ਮਾਝ ਮਹਲਾ ੪ ॥
maajh mahalaa 4 |
Sant Singh KhalsaMaajh, Fourth Mehl:
Manmohan SinghMajh, Fourth Guru.
Manmohan Singh (Punjabi)ਮਾਝ, ਚਉਥੀ ਪਾਤਸ਼ਾਹੀ।
SikhNet (Spanish)Mall, Mejl Guru Ram Das, Cuarto Canal Divino.
ਹਰਿ ਗੁਣ ਪੜੀਐ; ਹਰਿ ਗੁਣ ਗੁਣੀਐ ॥
har gun parreeai; har gun guneeai |
Sant Singh KhalsaRead of the Lord's Glories and reflect upon the Lord's Glories.
Manmohan SinghRecite God's glories and God's glories do thou reflect upon.
Manmohan Singh (Punjabi)ਵਾਹਿਗੁਰੂ ਦੀ ਕੀਰਤੀ ਵਾਚ ਅਤੇ ਵਾਹਿਗੁਰੂ ਦੀ ਕੀਰਤੀ ਦਾ ਹੀ ਤੂੰ ਧਿਆਨ ਧਾਰ।
Fareedkot Teekaਹੇ ਭਾਈ ਸੰਤ ਜਨੋਂ! ਹਰੀ ਕੇ ਗੁਣੋ ਕੋ ਪੜਨਾ ਕਰੀਏ ਪੁਨਾ ਹਰੀ ਕੇ ਗੁਨੋ ਕੋ (ਗੁਣੀਐ) ਵਿਚਾਰੀਏ॥
Prof. Sahib Singh(ਹੇ ਸਤਸੰਗੀ ਮਿਤ੍ਰ! ਆਉ ਰਲ ਕੇ ਅਸੀ) ਪਰਮਾਤਮਾ ਦੇ ਗੁਣਾਂ ਵਾਲੀ ਬਾਣੀ ਪੜ੍ਹੀਏ ਤੇ ਵਿਚਾਰੀਏ,ਪਦ ਅਰਥ ਪੜੀਐ = (ਆਉ, ਰਲ ਕੇ) ਪੜ੍ਹੀਏ। ਗੁਣੀਐ = (ਆਉ, ਰਲ ਕੇ) ਵਿਚਾਰੀਏ।
SikhNet (Spanish)Lee acerca de las Glorias del Señor y medita en Ellas Jar, Jar.
ਹਰਿ ਹਰਿ ਨਾਮ; ਕਥਾ ਨਿਤ ਸੁਣੀਐ ॥
har har naam; kathaa nit suneeai |
Sant Singh KhalsaListen continually to the Sermon of the Naam, the Name of the Lord, Har, Har.
Manmohan SinghEver hearken thou, O man! the discourse of Lord Master's Name.
Manmohan Singh (Punjabi)ਤੂੰ ਹੇ ਬੰਦੇ! ਸੁਆਮੀ ਮਾਲਕ ਦੇ ਨਾਮ ਦੀ ਸਦੀਵ ਹੀ ਧਰਮ-ਵਾਰਤਾ ਸਰਵਣ ਕਰ।
Fareedkot Teekaਔਰ ਹਰਿ ਹਰਿ ਨਾਮ ਕੀ ਕਥਾ ਹੀ ਨਿਤਪ੍ਰਤਿ ਸ੍ਰਵਣ ਕਰੀਏ॥
Prof. Sahib Singhਪਰਮਾਤਮਾ ਦੇ ਨਾਮ ਦੀ ਕਥਾ ਹੀ ਸਦਾ ਸੁਣਾ ਸੁਣਦੇ ਰਹੀਏ।
SikhNet (Spanish)Escucha continuamente el Sermón del Naam, el Nombre del Señor, Jar, Jar.
ਮਿਲਿ ਸਤਸੰਗਤਿ ਹਰਿ ਗੁਣ ਗਾਏ; ਜਗੁ ਭਉਜਲੁ ਦੁਤਰੁ. ਤਰੀਐ ਜੀਉ ॥੧॥
mil satasangat har gun gaae; jag bhaujal dutar. tareeai jeeo |1|
Sant Singh KhalsaJoining the Sat Sangat, the True Congregation, and singing the Glorious Praises of the Lord, you shall cross over the treacherous and terrifying world-ocean. ||1||
Manmohan SinghBy meeting the society of saints and singing God's praises, the arduous and hideous world-ocean is ferried over.
