ਰਾਮਕਲੀ ਦਖਣੀ ਮਹਲਾ ੧ ॥
raamakalee dakhanee mahalaa 1 |
Sant Singh KhalsaRaamkalee, Dakhanee, First Mehl:
Manmohan SinghRamkali Dakhni. 1st Guru.
Manmohan Singh (Punjabi)ਰਾਮਕਲੀ ਦੱਖਣੀ। ਪਹਿਲੀ ਪਾਤਿਸ਼ਾਹੀ।
SikhNet (Spanish)Ramkali, Dakjani, Mejl Guru Nanak, Primer Canal Divino.
ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ; ਸਾਚ ਸਬਦਿ ਰਸਿ ਲੀਣਾ ॥੧॥
jat sat sanjam saach drirraaeaa; saach sabad ras leenaa |1|
Sant Singh KhalsaAbstinence, chastity, self-control and truthfulness have been implanted within me; I am imbued with the sublime essence of the True Word of the Shabad. ||1||
Manmohan SinghThe Guru has enshrined in me lust-control, chastity, arduous toil and righteousness and I am absorbed in the True Name's elixir.
Manmohan Singh (Punjabi)ਗੁਰਾਂ ਨੇ ਮੇਰੇ ਅੰਦਰ ਪਾਕ-ਦਾਮਨੀ, ਪਵਿੱਤਰਤਾ ਕਰੜੀ ਘਾਲ ਅਤੇ ਸੱਚਾਈ ਨੂੰ ਪੱਕਾ ਕਰ ਦਿੱਤਾ ਹੈ ਅਤੇ ਮੈਂ ਸੱਚੇ ਨਾਮ ਦੇ ਅੰਮ੍ਰਿਤ ਵਿੱਚ ਸਮਾਂ ਗਿਆ ਹਾਂ।
Fareedkot Teekaਮੇਰਾ ਗੁਰੂ ਸਾਚੇ ਬ੍ਰਹਮ ਕੇ ਰਸ ਮੇਂ ਲੀਨ ਹੂਆ ਰਹਿਤਾ ਹੈ। ਤਿਸ ਨੇ ਮੇਰੇ ਕੋ ਜਤ ਸਤ ਔ ਸੰਜਮ ਪੁਨਾ ਸਚ ਬੋਲਣਾ ਦ੍ਰਿੜ ਕਰਾਇਆ ਹੈ॥੧॥
Prof. Sahib Singh(ਮੇਰਾ ਗੁਰੂ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ-ਰਸ ਵਿਚ ਲੀਨ ਰਹਿੰਦਾ ਹੈ ਮੇਰੇ ਗੁਰੂ ਨੇ ਮੈਨੂੰ ਇਹ ਯਕੀਨ ਕਰਾ ਦਿੱਤਾ ਹੈ ਕਿ ਕਾਮ-ਵਾਸ਼ਨਾ ਤੋਂ ਬਚੇ ਰਹਿਣਾ, ਉੱਚਾ ਆਚਰਨ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣਾ, ਤੇ ਸਦਾ-ਥਿਰ ਪ੍ਰਭੂ ਦਾ ਸਿਮਰਨ-ਇਹੀ ਹੈ ਸਹੀ ਜੀਵਨ ॥੧॥ਪਦ ਅਰਥ ਸਾਚੁ = ਸਦਾ-ਥਿਰ ਪ੍ਰਭੂ। ਸਬਦਿ = ਸ਼ਬਦ ਦੀ ਰਾਹੀਂ, ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਾਚ ਰਸਿ = ਸਦਾ-ਥਿਰ ਪ੍ਰਭੂ ਦੇ ਨਾਮ-ਰਸ ਵਿਚ। ਲੀਣਾ = ਮਸਤ ॥੧॥
SikhNet (Spanish)Vivo imbuido en la Palabra del Shabd Verdadera del Guru y el Guru ha enaltecido en mí la Castidad, la Verdad y la Disciplina. (1)
ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥
meraa gur deaal sadaa rang leenaa |
Sant Singh KhalsaMy Merciful Guru remains forever imbued with the Lord's Love.
Manmohan SinghMy merciful Guru, ever remains merged in the Lord's love.
