ੴ

ਸਿੱਖਬਾਣੀ · SikhBani

Ang 1328

Sri Guru Granth Sahib · Raag Prabhaatee · 5 shabads, 42 lines
Translations
Shabad Guru Nanak Dev Ji Raag Prabhaatee continued from Ang 1327

ਦੂਖਾ ਤੇ. ਸੁਖ ਊਪਜਹਿ; ਸੂਖੀ ਹੋਵਹਿ ਦੂਖ ॥

dookhaa te. sukh aoopajeh; sookhee hoveh dookh |

Sant Singh KhalsaOut of pain, pleasure is produced, and out of pleasure comes pain.
Manmohan SinghOut of pain wells up pleasure and after pleasure comes pain.
Manmohan Singh (Punjabi)ਪੀੜ ਤੋਂ ਖੁਸ਼ੀ ਉਤਪੰਨ ਹੁੰਦੀ ਹੈ ਅਤੇ ਖੁਸ਼ੀ ਮਗਰੋ ਪੀੜ ਆਉਂਦੀ ਹੈ।
Fareedkot Teekaਕਰਮੋਂ ਕੇ ਅਨੁਸਾਰ ਜੀਵੋਂ ਕੋ ਦੁਖੋਂ ਤੇ ਸੁਖ ਉਪਜਤੇ ਹੈਂ ਔਰ ਸੁਖੋਂ ਤੇ ਦੁਖ ਹੋਤੇ ਹੈਂ॥
Prof. Sahib Singh(ਦੁਨੀਆ ਵਾਲੇ ਦੁੱਖ-ਕਲੇਸ਼ ਭੀ ਪ੍ਰਭੂ ਦੀ ਬਖ਼ਸ਼ਸ਼ ਦਾ ਵਸੀਲਾ ਹਨ ਕਿਉਂਕਿ ਇਹਨਾਂ) ਦੁੱਖਾਂ ਤੋਂ (ਇਹਨਾਂ ਦੁੱਖਾਂ ਦੇ ਕਾਰਨ ਵਿਸ਼ੇ ਵਿਕਾਰਾਂ ਵਲੋਂ ਪਰਤਿਆਂ) ਆਤਮਕ ਸੁਖ ਪੈਦਾ ਹੋ ਜਾਂਦੇ ਹਨ, (ਤੇ ਦੁਨੀਆਵੀ ਭੋਗਾਂ ਦੇ) ਸੁਖਾਂ ਤੋਂ (ਆਤਮਕ ਤੇ ਸਰੀਰਕ) ਰੋਗ ਉਪਜਦੇ ਹਨ।

ਪਦ ਅਰਥ ਤੇ = ਤੋਂ।

SikhNet (Spanish)Del dolor el placer es producido y del placer viene el dolor.

ਜਿਤੁ ਮੁਖਿ ਤੂ ਸਾਲਾਹੀਅਹਿ; ਤਿਤੁ ਮੁਖਿ ਕੈਸੀ ਭੂਖ ॥੩॥

jit mukh too saalaaheeeh; tith mukh kaisee bhookh |3|

Sant Singh KhalsaThat mouth which praises You - what hunger could that mouth ever suffer? ||3||
Manmohan SinghThe mouth, with which Thou are praised, what hunger can ever inflict that mouth?
Manmohan Singh (Punjabi)ਜਿਸ ਮੂੰਹ ਨਾਲ ਤੇਰਾ ਜੱਸ ਕੀਤਾ ਜਾਂਦਾ ਹੈ, ਉਸ ਮੂੰਹ ਵਿੱਚ ਕਿਹੜੀ ਭੁਖ ਰਹਿ ਸਕਦੀ ਹੈ?
Fareedkot Teekaਹੇ ਵਾਹਿਗੁਰੂ! ਜਿਸ ਮੁਖ ਤੇ ਤੂੰ ਸਾਲਾਹੀਤਾ ਹੈਂ ਤਿਸ ਮੁਖ ਮੇਂ ਪਦਾਰਥੋਂ ਕੀ ਭੂਖ ਕੈਸੀ ਹੋਵੈ? ਭਾਵ ਇਹ ਕਿ ਜੋ ਸੰਤ ਜਨ ਤੇਰਾ ਨਾਮ ਜਪਤੇ ਹੈਂ ਤਿਨ ਕੋ ਪਦਾਰਥੋਂ ਕੀ ਤ੍ਰਿਸ਼ਨਾਂ ਕਦਾਚਿਤ ਨਹੀਂ ਹੋਤੀ ਹੈ॥੩॥
Prof. Sahib Singhਹੇ ਪ੍ਰਭੂ! ਜਿਸ ਮੂੰਹ ਨਾਲ ਤੇਰੀ ਸਿਫ਼ਤ-ਸਾਲਾਹ ਕੀਤੀ ਜਾਂਦੀ ਹੈ, ਉਸ ਮੂੰਹ ਵਿਚ ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ (ਤੇ ਮਾਇਆ ਦੀ ਭੁੱਖ ਦੂਰ ਹੋਇਆਂ ਸਾਰੇ ਦੁੱਖ-ਰੋਗ ਨਾਸ ਹੋ ਜਾਂਦੇ ਹਨ) ॥੩॥

ਪਦ ਅਰਥ ਜਿਤੁ ਮੁਖਿ = ਜਿਸ ਮੂੰਹ ਨਾਲ। ਤਿਤੁ ਮੁਖਿ = ਉਸ ਮੂੰਹ ਵਿਚ। ਭੂਖ = ਮਾਇਆ ਦੀ ਭੁੱਖ, ਤ੍ਰਿਸਨਾ ॥੩॥

SikhNet (Spanish)¿Podría esa que te alaba sufrir alguna vez? (3)

ਨਾਨਕ ਮੂਰਖੁ ਏਕੁ ਤੂ; ਅਵਰੁ ਭਲਾ ਸੈਸਾਰੁ ॥

naanak moorakh ek too; avar bhalaa saisaar |

Sant Singh KhalsaO Nanak, you alone are foolish; all the rest of the world is good.
Manmohan SinghThou alone are unwise, O Nana. Sublime is the rest of the world.
Manmohan Singh (Punjabi)ਕੇਵਲ ਤੂੰ ਹੀ ਬੇਸਮਝ ਹੈ, ਹੇ ਨਾਨਕ! ਸ਼੍ਰੇਸ਼ਟ ਹੈ ਬਾਕੀ ਦੀ ਦੁਨੀਆਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਸੰਸਾਰ ਮੈਂ ਮੂਰਖ ਔਰ ਭਲਾ ਏਕ ਤੂੰ ਹੀ ਹੋ ਰਹਾ ਹੈਂ; ਵਾ ਹੇ ਭਾਈ! ਤੂੰ ਐਸੇ ਬੇਨਤੀ ਕਰ ਏਕ ਮੈਂ ਹੀ ਮੂਰਖ ਹੂੰ ਔਰ ਸਰਬ ਸੰਸਾਰ ਭਲਾ ਹੈ॥
Prof. Sahib Singhਹੇ ਨਾਨਕ! (ਜੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ ਤਾਂ) ਸਿਰਫ਼ ਤੂੰ ਹੀ ਮੂਰਖ ਹੈਂ, ਤੇਰੇ ਨਾਲੋਂ ਹੋਰ ਸੰਸਾਰ ਚੰਗਾ ਹੈ।

ਪਦ ਅਰਥ ਏਕੁ ਤੂ = ਸਿਰਫ਼ ਤੂੰ ਹੀ। ਅਵਰੁ ਸੈਸਾਰੁ = ਬਾਕੀ ਸਾਰਾ ਸੰਸਾਰ।

SikhNet (Spanish)Oh, dice Nanak, eres un tonto y el resto del mundo no lo es.

ਜਿਤੁ ਤਨਿ ਨਾਮੁ. ਨ ਊਪਜੈ; ਸੇ ਤਨ ਹੋਹਿ ਖੁਆਰ ॥੪॥੨॥

jit tan naam. na aoopajai; se tan hohi khuaar |4|2|

Sant Singh KhalsaThat body in which the Naam does not well up - that body becomes miserable. ||4||2||
Manmohan SinghThe body, wherein the Name wells up not, miserable becomes that body.
Manmohan Singh (Punjabi)ਜਿਸ ਦੇਹ ਦੇ ਅੰਦਰ ਨਾਮ ਉਤਪੰਨ ਨਹੀਂ ਹੁੰਦਾ ਅਵਾਜ਼ਾਰ ਹੋ ਜਾਂਦੀ ਹੈ ਉਹ ਦੇਹ।
Fareedkot Teekaਤਾਂ ਤੇ ਜਿਸ ਜਿਸ ਤਨ ਮੇਂ ਤੇਰਾ ਨਾਮ ਨਹੀਂ ਉਪਜਤਾ ਹੈ, ਸੋਈ ਸੋਈ ਤਨ ਖੁਆਰ ਹੋਤੇ ਹੈਂ॥੪॥੨॥☬ਉਪਦੇਸ ਕਰਤੇ ਹੈਂ:
Prof. Sahib Singhਜਿਸ ਜਿਸ ਸਰੀਰ ਵਿਚ ਪ੍ਰਭੂ ਦਾ ਨਾਮ ਨਹੀਂ, ਉਹ ਸਰੀਰ (ਵਿਕਾਰਾਂ ਵਿਚ ਪੈ ਕੇ) ਖ਼ੁਆਰ ਹੁੰਦੇ ਹਨ ॥੪॥੨॥

ਪਦ ਅਰਥ ਜਿਤੁ ਤਨਿ = ਜਿਸ ਜਿਸ ਸਰੀਰ ਵਿਚ। ਸੇ ਤਨ = ਉਹ ਸਾਰੇ ਸਰੀਰ ॥੪॥੨॥

SikhNet (Spanish)El cuerpo en el que el Naam no habita, se vuelve miserable. (4-2)

Open this shabad (11 lines, Angs 1327-1328) →

Shabad Guru Nanak Dev Ji Raag Prabhaatee

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਜੈ ਕਾਰਣਿ. ਬੇਦ ਬ੍ਰਹਮੈ ਉਚਰੇ; ਸੰਕਰਿ ਛੋਡੀ ਮਾਇਆ ॥

jai kaaran. bed brahamai uchare; sankar chhoddee maaeaa |

Sant Singh KhalsaFor His sake, Brahma uttered the Vedas, and Shiva renounced Maya.
Manmohan SinghFor whose sake Brahma uttered the Vedas and Shiva forsaken mammon.
Manmohan Singh (Punjabi)ਜਿਸ ਦੇ ਵਾਸਤੇ ਬ੍ਰਹਮੇ ਨੇ ਵੇਦ ਉਚਾਰਨ ਕੀਤੇ ਅਤੇ ਸ਼ਿਵਜੀ ਨੇ ਮੋਹਨੀ ਦਾ ਤਿਆਗ ਕੀਤਾ।
Fareedkot Teekaਜਿਸ ਕੇ ਵਾਸਤੇ ਬ੍ਰਹਮਾ ਜੀ ਨੇ ਬੇਦ ਉਚਾਰਣ ਕਰੇ ਹੈਂ ਔਰ (ਸੰਕਰਿ) ਸਿਵਜੀ ਨੇ ਮਾਇਆ ਕਾ ਤਿਆਗ ਕੀਆ ਹੈ, ਭਾਵ ਇਹ ਅਤੀਤ ਭੇਸ ਕਰਾ ਹੈ॥
Prof. Sahib Singhਜਿਸ ਪਰਮਾਤਮਾ ਦੇ ਮਿਲਾਪ ਦੀ ਖ਼ਾਤਰ ਬ੍ਰਹਮਾ ਨੇ ਵੇਦ ਉਚਾਰੇ, ਤੇ ਸ਼ਿਵ ਜੀ ਨੇ ਦੁਨੀਆ ਦੀ ਮਾਇਆ ਤਿਆਗੀ,

ਪਦ ਅਰਥ ਜੈ = ਜਿਸ। ਜੈ ਕਾਰਣਿ = ਜਿਸ (ਪਰਮਾਤਮਾ ਦੇ ਮਿਲਾਪ) ਦੀ ਖ਼ਾਤਰ। ਬ੍ਰਹਮੈ = ਬ੍ਰਹਮਾ ਨੇ। ਸੰਕਰਿ = ਸ਼ੰਕਰ ਨੇ, ਸ਼ਿਵ ਨੇ।

SikhNet (Spanish)Por su propio bien Brahma recitó los Vedas y Shiva renunció a Maya.

