ਪ੍ਰਭਾਤੀ ਮਹਲਾ ੧ ॥
prabhaatee mahalaa 1 | Ang 1327
Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.
ਤੇਰਾ ਨਾਮੁ ਰਤਨੁ, ਕਰਮੁ ਚਾਨਣੁ; ਸੁਰਤਿ ਤਿਥੈ ਲੋਇ ॥
teraa naam ratan, karam chaanan; surat tithai loe | Ang 1327
Sant Singh KhalsaYour Name is the Jewel, and Your Grace is the Light. In awareness, there is Your Light.
Manmohan SinghO Lord, Thy Name is the gem and Thy grace the Light. In whichever mind is Thy Name, the Divine Light is there.
Manmohan Singh (Punjabi)ਹੇ ਸੁਆਮੀ! ਤੇਰਾ ਨਾਮ ਮਾਣਕ ਹੈ ਅਤੇ ਤੇਰੀ ਰਹਿਮਤ ਉਜਾਲਾ। ਜਿਸ ਕਿਸੇ ਮਨ ਵਿੱਚ ਤੇਰਾ ਨਾਮ ਹੈ, ਉਥੇ ਹੀ ਰੱਬੀ ਨੂਰ ਹੈ।
Fareedkot Teekaਤੇਰਾ ਨਾਮ ਰਤਨ, ਜਿਸ ਕਾ ਜਾਪ ਰੂਪ ਕਰਮ ਜੋ (ਚਾਨਣੁ) ਪ੍ਰਕਾਸ਼ ਹੈ, ਤਿਸ ਨਾਮ ਕੀ ਜਿਸ ਰਿਦੇ ਮੇਂ (ਸੁਰਤਿ) ਸ੍ਰੇਸ਼ਟ ਪ੍ਰੀਤੀ ਭਈ ਹੈ ਤਿਸ ਰਿਦੇ ਮੇਂ ਹੀ ਗਿਆਨ ਰੂਪ (ਲੋਇ) ਪ੍ਰਕਾਸ਼ ਹੂਆ ਹੈ॥
Prof. Sahib Singh(ਹੇ ਪ੍ਰਭੂ!) ਜਿਸ (ਮਨੁੱਖੀ) ਸੁਰਤ ਵਿਚ ਤੇਰਾ ਨਾਮ-ਰਤਨ (ਜੜਿਆ ਹੋਇਆ) ਹੈ, ਤੇਰੀ ਬਖ਼ਸ਼ਸ਼ ਚਾਨਣ ਕਰ ਰਹੀ ਹੈ ਉਸ ਸੁਰਤ ਦੇ ਅੰਦਰ (ਤੇਰੇ ਗਿਆਨ ਦਾ) ਪਰਕਾਸ਼ ਹੋ ਰਿਹਾ ਹੈ।ਪਦ ਅਰਥ ਕਰਮੁ = ਬਖ਼ਸ਼ਸ਼। ਤਿਥੈ = ਉਸ (ਸੁਰਤ) ਵਿਚ। ਲੋਇ = (ਗਿਆਨ ਦਾ) ਪ੍ਰਕਾਸ਼।
SikhNet (Spanish)Tu Nombre es la Joya y Tu Gracia es la Luz, pero Tu Luz está en la Conciencia.
ਅੰਧੇਰੁ ਅੰਧੀ ਵਾਪਰੈ; ਸਗਲ ਲੀਜੈ ਖੋਇ ॥੧॥
andher andhee vaaparai; sagal leejai khoe |1| Ang 1327
Sant Singh KhalsaDarkness fills the dark, and then everything is lost. ||1||
Manmohan SinghDarkness prevails in the dark world and, therefore, it loses all its merits.