Manmohan Singh (Punjabi)ਮੇਰੇ ਮਿਹਰਬਾਨ ਗੁਰੂ ਜੀ, ਸਦੀਵ ਹੀ ਪ੍ਰਭੂ ਦੀ ਪ੍ਰੀਤ ਅੰਦਰ ਸਮਾਏ ਰਹਿੰਦੇ ਹਨ।
Fareedkot Teekaਮੇਰਾ ਗੁਰੂ ਜੋ ਦਇਆਲੁ ਹੈ, ਸੋ ਸਦਾ ਅਨੰਦ ਮੇਂ ਲੀਨ ਰਹਿਤਾ ਹੈ॥
Prof. Sahib Singhਮੇਰਾ ਗੁਰੂ ਦਇਆ ਦਾ ਘਰ ਹੈ, ਉਹ ਸਦਾ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।ਪਦ ਅਰਥ ਦਇਆਲੁ = ਦਇਆ ਦਾ ਸੋਮਾ। ਰੰਗਿ = ਰੰਗ ਵਿਚ, ਪ੍ਰੇਮ ਵਿਚ।
SikhNet (Spanish)El Guru, el Ser Compasivo, está imbuido siempre en el Amor de Dios;
ਅਹਿਨਿਸਿ ਰਹੈ ਏਕ ਲਿਵ ਲਾਗੀ; ਸਾਚੇ ਦੇਖਿ ਪਤੀਣਾ ॥੧॥ ਰਹਾਉ ॥
ahinis rahai ek liv laagee; saache dekh pateenaa |1| rahaau |
Sant Singh KhalsaDay and night, He remains lovingly focused on the One Lord; gazing upon the True Lord, He is pleased. ||1||Pause||
Manmohan SinghDay and night, he remains fixed in the one Lord's love and is pleased on seeing the True Lord. Pause.
Manmohan Singh (Punjabi)ਦਿਹੁੰ ਰੈਣ, ਉਹ ਇੱਕ ਪ੍ਰਭੂ ਦੇ ਪ੍ਰੇਮ ਅੰਦਰ ਜੁੜੇ ਰਹਿੰਦੇ ਹਨ ਅਤੇ ਸੱਚੇ ਸੁਆਮੀ ਨੂੰ ਵੇਖ ਕੇ ਪ੍ਰਸੰਨ ਹੁੰਦੇ ਹਨ। ਠਹਿਰਾਓ।
Fareedkot Teekaਕੈਸੇ? ਰਾਤ ਦਿਨ ਏਕ ਪਰਮੇਸਰ ਮੇਂ ਬ੍ਰਿਤੀ ਲਾਗੀ ਰਹਿਤੀ ਹੈ ਔ ਸਾਚੇ ਪਰਮਾਤਮਾ ਕੋ ਦੇਖ ਕੇ ਮਨ ਤਿਸ ਕਾ ਪਤੀਆਇਆ ਹੈ॥੧॥ ਰਹਾਉ ॥
Prof. Sahib Singh(ਮੇਰੇ ਗੁਰੂ ਦੀ) ਸੁਰਤ ਦਿਨ ਰਾਤ ਇਕ ਪਰਮਾਤਮਾ (ਦੇ ਚਰਨਾਂ) ਵਿਚ ਲੱਗੀ ਰਹਿੰਦੀ ਹੈ, (ਮੇਰਾ ਗੁਰੂ) ਸਦਾ-ਥਿਰ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰ ਕੇ (ਉਸ ਦੀਦਾਰ ਵਿਚ) ਮਸਤ ਰਹਿੰਦਾ ਹੈ ॥੧॥ ਰਹਾਉ ॥ਪਦ ਅਰਥ ਅਹਿ = ਦਿਨ। ਨਿਸਿ = ਰਾਤ। ਦੇਖਿ = ਵੇਖ ਕੇ ॥੧॥ ਰਹਾਉ ॥
SikhNet (Spanish)está eternamente entonado en el Uno y Su único Placer es ver al Uno Verdadero. (1-Pausa)
ਰਹੈ ਗਗਨ ਪੁਰਿ. ਦ੍ਰਿਸਟਿ ਸਮੈਸਰਿ; ਅਨਹਤ ਸਬਦਿ ਰੰਗੀਣਾ ॥੨॥
rahai gagan pur. drisatt samaisar; anahat sabad rangeenaa |2|
Sant Singh KhalsaHe abides in the Tenth Gate, and looks equally upon all; He is imbued with the unstruck sound current of the Shabad. ||2||
Manmohan SinghHe abides in the tenth gate, casts impartial look on all and is imbued with the celestial strain.