ਜੈ ਕਾਰਣਿ. ਸਿਧ ਭਏ ਉਦਾਸੀ; ਦੇਵੀ ਮਰਮੁ. ਨ ਪਾਇਆ ॥੧॥

jai kaaran. sidh bhe udaasee; devee maram. na paaeaa |1|

Sant Singh KhalsaFor His sake, the Siddhas became hermits and renunciates; even the gods have not realized His Mystery. ||1||
Manmohan SinghFor whose sake the adepts become recluses and whose secret even the gods found not.
Manmohan Singh (Punjabi)ਜਿਸ ਦੀ ਖਾਤਰ ਪੂਰਨ ਪੁਰਸ਼ ਤਿਆਗੀ ਹੋ ਗਏ ਅਤੇ ਜਿਸ ਦੇ ਭੇਤ ਦਾ ਦੇਵਤਿਆਂ ਨੂੰ ਭੀ ਪਤਾ ਨਹੀਂ ਲੱਗਾ।
Fareedkot Teekaਪੁਨਾ ਜਿਸ ਕਾਰਨ ਸਿਧ ਜਗਤ ਸੇ ਉਦਾਸੀਨ ਭਏ ਹੈਂ, ਪਰੰਤੂ ਤਿਸ ਵਾਹਿਗੁਰੂ ਕਾ ਪੂਰਬੋਕਤ (ਦੇਵੀ) ਦੇਵਤਿਓਂ ਨੇ ਭੀ (ਮਰਮੁ) ਭੇਦ ਨਹੀਂ ਪਾਇਆ ਹੈ॥੧॥
Prof. Sahib Singhਜਿਸ ਪ੍ਰਭੂ ਨੂੰ ਪ੍ਰਾਪਤ ਕਰਨ ਵਾਸਤੇ ਜੋਗ-ਸਾਧਨਾ ਵਿਚ ਪੁੱਗੇ ਹੋਏ ਜੋਗੀ (ਦੁਨੀਆ ਵਲੋਂ) ਵਿਰਕਤ ਹੋ ਗਏ (ਉਹ ਬੜਾ ਬੇਅੰਤ ਹੈ), ਦੇਵਤਿਆਂ ਨੇ (ਭੀ) ਉਸ (ਦੇ ਗੁਣਾਂ) ਦਾ ਭੇਤ ਨਹੀਂ ਪਾਇਆ ॥੧॥

ਪਦ ਅਰਥ ਸਿਧ = ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਦੇਵੀ = ਦੇਵੀਂ, ਦੇਵਤਿਆਂ ਨੇ। ਪਰਮੁ = ਭੇਦ ॥੧॥

SikhNet (Spanish)Por su bien los Siddhas se volvieron ermitaños y renunciantes. Aún los dioses no han tomado conciencia de Su Misterio. (1)

ਬਾਬਾ. ਮਨਿ ਸਾਚਾ, ਮੁਖਿ ਸਾਚਾ ਕਹੀਐ; ਤਰੀਐ ਸਾਚਾ ਹੋਈ ॥

baabaa. man saachaa, mukh saachaa kaheeai; tareeai saachaa hoee |

Sant Singh KhalsaO Baba, keep the True Lord in your mind, and utter the Name of the True Lord with your mouth; the True Lord will carry you across.
Manmohan SinghO Sire, enshrine the Name of that True Lord in thy mind, with thy mouth, utter thou, that True Lord, thou shall swim across.
Manmohan Singh (Punjabi)ਹੇ ਪਿਤਾ! ਉਸ ਸੱਚੇ ਸਾਈਂ ਨੂੰ ਤੂੰ ਆਪਣੇ ਹਿਰਦੇ ਅੰਦਰ ਟਿਕਾ, ਆਪਣੇ ਮੂੰਹ ਨਾਲ ਤੂੰ ਉਸ ਸੱਚੇ ਸਾਈਂ ਦੇ ਨਾਮ ਨੂੰ ਉਚਾਰ ਅਤੇ ਉਸ ਸੱਚੇ ਸਾਈਂ ਦੇ ਰਾਹੀਂ ਤੂੰ ਪਾਰ ਉਤਰ ਜਾਵੇਗਾ।
Fareedkot Teekaਹੇ ਭਾਈ! ਜਿਸ ਕੇ ਮਨ ਮੇਂ ਸਾਚਾ ਨਾਮ ਹੋਵੇ ਤਿਸੀ ਕਾ ਮਨ ਭੀ ਸਾਚਾ ਔਰ ਮੁਖ ਭੀ ਸਾਚਾ ਕਹੀਤਾ ਹੈ ਔਰ ਸੋਈ ਸੰਸਾਰ ਤੇ ਤਰਿਆ ਹੈ॥
Prof. Sahib Singhਹੇ ਭਾਈ! ਆਪਣੇ ਮਨ ਵਿਚ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਵਸਾਣਾ ਚਾਹੀਦਾ ਹੈ, ਮੂੰਹ ਨਾਲ ਸਦਾ-ਥਿਰ ਪ੍ਰਭੂ ਦੀਆਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ, (ਇਸ ਤਰ੍ਹਾਂ ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਪਾਰ ਲੰਘ ਜਾਈਦਾ ਹੈ, ਉਸ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ।

ਪਦ ਅਰਥ ਬਾਬਾ = ਹੇ ਭਾਈ! ਮਨਿ = ਮਨ ਵਿਚ। ਸਾਚਾ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਮੁਖਿ = ਮੂੰਹ ਵਿਚ। ਤਰੀਐ = ਤਰ ਜਾਈਦਾ ਹੈ। ਹੋਈ = ਹੋ ਜਾਈਦਾ ਹੈ।

SikhNet (Spanish)Oh, dice Baba, conserva al Señor en tu mente y recita el Nombre del Señor Verdadero con tu boca. El Señor Verdadero te llevará a través;

ਦੁਸਮਨੁ ਦੂਖੁ. ਨ ਆਵੈ ਨੇੜੈ; ਹਰਿ ਮਤਿ ਪਾਵੈ ਕੋਈ ॥੧॥ ਰਹਾਉ ॥

dusaman dookh. na aavai nerrai; har mat paavai koee |1| rahaau |

Sant Singh KhalsaEnemies and pain shall not even approach you; only a rare few realize the Wisdom of the Lord. ||1||Pause||
Manmohan SinghEnemy and pain shall come not near thee. Some rare indeed attain unto the Guru's instructions. Pause.
Manmohan Singh (Punjabi)ਵੈਰੀ ਅਤੇ ਪੀੜ ਤੇਰੇ ਲਾਗੇ ਨਹੀਂ ਲਗਣਗੇ। ਕੋਈ ਵਿਰਲਾ ਜਣਾ ਹੀ ਗੁਰਾਂ ਦੇ ਉਪਦੇਸ਼ ਨੂੰ ਪ੍ਰਾਪਤ ਹੁੰਦਾ ਹੈ। ਠਹਿਰਾਉ।
Fareedkot Teekaਜੋ ਕੋਈ ਐਸੀ ਹਰਿ ਨਾਮ ਜਪਨੇ ਕੀ ਬੁਧੀ ਕੋ ਪਾਵਤਾ ਹੈ ਤਿਸ ਤੇ ਨਿਕਟ ਸ਼ਤ੍ਰੂ ਔਰ ਦੁਖ ਨਹੀਂ ਆਵਤਾ ਹੈ॥੧॥ ਰਹਾਉ ॥
Prof. Sahib Singhਜੇਹੜਾ ਕੋਈ ਮਨੁੱਖ ਪਰਮਾਤਮਾ ਦਾ ਸਿਮਰਨ ਕਰਨ ਦੀ ਅਕਲ ਸਿੱਖ ਲੈਂਦਾ ਹੈ, ਕੋਈ ਵੈਰੀ ਉਸ ਉਤੇ ਜ਼ੋਰ ਨਹੀਂ ਪਾ ਸਕਦਾ, ਕੋਈ ਦੁੱਖ-ਕਲੇਸ਼ ਉਸ ਨੂੰ ਦਬਾ ਨਹੀਂ ਸਕਦਾ ॥੧॥ ਰਹਾਉ ॥

ਪਦ ਅਰਥ ਨ ਆਵੈ ਨੇੜੈ = ਜ਼ੋਰ ਨਹੀਂ ਪਾ ਸਕਦਾ। ਹਰਿ ਮਤਿ = ਹਰੀ ਦਾ ਸਿਮਰਨ ਕਰਨ ਦੀ ਅਕਲ। ਕੋਈ = ਜੇਹੜਾ ਕੋਈ ॥੧॥ ਰਹਾਉ ॥

SikhNet (Spanish)el dolor y los enemigos no se te acercarán. Hay un reducido número de gente que concibe la Sabiduría del Señor. (1-Pausa)

ਅਗਨਿ ਬਿੰਬ ਪਵਣੈ ਕੀ ਬਾਣੀ; ਤੀਨਿ ਨਾਮ ਕੇ ਦਾਸਾ ॥

agan binb pavanai kee baanee; teen naam ke daasaa |

Sant Singh KhalsaFire, water and air make up the world; these three are the slaves of the Naam, the Name of the Lord.
Manmohan SinghThe World is make of the fire, water and air and these three are the slaves of the Lord's Name.
Manmohan Singh (Punjabi)ਸੰਸਾਰ ਅੱਗ, ਪਾਣੀ ਅਤੇ ਹਵਾ ਦਾ ਬਣਿਆ ਹੋਇਆ ਹੈ ਅਤੇ ਇਹ ਤਿੰਨੇ ਹੀ ਪ੍ਰਭੂ ਦੇ ਨਾਮ ਦੇ ਗੋਲੇ ਹਨ।
Fareedkot Teekaਅਗਨੀ ਔਰ (ਬਿੰਬ) ਜਲ ਔ ਪਵਨ ਕੀ; ਵਾ ਅਗਨ ਕਰ ਤਮੋਂ ਗੁਣ, (ਬਿੰਬ) ਸਤੋ ਗੁਣ, (ਪਵਣੈ) ਰਜੋ ਗੁਣ, ਇਨ ਤੀਨੋਂ ਗੁਣੋਂ ਸੇ ਸੰਸਾਰ ਕੀ (ਬਾਣੀ) ਬਨਾਵਟ ਹੈ। ਸੋਈ ਤੀਨ ਗੁਣ ਵਾ ਤੀਨ ਤਤ ਨਾਮ ਕੇ ਦਾਸ ਹੈਂ, ਭਾਵ ਨਾਮ ਜਪ ਕਰ ਤ੍ਰਿਗੁਣ ਸੰਸਾਰ ਤੇ ਰਹਿਤ ਹੋਈਤਾ ਹੈ॥
Prof. Sahib Singhਇਹ ਸਾਰਾ ਜਗਤ ਤਮੋ ਗੁਣ, ਸਤੋ ਗੁਣ ਤੇ ਰਜੋ ਗੁਣ ਦੀ ਰਚਨਾ ਹੈ (ਸਾਰੇ ਜੀਅ ਜੰਤ ਇਹਨਾਂ ਗੁਣਾਂ ਦੇ ਅਧੀਨ ਹਨ), ਪਰ ਇਹ ਤਿੰਨੇ ਗੁਣ ਪ੍ਰਭੂ ਦੇ ਨਾਮ ਦੇ ਦਾਸ ਹਨ (ਜੇਹੜੇ ਬੰਦੇ ਨਾਮ ਜਪਦੇ ਹਨ, ਉਹਨਾਂ ਉਤੇ ਇਹ ਤਿੰਨ ਗੁਣ ਆਪਣਾ ਜ਼ੋਰ ਨਹੀਂ ਪਾ ਸਕਦੇ)।

ਪਦ ਅਰਥ ਅਗਨਿ = ਅੱਗ, ਤਮੋ ਗੁਣ। ਬਿੰਬ = ਪਾਣੀ, ਸਤੋਗੁਣ। ਪਵਣ = ਹਵਾ, ਰਜੋਗੁਣ। ਬਾਣੀ = ਬਣਤਰ, ਬਨਾਵਟ। ਤੀਨਿ = ਇਹ ਤਿੰਨੇ ਮਾਇਆ ਦੇ ਗੁਣ।

SikhNet (Spanish)El aire, el fuego y el agua hacen al mundo, éstos tres son esclavos del Naam, el Nombre del Señor.

