ੴ

ਸਿੱਖਬਾਣੀ · SikhBani

Ang 95

Sri Guru Granth Sahib · Raag Maajh · 4 shabads, 43 lines
Translations
Shabad Guru Ramdas Ji Raag Maajh

ਮਾਝ ਮਹਲਾ ੪ ॥

maajh mahalaa 4 |

Sant Singh KhalsaMaajh, Fourth Mehl:
Manmohan SinghMajh, Fourth Guru.
Manmohan Singh (Punjabi)ਮਾਝ, ਚਉਥੀ ਪਾਤਸ਼ਾਹੀ।
SikhNet (Spanish)Mall, Mejl Guru Ram Das, Cuarto Canal Divino.

ਹਰਿ ਗੁਣ ਪੜੀਐ; ਹਰਿ ਗੁਣ ਗੁਣੀਐ ॥

har gun parreeai; har gun guneeai |

Sant Singh KhalsaRead of the Lord's Glories and reflect upon the Lord's Glories.
Manmohan SinghRecite God's glories and God's glories do thou reflect upon.
Manmohan Singh (Punjabi)ਵਾਹਿਗੁਰੂ ਦੀ ਕੀਰਤੀ ਵਾਚ ਅਤੇ ਵਾਹਿਗੁਰੂ ਦੀ ਕੀਰਤੀ ਦਾ ਹੀ ਤੂੰ ਧਿਆਨ ਧਾਰ।
Fareedkot Teekaਹੇ ਭਾਈ ਸੰਤ ਜਨੋਂ! ਹਰੀ ਕੇ ਗੁਣੋ ਕੋ ਪੜਨਾ ਕਰੀਏ ਪੁਨਾ ਹਰੀ ਕੇ ਗੁਨੋ ਕੋ (ਗੁਣੀਐ) ਵਿਚਾਰੀਏ॥
Prof. Sahib Singh(ਹੇ ਸਤਸੰਗੀ ਮਿਤ੍ਰ! ਆਉ ਰਲ ਕੇ ਅਸੀ) ਪਰਮਾਤਮਾ ਦੇ ਗੁਣਾਂ ਵਾਲੀ ਬਾਣੀ ਪੜ੍ਹੀਏ ਤੇ ਵਿਚਾਰੀਏ,

ਪਦ ਅਰਥ ਪੜੀਐ = (ਆਉ, ਰਲ ਕੇ) ਪੜ੍ਹੀਏ। ਗੁਣੀਐ = (ਆਉ, ਰਲ ਕੇ) ਵਿਚਾਰੀਏ।

SikhNet (Spanish)Lee acerca de las Glorias del Señor y medita en Ellas Jar, Jar.

ਹਰਿ ਹਰਿ ਨਾਮ; ਕਥਾ ਨਿਤ ਸੁਣੀਐ ॥

har har naam; kathaa nit suneeai |

Sant Singh KhalsaListen continually to the Sermon of the Naam, the Name of the Lord, Har, Har.
Manmohan SinghEver hearken thou, O man! the discourse of Lord Master's Name.
Manmohan Singh (Punjabi)ਤੂੰ ਹੇ ਬੰਦੇ! ਸੁਆਮੀ ਮਾਲਕ ਦੇ ਨਾਮ ਦੀ ਸਦੀਵ ਹੀ ਧਰਮ-ਵਾਰਤਾ ਸਰਵਣ ਕਰ।
Fareedkot Teekaਔਰ ਹਰਿ ਹਰਿ ਨਾਮ ਕੀ ਕਥਾ ਹੀ ਨਿਤਪ੍ਰਤਿ ਸ੍ਰਵਣ ਕਰੀਏ॥
Prof. Sahib Singhਪਰਮਾਤਮਾ ਦੇ ਨਾਮ ਦੀ ਕਥਾ ਹੀ ਸਦਾ ਸੁਣਾ ਸੁਣਦੇ ਰਹੀਏ।
SikhNet (Spanish)Escucha continuamente el Sermón del Naam, el Nombre del Señor, Jar, Jar.