Manmohan Singh (Punjabi)ਉਹ ਦਸਮ ਦੁਆਰ ਅੰਦਰ ਵੱਸਦੇ ਹਨ, ਸਾਰਿਆਂ ਵੱਲ ਪੰਖ ਪਾਤ-ਰਹਿਤ ਨਿਗ੍ਹਾ ਨਾਲ ਵੇਖਦੇ ਹਨ ਅਤੇ ਬੈਕੁੰਠੀ ਕੀਰਤਨ ਨਾਲ ਰੰਗੀਜੇ ਰਹਿੰਦੇ ਹਨ।
Fareedkot Teekaਪੂਰਨ ਅਕਾਸ ਚੇਤਨ ਦੇਵ ਮੇਂ ਰਹਤੇ ਹੈਂ। ਪੁਨਾ ਜਿਨ ਕੀ ਦ੍ਰਿਸਟੀ ਸਮ ਹੈ ਔ ਏਕ ਰਸ ਬ੍ਰਹਮ ਮੇਂ ਰੰਗੀ ਹੂਈ ਹੈ॥੨॥
Prof. Sahib Singh(ਮੇਰੇ ਗੁਰੂ) ਸਦਾ ਉੱਚੀ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, (ਮੇਰੇ ਗੁਰੂ ਦੀ) (ਪਿਆਰ-ਭਰੀ) ਨਿਗਾਹ (ਸਭ ਵਲ) ਇਕੋ ਜਿਹੀ ਹੈ। (ਮੇਰਾ ਗੁਰੂ) ਉਸ ਸ਼ਬਦ ਵਿਚ ਰੰਗਿਆ ਹੋਇਆ ਹੈ ਜਿਸ ਦੀ ਧੁਨਿ ਉਸ ਦੇ ਅੰਦਰ ਇਕ-ਰਸ ਹੋ ਰਹੀ ਹੈ ॥੨॥ਪਦ ਅਰਥ ਗਗਨ = ਆਕਾਸ਼, ਚਿਤ-ਆਕਾਸ਼, ਦਸਮ ਦੁਆਰ, ਉੱਚੀ ਆਤਮਕ ਅਵਸਥਾ। ਗਗਨਪੁਰਿ = ਆਕਾਸ਼-ਮੰਡਲ ਵਿਚ, ਉੱਚੀ ਆਤਮਕ ਅਵਸਥਾ ਵਿਚ। ਸਮੈ = ਸਮ, ਇਕੋ ਜਿਹੀ। ਸਰਿ = ਬਰਾਬਰ। ਸਮੈ ਸਰਿ = ਇਕੋ ਜਿਹੀ। ਅਨਹਤ ਸਬਦਿ = ਉਸ ਸ਼ਬਦ (ਦੀ ਧੁਨ) ਵਿਚ ਜੋ ਇਕ-ਰਸ ਹੋ ਰਿਹਾ ਹੈ। ਅਨਹਤ = ਬਿਨਾ ਵਜਾਏ ਵੱਜਣ ਵਾਲਾ, ਇਕ-ਰਸ ॥੨॥
SikhNet (Spanish)Él habita por siempre en el Cielo de Éxtasis y ve a todos de igual forma: vibrando en la Melodía Divina de la Palabra del Shabd. (2)
ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ; ਜਿਹਵਾ ਰੰਗਿ ਰਸੀਣਾ ॥੩॥
sat bandh kupeen bharipur leenaa; jihavaa rang raseenaa |3|
Sant Singh KhalsaWearing the loin-cloth of chastity, He remains absorbed in the all-pervading Lord; His tongue enjoys the taste of God's Love. ||3||
Manmohan SinghTying the loin-cloth of chastity, he remains merged in the Omnipresent Lord and his tongue enjoys the Divine affection.
Manmohan Singh (Punjabi)ਪਾਕ-ਦਾਮਨੀ (ਸੱਚੇ ਆਚਾਰ) ਦਾ ਲੰਗੋਟਾ ਬੰਨ੍ਹ ਕੇ ਉਹ ਪਰੀਪੂਰਨ ਪ੍ਰਭੂ ਅੰਦਰ ਸਮਾਏ ਰਹਿੰਦੇ ਹਨ ਉਹਨਾਂ ਦੀ ਜੀਭ੍ਹਾ ਈਸ਼ਵਰੀ ਪ੍ਰੀਤ ਦਾ ਰਸ ਲੈਂਦੀ ਹੈ।
Fareedkot Teekaਸਚ ਬੋਲਣ ਰੂਪ ਲੰਗੋਟੀ ਬਾਂਧੀ ਹੂਈ ਹੈਂ ਤਥਾ (ਭਰਿਪੁਰਿ) ਵਾਹਿਗੁਰੂ ਮੇਂ ਬ੍ਰਿਤੀ ਜਿਨ ਕੀ ਲੀਣ ਹੂਈ ਹੂਈ ਹੈ ਔ ਜਿਹਬਾ ਜਿਨ ਕੀ ਨਾਮ ਕੇ ਰਸ ਕੇ ਆਨੰਦ ਮੇਂ ਰਸੀ ਹੂਈ ਹੈ॥੩॥
Prof. Sahib Singhਉੱਚਾ ਆਚਰਨ (-ਰੂਪ) ਲੰਗੋਟ ਬੰਨ੍ਹ ਕੇ (ਮੇਰਾ ਗੁਰੂ) ਸਰਬ-ਵਿਆਪਕ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ, ਉਸ ਦੀ ਜੀਭ (ਪ੍ਰਭੂ ਦੇ) ਪ੍ਰੇਮ ਵਿਚ ਰਸੀ ਰਹਿੰਦੀ ਹੈ ॥੩॥ਪਦ ਅਰਥ ਸਤੁ = ਉਚਾ ਆਚਰਨ। ਬੰਧਿ = ਬੰਨ੍ਹ ਕੇ। ਕੁਪੀਨ = ਲੰਗੋਟੀ। ਭਰਿਪੁਰਿ = ਸਰਬ-ਵਿਆਪਕ ਪ੍ਰਭੂ ਵਿਚ। ਰਸੀਣਾ = ਰਸੀ ਹੋਈ ਹੈ ॥੩॥
SikhNet (Spanish)El Guru usa el taparrabo de la Verdad y está siempre absorbido con su mente y boca en el Amor de su Dios.(3)
ਮਿਲੈ ਗੁਰ ਸਾਚੇ. ਜਿਨਿ ਰਚੁ ਰਾਚੇ; ਕਿਰਤੁ ਵੀਚਾਰਿ ਪਤੀਣਾ ॥੪॥
milai gur saache. jin rach raache; kirat veechaar pateenaa |4|
Sant Singh KhalsaThe One who created the creation has met the True Guru; contemplating the Guru's lifestyle, He is pleased. ||4||
Manmohan SinghThe Lord, who hast created the creation, has met the True Guru. Thinking of the Guru's true way of life, the Lord is pleased with him.
