੱਟ ਖਾਂਦੇ ਹਨ, ਕਿਉਂਕਿ) ਉਹ ਸਦਾ (ਕਾਮਾਦਿਕ) ਸ਼ੇਰਾਂ ਦੇ ਘੁਰਨਿਆਂ ਵਿਚ ਵੱਸਦੇ ਹਨ ॥੨॥ਪਦ ਅਰਥ ਤਸਕਰ = ਚੋਰ। ਵਾਸਹਿ = ਵੱਸਦੇ ਹਨ। ਕੋਟ = ਕਿਲ੍ਹੇ। ਪੰਚਾਸਾ = (पंच = अस्य पंचास्य a lion) ਸ਼ੇਰ। ਕੋਟ ਪੰਚਾਸਾ = ਸ਼ੇਰਾਂ ਦੇ ਕਿਲਿਆਂ ਵਿਚ, ਕਾਮਾਦਿਕ ਸ਼ੇਰਾਂ ਦੇ ਘੁਰਨਿਆਂ ਵਿਚ ॥੨॥
SikhNet (Spanish)Quien no canta el Naam es un ladrón que vive en el bosque de los cinco ladrones. (2)
ਜੇ ਕੋ ਏਕ ਕਰੈ ਚੰਗਿਆਈ; ਮਨਿ ਚਿਤਿ ਬਹੁਤੁ ਬਫਾਵੈ ॥
je ko ek karai changiaaee; man chit bahut bafaavai |
Sant Singh KhalsaIf someone does a good deed for someone else, he totally puffs himself up in his conscious mind.
Manmohan SinghIf some one does a good deed to another, then he is greatly puffed up in his mind and heart.
Manmohan Singh (Punjabi)ਜੇਕਰ ਕੋਈ ਜਣਾ ਕਿਸੇ ਨਾਲ ਇਕ ਨੇਕੀ ਕਰੇ, ਤਾਂ ਉਹ ਆਪਣੇ ਮਨੂਏ ਤੇ ਦਿਲ ਅੰਦਰ ਘਣੇਰਾ ਹੀ ਫੁਲਿਆ ਫਿਰਦਾ ਹੈ।
Fareedkot Teekaਜੇਕਰ ਕੋਈ ਮਨੁਖ ਕਿਸੀ ਪਰ ਏਕ ਭੀ (ਚੰਗਿਆਈ) ਭਲਿਆਈ ਕਰਤਾ ਹੈ ਤਬ ਤਿਸ ਪਰ ਮਨ ਚਿਤ ਕਰ ਬਹੁਤ ਹੰਕਾਰ ਸਹਤ ਬੋਲਤਾ ਹੈ, ਭਾਵ ਅਹਸਾਨ ਕਰਤਾ ਹੈ॥
Prof. Sahib Singh(ਵੇਖੋ, ਉਸ ਪਰਮਾਤਮਾ ਦੀ ਖੁਲ੍ਹ-ਦਿਲੀ!) ਜੇ ਕੋਈ ਬੰਦਾ (ਕਿਸੇ ਨਾਲ) ਕੋਈ ਇੱਕ ਭਲਾਈ ਕਰਦਾ ਹੈ; ਤਾਂ ਉਹ ਆਪਣੇ ਮਨ ਵਿਚ ਚਿੱਤ ਵਿਚ ਬੜੀਆਂ ਫੜਾਂ ਮਰਦਾ ਹੈ (ਬੜਾ ਮਾਣ ਕਰਦਾ ਹੈ, ਪਰ)ਪਦ ਅਰਥ ਏਕ ਚੰਗਿਆਈ = ਇੱਕ ਭਲਾਈ, ਇੱਕ ਭਲਾ ਕੰਮ। ਮਨਿ = ਮਨਿ ਵਿਚ। ਚਿਤਿ = ਚਿੱਤ ਵਿਚ। ਬਫਾਵੈ = ਫੜਾਂ ਮਾਰਦਾ ਹੈ।
SikhNet (Spanish)Si alguien hace algo bueno por alguien más, de inmediato se vanagloria en su mente.
ਏਤੇ ਗੁਣ ਏਤੀਆ ਚੰਗਿਆਈਆ; ਦੇਇ. ਨ ਪਛੋਤਾਵੈ ॥੩॥
ete gun eteea changiaaeea; dee. na pachhotaavai |3|
Sant Singh KhalsaThe Lord bestows so many virtues and so much goodness; He does not ever regret it. ||3||
Manmohan SinghBut thou, O Lord, who blesses with so many virtues and goodness, regret not.
