ੴ

ਸਿੱਖਬਾਣੀ · SikhBani

ਕ੍ਰਿਪਾ ਕਰੰਤ ਗੋਬਿੰਦ ਗੋਪਾਲਹ ਸਗਲੵੰ ਰੋਗ ਖੰਡਣਹ ॥

kripaa karant gobind gopaalah sagalayan rog khanddanah
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1359 · 4 lines
Translations

ਕ੍ਰਿਪਾ ਕਰੰਤ. ਗੋਬਿੰਦ ਗੋਪਾਲਹ; ਸਗਲੵੰ ਰੋਗ ਖੰਡਣਹ ॥

kripaa karant. gobind gopaalah; sagalayan rog khanddanah |

Sant Singh KhalsaWhen the Lord of the Universe grants His Grace, all illnesses are cured.
Manmohan SinghWhen the Lord Master showers His benediction, then all the maladies are eradicated.
Manmohan Singh (Punjabi)ਜਦ ਸੁਆਮੀ ਮਾਲਕ ਆਪਣੀ ਮਿਹਰ ਧਾਰਦਾ ਹੈ, ਤਾਂ ਸਾਰੀਆਂ ਬੀਮਾਰੀਆਂ ਜੜੋ ਪੁੱਟੀਆਂ ਜਾਂਦੀਆਂਹਨ।
Fareedkot Teekaਜਬ ਗੋਬਿੰਦ ਗੋਪਾਲ ਜੀਵ ਪਰ ਕ੍ਰਿਪਾ ਕਰਤਾ ਹੈ ਤਬ ਇਸ ਕੇ ਸਰਬ ਰੋਗ ਖੰਡਨ ਹੋ ਜਾਤੇ ਹੈਂ॥
Prof. Sahib Singhਜਦੋਂ ਗੋਬਿੰਦ ਗੋਪਾਲ (ਜੀਵ ਉਤੇ) ਕਿਰਪਾ ਕਰਦਾ ਹੈ ਤਾਂ (ਉਸ ਦੇ) ਸਾਰੇ ਰੋਗ ਨਾਸ ਕਰ ਦੇਂਦਾ ਹੈ।

ਪਦ ਅਰਥ ਸਗਲ੍ਯ੍ਯੰ = ਸਾਰੇ, ਸਗਲੇ (सकल)।

SikhNet (Spanish)Cuando el Señor del Universo otorga Su Gracia, todas las enfermedades son curadas,

ਸਾਧ ਸੰਗੇਣਿ, ਗੁਣ ਰਮਤ ਨਾਨਕ; ਸਰਣਿ ਪੂਰਨ ਪਰਮੇਸੁਰਹ ॥੫੯॥

saadh sangen, gun ramat naanak; saran pooran paramesurah |59|

Sant Singh KhalsaNanak chants His Glorious Praises in the Saadh Sangat, in the Sanctuary of the Perfect Transcendent Lord God. ||59||
Manmohan SinghSeeking the refuge of the pervading God, Nanak recites His praises in the saints' society.
Manmohan Singh (Punjabi)ਵਿਆਪਕ ਵਾਹਿਗੁਰੂ ਦੀ ਓਟ ਲੈ, ਨਾਨਕ ਸਤਿਸੰਗਤ ਅੰਦਰ ਉਸ ਦੀਆਂ ਸਿਫਤਾਂ ਉਚਾਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਸੰਤੋਂ ਕੀ ਸੰਗਤ ਮੇਂ ਮਿਲ ਕਰ ਕੇ ਤਿਸ ਕੇ ਗੁਣੋਂ ਕੋ (ਰਮੰਤ) ਉਚਾਰਣ ਕਰਤਾ ਹੈ ਔ ਪੂਰਨ ਪ੍ਰਮੇਸ੍ਵਰ ਕੀ ਸਰਣ ਹੋਤਾ ਹੈ॥੫੯॥
Prof. Sahib Singhਹੇ ਨਾਨਕ! ਸਾਧ ਸੰਗਤ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਤੇ ਪੂਰਨ ਪਰਮੇਸਰ ਦਾ ਆਸਰਾ ਲਿਆ ਜਾ ਸਕਦਾ ਹੈ ॥੫੯॥