ਮਿਲਿ ਸਤਸੰਗਤਿ ਹਰਿ ਗੁਣ ਗਾਏ; ਜਗੁ ਭਉਜਲੁ ਦੁਤਰੁ. ਤਰੀਐ ਜੀਉ ॥੧॥

mil satasangat har gun gaae; jag bhaujal dutar. tareeai jeeo |1|

Sant Singh KhalsaJoining the Sat Sangat, the True Congregation, and singing the Glorious Praises of the Lord, you shall cross over the treacherous and terrifying world-ocean. ||1||
Manmohan SinghBy meeting the society of saints and singing God's praises, the arduous and hideous world-ocean is ferried over.
Manmohan Singh (Punjabi)ਸਾਧ-ਸਭਾ ਨਾਲ ਜੁੜਣ ਅਤੇ ਵਾਹਿਗੁਰੂ ਦਾ ਜੱਸ ਗਾਇਨ ਕਰਨ ਦੁਆਰਾ ਕਠਨ ਤੇ ਭੈ-ਦਾਇਕ ਸੰਸਾਰ-ਸਮੁੰਦਰ ਤਰਿਆ ਜਾਂਦਾ ਹੈ।
Fareedkot Teekaਹੇ ਭਾਈ! ਸੰਤ ਸੰਗਤਿ ਕੇ ਸਾਥ ਮਿਲ ਕਰ ਹਰੀ ਕੇ ਗੁਨ ਗਾਇਨ ਕਰੀਏ, ਪੁਨਾ ਤਿਨੋਂ ਕਰ ਕੇ ਜਗਤ ਰੂਪੀ ਜੋ ਸਾਮੁੰਦਰ ਹੈ ਜਿਸ ਮੇਂ ਜਨਮ ਮਰਣ ਕਾ ਡਰ ਰੂਪੀ ਜਲ ਅਤੀ (ਦੁਤਰੁ) ਕਠਨੁ ਪੂਰਨ ਹੋ ਰਹਾ ਹੈ, ਸੋ ਤਰੀਏ ਹੈ॥੧॥
Prof. Sahib Singhਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ (ਸਿਫ਼ਤ-ਸਾਲਾਹ) ਦੇ ਗੁਣ ਗਾ ਕੇ ਇਸ ਜਗਤ ਤੋਂ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ (ਸਿਫ਼ਤ-ਸਾਲਾਹ ਤੋਂ ਬਿਨਾ) ਜਿਸ ਤੋਂ ਪਾਰ ਲੰਘਣਾ ਬਹੁਤਾ ਔਖਾ ਹੈ ॥੧॥

ਪਦ ਅਰਥ ਮਿਲਿ = ਮਿਲ ਕੇ। ਗਾਏ = ਗਾਇ, ਗਾ ਕੇ। ਭਉਜਲੁ = ਸੰਸਾਰ-ਸਮੁੰਦਰ। ਦੁਤਰੁ = {दुस्तर} ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ ॥੧॥

SikhNet (Spanish)Acercándote a la Saad Sangat, la Verdadera Congregación y cantando las Glorias del Señor, podrás cruzar el aterrador y traicionero océano del mundo. (1)

ਆਉ ਸਖੀ; ਹਰਿ ਮੇਲੁ ਕਰੇਹਾ ॥

aau sakhee; har mel karehaa |

Sant Singh KhalsaCome, friends, let us meet our Lord.
Manmohan SinghCome my maids! let us meet our Lord.
Manmohan Singh (Punjabi)ਆਓ ਮੇਰੀਓ ਸਹੇਲੀਓ! ਆਪਾਂ ਆਪਣੇ ਸੁਆਮੀ ਨੂੰ ਮਿਲੀਏ।
Fareedkot Teekaਹੇ ਸਖੀ! ਪਰਮੇਸ੍ਵਰ ਕੇ ਪਿਆਰੇ ਸੰਤ ਜਨੋਂ ਤੁਮ ਭੀ ਆਵੋ ਹਰਿ ਪ੍ਰਕਾਰ ਉਨ ਕੇ ਸਾਥ ਮੇਲੁ ਕਰੀਏ ॥☬ਪ੍ਰਸ਼ਨ: ਕਿਨਕੇ ਸਾਥ?☬ਉੱਤਰ:
Prof. Sahib Singhਹੇ ਸਤਸੰਗੀ ਮਿਤ੍ਰ! ਆਉ, ਪਰਮਾਤਮਾ (ਦੀ ਪ੍ਰਾਪਤੀ) ਵਾਲਾ ਸਤਸੰਗ ਬਣਾਈਏ।