Manmohan Singh (Punjabi)ਅੰਨ੍ਹੀ ਦੁਨੀਆਂ ਅੰਦਰ, ਅਨ੍ਹੇਰਾ ਪਰਵਿਰਤ ਹੋ ਰਿਹਾ ਹੈ ਅਤੇ ਇਸ ਲਈ ਇਹ ਆਪਣੀਆਂ ਸਾਰੀਆਂ ਨੇਕੀਆਂ ਗੁਆ ਲੈਂਦੀ ਹੈ।
Fareedkot Teekaਜਿਨੋਂ ਕੀ ਬੁਧੀ ਅਗਿਆਨ ਕਰ ਅੰਧੀ ਹੋਈ ਹੈ ਵਹੁ (ਵਾਪਰੈ) ਵਿਚਾਰੇ ਗਰੀਬ ਪੁਰਸ਼ ਸੰਪੂਰਨ ਜਨਮ ਕੋ ਗਵਾਇ ਲੇਤੇ ਹੈਂ, ਭਾਵ ਸਭ ਖੋਸ ਲਈਤੇ ਹੈਂ॥੧॥
Prof. Sahib Singh(ਮਾਇਆ ਦੇ ਮੋਹ ਵਿਚ) ਅੰਨ੍ਹੀ ਹੋ ਰਹੀ ਸ੍ਰਿਸ਼ਟੀ ਉਤੇ ਅਗਿਆਨਤਾ ਦਾ ਹਨੇਰਾ ਜ਼ੋਰ ਪਾ ਰਿਹਾ ਹੈ, (ਇਸ ਹਨੇਰੇ ਵਿਚ) ਸਾਰੀ ਆਤਮਕ ਰਾਸ-ਪੂੰਜੀ ਗਵਾ ਲਈਦੀ ਹੈ ॥੧॥ਪਦ ਅਰਥ ਅੰਧੇਰੁ = ਹਨੇਰਾ, ਅਗਿਆਨਤਾ ਦਾ ਹਨੇਰਾ। ਅੰਧੀ = (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ ਸ੍ਰਿਸ਼ਟੀ ਉਤੇ। ਵਾਪਰੈ = ਜ਼ੋਰ ਪਾ ਰਿਹਾ ਹੈ। ਖੋਇ ਲੀਜੈ = ਗਵਾ ਲਈਦਾ ਹੈ ॥੧॥
SikhNet (Spanish)La oscuridad llena lo oscuro y entonces todo se ha perdido. (1)
ਇਹੁ ਸੰਸਾਰੁ ਸਗਲ ਬਿਕਾਰੁ ॥
eihu sansaar sagal bikaar | Ang 1327
Sant Singh KhalsaThis whole world is corrupt.
Manmohan SinghThis entire world is involved in sins.
Manmohan Singh (Punjabi)ਇਹ ਸਾਰੀ ਦੁਨੀਆਂ ਪਾਪਾਂ ਅੰਦਰ ਗਲਤਾਨ ਹੋਈ ਹੋਈ ਹੈ।
Fareedkot Teekaਹੇ ਅਪਾਰ ਵਾਹਿਗੁਰੂ! ਸੰਸਾਰੁ ਨਾਮੁ ਜਨਮੁ ਮਰਣ ਰੂਪ (ਬਿਕਾਰੁ) ਰੋਗੁ ਹੈ॥
Prof. Sahib Singh(ਹੇ ਪ੍ਰਭੂ! ਤੇਰੇ ਨਾਮ ਤੋਂ ਖੁੰਝ ਕੇ) ਇਹ ਸਾਰਾ ਜਗਤ ਵਿਕਾਰ ਹੀ ਵਿਕਾਰ (ਸਹੇੜ ਰਿਹਾ) ਹੈ।ਪਦ ਅਰਥ ਬਿਕਾਰੁ = ਮੰਦਾ ਕਰਮ, ਐਬ।
SikhNet (Spanish)El mundo entero está corrupto y Tu Nombre es la Única Cura, nada más funciona.