ਪਦ ਅਰਥ ਸੰਗੇਣਿ = ਸੰਗਤ ਵਿਚ, ਸੰਗਤ ਦੀ ਰਾਹੀਂ (संगेन)। ਰਮਤ = ਸਿਮਰਦਾ ਹੈ (रमते) ॥੫੯॥

* ਭਾਵ: ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹ ਸਾਧ ਸੰਗਤਿ ਵਿਚ ਆ ਕੇ ਉਸ ਦਾ ਨਾਮ ਸਿਮਰਦਾ ਹੈ।

SikhNet (Spanish)Nanak canta las Gloriosa Alabanzas en la Saad Sangat, en el Santuario del Perfecto y Trascendente Dios nuestro Señor. (59)

ਸਿਆਮਲੰ ਮਧੁਰ ਮਾਨੁਖੵੰ; ਰਿਦਯੰ ਭੂਮਿ ਵੈਰਣਹ ॥

siaamalan madhur maanukhayan; ridayan bhoom vairanah |

Sant Singh KhalsaThe mortal is beautiful and speaks sweet words, but in the farm of his heart, he harbors cruel vengeance.
Manmohan SinghIf a man is beauteous and sweet-spoken, but harbours enmity on the farm of his mind;
Manmohan Singh (Punjabi)ਜੇਕਰ ਜੀਵ ਸੋਹਣਾ ਸੁਨੱਖਾ ਅਤੇ ਮਿੱਠੀ-ਜਬਾਨ ਵਾਲਾ ਹੈ, ਪ੍ਰੰਤੂ ਉਸ ਦੇ ਮਨ ਦੇ ਖੇਤ ਅੰਦਰ ਦੁਸ਼ਮਨੀ ਹੈ,
Fareedkot Teekaਜੋ ਪਰਮੇਸ੍ਵਰ ਸਿਆਮ ਰੰਗ ਵਾਲਾ ਔ ਮਧੁਰ ਬਾਣੀ ਵਾਲਾ ਰਾਮ, ਕ੍ਰਿਸ਼ਨ ਆਦੀ ਮਨੁਸ ਅਵਤਾਰ ਧਾਰਨੇਹਾਰਾ ਹੈ। ਤਿਸ ਕੋ ਜੋ ਅਪਨੇ ਰਿਦੇ ਭੂਮੀ ਮੇਂ ਨਿਵਾਸ ਕਰਾਵਤੇ ਹੈਂ ਅਰਥਾਤ ਰਿਦੇ ਮੇਂ ਧਿਆਨ ਕਰਤੇ ਹੈਂ ਤਿਨ ਸੰਤੋਂ ਕੇ ਵੈਰ ਵਿਰੋਧ ਕੋਈ ਵਿਕਾਰ ਨਹੀਂ ਹੋਤਾ ਹੈ॥
Prof. Sahib Singhਮਨੁੱਖ (ਵੇਖਣ ਨੂੰ) ਸੋਹਣਾ ਹੋਵੇ, ਅਤੇ ਮਿਠ-ਬੋਲਾ ਹੋਵੇ, ਪਰ ਜੇ ਉਸ ਦੇ ਹਿਰਦੇ-ਧਰਤੀ ਵਿਚ ਵੈਰ (ਦਾ ਬੀਜ) ਹੋਵੇ,

ਪਦ ਅਰਥ ਸਿਆਮਲੰ = ਸੁੰਦਰ, ਮਨੋਹਰ। ਮਧੁਰ = ਮਿੱਠਾ (मधुर)। ਭੂਮਿ = ਧਰਤੀ (भुमि)। ਰਿਦਯੰ = (हृदय)।

SikhNet (Spanish)El mortal es bello y habla dulces palabras, pero en la granja de su corazón retiene una sed de venganza cruel.

