ੴ

ਸਿੱਖਬਾਣੀ · SikhBani

ਜਿਸੁ ਤੂ ਵੁਠਾ ਚਿਤਿ ਤਿਸੁ ਦਰਦੁ ਨਿਵਾਰਣੋ ॥

jis too vutthaa chit tis darad nivaarano
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 963 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਸੁ ਤੂ ਵੁਠਾ ਚਿਤਿ; ਤਿਸੁ ਦਰਦੁ ਨਿਵਾਰਣੋ ॥

jis too vutthaa chit; tis darad nivaarano |

Sant Singh KhalsaYou relieve the pains of those, within whose consciousness You dwell, O Lord.
Manmohan SinghThou, O Lord, removest the pain of him, within whose mind Thou abidest.
Manmohan Singh (Punjabi)ਤੂੰ ਹੇ ਸਾਹਿਬ! ਉਸ ਦੀ ਪੀੜ ਦੂਰ ਕਰ ਦਿੰਦਾ ਹੈਂ, ਜਿਸ ਦੇ ਹਿਰਦੇ ਅੰਦਰ ਤੂੰ ਵੱਸਦਾ ਹੈਂ।
Fareedkot Teekaਜਿਸ ਕੋ ਤੂੰ ਚਿਤ ਮੇਂ ਵਸਿਆ ਹੈਂ ਤਿਸ ਕਾ ਦਰਦ ਨਿਵਿਰਤ ਹੂਆ ਹੈ॥
Prof. Sahib Singhਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੂੰ ਵੱਸ ਪੈਂਦਾ ਹੈਂ ਉਸ ਦੇ ਮਨ ਦਾ ਦੁੱਖ-ਦਰਦ ਤੂੰ ਦੂਰ ਕਰ ਦੇਂਦਾ ਹੈਂ।

ਪਦ ਅਰਥ ਵੁਠਾ = ਆ ਵੱਸਿਆ। ਚਿਤਿ = ਚਿੱਤ ਵਿਚ। ਜਿਸੁ ਚਿਤਿ = ਜਿਸ (ਮਨੁੱਖ) ਦੇ ਚਿੱਤ ਵਿਚ। ਨਿਵਾਰਣੋ = (ਤੂੰ) ਦੂਰ ਕਰ ਦੇਂਦਾ ਹੈਂ।

SikhNet (Spanish)Aquél que Te tiene, oh Dios, es liberado de todas sus penas.

ਜਿਸੁ ਤੂ ਵੁਠਾ ਚਿਤਿ; ਤਿਸੁ ਕਦੇ. ਨ ਹਾਰਣੋ ॥

jis too vutthaa chit; tis kade. na haarano |

Sant Singh KhalsaThose, within whose consciousness You dwell, never lose.
Manmohan SinghHe, within whose mind, Thou, O Lord, abidest; he loses not ever.
Manmohan Singh (Punjabi)ਜਿਸ ਦੇ ਮਨ ਅੰਦਰ ਤੂੰ ਵਸਦਾ ਹੈਂ, ਹੇ ਸੁਆਮੀ! ਉਹ ਕਦਾਚਿਤ ਨਹੀਂ ਹਾਰਦਾ।
Fareedkot Teekaਜਿਸ ਕੇ ਤੂੰ ਚਿਤ ਮੈਂ ਵਸਿਆ ਹੈਂ, ਸੋ ਕਦੇ ਨਹੀਂ ਹਾਰਤਾ॥
Prof. Sahib Singhਜਿਸ ਮਨੁੱਖ ਦੇ ਮਨ ਵਿਚ ਤੂੰ ਵੱਸ ਪੈਂਦਾ ਹੈਂ, ਉਹ ਮਨੁੱਖਾ ਜਨਮ ਦੀ ਬਾਜ਼ੀ ਕਦੇ ਹਾਰਦਾ ਨਹੀਂ।
SikhNet (Spanish)Aquél en quien habitas, nunca es derrotado;

ਜਿਸੁ ਮਿਲਿਆ ਪੂਰਾ ਗੁਰੂ; ਸੁ ਸਰਪਰ ਤਾਰਣੋ ॥

jis miliaa pooraa guroo; su sarapar taarano |

Sant Singh KhalsaOne who meets the Perfect Guru will surely be saved.
Manmohan SinghHe, whom the Perfect Guru meets, is assuredly emancipated.
Manmohan Singh (Punjabi)ਜਿਸ ਨੂੰ ਪੂਰਨ ਗੁਰੂ ਮਹਾਰਾਜ ਮਿਲ ਪੈਂਦੇ ਹਨ ਉਹ ਨਿਸਚਿੱਤ ਹੀ ਪਾਰ ਉਤਰ ਜਾਂਦਾ ਹੈ।
Fareedkot Teekaਜਿਸ ਕੋ ਪੂਰਾ ਗੁਰੂ ਮਿਲਿਆ ਹੈ, ਸੋ ਨਿਸਚੇ ਕਰ ਕੇ ਤਾਰਿਆ ਹੈ॥
Prof. Sahib Singhਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, (ਗੁਰੂ) ਉਸ ਨੂੰ ਜ਼ਰੂਰ (ਸੰਸਾਰ-ਸਮੁੰਦਰ ਤੋਂ) ਬਚਾ ਲੈਂਦਾ ਹੈ,

ਪਦ ਅਰਥ ਸਰਪਰ = ਜ਼ਰੂਰ।

SikhNet (Spanish)quien encuentra al Guru Perfecto, libera su ser.