Manmohan Singh (Punjabi)ਸੁਆਮੀ ਜਿਸ ਨੇ ਰਚਨਾ ਰਚੀ ਹੈ, ਸੱਚੇ ਗੁਰਾਂ ਨੂੰ ਮਿਲ ਪਿਆ ਹੈ। ਗੁਰਾਂ ਦੀ ਸੱਚੀ ਜੀਵਨ ਰਹੁ-ਰੀਤੀ ਨੂੰ ਸੋਚ ਵੀਚਾਰ ਕੇ ਸੁਆਮੀ ਉਨ੍ਹਾਂ ਉਤੇ ਪ੍ਰਸੰਨ ਥੀ ਗਿਆ ਹੈ।
Fareedkot Teekaਹਮ ਕੋ ਐਸੇ ਗੁਰੂ ਸਾਚੇ ਮਿਲੇ ਹੈਂ ਜਿਨੋਂ ਨੇ ਪੰਚ ਤਤ ਰਚ ਕੇ ਇਸ ਸੰਸਾਰ ਮੇਂ ਜੀਵੋਂ ਕੇ ਸਰੀਰ ਬਨਾਏ ਹੈਂ, ਭਾਵ ਸੇ ਪਰਮੇਸ੍ਵਰ ਰੂਪ ਗੁਰੂ ਹਮ ਕੋ ਮਿਲੇ ਹੈਂ॥☬ਪ੍ਰਸ਼ਨ: ਤੁਮਨੇ ਕੈਸੇ ਪ੍ਰਤੀਤ ਕਰੀ ਹੈ ਕਿ ਵਹੁ ਪਰਮੇਸ੍ਵਰ ਹੀ ਹੈ?☬ਉੱਤਰ: ਉਸ ਸਾਮਰਥ ਕੀ ਜਬ ਮੈਨੇ ਕਿਰਤ ਬਿਚਾਰੀ ਤੋ ਮੇਰਾ ਮਨ ਪਤੀਆਇਆ ਕਿ ਇਹ ਤਾਂ ਸਮਰਥ ਪਰਮੇਸਰ ਹੀ ਹੈ। ਜਿਸ ਨੇ ਪੰਜ ਤਤ ਰਚ ਕੇ ਜੀਵੋਂ ਕੇ ਸਰੀਰ ਬਨਾਏ ਹੈਂ। ਤਿਸ ਪਰਮੇਸ੍ਵਰ ਕੋ ਗੁਰੂ ਮਿਲੇ ਹੈਂ ਔਰ ਪਰਮੇਸ੍ਵਰ ਕੇ ਕਰਤਤ ਕੋ ਵਿਚਾਰ ਕਰ ਕੇ ਗੁਰਾਂ ਕਾ ਮਨ ਪਤੀਜਿਆ ਹੈ॥੪॥
Prof. Sahib Singhਕਦੇ ਉਕਾਈ ਨਾਹ ਖਾਣ ਵਾਲੇ (ਮੇਰੇ) ਗੁਰੂ ਨੂੰ ਉਹ ਪਰਮਾਤਮਾ ਸਦਾ ਮਿਲਿਆ ਰਹਿੰਦਾ ਹੈ ਜਿਸ ਨੇ ਜਗਤ-ਰਚਨਾ ਰਚੀ ਹੈ, ਉਸ ਦੀ ਜਗਤ-ਕਿਰਤ ਨੂੰ ਵੇਖ ਵੇਖ ਕੇ (ਮੇਰਾ ਗੁਰੂ ਉਸ ਦੀ ਸਰਬ-ਸਮਰੱਥਾ ਵਿਚ) ਨਿਸ਼ਚਾ ਰੱਖਦਾ ਹੈ ॥੪॥ਪਦ ਅਰਥ ਮਿਲੈ ਗੁਰ ਸਾਚੇ = ਸੱਚੇ ਗੁਰੂ ਨੂੰ ਮਿਲਿਆ ਹੋਇਆ ਹੈ। ਜਿਨਿ = ਜਿਸ (ਪਰਮਾਤਮਾ) ਨੇ। ਰਚੁ ਰਾਚੇ = ਜਗਤ-ਰਚਨਾ ਰਚੀ ਹੈ। ਕਿਰਤੁ ਵੀਚਾਰਿ = ਹਰੀ ਦੀ ਕਿਰਤ ਨੂੰ ਵਿਚਾਰ ਕੇ ॥੪॥
SikhNet (Spanish)El Guru usa el taparrabo de la Verdad y está siempre absorbido con su mente y boca en el Amor de su Dios.(4)
ਏਕ ਮਹਿ ਸਰਬ. ਸਰਬ ਮਹਿ ਏਕਾ; ਏਹ ਸਤਿਗੁਰਿ ਦੇਖਿ ਦਿਖਾਈ ॥੫॥
ek meh sarab. sarab meh ekaa; eeh satigur dekh dikhaaee |5|
Sant Singh KhalsaAll are in the One, and the One is in all. This is what the True Guru has shown me. ||5||
