ਸਲੋਕ ਮਃ ੫ ॥
salok mahalaa 5 |
Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.
ਉਸਤਤਿ ਨਿੰਦਾ ਨਾਨਕ ਜੀ, ਮੈ ਹਭ ਵਞਾਈ; ਛੋੜਿਆ. ਹਭੁ ਕਿਝੁ ਤਿਆਗੀ ॥
ausatat nindaa naanak jee, mai habh vayaaee; chhorriaa. habh kijh tiaagee |
Sant Singh KhalsaI have totally discarded praise and slander, O Nanak; I have forsaken and abandoned everything.
Manmohan SinghFrom my mind, O Nanak, I have wholly banished praising and slandering others and have forsaken and abandoned all other worldly affairs.
Manmohan Singh (Punjabi)ਆਪਣੇ ਚਿੱਤ ਵਿਚੋਂ ਹੋਰਨਾਂ ਦੀ ਤਾਰੀਫ ਅਤੇ ਬਦਖੋਈ ਕਰਨੀ ਮੈਂ ਹੱਢੋਂ ਹੀ ਗੁਆ ਦਿੱਤੀ ਹੈ ਅਤੇ ਮੈਂ ਸਾਰੇ ਸੰਸਾਰੀ ਧੰਦਿਆਂ ਨੂੰ ਭੀ ਤਰਕ ਕਰ ਕੇ ਤਲਾਂਜਲੀ ਦੇ ਦਿੱਤੀ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਉਸਤਤੀ ਔ ਨਿੰਦਾ ਮੈਂ ਜੀ ਸੇ ਸਭ ਦੂਰ ਕੀਤੀ ਹੈ, ਔਰ ਭੀ ਸੰਸਾਰੀ ਬਿਵਹਾਰ ਸਭ ਕੁਛ ਮੈਂ ਤਿਆਗ ਛੋਡਿਆ ਹੈ॥
Prof. Sahib Singhਹੇ ਨਾਨਕ! ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਆਖਣਾ-ਇਹ ਮੈਂ ਸਭ ਕੁਝ ਛੱਡ ਦਿੱਤਾ ਹੈ, ਤਿਆਗ ਦਿੱਤਾ ਹੈ।
ਪਦ ਅਰਥ ਉਸਤਤਿ = ਵਡਿਆਈ। ਹਭੁ = ਸਭ ਕੁਝ। ਵਞਾਈ = ਛੱਡ ਦਿੱਤੀ ਹੈ।
SikhNet (Spanish)Oh Dios, no me he preocupado por la Alabanza del mundo; sí, he abandonado todo,
ਹਭੇ ਸਾਕ ਕੂੜਾਵੇ ਡਿਠੇ; ਤਉ ਪਲੈ ਤੈਡੈ ਲਾਗੀ ॥੧॥
habhe saak koorraave dditthe; tau palai taiddai laagee |1|
Sant Singh KhalsaI have seen that all relationships are false, and so I have grasped hold of the hem of Your robe, Lord. ||1||
Manmohan SinghI have seen all the kinsmen to be false; then have I attached myself to Thine skirt, O my Lord.
Manmohan Singh (Punjabi)ਸਾਰੇ ਸਨਬੰਧੀਆਂ ਨੂੰ ਮੈਂ ਝੂਠੇ ਵੇਖਿਆ ਹੈ, ਤਦ ਹੀ ਮੈਂ ਤੇਰੇ ਲੜ ਲੱਗੀ ਹਾਂ, ਹੇ ਮੇਰੇ ਸੁਆਮੀ!
Fareedkot Teekaਜਬ ਸਭ ਸਾਕ ਭੀ ਮੈਨੇ ਝੂਠੇ ਦੇਖੇ ਤੌ ਮੈਂ ਤੇਰੇ ਪਲੇ ਲਾਗੀ ਅਰਥਾਤ ਆਸਰੇ ਲਗੀ ਹਾਂ॥੧॥
Prof. Sahib Singhਮੈਂ ਵੇਖ ਲਿਆ ਹੈ ਕਿ (ਦੁਨੀਆ ਦੇ) ਸਾਰੇ ਸਾਕ ਝੂਠੇ ਹਨ (ਭਾਵ, ਕੋਈ ਤੋੜ ਨਿਭਣ ਵਾਲਾ ਨਹੀਂ), ਇਸ ਲਈ (ਹੇ ਪ੍ਰਭੂ!) ਮੈਂ ਤੇਰੇ ਲੜ ਆ ਲੱਗੀ ਹਾਂ ॥੧॥
ਪਦ ਅਰਥ ਕੂੜਾਵੇ = ਝੂਠੇ। ਤੈਡੈ ਪਲੈ = ਤੇਰੇ ਲੜ। ਤਉ = ਇਸ ਲਈ ॥੧॥
SikhNet (Spanish)pues he visto que todos los apegos del mundo son falsos y se cuelgan de Tu Vestido.(1)