ੴ

ਸਿੱਖਬਾਣੀ · SikhBani

ਅਚੇਤ ਮੂੜਾ ਨ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ॥

achet moorraa na jaanant ghattant saasaa nit prate
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1359 · 4 lines
Translations

ਅਚੇਤ ਮੂੜਾ. ਨ ਜਾਣੰਤ; ਘਟੰਤ ਸਾਸਾ ਨਿਤ ਪ੍ਰਤੇ ॥

achet moorraa. na jaanant; ghattant saasaa nit prate |

Sant Singh KhalsaThe thoughtless fool does not know that each day, his breaths are being used up.
Manmohan SinghThe unmindful fool knows not, that each day his breaths are on the decrease.
Manmohan Singh (Punjabi)ਅਣਗਹਿਲਾ ਮੂਰਖ ਨਹੀਂ ਜਾਣਦਾ, ਕਿ ਹਰ ਰੋਜ ਉਸ ਦੇ ਸੁਆਸ ਘਟਦੇ ਜਾ ਰਹੇ ਹਨ।
Fareedkot Teekaਇਹੁ ਮੂਰਖ ਜੀਵ ਅਗ੍ਯਾਤ ਹੂਆ ਨਹੀਂ ਜਾਣਤਾ ਹੈ, ਜੋ ਸ੍ਵਾਸ ਨਿਤੰਪ੍ਰਤੀ ਘਟਤੇ ਜਾਤੇ ਹੈਂ॥
Prof. Sahib Singhਬੇ-ਸਮਝ ਮੂਰਖ ਮਨੁੱਖ ਇਹ ਨਹੀਂ ਜਾਣਦਾ ਕਿ ਸੁਆਸ ਸਦਾ ਘਟਦੇ ਰਹਿੰਦੇ ਹਨ,

ਪਦ ਅਰਥ ਅਚੇਤ = ਗ਼ਾਫ਼ਲ, ਬੇ-ਸਮਝ (अचेतस्, अचित्त = ਬੇ-ਸਮਝ)। ਮੂੜਾ = ਮੂਰਖ (मुढः)। ਘਟੰਤ = ਘਟ ਰਹੇ ਹਨ (घट्ट् = to shake)। ਸਾਸਾ = (श्वास) ਸਾਹ। ਨਿਤ ਪ੍ਰਤੇ = ਸਦਾ।

SikhNet (Spanish)El tonto inconsciente no sabe que cada día su respiración está siendo usada,

ਛਿਜੰਤ. ਮਹਾ ਸੁੰਦਰੀ ਕਾਂਇਆ; ਕਾਲ ਕੰਨਿਆ ਗ੍ਰਾਸਤੇ ॥

chhijant. mahaa sundaree kaaneaa; kaal kaniaa graasate |

Sant Singh KhalsaHis most beautiful body is wearing away; old age, the daughter of death, has seized it.
Manmohan SinghHis most beauteous body is wearing off and old age, the daughter of death, is eating it up.
Manmohan Singh (Punjabi)ਉਸ ਦੀ ਪਰਮ ਸੋਹਣੀ ਦੇਹ ਬਿਨਸਦੀ ਜਾ ਰਹੀ ਹੈ ਅਤੇ ਮੌਤ ਦੀ ਬੇਟੀ ਬ੍ਰਿਧ ਅਵਸਥਾ, ਇਸ ਨੂੰ ਖਾਈ ਜਾ ਰਹੀ ਹੈ।
Fareedkot Teekaਮਹਾਂ ਸੁੰਦ੍ਰ ਸਰੂਪ ਵਾਲੀ (ਕਾਇਆ) ਦੇਹ ਛਿਜਤੀ ਜਾਤੀ, ਭਾਵ ਪ੍ਰਣਾਮੀ ਹੋਤੀ ਹੈ। ਪੁਨਾ ਕਾਲ ਕੀ ਕੰਨਿਆਂ ਜੋ ਬ੍ਰਿਧ ਅਵਸਥਾ ਹੈ ਤਿਸ ਕਰ ਗ੍ਰਸੀਤੀ ਹੈ, ਭਾਵ ਯੇਹ ਜਰਾ ਅਵਸਥਾ ਕਰ ਸਿਥਲ ਹੋਤੀ ਹੈ॥
Prof. Sahib Singhਬੜਾ ਸੁੰਦਰ ਸਰੀਰ (ਦਿਨੋ-ਦਿਨ) ਕਮਜ਼ੋਰ ਹੁੰਦਾ ਜਾਂਦਾ ਹੈ, ਬਿਰਧ-ਅਵਸਥਾ ਆਪਣਾ ਜ਼ੋਰ ਪਾਂਦੀ ਜਾਂਦੀ ਹੈ।