ਜਿਸ ਨੋ ਲਾਏ ਸਚਿ; ਤਿਸੁ ਸਚੁ ਸਮੑਾਲਣੋ ॥

jis no laae sach; tis sach samaalano |

Sant Singh KhalsaOne who is attached to Truth, contemplates Truth.
Manmohan SinghHe, whom the Lord attached to truth, meditates on the True Name.
Manmohan Singh (Punjabi)ਜਿਸ ਨੂੰ ਪ੍ਰਭੂ ਸੱਚ ਨਾਲ ਜੋੜਦਾ ਹੈ, ਉਹ ਸੱਚੇ ਨਾਮ ਦਾ ਸਿਮਰਨ ਕਰਦਾ ਹੈ।
Fareedkot Teekaਜਿਸ ਕੋ ਸਚ ਵਿਚ ਲਾਇਆ ਹੈ, ਸੋ ਤਿਸ ਨੇ ਸਚ ਕਾ ਸਮਾਲਣਾ ਕੀਆ ਹੈ॥
Prof. Sahib Singh(ਕਿਉਂਕਿ ਗੁਰੂ) ਜਿਸ ਮਨੁੱਖ ਨੂੰ ਸੱਚੇ ਹਰੀ ਵਿਚ ਜੋੜਦਾ ਹੈ, ਉਹ ਸਦਾ ਹਰੀ ਨੂੰ (ਆਪਣੇ ਮਨ ਵਿਚ) ਸੰਭਾਲ ਰੱਖਦਾ ਹੈ।

ਪਦ ਅਰਥ ਸਚਿ = ਸੱਚ ਵਿਚ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ।

SikhNet (Spanish)Aquél a quien Dios le permite dedicar su ser a la Verdad, alaba la Verdad de Dios.

ਜਿਸੁ ਆਇਆ ਹਥਿ ਨਿਧਾਨੁ; ਸੁ ਰਹਿਆ ਭਾਲਣੋ ॥

jis aaeaa hath nidhaan; su rahiaa bhaalano |

Sant Singh KhalsaOne, into whose hands the treasure comes, stops searching.
Manmohan SinghHe, to whose hand the Name treasure falls, seeks naught else.
Manmohan Singh (Punjabi)ਜਿਸ ਦੇ ਹੱਥ ਨਾਮ ਦਾ ਖਜ਼ਾਨਾ ਲੱਗ ਜਾਂਦਾ ਹੈ ਉਹ ਹੋਰਸ ਸ਼ੈ ਨੂੰ ਨਹੀਂ ਢੂੰਢਦਾ।
Fareedkot Teekaਜਿਸ ਕੇ ਹਥ ਮੇਂ ਨਾਮੁ ਖਜਾਨਾ ਆਇਆ ਹੈ, ਸੋ ਪਦਾਰਥੋਂ ਵਾ ਕਰਮਾ ਕੇ ਢੂੰਢਣ ਸੇ ਰਹਿ ਗਿਆ ਹੈ॥
Prof. Sahib Singhਜਿਸ ਮਨੁੱਖ ਦੇ ਹੱਥ ਵਿਚ ਨਾਮ-ਖ਼ਜ਼ਾਨਾ ਆ ਜਾਂਦਾ ਹੈ, ਉਹ ਮਾਇਆ ਦੀ ਭਟਕਣਾ ਵਲੋਂ ਹਟ ਜਾਂਦਾ ਹੈ।

ਪਦ ਅਰਥ ਜਿਸੁ ਹਥਿ = ਜਿਸ ਦੇ ਹੱਥ ਵਿਚ। ਨਿਧਾਨੁ = ਨਾਮ-ਖ਼ਜ਼ਾਨਾ। ਰਹਿਆ = ਹਟ ਜਾਂਦਾ ਹੈ।

SikhNet (Spanish)Aquél que llega hasta el Tesoro del Nombre, no busca nada más.