ਤੇ ਤਸਕਰ ਜੋ ਨਾਮੁ. ਨ ਲੇਵਹਿ; ਵਾਸਹਿ ਕੋਟ ਪੰਚਾਸਾ ॥੨॥

te tasakar jo naam. na leveh; vaaseh kott panchaasaa |2|

Sant Singh KhalsaOne who does not chant the Naam is a thief, dwelling in the fortress of the five thieves. ||2||
Manmohan SinghHe, who utters not the Lord's Name, is like a thief, abiding in the fortress (body) of five desires.
Manmohan Singh (Punjabi)ਜੋ ਪ੍ਰਭੂ ਦੇ ਨਾਮ ਦਾ ਉਚਾਰਨ ਨਹੀਂ ਕਰਦਾ, ਉਹ ਉਸ ਚੋਰ ਸਮਾਨ ਹੈ ਜੋ ਪੰਜ ਖਾਹਿਸ਼ਾਂ (ਕਾਮ ਕ੍ਰੋਧ ਲੋਭ ਮੋਹ ਹੰਕਾਰ) ਦੇ ਕਿਲ੍ਹੇ ਵਿੱਚ ਫਸਿਆ ਹੋਇਆ ਹੈ।
Fareedkot Teekaਜੋ ਨਾਮ ਕੋ ਨਹੀਂ ਜਪਤੇ ਹੈਂ ਤੇ ਪੁਰਸ਼ ਚੋਰ ਹੈਂ। ਤਾਂ ਤੇ ਸੋ ਨਰ ਪਚਾਸਵਾਂ ਕਰੋੜ ਜੋ ਤਾਂਬੇ ਕੀ ਧਰਤੀ ਹੈ ਤਿਸ ਮੇਂ ਸਰਪ ਜੋਨੀ ਕੌ ਪਾਇ ਕਰ ਨਿਵਾਸ ਕਰਤੇ ਹੈਂ, ਭਾਵ ਅਤੀ ਦੁਖੀ ਹੋਤੇ ਹੈਂ॥੨॥
Prof. Sahib Singh(ਪਰ ਹਾਂ) ਜੇਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ (ਇਹਨਾਂ ਤਿੰਨਾਂ ਗੁਣਾਂ ਦੇ) ਚੋਰ ਹਨ (ਇਹਨਾਂ ਤੋਂ ਕੁੱਟ ਖਾਂਦੇ ਹਨ, ਕਿਉਂਕਿ) ਉਹ ਸਦਾ (ਕਾਮਾਦਿਕ) ਸ਼ੇਰਾਂ ਦੇ ਘੁਰਨਿਆਂ ਵਿਚ ਵੱਸਦੇ ਹਨ ॥੨॥

ਪਦ ਅਰਥ ਤਸਕਰ = ਚੋਰ। ਵਾਸਹਿ = ਵੱਸਦੇ ਹਨ। ਕੋਟ = ਕਿਲ੍ਹੇ। ਪੰਚਾਸਾ = (पंच = अस्य पंचास्य a lion) ਸ਼ੇਰ। ਕੋਟ ਪੰਚਾਸਾ = ਸ਼ੇਰਾਂ ਦੇ ਕਿਲਿਆਂ ਵਿਚ, ਕਾਮਾਦਿਕ ਸ਼ੇਰਾਂ ਦੇ ਘੁਰਨਿਆਂ ਵਿਚ ॥੨॥

SikhNet (Spanish)Quien no canta el Naam es un ladrón que vive en el bosque de los cinco ladrones. (2)

ਜੇ ਕੋ ਏਕ ਕਰੈ ਚੰਗਿਆਈ; ਮਨਿ ਚਿਤਿ ਬਹੁਤੁ ਬਫਾਵੈ ॥

je ko ek karai changiaaee; man chit bahut bafaavai |

Sant Singh KhalsaIf someone does a good deed for someone else, he totally puffs himself up in his conscious mind.
Manmohan SinghIf some one does a good deed to another, then he is greatly puffed up in his mind and heart.
Manmohan Singh (Punjabi)ਜੇਕਰ ਕੋਈ ਜਣਾ ਕਿਸੇ ਨਾਲ ਇਕ ਨੇਕੀ ਕਰੇ, ਤਾਂ ਉਹ ਆਪਣੇ ਮਨੂਏ ਤੇ ਦਿਲ ਅੰਦਰ ਘਣੇਰਾ ਹੀ ਫੁਲਿਆ ਫਿਰਦਾ ਹੈ।
Fareedkot Teekaਜੇਕਰ ਕੋਈ ਮਨੁਖ ਕਿਸੀ ਪਰ ਏਕ ਭੀ (ਚੰਗਿਆਈ) ਭਲਿਆਈ ਕਰਤਾ ਹੈ ਤਬ ਤਿਸ ਪਰ ਮਨ ਚਿਤ ਕਰ ਬਹੁਤ ਹੰਕਾਰ ਸਹਤ ਬੋਲਤਾ ਹੈ, ਭਾਵ ਅਹਸਾਨ ਕਰਤਾ ਹੈ॥
Prof. Sahib Singh(ਵੇਖੋ, ਉਸ ਪਰਮਾਤਮਾ ਦੀ ਖੁਲ੍ਹ-ਦਿਲੀ!) ਜੇ ਕੋਈ ਬੰਦਾ (ਕਿਸੇ ਨਾਲ) ਕੋਈ ਇੱਕ ਭਲਾਈ ਕਰਦਾ ਹੈ; ਤਾਂ ਉਹ ਆਪਣੇ ਮਨ ਵਿਚ ਚਿੱਤ ਵਿਚ ਬੜੀਆਂ ਫੜਾਂ ਮਰਦਾ ਹੈ (ਬੜਾ ਮਾਣ ਕਰਦਾ ਹੈ, ਪਰ)

ਪਦ ਅਰਥ ਏਕ ਚੰਗਿਆਈ = ਇੱਕ ਭਲਾਈ, ਇੱਕ ਭਲਾ ਕੰਮ। ਮਨਿ = ਮਨਿ ਵਿਚ। ਚਿਤਿ = ਚਿੱਤ ਵਿਚ। ਬਫਾਵੈ = ਫੜਾਂ ਮਾਰਦਾ ਹੈ।

SikhNet (Spanish)Si alguien hace algo bueno por alguien más, de inmediato se vanagloria en su mente.

ਏਤੇ ਗੁਣ ਏਤੀਆ ਚੰਗਿਆਈਆ; ਦੇਇ. ਨ ਪਛੋਤਾਵੈ ॥੩॥

ete gun eteea changiaaeea; dee. na pachhotaavai |3|

Sant Singh KhalsaThe Lord bestows so many virtues and so much goodness; He does not ever regret it. ||3||
Manmohan SinghBut thou, O Lord, who blesses with so many virtues and goodness, regret not.
Manmohan Singh (Punjabi)ਪਰ ਤੂੰ ਹੇ ਸਾਈਂ! ਜੋ ਐਨੀਆਂ ਨੇਕੀਆਂ ਅਤੇ ਭਲਿਆਈਆਂ ਬਖਸ਼ਦਾ ਹੈ, ਪਸ਼ਚਾਤਾਪ ਨਹੀਂ ਕਰਦਾ।
Fareedkot Teekaਪਰੰਤੂ ਸੋ ਵਾਹਿਗੁਰੂ ਇਸ ਜੀਵ ਕੋ ਇਤਨੇ, ਭਾਵ ਬਹੁਤੇ ਗੁਣ ਔਰ ਇਤਨੀਆਂ, ਭਾਵ ਬਹੁਤੀਆਂ ਚੰਗਿਆਈਆਂ ਦੇ ਕਰ ਪਸਚਾਤਾਪ ਨਹੀਂ ਕਰਤਾ ਹੈ। ਭਾਵ ਯੇਹਿ ਔਰ ਭੀ ਦਾਤ ਕਰਤਾ ਰਹਿਤਾ ਹੈ ਐਸਾ ਪਰ ਉਪਕਾਰੀ ਹੈ॥੩॥☬ਤਾਂ ਤੇ ਤਿਸ ਆਗੇ ਐਸੇ ਬੇਨਤੀ ਕਰਤੇ ਰਹੀਏ:
Prof. Sahib Singhਪਰਮਾਤਮਾ ਵਿਚ ਇਤਨੇ ਬੇਅੰਤ ਗੁਣ ਹਨ, ਉਹ ਇਤਨੀਆਂ ਭਲਾਈਆਂ ਕਰਦਾ ਹੈ, ਉਹ (ਸਭ ਜੀਵਾਂ ਨੂੰ ਦਾਤਾਂ) ਦੇਂਦਾ ਹੈ, ਪਰ ਦਾਤਾਂ ਦੇ ਦੇ ਕੇ ਕਦੇ ਅਫ਼ਸੋਸ ਨਹੀਂ ਕਰਦਾ (ਕਿ ਜੀਵ ਦਾਤਾਂ ਲੈ ਕੇ ਕਦਰ ਨਹੀਂ ਕਰਦੇ) ॥੩॥

ਪਦ ਅਰਥ ਦੇਇ = (ਦਾਤਾਂ) ਦੇਂਦਾ ਹੈ ॥੩॥

SikhNet (Spanish)El Señor otorga tantas virtudes y bondades, pero Él nunca toma para Sí esa vanagloria. (3)

ਤੁਧੁ ਸਾਲਾਹਨਿ. ਤਿਨ ਧਨੁ ਪਲੈ; ਨਾਨਕ ਕਾ ਧਨੁ ਸੋਈ ॥

tudh saalaahan. tin dhan palai; naanak kaa dhan soee |

Sant Singh KhalsaThose who praise You gather the wealth in their laps; this is Nanak's wealth.
Manmohan SinghO Lord, they, who praise Thee, gather Thy Name's wealth in their then the death's courier summons him not for interrogation.
Manmohan Singh (Punjabi)ਹੇ ਪ੍ਰਭੂ! ਜੋ ਤੇਰਾ ਜੱਸ ਕਰਦੇ ਹਨ, ਉਨ੍ਹਾਂ ਦੀ ਝੋਲੀ ਵਿੱਚ ਤੇਰੇ ਨਾਮ ਦਾ ਪਦਾਰਥ ਪੈ ਜਾਂਦਾ ਹੈ। ਤੇਰੇ ਉਹ ਨਾਮ ਦੀ ਨਾਨਕ ਦਾ ਮਾਲ-ਧਨ ਹੈ।
Fareedkot Teekaਹੇ ਪ੍ਰਭ! ਜੋ ਸੰਤ ਜਨ ਤੁਝ ਕੋ ਸਲਾਹਿਤੇ ਹੈਂ ਤਿਨੋਂ ਕੇ ਪਲੇ ਨਾਮ ਰੂਪੀ ਧਨੁ ਹੈ। ਤਾਂ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਹਮਾਰਾ ਭੀ ਸੋਈ ਨਾਮ ਹੀ ਧਨੁ ਹੈ॥
Prof. Sahib Singhਹੇ ਪ੍ਰਭੂ! ਜੇਹੜੇ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਉਹਨਾਂ ਦੇ ਹਿਰਦੇ ਵਿਚ ਤੇਰਾ ਨਾਮ-ਧਨ ਹੈ (ਉਹ ਅਸਲ ਧਨੀ ਹਨ), ਮੈਂ ਨਾਨਕ ਦਾ ਧਨ ਭੀ ਤੇਰਾ ਨਾਮ ਹੀ ਹੈ।

ਪਦ ਅਰਥ ਸਾਲਾਹਨਿ = (ਜੋ ਜੀਵ) ਸਾਲਾਹੁੰਦੇ ਹਨ, ਸਿਫ਼ਤ-ਸਾਲਾਹ ਕਰਦੇ ਹਨ। ਤਿਨ ਪਲੈ = ਉਹਨਾਂ ਦੇ ਪੱਲੇ, ਉਹਨਾਂ ਦੇ ਹਿਰਦੇ ਵਿਚ। ਸੋਈ = ਉਹੀ ਹੈ। ਕੋ = ਕੋਈ ਬੰਦਾ।

SikhNet (Spanish)Quienes Te practican, reúnen la riqueza en su regazo.