ਪਦ ਅਰਥ ਛਿਜੰਤ = ਕਮਜ਼ੋਰ ਹੋ ਰਹੀ ਹੈ। ਕਾਂਇਆ = ਦੇਹ, ਸਰੀਰ (कायः)। ਕਾਲ ਕੰਨਿਆ = ਮੌਤ ਦੀ ਧੀ (ਬਿਰਧ ਅਵਸਥਾ) (कन्या)। ਗ੍ਰਾਸਤੇ = ਖਾ ਰਹੀ ਹੈ, ਗ੍ਰਸ ਰਹੀ ਹੈ (ग्रस = to devour ग्रसते)।

SikhNet (Spanish)su bello cuerpo se está desgastando, la vejez, hija de la muerte, lo tiene agarrado.

ਰਚੰਤਿ ਪੁਰਖਹ ਕੁਟੰਬ ਲੀਲਾ; ਅਨਿਤ ਆਸਾ ਬਿਖਿਆ ਬਿਨੋਦ ॥

rachant purakhah kuttanb leelaa; anit aasaa bikhiaa binod |

Sant Singh KhalsaHe is engrossed in family play; placing his hopes in transitory things, he indulges in corrupt pleasures.
Manmohan SinghMan is engrossed in sporting with his family and hoping for perishable goods enjoys poisonous pleasures.
Manmohan Singh (Punjabi)ਇਨਸਾਨ ਆਪਣੇ ਪਰਵਾਰ ਨਾਲ ਖੇਲਣ ਮਲਣ ਵਿੱਚ ਖਚਤ ਹੋਇਆ ਹੋਇਆ ਹੈ ਅਤੇ ਨਾਸਵੰਤ ਪਦਾਰਥਾਂ ਦੀ ਉਮੈਦ ਬੰਨ੍ਹ ਜ਼ਹਿਰੀਲੀਆਂ ਰੰਗ ਰਲੀਆਂ ਮਾਣਦਾ ਹੈ।
Fareedkot Teekaਐਸੀ ਦਸ਼ਾ ਮੇਂ ਇਹ ਜੀਵ ਅਪਨੇ ਕੁਟੰਬ ਕੀ ਲੀਲਾ ਮੇਂ ਰਚ ਰਹਿਆ ਹੈ, (ਅਨਿਤ) ਝੂਠੇ ਵਿਸ਼ਿਅਹੁੰ ਕੇ (ਬਿਨੋਦ) ਬਿਲਾਸੋਂ ਕੀ ਆਸਾ ਕਰ ਰਹਿਆ ਹੈ॥
Prof. Sahib Singh(ਅਜੇਹੀ ਹਾਲਤ ਵਿਚ ਭੀ) ਬੰਦਾ ਆਪਣੇ ਪਰਵਾਰ ਦੇ ਕਲੋਲਾਂ ਵਿਚ ਮਸਤ ਰਹਿੰਦਾ ਹੈ, ਅਤੇ ਨਿੱਤ ਨਾਹ ਰਹਿਣ ਵਾਲੀ ਮਾਇਆ ਦੀਆਂ ਖ਼ੁਸ਼ੀਆਂ ਦੀਆਂ ਆਸਾਂ (ਬਣਾਈ ਰੱਖਦਾ ਹੈ)।

ਪਦ ਅਰਥ ਅਨਿਤ = ਨਿੱਤ ਨਾਹ ਰਹਿਣ ਵਾਲੀ। ਬਿਖਿਆ = ਮਾਇਆ। ਬਿਨੋਦ = ਅਨੰਦ, ਖ਼ੁਸ਼ੀਆਂ (विनोद)।

SikhNet (Spanish)Vive involucrado en la vida familiar, posando sus esperanzas en cosas transitorias, se involucra en placeres corruptos.

