ੴ

ਸਿੱਖਬਾਣੀ · SikhBani

ਉਦਿਆਨ ਬਸਨੰ ਸੰਸਾਰੰ ਸਨਬੰਧੀ ਸ੍ਵਾਨ ਸਿਆਲ ਖਰਹ ॥

audiaan basanan sansaaran sanabandhee svaan siaal kharah
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1359 · 5 lines
Translations

ਉਦਿਆਨ ਬਸਨੰ ਸੰਸਾਰੰ; ਸਨਬੰਧੀ, ਸ੍ਵਾਨ ਸਿਆਲ ਖਰਹ ॥

audiaan basanan sansaaran; sanabandhee, svaan siaal kharah |

Sant Singh KhalsaLiving in the world, it is like a wild jungle. One's relatives are like dogs, jackals and donkeys.
Manmohan SinghMan abides in the world wilderness. His Kinsmen are like dogs, jackals and asses.
Manmohan Singh (Punjabi)ਇਨਸਾਨ ਜਗਤ ਦੇ ਬੀਆਬਾਨ ਅੰਦਰ ਵਸਦਾ ਹੈ। ਉਸ ਦੇ ਸਾਕ-ਸੈਨ ਕੁਤਿਆਂ, ਗਿਦੜਾਂ ਤੇ ਗਧਿਆਂ ਦੀ ਮਾਨੰਦ ਹਨ।
Fareedkot Teekaਸੰਸਾਰ ਰੂਪੀ (ਉਦਿਆਨ) ਉਜਾੜ ਮੇਂ ਜੀਵ ਕਾ ਬਸਨਾ ਹੈ। ਊਹਾਂ ਕੁਤੇ ਅਰ ਗਿਦੜ ਅਰ ਗਧੇ ਹੋਤੇ ਹੈਂ, ਈਹਾਂ ਲੋਭੀ ਕੂਕਰ ਔਰ ਆਲਸੀ ਗਿਦੜ ਔ ਇਸਤ੍ਰੀ ਅਧੀਨ ਗਧੇ ਹੈਂ॥
Prof. Sahib Singhਜੀਵ ਦਾ ਵਾਸਾ ਇਕ ਐਸੇ ਸੰਸਾਰ-ਜੰਗਲ ਵਿਚ ਹੈ ਜਿਥੇ ਕੁੱਤੇ, ਗਿੱਦੜ, ਖੋਤੇ ਇਸ ਦੇ ਸੰਬੰਧੀ ਹਨ (ਭਾਵ, ਜੀਵ ਦਾ ਸੁਭਾਉ ਕੁੱਤੇ ਗਿੱਦੜ ਖੋਤੇ ਵਰਗਾ ਹੈ)।

ਪਦ ਅਰਥ ਉਦਿਆਨ = ਜੰਗਲ (उद्यान)। ਸ੍ਵਾਨ = ਕੁੱਤਾ (श्वन्)। ਸਿਆਲ = ਗਿੱਦੜ (शृगाल)। ਖਰਹ = ਖੋਤਾ, ਖਰ (खरःक्ष् an ass)।

SikhNet (Spanish)Vivir en el mundo es como vivir en la jungla salvaje, los parientes son como perros, jacales y burros.