ਜੇ ਕੋ ਜੀਉ ਕਹੈ. ਓਨਾ ਕਉ; ਜਮ ਕੀ ਤਲਬ. ਨ ਹੋਈ ॥੪॥੩॥

je ko jeeo kahai. onaa kau; jam kee talab. na hoee |4|3|

Sant Singh KhalsaWhoever shows respect to them is not summoned by the Messenger of Death. ||4||3||
Manmohan SinghIf some one pays homage to them, then the death's courier summons him not for interrogation.
Manmohan Singh (Punjabi)ਜੇਕਰ ਕੋਈ ਜਣਾ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ, ਤਦ ਮੌਤ ਦਾ ਦੂਤ ਉਸ ਨੂੰ ਪੁਛ-ਗਿਤ ਲਈ ਨਹੀਂ ਬੁਲਾਉਂਦਾ।
Fareedkot Teekaਜੇਕਰ ਤਿਨ ਸੰਤੋਂ ਕੀ ਕੋਈ ਜੀਉ ਕਰਕੇ, ਭਾਵ ਵਡਿਆਈ ਸੰਯੁਕਤ ਬੇਨਤੀ ਉਚਾਰਨ ਕਰਤਾ ਹੈ, ਤਿਨੋਂ ਕੋ ਭੀ ਪੁਨਾ ਜਮ ਕੀ ਤਲਬੀ ਨਹੀਂ ਹੋਤੀ ਹੈ। ਭਾਵ ਯੇਹਿ ਹੈ ਕਿ ਤਿਨੋਂ ਕੋ ਜਮੁ ਬੁਲਾਵਤਾ ਨਹੀਂ ਅਰੁ ਭੈ ਨਿਵਿਰਤ ਹੋ ਜਾਤਾ ਹੈ॥੪॥੩॥☬ਏਕ ਜੋਗੀ ਕੋ ਉਪਦੇਸ਼ ਅਰੁ ਪਰਮੇਸਰ ਕੇ ਵਾਸਤਵ ਸਰੂਪ ਕੋ ਕਹਤੇ ਹੂਏ ਉਸਤਤੀ ਕਰਤੇ ਹੈਂ:
Prof. Sahib Singh(ਜਿਨ੍ਹਾਂ ਦੇ ਪੱਲੇ ਨਾਮ-ਧਨ ਹੈ) ਜੇ ਕੋਈ ਉਹਨਾਂ ਨਾਲ ਆਦਰ-ਸਤਕਾਰ ਦਾ ਬੋਲ ਬੋਲਦਾ ਹੈ, ਤਾਂ ਜਮਰਾਜ (ਭੀ) ਉਹਨਾਂ ਤੋਂ ਕਰਮਾਂ ਦਾ ਲੇਖਾ ਨਹੀਂ ਪੁੱਛਦਾ (ਭਾਵ, ਉਹ ਮੰਦੇ ਪਾਸੇ ਵਲੋਂ ਹਟ ਜਾਂਦੇ ਹਨ) ॥੪॥੩॥

ਪਦ ਅਰਥ ਜੀਉ ਕਹੈ = ਆਦਰ-ਸਤਕਾਰ ਦਾ ਬਚਨ ਬੋਲਦਾ ਹੈ। ਤਲਬ = ਪੁੱਛ ॥੪॥੩॥

SikhNet (Spanish)Y la riqueza de Nanak es pensar que quienes procuran respeto a aquéllos, no son arrastrados hasta el mensajero de la muerte. (4-3)

Open this shabad →

Shabad Guru Nanak Dev Ji Raag Prabhaatee

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਜਾ ਕੈ ਰੂਪੁ ਨਾਹੀ. ਜਾਤਿ ਨਾਹੀ; ਨਾਹੀ ਮੁਖੁ ਮਾਸਾ ॥

jaa kai roop naahee. jaat naahee; naahee mukh maasaa |

Sant Singh KhalsaOne who has no beauty, no social status, no mouth, no flesh
Manmohan SinghHe, who has no form, no caste, no mouth and flesh,
Manmohan Singh (Punjabi)ਜਿਸ ਦਾ ਕੋਈ ਸਰੂਪ ਨਹੀਂ, ਜਾਤੀ ਨਹੀਂ, ਨਾਂ ਹੀ ਮੂੰਹ ਅਤੇ ਮਾਸ ਹੈ;
Fareedkot Teekaਜਿਸ ਵਾਹਿਗੁਰੂ ਕਾ ਕੋਈ ਰੂਪ ਨਹੀਂ ਹੈ ਔਰ ਕੋਈ ਜਾਤੀ ਨਹੀਂ ਹੈ, ਨਾ ਤਿਸ ਕੇ ਮੁਖਆਦੀ ਅੰਗ ਹੈਂ ਔ ਨਾ ਮਾਸੁ ਹੀ ਹੈ॥
Prof. Sahib Singh(ਹੇ ਜੋਗੀ!) ਜਿਨ੍ਹਾਂ ਪਾਸ ਰੂਪ ਨਹੀਂ, ਜਿਨ੍ਹਾਂ ਦੀ ਉੱਚੀ ਜਾਤਿ ਨਹੀਂ, ਜਿਨ੍ਹਾਂ ਦੇ ਸੋਹਣੇ ਨਕਸ਼ ਨਹੀਂ, ਜਿਨ੍ਹਾਂ ਪਾਸ ਸਰੀਰਕ ਬਲ ਨਹੀਂ,

ਪਦ ਅਰਥ ਜਾ ਕੈ = ਜਿਨ੍ਹਾਂ ਬੰਦਿਆਂ ਦੇ ਕੋਲ। ਮਾਸਾ = (ਪਿੰਡੇ ਤੇ) ਮਾਸ (ਭਾਵ, ਸਰੀਰਕ ਬਲ)।

SikhNet (Spanish)Aunque uno no sea bello, no tenga boca, carne o estatus social,

ਸਤਿਗੁਰਿ ਮਿਲੇ. ਨਿਰੰਜਨੁ ਪਾਇਆ; ਤੇਰੈ ਨਾਮਿ ਹੈ ਨਿਵਾਸਾ ॥੧॥

satigur mile. niranjan paaeaa; terai naam hai nivaasaa |1|

Sant Singh Khalsa- meeting with the True Guru, he finds the Immaculate Lord, and dwells in Your Name. ||1||
Manmohan Singhmeeting with the True Guru, I have attained unto that Immaculate Lord. I now ever abide in Thee, O my God.
Manmohan Singh (Punjabi)ਸੱਚੇ ਗੁਰਾਂ ਨਾਲ ਮਿਲ ਕੇ, ਮੈਂ ਉਸ ਪਵਿੱਤਰ ਪ੍ਰਭੂ ਨੂੰ ਪਾ ਲਿਆ ਹੈ। ਮੈਂ ਹੁਣ ਸਦਾ ਹੀ ਤੈਡੇ ਅੰਦਰ ਵਸਦਾ ਹਾਂ, ਹੇ ਮੇਰੇ ਵਾਹਿਗੁਰੂ!
Fareedkot Teekaਸਤਿਗੁਰੋਂ ਕੇ ਮਿਲਾਪ ਤੇ ਐਸੇ ਨਿਰੰਜਨ ਸਰੂਪ ਕੌ ਹਮ ਨੇ ਪਾਇ ਲੀਆ ਹੈ। ਹੇ ਭਾਈ! ਜੇਕਰ ਤਿਸ ਨਾਮੀ ਕਾ ਤੇਰੇ ਭੀ ਰਿਦੇ ਮੇਂ ਨਿਵਾਸ ਹੋ ਜਾਵੈਗਾ, ਭਾਵ ਰਿਦੇ ਮੇਂ ਧ੍ਯਾਵੇਗਾ ਤਬ ਤੂੰ ਭੀ ਤਿਸ ਕੇ ਸਰੂਪ ਕੌ ਪਾਇ ਲੇਵੇਂਗਾ॥੧॥
Prof. Sahib Singhਜਦੋਂ ਉਹ ਗੁਰੂ-ਚਰਨਾਂ ਵਿਚ ਜੁੜੇ, ਤਾਂ ਉਹਨਾਂ ਨੂੰ ਮਾਇਆ-ਰਹਿਤ ਪ੍ਰਭੂ ਮਿਲ ਪਿਆ। (ਹੇ ਪ੍ਰਭੂ! ਗੁਰੂ ਦੀ ਸਰਨ ਪੈਣ ਨਾਲ) ਉਹਨਾਂ ਦਾ ਨਿਵਾਸ ਤੇਰੇ ਨਾਮ ਵਿਚ ਹੋ ਗਿਆ ॥੧॥

ਪਦ ਅਰਥ ਸਤਿਗੁਰਿ = ਸਤਿਗੁਰੂ ਵਿਚ, ਗੁਰੂ ਦੇ ਚਰਨਾਂ ਵਿਚ। ਮਿਲੇ = ਜੁੜੇ। ਨਿਰੰਜਨੁ = ਉਹ ਪ੍ਰਭੂ ਜੋ ਮਾਇਆ ਦੀ ਕਾਲਖ ਤੋਂ ਰਹਿਤ ਹੈ। ਤੇਰੈ ਨਾਮਿ = (ਹੇ ਪ੍ਰਭੂ!) ਤੇਰੇ ਨਾਮ ਵਿਚ ॥੧॥

SikhNet (Spanish)encontrando al Guru Verdadero, encuentra al Señor Inmaculado y habita para siempre en Su Nombre. (1)

ਅਉਧੂ; ਸਹਜੇ ਤਤੁ ਬੀਚਾਰਿ ॥

aaudhoo; sahaje tat beechaar |

Sant Singh KhalsaO detached Yogi, contemplate the essence of reality,
Manmohan SinghO detached yogi, reflect thou on the quintessence in a state of equipoise,
Manmohan Singh (Punjabi)ਹੇ ਵਿਰਕਤ ਯੋਗੀ! ਤੂੰ ਅਡੋਲਤਾ ਦੀ ਅਵਸਥਾ ਅੰਦਰ ਅਸਲੀਅਤ ਦੀ ਸੋਚ ਵਿਚਾਰ ਕਰ,
Prof. Sahib Singhਹੇ ਜੋਗੀ! (ਤੂੰ ਘਰ ਬਾਰ ਛੱਡ ਕੇ ਪਿੰਡੇ ਤੇ ਸੁਆਹ ਮਲ ਕੇ ਹੀ ਇਹ ਸਮਝੀ ਬੈਠਾ ਹੈਂ ਕਿ ਤੂੰ ਜਨਮ ਮਰਨ ਦੇ ਚੱਕਰ ਵਿਚੋਂ ਨਿਕਲ ਗਿਆ ਹੈਂ, ਤੈਨੂੰ ਭੁਲੇਖਾ ਹੈ)। ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਸੁਰਤ ਜੋੜ।

ਪਦ ਅਰਥ ਅਉਧੂ = (ਉਹ ਸਾਧ ਜਿਸ ਨੇ ਮਾਇਆ ਵਾਲੇ ਬੰਧਨ ਤੋੜ ਕੇ ਪਰੇ ਸੁੱਟ ਦਿਤੇ ਹਨ, ਉਹ ਵਿਰਕਤ ਸਾਧ ਜੋ ਪਿੰਡੇ ਉਤੇ ਸੁਆਹ ਮਲੀ ਫਿਰਦੇ ਹਨ), ਹੇ ਅਉਧੂ! ਸਹਜੇ = ਸਹਜਿ, ਅਡੋਲ ਅਵਸਥਾ ਵਿਚ (ਟਿਕ ਕੇ)। ਤਤੁ = ਜਗਤ ਦਾ ਮੂਲ-ਪ੍ਰਭੂ। ਤਤੁ ਬੀਚਾਰਿ = ਜਗਤ ਦੇ ਮੂਲ ਪ੍ਰਭੂ (ਦੇ ਗੁਣਾਂ) ਨੂੰ ਵਿਚਾਰ, ਪ੍ਰਭੂ ਦੇ ਗੁਣਾਂ ਵਿਚ ਸੁਰਤ ਜੋੜ।

SikhNet (Spanish)Oh Yogui, que vives en el desapego, medita en la Esencia de la Realidad

ਜਾ ਤੇ ਫਿਰਿ; ਨ ਆਵਹੁ ਸੈਸਾਰਿ ॥੧॥ ਰਹਾਉ ॥

jaa te fir; na aavahu saisaar |1| rahaau |

Sant Singh Khalsaand you shall never again come to be born into the world. ||1||Pause||
Manmohan Singhwhereby, thou shall not come into the world again. Pause.
Manmohan Singh (Punjabi)ਜਿਸ ਦੁਆਰਾ ਤੂੰ ਮੁੜ ਕੇ ਜਗਤ ਅੰਦਰ ਨਹੀਂ ਆਵੇਗਾ। ਠਹਿਰਾਉ।
Fareedkot Teekaਹੇ (ਅਉਧੂ) ਅਵਧੂਤ ਜੋਗੀ! (ਸਹਜੇ) ਸਾਂਤੀ ਕਰ ਤਤ ਸਰੂਪ ਪਰਮੇਸ੍ਵਰ ਕਾ ਵੀਚਾਰ ਕਰੋ। ਜਿਸ ਵੀਚਾਰ ਕਰਨੇ ਸੇ ਫੇਰ ਸੰਸਾਰ ਮੇਂ ਨ ਆਵੋ, ਭਾਵ ਜਨਮ ਮ੍ਰਿਤ ਸੇ ਰਹਿਤ ਹੋਵੋ॥੧॥ ਰਹਾਉ ॥
Prof. Sahib Singh(ਇਹੀ ਤਰੀਕਾ ਹੈ) ਜਿਸ ਨਾਲ ਤੂੰ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਆਵੇਂਗਾ ॥੧॥ ਰਹਾਉ ॥