Manmohan SinghAll are contained in the one Lord is amongst all. This vision the True Guru has shown unto me.
Manmohan Singh (Punjabi)ਸਾਰੇ ਇਕ ਸੁਆਮੀ ਦੇ ਅੰਦਰ ਸਮਾਏ ਹੋਏ ਹਨ ਅਤੇ ਇੱਕ ਸੁਆਮੀ ਹੀ ਸਾਰਿਆਂ ਦੇ ਅੰਦਰ ਹੈ। ਇਹ ਦ੍ਰਿਸ਼ ਸੱਚੇ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ।
Fareedkot Teekaਏਕ ਪਰਮੇਸ੍ਵਰ ਮੇਂ ਏਹ ਸਭ ਸੂਖਮ ਅਸਥੂਲ ਜੀਵ ਹੈਂ ਔ ਸਰਬ ਸੂਖਮ ਅਸਥੂਲ ਜੀਵੋਂ ਮੇਂ (ਏਕ) ਪਰਮੇਸਰ ਹੈ। ਇਹ ਦ੍ਰਿਸਟੀ ਆਪ ਸਤਿਗੁਰੋਂ ਨੇ ਦੇਖੀ ਹੈ ਔ ਜਗ੍ਯਾਸੂਓਂ ਕੋ ਦਿਖਾਈ ਹੈ॥੫॥
Prof. Sahib Singhਸ੍ਰਿਸ਼ਟੀ ਦੇ ਸਾਰੇ ਹੀ ਜੀਵ ਇਕ ਪਰਮਾਤਮਾ ਵਿਚ ਹਨ (ਭਾਵ, ਇਕ ਪ੍ਰਭੂ ਹੀ ਸਭ ਦੀ ਜ਼ਿੰਦਗੀ ਦਾ ਆਧਾਰ ਹੈ), ਸਾਰੇ ਜੀਵਾਂ ਵਿਚ ਇਕ ਪਰਮਾਤਮਾ ਵਿਆਪਕ ਹੈ-ਇਹ ਕੌਤਕ (ਮੇਰੇ) ਗੁਰੂ ਨੇ (ਆਪ) ਵੇਖ ਕੇ (ਮੈਨੂੰ) ਵਿਖਾ ਦਿੱਤਾ ਹੈ ॥੫॥ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਦੇਖਿ = (ਆਪ) ਵੇਖ ਕੇ ॥੫॥
SikhNet (Spanish)El Guru nos revela a Dios en todas partes y podemos ver que todo está contenido en Dios. (5)
ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ; ਸੋ ਪ੍ਰਭੁ ਲਖਨੁ. ਨ ਜਾਈ ॥੬॥
jin kee khandd manddal brahamanddaa; so prabh lakhan. na jaaee |6|
Sant Singh KhalsaHe who created the worlds, solar systems and galaxies - that God cannot be known. ||6||
Manmohan SinghHe who created continents. spheres and universe, That Lord can be known not.
