ੴ

ਸਿੱਖਬਾਣੀ · SikhBani

Ang 907

Sri Guru Granth Sahib · Raag Raamkalee · 3 shabads, 32 lines
Translations
Shabad Guru Nanak Dev Ji Raag Raamkalee continued from Ang 906

ਜਾ ਆਏ ਤਾ ਤਿਨਹਿ ਪਠਾਏ; ਚਾਲੇ ਤਿਨੈ ਬੁਲਾਇ ਲਇਆ ॥

jaa aae taa tineh patthaae; chaale tinai bulaae leaa |

Sant Singh KhalsaHe comes when the Lord sends him; when the Lord calls him back, he goes.
Manmohan SinghWhen the mortal comes, then the Lord sends him, He goes away when he calls him.
Manmohan Singh (Punjabi)ਜਦ ਪ੍ਰਾਣੀ ਆਉਂਦਾ ਹੈ ਤਦ ਸੁਆਮੀ ਉਸ ਨੂੰ ਭੇਜਦਾ ਹੈ। ਉਹ ਚਲਿਆ ਜਾਂਦਾ ਹੈ ਜਦ ਉਹ ਉਸ ਨੂੰ ਸੱਦ ਘੱਲਦਾ ਹੈ।
Fareedkot Teekaਜਾਂ ਤਿਸ ਪਰਮੇਸਰ ਨੇ ਇਸ ਸੰਸਾਰ ਮੇਂ ਜੀਵ ਭੇਜੇ ਹੈਂ ਤਾਂ ਆਏ ਹੈਂ। ਜਬ ਉਸ ਨੇ ਬੁਲਾਇ ਲੀਆ ਤੋ ਉਠ ਕੇ ਚਲ ਪੜੇ ਹੈਂ॥
Prof. Sahib Singhਅਸੀਂ ਜੀਵ ਜਦੋਂ ਸੰਸਾਰ ਵਿਚ ਆਉਂਦੇ ਹਾਂ ਤਾਂ ਉਸ ਪਰਮਾਤਮਾ ਨੇ ਹੀ ਸਾਨੂੰ ਭੇਜਿਆ ਹੁੰਦਾ ਹੈ, ਇਥੋਂ ਜਾਂਦੇ ਹਾਂ ਤਦੋਂ ਭੀ ਉਸੇ ਨੇ ਬੁਲਾ ਭੇਜਿਆ ਹੁੰਦਾ ਹੈ।

ਪਦ ਅਰਥ ਤਿਨਹਿ = ਉਸ (ਪਰਮਾਤਮਾ) ਨੇ ਹੀ। ਪਠਾਹੇ = ਭੇਜੇ। ਤਿਨੈ = ਉਸੇ (ਹਰੀ) ਨੇ ਹੀ।

SikhNet (Spanish)Cuando el Señor nos manda al mundo, así llegamos, y nos vamos cuando así nos llama.

ਜੋ ਕਿਛੁ ਕਰਣਾ. ਸੋ ਕਰਿ ਰਹਿਆ; ਬਖਸਣਹਾਰੈ ਬਖਸਿ ਲਇਆ ॥੧੦॥

jo kichh karanaa. so kar rahiaa; bakhasanahaarai bakhas leaa |10|

Sant Singh KhalsaWhatever he does, the Lord is doing. The Forgiving Lord forgives him. ||10||
Manmohan SinghWhatever He has to do, that the Lord is doing. He, the Pardoner, pardons His slave.
Manmohan Singh (Punjabi)ਜਿਹੜਾ ਕੁਝ ਉਸ ਨੇ ਕਰਨਾ ਹੈ, ਉਸ ਨੂੰ ਸੁਆਮੀ ਕਰ ਰਿਹਾ ਹੈ। ਉਹ ਬਖਸ਼ਣਹਾਰ ਆਪਣੇ ਗੋਲੇ ਨੂੰ ਬਖਸ਼ ਦਿੰਦਾ ਹੈ।
Fareedkot Teekaਜੋ ਕਿਛੁ ਤਿਸ ਵਾਹਿਗੁਰੂ ਨੇ ਕਰਨਾ ਹੈ, ਸੋ ਤੋ ਭਲੀ ਪ੍ਰਕਾਰ ਪ੍ਰਥਮ ਹੀ ਕਰ ਰਹਿਆ ਹੈ। ਤਿਸ ਬਖਸ਼ਨਹਾਰ ਵਾਹਿਗੁਰੂ ਨੇ ਅਪਨੇ ਭਗਤਾਂ ਕੋ ਬਖਸ਼ ਲੀਆ ਹੈ॥੧੦॥
Prof. Sahib Singhਜੋ ਕੁਝ ਉਹ ਪ੍ਰਭੂ ਕਰਨਾ ਚਾਹੁੰਦਾ ਹੈ ਉਹ ਕਰ ਰਿਹਾ ਹੈ। (ਅਸੀਂ ਜੀਵ ਉਸ ਦੀ ਰਜ਼ਾ ਨੂੰ ਭੁੱਲ ਜਾਂਦੇ ਹਾਂ, ਪਰ) ਉਹ ਬਖ਼ਸ਼ਣਹਾਰ ਹੈ ਉਹ ਬਖ਼ਸ਼ ਲੈਂਦਾ ਹੈ ॥੧੦॥
SikhNet (Spanish)Lo que tenga que hacer, Él lo cumple y siendo el Dios de la Compasión nos bendice con Su Perdón también. (10)

ਜਿਨਿ ਏਹੁ ਚਾਖਿਆ ਰਾਮ ਰਸਾਇਣੁ; ਤਿਨ ਕੀ ਸੰਗਤਿ ਖੋਜੁ ਭਇਆ ॥

jin ehu chaakhiaa raam rasaaein; tin kee sangat khoj bheaa |

Sant Singh KhalsaI seek to be with those who have tasted this sublime essence of the Lord.
Manmohan SinghThey, who have tasted this elixir of the Lord, in their association the Lord's whereabouts are known.
Manmohan Singh (Punjabi)ਜਿਨ੍ਹਾਂ ਨੇ ਪ੍ਰਭੂ ਦਾ ਇਹ ਅੰਮ੍ਰਿਤ ਪਾਨ ਕੀਤਾ ਹੈ, ਉਹਨਾਂ ਦੇ ਮੇਲ ਮਿਲਾਪ ਅੰਦਰ ਪ੍ਰਭੂ ਦਾ ਥਹੁ ਪਤਾ ਜਾਣਿਆਂ ਜਾਂਣਾ ਹੈ।
Fareedkot Teekaਰਾਮ ਜੋ ਨਾਮ ਰਸੋਂ ਕਾ ਘਰ ਹੈ, ਸੋ ਤਿਸ ਨਾਮ ਰਸ ਕੋ ਜਿਨੋਂ ਨੇ ਇਸ ਸੰਸਾਰ ਮੇਂ ਚਾਖਿਆ ਹੈ। ਤਿਨੋਂ ਕੀ ਸੰਗਤ ਕਰ ਕੇ ਪਰਮੇਸਰ ਕਾ (ਖੋਜੁ) ਰਸਤਾ ਪ੍ਰਾਪਤ ਭਇਆ ਹੈ॥
Prof. Sahib Singh(ਜੇ ਜੀਵ!) ਪਰਮਾਤਮਾ ਦਾ ਨਾਮ ਸਾਰੇ ਆਨੰਦ ਰਸ ਦੇਣ ਵਾਲਾ ਹੈ, ਜਿਸ ਜਿਸ ਬੰਦੇ ਨੇ ਇਹ ਨਾਮ-ਰਸ ਚੱਖ ਲਿਆ ਹੈ ਉਹਨਾਂ ਦੀ ਸੰਗਤ ਵਿਚ ਰਿਹਾਂ ਇਸ ਭੇਤ ਦੀ ਸਮਝ ਆਉਂਦੀ ਹੈ।

ਪਦ ਅਰਥ ਜਿਨਿ = ਜਿਸ (ਜਿਸ ਜੀਵ) ਨੇ। ਰਸਾਇਣੁ = ਰਸ-ਅਯਨੁ, ਰਸਾਂ ਦਾ ਘਰ, ਸਾਰੇ ਆਨੰਦ ਦੇਣ ਵਾਲਾ। ਖੋਜੁ = ਭੇਤ ਦੀ ਸਮਝ।

SikhNet (Spanish)A través de los que han probado del Néctar de Dios, obtengo a mi Dios,

ਰਿਧਿ ਸਿਧਿ ਬੁਧਿ ਗਿਆਨੁ. ਗੁਰੂ ਤੇ ਪਾਇਆ; ਮੁਕਤਿ ਪਦਾਰਥੁ ਸਰਣਿ ਪਇਆ ॥੧੧॥

ridh sidh budh giaan. guroo te paaeaa; mukat padaarath saran peaa |11|

Sant Singh KhalsaWealth, miraculous spiritual powers, wisdom and spiritual knowledge, are obtained from the Guru. The treasure of liberation is obtained in His Sanctuary. ||11||
Manmohan SinghWealth, supernatural power, wisdom and Divine knowledge are obtained from the Guru. Seeking the Guru's protection, one is blessed with the riches of emancipation.
Manmohan Singh (Punjabi)ਮਾਲ-ਮਿਲਖ, ਕਰਾਮਾਤੀ-ਸ਼ਕਤੀ, ਅਕਲਮੰਦੀ ਅਤੇ ਬ੍ਰਹਿਮ-ਵੀਚਾਰ ਗੁਰਾਂ ਪਾਸੋਂ ਪ੍ਰਾਪਤ ਹੁੰਦੇ ਹਨ। ਗੁਰਾਂ ਦੀ ਪਨਾਹ ਲੈਣ ਦੁਆਰਾ ਇਨਸਾਨ ਨੂੰ ਕਲਿਆਣ ਦੀ ਧਨ ਦੌਲਤ ਪ੍ਰਦਾਨ ਹੁੰਦੀ ਹੈ।
Fareedkot Teekaਜਬ ਗੁਰੂ ਸੇ ਗਿਆਨ ਪਾਯਾ ਤਬ ਰਿਧੀਆਂ ਸਿਧੀਆਂ ਔ ਅਕਲ ਭੀ ਪੁਨਾ ਮੁਕਤੀ ਆਦਿਕ ਪਦਾਰਥ ਭੀ ਆਇ ਸਰਣ ਪਇਆ ਹੈ; ਵਾ ਗੁਰੂ ਕੀ ਸਰਣ ਤੇ ਸਭ ਕੁਛ ਭਯਾ ਹੈ॥੧੧॥
Prof. Sahib Singhਗੁਰੂ ਦੀ ਸਰਨ ਪੈ ਕੇ ਗੁਰੂ ਤੋਂ ਹੀ ਪਰਮਾਤਮਾ ਦਾ ਨਾਮ-ਪਦਾਰਥ ਮਿਲਦਾ ਹੈ, ਇਸ ਨਾਮ ਵਿਚ ਸਭ ਕਰਾਮਾਤੀ ਤਾਕਤਾਂ ਹਨ, ਉੱਚੀ ਅਕਲ ਹੈ, ਸਹੀ ਜੀਵਨ-ਰਾਹ ਦੀ ਸੂਝ ਹੈ, ਤੇ ਇਸ ਨਾਮ ਨਾਲ ਹੀ ਮਾਇਆ ਦੇ ਮੋਹ ਤੋਂ ਖ਼ਲਾਸੀ ਮਿਲਦੀ ਹੈ ॥੧੧॥

ਪਦ ਅਰਥ ਰਿਧਿ ਸਿਧਿ = ਕਰਾਮਾਤੀ ਤਾਕਤਾਂ। ਤੇ = ਤੋਂ। ਮੁਕਤਿ ਪਦਾਰਥ = (ਨਾਮ ਦਾ) ਸਰਮਾਇਆ ਜੋ ਵਿਕਾਰਾਂ ਤੋਂ ਮਾਇਆ-ਮੋਹ ਤੋਂ ਖ਼ਲਾਸੀ ਦਿਵਾਂਦਾ ਹੈ ॥੧੧॥

SikhNet (Spanish)fluye a mí la Bendición, la Sabiduría, los poderes milagrosos y me siento emancipado por la Gracia del Guru. (11)

ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ; ਹਰਖ ਸੋਗ ਤੇ ਬਿਰਕਤੁ ਭਇਆ ॥

dukh sukh guramukh sam kar jaanaa; harakh sog te birakat bheaa |

Sant Singh KhalsaThe Gurmukh looks upon pain and pleasure as one and the same; he remains untouched by joy and sorrow.
Manmohan SinghThe Guru-ward considers woe and weal as the same and remains detached from joy and sorrow.
Manmohan Singh (Punjabi)ਗੁਰੂ ਸਮਰਪਣ ਤਕਲੀਫ ਅਤੇ ਆਰਾਮ ਨੂੰ ਇੱਕ ਸਮਾਨ ਖਿਆਲ ਕਰਦਾ ਹੈ ਅਤੇ ਖੁਸ਼ੀ ਤੇ ਗਮੀ ਤੋਂ ਨਿਰਲੇਪ ਰਹਿੰਦਾ ਹੈ।
Fareedkot Teekaਗੁਰੋਂ ਦੁਆਰੇ ਦੁਖ ਔ ਸੁਖ ਬਰਾਬਰ ਕਰ ਕੇ ਜਿਸ ਨੇ ਜਾਣਿਆ ਹੈ, ਵਹੀ ਹਰਖ ਸੋਗ ਤੇ ਬਿਰਕਤ ਹੂਆ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਵਾਪਰਦੇ) ਦੁੱਖ ਸੁਖ ਨੂੰ ਇਕੋ ਜਿਹਾ ਜਾਣਦਾ ਹੈ, ਉਹ ਖ਼ੁਸ਼ੀ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ।

ਪਦ ਅਰਥ ਸਮ = ਬਰਾਬਰ; ਇਕੋ ਜਿਹਾ। ਸੋਗ = ਚਿੰਤਾ, ਅਫ਼ਸੋਸ। ਬਿਰਕਤੁ = ਉਪਰਾਮ, ਨਿਰਲੇਪ।

SikhNet (Spanish)Por la Gracia del Guru el dolor y el placer los siento igual; ahora me siento más allá de la dicha y del sufrimiento,

ਆਪੁ ਮਾਰਿ ਗੁਰਮੁਖਿ ਹਰਿ ਪਾਏ; ਨਾਨਕ ਸਹਜਿ ਸਮਾਇ ਲਇਆ ॥੧੨॥੭॥

aap maar guramukh har paae; naanak sehaj samaae leaa |12|7|

Sant Singh KhalsaConquering his self-conceit, the Gurmukh finds the Lord; O Nanak, he intuitively merges into the Lord. ||12||7||
Manmohan SinghStilling his self-conceit, the pious person obtains God, and the Lord merges him in Himself.
Manmohan Singh (Punjabi)ਆਪਣੀ ਸਵੈ-ਹੰਗਤਾ ਨੂੰ ਮੇਟ ਕੇ, ਪਵਿੱਤਰ ਪੁਰਸ਼ ਵਾਹਿਗੁਰੂ ਨੂੰ ਪਾ ਲੈਂਦਾ ਹੈ ਅਤੇ ਪ੍ਰਭੂ ਉਸ ਨੂੰ ਆਪਣੇ ਵਿੱਚ ਲੀਨ ਕਰ ਲੈਂਦਾ ਹੈ।
Fareedkot Teekaਜਿਸ ਗੁਰਮੁਖ ਨੇ ਆਪਾ ਭਾਵ ਮਾਰ ਕੇ ਹਰੀ ਨਾਮ ਪਾਏ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਵਹੀ (ਸਹਜਿ) ਬ੍ਰਹਮ ਨੇ ਅਪਨੇ ਆਪ ਮੇਂ ਸਮਾਇ ਲੀਆ ਹੈ॥੧੨॥੧॥☬ਕਿਸੀ ਜੋਗੀ ਨੇ ਪੂਛਾ ਕਿ ਆਪ ਕਾ ਗੁਰੂ ਕਹਾਂ ਰਹਿਤਾ ਹੈ? ਤਿਸ ਪਰ ਕਹਿਤੇ ਹੈਂ:
Prof. Sahib Singhਹੇ ਨਾਨਕ! ਗੁਰੂ ਦੀ ਸਰਨ ਪਿਆ ਮਨੁੱਖ ਆਪਾ-ਭਾਵ ਮਾਰ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ ਤੇ ਅਡੋਲ ਆਤਮਕ ਅਵਸਥਾ ਵਿਚ ਰਹਿੰਦਾ ਹੈ ॥੧੨॥੭॥

ਪਦ ਅਰਥ ਆਪੁ = ਆਪਾ-ਭਾਵ ਨੂੰ। ਮਾਰਿ = ਮਾਰ ਕੇ। ਸਹਜਿ = ਅਡੋਲ ਆਤਮਕ ਅਵਸਥਾ ਵਿਚ ॥੧੨॥੭॥

SikhNet (Spanish)he controlado a mi ego, he logrado a Dios, y así, vivo en Equilibrio. (12-7)

Open this shabad (27 lines, Angs 906-907) →

Shabad Guru Nanak Dev Ji Raag Raamkalee

ਰਾਮਕਲੀ ਦਖਣੀ ਮਹਲਾ ੧ ॥

raamakalee dakhanee mahalaa 1 |

Sant Singh KhalsaRaamkalee, Dakhanee, First Mehl:
Manmohan SinghRamkali Dakhni. 1st Guru.
Manmohan Singh (Punjabi)ਰਾਮਕਲੀ ਦੱਖਣੀ। ਪਹਿਲੀ ਪਾਤਿਸ਼ਾਹੀ।
SikhNet (Spanish)Ramkali, Dakjani, Mejl Guru Nanak, Primer Canal Divino.

ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ; ਸਾਚ ਸਬਦਿ ਰਸਿ ਲੀਣਾ ॥੧॥

jat sat sanjam saach drirraaeaa; saach sabad ras leenaa |1|

Sant Singh KhalsaAbstinence, chastity, self-control and truthfulness have been implanted within me; I am imbued with the sublime essence of the True Word of the Shabad. ||1||
Manmohan SinghThe Guru has enshrined in me lust-control, chastity, arduous toil and righteousness and I am absorbed in the True Name's elixir.
Manmohan Singh (Punjabi)ਗੁਰਾਂ ਨੇ ਮੇਰੇ ਅੰਦਰ ਪਾਕ-ਦਾਮਨੀ, ਪਵਿੱਤਰਤਾ ਕਰੜੀ ਘਾਲ ਅਤੇ ਸੱਚਾਈ ਨੂੰ ਪੱਕਾ ਕਰ ਦਿੱਤਾ ਹੈ ਅਤੇ ਮੈਂ ਸੱਚੇ ਨਾਮ ਦੇ ਅੰਮ੍ਰਿਤ ਵਿੱਚ ਸਮਾਂ ਗਿਆ ਹਾਂ।
Fareedkot Teekaਮੇਰਾ ਗੁਰੂ ਸਾਚੇ ਬ੍ਰਹਮ ਕੇ ਰਸ ਮੇਂ ਲੀਨ ਹੂਆ ਰਹਿਤਾ ਹੈ। ਤਿਸ ਨੇ ਮੇਰੇ ਕੋ ਜਤ ਸਤ ਔ ਸੰਜਮ ਪੁਨਾ ਸਚ ਬੋਲਣਾ ਦ੍ਰਿੜ ਕਰਾਇਆ ਹੈ॥੧॥
Prof. Sahib Singh(ਮੇਰਾ ਗੁਰੂ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ-ਰਸ ਵਿਚ ਲੀਨ ਰਹਿੰਦਾ ਹੈ ਮੇਰੇ ਗੁਰੂ ਨੇ ਮੈਨੂੰ ਇਹ ਯਕੀਨ ਕਰਾ ਦਿੱਤਾ ਹੈ ਕਿ ਕਾਮ-ਵਾਸ਼ਨਾ ਤੋਂ ਬਚੇ ਰਹਿਣਾ, ਉੱਚਾ ਆਚਰਨ, ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣਾ, ਤੇ ਸਦਾ-ਥਿਰ ਪ੍ਰਭੂ ਦਾ ਸਿਮਰਨ-ਇਹੀ ਹੈ ਸਹੀ ਜੀਵਨ ॥੧॥

ਪਦ ਅਰਥ ਸਾਚੁ = ਸਦਾ-ਥਿਰ ਪ੍ਰਭੂ। ਸਬਦਿ = ਸ਼ਬਦ ਦੀ ਰਾਹੀਂ, ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ। ਸਾਚ ਰਸਿ = ਸਦਾ-ਥਿਰ ਪ੍ਰਭੂ ਦੇ ਨਾਮ-ਰਸ ਵਿਚ। ਲੀਣਾ = ਮਸਤ ॥੧॥

SikhNet (Spanish)Vivo imbuido en la Palabra del Shabd Verdadera del Guru y el Guru ha enaltecido en mí la Castidad, la Verdad y la Disciplina. (1)

ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ ॥

meraa gur deaal sadaa rang leenaa |

Sant Singh KhalsaMy Merciful Guru remains forever imbued with the Lord's Love.
Manmohan SinghMy merciful Guru, ever remains merged in the Lord's love.
Manmohan Singh (Punjabi)ਮੇਰੇ ਮਿਹਰਬਾਨ ਗੁਰੂ ਜੀ, ਸਦੀਵ ਹੀ ਪ੍ਰਭੂ ਦੀ ਪ੍ਰੀਤ ਅੰਦਰ ਸਮਾਏ ਰਹਿੰਦੇ ਹਨ।
Fareedkot Teekaਮੇਰਾ ਗੁਰੂ ਜੋ ਦਇਆਲੁ ਹੈ, ਸੋ ਸਦਾ ਅਨੰਦ ਮੇਂ ਲੀਨ ਰਹਿਤਾ ਹੈ॥
Prof. Sahib Singhਮੇਰਾ ਗੁਰੂ ਦਇਆ ਦਾ ਘਰ ਹੈ, ਉਹ ਸਦਾ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ।

ਪਦ ਅਰਥ ਦਇਆਲੁ = ਦਇਆ ਦਾ ਸੋਮਾ। ਰੰਗਿ = ਰੰਗ ਵਿਚ, ਪ੍ਰੇਮ ਵਿਚ।

SikhNet (Spanish)El Guru, el Ser Compasivo, está imbuido siempre en el Amor de Dios;

ਅਹਿਨਿਸਿ ਰਹੈ ਏਕ ਲਿਵ ਲਾਗੀ; ਸਾਚੇ ਦੇਖਿ ਪਤੀਣਾ ॥੧॥ ਰਹਾਉ ॥

ahinis rahai ek liv laagee; saache dekh pateenaa |1| rahaau |

Sant Singh KhalsaDay and night, He remains lovingly focused on the One Lord; gazing upon the True Lord, He is pleased. ||1||Pause||
Manmohan SinghDay and night, he remains fixed in the one Lord's love and is pleased on seeing the True Lord. Pause.
Manmohan Singh (Punjabi)ਦਿਹੁੰ ਰੈਣ, ਉਹ ਇੱਕ ਪ੍ਰਭੂ ਦੇ ਪ੍ਰੇਮ ਅੰਦਰ ਜੁੜੇ ਰਹਿੰਦੇ ਹਨ ਅਤੇ ਸੱਚੇ ਸੁਆਮੀ ਨੂੰ ਵੇਖ ਕੇ ਪ੍ਰਸੰਨ ਹੁੰਦੇ ਹਨ। ਠਹਿਰਾਓ।
Fareedkot Teekaਕੈਸੇ? ਰਾਤ ਦਿਨ ਏਕ ਪਰਮੇਸਰ ਮੇਂ ਬ੍ਰਿਤੀ ਲਾਗੀ ਰਹਿਤੀ ਹੈ ਔ ਸਾਚੇ ਪਰਮਾਤਮਾ ਕੋ ਦੇਖ ਕੇ ਮਨ ਤਿਸ ਕਾ ਪਤੀਆਇਆ ਹੈ॥੧॥ ਰਹਾਉ ॥
Prof. Sahib Singh(ਮੇਰੇ ਗੁਰੂ ਦੀ) ਸੁਰਤ ਦਿਨ ਰਾਤ ਇਕ ਪਰਮਾਤਮਾ (ਦੇ ਚਰਨਾਂ) ਵਿਚ ਲੱਗੀ ਰਹਿੰਦੀ ਹੈ, (ਮੇਰਾ ਗੁਰੂ) ਸਦਾ-ਥਿਰ ਪਰਮਾਤਮਾ ਦਾ (ਹਰ ਥਾਂ) ਦੀਦਾਰ ਕਰ ਕੇ (ਉਸ ਦੀਦਾਰ ਵਿਚ) ਮਸਤ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਦੇਖਿ = ਵੇਖ ਕੇ ॥੧॥ ਰਹਾਉ ॥

SikhNet (Spanish)está eternamente entonado en el Uno y Su único Placer es ver al Uno Verdadero. (1-Pausa)