ਪਦ ਅਰਥ ਜਾ ਤੇ = ਜਿਸ ਨਾਲ, ਜਿਸ (ਉੱਦਮ) ਤੋਂ। ਸੰਸਾਰਿ = ਸੰਸਾਰ ਵਿਚ, ਜਨਮ ਮਰਨ ਦੇ ਚੱਕਰ ਵਿਚ ॥੧॥ ਰਹਾਉ ॥

SikhNet (Spanish)y así nunca más nacerás en este mundo. (1-Pausa)

ਜਾ ਕੈ ਕਰਮੁ ਨਾਹੀ. ਧਰਮੁ ਨਾਹੀ; ਨਾਹੀ ਸੁਚਿ ਮਾਲਾ ॥

jaa kai karam naahee. dharam naahee; naahee such maalaa |

Sant Singh KhalsaOne who does not have good karma or Dharmic faith, sacred rosary or mala
Manmohan SinghHe, who has no meritorious acts, no righteousness to his credit, nor meditates he on His Name through sacred rosary,
Manmohan Singh (Punjabi)ਜੇ ਕੋਈ ਚੰਗੇ ਅਮਲ ਨਾਂ ਕਰਦਾ ਹੋਵੇ, ਧਰਮ ਕਰਮ ਵਿੱਚ ਰੁਚੀ ਨਾਂ ਰਖਦਾ ਹੋਵੇ, ਨਾਂ ਪਵਿੱਤ੍ਰ ਤਸਬੀਹ ਦੁਆਰਾ ਅਕਾਲ ਪੁਰਖ ਦਾ ਜਾਪ ਕਰਦਾ ਹੋਵੇ,
Fareedkot Teekaਜਿਸ ਪ੍ਰਭੂ ਕੇ ਵਾਸਤਵ ਸਰੂਪ ਮੇਂ ਕਰਮੁ ਨਹੀਂ ਔਰ ਧਰਮੁ ਭੀ ਨਹੀਂ ਔਰ (ਸੁਚਿ) ਪਵਿਤ੍ਰਤਾ ਮਾਲਾ ਆਦੀ ਜਪੁ ਨਹੀਂ ਹੈ, ਭਾਵ ਨਿਰਾਵੈਰ ਹੈ॥
Prof. Sahib Singh(ਹੇ ਜੋਗੀ!) ਜੋ ਬੰਦੇ ਸ਼ਾਸਤ੍ਰਾਂ ਦਾ ਦੱਸਿਆ ਹੋਇਆ ਕੋਈ ਕਰਮ ਧਰਮ ਨਹੀਂ ਕਰਦੇ, ਜਿਨ੍ਹਾਂ ਚੌਕੇ ਆਦਿਕ ਦੀ ਕੋਈ ਸੁੱਚ ਨਹੀਂ ਰੱਖੀ, ਜਿਨ੍ਹਾਂ ਦੇ ਗਲ ਵਿਚ (ਤੁਲਸੀ ਆਦਿਕ ਦੀ) ਮਾਲਾ ਨਹੀਂ,

ਪਦ ਅਰਥ ਕਰਮੁ = ਧਾਰਮਿਕ ਰਸਮ। ਧਰਮ = ਵਰਨ ਆਸ਼੍ਰਮ ਵਾਲਾ ਕੋਈ ਕਰਮ। ਸੁਚਿ = ਚੌਕੇ ਆਦਿਕ ਵਾਲੀ ਸੁੱਚ।

SikhNet (Spanish)Quien no trae un buen Karma o tiene Fe en el Dharma, rosario sagrado o su Mala,

ਸਿਵ ਜੋਤਿ ਕੰਨਹੁ ਬੁਧਿ ਪਾਈ; ਸਤਿਗੁਰੂ ਰਖਵਾਲਾ ॥੨॥

siv jot kanahu budh paaee; satiguroo rakhavaalaa |2|

Sant Singh Khalsa- through the Light of God, wisdom is bestowed; the True Guru is our Protector. ||2||
Manmohan Singheven he is blessed with the sublime wisdom and ultimately a vision of the Lord, through the refuge of the true Guru, the Saviour.
Manmohan Singh (Punjabi)ਜੇ ਉਹ ਵੀ ਸੱਚੇ ਗੁਰੂ ਰਖਿਅਕ ਦੀ ਸ਼ਰਣਾਗਤ ਅੰਦਰ ਆ ਜਾਵੇ ਤਾਂ ਉਹ ਵੀ ਉਸ ਤੋਂ ਯਥਾਰਥ ਸਮਝ ਅਤੇ ਪ੍ਰਭੂ ਦੇ ਦੀਦਾਰ ਦੀ ਬਖਸ਼ਸ਼ ਪ੍ਰਾਪਤ ਕਰ ਲੈਂਦਾ ਹੈ।
Fareedkot Teekaਸਤਿਗੁਰੂ ਜੋ ਰਖ੍ਯਾ ਕਰਨੇ ਵਾਲਾ ਹੈ, ਤਿਸ (ਕੰਨਹੁ) ਪਾਸੋਂ ਮੈਨੇ (ਸਿਵ) ਕਲ੍ਯਾਨ ਰੂਪ ਜੋਤੀ ਹਰੀ ਕੋ ਜਾਨਣੇ ਕੀ ਬੁਧੀ ਪਾਈ ਹੈ॥੨॥
Prof. Sahib Singhਜਦੋਂ ਉਹਨਾਂ ਦਾ ਰਾਖਾ ਗੁਰੂ ਬਣ ਗਿਆ, ਉਹਨਾਂ ਨੂੰ ਕੱਲਿਆਣ-ਰੂਪ ਨਿਰੰਕਾਰੀ ਜੋਤਿ ਪਾਸੋਂ (ਉਸ ਦੀ ਸਿਫ਼ਤ-ਸਾਲਾਹ ਵਿਚ ਜੁੜਨ ਦੀ) ਅਕਲ ਮਿਲ ਗਈ ॥੨॥

ਪਦ ਅਰਥ ਸਿਵ ਜੋਤਿ = ਕੱਲਿਆਣ-ਰੂਪ ਪਰਮਾਤਮਾ ਦੀ ਜੋਤਿ। ਕੰਨਹੁ = ਕੋਲੋਂ, ਪਾਸੋਂ। ਬੁਧਿ = (ਤੱਤ ਬੀਚਾਰਨ ਦੀ) ਅਕਲ, ਪ੍ਰਭੂ ਦੇ ਗੁਣਾਂ ਵਿਚ ਸੁਰਤ ਜੋੜਨ ਦੀ ਸੂਝ ॥੨॥

SikhNet (Spanish)mediante la Luz de Dios, la Sabiduría le es conferida, pues el Guru Verdadero es Nuestro Protector. (2)

ਜਾ ਕੈ ਬਰਤੁ ਨਾਹੀ, ਨੇਮੁ ਨਾਹੀ; ਨਾਹੀ ਬਕਬਾਈ ॥

jaa kai barat naahee, nem naahee; naahee bakabaaee |

Sant Singh KhalsaOne who does not observe any fasts, make religious vows or chant
Manmohan SinghOne who fasts not, observes not any religious discipline, nor utters God's Name;
Manmohan Singh (Punjabi)ਜੋ ਰੋਜ਼ਾ ਨਹੀਂ ਰਖਦਾ, ਜਿਸ ਦੀ ਕੋਈ ਧਾਰਮਕ ਕ੍ਰਿਆ ਨਹੀਂ ਨਾਂ ਹੀ ਜੋ ਰੱਬ ਦਾ ਨਾਂ ਬੋਲਦਾ ਹੈ;
Fareedkot Teekaਜਿਸ ਸਤਿਗੁਰੂ ਕੇ ਬਰਤ ਆਦੀ ਦਿਖਲਾਵਾ ਨਹੀਂ ਹੈ ਔਰ ਨੇਮੁ ਭੀ ਨਹੀਂ ਹੈ, ਪੁਨਾ (ਬਕਬਾਈ) ਵਿਅਰਥ ਬੋਲਣਾ ਭੀ ਨਹੀਂ ਹੈ॥
Prof. Sahib Singh(ਹੇ ਜੋਗੀ!) ਜਿਨ੍ਹਾਂ ਬੰਦਿਆਂ ਨੇ ਕਦੇ ਕੋਈ ਵਰਤ ਨਹੀਂ ਰੱਖਿਆ, ਕੋਈ (ਇਹੋ ਜਿਹਾ ਹੋਰ) ਨੇਮ ਨਹੀਂ ਧਾਰਿਆ, ਜੇਹੜੇ ਸ਼ਾਸਤ੍ਰ-ਚਰਚਾ ਦੇ ਕੋਈ ਚਤੁਰਾਈ ਵਾਲੇ ਬੋਲ ਬੋਲਣੇ ਨਹੀਂ ਜਾਣਦੇ,

ਪਦ ਅਰਥ ਨੇਮੁ = ਕਰਮ ਕਾਂਡ ਅਨੁਸਾਰ ਰੋਜ਼ਾਨਾ ਕਰਨ ਵਾਲਾ ਕੋਈ ਕੰਮ। ਬਕਬਾਈ = ਹਵਾਈ ਬੋਲ, ਵਿਅਰਥ ਬਚਨ, ਚਤੁਰਾਈ ਦੇ ਬਚਨ।

SikhNet (Spanish)Quien no realiza ayunos, votos religiosos, o Salmos no tendrá la más mínima preocupación,

ਗਤਿ ਅਵਗਤਿ ਕੀ ਚਿੰਤ ਨਾਹੀ; ਸਤਿਗੁਰੂ ਫੁਰਮਾਈ ॥੩॥

gat avagat kee chint naahee; satiguroo furamaaee |3|

Sant Singh Khalsa- he does not have to worry about good luck or bad, if he obeys the Command of the True Guru. ||3||
Manmohan Singheven he need not worry for his good or bad plight, if he follows the true Guru's instructions.
Manmohan Singh (Punjabi)ਸੱਚੇ ਗੁਰੂ ਦੀ ਸਿਖਮਤ ਦੁਆਰਾ ਉਹ ਵੀ ਆਪਣੇ ਚੰਗੇ ਯਾ ਮੰਦੇ ਅੰਤ ਤੋਂ ਨਿਸਚਿੰਤ ਹੋ ਜਾਂਦਾ ਹੈ।
Fareedkot Teekaਜਿਨੋਂ ਕੋ ਐਸੇ ਸਤਿਗੁਰੋਂ ਨੇ ਅਪਨੀ ਸਿਖ੍ਯਾ ਫੁਰਮਾਈ ਹੈ ਤਿਨੋਂ ਕੋ (ਗਤਿ) ਮੋਖ ਹੋਨੇ ਕੀ ਔ (ਅਵਗਤਿ) ਨਾ ਮੋਖ ਹੋਨੇ ਕੀ ਕੋਈ ਚਿੰਤਾ ਨਹੀਂ ਰਹੀ ਹੈ, ਭਾਵ ਵੋਹ ਨਿਸਚਿੰਤ ਹੂਏ ਹੈਂ॥੩॥
Prof. Sahib Singhਜਦੋਂ ਗੁਰੂ ਦਾ ਉਪਦੇਸ਼ ਉਹਨਾਂ ਨੂੰ ਮਿਲਿਆ, ਤਾਂ ਮੁਕਤੀ ਜਾਂ ਨਰਕ ਦਾ ਉਹਨਾਂ ਨੂੰ ਕੋਈ ਫ਼ਿਕਰ ਸਹਿਮ ਨਾਹ ਰਹਿ ਗਿਆ ॥੩॥

ਪਦ ਅਰਥ ਗਤਿ = ਮੁਕਤੀ। ਅਵਗਤਿ = (ਮੁਕਤੀ ਦੇ ਉਲਟ) ਨਰਕ ਆਦਿਕ। ਚਿੰਤ = ਸਹਿਮ, ਫ਼ਿਕਰ। ਫੁਰਮਾਈ = ਹੁਕਮ, ਉਪਦੇਸ਼ ॥੩॥

SikhNet (Spanish)buena o mala suerte, si obedece el Mandato del Verdadero Guru. (3)