Manmohan Singh (Punjabi)ਪਰ ਤੂੰ ਹੇ ਸਾਈਂ! ਜੋ ਐਨੀਆਂ ਨੇਕੀਆਂ ਅਤੇ ਭਲਿਆਈਆਂ ਬਖਸ਼ਦਾ ਹੈ, ਪਸ਼ਚਾਤਾਪ ਨਹੀਂ ਕਰਦਾ।
Fareedkot Teekaਪਰੰਤੂ ਸੋ ਵਾਹਿਗੁਰੂ ਇਸ ਜੀਵ ਕੋ ਇਤਨੇ, ਭਾਵ ਬਹੁਤੇ ਗੁਣ ਔਰ ਇਤਨੀਆਂ, ਭਾਵ ਬਹੁਤੀਆਂ ਚੰਗਿਆਈਆਂ ਦੇ ਕਰ ਪਸਚਾਤਾਪ ਨਹੀਂ ਕਰਤਾ ਹੈ। ਭਾਵ ਯੇਹਿ ਔਰ ਭੀ ਦਾਤ ਕਰਤਾ ਰਹਿਤਾ ਹੈ ਐਸਾ ਪਰ ਉਪਕਾਰੀ ਹੈ॥੩॥☬ਤਾਂ ਤੇ ਤਿਸ ਆਗੇ ਐਸੇ ਬੇਨਤੀ ਕਰਤੇ ਰਹੀਏ:
Prof. Sahib Singhਪਰਮਾਤਮਾ ਵਿਚ ਇਤਨੇ ਬੇਅੰਤ ਗੁਣ ਹਨ, ਉਹ ਇਤਨੀਆਂ ਭਲਾਈਆਂ ਕਰਦਾ ਹੈ, ਉਹ (ਸਭ ਜੀਵਾਂ ਨੂੰ ਦਾਤਾਂ) ਦੇਂਦਾ ਹੈ, ਪਰ ਦਾਤਾਂ ਦੇ ਦੇ ਕੇ ਕਦੇ ਅਫ਼ਸੋਸ ਨਹੀਂ ਕਰਦਾ (ਕਿ ਜੀਵ ਦਾਤਾਂ ਲੈ ਕੇ ਕਦਰ ਨਹੀਂ ਕਰਦੇ) ॥੩॥ਪਦ ਅਰਥ ਦੇਇ = (ਦਾਤਾਂ) ਦੇਂਦਾ ਹੈ ॥੩॥
SikhNet (Spanish)El Señor otorga tantas virtudes y bondades, pero Él nunca toma para Sí esa vanagloria. (3)
ਤੁਧੁ ਸਾਲਾਹਨਿ. ਤਿਨ ਧਨੁ ਪਲੈ; ਨਾਨਕ ਕਾ ਧਨੁ ਸੋਈ ॥
tudh saalaahan. tin dhan palai; naanak kaa dhan soee |
Sant Singh KhalsaThose who praise You gather the wealth in their laps; this is Nanak's wealth.
Manmohan SinghO Lord, they, who praise Thee, gather Thy Name's wealth in their then the death's courier summons him not for interrogation.
Manmohan Singh (Punjabi)ਹੇ ਪ੍ਰਭੂ! ਜੋ ਤੇਰਾ ਜੱਸ ਕਰਦੇ ਹਨ, ਉਨ੍ਹਾਂ ਦੀ ਝੋਲੀ ਵਿੱਚ ਤੇਰੇ ਨਾਮ ਦਾ ਪਦਾਰਥ ਪੈ ਜਾਂਦਾ ਹੈ। ਤੇਰੇ ਉਹ ਨਾਮ ਦੀ ਨਾਨਕ ਦਾ ਮਾਲ-ਧਨ ਹੈ।
Fareedkot Teekaਹੇ ਪ੍ਰਭ! ਜੋ ਸੰਤ ਜਨ ਤੁਝ ਕੋ ਸਲਾਹਿਤੇ ਹੈਂ ਤਿਨੋਂ ਕੇ ਪਲੇ ਨਾਮ ਰੂਪੀ ਧਨੁ ਹੈ। ਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰਾ ਭੀ ਸੋਈ ਨਾਮ ਹੀ ਧਨੁ ਹੈ॥
Prof. Sahib Singhਹੇ ਪ੍ਰਭੂ! ਜੇਹੜੇ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਉਹਨਾਂ ਦੇ ਹਿਰਦੇ ਵਿਚ ਤੇਰਾ ਨਾਮ-ਧਨ ਹੈ (ਉਹ ਅਸਲ ਧਨੀ ਹਨ), ਮੈਂ ਨਾਨਕ ਦਾ ਧਨ ਭੀ ਤੇਰਾ ਨਾਮ ਹੀ ਹੈ।ਪਦ ਅਰਥ ਸਾਲਾਹਨਿ = (ਜੋ ਜੀਵ) ਸਾਲਾਹੁੰਦੇ ਹਨ, ਸਿਫ਼ਤ-ਸਾਲਾਹ ਕਰਦੇ ਹਨ। ਤਿਨ ਪਲੈ = ਉਹਨਾਂ ਦੇ ਪੱਲੇ, ਉਹਨਾਂ ਦੇ ਹਿਰਦੇ ਵਿਚ। ਸੋਈ = ਉਹੀ ਹੈ। ਕੋ = ਕੋਈ ਬੰਦਾ।
SikhNet (Spanish)Quienes Te practican, reúnen la riqueza en su regazo.