ਪਦ ਅਰਥ ਸਖੀ = ਹੇ ਸਹੇਲੀ! ਹੇ ਸਤਸੰਗੀ! ਹਰਿ ਮੇਲੁ = ਹਰੀ ਦੀ ਪ੍ਰਾਪਤੀ ਵਾਲਾ ਇਕੱਠ, ਸਤਸੰਗ। ਕਰੇਹਾ = ਅਸੀਂ ਕਰੀਏ।

SikhNet (Spanish)Vengan, amigos, vamos a encontrar a nuestro Señor, el Dios.

ਮੇਰੇ ਪ੍ਰੀਤਮ ਕਾ; ਮੈ ਦੇਇ ਸਨੇਹਾ ॥

mere preetam kaa; mai dee sanehaa |

Sant Singh KhalsaBring me a message from my Beloved.
Manmohan SinghThey shall give me the message of my love.
Manmohan Singh (Punjabi)ਉਹ ਮੈਨੂੰ ਮੇਰੇ ਪਿਆਰੇ ਦਾ ਸੰਦੇਸਾ ਦੇਣਗੀਆਂ।
Fareedkot Teekaਜੋ ਕੋਈ ਮੇਰੇ ਪ੍ਰੀਤਮ ਕਾ ਮੇਰੇ ਕੋ ਸਨੇਹਾ ਦੇਵੇ, ਭਾਵ ਏਹ ਕਿ ਪਰਮੇਸ੍ਵਰ ਮਿਲਾਪ ਕਾ ਉਪਦੇਸ ਬਤਾਵੇ॥
Prof. Sahib Singhਜੇਹੜਾ ਗੁਰਮੁਖਿ ਮੈਨੂੰ ਮੇਰੇ ਪ੍ਰੀਤਮ-ਪ੍ਰਭੂ ਦਾ ਸੁਨੇਹਾ ਦੇਵੇ,

ਪਦ ਅਰਥ ਮੈ = ਮੈਨੂੰ। ਦੇਇ = ਦੇਂਦਾ ਹੈ।

SikhNet (Spanish)Oh querido amigo, tráeme un mensaje de mi Amor.