Manmohan Singh (Punjabi)ਸਾਧ-ਸਭਾ ਨਾਲ ਜੁੜਣ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਕਠਨ ਤੇ ਭੈ-ਦਾਇਕ ਸੰਸਾਰ-ਸਮੁੰਦਰ ਤਰਿਆ ਜਾਂਦਾ ਹੈ।
Fareedkot Teekaਹੇ ਭਾਈ! ਸੰਤ ਸੰਗਤਿ ਕੇ ਸਾਥ ਮਿਲ ਕਰ ਹਰੀ ਕੇ ਗੁਨ ਗਾਇਨ ਕਰੀਏ, ਪੁਨਾ ਤਿਨੋਂ ਕਰ ਕੇ ਜਗਤ ਰੂਪੀ ਜੋ ਸਾਮੁੰਦਰ ਹੈ ਜਿਸ ਮੇਂ ਜਨਮ ਮਰਣ ਕਾ ਡਰ ਰੂਪੀ ਜਲ ਅਤੀ (ਦੁਤਰੁ) ਕਠਨੁ ਪੂਰਨ ਹੋ ਰਹਾ ਹੈ, ਸੋ ਤਰੀਏ ਹੈ॥੧॥
Prof. Sahib Singhਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ (ਸਿਫ਼ਤ-ਸਾਲਾਹ) ਦੇ ਗੁਣ ਗਾ ਕੇ ਇਸ ਜਗਤ ਤੋਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ (ਸਿਫ਼ਤ-ਸਾਲਾਹ ਤੋਂ ਬਿਨਾ) ਜਿਸ ਤੋਂ ਪਾਰ ਲੰਘਣਾ ਬਹੁਤਾ ਔਖਾ ਹੈ ॥੧॥ਪਦ ਅਰਥ ਮਿਲਿ = ਮਿਲ ਕੇ। ਗਾਏ = ਗਾਇ, ਗਾ ਕੇ। ਭਉਜਲੁ = ਸੰਸਾਰ-ਸਮੁੰਦਰ। ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ ॥੧॥
SikhNet (Spanish)Acercándote a la Saad Sangat, la Verdadera Congregación y cantando las Glorias del Señor, podrás cruzar el aterrador y traicionero océano del mundo. (1)
ਆਉ ਸਖੀ; ਹਰਿ ਮੇਲੁ ਕਰੇਹਾ ॥
aau sakhee; har mel karehaa |
Sant Singh KhalsaCome, friends, let us meet our Lord.
Manmohan SinghCome my maids! let us meet our Lord.
Manmohan Singh (Punjabi)ਆਓ ਮੇਰੀਓ ਸਹੇਲੀਓ! ਆਪਾਂ ਆਪਣੇ ਸੁਆਮੀ ਨੂੰ ਮਿਲੀਏ।
Fareedkot Teekaਹੇ ਸਖੀ! ਪਰਮੇਸ੍ਵਰ ਕੇ ਪਿਆਰੇ ਸੰਤ ਜਨੋਂ ਤੁਮ ਭੀ ਆਵੋ ਹਰਿ ਪ੍ਰਕਾਰ ਉਨ ਕੇ ਸਾਥ ਮੇਲੁ ਕਰੀਏ ॥☬ਪ੍ਰਸ਼ਨ: ਕਿਨਕੇ ਸਾਥ?☬ਉੱਤਰ:
Prof. Sahib Singhਹੇ ਸਤਸੰਗੀ ਮਿਤ੍ਰ! ਆਉ, ਪਰਮਾਤਮਾ (ਦੀ ਪ੍ਰਾਪਤੀ) ਵਾਲਾ ਸਤਸੰਗ ਬਣਾਈਏ।ਪਦ ਅਰਥ ਸਖੀ = ਹੇ ਸਹੇਲੀ! ਹੇ ਸਤਸੰਗੀ! ਹਰਿ ਮੇਲੁ = ਹਰੀ ਦੀ ਪ੍ਰਾਪਤੀ ਵਾਲਾ ਇਕੱਠ, ਸਤਸੰਗ। ਕਰੇਹਾ = ਅਸੀਂ ਕਰੀਏ।
SikhNet (Spanish)Vengan, amigos, vamos a encontrar a nuestro Señor, el Dios.
ਮੇਰੇ ਪ੍ਰੀਤਮ ਕਾ; ਮੈ ਦੇਇ ਸਨੇਹਾ ॥
mere preetam kaa; mai dee sanehaa |
Sant Singh KhalsaBring me a message from my Beloved.