ਬਿਖਮ ਸਥਾਨ ਮਨ, ਮੋਹ ਮਦਿਰੰ; ਮਹਾਂ ਅਸਾਧ. ਪੰਚ ਤਸਕਰਹ ॥

bikham sathaan man, moh madiran; mahaan asaadh. panch tasakarah |

Sant Singh KhalsaIn this difficult place, the mind is intoxicated with the wine of emotional attachment; the five unconquered thieves lurk there.
Manmohan SinghIn this arduous place, also live the five supremely unconquerable thieves and man is inebriated with the wine of worldly love.
Manmohan Singh (Punjabi)ਇਸ ਕਠਨ ਜਗ੍ਹਾਂ ਅੰਦਰ ਪਰਮ ਅਜਿੱਤ ਪੰਜ ਚੋਰ ਵਸਦੇ ਹਨ ਅਤੇ ਆਦਮੀ ਸੰਸਾਰੀ ਮਮਤਾ ਦੀ ਸ਼ਰਾਬ ਨਾਲ ਮਤਵਾਲਾ ਹੋਇਆ ਹੋਇਆ ਹੈ।
Fareedkot Teekaਇਸ ਸੰਸਾਰ ਬਨ ਮੇਂ ਮਨ ਹੀ ਕਠਨ ਅਸਥਾਨ ਹੈ ਔ ਮੋਹ ਰੂਪੀ ਮਦਰਾ ਹੈ ਅਰ ਮਹਾਂ ਅਸਾਧ, ਭਾਵ ਜਿਨ ਕਾ ਪਕੜਨਾ ਅਤੀ ਕਠਿਨ ਹੈ, ਸੋ ਕਾਮ, ਕ੍ਰੋਧ ਆਦੀ ਪਾਂਚ ਚੋਰ ਹੈਂ॥
Prof. Sahib Singhਜੀਵ ਦਾ ਮਨ ਬੜੇ ਔਖੇ ਥਾਂ (ਫਸਿਆ ਪਿਆ) ਹੈ, ਮੋਹ ਦੀ ਸ਼ਰਾਬ (ਵਿਚ ਮਸਤ ਹੈ), ਵੱਡੇ ਅਜਿੱਤ ਪੰਜ (ਕਾਮਾਦਿਕ) ਚੋਰ (ਇਸ ਦੇ ਲਾਗੂ ਹਨ)।

ਪਦ ਅਰਥ ਬਿਖਮ = ਕਠਨ, ਔਖਾ (विषम)। ਮਦਿਰੰ = ਸ਼ਰਾਬ (मदरा)। ਅਸਾਧ = ਜੋ ਸਾਧੇ ਨਾਹ ਜਾ ਸਕਣ (असाध्य)। ਤਸਕਰਹ = ਚੋਰ (तस्करः)।

SikhNet (Spanish)En este difícil lugar, la mente es envenenada con el elixir del apego emocional y los cinco incontrolables despojadores merodean por ahí.

ਹੀਤ ਮੋਹ ਭੈ ਭਰਮ ਭ੍ਰਮਣੰ; ਅਹੰ ਫਾਂਸ ਤੀਖੵਣ ਕਠਿਨਹ ॥

heet moh bhai bharam bhramanan; ahan faans teekhayan katthinah |

Sant Singh KhalsaThe mortals wander lost in love and emotional attachment, fear and doubt; they are caught in the sharp, strong noose of egotism.
Manmohan SinghMan wanders in worldly attachment, love, fear and doubt and is caught in the sharp and strong noose of self-conceit.
Manmohan Singh (Punjabi)ਬੰਦਾ ਸੰਸਾਰੀ ਲਗਨ, ਮਮਤਾ, ਡਰ ਅਤੇ ਸੰਦੇਹ ਅੰਦਰ ਭਟਕਦਾ ਹੈ ਅਤੇ ਸਵੈ-ਹੰਗਤਾ ਦੀ ਤਿੱਖੀ ਅਤੇ ਮਜਬੂਤ ਫਾਹੀ ਅੰਦਰ ਫਸ ਗਿਆ ਹੈ।
Fareedkot Teekaਹਿਤੂਓਂ ਕੋ ਮੋਹ ਰੂਪ ਤਹਾਂ ਭੈ ਹੈ ਅਰ ਜੋ ਪੰਚ ਪ੍ਰਕਾਰ ਕਾ ਭ੍ਰਮ ਹੈ ਏਹ ਇਸ ਸੰਸਾਰ ਬਨ ਮੇਂ ਭ੍ਰਮਣਾ ਹੈ, ਔ ਅਹੰਤਾ ਰੂਪੀ ਫਾਸੀ ਫਸਾਉਣੇ ਕੋ (ਅਤੀ ਤੀਖ੍ਹਣ) ਤੇਜ ਵਾਲੀ ਅਰ ਟੂਟਨਾ ਗਿਆਨ ਤੇ ਬਿਨਾ ਜਿਸ ਕਾ ਕਠਨ ਹੈ॥
Prof. Sahib Singhਇਤ, ਮੋਹ, (ਅਨੇਕਾਂ) ਸਹਿਮ, ਭਟਕਣਾਂ (ਵਿਚ ਜੀਵ ਕਾਬੂ ਆਇਆ ਹੋਇਆ ਹੈ), ਹਉਮੈ ਦੀ ਔਖੀ ਤ੍ਰਿੱਖੀ ਫਾਹੀ (ਇਸ ਦੇ ਗਲ ਵਿਚ ਪਈ ਹੋਈ ਹੈ)।