ਜਿਸ ਨੋ ਇਕੋ ਰੰਗੁ; ਭਗਤੁ ਸੋ ਜਾਨਣੋ ॥

jis no iko rang; bhagat so jaanano |

Sant Singh KhalsaHe alone is known as a devotee, who loves the One Lord.
Manmohan SinghHe, who loves but One Lord; him alone deem thou a saints.
Manmohan Singh (Punjabi)ਜੋ ਕੇਵਲ ਇਕ ਪ੍ਰਭੂ ਨੂੰ ਹੀ ਪਿਆਰ ਕਰਦਾ ਹੈ, ਸਿਰਫ ਉਸ ਨੂੰ ਹੀ ਸੰਤ ਸਮਝ ਲੈ।
Fareedkot Teekaਜਿਸ ਕੋ ਇਕ ਕਾ ਹੀ ਰੰਗ ਚੜਿਆ ਹੈ, ਸੋ ਭਗਤ ਜਾਣੀਤਾ ਹੈ॥
Prof. Sahib Singhਉਸੇ ਮਨੁੱਖ ਨੂੰ ਭਗਤ ਸਮਝੋ ਜਿਸ ਦੇ ਮਨ ਵਿਚ (ਮਾਇਆ ਦੇ ਥਾਂ) ਇਕ ਪ੍ਰਭੂ ਦਾ ਹੀ ਪਿਆਰ ਹੈ।
SikhNet (Spanish)Aquél que ama sólo al Uno, es el único Devoto de Dios.

ਓਹੁ ਸਭਨਾ ਕੀ ਰੇਣੁ; ਬਿਰਹੀ ਚਾਰਣੋ ॥

ohu sabhanaa kee ren; birahee chaarano |

Sant Singh KhalsaHe is the dust under the feet of all; he is the lover of the Lord's feet.
Manmohan SinghHe, who is the lover of God's feet, becomes the dust of the feet of all.
Manmohan Singh (Punjabi)ਜੋ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮੀ ਹੈ, ਉਹ ਸਾਰਿਆਂ ਦੇ ਪੈਰਾਂ ਦੀ ਧੂੜ ਥੀ ਵੰਝਦਾ ਹੈ।
Fareedkot Teekaਵਹੁ ਸਭਨਾਂ ਕੀ ਖਾਕ ਹੈ, ਜੋ ਤੇਰੇ ਚਰਨੋਂ ਕਾ ਪ੍ਰੇਮੀ ਹੈ॥
Prof. Sahib Singhਪ੍ਰਭੂ ਦੇ ਚਰਨਾਂ ਦਾ ਉਹ ਪ੍ਰੇਮੀ ਸਭਨਾਂ ਦੇ ਚਰਨਾਂ ਦੀ ਧੂੜ (ਬਣਿਆ ਰਹਿੰਦਾ) ਹੈ।

ਪਦ ਅਰਥ ਰੇਣੁ = ਚਰਨਾਂ ਦੀ ਧੂੜ। ਬਿਰਹੀ = ਪ੍ਰੇਮੀ। ਚਾਰਣੋ = (ਪ੍ਰਭੂ ਦੇ) ਚਰਨਾਂ ਦਾ।

SikhNet (Spanish)Él se convierte en el polvo para que todos se paren ahí, sí, él ama sólo los Pies del Señor.

ਸਭਿ ਤੇਰੇ ਚੋਜ ਵਿਡਾਣ; ਸਭੁ ਤੇਰਾ ਕਾਰਣੋ ॥੧੩॥

sabh tere choj viddaan; sabh teraa kaarano |13|

Sant Singh KhalsaEverything is Your wonderful play; the whole creation is Yours. ||13||
Manmohan SinghEverything is Thy wondrous play and the entire world is Thine.
Manmohan Singh (Punjabi)ਹਰ ਸ਼ੈ ਤੇਰਾ ਅਸਚਰਜ ਕੌਤਕ ਹੈ ਅਤੇ ਸਮੂਹ ਸੰਸਾਰ ਤੈਂਡੇ ਕਰਕੇ ਹੈ।
Fareedkot Teekaਅਸਚਰਜ ਰੂਪ ਕੌਤਕ ਸਭ ਤੇਰੇ ਹੈਂ, ਇਹ ਜਿਤਨਾ (ਕਾਰਣੋ) ਕਾਰਜ ਰੂਪ ਜਗਤੁ ਹੈ ਸਭ ਤੇਰਾ ਕੀਆ ਹੂਆ ਹੈ॥੧੩॥
Prof. Sahib Singh(ਪਰ) ਹੇ ਪ੍ਰਭੂ! ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ, ਇਹ ਸਾਰਾ ਤੇਰਾ ਹੀ ਖੇਲ ਹੈ ॥੧੩॥

ਪਦ ਅਰਥ ਸਭਿ = ਸਾਰੇ। ਵਿਡਾਣ = ਅਚਰਜ। ਕਾਹਣੋ = ਖੇਡ, ਬਣਤਰ। ਚੋਜ = ਤਮਾਸ਼ੇ ॥੧੩॥

SikhNet (Spanish)Oh Dios, todo esto es Tu Maravilla, pues eres la Causa de todas las causas. (13)
Answers quote the Granth verbatim with Ang citations. AI commentary is not Gurbani and not a religious ruling.