ਰਹੈ ਗਗਨ ਪੁਰਿ. ਦ੍ਰਿਸਟਿ ਸਮੈਸਰਿ; ਅਨਹਤ ਸਬਦਿ ਰੰਗੀਣਾ ॥੨॥

rahai gagan pur. drisatt samaisar; anahat sabad rangeenaa |2|

Sant Singh KhalsaHe abides in the Tenth Gate, and looks equally upon all; He is imbued with the unstruck sound current of the Shabad. ||2||
Manmohan SinghHe abides in the tenth gate, casts impartial look on all and is imbued with the celestial strain.
Manmohan Singh (Punjabi)ਉਹ ਦਸਮ ਦੁਆਰ ਅੰਦਰ ਵੱਸਦੇ ਹਨ, ਸਾਰਿਆਂ ਵੱਲ ਪੰਖ ਪਾਤ-ਰਹਿਤ ਨਿਗ੍ਹਾ ਨਾਲ ਵੇਖਦੇ ਹਨ ਅਤੇ ਬੈਕੁੰਠੀ ਕੀਰਤਨ ਨਾਲ ਰੰਗੀਜੇ ਰਹਿੰਦੇ ਹਨ।
Fareedkot Teekaਪੂਰਨ ਅਕਾਸ ਚੇਤਨ ਦੇਵ ਮੇਂ ਰਹਤੇ ਹੈਂ। ਪੁਨਾ ਜਿਨ ਕੀ ਦ੍ਰਿਸਟੀ ਸਮ ਹੈ ਔ ਏਕ ਰਸ ਬ੍ਰਹਮ ਮੇਂ ਰੰਗੀ ਹੂਈ ਹੈ॥੨॥
Prof. Sahib Singh(ਮੇਰੇ ਗੁਰੂ) ਸਦਾ ਉੱਚੀ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, (ਮੇਰੇ ਗੁਰੂ ਦੀ) (ਪਿਆਰ-ਭਰੀ) ਨਿਗਾਹ (ਸਭ ਵਲ) ਇਕੋ ਜਿਹੀ ਹੈ। (ਮੇਰਾ ਗੁਰੂ) ਉਸ ਸ਼ਬਦ ਵਿਚ ਰੰਗਿਆ ਹੋਇਆ ਹੈ ਜਿਸ ਦੀ ਧੁਨਿ ਉਸ ਦੇ ਅੰਦਰ ਇਕ-ਰਸ ਹੋ ਰਹੀ ਹੈ ॥੨॥

ਪਦ ਅਰਥ ਗਗਨ = ਆਕਾਸ਼, ਚਿਤ-ਆਕਾਸ਼, ਦਸਮ ਦੁਆਰ, ਉੱਚੀ ਆਤਮਕ ਅਵਸਥਾ। ਗਗਨਪੁਰਿ = ਆਕਾਸ਼-ਮੰਡਲ ਵਿਚ, ਉੱਚੀ ਆਤਮਕ ਅਵਸਥਾ ਵਿਚ। ਸਮੈ = ਸਮ, ਇਕੋ ਜਿਹੀ। ਸਰਿ = ਬਰਾਬਰ। ਸਮੈ ਸਰਿ = ਇਕੋ ਜਿਹੀ। ਅਨਹਤ ਸਬਦਿ = ਉਸ ਸ਼ਬਦ (ਦੀ ਧੁਨ) ਵਿਚ ਜੋ ਇਕ-ਰਸ ਹੋ ਰਿਹਾ ਹੈ। ਅਨਹਤ = ਬਿਨਾ ਵਜਾਏ ਵੱਜਣ ਵਾਲਾ, ਇਕ-ਰਸ ॥੨॥

SikhNet (Spanish)Él habita por siempre en el Cielo de Éxtasis y ve a todos de igual forma: vibrando en la Melodía Divina de la Palabra del Shabd. (2)

ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ; ਜਿਹਵਾ ਰੰਗਿ ਰਸੀਣਾ ॥੩॥

sat bandh kupeen bharipur leenaa; jihavaa rang raseenaa |3|

Sant Singh KhalsaWearing the loin-cloth of chastity, He remains absorbed in the all-pervading Lord; His tongue enjoys the taste of God's Love. ||3||
Manmohan SinghTying the loin-cloth of chastity, he remains merged in the Omnipresent Lord and his tongue enjoys the Divine affection.
Manmohan Singh (Punjabi)ਪਾਕ-ਦਾਮਨੀ (ਸੱਚੇ ਆਚਾਰ) ਦਾ ਲੰਗੋਟਾ ਬੰਨ੍ਹ ਕੇ ਉਹ ਪਰੀਪੂਰਨ ਪ੍ਰਭੂ ਅੰਦਰ ਸਮਾਏ ਰਹਿੰਦੇ ਹਨ ਉਹਨਾਂ ਦੀ ਜੀਭ੍ਹਾ ਈਸ਼ਵਰੀ ਪ੍ਰੀਤ ਦਾ ਰਸ ਲੈਂਦੀ ਹੈ।
Fareedkot Teekaਸਚ ਬੋਲਣ ਰੂਪ ਲੰਗੋਟੀ ਬਾਂਧੀ ਹੂਈ ਹੈਂ ਤਥਾ (ਭਰਿਪੁਰਿ) ਵਾਹਿਗੁਰੂ ਮੇਂ ਬ੍ਰਿਤੀ ਜਿਨ ਕੀ ਲੀਣ ਹੂਈ ਹੂਈ ਹੈ ਔ ਜਿਹਬਾ ਜਿਨ ਕੀ ਨਾਮ ਕੇ ਰਸ ਕੇ ਆਨੰਦ ਮੇਂ ਰਸੀ ਹੂਈ ਹੈ॥੩॥
Prof. Sahib Singhਉੱਚਾ ਆਚਰਨ (-ਰੂਪ) ਲੰਗੋਟ ਬੰਨ੍ਹ ਕੇ (ਮੇਰਾ ਗੁਰੂ) ਸਰਬ-ਵਿਆਪਕ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ, ਉਸ ਦੀ ਜੀਭ (ਪ੍ਰਭੂ ਦੇ) ਪ੍ਰੇਮ ਵਿਚ ਰਸੀ ਰਹਿੰਦੀ ਹੈ ॥੩॥

ਪਦ ਅਰਥ ਸਤੁ = ਉਚਾ ਆਚਰਨ। ਬੰਧਿ = ਬੰਨ੍ਹ ਕੇ। ਕੁਪੀਨ = ਲੰਗੋਟੀ। ਭਰਿਪੁਰਿ = ਸਰਬ-ਵਿਆਪਕ ਪ੍ਰਭੂ ਵਿਚ। ਰਸੀਣਾ = ਰਸੀ ਹੋਈ ਹੈ ॥੩॥

SikhNet (Spanish)El Guru usa el taparrabo de la Verdad y está siempre absorbido con su mente y boca en el Amor de su Dios.(3)

ਮਿਲੈ ਗੁਰ ਸਾਚੇ. ਜਿਨਿ ਰਚੁ ਰਾਚੇ; ਕਿਰਤੁ ਵੀਚਾਰਿ ਪਤੀਣਾ ॥੪॥

milai gur saache. jin rach raache; kirat veechaar pateenaa |4|

Sant Singh KhalsaThe One who created the creation has met the True Guru; contemplating the Guru's lifestyle, He is pleased. ||4||
Manmohan SinghThe Lord, who hast created the creation, has met the True Guru. Thinking of the Guru's true way of life, the Lord is pleased with him.
Manmohan Singh (Punjabi)ਸੁਆਮੀ ਜਿਸ ਨੇ ਰਚਨਾ ਰਚੀ ਹੈ, ਸੱਚੇ ਗੁਰਾਂ ਨੂੰ ਮਿਲ ਪਿਆ ਹੈ। ਗੁਰਾਂ ਦੀ ਸੱਚੀ ਜੀਵਨ ਰਹੁ-ਰੀਤੀ ਨੂੰ ਸੋਚ ਵੀਚਾਰ ਕੇ ਸੁਆਮੀ ਉਨ੍ਹਾਂ ਉਤੇ ਪ੍ਰਸੰਨ ਥੀ ਗਿਆ ਹੈ।
Fareedkot Teekaਹਮ ਕੋ ਐਸੇ ਗੁਰੂ ਸਾਚੇ ਮਿਲੇ ਹੈਂ ਜਿਨੋਂ ਨੇ ਪੰਚ ਤਤ ਰਚ ਕੇ ਇਸ ਸੰਸਾਰ ਮੇਂ ਜੀਵੋਂ ਕੇ ਸਰੀਰ ਬਨਾਏ ਹੈਂ, ਭਾਵ ਸੇ ਪਰਮੇਸ੍ਵਰ ਰੂਪ ਗੁਰੂ ਹਮ ਕੋ ਮਿਲੇ ਹੈਂ॥☬ਪ੍ਰਸ਼ਨ: ਤੁਮਨੇ ਕੈਸੇ ਪ੍ਰਤੀਤ ਕਰੀ ਹੈ ਕਿ ਵਹੁ ਪਰਮੇਸ੍ਵਰ ਹੀ ਹੈ?☬ਉੱਤਰ: ਉਸ ਸਾਮਰਥ ਕੀ ਜਬ ਮੈਨੇ ਕਿਰਤ ਬਿਚਾਰੀ ਤੋ ਮੇਰਾ ਮਨ ਪਤੀਆਇਆ ਕਿ ਇਹ ਤਾਂ ਸਮਰਥ ਪਰਮੇਸਰ ਹੀ ਹੈ। ਜਿਸ ਨੇ ਪੰਜ ਤਤ ਰਚ ਕੇ ਜੀਵੋਂ ਕੇ ਸਰੀਰ ਬਨਾਏ ਹੈਂ। ਤਿਸ ਪਰਮੇਸ੍ਵਰ ਕੋ ਗੁਰੂ ਮਿਲੇ ਹੈਂ ਔਰ ਪਰਮੇਸ੍ਵਰ ਕੇ ਕਰਤਤ ਕੋ ਵਿਚਾਰ ਕਰ ਕੇ ਗੁਰਾਂ ਕਾ ਮਨ ਪਤੀਜਿਆ ਹੈ॥੪॥
Prof. Sahib Singhਕਦੇ ਉਕਾਈ ਨਾਹ ਖਾਣ ਵਾਲੇ (ਮੇਰੇ) ਗੁਰੂ ਨੂੰ ਉਹ ਪਰਮਾਤਮਾ ਸਦਾ ਮਿਲਿਆ ਰਹਿੰਦਾ ਹੈ ਜਿਸ ਨੇ ਜਗਤ-ਰਚਨਾ ਰਚੀ ਹੈ, ਉਸ ਦੀ ਜਗਤ-ਕਿਰਤ ਨੂੰ ਵੇਖ ਵੇਖ ਕੇ (ਮੇਰਾ ਗੁਰੂ ਉਸ ਦੀ ਸਰਬ-ਸਮਰੱਥਾ ਵਿਚ) ਨਿਸ਼ਚਾ ਰੱਖਦਾ ਹੈ ॥੪॥

ਪਦ ਅਰਥ ਮਿਲੈ ਗੁਰ ਸਾਚੇ = ਸੱਚੇ ਗੁਰੂ ਨੂੰ ਮਿਲਿਆ ਹੋਇਆ ਹੈ। ਜਿਨਿ = ਜਿਸ (ਪਰਮਾਤਮਾ) ਨੇ। ਰਚੁ ਰਾਚੇ = ਜਗਤ-ਰਚਨਾ ਰਚੀ ਹੈ। ਕਿਰਤੁ ਵੀਚਾਰਿ = ਹਰੀ ਦੀ ਕਿਰਤ ਨੂੰ ਵਿਚਾਰ ਕੇ ॥੪॥

SikhNet (Spanish)El Guru usa el taparrabo de la Verdad y está siempre absorbido con su mente y boca en el Amor de su Dios.(4)