ਮੇਰਾ ਮਿਤ੍ਰੁ ਸਖਾ. ਸੋ ਪ੍ਰੀਤਮੁ ਭਾਈ; ਮੈ ਦਸੇ. ਹਰਿ ਨਰਹਰੀਐ ਜੀਉ ॥੨॥

meraa mitru sakhaa. so preetam bhaaee; mai dase. har narahareeai jeeo |2|

Sant Singh KhalsaHe alone is a friend, companion, beloved and brother of mine, who shows me the way to the Lord, the Lord of all. ||2||
Manmohan SinghHe alone is a friend, comrade, beloved and brother of mine, who shows me the way to the Lion-man, the incarnation of God.
Manmohan Singh (Punjabi)ਕੇਵਲ ਉਹੀ ਮੇਰਾ ਸਜਣ ਸਾਥੀ, ਪਿਆਰਾ ਤੇ ਵੀਰ ਹੈ, ਜੋ ਮੈਨੂੰ ਸ਼ੇਰ-ਮਨੁਸ਼ ਸਰੂਪ ਵਾਹਿਗੁਰੂ ਦਾ ਰਾਹ ਵਿਖਾਲਦਾ ਹੈ।
Fareedkot Teekaਸੋਈ ਮੇਰਾ ਮਿਤ੍ਰ ਹੈ ਔਰ ਸੋਈ ਸਖਾ ਹੈ ਪੁਨਾ ਸੋਈ ਪ੍ਰੀਤਮ ਔਰ ਭ੍ਰਾਤਾ ਹੈ, ਭਾਵ ਏਹ ਕਿ ਮਨ ਬਚ ਕ੍ਰਮ ਕਰ ਕੇ ਸੋਈ ਮੇਰਾ ਪਿਆਰਾ ਹੈ, ਹੇ ਭਾਈ! ਜੋ ਮੇਰੇ ਕੋ (ਨਰ) ਮਾਨੁਖੋਂ ਸੇ ਲੇ ਕਰ (ਹਰਿ) ਸਰਬ ਜੀਵੋਂ ਕੋ (ਹਰੀਐ) ਹਰੇ ਕਰਨੇ ਵਾਲਾ ਵਾ ਜੋ ਨਰਸਿੰਘ ਰੂਪ ਪਰਮੇਸ੍ਵਰ ਹੈ ਤਿਸ ਕੋ ਬਤਾਵੇ॥੨॥
Prof. Sahib Singhਮੈਨੂੰ ਪਰਮਾਤਮਾ (ਦਾ ਥਹੁ-ਪਤਾ) ਦੱਸੇ ਉਹੀ ਮੇਰਾ ਮਿਤ੍ਰ ਹੈ ਮੇਰਾ ਸਾਥੀ ਹੈ, ਮੇਰਾ ਸੱਜਣ ਹੈ ਮੇਰਾ ਭਰਾ ਹੈ ॥੨॥

ਪਦ ਅਰਥ ਸਖਾ = ਮਿਤ੍ਰ, ਸਾਥੀ। ਨਰਹਰੀਐ = ਨਰਹਰੀ, ਪਰਮਾਤਮਾ ॥੨॥

SikhNet (Spanish)Sólo aquél que me muestra el Sendero hacia mi Señor, es mi íntimo y mi amigo. (2)

ਮੇਰੀ ਬੇਦਨ; ਹਰਿ ਗੁਰੁ ਪੂਰਾ ਜਾਣੈ ॥

meree bedan; har gur pooraa jaanai |

Sant Singh KhalsaMy illness is known only to the Lord and the Perfect Guru.
Manmohan SinghMy malady the perfect Divine Guru Knows.
Manmohan Singh (Punjabi)ਮੇਰੀ ਬੀਮਾਰੀ ਨੂੰ ਪੂਰਨ ਰਬ-ਰੂਪ ਗੁਰੂ ਜੀ ਸਮਝਦੇ ਹਨ।
Fareedkot Teekaਮੇਰੀ (ਬੇਦਨ) ਪੀੜਾ ਕੋ ਹਰੀ ਰੂਪ ਜੋ ਪੂਰਨ ਗੁਰੂ ਹੈ, ਸੋਈ ਜਾਣਤਾ ਹੈ॥
Prof. Sahib Singh(ਹੇ ਸਤਸੰਗੀ ਮਿਤ੍ਰ!) ਪਰਮਾਤਮਾ (ਦਾ ਰੂਪ) ਪੂਰਾ ਗੁਰੂ (ਹੀ) ਮੇਰੀ ਪੀੜਾ ਜਾਣਦਾ ਹੈ

ਪਦ ਅਰਥ ਬੇਦਨ = ਪੀੜਾ। ਹਉ = ਮੈਂ।

SikhNet (Spanish)Dios y el Guru conocen mi dolor;

ਹਉ ਰਹਿ. ਨ ਸਕਾ; ਬਿਨੁ ਨਾਮ ਵਖਾਣੇ ॥

hau reh. na sakaa; bin naam vakhaane |

Sant Singh KhalsaI cannot continue living without chanting the Naam.
Manmohan SinghI cannot live without uttering Lord's Name.
Manmohan Singh (Punjabi)ਮੈਂ ਸੁਆਮੀ ਦਾ ਨਾਮ ਉਚਾਰਨ ਕਰਨ ਬਗੈਰ ਬਚ ਨਹੀਂ ਸਕਦਾ।
Fareedkot Teekaਹੇ ਭਾਈ! ਨਾਮ ਕੇ (ਵਖਾਣੇ) ਜਪਨੇ ਸੇ ਬਿਨਾ ਮੈਂ ਰਹ ਨਹੀਂ ਸਕਤਾ ਹੂੰ॥
Prof. Sahib Singhਕਿ ਪਰਮਾਤਮਾ ਦਾ ਨਾਮ ਉਚਾਰਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆ ਸਕਦੀ।
SikhNet (Spanish)sin pronunciar Su Nombre, no puedo estar.