Manmohan SinghThey shall give me the message of my love.
Manmohan Singh (Punjabi)ਉਹ ਮੈਨੂੰ ਮੇਰੇ ਪਿਆਰੇ ਦਾ ਸੰਦੇਸਾ ਦੇਣਗੀਆਂ।
Fareedkot Teekaਜੋ ਕੋਈ ਮੇਰੇ ਪ੍ਰੀਤਮ ਕਾ ਮੇਰੇ ਕੋ ਸਨੇਹਾ ਦੇਵੇ, ਭਾਵ ਏਹ ਕਿ ਪਰਮੇਸ੍ਵਰ ਮਿਲਾਪ ਕਾ ਉਪਦੇਸ ਬਤਾਵੇ॥
Prof. Sahib Singhਜੇਹੜਾ ਗੁਰਮੁਖਿ ਮੈਨੂੰ ਮੇਰੇ ਪ੍ਰੀਤਮ-ਪ੍ਰਭੂ ਦਾ ਸੁਨੇਹਾ ਦੇਵੇ,ਪਦ ਅਰਥ ਮੈ = ਮੈਨੂੰ। ਦੇਇ = ਦੇਂਦਾ ਹੈ।
SikhNet (Spanish)Oh querido amigo, tráeme un mensaje de mi Amor.
ਮੇਰਾ ਮਿਤ੍ਰੁ ਸਖਾ. ਸੋ ਪ੍ਰੀਤਮੁ ਭਾਈ; ਮੈ ਦਸੇ. ਹਰਿ ਨਰਹਰੀਐ ਜੀਉ ॥੨॥
meraa mitru sakhaa. so preetam bhaaee; mai dase. har narahareeai jeeo |2|
Sant Singh KhalsaHe alone is a friend, companion, beloved and brother of mine, who shows me the way to the Lord, the Lord of all. ||2||
Manmohan SinghHe alone is a friend, comrade, beloved and brother of mine, who shows me the way to the Lion-man, the incarnation of God.
Manmohan Singh (Punjabi)ਕੇਵਲ ਉਹੀ ਮੇਰਾ ਸਜਣ ਸਾਥੀ, ਪਿਆਰਾ ਤੇ ਵੀਰ ਹੈ, ਜੋ ਮੈਨੂੰ ਸ਼ੇਰ-ਮਨੁਸ਼ ਸਰੂਪ ਵਾਹਿਗੁਰੂ ਦਾ ਰਾਹ ਵਿਖਾਲਦਾ ਹੈ।
Fareedkot Teekaਸੋਈ ਮੇਰਾ ਮਿਤ੍ਰ ਹੈ ਔਰ ਸੋਈ ਸਖਾ ਹੈ ਪੁਨਾ ਸੋਈ ਪ੍ਰੀਤਮ ਔਰ ਭ੍ਰਾਤਾ ਹੈ, ਭਾਵ ਏਹ ਕਿ ਮਨ ਬਚ ਕ੍ਰਮ ਕਰ ਕੇ ਸੋਈ ਮੇਰਾ ਪਿਆਰਾ ਹੈ, ਹੇ ਭਾਈ! ਜੋ ਮੇਰੇ ਕੋ (ਨਰ) ਮਾਨੁਖੋਂ ਸੇ ਲੇ ਕਰ (ਹਰਿ) ਸਰਬ ਜੀਵੋਂ ਕੋ (ਹਰੀਐ) ਹਰੇ ਕਰਨੇ ਵਾਲਾ ਵਾ ਜੋ ਨਰਸਿੰਘ ਰੂਪ ਪਰਮੇਸ੍ਵਰ ਹੈ ਤਿਸ ਕੋ ਬਤਾਵੇ॥੨॥
Prof. Sahib Singhਮੈਨੂੰ ਪਰਮਾਤਮਾ (ਦਾ ਥਹੁ-ਪਤਾ) ਦੱਸੇ ਉਹੀ ਮੇਰਾ ਮਿਤ੍ਰ ਹੈ ਮੇਰਾ ਸਾਥੀ ਹੈ, ਮੇਰਾ ਸੱਜਣ ਹੈ ਮੇਰਾ ਭਰਾ ਹੈ ॥੨॥ਪਦ ਅਰਥ ਸਖਾ = ਮਿਤ੍ਰ, ਸਾਥੀ। ਨਰਹਰੀਐ = ਨਰਹਰੀ, ਪਰਮਾਤਮਾ ॥੨॥
SikhNet (Spanish)Sólo aquél que me muestra el Sendero hacia mi Señor, es mi íntimo y mi amigo. (2)
ਮੇਰੀ ਬੇਦਨ; ਹਰਿ ਗੁਰੁ ਪੂਰਾ ਜਾਣੈ ॥
meree bedan; har gur pooraa jaanai |
Sant Singh KhalsaMy illness is known only to the Lord and the Perfect Guru.