Manmohan Singh (Punjabi)ਜਿਸ ਮਹਾਂਦੀਪ, ਗੋਲਾਕਾਰ ਅਤੇ ਆਲਮ ਰਚੇ ਹਨ, ਉਹ ਸਾਹਿਬ ਜਾਣਿਆਂ ਨਹੀਂ ਜਾ ਸਕਦਾ।
Fareedkot Teekaਜਿਸ ਨੇ ਨੌ ਖੰਡੋਂ ਕੇ ਮੰਡਲ ਅਸਥਾਨ ਔ ਬ੍ਰਹਮੰਡ ਕੀਏ ਹੈਂ, ਸੋ ਪ੍ਰਭੂ ਤਿਨ ਸਤਿਗੁਰੋਂ ਸੇ ਬਿਨਾ ਲਖਿਆ ਨਹੀਂ ਜਾਤਾ ਹੈ॥੬॥
Prof. Sahib Singh(ਮੇਰੇ ਗੁਰੂ ਨੇ ਹੀ ਮੈਨੂੰ ਦੱਸਿਆ ਹੈ ਕਿ) ਜਿਸ ਪ੍ਰਭੂ ਨੇ ਸਾਰੇ ਖੰਡ ਮੰਡਲ ਬ੍ਰਹਿਮੰਡ ਬਣਾਏ ਹਨ ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੬॥ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਲਖਨੁ ਨ ਜਾਈ = ਬਿਆਨ ਨਹੀਂ ਕੀਤਾ ਜਾ ਸਕਦਾ ॥੬॥
SikhNet (Spanish)El Dios Incognoscible ha creado el Universo, las constelaciones y todas sus partes (6)
ਦੀਪਕ ਤੇ ਦੀਪਕੁ ਪਰਗਾਸਿਆ; ਤ੍ਰਿਭਵਣ ਜੋਤਿ ਦਿਖਾਈ ॥੭॥
deepak te deepak paragaasiaa; tribhavan jot dikhaaee |7|
Sant Singh KhalsaFrom the lamp of God, the lamp within is lit; the Divine Light illuminates the three worlds. ||7||
Manmohan SinghFrom the Light of the Guru, the sikh-lamp is illumined and the Guru has shown the sikh divine Light pervading the three worlds.
Manmohan Singh (Punjabi)ਗੁਰਾਂ ਦੇ ਪ੍ਰਕਾਸ਼ ਤੋਂ ਸਿਖ-ਦੀਵਾ ਰੌਸ਼ਨ ਹੋਇਆ ਹੈ ਅਤੇ ਗੁਰਾਂ ਨੇ ਸਿਖ ਨੂੰ ਈਸ਼ਵਰੀ ਪ੍ਰਕਾਸ਼ ਤਿੰਨਾਂ ਜਹਾਨਾਂ ਅੰਦਰ ਵਿਆਪਕ ਵਿਖਾਲ ਦਿੱਤਾ ਹੈ।
Fareedkot Teekaਗੁਰੂ ਦੀਪਕ ਸੇ ਸਿਖ ਰੂਪ ਦੀਪਕ ਪ੍ਰਕਾਸਿਆ ਹੈ, ਭਾਵ ਗੁਰੂ ਗਿਆਨ ਸੇ ਸਿਖ ਕੋ ਗਿਆਨ ਹੋਇਆ ਹੈ। ਤਿਸੁ ਗਿਆਨ ਨੇ ਤਿਨ੍ਹਾਂ ਭਵਨਾਂ ਮੇਂ ਬ੍ਰਹਮ ਕੀ (ਜੋਤਿ) ਸਤਾ ਦਿਖਾਈ ਹੈ॥੭॥
Prof. Sahib Singh(ਗੁਰੂ ਨੇ ਆਪਣੀ ਰੌਸ਼ਨ ਜੋਤਿ ਦੇ) ਦੀਵੇ ਤੋਂ (ਮੇਰੇ ਅੰਦਰ) ਦੀਵਾ ਜਗਾ ਦਿੱਤਾ ਹੈ ਤੇ ਮੈਨੂੰ ਉਹ (ਰੱਬੀ) ਜੋਤਿ ਵਿਖਾ ਦਿੱਤੀ ਹੈ, ਜੋ ਤਿੰਨਾਂ ਭਵਨਾਂ ਵਿਚ ਮੌਜੂਦ ਹੈ ॥੭॥ਪਦ ਅਰਥ ਦੀਪਕ ਤੇ = ਦੀਵੇ ਤੋਂ। ਤ੍ਰਿਭਵਣ = ਤਿੰਨਾਂ ਭਵਨਾਂ ਵਿਚ ॥੭॥
SikhNet (Spanish)La Luz del Guru ilumina los corazones de otros, revela la Luz de Dios para que ésta compenetre todo lo que existe en los tres mundos. (7)
ਸਚੈ ਤਖਤਿ ਸਚ ਮਹਲੀ ਬੈਠੇ; ਨਿਰਭਉ ਤਾੜੀ ਲਾਈ ॥੮॥
sachai takhat sach mahalee baitthe; nirbhau taarree laaee |8|
Sant Singh KhalsaThe Guru sits on the true throne in the true mansion; He is attuned, absorbed in the Fearless Lord. ||8||
Manmohan SinghThe Guru is seated on the True Throne in the True mansion and has fixed his attention on the Fear-free Lord.