ਤੇਰਾ ਨਾਮੁ ਦਾਰੂ. ਅਵਰੁ ਨਾਸਤਿ; ਕਰਣਹਾਰੁ ਅਪਾਰੁ ॥੧॥ ਰਹਾਉ ॥
teraa naam daaroo. avar naasat; karanahaar apaar |1| rahaau | Ang 1327
Sant Singh KhalsaYour Name is the only cure; nothing else works, O Infinite Creator Lord. ||1||Pause||
Manmohan SinghO my Infinite Creator Lord, Thy Name alone and nothing else is the cure of all the ills. Pause.
Manmohan Singh (Punjabi)ਹੇ ਮੇਰੇ ਬੇਅੰਤ ਸਿਰਜਣਹਾਰ ਸੁਆਮੀ! ਕੇਵਲ ਤੇਰਾ ਨਾਮ ਅਤੇ ਹੋਰ ਕੁਛ ਭੀ ਨਾਂ, ਸਾਰੇ ਰੋਗਾਂ ਦੀ ਦਵਾਈ ਹੈ। ਠਹਿਰਾਉ।
Fareedkot Teekaਇਸ ਕੀ ਨਵਿਰਤੀ ਵਾਸਤੇ ਤੇਰਾ ਨਾਮ ਹੀ ਦਾਰੂ ਹੈ ਹੋਰੁ ਔਸ਼ੁਧੀ ਨਹੀਂ ਹੈ॥੧॥ ਰਹਾਉ ॥
Prof. Sahib Singh(ਇਸ ਵਿਕਾਰ-ਰੋਗ ਦੀ) ਦਵਾਈ (ਸਿਰਫ਼) ਤੇਰਾ ਨਾਮ ਹੀ ਹੈ, (ਤੇਰੇ ਨਾਮ ਤੋਂ ਬਿਨਾ) ਹੋਰ ਕੋਈ ਦਵਾ-ਦਾਰੂ ਨਹੀਂ ਹੈ। (ਜਗਤ ਨੂੰ ਅਤੇ ਜਗਤ ਦੇ ਰੋਗਾਂ ਦੀ ਦਵਾਈ ਨੂੰ) ਬਣਾਣ ਵਾਲਾ ਤੂੰ ਬੇਅੰਤ ਪ੍ਰਭੂ ਆਪ ਹੀ ਹੈਂ ॥੧॥ ਰਹਾਉ ॥ਪਦ ਅਰਥ ਨਾਸਤਿ = (न अस्ति) ਨਹੀਂ ਹੈ। ਕਰਣਹਾਰੁ = ਬਣਾਣ ਵਾਲਾ ॥੧॥ ਰਹਾਉ ॥
SikhNet (Spanish)Oh, Señor Creador Infinito. (1-Pausa)
ਪਾਤਾਲ ਪੁਰੀਆ ਏਕ ਭਾਰ; ਹੋਵਹਿ ਲਾਖ ਕਰੋੜਿ ॥
paataal pureea ek bhaar; hoveh laakh karorr | Ang 1327
Sant Singh KhalsaOne side of the scale holds tens of thousands, millions of nether regions and realms.
Manmohan SinghO Lord, if in one may weight of the riches of millions and millions of the under-worlds and other spheres and compare with only Thy Name, the later will still weigh more.