ਮੈ. ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ; ਮੈ. ਹਰਿ ਹਰਿ ਨਾਮਿ ਉਧਰੀਐ ਜੀਉ ॥੩॥

mai. aaukhadh mantru deejai gur poore; mai. har har naam udhareeai jeeo |3|

Sant Singh KhalsaSo give me the medicine, the Mantra of the Perfect Guru. Through the Name of the Lord, Har, Har, I am saved. ||3||
Manmohan SinghGive me the medicine of God's Name, O my Perfect Guru! it is through Lord God's Name that I swim across.
Manmohan Singh (Punjabi)ਮੈਨੂੰ ਵਾਹਿਗਰੂ ਦੇ ਨਾਮ ਦੀ ਦਵਾਈ ਦੇਹ, ਹੇ ਮੇਰੇ ਮੁਕੰਮਲ ਗੁਰਦੇਵ ਜੀ! ਵਾਹਿਗੁਰੂ ਸੁਆਮੀ ਦੇ ਨਾਮ ਰਾਹੀਂ ਹੀ ਮੇਰਾ ਪਾਰ ਉਤਾਰਾ ਹੁੰਦਾ ਹੈ।
Fareedkot Teekaਔਰ ਐਸੇ ਕਥਨ ਕਰੂੰ ਕਿ ਹੇ ਪੂਰਨ ਗੁਰੋ ਹੰਕਾਰ ਰੋਗ ਦੂਰ ਕਰਨੇ ਕੋ, ਮੈਨੂੰ ਹਰਿ ਨਾਮ ਰੂਪੀ ਔਖਦੁ ਔਰ ਹਰੀ ਨਾਮ ਰੂਪੀ ਹੀ ਮੰਤ੍ਰ ਦੀਜੀਏ, ਕਾਮਾਦਿ ਸ੍ਰਪੋਂ ਕੀ ਬਿਖ ਦੂਰ ਕਰਨੇ ਕੋ ਜਿਸ ਕਰ ਕੇ ਮੇਰਾ ਉਧਾਰ ਹੋਵੇ॥੩॥
Prof. Sahib Singh(ਇਸ ਵਾਸਤੇ ਮੈਂ ਗੁਰੂ ਅੱਗੇ ਹੀ ਬੇਨਤੀ ਕਰਦਾ ਹਾਂ ਤੇ ਆਖਦਾ ਹਾਂ-) ਹੇ ਪੂਰੇ ਸਤਿਗੁਰੂ! ਮੈਨੂੰ (ਆਪਣਾ) ਉਪਦੇਸ਼ ਦੇਹ (ਇਹੀ) ਦਵਾਈ (ਹੈ ਜੋ ਮੇਰੀ ਬੇਦਨ ਦੂਰ ਕਰ ਸਕਦਾ ਹੈ)। ਹੇ ਪੂਰੇ ਸਤਿਗੁਰੂ! ਮੈਨੂੰ ਪਰਮਾਤਮਾ ਦੇ ਨਾਮ ਵਿਚ (ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੩॥

ਪਦ ਅਰਥ ਅਉਖਧੁ = (ਬੇਦਨ ਦੂਰ ਕਰਨ ਲਈ) ਦਵਾਈ। ਗੁਰ ਪੂਰੇ = ਹੇ ਪੂਰੇ ਗੁਰੂ! ਨਾਮਿ = ਨਾਮ ਵਿਚ (ਜੋੜ ਕੇ)। ਉਧਰੀਐ = ਪਾਰ ਲੰਘਾ ॥੩॥

SikhNet (Spanish)Enséñame el Mantra, el Bani de la Palabra que cura mis males, oh Señor. Por medio de Tu Nombre, oh Amado, puedo nadar a través. (3)