ਏਕ ਮਹਿ ਸਰਬ. ਸਰਬ ਮਹਿ ਏਕਾ; ਏਹ ਸਤਿਗੁਰਿ ਦੇਖਿ ਦਿਖਾਈ ॥੫॥

ek meh sarab. sarab meh ekaa; eeh satigur dekh dikhaaee |5|

Sant Singh KhalsaAll are in the One, and the One is in all. This is what the True Guru has shown me. ||5||
Manmohan SinghAll are contained in the one Lord is amongst all. This vision the True Guru has shown unto me.
Manmohan Singh (Punjabi)ਸਾਰੇ ਇਕ ਸੁਆਮੀ ਦੇ ਅੰਦਰ ਸਮਾਏ ਹੋਏ ਹਨ ਅਤੇ ਇੱਕ ਸੁਆਮੀ ਹੀ ਸਾਰਿਆਂ ਦੇ ਅੰਦਰ ਹੈ। ਇਹ ਦ੍ਰਿਸ਼ ਸੱਚੇ ਗੁਰਾਂ ਨੇ ਮੈਨੂੰ ਵਿਖਾਲ ਦਿੱਤਾ ਹੈ।
Fareedkot Teekaਏਕ ਪਰਮੇਸ੍ਵਰ ਮੇਂ ਏਹ ਸਭ ਸੂਖਮ ਅਸਥੂਲ ਜੀਵ ਹੈਂ ਔ ਸਰਬ ਸੂਖਮ ਅਸਥੂਲ ਜੀਵੋਂ ਮੇਂ (ਏਕ) ਪਰਮੇਸਰ ਹੈ। ਇਹ ਦ੍ਰਿਸਟੀ ਆਪ ਸਤਿਗੁਰੋਂ ਨੇ ਦੇਖੀ ਹੈ ਔ ਜਗ੍ਯਾਸੂਓਂ ਕੋ ਦਿਖਾਈ ਹੈ॥੫॥
Prof. Sahib Singhਸ੍ਰਿਸ਼ਟੀ ਦੇ ਸਾਰੇ ਹੀ ਜੀਵ ਇਕ ਪਰਮਾਤਮਾ ਵਿਚ ਹਨ (ਭਾਵ, ਇਕ ਪ੍ਰਭੂ ਹੀ ਸਭ ਦੀ ਜ਼ਿੰਦਗੀ ਦਾ ਆਧਾਰ ਹੈ), ਸਾਰੇ ਜੀਵਾਂ ਵਿਚ ਇਕ ਪਰਮਾਤਮਾ ਵਿਆਪਕ ਹੈ-ਇਹ ਕੌਤਕ (ਮੇਰੇ) ਗੁਰੂ ਨੇ (ਆਪ) ਵੇਖ ਕੇ (ਮੈਨੂੰ) ਵਿਖਾ ਦਿੱਤਾ ਹੈ ॥੫॥

ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਦੇਖਿ = (ਆਪ) ਵੇਖ ਕੇ ॥੫॥

SikhNet (Spanish)El Guru nos revela a Dios en todas partes y podemos ver que todo está contenido en Dios. (5)

ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ; ਸੋ ਪ੍ਰਭੁ ਲਖਨੁ. ਨ ਜਾਈ ॥੬॥

jin kee khandd manddal brahamanddaa; so prabh lakhan. na jaaee |6|

Sant Singh KhalsaHe who created the worlds, solar systems and galaxies - that God cannot be known. ||6||
Manmohan SinghHe who created continents. spheres and universe, That Lord can be known not.
Manmohan Singh (Punjabi)ਜਿਸ ਮਹਾਂਦੀਪ, ਗੋਲਾਕਾਰ ਅਤੇ ਆਲਮ ਰਚੇ ਹਨ, ਉਹ ਸਾਹਿਬ ਜਾਣਿਆਂ ਨਹੀਂ ਜਾ ਸਕਦਾ।
Fareedkot Teekaਜਿਸ ਨੇ ਨੌ ਖੰਡੋਂ ਕੇ ਮੰਡਲ ਅਸਥਾਨ ਔ ਬ੍ਰਹਮੰਡ ਕੀਏ ਹੈਂ, ਸੋ ਪ੍ਰਭੂ ਤਿਨ ਸਤਿਗੁਰੋਂ ਸੇ ਬਿਨਾ ਲਖਿਆ ਨਹੀਂ ਜਾਤਾ ਹੈ॥੬॥
Prof. Sahib Singh(ਮੇਰੇ ਗੁਰੂ ਨੇ ਹੀ ਮੈਨੂੰ ਦੱਸਿਆ ਹੈ ਕਿ) ਜਿਸ ਪ੍ਰਭੂ ਨੇ ਸਾਰੇ ਖੰਡ ਮੰਡਲ ਬ੍ਰਹਿਮੰਡ ਬਣਾਏ ਹਨ ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੬॥

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਲਖਨੁ ਨ ਜਾਈ = ਬਿਆਨ ਨਹੀਂ ਕੀਤਾ ਜਾ ਸਕਦਾ ॥੬॥

SikhNet (Spanish)El Dios Incognoscible ha creado el Universo, las constelaciones y todas sus partes (6)

ਦੀਪਕ ਤੇ ਦੀਪਕੁ ਪਰਗਾਸਿਆ; ਤ੍ਰਿਭਵਣ ਜੋਤਿ ਦਿਖਾਈ ॥੭॥

deepak te deepak paragaasiaa; tribhavan jot dikhaaee |7|

Sant Singh KhalsaFrom the lamp of God, the lamp within is lit; the Divine Light illuminates the three worlds. ||7||
Manmohan SinghFrom the Light of the Guru, the sikh-lamp is illumined and the Guru has shown the sikh divine Light pervading the three worlds.
Manmohan Singh (Punjabi)ਗੁਰਾਂ ਦੇ ਪ੍ਰਕਾਸ਼ ਤੋਂ ਸਿਖ-ਦੀਵਾ ਰੌਸ਼ਨ ਹੋਇਆ ਹੈ ਅਤੇ ਗੁਰਾਂ ਨੇ ਸਿਖ ਨੂੰ ਈਸ਼ਵਰੀ ਪ੍ਰਕਾਸ਼ ਤਿੰਨਾਂ ਜਹਾਨਾਂ ਅੰਦਰ ਵਿਆਪਕ ਵਿਖਾਲ ਦਿੱਤਾ ਹੈ।
Fareedkot Teekaਗੁਰੂ ਦੀਪਕ ਸੇ ਸਿਖ ਰੂਪ ਦੀਪਕ ਪ੍ਰਕਾਸਿਆ ਹੈ, ਭਾਵ ਗੁਰੂ ਗਿਆਨ ਸੇ ਸਿਖ ਕੋ ਗਿਆਨ ਹੋਇਆ ਹੈ। ਤਿਸੁ ਗਿਆਨ ਨੇ ਤਿਨ੍ਹਾਂ ਭਵਨਾਂ ਮੇਂ ਬ੍ਰਹਮ ਕੀ (ਜੋਤਿ) ਸਤਾ ਦਿਖਾਈ ਹੈ॥੭॥
Prof. Sahib Singh(ਗੁਰੂ ਨੇ ਆਪਣੀ ਰੌਸ਼ਨ ਜੋਤਿ ਦੇ) ਦੀਵੇ ਤੋਂ (ਮੇਰੇ ਅੰਦਰ) ਦੀਵਾ ਜਗਾ ਦਿੱਤਾ ਹੈ ਤੇ ਮੈਨੂੰ ਉਹ (ਰੱਬੀ) ਜੋਤਿ ਵਿਖਾ ਦਿੱਤੀ ਹੈ, ਜੋ ਤਿੰਨਾਂ ਭਵਨਾਂ ਵਿਚ ਮੌਜੂਦ ਹੈ ॥੭॥

ਪਦ ਅਰਥ ਦੀਪਕ ਤੇ = ਦੀਵੇ ਤੋਂ। ਤ੍ਰਿਭਵਣ = ਤਿੰਨਾਂ ਭਵਨਾਂ ਵਿਚ ॥੭॥

SikhNet (Spanish)La Luz del Guru ilumina los corazones de otros, revela la Luz de Dios para que ésta compenetre todo lo que existe en los tres mundos. (7)

ਸਚੈ ਤਖਤਿ ਸਚ ਮਹਲੀ ਬੈਠੇ; ਨਿਰਭਉ ਤਾੜੀ ਲਾਈ ॥੮॥

sachai takhat sach mahalee baitthe; nirbhau taarree laaee |8|

Sant Singh KhalsaThe Guru sits on the true throne in the true mansion; He is attuned, absorbed in the Fearless Lord. ||8||
Manmohan SinghThe Guru is seated on the True Throne in the True mansion and has fixed his attention on the Fear-free Lord.
Manmohan Singh (Punjabi)ਸੱਚੇ ਮੰਦਰ ਅੰਦਰ ਗੁਰੂ ਜੀ ਸੱਚੇ ਰਾਜ ਸਿੰਘਾਸਣ ਉਤੇ ਬਿਰਾਜਮਾਨ ਅਤੇ ਉਹਨਾਂ ਨੇ ਆਪਣੀ ਬਿਰਤੀ ਨਿਡਰ ਸੁਆਮੀ ਨਾਲ ਜੋੜੀ ਹੋਈ ਹੈ।
Fareedkot Teekaਸਤ ਸਰੂਪ (ਤਖਤਿ) ਅਸਥਾਨ ਮੇਂ ਨਿਸਚੇ ਕਰਿ ਕੇ ਜਗ੍ਯਾਸੀ ਬੈਠੇ ਹੈਂ। ਤਿਸੁ ਅਪਨੇ ਸਰੂਪ ਮੇਂ ਬ੍ਰਿਤ ਲਗਾਇਕੇ ਨਿਰਭਉ ਹੂਏ ਹੈਂ॥੮॥
Prof. Sahib Singh(ਮੇਰਾ ਗੁਰੂ ਇਕ ਐਸਾ ਨਾਥਾਂ ਦਾ ਭੀ ਨਾਥ ਹੈ ਜੋ) ਸਦਾ ਅਟੱਲ ਰਹਿਣ ਵਾਲੇ ਅਡੋਲਤਾ ਦੇ ਤਖ਼ਤ ਉਤੇ ਬੈਠਾ ਹੋਇਆ ਹੈ ਜੋ ਸਦਾ-ਥਿਰ ਰਹਿਣ ਵਾਲੇ ਮਹਿਲ ਵਿਚ ਬੈਠਾ ਹੋਇਆ ਹੈ, (ਉਥੇ ਆਸਣ ਜਮਾਈ) ਬੈਠੇ (ਮੇਰੇ ਗੁਰੂ-ਜੋਗੀ) ਨੇ ਨਿਡਰਤਾ ਦੀ ਸਮਾਧੀ ਲਾਈ ਹੋਈ ਹੈ ॥੮॥

ਪਦ ਅਰਥ ਤਖਤਿ = ਤਖ਼ਤ ਉਤੇ। ਨਿਰਭਉ ਤਾੜੀ = ਨਿਡਰਤਾ ਦੀ ਤਾੜੀ ॥੮॥

SikhNet (Spanish)El Guru está sentado en el trono de la Verdad, el asiento Eterno de Dios, entonado en el Valiente Señor. (8)

ਮੋਹਿ ਗਇਆ ਬੈਰਾਗੀ ਜੋਗੀ; ਘਟਿ ਘਟਿ ਕਿੰਗੁਰੀ ਵਾਈ ॥੯॥

mohi geaa bairaagee jogee; ghatt ghatt kinguree vaaee |9|

Sant Singh KhalsaThe Guru, the detached Yogi, has enticed the hearts of all; He plays His harp in each and every heart. ||9||
Manmohan SinghMy Guru, the detached Yogi, has fascinated all and has played the lyre of the Lord's love in every heart.
Manmohan Singh (Punjabi)ਮੇਰੇ ਗੁਰਦੇਵ, ਨਿਰਲੇਪ ਯੋਗੀ ਨੇ ਸਾਰਿਆਂ ਨੂੰ ਮੋਹ ਲਿਆ ਹੈ ਅਤੇ ਹਰ ਦਿਲ ਅੰਦਰ ਪ੍ਰਭੂ ਦੀ ਪ੍ਰੀਤ ਵੀਣਾ ਵਜਾ ਦਿੱਤੀ ਹੈ।
Fareedkot Teekaਤਿਸ ਵਿਰਕਤ ਜੋਗੀ ਕਾ ਸੰਸਾਰੀ ਪਦਾਰਥੋਂ ਕਾ ਤੋ ਮੋਹ ਕਮ ਹੋ ਗਿਆ ਹੈ। ਤਿਸ ਨੇ ਘਟੋਂ ਘਟੋਂ ਮੇਂ ਜੋ ਪੂਰਨ ਜਾਨਿਆ ਹੈ ਏਹੀ ਕਿੰਗਰੀ ਬਜਾਈ ਹੈ; ਵਾ ਜਿਸੁ ਵਿਰਕਤ ਜੋਗੀ ਕਾ ਮੋਹੁ ਘਟ ਗ੍ਯਾ, ਭਾਵ ਦੂਰ ਹੋ ਗਿਆ ਹੈ। ਤਿਸ ਨੇ ਬਾਹਲੀ ਕਿੰਗਰੀ (ਘਟਿ) ਥੋੜੀ ਵਜਾਈ, ਭਾਵ ਦੇਖਾਵੇ ਮਾਤ੍ਰ ਜੋ ਕਰਮ ਥੇ, ਸੋ ਤ੍ਯਾਗ ਦੀਏ ਹੈਂ॥੯॥
Prof. Sahib Singhਮਾਇਆ ਤੋਂ ਨਿਰਲੇਪ ਮੇਰੇ ਜੋਗੀ ਗੁਰੂ ਨੇ (ਸਾਰੇ ਸੰਸਾਰ ਨੂੰ) ਮੋਹ ਲਿਆ ਹੈ, ਉਸ ਨੇ ਹਰੇਕ ਦੇ ਅੰਦਰ (ਆਤਮਕ ਜੀਵਨ ਦੀ ਰੌ) ਕਿੰਗੁਰੀ ਵਜਾ ਦਿੱਤੀ ਹੈ ॥੯॥