Manmohan Singh (Punjabi)ਹੇ ਸੁਆਮੀ! ਜੇਕਰ ਇਕ ਪਲੜੇ ਵਿੱਚ ਲੱਖੂਖਾਂ ਅਤੇ ਕ੍ਰੋੜਾ ਹੀ ਪਇਆਲਾਂ ਤੇ ਹੋਰ ਮੰਡਲਾਂ ਦੇ ਪਦਾਰਥਾਂ ਦਾ ਬੋਝ ਹੋਵੇ ਅਤੇ ਦੂਸਰੇ ਵਿੱਚ ਕੇਵਲ ਤੇਰਾ ਨਾਮ, ਫਿਰ ਭੀ ਇਹ ਵਧੇਰੇ ਵਜ਼ਨ ਦਾ ਹੋਵੇਗਾ।
Fareedkot Teekaਪਾਤਾਲ ਆਦ ਸਰਬ ਪੁਰੀਓਂ ਕੇ ਲਾਖੋਂ ਕਰੋੜੋਂ ਪਦਾਰਥ ਏਕ ਭਾਰ, ਭਾਵ ਏਕ ਛਾਬੇ ਮੇਂ; ਵਾ ਏਕ ਤਰਫ ਹੋਵਨ, ਭਾਵ ਇਹ ਤੇਰੇ ਨਾਮ ਸੋਂ ਤੋਲ ਕਰ ਦੇਖੀਏ ਤੌ ਵਹੁ ਪਦਾਰਥ ਨਾਮ ਤੁਲ ਨਹੀਂ ਹੋ ਸਕਤੇ ਹੈਂ॥
Prof. Sahib Singhਜੋ ਸ੍ਰਿਸ਼ਟੀ ਦੇ ਸਾਰੇ ਪਾਤਾਲ ਤੇ ਪੁਰੀਆਂ (ਬੱਝ ਕੇ) ਇਕ ਪੰਡ ਬਣ ਜਾਣ, ਤੇ ਜੇ ਇਹੋ ਜੇਹੀਆਂ ਹੋਰ ਲੱਖਾਂ ਕ੍ਰੋੜਾਂ ਪੰਡਾਂ ਭੀ ਹੋ ਜਾਣ (ਤਾਂ ਇਹ ਸਾਰੇ ਮਿਲ ਕੇ ਭੀ ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ)।ਪਦ ਅਰਥ ਏਕ ਭਾਰ ਹੋਵਹਿ = ਜੇ (ਇਕੱਠੀਆਂ ਬੱਝ ਕੇ) ਇਕ ਪੰਡ ਬਣ ਜਾਣ।
SikhNet (Spanish)Oh mi Bienamado, Tu Valor no podría ser estimado
ਤੇਰੇ ਲਾਲ ਕੀਮਤਿ ਤਾ ਪਵੈ; ਜਾਂ ਸਿਰੈ ਹੋਵਹਿ ਹੋਰਿ ॥੨॥
tere laal keemat taa pavai; jaan sirai hoveh hor |2| Ang 1327
Sant Singh KhalsaO my Beloved, Your Worth could only be estimated if something else could be placed on the other side of the scale. ||2||
Manmohan SinghO my Beloved, if there be another like Thee at the other end, then alone the worth of Thy Name can be evaluated.
Manmohan Singh (Punjabi)ਹੇ ਮੇਰੇ ਪ੍ਰੀਤਮਾ! ਜੇਕਰ ਕੋਈ ਹੋਰ ਤੇਰੇ ਵਰਗਾ ਦੂਸਰੇ ਸਿਰੇ ਤੇ ਹੋਵੇ, ਕੇਵਲ ਤਦ ਹੀ ਤੈਡੇ ਨਾਮ ਦਾ ਮੁੱਲ ਪਾਇਆ ਜਾ ਸਕਦਾ ਹੈ।
Fareedkot Teekaਤੇਰੇ ਨਾਮ ਲਾਲ ਕੀ ਕੀਮਤਿ ਤਬ ਪਵੇ ਜਬ ਦੂਸਰੇ ਸਿਰੇ ਤੇਰੇ ਨਾਮ ਜੈਸਾ ਔਰ ਕੋਈ ਹੋਵੇ। ਭਾਵ ਤੇਰੇ ਨਾਮ ਜੈਸਾ ਔਰ ਕੋਈ ਨਹੀਂ ਹੈ, ਤਾਂ ਤੇ ਤੇਰਾ ਨਾਮ ਹੀ ਅਮੋਲਕ ਹੈ॥੨॥