Manmohan SinghMy malady the perfect Divine Guru Knows.
Manmohan Singh (Punjabi)ਮੇਰੀ ਬੀਮਾਰੀ ਨੂੰ ਪੂਰਨ ਰਬ-ਰੂਪ ਗੁਰੂ ਜੀ ਸਮਝਦੇ ਹਨ।
Fareedkot Teekaਮੇਰੀ (ਬੇਦਨ) ਪੀੜਾ ਕੋ ਹਰੀ ਰੂਪ ਜੋ ਪੂਰਨ ਗੁਰੂ ਹੈ, ਸੋਈ ਜਾਣਤਾ ਹੈ॥
Prof. Sahib Singh(ਹੇ ਸਤਸੰਗੀ ਮਿਤ੍ਰ!) ਪਰਮਾਤਮਾ (ਦਾ ਰੂਪ) ਪੂਰਾ ਗੁਰੂ (ਹੀ) ਮੇਰੀ ਪੀੜਾ ਜਾਣਦਾ ਹੈਪਦ ਅਰਥ ਬੇਦਨ = ਪੀੜਾ। ਹਉ = ਮੈਂ।
SikhNet (Spanish)Dios y el Guru conocen mi dolor;
ਹਉ ਰਹਿ. ਨ ਸਕਾ; ਬਿਨੁ ਨਾਮ ਵਖਾਣੇ ॥
hau reh. na sakaa; bin naam vakhaane |
Sant Singh KhalsaI cannot continue living without chanting the Naam.
Manmohan SinghI cannot live without uttering Lord's Name.
Manmohan Singh (Punjabi)ਮੈਂ ਸੁਆਮੀ ਦਾ ਨਾਮ ਉਚਾਰਨ ਕਰਨ ਬਗੈਰ ਬਚ ਨਹੀਂ ਸਕਦਾ।
Fareedkot Teekaਹੇ ਭਾਈ! ਨਾਮ ਕੇ (ਵਖਾਣੇ) ਜਪਨੇ ਸੇ ਬਿਨਾ ਮੈਂ ਰਹ ਨਹੀਂ ਸਕਤਾ ਹੂੰ॥
Prof. Sahib Singhਕਿ ਪਰਮਾਤਮਾ ਦਾ ਨਾਮ ਉਚਾਰਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆ ਸਕਦੀ।
SikhNet (Spanish)sin pronunciar Su Nombre, no puedo estar.
ਮੈ. ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ; ਮੈ. ਹਰਿ ਹਰਿ ਨਾਮਿ ਉਧਰੀਐ ਜੀਉ ॥੩॥
mai. aaukhadh mantru deejai gur poore; mai. har har naam udhareeai jeeo |3|
Sant Singh KhalsaSo give me the medicine, the Mantra of the Perfect Guru. Through the Name of the Lord, Har, Har, I am saved. ||3||
Manmohan SinghGive me the medicine of God's Name, O my Perfect Guru! it is through Lord God's Name that I swim across.