Manmohan Singh (Punjabi)ਸੱਚੇ ਮੰਦਰ ਅੰਦਰ ਗੁਰੂ ਜੀ ਸੱਚੇ ਰਾਜ ਸਿੰਘਾਸਣ ਉਤੇ ਬਿਰਾਜਮਾਨ ਅਤੇ ਉਹਨਾਂ ਨੇ ਆਪਣੀ ਬਿਰਤੀ ਨਿਡਰ ਸੁਆਮੀ ਨਾਲ ਜੋੜੀ ਹੋਈ ਹੈ।
Fareedkot Teekaਸਤ ਸਰੂਪ (ਤਖਤਿ) ਅਸਥਾਨ ਮੇਂ ਨਿਸਚੇ ਕਰਿ ਕੇ ਜਗ੍ਯਾਸੀ ਬੈਠੇ ਹੈਂ। ਤਿਸੁ ਅਪਨੇ ਸਰੂਪ ਮੇਂ ਬ੍ਰਿਤ ਲਗਾਇਕੇ ਨਿਰਭਉ ਹੂਏ ਹੈਂ॥੮॥
Prof. Sahib Singh(ਮੇਰਾ ਗੁਰੂ ਇਕ ਐਸਾ ਨਾਥਾਂ ਦਾ ਭੀ ਨਾਥ ਹੈ ਜੋ) ਸਦਾ ਅਟੱਲ ਰਹਿਣ ਵਾਲੇ ਅਡੋਲਤਾ ਦੇ ਤਖ਼ਤ ਉਤੇ ਬੈਠਾ ਹੋਇਆ ਹੈ ਜੋ ਸਦਾ-ਥਿਰ ਰਹਿਣ ਵਾਲੇ ਮਹਿਲ ਵਿਚ ਬੈਠਾ ਹੋਇਆ ਹੈ, (ਉਥੇ ਆਸਣ ਜਮਾਈ) ਬੈਠੇ (ਮੇਰੇ ਗੁਰੂ-ਜੋਗੀ) ਨੇ ਨਿਡਰਤਾ ਦੀ ਸਮਾਧੀ ਲਾਈ ਹੋਈ ਹੈ ॥੮॥ਪਦ ਅਰਥ ਤਖਤਿ = ਤਖ਼ਤ ਉਤੇ। ਨਿਰਭਉ ਤਾੜੀ = ਨਿਡਰਤਾ ਦੀ ਤਾੜੀ ॥੮॥
SikhNet (Spanish)El Guru está sentado en el trono de la Verdad, el asiento Eterno de Dios, entonado en el Valiente Señor. (8)
ਮੋਹਿ ਗਇਆ ਬੈਰਾਗੀ ਜੋਗੀ; ਘਟਿ ਘਟਿ ਕਿੰਗੁਰੀ ਵਾਈ ॥੯॥
mohi geaa bairaagee jogee; ghatt ghatt kinguree vaaee |9|
Sant Singh KhalsaThe Guru, the detached Yogi, has enticed the hearts of all; He plays His harp in each and every heart. ||9||
Manmohan SinghMy Guru, the detached Yogi, has fascinated all and has played the lyre of the Lord's love in every heart.
Manmohan Singh (Punjabi)ਮੇਰੇ ਗੁਰਦੇਵ, ਨਿਰਲੇਪ ਯੋਗੀ ਨੇ ਸਾਰਿਆਂ ਨੂੰ ਮੋਹ ਲਿਆ ਹੈ ਅਤੇ ਹਰ ਦਿਲ ਅੰਦਰ ਪ੍ਰਭੂ ਦੀ ਪ੍ਰੀਤ ਵੀਣਾ ਵਜਾ ਦਿੱਤੀ ਹੈ।
Fareedkot Teekaਤਿਸ ਵਿਰਕਤ ਜੋਗੀ ਕਾ ਸੰਸਾਰੀ ਪਦਾਰਥੋਂ ਕਾ ਤੋ ਮੋਹ ਕਮ ਹੋ ਗਿਆ ਹੈ। ਤਿਸ ਨੇ ਘਟੋਂ ਘਟੋਂ ਮੇਂ ਜੋ ਪੂਰਨ ਜਾਨਿਆ ਹੈ ਏਹੀ ਕਿੰਗਰੀ ਬਜਾਈ ਹੈ; ਵਾ ਜਿਸੁ ਵਿਰਕਤ ਜੋਗੀ ਕਾ ਮੋਹੁ ਘਟ ਗ੍ਯਾ, ਭਾਵ ਦੂਰ ਹੋ ਗਿਆ ਹੈ। ਤਿਸ ਨੇ ਬਾਹਲੀ ਕਿੰਗਰੀ (ਘਟਿ) ਥੋੜੀ ਵਜਾਈ, ਭਾਵ ਦੇਖਾਵੇ ਮਾਤ੍ਰ ਜੋ ਕਰਮ ਥੇ, ਸੋ ਤ੍ਯਾਗ ਦੀਏ ਹੈਂ॥੯॥