ਪਦ ਅਰਥ ਮੋਹਿ ਗਇਆ = (ਸਾਨੂੰ) ਮੋਹ ਲਿਆ ਹੈ। ਕਿੰਗੁਰੀ ਵਾਈ = ਕਿੰਗੁਰੀ ਵਜਾ ਦਿੱਤੀ ਹੈ, ਜ਼ਿੰਦਗੀ ਦੀ ਰੌ ਚਲਾ ਦਿੱਤੀ ਹੈ ॥੯॥

SikhNet (Spanish)Nuestro Guru, el Yogui desapegado, nos ha encantado; ha hecho que la Melodía Divina de la Palabra resuene en cada corazón. (9)

ਨਾਨਕ. ਸਰਣਿ ਪ੍ਰਭੂ ਕੀ ਛੂਟੇ; ਸਤਿਗੁਰ ਸਚੁ ਸਖਾਈ ॥੧੦॥੮॥

naanak. saran prabhoo kee chhootte; satigur sach sakhaaee |10|8|

Sant Singh KhalsaO Nanak, in God's Sanctuary, one is emancipated; the True Guru becomes our true help and support. ||10||8||
Manmohan SinghNanak, the mortal is emancipated in the refuge of the Lord and the True Guru becomes his true succourer.
Manmohan Singh (Punjabi)ਨਾਨਕ, ਪ੍ਰਭੂ ਦੀ ਸ਼ਰਦਾਗਤ ਅੰਦਰ ਪ੍ਰਾਣੀ ਬੰਦ-ਖਲਾਸ ਹੋ ਜਾਂਦਾ ਹੈ ਅਤੇ ਸੱਚੇ ਗੁਰੂ ਜੀ ਉਸ ਦੇ ਸੱਚੇ ਸਹਾਇਕ ਹੋ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਵਹੁ ਪ੍ਰਭੂ ਕੀ ਸਰਣ ਆਵਣੇ ਸੇ ਸੰਸਾਰ ਸੇ ਛੂਟ ਗਏ ਹੈਂ, ਕਿਉਂਕਿ ਤਿਨ ਕਾ ਸਤਿਗੁਰੂ ਨਿਸਚੇ ਕਰ ਕੇ (ਸਖਾਈ) ਮਿਤ੍ਰਾਈ ਵਾਲਾ ਹੂਆ ਹੈ॥੧੦॥੮॥☬ਅਉਧੂਤ ਜੋਗੀ ਕੋ ਉਪਦੇਸੁ ਅਰੁ ਅੰਤਰੀਵ ਜੋਗ ਕੇ ਚਿੰਨ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਸਦਾ-ਥਿਰ ਰਹਿਣ ਵਾਲਾ ਪਰਮਾਤਮਾ (ਮੇਰੇ) ਗੁਰੂ ਦਾ ਮਿੱਤਰ ਹੈ, ਗੁਰੂ ਦੀ ਰਾਹੀਂ ਪ੍ਰਭੂ ਦੀ ਸਰਨ ਪੈ ਕੇ ਜੀਵ (ਮਾਇਆ ਦੇ ਮੋਹ ਤੋਂ) ਬਚ ਜਾਂਦੇ ਹਨ ॥੧੦॥੮॥

ਪਦ ਅਰਥ ਸਖਾਈ = ਸਾਖੀ, ਮਿੱਤਰ। ਸਤਿਗੁਰ ਸਖਾਈ = ਗੁਰੂ ਦਾ ਮਿੱਤਰ ॥੧੦॥੮॥

* ਨੋਟ: ਇਹ ਅਸ਼ਟਪਦੀ ਦੱਖਣ ਵਿਚ ਗਾਈ ਜਾਣ ਵਾਲੀ ਰਾਮਕਲੀ ਵਿਚ ਹੈ।

SikhNet (Spanish)Dice Nanak, uno es emancipado en el Santuario del Señor, pues el Verdadero Guru nos revela la Verdad, nuestro Soporte Eterno e Interior.(10-8)

Open this shabad →

Shabad Guru Nanak Dev Ji Raag Raamkalee continues on Ang 908

ਰਾਮਕਲੀ ਮਹਲਾ ੧ ॥

raamakalee mahalaa 1 |

Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.

ਅਉਹਠਿ ਹਸਤ ਮੜੀ ਘਰੁ ਛਾਇਆ; ਧਰਣਿ ਗਗਨ, ਕਲ ਧਾਰੀ ॥੧॥

aauhatth hasat marree ghar chhaaeaa; dharan gagan, kal dhaaree |1|

Sant Singh KhalsaHe has made His home in the monastery of the heart; He has infused His power into the earth and the sky. ||1||
Manmohan SinghGod, who has installed His might in the earth and sky, has made His Home in the mind's monastery.
Manmohan Singh (Punjabi)ਵਾਹਿਗੁਰੂ ਜਿਸ ਨੇ ਆਪਣੀ ਸੱਤਿਆ ਧਰਤੀ ਤੇ ਅਸਮਾਨ ਅੰਦਰ ਟਿਕਾਈ ਹੈ, ਉਸ ਨੇ ਆਪਣਾ ਮਕਾਨ ਮਨ ਦੇ ਦੇਹੁਰੇ ਅੰਦਰ ਬਣਾਇਆ ਹੈ।
Fareedkot Teekaਪ੍ਰਸ਼ਨ: ਕਿਆ ਉਪਦੇਸੁ ਦੀਆ ਹੈ?☬ਉਤ੍ਰ: ਜਿਸ ਪਰਮੇਸ੍ਵਰ ਨੇ ਧਰਤੀ ਔ ਅਕਾਸ ਮੇਂ (ਕਲਾ) ਸਤਾ ਧਾਰੀ ਹੈ, ਤਿਸੀ ਨੇ ਸੰਸਾਰ ਕੀ ਉਤਪਤੀ ਕਰ ਕੇ (ਅਉ) ਪੁਨਾ ਰਿਦੇ ਰੂਪ ਮਨੁ ਵਿਖੇ ਆਪ (ਘਰੁ ਛਾਇਆ) ਪਾਇਆ (ਹਸਤ) ਹੈ, ਭਾਵ ਇਸਥਿਤੀ ਹੈ। ਤਿਸੀ ਕੇ ਧਿਆਨ ਕੋ ਕਰੋ ਏਹੁ ਉਪਦੇਸੁ ਦੇਕੈ ਸ੍ਰਿਸਟੀ ਤਾਰੀ ਹੈ॥
Prof. Sahib Singhਧਰਤੀ ਅਕਾਸ਼ ਨੂੰ ਆਪਣੀ ਸੱਤਿਆ ਨਾਲ ਟਿਕਾ ਰੱਖਣ ਵਾਲਾ ਪਰਮਾਤਮਾ (ਜਿਸ ਜੀਵ ਨੂੰ ਮਾਇਆ-ਮੋਹ ਆਦਿਕ ਤੋਂ ਬਚਾਂਦਾ ਹੈ ਉਸ ਦੇ) ਹਿਰਦੇ ਵਿਚ ਟਿਕ ਕੇ ਉਸ ਦੇ ਸਰੀਰ ਨੂੰ ਆਪਣੇ ਰਹਿਣ ਲਈ ਘਰ ਬਣਾ ਲੈਂਦਾ ਹੈ (ਭਾਵ, ਉਸ ਦੇ ਅੰਦਰ ਆਪਣਾ ਆਪ ਪਰਗਟ ਕਰਦਾ ਹੈ) ॥੧॥

ਪਦ ਅਰਥ ਅਉਹਠਿ = ਹਿਰਦੇ ਵਿਚ। ਅਉਹਠ = {अवधट्ट} ਹਿਰਦਾ। ਹਸਤ = {स्थ} ਟਿਕਿਆ ਹੋਇਆ। ਅਉਹਠਿ = ਹਸਤ = {अवघट्टस्थ} ਹਿਰਦੇ ਵਿਚ ਟਿਕਿਆ ਹੋਇਆ। ਮੜੀ = ਸਰੀਰ। ਛਾਇਆ = ਬਣਾਇਆ। ਧਰਣਿ = ਧਰਤੀ। ਕਲ = ਸੱਤਿਆ। ਧਾਰੀ = ਧਾਰਨ ਵਾਲਾ, ਆਸਰਾ ਦੇਣ ਵਾਲਾ ॥੧॥

SikhNet (Spanish)El Yogui verdadero abre la mano de su corazón que sale de la tumba de su cuerpo y busca las Bondades del Dios de la Tierra y de los Cielos. (1)

ਗੁਰਮੁਖਿ; ਕੇਤੀ ਸਬਦਿ ਉਧਾਰੀ ਸੰਤਹੁ ॥੧॥ ਰਹਾਉ ॥

guramukh; ketee sabad udhaaree santahu |1| rahaau |

Sant Singh KhalsaThrough the Word of the Shabad, the Gurmukhs have saved so very many, O Saints. ||1||Pause||
Manmohan SinghThrough the Lord's Name, the supreme Guru has saved many, O saints. Pause.
Manmohan Singh (Punjabi)ਪ੍ਰਭੂ ਦੇ ਨਾਮ ਦੇ ਰਾਹੀਂ ਸ਼੍ਰੋਮਣੀ ਗੁਰਾਂ ਨੇ ਅਨੇਕਾਂ ਦਾ ਪਾਰ ਉਤਾਰਾ ਕਰ ਦਿੱਤਾ ਹੈ, ਹੇ ਸਾਧੂਓ! ਠਹਿਰਾਓ।
Fareedkot Teekaਹੇ ਸੰਤੋਂ! ਗੁਰੂ ਜੋ ਮੁਖ ਹੈ ਤਿਨੋਂ ਨੇ ਉਪਦੇਸ ਦੇ ਕਰ ਕੇ ਸ੍ਰਿਸ੍ਟੀ ਉਧਾਰੀ ਹੈ॥੧॥ ਰਹਾਉ ॥
Prof. Sahib Singhਹੇ ਸੰਤ ਜਨੋ! ਗੁਰੂ ਦੇ ਸਨਮੁਖ ਕਰ ਕੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਪਰਮਾਤਮਾ ਬੇਅੰਤ ਲੁਕਾਈ ਨੂੰ (ਹਉਮੈ ਮਮਤਾ ਕਾਮਾਦਿਕ ਤੋਂ) ਬਚਾਂਦਾ (ਚਲਿਆ ਆ ਰਿਹਾ) ਹੈ ॥੧॥ ਰਹਾਉ ॥

ਪਦ ਅਰਥ ਕੇਤੀ = ਬੇਅੰਤ ਲੁਕਾਈ। ਉਧਾਰੀ = (ਪਰਮਾਤਮਾ ਨੇ ਹਉਮੈ ਮਮਤਾ ਆਦਿਕ ਤੋਂ) ਬਚਾਈ ॥੧॥ ਰਹਾਉ ॥

SikhNet (Spanish)Sí, los Seres Conscientes de Dios han salvado a millones a través de la Palabra. (1-Pausa)