ਪਦ ਅਰਥ ਹੀਤ = ਹਿਤ। ਅਹੰ = ਹਉਮੈ (अहं)। ਤੀਖ੍ਯ੍ਯਣ = ਤੇਜ਼, ਤ੍ਰਿੱਖੀ (तीक्ष्ण)।

SikhNet (Spanish)Los mortales vagan en el amor y en el apego emocional, en el miedo y la duda, y así son atrapados por el poderoso y filoso dogal del egoísmo.

ਪਾਵਕ ਤੋਅ ਅਸਾਧ ਘੋਰੰ; ਅਗਮ ਤੀਰ. ਨਹ ਲੰਘਨਹ ॥

paavak toa asaadh ghoran; agam teer. neh langhanah |

Sant Singh KhalsaThe ocean of fire is terrifying and impassable. The distant shore is so far away; it cannot be reached.
Manmohan SinghImpassable and aweful is the ocean of fire like water, whose yonder shore is beyond reach and which can be crossed not.
Manmohan Singh (Punjabi)ਨਾਂ ਪਾਰ ਹੋ ਸਕਣ ਵਾਲਾ ਅਤੇ ਭਿਆਨਕ ਹੈ ਅੱਗ ਵਰਗੇ ਪਾਣੀ ਦਾ ਸਮੁੰਦਰ। ਜਿਸ ਦਾ ਪਰਲਾ ਕਿਨਾਰਾ ਪਹੁੰਚ ਤੋਂ ਪਰੇ ਹੈ ਤੇ ਜੋ ਪਾਰ ਕੀਤਾ ਨਹੀਂ ਜਾ ਸਕਦਾ।
Fareedkot Teekaਤ੍ਰਿਸਨਾ ਰੂਪੀ ਅਗਨੀ ਜੋ ਦੂਰ ਕਰਨੇ ਕੋ (ਅਸਾਧ) ਔਖੀ ਹੈ ਪੁਨਾ ਪਦਾਰਥੋਂ ਰੂਪੀ (ਤੋਅ) ਜਲ (ਘੋਰੰ) ਭਯਾਨਕ ਹੈ। ਜਿਸ ਐਸੇ ਸੰਸਾਰ ਰੂਪ ਬਨ ਕਾ ਕਿਨਾਰਾ ਅਗਮ ਹੈ, ਤਾਂ ਤੇ ਇਹ ਗਿਆਨ ਤੇ ਬਿਨਾਂ ਉਲੰਘਨ ਨਹੀਂ ਕਰਿਆ ਜਾਤਾ ਹੈ, ਭਾਵ ਯੇਹ ਗਿਆਨ ਕਰ ਕੇ ਐਸੇ ਸੰਸਾਰ ਰੂਪੀ ਬਨ ਕੋ ਉਲੰਘੀਤਾ ਹੈ॥
Prof. Sahib Singh(ਜੀਵ ਇਕ ਐਸੇ ਸਮੁੰਦਰ ਵਿਚ ਗੋਤੇ ਖਾ ਰਿਹਾ ਹੈ ਜਿਥੇ) ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਭਿਆਨਕ ਅਸਾਧ ਵਿਸ਼ਿਆਂ ਦਾ ਪਾਣੀ (ਠਾਠਾਂ ਮਾਰ ਰਿਹਾ ਹੈ), (ਉਸ ਸਮੁੰਦਰ ਦਾ) ਕੰਢਾ ਅਪਹੁੰਚ ਹੈ, ਪਾਰ ਨਹੀਂ ਲੰਘਿਆ ਜਾ ਸਕਦਾ।

ਪਦ ਅਰਥ ਪਾਵਕ = ਅੱਗ (ਤ੍ਰਿਸ਼ਨਾ) (पावक)। ਤੋਅ = ਪਾਣੀ (ਸੰਸਾਰਕ ਪਦਾਰਥ) (तोयं)।ਅਗਮ = ਅਪਹੁੰਚ (अगम्य)।ਤੀਰ = ਕੰਢਾ (तीर)।

SikhNet (Spanish)El océano de fuego es aterrador e impenetrable, la orilla está demasiado lejos y no se puede alcanzar.