Prof. Sahib Singhਹੇ ਪ੍ਰਭੂ! ਤੇਰੇ ਕੀਮਤੀ ਨਾਮ ਦਾ ਮੁੱਲ ਤਦੋਂ ਹੀ ਪੈ ਸਕਦਾ ਹੈ ਜਦੋਂ ਨਾਮ ਨੂੰ ਤੋਲਣ ਵਾਸਤੇ ਤਕੜੀ ਦੇ ਦੂਜੇ ਛਾਬੇ ਵਿਚ (ਸਾਰੀ ਦੁਨੀਆ ਦੇ ਧਨ ਪਦਾਰਥਾਂ ਨੂੰ ਛੱਡ ਕੇ) ਕੋਈ ਹੋਰ ਪਦਾਰਥ ਹੋਣ (ਭਾਵ, ਤੇਰੀਆਂ ਸਿਫ਼ਤਾਂ ਦੇ ਖ਼ਜ਼ਾਨੇ ਹੋਣ! ਤੇਰੇ ਨਾਮ ਵਰਗਾ ਕੀਮਤੀ ਤੇਰਾ ਨਾਮ ਹੀ ਹੈ, ਤੇਰੀਆਂ ਸਿਫ਼ਤ-ਸਾਲਾਹਾਂ ਹੀ ਹਨ) ॥੨॥ਪਦ ਅਰਥ ਲਾਲ = ਲਾਲ ਵਰਗੇ ਕੀਮਤੀ ਨਾਮ ਦੀ। ਤਾ = ਤਦੋਂ ਹੀ। ਜਾਂ = ਜਦੋਂ। ਸਿਰੈ = (ਤਕੜੀ ਦੇ ਦੂਜੇ) ਛਾਬੇ ਵਿਚ। ਹੋਰਿ = (ਪਾਤਾਲ ਪੁਰੀਆ ਆਦਿਕ ਦੇ ਸਾਰੇ ਪਦਾਰਥਾਂ ਨੂੰ ਛੱਡ ਕੇ) ਕੋਈ ਹੋਰ ਪਦਾਰਥ ॥੨॥
SikhNet (Spanish)ni siquiera poniendo en el otro extremo de la balanza decenas de miles y millones de reinos y dominios.
ਦੂਖਾ ਤੇ. ਸੁਖ ਊਪਜਹਿ; ਸੂਖੀ ਹੋਵਹਿ ਦੂਖ ॥
dookhaa te. sukh aoopajeh; sookhee hoveh dookh | Ang 1328
Sant Singh KhalsaOut of pain, pleasure is produced, and out of pleasure comes pain.
Manmohan SinghOut of pain wells up pleasure and after pleasure comes pain.
Manmohan Singh (Punjabi)ਪੀੜ ਤੋਂ ਖੁਸ਼ੀ ਉਤਪੰਨ ਹੁੰਦੀ ਹੈ ਅਤੇ ਖੁਸ਼ੀ ਮਗਰੋ ਪੀੜ ਆਉਂਦੀ ਹੈ।
Fareedkot Teekaਕਰਮੋਂ ਕੇ ਅਨੁਸਾਰ ਜੀਵੋਂ ਕੋ ਦੁਖੋਂ ਤੇ ਸੁਖ ਉਪਜਤੇ ਹੈਂ ਔਰ ਸੁਖੋਂ ਤੇ ਦੁਖ ਹੋਤੇ ਹੈਂ॥
Prof. Sahib Singh(ਦੁਨੀਆ ਵਾਲੇ ਦੁੱਖ-ਕਲੇਸ਼ ਭੀ ਪ੍ਰਭੂ ਦੀ ਬਖ਼ਸ਼ਸ਼ ਦਾ ਵਸੀਲਾ ਹਨ ਕਿਉਂਕਿ ਇਹਨਾਂ) ਦੁੱਖਾਂ ਤੋਂ (ਇਹਨਾਂ ਦੁੱਖਾਂ ਦੇ ਕਾਰਨ ਵਿਸ਼ੇ ਵਿਕਾਰਾਂ ਵਲੋਂ ਪਰਤਿਆਂ) ਆਤਮਕ ਸੁਖ ਪੈਦਾ ਹੋ ਜਾਂਦੇ ਹਨ, (ਤੇ ਦੁਨੀਆਵੀ ਭੋਗਾਂ ਦੇ) ਸੁਖਾਂ ਤੋਂ (ਆਤਮਕ ਤੇ ਸਰੀਰਕ) ਰੋਗ ਉਪਜਦੇ ਹਨ।ਪਦ ਅਰਥ ਤੇ = ਤੋਂ।
SikhNet (Spanish)Del dolor el placer es producido y del placer viene el dolor.