ਮਮਤਾ ਮਾਰਿ. ਹਉਮੈ ਸੋਖੈ; ਤ੍ਰਿਭਵਣਿ ਜੋਤਿ ਤੁਮਾਰੀ ॥੨॥

mamataa maar. haumai sokhai; tribhavan jot tumaaree |2|

Sant Singh KhalsaHe conquers attachment, and eradicates egotism, and sees Your Divine Light pervading the three worlds, Lord. ||2||
Manmohan SinghHe who obliterates worldly attachment and effaces his ego, sees thine Light pervading the three worlds, O Lord.
Manmohan Singh (Punjabi)ਜੋ ਸੰਸਾਰੀ ਲਗਨ ਨੂੰ ਮੇਟ ਦਿੰਦਾ ਹੈ ਅਤੇ ਆਪਣੀ ਹੰਗਤਾਜ ਨੂੰ ਮਾਰ ਸੁਟਦਾ ਹੈ, ਉਹ ਤੇਰੇ ਪ੍ਰਕਾਸ਼ ਨੂੰ ਤਿੰਨਾਂ ਜਹਾਨਾਂ ਅੰਦਰ ਵਿਆਪਕ ਵੇਖ ਲੈਂਦਾ ਹੈ, ਹੇ ਸੁਆਮੀ!
Fareedkot Teekaਜੋ ਮਮਤਾ ਕੋ ਮਾਰ ਕੇ ਹੰਕਾਰ ਕੋ ਰਿਦੇ ਸੇ ਸੋਖਤੇ ਹੈਂ ਉਨ ਕਾ ਕਥਨ ਐਸਾ ਹੈ। ਕਹਤੇ ਹੈਂ ਕਿ ਹੇ ਹਰੀ! ਤ੍ਰਿਲੋਕੀ ਮੇਂ ਤੁਮਾਰੀ ਹੀ ਜੋਤਿ ਪੂਰਨ ਹੈ॥੨॥☬ਪ੍ਰਸ਼ਨ: ਵਹੁ ਕੈਸਾ ਮਹਾਤਮਾ ਹੈ?☬ਉਤਰ:
Prof. Sahib Singhਹੇ ਪ੍ਰਭੂ! (ਗੁਰੂ ਦੀ ਰਾਹੀਂ ਜਿਸ ਮਨੁੱਖ ਦਾ ਤੂੰ ਉੱਧਾਰ ਕਰਦਾ ਹੈਂ) ਉਹ ਅਪਣੱਤ ਨੂੰ (ਆਪਣੇ ਅੰਦਰੋਂ) ਮਾਰ ਕੇ ਹਉਮੈ ਨੂੰ ਭੀ ਮੁਕਾ ਲੈਂਦਾ ਹੈ, ਤੇ ਉਸ ਨੂੰ ਇਸ ਤ੍ਰਿ-ਭਵਨੀ ਜਗਤ ਵਿਚ ਤੇਰੀ ਹੀ ਜੋਤਿ ਨਜ਼ਰੀਂ ਆਉਂਦੀ ਹੈ ॥੨॥

ਪਦ ਅਰਥ ਸੋਖੈ = ਸੁਕਾ ਦੇਂਦਾ ਹੈ। ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ ॥੨॥

SikhNet (Spanish)Ellos conquistan su ego, su necesidad de posesión y ven la Luz de Dios compenetrando los tres mundos.(2)

ਮਨਸਾ ਮਾਰਿ. ਮਨੈ ਮਹਿ ਰਾਖੈ; ਸਤਿਗੁਰ ਸਬਦਿ ਵੀਚਾਰੀ ॥੩॥

manasaa maar. manai meh raakhai; satigur sabad veechaaree |3|

Sant Singh KhalsaHe conquers desire, and enshrines the Lord within his mind; he contemplates the Word of the True Guru's Shabad. ||3||
Manmohan SinghHe overwhelms his desire, enshrines the Lord within his mind and reflects on the True Guru's word.
Manmohan Singh (Punjabi)ਉਹ ਆਪਣੀ ਖਾਹਿਸ਼ ਨੂੰ ਮੇਟ ਸੁੱਟਦਾ ਹੈ, ਪ੍ਰਭੂ ਨੂੰ ਆਪਦੇ ਹਿਰਦੇ ਅੰਦਰ ਟਿਕਾਉਂਦਾ ਹੈ ਅਤੇ ਸੱਚੇ ਗੁਰਾਂ ਦੀ ਬਾਣੀ ਨੂੰ ਸੋਚਦਾ ਸਮਝਦਾ ਹੈ।
Fareedkot Teekaਜੋ ਗੁਰ ਸਬਦ ਕੇ ਬੀਚਾਰਨੇ ਵਾਲੇ ਹੈਂ, ਸੋ (ਮਨਸਾ) ਵਾਸਨਾਂ ਕੋ ਮਨ ਵਿਖੇ ਮਾਰ ਰਖਤੇ ਹੈਂ ਔ ਅੰਤ੍ਰੀਵ ਜੋਗ ਇਸ ਪ੍ਰਕਾਰ ਕਰਤੇ ਹੈਂ॥੩॥
Prof. Sahib Singh(ਹੇ ਪ੍ਰਭੂ! ਜਿਸ ਜੀਵ ਨੂੰ ਤੂੰ ਤਾਰਦਾ ਹੈਂ) ਉਹ ਗੁਰੂ ਦੇ ਸ਼ਬਦ ਦੀ ਰਾਹੀਂ ਉੱਚੀ ਵਿਚਾਰ ਦਾ ਮਾਲਕ ਹੋ ਕੇ ਆਪਣੇ ਮਨ ਦੇ ਮਾਇਕ ਫੁਰਨਿਆਂ ਨੂੰ ਮੁਕਾ ਕੇ (ਤੇਰੀ ਯਾਦ ਨੂੰ) ਆਪਣੇ ਮਨ ਵਿਚ ਟਿਕਾਂਦਾ ਹੈ ॥੩॥

ਪਦ ਅਰਥ ਮਨਸਾ = ਮਨ ਦਾ (ਮਾਇਕ) ਫੁਰਨਾ। ਮਾਰਿ = ਮਾਰ ਕੇ। ਮਨੈ ਮਹਿ = ਮਨ ਹੀ ਮਹਿ, ਮਨ ਵਿਚ ਹੀ। ਸਬਦਿ = ਸ਼ਬਦ ਦੀ ਰਾਹੀਂ। ਵੀਚਾਰੀ = ਵਿਚਰਾਵਾਨ ॥੩॥

SikhNet (Spanish)Ellos controlan sus deseos y enaltecen a Dios en su mente, meditando en la Palabra Verdadera del Shabd del Guru.(3)

ਸਿੰਙੀ ਸੁਰਤਿ ਅਨਾਹਦਿ ਵਾਜੈ; ਘਟਿ ਘਟਿ ਜੋਤਿ ਤੁਮਾਰੀ ॥੪॥

singee surat anaahad vaajai; ghatt ghatt jot tumaaree |4|

Sant Singh KhalsaThe horn of consciousness vibrates the unstruck sound current; Your Light illuminates each and every heart, Lord. ||4||
Manmohan SinghWithin him a spontaneously rings the late of Divine knowledge and he sees Thy Light amongst all the hearts. O Lord.
Manmohan Singh (Punjabi)ਬ੍ਰਹਿਮ ਗਿਆਤ ਦੀ ਕਿੰਗਰੀ ਉਸ ਦੇ ਅੰਦਰ ਸੁਤੇ ਸਿੱਧ ਗੂੰਜਦੀ ਹੈ ਅਤੇ ਉਹ ਸਾਰਿਆਂ ਦਿਲਾਂ ਅੰਦਰ ਤੇਰਾ ਪ੍ਰਕਾਸ਼ ਵੇਖਦਾ ਹੈ, ਹੇ ਸੁਆਮੀ!
Fareedkot Teekaਜੋ ਗ੍ਯਾਤ ਪੂਰਬਕ ਘਟ ਘਟ ਮੇਂ ਜੋਤਿ ਜਾਣੀ ਹੈ ਏਹੀ ਉਨ ਕੀ ਇਕ ਰਸ ਸਿੰਙੀ ਬਾਜਤੀ ਹੈ। ਅਰੁ ਐਸੇ ਉਸਤਤੀ ਕਰਤੇ ਹੈਂ: ਹੇ ਹਰੀ! ਸਭ ਮੇਂ ਤੇਰੀ ਜੋਤਿ ਹੈ॥੪॥
Prof. Sahib Singh(ਹੇ ਪ੍ਰਭੂ! ਜਿਸ ਉਤੇ ਤੇਰੀ ਮੇਹਰ ਹੁੰਦੀ ਹੈ ਉਹ ਹੈ ਅਸਲ ਜੋਗੀ, ਉਸ ਦੀ) ਸੁਰਤ ਤੇਰੇ ਨਾਸ-ਰਹਿਤ ਸਰੂਪ ਵਿਚ ਟਿਕਦੀ ਹੈ (ਇਹ, ਮਾਨੋ, ਉਸ ਦੇ ਅੰਦਰ ਜੋਗੀ ਵਾਲੀ) ਸਿੰਙੀ ਵੱਜਦੀ ਹੈ, ਉਸ ਨੂੰ ਹਰੇਕ ਸਰੀਰ ਵਿਚ ਤੇਰੀ ਹੀ ਜੋਤਿ ਦਿੱਸਦੀ ਹੈ (ਉਹ ਕਿਸੇ ਨੂੰ ਤਿਆਗ ਕੇ ਜੰਗਲੀਂ ਪਹਾੜੀਂ ਨਹੀਂ ਭਟਕਦਾ) ॥੪॥

ਪਦ ਅਰਥ ਸਿੰਙੀ = ਸਿੰਙੀ ਦੀ ਸ਼ਕਲ ਦੀ ਛੋਟੀ ਜਿਹੀ ਤੂਤੀ ਜੋ ਜੋਗੀ ਲੋਕ ਸਦਾ ਆਪਣੇ ਪਾਸ ਰੱਖਦੇ ਹਨ। ਅਨਾਹਦਿ = {अन आहत} ਨਾਸ-ਰਹਿਤ ਪਰਮਾਤਮਾ ਵਿਚ। ਘਟਿ ਘਟਿ = ਹਰੇਕ ਘਟ ਵਿਚ ॥੪॥

SikhNet (Spanish)Entonces, en su Conciencia se escucha la Melodía Divina de la Palabra del Shabd y ven a todos los corazones resplandecer con la Luz de Dios. (4)

ਪਰਪੰਚ ਬੇਣੁ, ਤਹੀ ਮਨੁ ਰਾਖਿਆ; ਬ੍ਰਹਮ ਅਗਨਿ ਪਰਜਾਰੀ ॥੫॥

parapanch ben, tahee man raakhiaa; braham agan parajaaree |5|

Sant Singh KhalsaHe plays the flute of the universe in his mind, and lights the fire of God. ||5||
Manmohan SinghThe world is a flute. Within that he keeps his soul detached and burns the Lord's fire.
Manmohan Singh (Punjabi)ਸੰਸਾਰ ਇੱਕ ਕ੍ਰਿਗੂ ਹੈ। ਉਸ ਅੰਦਰ ਉਹ ਆਪਣੀ ਆਤਮਾਂ ਨੂੰ ਨਿਰਲੇਪ ਰੱਖਦਾ ਹੈ ਅਤੇ ਪ੍ਰਭੂ ਦੇ ਦੀਵੇ ਦੇ ਪਵਿੱਤਰ ਪ੍ਰਕਾਸ਼ ਨੂੰ ਬਾਲਦਾ ਹੈ।
Fareedkot Teekaਵਿਸ਼ੇਸ਼ ਕਰ ਕੇ (ਪੰਚ) ਸੰਤੋਂ ਕਾ ਜੋ ਸਬਦ ਰੂਪ (ਬੇਣੁ) ਬਾਜਾ ਸ੍ਰਵਣ ਕੀਆ ਹੈ, ਤਿਸੀ ਸਬਦ ਬੀਚ ਅਪਨੇ ਮਨ ਕੋ ਰਾਖਿਆ ਅਰਥਾਤ ਰਿਦ ਧ੍ਯਾਨ ਕੀਆ ਹੈ। ਪੁਨਹ ਤਿਸ ਰਿਦ ਧ੍ਯਾਨ ਨੇ ਬ੍ਰਹਮ ਗ੍ਯਾਨ ਰੂਪ ਅਗਨੀ ਅੰਤਸਕਰਣ ਮੇਂ ਬਿਸੇਸ ਕਰਿ ਪ੍ਰਜ੍ਵਲ੍ਤ ਕਰੀ ਹੈ॥੫॥
Prof. Sahib Singh(ਗੁਰੂ ਦੇ ਸ਼ਬਦ ਵਿਚ ਟਿਕਿਆ ਹੋਇਆ ਮਨੁੱਖ ਅਸਲ ਜੋਗੀ ਹੈ,) ਉਹ ਆਪਣੇ ਮਨ ਨੂੰ ਉਸ ਪਰਮਾਤਮਾ ਵਿਚ ਜੋੜੀ ਰੱਖਦਾ ਹੈ ਜਿਸ ਵਿਚ ਜਗਤ-ਰਚਨਾ ਦੀ ਬੀਣਾ ਸਦਾ ਵੱਜ ਰਹੀ ਹੈ, ਉਹ ਆਪਣੇ ਅੰਦਰ ਰੱਬੀ ਜੋਤਿ ਚੰਗੀ ਤਰ੍ਹਾਂ ਜਗਾ ਲੈਂਦਾ ਹੈ ॥੫॥