ਜਾ ਕੈ ਆਸ ਨਾਹੀ. ਨਿਰਾਸ ਨਾਹੀ; ਚਿਤਿ ਸੁਰਤਿ ਸਮਝਾਈ ॥

jaa kai aas naahee. niraas naahee; chit surat samajhaaee |

Sant Singh KhalsaOne who is not hopeful, nor hopeless, who has trained his intuitive consciousness
Manmohan SinghHe, who lives neither in hope, nor in hopelessness and has disciplined his mind and soul,
Manmohan Singh (Punjabi)ਜੋ ਨਾਂ ਉਮੈਦ ਤੇ ਨਾਂ ਹੀ ਬੇ-ਉਮੈਦੀ ਅੰਦਰ ਵਸਦਾ ਹੈ ਤੇ ਉਸ ਮਨ ਅਤੇ ਸਮਝ ਨੂੰ ਸੁਧਾਰ ਲਿਆ ਹੈ,
Fareedkot Teekaਜਿਸ ਸਤਿਗੁਰ ਕੇ ਨਾ ਕੋਈ ਆਸ ਹੈ ਨਾ ਕੋਈ ਨਿਰਾਸ ਹੈ, ਤਿਸ ਕੀ ਕ੍ਰਿਪਾ ਤੇ (ਚਿਤਿ) ਚੇਤਨ ਸਰੂਪ ਕੀ (ਸੁਰਤਿ) ਬੇਦ ਅਨੁਸਾਰ ਸਮਝ ਆਈ ਹੈ॥
Prof. Sahib Singhਜਿਸ ਜੀਵ ਪਾਸ ਧਨ-ਪਦਾਰਥ ਨਹੀਂ ਕਿ ਉਹ ਦੁਨੀਆ ਦੀਆਂ ਆਸਾਂ ਚਿੱਤ ਵਿਚ ਬਣਾਈ ਰੱਖੇ, ਜਿਸ ਜੀਵ ਦੇ ਚਿੱਤ ਵਿਚ ਮਾਇਆ ਵਲੋਂ ਉਪਰਾਮ ਹੋ ਕੇ ਗ੍ਰਿਹਸਤ-ਤਿਆਗ ਦੇ ਖ਼ਿਆਲ ਭੀ ਨਹੀਂ ਉਠਦੇ, ਜਿਸ ਨੂੰ ਕੋਈ ਅਜੇਹੀ ਸੁਰਤ ਨਹੀਂ ਸਮਝ ਨਹੀਂ,

ਪਦ ਅਰਥ ਆਸ = ਦੁਨੀਆ ਦੇ ਧਨ ਪਦਾਰਥ ਦੀਆਂ ਆਸਾਂ। ਨਿਰਾਸ = ਦੁਨੀਆ ਵਲੋਂ ਉਪਰਾਮ ਹੋ ਜਾਣ ਦੇ ਖ਼ਿਆਲ। ਜਾ ਕੈ ਚਿਤਿ = ਜਿਸ ਦੇ ਚਿੱਤ ਵਿਚ। ਸਮਝਾਈ = ਸਮਝ, ਸੂਝ।

SikhNet (Spanish)Quien está lleno de ansiedades o ha perdido la esperanza, pero ha entrenado su conciencia intuitiva,

ਤੰਤ ਕਉ. ਪਰਮ ਤੰਤੁ ਮਿਲਿਆ; ਨਾਨਕਾ ਬੁਧਿ ਪਾਈ ॥੪॥੪॥

tant kau. param tant miliaa; naanakaa budh paaee |4|4|

Sant Singh Khalsa- his being blends with the Supreme Being. O Nanak, his awareness is awakened. ||4||4||
Manmohan Singhthrough the wisdom gathered from the Guru, O Nanak, his soul blends with Supreme soul ultimately.
Manmohan Singh (Punjabi)ਉਸ ਦੀ ਮੁਨਸ਼ੀ ਆਤਮਾ ਉਸ ਮਹਾਨ ਆਤਮਾ ਨਾਲ ਮਿਲ ਜਾਂਦੀ ਹੈ, ਹੇ ਨਾਨਕ, ਜਿਸ ਨੇ ਗੁਰੂ ਜੀ ਤੋਂ ਪ੍ਰਾਪਤ ਕੀਤੀ ਯਥਾਰਥ ਸਮਝ ਦੁਆਰਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਸਤਿਗੁਰੋਂ ਤੇ ਐਸੀ ਬੁਧੀ ਪਾਈ ਹੈ ਤਬ ਇਸ ਤੰਤ ਜੀਵ ਕੋ ਈਸ੍ਵਰ ਕਾ ਮਿਲਾਪ ਹੂਆ ਹੈ, ਭਾਵ ਯੇਹ ਹੈ ਕਿ ਜੀਵ ਈਸ੍ਵਰ ਕੀ ਅਭੇਦਤਾ ਹੋਈ ਹੈ॥੪॥੪॥☬ਸਮਦ੍ਰਿਸ਼੍ਟੀ ਵਾਲੇ ਸਤਿਪੁਰਸੋਂ ਕੀ ਉਸਤਤੀ ਕਹ ਕਰ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! ਜਦੋਂ ਉਸ ਨੂੰ (ਸਤਿਗੁਰੂ ਪਾਸੋਂ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਨ ਦੀ) ਅਕਲ ਮਿਲਦੀ ਹੈ, ਤਾਂ ਉਸ ਜੀਵ ਨੂੰ ਪਰਮਾਤਮਾ ਮਿਲ ਪੈਂਦਾ ਹੈ ॥੪॥੪॥

ਪਦ ਅਰਥ ਤੰਤ = ਜੀਵਾਤਮਾ। ਪਰਮ ਤੰਤੁ = ਪਰਮ ਆਤਮਾ ਅਕਾਲ ਪੁਰਖ। ਬੁਧਿ = (ਪ੍ਰਭੂ ਦੇ ਗੁਣਾਂ ਵਿਚ ਸੁਰਤ ਜੋੜਨ ਦੀ) ਅਕਲ! ॥੪॥੪॥

SikhNet (Spanish)funde su ser con el Ser Supremo. Oh, dice Nanak, él despierta en su Conciencia. (4-4)

Open this shabad →

Shabad Guru Nanak Dev Ji Raag Prabhaatee

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਤਾ ਕਾ ਕਹਿਆ; ਦਰਿ ਪਰਵਾਣੁ ॥

taa kaa kahiaa; dar paravaan |

Sant Singh KhalsaWhat he says is approved in the Court of the Lord.
Manmohan SinghHis utterance is approved in the Lord's Court,
Manmohan Singh (Punjabi)ਕੇਵਲ ਉਸ ਦਾ ਆਖਿਆ ਹੀ ਪ੍ਰਭੂ ਦੇ ਦਰਬਾਰ ਅੰਦਰ ਕਬੂਲ ਪੈਦਾ ਹੈ,
Fareedkot Teekaਤਿਨ ਸੰਤ ਜਨੋਂ ਕਾ ਬਚਨ ਉਚਾਰਨ ਕੀਆ ਹੂਆ ਤੇਰੀ ਦਰਗਾਹਿ ਮੇਂ ਪਰਵਾਨ ਹੋਤਾ ਹੈ॥
Prof. Sahib Singh(ਪਰਮਾਤਮਾ ਦੀ ਰਜ਼ਾ ਬਾਰੇ) ਉਸ ਮਨੁੱਖ ਦਾ ਬੋਲਿਆ ਹੋਇਆ ਬਚਨ ਪਰਮਾਤਮਾ ਦੇ ਦਰ ਤੇ ਠੀਕ ਮੰਨਿਆ ਜਾਂਦਾ ਹੈ,

ਪਦ ਅਰਥ ਤਾ ਕਾ = ਉਸ ਮਨੁੱਖ ਦਾ। ਕਹਿਆ = ਬੋਲਿਆ ਹੋਇਆ ਬਚਨ। ਦਰਿ = ਪ੍ਰਭੂ ਦੇ ਦਰ ਤੇ। ਪਰਵਾਣੁ = ਕਬੂਲ, ਠੀਕ ਮੰਨਿਆ ਜਾਂਦਾ ਹੈ।

SikhNet (Spanish)Lo que diga será aprobado en la Corte del Señor

ਬਿਖੁ ਅੰਮ੍ਰਿਤੁ ਦੁਇ. ਸਮ ਕਰਿ ਜਾਣੁ ॥੧॥

bikh amrit due. sam kar jaan |1|

Sant Singh KhalsaHe looks upon poison and nectar as one and the same. ||1||
Manmohan Singhwho deems both poison and Nectar alike.
Manmohan Singh (Punjabi)ਜੋ ਜ਼ਹਿਰ ਅਤੇ ਸੁਧਾਰਸ ਦੋਨਾਂ ਨੂੰ ਇਕ ਸਮਾਨ ਸਮਝਦਾ ਹੈ।
Fareedkot Teekaਕਿਉਂਕਿ ਤਿਨੋਂ ਨੇ (ਬਿਖੁ ਅੰਮ੍ਰਿਤੁ) ਦੁਖ ਸੁਖ ਆਦੀ ਭੋਗੋਂ ਕੋ ਏਕ ਸਮਾਨ ਹੀ ਜਾਣਿਆ ਹੈ॥੧॥ ਯਥਾ "ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥☬ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥"
Prof. Sahib Singhਜੋ ਮਨੁੱਖ ਜ਼ਹਰ ਤੇ ਅੰਮ੍ਰਿਤ (ਦੁੱਖ ਤੇ ਸੁਖ) ਦੋਹਾਂ ਨੂੰ ਇਕੋ ਜਿਹਾ ਸਮਝਣ-ਜੋਗਾ ਹੋ ਜਾਂਦਾ ਹੈ। (ਕਿਉਂਕਿ ਉਹ ਮਨੁੱਖ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਿਨ੍ਹਾਂ ਨੂੰ ਸੁਖ ਜਾਂ ਦੁੱਖ ਮਿਲਦਾ ਹੈ ਉਹਨਾਂ ਸਭਨਾਂ ਵਿਚ ਪਰਮਾਤਮਾ ਆਪ ਮੌਜੂਦ ਹੈ) ॥੧॥

ਪਦ ਅਰਥ ਬਿਖੁ = ਜ਼ਹਿਰ (ਭਾਵ, ਦੁੱਖ)। ਅੰਮ੍ਰਿਤੁ = (ਭਾਵ, ਸੁਖ)। ਸਮ = ਬਰਾਬਰ। ਕਰਿ = ਕਰ ਕੇ। ਜਾਣੁ = ਜਾਣੂ, ਜੋ ਜਾਣਨ ਵਾਲਾ ਹੈ ॥੧॥

SikhNet (Spanish)y mirará al Néctar y al veneno de la misma forma. (1)

ਕਿਆ ਕਹੀਐ; ਸਰਬੇ ਰਹਿਆ ਸਮਾਇ ॥

kiaa kaheeai; sarabe rahiaa samaae |

Sant Singh KhalsaWhat can I say? You are permeating and pervading all.
Manmohan SinghWhat should I say, O Lord, except that Thou are contained amongst all,
Manmohan Singh (Punjabi)ਮੈਂ ਇਸ ਦੇ ਬਗੈਰ ਕੀ ਆਖਾਂ ਹੇ ਸੁਆਮੀ, ਕਿ ਤੂੰ ਸਾਰਿਆਂ ਅੰਦਰ ਰਮ ਰਿਹਾ ਹੈ,
Fareedkot Teekaਹੇ ਹਰੀ! ਜੋ ਸੰਤ ਤੁਝ ਕੋ ਸਰਬ ਮੇਂ (ਸਮਾਇ) ਵਿਆਪਕ ਹੋਇ ਰਹਾ ਜਾਨਤੇ ਹੈਂ ਤਿਨ ਕੀ ਗਤੀ ਕਿਆ ਉਚਾਰਨ ਕਰੀਏ, ਭਾਵ ਇਹ ਤਿਨ ਕੀ ਅਗ੍ਰਹ ਗਤੀ ਹੈ॥
Prof. Sahib Singh(ਕਿਸੇ ਨੂੰ ਸੁਖ ਹੈ ਕਿਸੇ ਨੂੰ ਦੁੱਖ ਮਿਲ ਰਿਹਾ ਹੈ, ਪਰ ਇਸ ਦੇ ਉਲਟ) ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਤੂੰ ਸਭ ਜੀਵਾਂ ਵਿਚ ਮੌਜੂਦ ਹੈਂ (ਜਿਨ੍ਹਾਂ ਨੂੰ ਸੁਖ ਜਾਂ ਦੁੱਖ ਮਿਲਦਾ ਹੈ ਉਹਨਾਂ ਵਿਚ ਭੀ ਤੂੰ ਆਪ ਹੀ ਵਿਆਪਕ ਹੈਂ, ਤੇ ਆਪ ਹੀ ਉਸ ਸੁਖ ਜਾਂ ਦੁੱਖ ਨੂੰ ਭੋਗ ਰਿਹਾ ਹੈਂ)

ਪਦ ਅਰਥ ਕਿਆ ਕਹੀਐ = ਕੁਝ ਆਖਿਆ ਨਹੀਂ ਜਾ ਸਕਦਾ। ਸਰਬੇ = ਸਭ ਜੀਵਾਂ ਵਿਚ।

SikhNet (Spanish)¿Qué podría decir? Estás prevaleciendo y compenetrándolo todo.