Manmohan Singh (Punjabi)ਮੈਨੂੰ ਵਾਹਿਗਰੂ ਦੇ ਨਾਮ ਦੀ ਦਵਾਈ ਦੇਹ, ਹੇ ਮੇਰੇ ਮੁਕੰਮਲ ਗੁਰਦੇਵ ਜੀ! ਵਾਹਿਗੁਰੂ ਸੁਆਮੀ ਦੇ ਨਾਮ ਰਾਹੀਂ ਹੀ ਮੇਰਾ ਪਾਰ ਉਤਾਰਾ ਹੁੰਦਾ ਹੈ।
Fareedkot Teekaਔਰ ਐਸੇ ਕਥਨ ਕਰੂੰ ਕਿ ਹੇ ਪੂਰਨ ਗੁਰੋ ਹੰਕਾਰ ਰੋਗ ਦੂਰ ਕਰਨੇ ਕੋ, ਮੈਨੂੰ ਹਰਿ ਨਾਮ ਰੂਪੀ ਔਖਦੁ ਔਰ ਹਰੀ ਨਾਮ ਰੂਪੀ ਹੀ ਮੰਤ੍ਰ ਦੀਜੀਏ, ਕਾਮਾਦਿ ਸ੍ਰਪੋਂ ਕੀ ਬਿਖ ਦੂਰ ਕਰਨੇ ਕੋ ਜਿਸ ਕਰ ਕੇ ਮੇਰਾ ਉਧਾਰ ਹੋਵੇ॥੩॥
Prof. Sahib Singh(ਇਸ ਵਾਸਤੇ ਮੈਂ ਗੁਰੂ ਅੱਗੇ ਹੀ ਬੇਨਤੀ ਕਰਦਾ ਹਾਂ ਤੇ ਆਖਦਾ ਹਾਂ-) ਹੇ ਪੂਰੇ ਸਤਿਗੁਰੂ! ਮੈਨੂੰ (ਆਪਣਾ) ਉਪਦੇਸ਼ ਦੇਹ (ਇਹੀ) ਦਵਾਈ (ਹੈ ਜੋ ਮੇਰੀ ਬੇਦਨ ਦੂਰ ਕਰ ਸਕਦਾ ਹੈ)। ਹੇ ਪੂਰੇ ਸਤਿਗੁਰੂ! ਮੈਨੂੰ ਪਰਮਾਤਮਾ ਦੇ ਨਾਮ ਵਿਚ (ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੩॥ਪਦ ਅਰਥ ਅਉਖਧੁ = (ਬੇਦਨ ਦੂਰ ਕਰਨ ਲਈ) ਦਵਾਈ। ਗੁਰ ਪੂਰੇ = ਹੇ ਪੂਰੇ ਗੁਰੂ! ਨਾਮਿ = ਨਾਮ ਵਿਚ (ਜੋੜ ਕੇ)। ਉਧਰੀਐ = ਪਾਰ ਲੰਘਾ ॥੩॥
SikhNet (Spanish)Enséñame el Mantra, el Bani de la Palabra que cura mis males, oh Señor. Por medio de Tu Nombre, oh Amado, puedo nadar a través. (3)
ਹਮ ਚਾਤ੍ਰਿਕ ਦੀਨ; ਸਤਿਗੁਰ ਸਰਣਾਈ ॥
ham chaatrik deen; satigur saranaaee |
Sant Singh KhalsaI am just a poor song-bird, in the Sanctuary of the True Guru,
Manmohan SinghI am a poor pied-cuckoo, in the sanctuary of the True Guru.
Manmohan Singh (Punjabi)ਮੈਂ ਗਰੀਬ ਪਪੀਹਾ ਸੱਚੇ ਗੁਰਾਂ ਦੀ ਤਾਬੇ ਹਾਂ।
Fareedkot Teekaਹਮ ਜਗ੍ਯਾਸੂ ਰੂਪੀ (ਚਾਤ੍ਰਿਕ) ਪਪੀਹੇ ਦੀਨ ਹੋ ਕਰ ਸਤਿਗੁਰੋਂ ਕੀ ਸਰਣ ਕੋ ਪ੍ਰਾਪਤਿ ਭਏ॥
Prof. Sahib Singhਹੇ ਦਾਸ ਨਾਨਕ! (ਆਖ-) ਅਸੀਂ ਨਿਮਾਣੇ ਚਾਤ੍ਰਿਕ ਹਾਂ ਤੇ ਗੁਰੂ ਦੀ ਸਰਨ ਆਏ ਹਾਂ।ਪਦ ਅਰਥ ਚਾਤ੍ਰਿਕ = ਪਪੀਹੇ {ਨੋਟ: ਪ੍ਰਚਲਤ ਖ਼ਿਆਲ ਹੈ ਕਿ ਪਪੀਹਾ ਸ੍ਵਾਂਤੀ ਨਛੱਤ੍ਰ ਸਮੇ ਪਈ ਬੂੰਦ ਨੂੰ ਹੀ ਪੀਂਦਾ ਹੈ}।
SikhNet (Spanish)Yo soy como el pajarillo Cuclillo en el Santuario del Guru;
ਹਰਿ ਹਰਿ ਨਾਮੁ ਬੂੰਦ; ਮੁਖਿ ਪਾਈ ॥
har har naam boond; mukh paaee |
Sant Singh Khalsawho has placed the Drop of Water, the Lord's Name, Har, Har, in my mouth.
Manmohan SinghThe Guru has oozed the drop of the Name of Lord God in my mouth.