ਜਿਤੁ ਮੁਖਿ ਤੂ ਸਾਲਾਹੀਅਹਿ; ਤਿਤੁ ਮੁਖਿ ਕੈਸੀ ਭੂਖ ॥੩॥
jit mukh too saalaaheeeh; tith mukh kaisee bhookh |3| Ang 1328
Sant Singh KhalsaThat mouth which praises You - what hunger could that mouth ever suffer? ||3||
Manmohan SinghThe mouth, with which Thou are praised, what hunger can ever inflict that mouth?
Manmohan Singh (Punjabi)ਜਿਸ ਮੂੰਹ ਨਾਲ ਤੇਰਾ ਜੱਸ ਕੀਤਾ ਜਾਂਦਾ ਹੈ, ਉਸ ਮੂੰਹ ਵਿੱਚ ਕਿਹੜੀ ਭੁਖ ਰਹਿ ਸਕਦੀ ਹੈ?
Fareedkot Teekaਹੇ ਵਾਹਿਗੁਰੂ! ਜਿਸ ਮੁਖ ਤੇ ਤੂੰ ਸਾਲਾਹੀਤਾ ਹੈਂ ਤਿਸ ਮੁਖ ਮੇਂ ਪਦਾਰਥੋਂ ਕੀ ਭੂਖ ਕੈਸੀ ਹੋਵੈ? ਭਾਵ ਇਹ ਕਿ ਜੋ ਸੰਤ ਜਨ ਤੇਰਾ ਨਾਮ ਜਪਤੇ ਹੈਂ ਤਿਨ ਕੋ ਪਦਾਰਥੋਂ ਕੀ ਤ੍ਰਿਸ਼ਨਾਂ ਕਦਾਚਿਤ ਨਹੀਂ ਹੋਤੀ ਹੈ॥੩॥
Prof. Sahib Singhਹੇ ਪ੍ਰਭੂ! ਜਿਸ ਮੂੰਹ ਨਾਲ ਤੇਰੀ ਸਿਫ਼ਤ-ਸਾਲਾਹ ਕੀਤੀ ਜਾਂਦੀ ਹੈ, ਉਸ ਮੂੰਹ ਵਿਚ ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ (ਤੇ ਮਾਇਆ ਦੀ ਭੁੱਖ ਦੂਰ ਹੋਇਆਂ ਸਾਰੇ ਦੁੱਖ-ਰੋਗ ਨਾਸ ਹੋ ਜਾਂਦੇ ਹਨ) ॥੩॥ਪਦ ਅਰਥ ਜਿਤੁ ਮੁਖਿ = ਜਿਸ ਮੂੰਹ ਨਾਲ। ਤਿਤੁ ਮੁਖਿ = ਉਸ ਮੂੰਹ ਵਿਚ। ਭੂਖ = ਮਾਇਆ ਦੀ ਭੁੱਖ, ਤ੍ਰਿਸਨਾ ॥੩॥
SikhNet (Spanish)¿Podría esa que te alaba sufrir alguna vez? (3)
ਨਾਨਕ ਮੂਰਖੁ ਏਕੁ ਤੂ; ਅਵਰੁ ਭਲਾ ਸੈਸਾਰੁ ॥
naanak moorakh ek too; avar bhalaa saisaar | Ang 1328
Sant Singh KhalsaO Nanak, you alone are foolish; all the rest of the world is good.
Manmohan SinghThou alone are unwise, O Nana. Sublime is the rest of the world.