ਨਿਵੰਤਿ, ਹੋਵੰਤਿ ਮਿਥਿਆ; ਚੇਤਨੰ. ਸੰਤ ਸ੍ਵਜਨਹ ॥੬੦॥

nivant, hovant mithiaa; chetanan. sant svajanah |60|

Sant Singh KhalsaHe pretends to bow in worship, but he is false. Beware of him, O friendly Saints. ||60||
Manmohan SinghBeware of him, O friendly saints, for false is his making of obeisance.
Manmohan Singh (Punjabi)ਉਸ ਤੋਂ ਖਬਰਦਾਰ ਹੋਵੋ, ਹੇ ਮਿੱਤਰ ਸਾਧੂਉ! ਕਿਉਂ ਜੋ ਕੂੜੀ ਹੈ ਉਸ ਦਾ ਪ੍ਰਣਾਮ ਕਰਨੀ।
Fareedkot Teekaਤਿਨ ਮਹਾਤਮਾਂ ਸੰਤੋਂ ਕੇ ਆਗੇ ਜੋ ਜਗ੍ਯਾਸੀ ਜਨ ਨਿਮ੍ਰਤ ਹੋਤੇ ਹੈਂ, ਤਿਨੋਂ ਕੋ ਤਿਨ ਸੰਤੋਂ ਕੀ ਕ੍ਰਿਪਾ ਤੇ ਜਗਤ (ਮਿਥਿਆ) ਝੂਠ ਰੂਪ ਪ੍ਰਤੀਤ ਹੋਤਾ ਹੈ। ਤਿਨ ਸੰਤ ਸੱਜਨੋਂ ਕੇ ਉਪਦੇਸ਼ ਕਰ ਓਹੁ ਜਗ੍ਯਾਸੀ ਚੇਤਨ ਸਰੂਪ ਹੀ ਹੋ ਜਾਤੇ ਹੈਂ⁽¹⁾॥੬੦॥
Prof. Sahib Singhਤਾਂ ਉਸ ਦਾ (ਦੂਜਿਆਂ ਅੱਗੇ) ਲਿਫਣਾ (ਨਿਰੀ) ਠੱਗੀ ਹੈ। ਭਲੇ ਮਨੁੱਖ ਸੰਤ ਜਨ (ਇਸ ਉਕਾਈ ਵਲੋਂ) ਸਾਵਧਾਨ ਰਹਿੰਦੇ ਹਨ ॥੬੦॥

ਪਦ ਅਰਥ ਮਿਥਿਆ = ਵਿਅਰਥ, ਝੂਠ (मिथ्या)।ਚੇਤਨੰ = ਸਾਵਧਾਨ, ਹੋਸ਼ੀਆਰ। ਸ੍ਵਜਨਹ = ਭਲੇ ਮਨੁੱਖ (सज्जनःक्ष् a good man) ॥੬੦॥

* ਭਾਵ: ਭਲਾ ਮਨੁੱਖ ਉਹ ਹੈ ਜੋ ਅੰਦਰੋਂ ਭੀ ਭਲਾ ਹੈ ਤੇ ਬਾਹਰੋਂ ਭੀ ਭਲਾ ਹੈ। ਅੰਦਰ ਖੋਟ ਰੱਖ ਕੇ ਭਲਾਈ ਦਾ ਵਿਖਾਵਾ ਕਰਨ ਵਾਲਾ ਮਨੁੱਖ ਭਲਾ ਨਹੀਂ ਹੈ।

SikhNet (Spanish)Pretende postrarse en Alabanza, pero es falso, cuidado con él, oh Santos Amigos. (60)
Answers quote the Granth verbatim with Ang citations. AI commentary is not Gurbani and not a religious ruling.