ਪਦ ਅਰਥ ਪਰਪੰਚ = ਜਗਤ-ਰਚਨਾ। ਬੇਣੁ = ਬੀਣਾ। ਪਰਪੰਚ ਬੇਣੁ = ਉਹ ਪਰਮਾਤਮਾ ਜਿਸ ਵਿਚ ਜਗਤ-ਰਚਨਾ ਦੀ ਬਾਣੀ ਸਦਾ ਵੱਜ ਰਹੀ ਹੈ। ਤਹ = {ਨੋਟ: ਲਫ਼ਜ਼ 'ਤਹ' ਦੱਸਦਾ ਹੈ ਕਿ ਲਫ਼ਜ਼ 'ਪਰਪੰਚਬੇਣੁ' ਦੇ ਨਾਲ ਲਫ਼ਜ਼ 'ਜਹ' ਵਰਤਣਾ ਹੈ} ਉਥੇ, ਉਸ ਪਰਮਾਤਮਾ ਵਿਚ। ਬ੍ਰਹਮ ਅਗਨਿ = ਰੱਬੀ ਤੇਜ, ਪਰਮਾਤਮਾ ਦੀ ਪ੍ਰਕਾਸ਼-ਰੂਪ ਅੱਗ। ਪਰਜਾਰੀ = ਚੰਗੀ ਤਰ੍ਹਾਂ ਬਾਲੀ ਹੋਈ ॥੫॥

SikhNet (Spanish)Hacen del mundo una flauta y poniéndola en los labios de la mente, la tocan, haciendo despertar en ellos el Calor de Dios. (5)

ਪੰਚ ਤਤੁ ਮਿਲਿ. ਅਹਿਨਿਸਿ ਦੀਪਕੁ; ਨਿਰਮਲ ਜੋਤਿ ਅਪਾਰੀ ॥੬॥

panch tat mil. ahinis deepak; niramal jot apaaree |6|

Sant Singh KhalsaBringing together the five elements, day and night, the Lord's lamp shines with the Immaculate Light of the Infinite. ||6||
Manmohan SinghGathering the body of five elements, day and night, he burns in it the immaculate light of the Infinite Lord's lamp.
Manmohan Singh (Punjabi)ਪੰਜਾਂ ਮੂਲ ਅੰਸ਼ਾਂ ਦੀ ਦੇਹ ਨੂੰ ਪ੍ਰਾਪਤ ਕਰ ਕੇ, ਦਿਨ ਤੇ ਰਾਤ ਉਹ ਇਸ ਅੰਦਰ ਬੇਅੰਤ ਪ੍ਰਭੂ ਦੇ ਦੀਵੇ ਦੇ ਪਵਿੱਤਰ ਪ੍ਰਕਾਸ਼ ਨੂੰ ਬਾਲਦਾ ਹੈ।
Fareedkot Teekaਸੰਤ ਜੋ ਤਤ ਸਰੂਪ ਕੋ ਜਾਨਨੇਹਾਰੇ ਹੈਂ ਤਿਨ ਸੇ ਮਿਲ ਕੇ ਦਿਨ ਰਾਤ (ਦੀਪਕੁ ਨਿਰਮਲ) ਗ੍ਯਾਨੁ ਪ੍ਰਕਾਸਤਾ ਹੈ। ਤਿਸ ਗ੍ਯਾਨ ਕਰਿ (ਅਪਾਰੀ) ਪ੍ਰਮਾਤਮਾ ਕੀ ਨਿਰਮਲ ਜੋਤਿ ਜਾਣੀਤੀ ਹੈ॥੬॥☬ਅਬ ਕਿੰਗੁਰੀ ਕਾ ਰੂਪ ਪ੍ਰਕਾਰਾਂਤ੍ਰ ਸੇ ਦਿਖਾਵਤੇ ਹੈਂ:
Prof. Sahib Singh(ਹੇ ਅਉਧੂ! ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੀ ਸਰਨ ਪਾ ਕੇ ਆਤਮ-ਉੱਧਾਰ ਦੇ ਰਸਤੇ ਪਾਂਦਾ ਹੈ) ਉਹ ਮਨੁੱਖ ਇਸ ਪੰਜ-ਤੱਤੀ ਮਨੁੱਖਾ ਸਰੀਰ ਨੂੰ ਹਾਸਲ ਕਰ ਕੇ (ਜੰਗਲੀਂ ਪਹਾੜੀਂ ਜਾ ਕੇ ਇਸ ਨੂੰ ਸੁਆਹ ਵਿਚ ਨਹੀਂ ਰੋਲਦਾ, ਉਹ ਤਾਂ) ਬੇਅੰਤ ਪਰਮਾਤਮਾ ਦੀ ਪਵਿੱਤਰ ਜੋਤਿ ਦਾ ਦੀਵਾ ਦਿਨ ਰਾਤ (ਆਪਣੇ ਅੰਦਰ ਜਗਾਈ ਰੱਖਦਾ ਹੈ) ॥੬॥

ਪਦ ਅਰਥ ਪੰਚ ਤਤੁ = ਪੰਜ ਤੱਤਾਂ ਤੋਂ ਬਣਿਆ ਹੋਇਆ ਸਰੀਰ। ਪੰਚ ਤਤੁ ਮਿਲਿ = ਪੰਜ-ਤੱਤੀ ਸਰੀਰ ਪ੍ਰਾਪਤ ਕਰ ਕੇ। ਅਹਿ = ਦਿਨ। ਨਿਸਿ = ਰਾਤ। ਦੀਪਕੁ = ਦੀਵਾ ॥੬॥

SikhNet (Spanish)Y con los cinco elementos del cuerpo brilla en su interior la Luz Inmaculada de Dios. (6)

ਰਵਿ ਸਸਿ ਲਉਕੇ, ਇਹੁ ਤਨੁ ਕਿੰਗੁਰੀ; ਵਾਜੈ ਸਬਦੁ ਨਿਰਾਰੀ ॥੭॥

rav sas lauke, ihu tan kinguree; vaajai sabad niraaree |7|

Sant Singh KhalsaThe right and left nostrils, the sun and the moon channels, are the strings of the body-harp; they vibrate the wondrous melody of the Shabad. ||7||
Manmohan SinghThe right and left nostrils are the guards of this body lyre and this lyre synchronises a wondrous melody.
Manmohan Singh (Punjabi)ਸੱਜੀ ਅਤੇ ਖੱਬੀ ਨਾਸਕਾ ਇਸ ਦੇਹ ਦੀ ਵੀਣਾ ਦੇ ਤੂੰਬੇ ਹਨ ਅਤੇ ਇਹ ਵੀਣਾ ਇਕ ਅਲੌਕਿਕ ਧੁਨੀ ਅਲਾਪਦੀ ਹੈ।
Fareedkot Teekaਸੂਰਜ ਸੁਰ ਔ ਚੰਦ ਸੁਰ ਏਹ (ਲਉਕੇ) ਤੂੰ ਬੇ ਹੈਂ ਪੁਨਹ ਇਹ ਅਸਥੂਲ ਤਨ ਕਿੰਗਰੀ ਕੀ ਡੰਡੀ ਹੈ। ਭਾਵ ਬ੍ਰਹਮ ਸੱਤਾ ਜੋ ਅਸੰਗ ਚਿੰਤਨ ਕਰੇ ਔਰ ਸ੍ਵਾਸ ਆਵਤੇ ਜਾਵਤੇ ਜੋ ਹੈਂ। ਸਰੀਰ ਸੰਬੰਧ ਸੇ ਸ੍ਵਾਸ ਸ੍ਵਾਸ ਜੋ (ਸਬਦੁ) ਬ੍ਰਹਮ ਕੀ ਸੱਤਾ ਕੋ (ਨਿਰਾਰੀ) ਅਸੰਗ ਚਿੰਤਨ ਕਰਨਾ ਹੈ, ਸੋ ਕਿੰਗਰੀ (ਵਾਜੈ) ਵਜ ਰਹੀ ਹੈ; ਵਾ ਰਵਿ ਸਸਿ ਪ੍ਰਾਨ ਅਪ੍ਰਾਨ ਤੂੰ ਬੇ ਹੈਂ ਔਰ ਦਸਮੇਂ ਦੁਆਰ ਕੇ ਸਬਦ ਬਾਜਤੇ ਸੁਨਤਾ ਹੈ ਇਹ ਨਿਰਾਰੀ ਕਿੰਗੁਰੀ ਹੈ; ਵਾ ਗ੍ਯਾਨ ਵੈਰਾਗ ਤੂੰਬੇ ਤਨ ਅਭਿਮਾਨੀਕ ਨਵਿਰਤੀ ਇਹੁ ਡੰਡੀ ਹੈ। ਅਹੰਬ੍ਰਹਮਾਸਮੀ ਸਬਦ ਕਾ ਚਿੰਤਨ ਰੂਪ ਵਾ ਬ੍ਰਹਮ ਸੱਤਾ ਅਸੰਗ ਜਾਣੀ ਹੈ ਇਹ ਕਿੰਗੁਰੀ ਦਾ ਬਾਜਨਾ ਹੈ॥੭॥
Prof. Sahib Singh(ਹੇ ਅਉਧੂ! ਪ੍ਰਭੂ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ ਮਨੁੱਖ ਆਪਣੇ ਇਸ ਸਰੀਰ ਨੂੰ ਕਿੰਗੁਰੀ ਬਣਾਂਦਾ ਹੈ, ਸੁਆਸ ਸੁਆਸ ਨਾਮ ਜਪਣ ਨੂੰ ਇਸ ਸਰੀਰ-ਕਿੰਗੁਰੀ ਦੇ ਤੂੰਬੇ ਬਣਾਂਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ ਅਨੋਖੀ ਖਿੱਚ ਨਾਲ ਵੱਜਦਾ ਹੈ (ਭਾਵ, ਗੁਰੂ ਦਾ ਸ਼ਬਦ ਉਸ ਦੇ ਅੰਦਰ ਸੁਆਦਲਾ ਪ੍ਰੇਮ-ਰਾਗ ਪੈਦਾ ਕਰਦਾ ਹੈ) ॥੭॥

ਪਦ ਅਰਥ ਰਵਿ = ਸੂਰਜ, ਇੜਾ ਨਾੜੀ। ਸਸਿ = ਚੰਦ੍ਰਮਾ, ਪਿੰਗਲਾ ਨਾੜੀ, ਖੱਬੀ ਸੁਰ। ਲਉਕਾ = ਤੂੰਬਾ (ਕਿੰਗੁਰੀ ਦਾ)। ਨਿਰਾਰੀ = ਨਿਰਾਲਾ, ਅਨੋਖਾ, ਅਸਚਰਜ ॥੭॥

SikhNet (Spanish)Haciendo de su cuerpo un instrumento de cuerdas, a través de la respiración, emiten la Palabra Misteriosa y Divina. (7)

ਸਿਵ ਨਗਰੀ ਮਹਿ ਆਸਣੁ ਅਉਧੂ; ਅਲਖੁ ਅਗੰਮੁ ਅਪਾਰੀ ॥੮॥

siv nagaree meh aasan aaudhoo; alakh agam apaaree |8|

Sant Singh KhalsaThe true hermit obtains a seat in the City of God, the invisible, inaccessible, infinite. ||8||
Manmohan SinghThe detached one acquires a seat in the city of God, who is Invisible, Unapproachable and Infinite.
Manmohan Singh (Punjabi)ਤਿਆਗੀ, ਵਾਹਿਗੁਰੂ ਦੇ ਸ਼ਹਿਰ ਅੰਦਰ ਟਿਕਾਣਾਂ ਪਾ ਲੈਂਦਾ ਹੈ ਜੋ ਕਿ ਅਦ੍ਰਿਸ਼ਟ, ਪਹੁੰਚ ਤੋਂ ਪਰ੍ਹੇ ਅਤੇ ਬੇਅੰਤ ਹੈ।
Fareedkot Teekaਹੇ ਅਉਧੂ! (ਸਿਵ) ਪ੍ਰਮਾਤਮਾ ਰੂਪ ਨਗਰੀ ਮੇਂ ਇਸਥਤੀ ਹੂਈ ਹੈ। ਵਹੁ ਸਿਵ ਕੈਸਾ ਹੈ? ਅਲਖ ਹੈ ਔ ਅਗੰਮ ਹੈ ਤਥਾ ਅਪਾਰ ਹੈ, ਭਾਵ ਸੇ ਮਨ ਬਾਣੀ ਆਦਿਕੋਂ ਸੇ ਪਰੇ ਹੈ॥੮॥
Prof. Sahib Singhਹੇ ਅਉਧੂ! (ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ ਉੱਧਾਰਦਾ ਹੈ, ਉਹ) ਉਸ ਆਤਮਕ ਅਵਸਥਾ-ਰੂਪ ਨਗਰੀ ਵਿਚ ਅਡੋਲ-ਚਿੱਤ ਹੋ ਕੇ ਜੁੜਦਾ ਹੈ ਜਿਥੇ ਕੱਲਿਆਣ-ਸਰੂਪ ਪ੍ਰਭੂ ਦਾ ਹੀ ਪ੍ਰਭਾਵ ਹੈ, ਜਿੱਥੇ ਉਸ ਦੇ ਅੰਦਰ ਅਲੱਖ ਅਪਹੁੰਚ ਤੇ ਬੇਅੰਤ ਪਰਮਾਤਮਾ ਪਰਗਟ ਹੋ ਪੈਂਦਾ ਹੈ (ਉਹ ਉੱਚੀ ਆਤਮਕ ਅਵਸਥਾ ਹੀ ਗੁਰਸਿੱਖ ਜੋਗੀ ਦੀ ਸ਼ਿਵ-ਨਗਰੀ ਹੈ) ॥੮॥