Prof. Sahib Singhਮਾਇਆ ਤੋਂ ਨਿਰਲੇਪ ਮੇਰੇ ਜੋਗੀ ਗੁਰੂ ਨੇ (ਸਾਰੇ ਸੰਸਾਰ ਨੂੰ) ਮੋਹ ਲਿਆ ਹੈ, ਉਸ ਨੇ ਹਰੇਕ ਦੇ ਅੰਦਰ (ਆਤਮਕ ਜੀਵਨ ਦੀ ਰੌ) ਕਿੰਗੁਰੀ ਵਜਾ ਦਿੱਤੀ ਹੈ ॥੯॥ਪਦ ਅਰਥ ਮੋਹਿ ਗਇਆ = (ਸਾਨੂੰ) ਮੋਹ ਲਿਆ ਹੈ। ਕਿੰਗੁਰੀ ਵਾਈ = ਕਿੰਗੁਰੀ ਵਜਾ ਦਿੱਤੀ ਹੈ, ਜ਼ਿੰਦਗੀ ਦੀ ਰੌ ਚਲਾ ਦਿੱਤੀ ਹੈ ॥੯॥
SikhNet (Spanish)Nuestro Guru, el Yogui desapegado, nos ha encantado; ha hecho que la Melodía Divina de la Palabra resuene en cada corazón. (9)
ਨਾਨਕ. ਸਰਣਿ ਪ੍ਰਭੂ ਕੀ ਛੂਟੇ; ਸਤਿਗੁਰ ਸਚੁ ਸਖਾਈ ॥੧੦॥੮॥
naanak. saran prabhoo kee chhootte; satigur sach sakhaaee |10|8|
Sant Singh KhalsaO Nanak, in God's Sanctuary, one is emancipated; the True Guru becomes our true help and support. ||10||8||
Manmohan SinghNanak, the mortal is emancipated in the refuge of the Lord and the True Guru becomes his true succourer.
Manmohan Singh (Punjabi)ਨਾਨਕ, ਪ੍ਰਭੂ ਦੀ ਸ਼ਰਦਾਗਤ ਅੰਦਰ ਪ੍ਰਾਣੀ ਬੰਦ-ਖਲਾਸ ਹੋ ਜਾਂਦਾ ਹੈ ਅਤੇ ਸੱਚੇ ਗੁਰੂ ਜੀ ਉਸ ਦੇ ਸੱਚੇ ਸਹਾਇਕ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਪ੍ਰਭੂ ਕੀ ਸਰਣ ਆਵਣੇ ਸੇ ਸੰਸਾਰ ਸੇ ਛੂਟ ਗਏ ਹੈਂ, ਕਿਉਂਕਿ ਤਿਨ ਕਾ ਸਤਿਗੁਰੂ ਨਿਸਚੇ ਕਰ ਕੇ (ਸਖਾਈ) ਮਿਤ੍ਰਾਈ ਵਾਲਾ ਹੂਆ ਹੈ॥੧੦॥੮॥☬ਅਉਧੂਤ ਜੋਗੀ ਕੋ ਉਪਦੇਸੁ ਅਰੁ ਅੰਤਰੀਵ ਜੋਗ ਕੇ ਚਿੰਨ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਮੇਰੇ) ਗੁਰੂ ਦਾ ਮਿੱਤਰ ਹੈ, ਗੁਰੂ ਦੀ ਰਾਹੀਂ ਪ੍ਰਭੂ ਦੀ ਸਰਨ ਪੈ ਕੇ ਜੀਵ (ਮਾਇਆ ਦੇ ਮੋਹ ਤੋਂ) ਬਚ ਜਾਂਦੇ ਹਨ ॥੧੦॥੮॥ਪਦ ਅਰਥ ਸਖਾਈ = ਸਾਖੀ, ਮਿੱਤਰ। ਸਤਿਗੁਰ ਸਖਾਈ = ਗੁਰੂ ਦਾ ਮਿੱਤਰ ॥੧੦॥੮॥
* ਨੋਟ: ਇਹ ਅਸ਼ਟਪਦੀ ਦੱਖਣ ਵਿਚ ਗਾਈ ਜਾਣ ਵਾਲੀ ਰਾਮਕਲੀ ਵਿਚ ਹੈ।
SikhNet (Spanish)Dice Nanak, uno es emancipado en el Santuario del Señor, pues el Verdadero Guru nos revela la Verdad, nuestro Soporte Eterno e Interior.(10-8)