ਜੋ ਕਿਛੁ ਵਰਤੈ; ਸਭ ਤੇਰੀ ਰਜਾਇ ॥੧॥ ਰਹਾਉ ॥

jo kichh varatai; sabh teree rajaae |1| rahaau |

Sant Singh KhalsaWhatever happens, is all by Your Will. ||1||Pause||
Manmohan Singhand that whatever happens, all that in Thy will. Pause.
Manmohan Singh (Punjabi)ਅਤੇ ਜਿਹੜਾ ਕੁਛ ਭੀ ਹੁੰਦਾ ਹੈ, ਉਹ ਸਾਰਾ ਕੁਛ ਤੇਰੇ ਭਾਣੇ ਅੰਦਰ ਹੈ। ਠਹਿਰਾਉ।
Fareedkot Teekaਕਿਉਂਕਿ ਵਹੁ ਐਸੇ ਕਹਤੇ ਹੈਂ: ਹੇ ਪ੍ਰਭੂ! ਜੋ ਕੁਛ ਵਰਤ ਰਹਾ ਹੈ, ਸੋ ਸਭ ਤੇਰੀ (ਰਜਾਇ) ਆਗਿਆ ਹੈ, ਭਾਵ ਇਹ ਤੇਰੇ ਭਾਣੇ ਮੇਂ ਸਦਾ ਪ੍ਰਸੰਨ ਰਹਿਤੇ ਹੈਂ॥੧॥ ਰਹਾਉ ॥
Prof. Sahib Singhਹੇ ਪ੍ਰਭੂ! (ਜਗਤ ਵਿਚ) ਜੋ ਕੁਝ ਵਾਪਰ ਰਿਹਾ ਹੈ ਸਭ ਤੇਰੇ ਹੁਕਮ ਅਨੁਸਾਰ ਵਾਪਰ ਰਿਹਾ ਹੈ ॥੧॥ ਰਹਾਉ ॥

ਪਦ ਅਰਥ ਰਜਾਇ = ਹੁਕਮ ਅਨੁਸਾਰ ॥੧॥ ਰਹਾਉ ॥

SikhNet (Spanish)Lo que sucede ocurre por Tu Voluntad. (1-Pausa)

ਪ੍ਰਗਟੀ ਜੋਤਿ; ਚੂਕਾ ਅਭਿਮਾਨੁ ॥

pragattee jot; chookaa abhimaan |

Sant Singh KhalsaThe Divine Light shines radiantly, and egotistical pride is dispelled.
Manmohan SinghThe Divine Light becomes manifest unto him and he is rid of his self-conceit,
Manmohan Singh (Punjabi)ਉਸ ਉਤੇ ਰੱਬੀ ਨੂਰ ਨਾਜਲ ਹੋ ਜਾਂਦਾ ਹੈ ਅਤੇ ਉਹ ਆਪਣੀ ਸਵੈ-ਹੰਗਤਾ ਤੋਂ ਖਲਾਸੀ ਪਾ ਜਾਂਦਾ ਹੈ,
Fareedkot Teekaਤਿਨ ਕੇ ਰਿਦੇ ਮੇਂ ਤੇਰੀ ਜੋਤ ਪ੍ਰਗਟੀ ਹੈ, ਤਿਸੀ ਤੇ ਤਿਨ ਕਾ ਦੇਹ ਅਭਿਮਾਨ ਦੂਰ ਭਇਆ ਹੈ॥
Prof. Sahib Singhਉਸ ਮਨੁੱਖ ਦੇ ਅੰਦਰ ਪਰਮਾਤਮਾ ਦੀ ਜੋਤਿ ਦਾ ਚਾਨਣ ਹੋ ਜਾਂਦਾ ਹੈ (ਉਸ ਚਾਨਣ ਦੀ ਬਰਕਤਿ ਨਾਲ ਉਸ ਨੂੰ ਆਪਣੇ ਵਿਤ ਦੀ ਸਮਝ ਆ ਜਾਂਦੀ ਹੈ, ਇਸ ਵਾਸਤੇ ਉਸ ਦੇ ਅੰਦਰੋਂ) ਅਹੰਕਾਰ ਦੂਰ ਹੋ ਜਾਂਦਾ ਹੈ,

ਪਦ ਅਰਥ ਚੂਕਾ = ਦੂਰ ਹੋ ਗਿਆ।

SikhNet (Spanish)La Luz Divina brilla radiante y el orgullo egoísta es disipado.

ਸਤਿਗੁਰਿ ਦੀਆ; ਅੰਮ੍ਰਿਤ ਨਾਮੁ ॥੨॥

satigur deea; amrit naam |2|

Sant Singh KhalsaThe True Guru bestows the Ambrosial Naam, the Name of the Lord. ||2||
Manmohan Singhwhen the True Guru blesses man with the Name-Nectar.
Manmohan Singh (Punjabi)ਜਦ ਸੱਚੇ ਗੁਰਦੇਵ ਜੀ ਬੰਦੇ ਨੂੰ ਨਾਮ ਸੁਧਾਰਸ ਬਖਸ਼ ਦਿੰਦੇ ਹਨ।
Fareedkot Teekaਕਿਉਂਕਿ ਸਤਿਗੁਰੋਂ ਨੇ ਤਿਨੋਂ ਕੋ ਨਾਮ ਅੰਮ੍ਰਿਤ ਦੀਆ ਹੈ॥੨॥
Prof. Sahib Singhਜਿਸ ਮਨੁੱਖ ਨੂੰ ਸਤਿਗੁਰੂ ਨੇ ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਦਿੱਤਾ ਹੈ ॥੨॥

ਪਦ ਅਰਥ ਸਤਿਗੁਰਿ = ਸਤਿਗੁਰ ਨੇ ॥੨॥

SikhNet (Spanish)El Guru Verdadero otorga el Naam Ambrosial, el Nombre del Señor. (2)

ਕਲਿ ਮਹਿ ਆਇਆ; ਸੋ ਜਨੁ ਜਾਣੁ ॥

kal meh aaeaa; so jan jaan |

Sant Singh KhalsaIn this Dark Age of Kali Yuga, one's birth is approved,
Manmohan SinghIn this Darkage, only that man's coming is deemed profitable,
Manmohan Singh (Punjabi)ਇਸ ਕਲਯੁਗ ਅੰਦਰ ਕੇਵਲ ਉਸ ਪੁਰਸ਼ ਦਾ ਆਉਣਾ ਹੀ ਲਾਭਦਾਇਕ ਜਾਣਿਆ ਜਾਂਦਾ ਹੈ,
Fareedkot Teekaਇਸ ਕਲਿਜੁਗ ਮੇਂ ਸੋਈ ਜਨ ਆਇਆ ਹੂਆ ਜਾਣੀਤਾ ਹੈ, ਭਾਵ ਤਿਸ ਕਾ ਜਨਮ ਸਫਲ ਹੂਆ ਹੈ॥
Prof. Sahib Singhਉਸੇ ਮਨੁੱਖ ਨੂੰ ਜਗਤ ਵਿਚ ਜਨਮਿਆ ਸਮਝੋ (ਭਾਵ, ਉਸੇ ਮਨੁੱਖ ਦਾ ਜਗਤ ਵਿਚ ਆਉਣਾ ਸਫਲ ਹੈ, ਜੋ ਸਰਬ-ਵਿਆਪਕ ਪਰਮਾਤਮਾ ਦੀ ਰਜ਼ਾ ਨੂੰ ਸਮਝਦਾ ਹੈ, ਤੇ ਇਸ ਵਾਸਤੇ)

ਪਦ ਅਰਥ ਕਲਿ ਮਹਿ = ਜਗਤ ਵਿਚ। ਜਾਣੁ = ਜਾਣੋ, ਸਮਝੋ।

SikhNet (Spanish)En esta oscura Era de Kali, nuestro nacimiento es aprobado

ਸਾਚੀ ਦਰਗਹ; ਪਾਵੈ ਮਾਣੁ ॥੩॥

saachee daragah; paavai maan |3|

Sant Singh Khalsaif one is honored in the True Court. ||3||
Manmohan Singhwho obtains honour in the True Court.
Manmohan Singh (Punjabi)ਜੋ ਸੱਚੇ ਦਰਬਾਰ ਅੰਦਰ ਇਜ਼ਤ ਆਬਰੂ ਪਾਉਂਦਾ ਹੈ।
Fareedkot Teekaਜੋ ਤੇਰੀ ਸਚੀ ਦਰਗਾਹ ਵਿਖੇ (ਮਾਣੁ) ਆਦਰ ਪਾਵਤਾ ਹੈ॥੩॥
Prof. Sahib Singhਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਹਾਸਲ ਕਰਦਾ ਹੈ ॥੩॥

ਪਦ ਅਰਥ ਮਾਣੁ = ਇੱਜ਼ਤ ॥੩॥

SikhNet (Spanish)si uno es honrado en la Verdadera Corte. (3)

ਕਹਣਾ ਸੁਨਣਾ ਅਕਥ ਘਰਿ ਜਾਇ ॥

kahanaa sunanaa akath ghar jaae |

Sant Singh KhalsaSpeaking and listening, one goes to the Celestial Home of the Indescribable Lord.
Manmohan SinghUttering and hearing His praises man arrives at the House of the Ineffable Lord.
Manmohan Singh (Punjabi)ਉਸ ਦੀਆਂ ਸਿਫਤਾਂ ਉਚਾਰਨ ਤੇ ਸ੍ਰਵਨ ਕਰਨ ਦੁਆਰਾ ਬੰਦਾ ਅਕਹਿ ਸੁਆਮੀ ਦੇ ਧਾਮ ਤੇ ਅੱਪੜ ਜਾਂਦਾ ਹੈ।
Fareedkot Teekaਹੇ (ਅਕਥ) ਵਾਹਿਗੁਰੂ! ਸੰਤ ਇਸ ਪਰਕਾਰ ਤੇਰੇ (ਘਰਿ) ਸਰੂਪ ਮੇਂ ਜਾਇ ਪ੍ਰਾਪਤਿ ਭਏ ਹੈਂ, ਤਿਨੋਂ ਕਾ ਤੇਰੇ ਜਸ ਕਾ ਹੀ ਕਹਿਣਾ ਸੁਣਨਾ ਹੈ, ਭਾਵ ਤੇਰੇ ਜਸ ਕੋ ਹੀ ਸੁਣਤੇ ਕਹਤੇ ਰਹਤੇ ਹੈਂ॥
Prof. Sahib Singhਉਹੀ ਬਚਨ ਬੋਲਣੇ ਤੇ ਸੁਣਨੇ ਸਫਲ ਹਨ ਜਿਨ੍ਹਾਂ ਦੀ ਰਾਹੀਂ ਮਨੁੱਖ ਬੇਅੰਤ ਗੁਣਾਂ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੁੜ ਸਕਦਾ ਹੈ,

ਪਦ ਅਰਥ ਅਕਥ ਘਰਿ = ਅਕੱਥ ਪ੍ਰਭੂ ਦੇ ਘਰ ਵਿਚ।

SikhNet (Spanish)Hablando y escuchando uno va al Hogar Celestial del Señor Indescriptible.

