ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.
ਫਿਰਦੀ ਫਿਰਦੀ ਨਾਨਕ ਜੀਉ, ਹਉ ਫਾਵੀ ਥੀਈ; ਬਹੁਤੁ ਦਿਸਾਵਰ ਪੰਧਾ ॥
firadee firadee naanak jeeo, hau faavee theeee; bahut disaavar pandhaa |
Sant Singh KhalsaI wandered and wandered and went crazy, O Nanak, in countless foreign lands and pathways.
Manmohan SinghO my Sire Guru, ramblings and roaming in many foreign lands and paths, I have become crazy.
Manmohan Singh (Punjabi)ਹੇ ਮੈਂਡੇ ਮਹਾਰਾਜ ਗੁਰਦੇਵ! ਪ੍ਰਦੇਸਾਂ ਤੇ ਰਾਹਾਂ ਅੰਦਰ ਭਟਕਦੀ ਤੇ ਭੌਂਦੀ ਹੋਈ, ਮੈਂ ਕਮਲੀ ਹੋ ਗਈ ਹਾਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਬਹੁਤ ਹੀ ਜੂਨੀਆਂ ਰੂਪ ਦੇਸਾਂਤ੍ਰੋਂ ਕੇ ਰਸਤਿਓਂ ਮੇਂ ਫਿਰਤੀ ਫਿਰਤੀ ਮੈਂ (ਫਾਵੀ) ਥਕਤ ਵਾ ਬਿਆਕੁਲ ਹੋ ਗਈ॥
Prof. Sahib Singhਹੇ ਨਾਨਕ ਜੀ! ਮੈਂ ਭਟਕਦੀ ਭਟਕਦੀ ਤੇ ਹੋਰ ਹੋਰ ਦੇਸਾਂ ਦੇ ਪੈਂਡੇ ਝਾਗਦੀ ਝਾਗਦੀ ਪਾਗਲ ਜਿਹੀ ਹੋ ਗਈ ਸਾਂ।
ਪਦ ਅਰਥ ਹਉ = ਮੈਂ। ਫਾਵੀ = ਡਉਰੀ-ਭਉਰੀ, ਵਿਆਕਲ। ਥੀਈ = ਹੋ ਗਈ। ਦਿਸਾਵਰ = {ਦੇਸ-ਅਵਰ} ਹੋਰ ਹੋਰ ਦੇਸ। ਦਿਸਾਵਰ ਪੰਧਾ = ਹੋਰ ਹੋਰ ਦੇਸਾਂ ਦੇ ਪੈਂਡੇ।
SikhNet (Spanish)Vagando y paseando lejos, en tierras extrañas, estaba cansado de mis viajes largos,
ਤਾ ਹਉ ਸੁਖਿ ਸੁਖਾਲੀ ਸੁਤੀ; ਜਾ ਗੁਰ ਮਿਲਿ ਸਜਣੁ ਮੈ ਲਧਾ ॥੨॥
taa hau sukh sukhaalee sutee; jaa gur mil sajan mai ladhaa |2|
Sant Singh KhalsaBut then, I slept in peace and comfort, when I met the Guru, and found my Friend. ||2||
Manmohan SinghBut when meeting the Guru, I found my Friend, then did I sleep in comfort and ease.
Manmohan Singh (Punjabi)ਪਰ ਜਦ ਗੁਰਾਂ ਨੂੰ ਮਿਲ ਕੇ, ਮੈਂ ਆਪਣੇ ਮਿਤ੍ਰ ਪ੍ਰਭੂ ਨੂੰ ਲੱਭ ਲਿਆ ਤਦ ਮੈਂ ਆਰਾਮ ਚੈਨ ਅੰਦਰ ਸੌਂ ਗਈ।
Fareedkot Teekaਤਦ ਮੈਂ ਸੁਖ ਨਾਲ ਸੁਖਾਲੀ ਹੋ ਕੇ ਸੁਤੀ, ਭਾਵ ਪ੍ਰਮੇਸਰ ਮੇਂ ਇਸਥਿਤ ਹੁਈ ਹਾਂ ਜਬ ਗੁਰੋਂ ਸੇ ਮਿਲ ਕੇ (ਸਜਣੁ) ਵਾਹਿਗੁਰੂ ਪਾਯਾ ਹੈ॥
Prof. Sahib Singhਪਰ ਜਦੋਂ ਸਤਿਗੁਰੂ ਜੀ ਨੂੰ ਮਿਲ ਕੇ ਮੈਨੂੰ ਸੱਜਣ-ਪ੍ਰਭੂ ਲੱਭ ਪਿਆ ਤਾਂ ਮੈਂ ਬੜੇ ਸੁਖ ਨਾਲ ਸੌਂ ਗਈ (ਭਾਵ, ਮੇਰੇ ਅੰਦਰ ਪੂਰਨ ਆਤਮਕ ਆਨੰਦ ਬਣ ਗਿਆ) ॥੨॥
ਪਦ ਅਰਥ ਸੁਖਿ = ਸੁਖ ਨਾਲ। ਤਾ = ਤਦੋਂ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਜਾ = ਜਦੋਂ। ਸੁਖਾਲੀ = ਸੌਖੀ ॥੨॥
SikhNet (Spanish)pero cuando encontré a mi Dios, el Amigo Eterno a través del Verdadero Guru, pude dormir en Paz y Tranquilidad.(2)