Manmohan Singh (Punjabi)ਕੇਵਲ ਤੂੰ ਹੀ ਬੇਸਮਝ ਹੈ, ਹੇ ਨਾਨਕ! ਸ਼੍ਰੇਸ਼ਟ ਹੈ ਬਾਕੀ ਦੀ ਦੁਨੀਆਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹ ਸੰਸਾਰ ਮੈਂ ਮੂਰਖ ਔਰ ਭਲਾ ਏਕ ਤੂੰ ਹੀ ਹੋ ਰਹਾ ਹੈਂ; ਵਾ ਹੇ ਭਾਈ! ਤੂੰ ਐਸੇ ਬੇਨਤੀ ਕਰ ਏਕ ਮੈਂ ਹੀ ਮੂਰਖ ਹੂੰ ਔਰ ਸਰਬ ਸੰਸਾਰ ਭਲਾ ਹੈ॥
Prof. Sahib Singhਹੇ ਨਾਨਕ! (ਜੇ ਤੇਰੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ ਤਾਂ) ਸਿਰਫ਼ ਤੂੰ ਹੀ ਮੂਰਖ ਹੈਂ, ਤੇਰੇ ਨਾਲੋਂ ਹੋਰ ਸੰਸਾਰ ਚੰਗਾ ਹੈ।ਪਦ ਅਰਥ ਏਕੁ ਤੂ = ਸਿਰਫ਼ ਤੂੰ ਹੀ। ਅਵਰੁ ਸੈਸਾਰੁ = ਬਾਕੀ ਸਾਰਾ ਸੰਸਾਰ।
SikhNet (Spanish)Oh, dice Nanak, eres un tonto y el resto del mundo no lo es.
ਜਿਤੁ ਤਨਿ ਨਾਮੁ. ਨ ਊਪਜੈ; ਸੇ ਤਨ ਹੋਹਿ ਖੁਆਰ ॥੪॥੨॥
jit tan naam. na aoopajai; se tan hohi khuaar |4|2| Ang 1328
Sant Singh KhalsaThat body in which the Naam does not well up - that body becomes miserable. ||4||2||
Manmohan SinghThe body, wherein the Name wells up not, miserable becomes that body.
Manmohan Singh (Punjabi)ਜਿਸ ਦੇਹ ਦੇ ਅੰਦਰ ਨਾਮ ਉਤਪੰਨ ਨਹੀਂ ਹੁੰਦਾ ਅਵਾਜ਼ਾਰ ਹੋ ਜਾਂਦੀ ਹੈ ਉਹ ਦੇਹ।
Fareedkot Teekaਤਾਂ ਤੇ ਜਿਸ ਜਿਸ ਤਨ ਮੇਂ ਤੇਰਾ ਨਾਮ ਨਹੀਂ ਉਪਜਤਾ ਹੈ, ਸੋਈ ਸੋਈ ਤਨ ਖੁਆਰ ਹੋਤੇ ਹੈਂ॥੪॥੨॥☬ਉਪਦੇਸ ਕਰਤੇ ਹੈਂ:
Prof. Sahib Singhਜਿਸ ਜਿਸ ਸਰੀਰ ਵਿਚ ਪ੍ਰਭੂ ਦਾ ਨਾਮ ਨਹੀਂ, ਉਹ ਸਰੀਰ (ਵਿਕਾਰਾਂ ਵਿਚ ਪੈ ਕੇ) ਖ਼ੁਆਰ ਹੁੰਦੇ ਹਨ ॥੪॥੨॥ਪਦ ਅਰਥ ਜਿਤੁ ਤਨਿ = ਜਿਸ ਜਿਸ ਸਰੀਰ ਵਿਚ। ਸੇ ਤਨ = ਉਹ ਸਾਰੇ ਸਰੀਰ ॥੪॥੨॥
SikhNet (Spanish)El cuerpo en el que el Naam no habita, se vuelve miserable. (4-2)