Manmohan Singh (Punjabi)ਗੁਰਾਂ ਨੇ ਵਾਹਿਗੁਰੂ ਸੁਆਮੀ ਦੇ ਨਾਮ ਦੀ ਕਣੀ ਮੇਰੇ ਮੂੰਹ ਵਿੱਚ ਚੋਈ ਹੈ।
Fareedkot Teekaਤਬ ਤਿਨੋਂ ਨੇ ਹਰਿ ਹਰਿ ਨਾਮ ਰੂਪੀ ਬੂੰਦ ਹਮਾਰੇ ਮੁਖ ਮੇਂ ਪਾਈ, ਭਾਵ ਏਹ ਕਿ ਸਤਿਗੁਰੋਂ ਨੇ ਨਾਮ ਕਾ ਉਪਦੇਸ ਕੀਆ॥
Prof. Sahib Singh(ਗੁਰੂ ਦੀ ਕਿਰਪਾ ਨਾਲ ਅਸਾਂ) ਪਰਮਾਤਮਾ ਦਾ ਨਾਮ ਮੂੰਹ ਵਿਚ ਪਾਇਆ ਹੈ (ਜਿਵੇਂ ਚਾਤ੍ਰਿਕ ਸ੍ਵਾਂਤੀ) ਬੂੰਦ (ਮੂੰਹ ਵਿਚ ਪਾਂਦਾ ਹੈ)।ਪਦ ਅਰਥ ਮੁਖਿ = ਮੂੰਹ ਵਿਚ।
SikhNet (Spanish)el Guru pone la gota de Néctar en mis labios.
ਹਰਿ ਜਲਨਿਧਿ. ਹਮ ਜਲ ਕੇ ਮੀਨੇ; ਜਨ ਨਾਨਕ. ਜਲ ਬਿਨੁ ਮਰੀਐ ਜੀਉ ॥੪॥੩॥
har jalanidh. ham jal ke meene; jan naanak. jal bin mareeai jeeo |4|3|
Sant Singh KhalsaThe Lord is the Treasure of Water; I am just a fish in that water. Without this Water, servant Nanak would die. ||4||3||
Manmohan SinghGod is the treasure of water, and I a fish in that water. Without this water, serf Nanak, meets his end.
Manmohan Singh (Punjabi)ਵਾਹਿਗੁਰੂ ਪਾਣੀ ਦਾ ਭੰਡਾਰ ਹੈ ਤੇ ਮੈਂ ਉਸ ਪਾਣੀ ਦੀ ਮੱਛੀ। ਇਸ ਪਾਣੀ ਦੇ ਬਾਝੋਂ ਨਫਰ ਨਾਨਕ ਮਰ ਜਾਂਦਾ ਹੈ।
Fareedkot Teekaਗੁਰੂ ਜੋ ਹੈ, ਸੋ ਨਾਮ ਰੂਪੀ ਜਲ ਕਾ ਸਮੁੰਦ੍ਰ ਹੈ ਔਰ ਹਮ ਜਗ੍ਯਾਸੀ ਜਨ ਰੂਪੀ (ਮੀਨੇ) ਮਛ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ ਸੰਤ ਜਨੋਂ! ਤਿਸ ਨਾਮ ਰੂਪੀ ਜਲ ਸੇ ਬਿਛੜਨੇ ਕਰ ਕੇ ਮਰਨ ਹੋਤਾ ਹੈ॥੪॥੩॥
Prof. Sahib Singhਪਰਮਾਤਮਾ ਪਾਣੀ ਦਾ ਸਮੁੰਦਰ ਹੈ, ਅਸੀਂ ਉਸ ਪਾਣੀ ਦੀਆਂ ਮੱਛੀਆਂ ਹਾਂ, ਉਸ ਨਾਮ-ਜਲ ਤੋਂ ਬਿਨਾ ਆਤਮਕ ਮੌਤ ਆ ਜਾਂਦੀ ਹੈ (ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ) ॥੪॥੩॥ਪਦ ਅਰਥ ਜਲ ਨਿਧਿ = ਪਾਣੀ ਦਾ ਖ਼ਜ਼ਾਨਾ, ਸਮੁੰਦਰ। ਮੀਨੇ = ਮੱਛੀਆਂ ॥੪॥੩॥
SikhNet (Spanish)Soy como el pez en el agua del Señor; sin el agua, oh mi Amado, ¿Cómo puede el pez seguir con vida? (4-3)