ਜੇ ਕੋ ਜੀਉ ਕਹੈ. ਓਨਾ ਕਉ; ਜਮ ਕੀ ਤਲਬ. ਨ ਹੋਈ ॥੪॥੩॥
je ko jeeo kahai. onaa kau; jam kee talab. na hoee |4|3|
Sant Singh KhalsaWhoever shows respect to them is not summoned by the Messenger of Death. ||4||3||
Manmohan SinghIf some one pays homage to them, then the death's courier summons him not for interrogation.
Manmohan Singh (Punjabi)ਜੇਕਰ ਕੋਈ ਜਣਾ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ, ਤਦ ਮੌਤ ਦਾ ਦੂਤ ਉਸ ਨੂੰ ਪੁਛ-ਗਿਤ ਲਈ ਨਹੀਂ ਬੁਲਾਉਂਦਾ।
Fareedkot Teekaਜੇਕਰ ਤਿਨ ਸੰਤੋਂ ਕੀ ਕੋਈ ਜੀਉ ਕਰਕੇ, ਭਾਵ ਵਡਿਆਈ ਸੰਯੁਕਤ ਬੇਨਤੀ ਉਚਾਰਨ ਕਰਤਾ ਹੈ, ਤਿਨੋਂ ਕੋ ਭੀ ਪੁਨਾ ਜਮ ਕੀ ਤਲਬੀ ਨਹੀਂ ਹੋਤੀ ਹੈ। ਭਾਵ ਯੇਹਿ ਹੈ ਕਿ ਤਿਨੋਂ ਕੋ ਜਮੁ ਬੁਲਾਵਤਾ ਨਹੀਂ ਅਰੁ ਭੈ ਨਿਵਿਰਤ ਹੋ ਜਾਤਾ ਹੈ॥੪॥੩॥☬ਏਕ ਜੋਗੀ ਕੋ ਉਪਦੇਸ਼ ਅਰੁ ਪਰਮੇਸਰ ਕੇ ਵਾਸਤਵ ਸਰੂਪ ਕੋ ਕਹਤੇ ਹੂਏ ਉਸਤਤੀ ਕਰਤੇ ਹੈਂ:
Prof. Sahib Singh(ਜਿਨ੍ਹਾਂ ਦੇ ਪੱਲੇ ਨਾਮ-ਧਨ ਹੈ) ਜੇ ਕੋਈ ਉਹਨਾਂ ਨਾਲ ਆਦਰ-ਸਤਕਾਰ ਦਾ ਬੋਲ ਬੋਲਦਾ ਹੈ, ਤਾਂ ਜਮਰਾਜ (ਭੀ) ਉਹਨਾਂ ਤੋਂ ਕਰਮਾਂ ਦਾ ਲੇਖਾ ਨਹੀਂ ਪੁੱਛਦਾ (ਭਾਵ, ਉਹ ਮੰਦੇ ਪਾਸੇ ਵਲੋਂ ਹਟ ਜਾਂਦੇ ਹਨ) ॥੪॥੩॥ਪਦ ਅਰਥ ਜੀਉ ਕਹੈ = ਆਦਰ-ਸਤਕਾਰ ਦਾ ਬਚਨ ਬੋਲਦਾ ਹੈ। ਤਲਬ = ਪੁੱਛ ॥੪॥੩॥
SikhNet (Spanish)Y la riqueza de Nanak es pensar que quienes procuran respeto a aquéllos, no son arrastrados hasta el mensajero de la muerte. (4-3)