ਪਦ ਅਰਥ ਸਿਵ ਨਗਰੀ = ਸ਼ਿਵ ਦੀ ਨਗਰੀ ਵਿਚ, ਕੱਲਿਆਣ-ਸਰੂਪ ਪਰਮਾਤਮਾ ਦੇ ਦੇਸ ਵਿਚ। ਅਉਧੂ = ਹੇ ਜੋਗੀ! ਅਗੰਮੁ = ਅਪਹੁੰਚ ਪ੍ਰਭੂ ॥੮॥

SikhNet (Spanish)Habitan desapegadamente y para siempre en el Reino del Dios Infinito e Insondable. (8)

ਕਾਇਆ ਨਗਰੀ ਇਹੁ ਮਨੁ ਰਾਜਾ; ਪੰਚ ਵਸਹਿ ਵੀਚਾਰੀ ॥੯॥

kaaeaa nagaree ihu man raajaa; panch vaseh veechaaree |9|

Sant Singh KhalsaThe mind is the king of the city of the body; the five sources of knowledge dwell within it. ||9||
Manmohan SinghThis mind is the King of the city of the body and the five knowing faculties abide in it.
Manmohan Singh (Punjabi)ਇਹ ਮਨ ਦੇਹ ਦੇ ਸ਼ਹਿਰ ਦਾ ਪਾਤਿਸ਼ਾਹ ਹੈ ਅਤੇ ਪੰਜ ਗਿਆਨ-ਇੰਦਰੇ ਇਸ ਵਿੱਚ ਵੱਸਦੇ ਹਨ।
Fareedkot Teekaਤਿਨ ਕੀ ਕਾਇਆ ਨਗਰੀ ਮੇਂ ਇਹ ਮਨ ਰਾਜਾ ਹੂਆ ਹੈ, ਭਾਵ ਸੇ ਮਨ ਨੇ ਕਾਮਾਦਿਕੋਂ ਕੋ ਦਬਾਇਆ ਹੂਆ ਹੈ। ਪੰਚ ਜੋ ਕਾਮਾਦਿ ਗ੍ਯਾਨ ਇੰਦ੍ਰੇ ਵਸਤੇ ਹੈਂ, ਸੋ ਵੀਚਾਰ ਪੂਰਬਕ ਵਰਤਤੇ ਹੈਂ, ਭਾਵ ਸੇ ਬੇ ਮਿਰਯਾਦ ਨਹੀਂ ਵਰਤੇ ਹੈਂ॥੯॥
Prof. Sahib Singh(ਹੇ ਅਉਧੂ! ਪ੍ਰਭੂ ਤੋਂ ਵਰੋਸਾਏ ਹੋਏ ਮਨੁੱਖ ਦਾ ਇਹ) ਸਰੀਰ (ਮਾਨੋ, ਵੱਸਦਾ) ਸ਼ਹਿਰ ਬਣ ਜਾਂਦਾ ਹੈ ਜਿਸ ਵਿਚ ਪੰਜੇ ਗਿਆਨ-ਇੰਦ੍ਰੇ ਵਿਚਾਰਵਾਨ ਹੋ ਕੇ (ਉੱਚੀ ਆਤਮਕ ਸੂਝ-ਬੂਝ ਵਾਲੇ ਹੋ ਕੇ) ਵੱਸਦੇ ਹਨ (ਭਾਵ, ਵਿਕਾਰਾਂ ਦੇ ਪਿੱਛੇ ਭਟਕਦੇ ਨਹੀਂ ਫਿਰਦੇ, ਵਰੋਸਾਏ ਮਨੁੱਖ ਦਾ) ਇਹ ਮਨ (ਸਰੀਰ-ਨਗਰੀ ਵਿਚ) ਰਾਜਾ ਬਣ ਜਾਂਦਾ ਹੈ (ਕਾਮਾਦਿਕਾਂ ਨੂੰ ਵੱਸ ਵਿਚ ਰੱਖੀ ਬੈਠਦਾ ਹੈ) ॥੯॥

ਪਦ ਅਰਥ ਰਾਜਾ = ਕਾਮਾਦਿਕਾਂ ਨੂੰ ਵੱਸ ਕਰ ਦੇਣ ਦੇ ਸਮਰੱਥ। ਪੰਚ = ਪੰਜ ਗਿਆਨ-ਇੰਦ੍ਰੇ। ਵੀਚਾਰੀ = ਵਿਚਾਰਵਾਨ (ਹੋ ਕੇ) ॥੯॥

SikhNet (Spanish)En la ciudad del cuerpo habitan el rey que es la mente, y los cinco sentidos de la percepción. (9)

ਸਬਦਿ ਰਵੈ ਆਸਣਿ ਘਰਿ ਰਾਜਾ; ਅਦਲੁ ਕਰੇ ਗੁਣਕਾਰੀ ॥੧੦॥

sabad ravai aasan ghar raajaa; adal kare gunakaaree |10|

Sant Singh KhalsaSeated in his home, this king chants the Shabad; he administers justice and virtue. ||10||
Manmohan SinghSeated in his mansion, the meritorious King utters the Name and ministers justice.
Manmohan Singh (Punjabi)ਆਪਣੇ ਮਹਿਲ ਅੰਦਰ ਬੈਠਾ, ਗੁਣਵਾਨ ਪਾਤਿਸ਼ਾਹ ਨਾਮ ਉਚਾਰਦਾ ਅਤੇ ਨਿਆਂ ਕਰਦਾ ਹੈ।
Fareedkot Teekaਵਹੁ ਸੰਤ ਜਨ ਗੁਰ ਉਪਦੇਸ਼ ਮੇਂ ਬਿਚਰਤੇ ਹੈਂ ਔਰ ਸਰੂਪ ਮੇਂ ਇਸਥਿਤ ਹੂਏ ਹੈਂ। (ਰਾਜਾ) ਮੂਖ੍ਯ ਰੂਪ ਹੋਇ ਕਰ ਜਿਨ ਜਗ੍ਯਾਸੂਆਂ ਕੇ ਗੁਨ (ਕਾਰੀ) ਸ੍ਰੇਸਟ ਹੈਂ, ਭਾਵ ਜੋ ਸਾਧਨ ਸੰਪੰਨ ਹੈਂ। ਤਿਨ ਕਾ (ਅਦਲ) ਇਨਸਾਫ ਕਰਤੇ ਹੈਂ, ਭਾਵ ਬ੍ਰਹਮ ਕੀ ਪਰਾਪਤੀ ਕਰ ਦੇਤੇ ਹੈਂ॥੧੦॥
Prof. Sahib Singh(ਹੇ ਅਉਧੂ! ਜਿਸ ਮਨੁੱਖ ਦਾ, ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ, ਉੱਧਾਰ ਕਰਦਾ ਹੈ ਉਸ ਦਾ ਮਨ ਕਾਮਾਦਿਕਾਂ ਉਤੇ) ਬਲੀ ਹੋ ਕੇ (ਆਤਮਕ ਅਡੋਲਤਾ ਦੇ) ਆਸਣ ਉਤੇ ਬੈਠਦਾ ਹੈ ਆਪਣੇ ਅੰਦਰ ਹੀ ਟਿਕਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਹੈ, ਨਿਆਂ ਕਰਦਾ ਹੈ (ਭਾਵ, ਸਾਰੇ ਇੰਦ੍ਰਿਆਂ ਨੂੰ ਆਪੋ ਆਪਣੀ ਹੱਦ ਵਿਚ ਰੱਖਦਾ ਹੈ), ਤੇ ਪਰਉਪਕਾਰੀ ਹੋ ਜਾਂਦਾ ਹੈ ॥੧੦॥

ਪਦ ਅਰਥ ਰਵੈ = ਸਿਮਰਦਾ ਹੈ। ਆਸਣਿ = (ਅਡੋਲਤਾ ਦੇ) ਆਸਣ ਉਤੇ। ਘਰਿ = ਘਰ ਵਿਚ, ਹਿਰਦੇ ਵਿਚ, ਅੰਤਰ ਆਤਮੇ (ਟਿਕ ਕੇ)। ਗੁਣਕਾਰੀ = (ਦੂਜਿਆਂ ਨੂੰ) ਗੁਣ ਦੇਣ ਵਾਲਾ, ਪਰਉਪਕਾਰੀ। ਅਦਲੁ = ਨਿਆਂ ॥੧੦॥

SikhNet (Spanish)La mente, sentada en el trono del corazón, administra la justicia volviéndose sabia y recitando la Palabra del Shabd.(10)

ਕਾਲੁ ਬਿਕਾਲੁ ਕਹੇ ਕਹਿ ਬਪੁਰੇ; ਜੀਵਤ ਮੂਆ. ਮਨੁ ਮਾਰੀ ॥੧੧॥

kaal bikaal kahe keh bapure; jeevat mooaa. man maaree |11|

Sant Singh KhalsaWhat can poor death or birth say to him? Conquering his mind, he remains dead while yet alive. ||11||
Manmohan SinghWhat can poor death and birth say unto him who conquering his mind, remains dead in life?
Manmohan Singh (Punjabi)ਵਿਚਾਰੀ ਮੌਤ ਤੇ ਪੈਦਾਇਸ਼ ਉਸ ਨੂੰ ਕੀ ਆਖ ਸਕਦੇ ਹਨ ਜੋ ਆਪਣੇ ਮਨੂਏ ਨੂੰ ਜਿੱਤ ਕੇ ਜੀਉਂਦੇ ਜੀ ਮਰਿਆ ਰਹਿੰਦਾ ਹੈ?
Fareedkot Teekaਮ੍ਰਿਤ ਔ ਜਨਮ ਬਿਚਾਰੇ ਉਨ ਕੋ ਕਿਆ ਕਹੇਂਗੇ। ਮਨ ਕੀ ਵਾਸਨਾ ਜਿਸ ਨੇ ਮਾਰੀ ਹੈ ਪੁਨਾ ਜੀਵ, ਭਾਵ ਸੇ ਮੂਆ ਹੈ॥੧੧॥
Prof. Sahib Singh(ਹੇ ਅਉਧੂ! ਜਿਸ ਮਨੁੱਖ ਉਤੇ ਪ੍ਰਭੂ ਦੀ ਮੇਹਰ ਹੁੰਦੀ ਹੈ ਉਹ ਧੂਣੀਆਂ ਤਪਾ ਤਪਾ ਕੇ ਨਹੀਂ ਸੜਦਾ, ਉਹ ਤਾਂ ਇਹ ਸੰਸਾਰਕ ਜੀਵਨ) ਜੀਊਂਦਾ ਹੀ (ਹਉਮੈ ਮਮਤਾ ਕਾਮਾਦਿਕਾਂ ਵਲੋਂ) ਮਰ ਜਾਂਦਾ ਹੈ, ਉਹ ਆਪਣੇ ਮਨ ਨੂੰ (ਇਹਨਾਂ ਵਲੋਂ) ਮਾਰ ਦੇਂਦਾ ਹੈ, (ਇਸ ਅਵਸਥਾ ਵਿਚ ਪਹੁੰਚੇ ਹੋਏ ਦਾ) ਵਿਚਾਰੇ ਜਨਮ ਮਰਨ ਕੁਝ ਵਿਗਾੜ ਨਹੀਂ ਸਕਦੇ ॥੧੧॥

ਪਦ ਅਰਥ ਬਿਕਾਲੁ = ਜਨਮ। ਕਾਲੁ ਬਿਕਾਲੁ = ਜਨਮ ਮਰਨ। ਕਹਿ = ਕੀਹ? ਮਾਰੀ = ਮਾਰਿ, ਮਾਰ ਕੇ। ਬਪੁਰੇ = ਵਿਚਾਰੇ ॥੧੧॥

SikhNet (Spanish)Sí, ¿qué pueden ser la vida o la muerte para aquéllos que, permaneciendo muertos mientras vivos, conquistan su mente?(11)

Open this shabad (27 lines, Angs 907-908) →

Ang 907 of 1430