ਕਥਨੀ ਬਦਨੀ; ਨਾਨਕ. ਜਲਿ ਜਾਇ ॥੪॥੫॥

kathanee badanee; naanak. jal jaae |4|5|

Sant Singh KhalsaMere words of mouth, O Nanak, are burnt away. ||4||5||
Manmohan SinghThe mere words of mouth, O Nanak, are burnt to ashes.
Manmohan Singh (Punjabi)ਨਿਰੀਆਂ ਪੁਰੀਆਂ ਮੂੰਹ-ਜਬਾਨੀ ਗੱਲਾਂ, ਹੇ ਨਾਨਕ! ਸੜ ਕੇ ਸੁਆਹ ਹੋ ਜਾਂਦੀਆਂ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਕੇ ਰਿਦੇ ਤੇ ਤੇਰੇ ਜਸ ਬਿਨਾਂ ਔਰ ਸੰਸਾਰਕ (ਕਥਨੀ) ਕਥਾ ਅਰ (ਬਦਨੀ) ਕਵੀਸ਼ਰੀਆਂ ਜਲ ਜਾਤੀਆਂ ਹੈਂ, ਭਾਵ ਇਹ ਤੇਰੇ ਨਾਮ ਬਿਨਾਂ ਔਰ ਕਥਨੀ ਬਦਨੀ ਨਹੀਂ ਕਰਤੇ ਹੈਂ॥੪॥੫॥☬ਸਤਿਗੁਰੋਂ ਕੀ ਮਹਿਮਾ ਉਚਾਰਨ ਕਰਤੇ ਹੈਂ:
Prof. Sahib Singhਪਰ ਹੇ ਨਾਨਕ! (ਪਰਮਾਤਮਾ ਦੀ ਰਜ਼ਾ ਤੋਂ ਪਰੇ ਲੈ ਜਾਣ ਵਾਲੀ, ਪਰਮਾਤਮਾ ਦੇ ਚਰਨਾਂ ਤੋਂ ਦੂਰ ਰੱਖਣ ਵਾਲੀ) ਹੋਰ ਹੋਰ ਕਹਣੀ ਕਥਨੀ ਵਿਅਰਥ ਜਾਂਦੀ ਹੈ ॥੪॥੫॥

ਪਦ ਅਰਥ ਬਦਨੀ = (वद् = ਬੋਲਣਾ) ਬੋਲਣਾ। ਜਲਿ ਜਾਇ = ਸੜ ਜਾਂਦਾ ਹੈ, ਵਿਅਰਥ ਜਾਂਦਾ ਹੈ ॥੪॥੫॥

SikhNet (Spanish)El parloteo de la boca, oh dice Nanak, es quemado y consumido. (4-5)

Open this shabad →

Shabad Guru Nanak Dev Ji Raag Prabhaatee continues on Ang 1329

ਪ੍ਰਭਾਤੀ ਮਹਲਾ ੧ ॥

prabhaatee mahalaa 1 |

Sant Singh KhalsaPrabhaatee, First Mehl:
Manmohan SinghParbhati 1at Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.

ਅੰਮ੍ਰਿਤੁ ਨੀਰੁ. ਗਿਆਨਿ ਮਨ ਮਜਨੁ; ਅਠਸਠਿ ਤੀਰਥ ਸੰਗਿ ਗਹੇ ॥

amrit neer. giaan man majan; atthasatth teerath sang gahe |

Sant Singh KhalsaOne who bathes in the Ambrosial Water of spiritual wisdom takes with him the virtues of the sixty-eight sacred shrines of pilgrimage.
Manmohan SinghThe man, who bathes in the ambrosial water of the Divine knowledge takes with him the merit of bathing at the sixty-eight holies.
Manmohan Singh (Punjabi)ਜਿਹੜਾ ਇਨਸਾਨ, ਬ੍ਰਹਮ-ਵੀਚਾਰ ਦੇ ਸੁਧਾਸਰੂਪ-ਪਾਣੀ ਅੰਦਰ ਨ੍ਹਾਉਂਦਾ ਹੈ, ਉਹ ਅਠਾਹਟ ਧਰਮ ਅਸਥਾਨਾਂ ਤੇ ਨ੍ਹਾਉਣ ਦੇ ਫਲ ਨੂੰ ਆਪਣੇ ਨਾਲ ਲੈ ਜਾਂਦਾ ਹੈ।
Fareedkot Teekaਗਿਆਨ ਰੂਪੀ ਅੰਮ੍ਰਿਤ ਜਲ ਕਰ ਪੂਰਨ ਜੋ ਸਤਿਗੁਰੂ ਤੀਰਥ ਹੈ, ਤਿਸ ਮੇਂ ਜਿਸ ਨੇ ਮਨ ਕਰ ਇਸ਼ਨਾਨ ਕੀਆ ਤਿਸ ਨੇ ਅਠਾਹਠ ਤੀਰਥੋਂ ਕੋ ਅਪਨੇ ਸਾਥ ਹੀ ਗ੍ਰਹਿਣ ਕੀਆ ਹੈ, ਭਾਵ ਇਹ ਕਿ ਤਿਸ ਕੋ ਸੰਪੂਰਨ ਤੀਰਥੋਂ ਕੇ ਇਸ਼ਨਾਨ ਕਾ ਫਲ੍ਹ ਪ੍ਰਾਪਤਿ ਹੂਆ ਹੈ। ਯਥਾ-☬"ਅਠਸਠਿ ਤੀਰਥਿ ਤਿਨ ਸੰਗਿ ਰਹਹਿ ਜਿਨ ਹਰਿ ਹਿਰਦੇ ਰਹਿਆ ਸਮਾਇ॥"
Prof. Sahib Singh(ਗੁਰੂ ਤੋਂ ਮਿਲਣ ਵਾਲਾ) ਪ੍ਰਭੂ-ਨਾਮ (ਗੁਰੂ-ਤੀਰਥ ਦਾ) ਜਲ ਹੈ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ ਮਨ ਦੀ ਚੁੱਭੀ (ਉਸ ਗੁਰ-ਤੀਰਥ ਦਾ) ਇਸ਼ਨਾਨ ਹੈ, (ਗੁਰੂ-ਤੀਰਥ ਦੇ) ਨਾਲ ਹੀ ਅਠਾਹਠ ਤੀਰਥ (ਦੇ ਇਸ਼ਨਾਨ) ਮਿਲ ਜਾਂਦੇ ਹਨ।

ਪਦ ਅਰਥ ਅੰਮ੍ਰਿਤੁ = ਅਟਲ ਆਤਮਕ ਜੀਵਨ ਦੇਣ ਵਾਲਾ ਨਾਮ-ਰਸ। ਨੀਰੁ = ਪਾਣੀ। ਗਿਆਨਿ = ਗਿਆਨ ਵਿਚ, ਗੁਰੂ ਤੋਂ ਮਿਲੇ ਆਤਮਕ ਚਾਨਣ ਵਿਚ। ਮਜਨੁ = ਚੁੱਭੀ, ਇਸ਼ਨਾਨ। ਅਠਸਠਿ = ਅਠਾਹਠ। ਸੰਗਿ = ਨਾਲ ਹੀ, ਗੁਰੂ-ਤੀਰਥ ਦੇ ਨਾਲ ਹੀ। ਗਹੇ = ਮਿਲ ਜਾਂਦੇ ਹਨ।

SikhNet (Spanish)Quien se baña con el Agua Ambrosial de la Sabiduría Espiritual se lleva consigo todas las Virtudes de los sesenta y ocho santuarios de peregrinaje.

ਗੁਰ ਉਪਦੇਸਿ ਜਵਾਹਰ ਮਾਣਕ; ਸੇਵੇ ਸਿਖੁ. ਸੋੁ ਖੋਜਿ ਲਹੈ ॥੧॥

gur upades javaahar maanak; seve sikh. suo khoj lahai |1|

Sant Singh KhalsaThe Guru's Teachings are the gems and jewels; the Sikh who serves Him searches and finds them. ||1||
Manmohan SinghThe Guru's instructions are the gems and the jewels. The Guru's disciple, who serves him, obtains them, through search.
Manmohan Singh (Punjabi)ਗੁਰਾ ਦੀ ਸਿਖਮਤ ਹੀਰੇ ਅਤੇ ਜਵਾਹਰਾਤ ਹਨ। ਗੁਰਾਂ ਦਾ ਮੁਰੀਦ ਜੋ ਉਨ੍ਹਾਂ ਦੀ ਘਾਲ ਕਮਾਉਂਦਾ ਹੈ, ਢੂੰਡ ਭਾਲ ਰਾਹੀਂ ਉਨ੍ਹਾਂ ਨੂੰ ਪਾ ਲੈਂਦਾ ਹੈ।
Fareedkot Teekaਸਤਿਗੁਰ ਕੇ ਉਪਦੇਸ਼ ਮੇਂ ਜਵਾਹਰ ਔ ਮਾਣਕ ਹੈਂ, ਪਰੰਤੂ ਜੋ ਸਿਖ ਤਿਨੋਂ ਕੇ ਚਰਨੋਂ ਕੋ ਸੇਵਤਾ ਹੈ, ਸੋ ਤਿਨੋਂ ਕਾ ਖੋਜ ਲਹਿਤਾ ਹੈ। ਭਾਵ ਇਹ ਹੈ ਕਿ ਗੁਰ ਉਪਦੇਸ਼ ਕੋ ਸ੍ਰਵਨ ਕਰ ਮਨਨ ਨਿਧਿਆਸਨ ਆਦਿ ਕਰਤਾ ਹੈ, ਸੋਈ ਸਾਖਿਆਤਕਾਰ ਕੋ ਪਾਵਤਾ ਹੈ॥੧॥
Prof. Sahib Singhਗੁਰੂ ਦੇ ਉਪਦੇਸ਼ (-ਰੂਪ ਡੂੰਘੇ ਪਾਣੀਆਂ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ) ਮੋਤੀ ਤੇ ਜਵਾਹਰ ਹਨ। ਜੇਹੜਾ ਸਿੱਖ (ਗੁਰੂ-ਤੀਰਥ ਨੂੰ) ਸੇਂਵਦਾ ਹੈ (ਸਰਧਾ ਨਾਲ ਆਉਂਦਾ ਹੈ) ਉਹ ਭਾਲ ਕਰ ਕੇ ਲੱਭ ਲੈਂਦਾ ਹੈ ॥੧॥

ਪਦ ਅਰਥ ਉਪਦੇਸਿ = ਉਪਦੇਸ ਵਿਚ। ਸ = ਉਹ (ਸਿੱਖ) (ਨੋਟ: ਅਸਲ ਲਫ਼ਜ਼ ਹੈ 'ਸੋ', ਪਰ ਇਥੇ ਪੜ੍ਹਨਾ ਹੈ 'ਸੁ')। ਲਹੈ = ਲੱਭ ਲੈਂਦਾ ਹੈ। ਖੋਜਿ = ਖੋਜ ਕੇ ॥੧॥

SikhNet (Spanish)Las Enseñanzas del Guru son las Gemas y las Joyas, y ese Sikh que Las sirve las busca y las encuentra. (1)

ਗੁਰ ਸਮਾਨਿ ਤੀਰਥੁ; ਨਹੀ ਕੋਇ ॥

gur samaan teerath; nahee koe |

Sant Singh KhalsaThere is no sacred shrine equal to the Guru.
Manmohan SinghNo pilgrim-station is equal to the Guru.
Manmohan Singh (Punjabi)ਕੋਈ ਯਾਤ੍ਰਾ ਅਸਥਾਨ ਭੀ ਗੁਰਾਂ ਦੇ ਤੁਲ ਨਹੀਂ।
Fareedkot Teekaਸਤਿਗੁਰੋਂ ਕੇ ਸਮਾਨ ਔਰ ਕੋਈ ਤੀਰਥ ਨਹੀਂ ਹੈ॥
Prof. Sahib Singhਗੁਰੂ ਦੇ ਬਰਾਬਰ ਦਾ ਹੋਰ ਕੋਈ ਤੀਰਥ ਨਹੀਂ ਹੈ।

ਪਦ ਅਰਥ ਸਮਾਨਿ = ਵਰਗਾ, ਬਰਾਬਰ ਦਾ।

SikhNet (Spanish)No existe santuario alguno que iguale al Guru.

ਸਰੁ ਸੰਤੋਖੁ; ਤਾਸੁ ਗੁਰੁ ਹੋਇ ॥੧॥ ਰਹਾਉ ॥

sar santokh; taas gur hoe |1| rahaau |

Sant Singh KhalsaThe Guru encompasses the ocean of contentment. ||1||Pause||
Manmohan SinghThe ocean of contentment is contained in that Guru. Pause.
Manmohan Singh (Punjabi)ਉਸ ਗੁਰਦੇਵ ਜੀ ਅੰਦਰ ਸੰਤੁਸ਼ਟਤਾ ਦਾ ਸਮੁੰਦਰ ਹੈ। ਠਹਿਰਾਉ।
Fareedkot Teekaਕਿਉਂਕਿ ਸੰਤੋਖ ਆਦੀ ਗੁਰੋਂ ਕੇ (ਸਰੁ) ਸਮੁੰਦਰ ਹੈਂ ਔਰ ਗਿਆਨ ਭੀ (ਤਾਸੁ) ਤਿਸ ਸਤਿਗੁਰੂ ਤੇ ਹੀ ਪ੍ਰਾਪਤਿ ਹੋਤਾ ਹੈ॥੧॥ ਰਹਾਉ ॥
Prof. Sahib Singhਉਹ ਗੁਰੂ ਹੀ ਸੰਤੋਖ-ਰੂਪ ਸਰੋਵਰ ਹੈ ॥੧॥ ਰਹਾਉ ॥

ਪਦ ਅਰਥ ਸਰੁ = ਤਾਲਾਬ। ਤਾਸੁ = ਉਹੀ ॥੧॥ ਰਹਾਉ ॥

SikhNet (Spanish)El Guru es el Océano de Contentamiento. (1-Pausa)

Open this shabad (11 lines, Angs 1328-1329) →

Ang 1328 of 1430