ਭ੍ਰਮੰਤਿ. ਭ੍ਰਮੰਤਿ. ਬਹੁ ਜਨਮ ਹਾਰਿਓ; ਸਰਣਿ ਨਾਨਕ. ਕਰੁਣਾ ਮਯਹ ॥੬੧॥

bhramant. bhramant. bahu janam haario; saran naanak. karunaa mayah |61|

Sant Singh KhalsaWandering lost in countless incarnations, he is exhausted. Nanak seeks the Sanctuary of the Embodiment of Mercy. ||61||
Manmohan SinghRambling and roaming in many births, man grows weary. So Nanak has sought the refuge of God, the Embodiment of mercy.
Manmohan Singh (Punjabi)ਬਹੁਤਿਆਂ ਜਨਮਾਂ ਅੰਦਰ ਭਾਉਂਦਾ ਤੇ ਭਟਕਦਾ ਹੋਇਆ ਬੰਦਾ ਹੰਬ ਜਾਂਦਾ ਹੈ। ਇਸ ਲਈ ਨਾਨਕ ਨੇ ਰਹਿਮਤ ਦੇ ਸਰੂਪ ਵਾਹਿਗੁਰੂ ਦੀ ਓਟ ਲਈ ਹੈ।
Fareedkot Teekaਤਿਸੀ ਤੇ ਭ੍ਰਮ ਕਰ ਕੇ ਇਹੁ ਜੀਵ ਅਨੇਕ ਜੋਨੀਓਂ ਮੇਂ ਜਨਮ ਲੇ ਕਰ ਭ੍ਰਮਤਾ ਹੂਆ ਹਾਰ ਗਿਆ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਕਰਣਾ ਸਰੂਪ! ਮੈਂ ਤੇਰੀ ਸਰਨ ਪੜਾ ਹੂੰ॥੬੧॥☬ਰਸਨਾ ਕੋ ਐਸੇ ਕਹਿਣਾ ਚਾਹੀਏ:
Prof. Sahib Singh(ਸਿੱਟਾ ਇਹ ਨਿਕਲਦਾ ਹੈ ਕਿ) ਅਨੇਕਾਂ ਜੂਨਾਂ ਵਿਚ ਭਟਕਦਾ ਜੀਵ ਥੱਕ ਜਾਂਦਾ ਹੈ। ਹੇ ਨਾਨਕ! (ਇਸ ਕਲੇਸ਼ ਤੋਂ ਬਚਣ ਲਈ) ਦਇਆ-ਸਰੂਪ ਪ੍ਰਭੂ ਦਾ ਆਸਰਾ ਲੈ ॥੬੧॥

ਪਦ ਅਰਥ ਭ੍ਰਮੰਤਿ ਭ੍ਰਮੰਤਿ = ਭਟਕਦਿਆਂ ਭਟਕਦਿਆਂ (भ्रम् = to wander)। ਕਰੁਣਾ ਮਯਹ = ਕਰੁਣਾ-ਮਯਹ, ਤਰਸ-ਰੂਪ, ਦਇਆ-ਸਰੂਪ। ਕਰੁਣਾ = (करुणा) ਤਰਸ ॥੬੧॥

* ਭਾਵ: ਮਾਇਆ ਦਾ ਮੋਹ ਬਹੁਤ ਪ੍ਰਬਲ ਹੈ। ਬੁਢੇਪਾ ਆ ਕੇ ਮੌਤ ਸਿਰ ਉਤੇ ਕੂਕ ਰਹੀ ਹੁੰਦੀ ਹੈ, ਫਿਰ ਭੀ ਮਨੁੱਖ ਪਰਵਾਰ ਦੇ ਮੋਹ ਵਿਚ ਫਸਿਆ ਰਹਿੰਦਾ ਹੈ। ਇਸ ਮੋਹ ਤੋਂ ਪਰਮਾਤਮਾ ਦੀ ਯਾਦ ਹੀ ਬਚਾਂਦੀ ਹੈ।

SikhNet (Spanish)Vagando perdido a través de incontables encarnaciones, se encuentra exhausto, Nanak busca el Santuario de la Encarnación de Misericordia.(61)
Answers quote the Granth verbatim with Ang citations. AI commentary is not Gurbani and not a religious ruling.