ਭਜੁ ਸਾਧਸੰਗਿ ਗੋੁਪਾਲ ਨਾਨਕ; ਹਰਿ ਚਰਣ ਸਰਣ, ਉਧਰਣ ਕ੍ਰਿਪਾ ॥੫੮॥

bhaj saadhasang guopaal naanak; har charan saran, udharan kripaa |58|

Sant Singh KhalsaVibrate and meditate on the Lord of the World, in the Saadh Sangat, the Company of the Holy; O Nanak, by His Grace, we are saved at the Lotus Feet of the Lord. ||58||
Manmohan SinghO Nanak, contemplating the Lord God, through His grace, in the saints' society and seeking the refuge of His feet, one is emancipated.
Manmohan Singh (Punjabi)ਹੇ ਨਾਨਕ! ਸਤਿਸੰਗਤ ਅੰਦਰ ਉਸ ਦੀ ਰਹਿਮਤ ਰਾਹੀਂ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਅਤੇ ਉਸ ਦੇ ਪੈਰਾਂ ਦੀ ਪਨਾਹ ਲੈਣ ਦੁਆਰਾ, ਬੰਦਾ ਬੰਦ ਖਲਾਸ ਹੋ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਭਾਈ! ਸੰਤੋਂ ਕੇ ਸੰਗ ਮੇਂ ਮਿਲ ਕਰ ਗੋਪਾਲ ਕੇ ਨਾਮ ਕੋ ਭਜ ਕਰ ਹਰੀ ਕੇ ਚਰਨੋਂ ਕੀ ਸਰਨ ਕੋ ਪ੍ਰਾਪਤ ਹੋਵੇ, ਕਿਂਉਕਿ ਤਿਸ ਵਾਹਿਗੁਰੂ ਕੀ ਕ੍ਰਿਪਾ ਸੇ ਇਸ ਸੰਸਾਰ ਸੇ ਉਧਾਰ ਹੋਵੇਗਾ॥੫੮॥
Prof. Sahib Singhਹੇ ਨਾਨਕ! ਸਾਧ ਸੰਗਤ ਵਿਚ ਜਾ ਕੇ ਗੋਪਾਲ ਦਾ ਭਜਨ ਕਰ, ਪ੍ਰਭੂ ਦੇ ਚਰਨਾਂ ਦੀ ਓਟ ਲਿਆਂ ਹੀ ਉਸ ਦੀ ਮੇਹਰ ਨਾਲ (ਇਸ ਭਿਆਨਕ ਸੰਸਾਰ-ਸਮੁੰਦਰ ਵਿਚੋਂ ਬਚਾਉ ਹੋ ਸਕਦਾ ਹੈ ॥੫੮॥

ਪਦ ਅਰਥ ਉਧਰਣ = ਉੱਧਾਰ (अद्र्धरणं) ॥੫੮॥

* ਭਾਵ: ਮਨੁੱਖ ਇਸ ਸੰਸਾਰ-ਸਮੁੰਦਰ ਦੇ ਅਨੇਕਾਂ ਹੀ ਵਿਕਾਰਾਂ ਦੇ ਘੇਰੇ ਵਿਚ ਫਸਿਆ ਰਹਿੰਦਾ ਹੈ। ਸਾਧ ਸੰਗਤਿ ਦਾ ਆਸਰਾ ਲੈ ਕੇ ਜਿਹੜਾ ਮਨੁੱਖ ਪਰਮਾਤਮਾ ਦਾ ਭਜਨ ਕਰਦਾ ਹੈ ਉਹੀ ਇਹਨਾਂ ਤੋਂ ਬਚਦਾ ਹੈ। ਪਰ ਇਹ ਦਾਤਿ ਮਿਲਦੀ ਹੈ ਪਰਮਾਤਮਾ ਦੀ ਆਪਣੀ ਮਿਹਰ ਨਾਲ ਹੀ।

SikhNet (Spanish)Vibra y medita en el Señor del Mundo, en la Compañía de la Saad Sangat, oh dice Nanak, por Su Gracia somos Salvados a los Pies de Loto del Señor. (58)
Answers quote the Granth verbatim with Ang citations. AI commentary is not Gurbani and not a religious ruling.