ਹਮ ਚਾਤ੍ਰਿਕ ਦੀਨ; ਸਤਿਗੁਰ ਸਰਣਾਈ ॥

ham chaatrik deen; satigur saranaaee |

Sant Singh KhalsaI am just a poor song-bird, in the Sanctuary of the True Guru,
Manmohan SinghI am a poor pied-cuckoo, in the sanctuary of the True Guru.
Manmohan Singh (Punjabi)ਮੈਂ ਗਰੀਬ ਪਪੀਹਾ ਸੱਚੇ ਗੁਰਾਂ ਦੀ ਤਾਬੇ ਹਾਂ।
Fareedkot Teekaਹਮ ਜਗ੍ਯਾਸੂ ਰੂਪੀ (ਚਾਤ੍ਰਿਕ) ਪਪੀਹੇ ਦੀਨ ਹੋ ਕਰ ਸਤਿਗੁਰੋਂ ਕੀ ਸਰਣ ਕੋ ਪ੍ਰਾਪਤਿ ਭਏ॥
Prof. Sahib Singhਹੇ ਦਾਸ ਨਾਨਕ! (ਆਖ-) ਅਸੀਂ ਨਿਮਾਣੇ ਚਾਤ੍ਰਿਕ ਹਾਂ ਤੇ ਗੁਰੂ ਦੀ ਸਰਨ ਆਏ ਹਾਂ।

ਪਦ ਅਰਥ ਚਾਤ੍ਰਿਕ = ਪਪੀਹੇ {ਨੋਟ: ਪ੍ਰਚਲਤ ਖ਼ਿਆਲ ਹੈ ਕਿ ਪਪੀਹਾ ਸ੍ਵਾਂਤੀ ਨਛੱਤ੍ਰ ਸਮੇ ਪਈ ਬੂੰਦ ਨੂੰ ਹੀ ਪੀਂਦਾ ਹੈ}।

SikhNet (Spanish)Yo soy como el pajarillo Cuclillo en el Santuario del Guru;

ਹਰਿ ਹਰਿ ਨਾਮੁ ਬੂੰਦ; ਮੁਖਿ ਪਾਈ ॥

har har naam boond; mukh paaee |

Sant Singh Khalsawho has placed the Drop of Water, the Lord's Name, Har, Har, in my mouth.
Manmohan SinghThe Guru has oozed the drop of the Name of Lord God in my mouth.
Manmohan Singh (Punjabi)ਗੁਰਾਂ ਨੇ ਵਾਹਿਗੁਰੂ ਸੁਆਮੀ ਦੇ ਨਾਮ ਦੀ ਕਣੀ ਮੇਰੇ ਮੂੰਹ ਵਿੱਚ ਚੋਈ ਹੈ।
Fareedkot Teekaਤਬ ਤਿਨੋਂ ਨੇ ਹਰਿ ਹਰਿ ਨਾਮ ਰੂਪੀ ਬੂੰਦ ਹਮਾਰੇ ਮੁਖ ਮੇਂ ਪਾਈ, ਭਾਵ ਏਹ ਕਿ ਸਤਿਗੁਰੋਂ ਨੇ ਨਾਮ ਕਾ ਉਪਦੇਸ ਕੀਆ॥
Prof. Sahib Singh(ਗੁਰੂ ਦੀ ਕਿਰਪਾ ਨਾਲ ਅਸਾਂ) ਪਰਮਾਤਮਾ ਦਾ ਨਾਮ ਮੂੰਹ ਵਿਚ ਪਾਇਆ ਹੈ (ਜਿਵੇਂ ਚਾਤ੍ਰਿਕ ਸ੍ਵਾਂਤੀ) ਬੂੰਦ (ਮੂੰਹ ਵਿਚ ਪਾਂਦਾ ਹੈ)।

ਪਦ ਅਰਥ ਮੁਖਿ = ਮੂੰਹ ਵਿਚ।

SikhNet (Spanish)el Guru pone la gota de Néctar en mis labios.

ਹਰਿ ਜਲਨਿਧਿ. ਹਮ ਜਲ ਕੇ ਮੀਨੇ; ਜਨ ਨਾਨਕ. ਜਲ ਬਿਨੁ ਮਰੀਐ ਜੀਉ ॥੪॥੩॥

har jalanidh. ham jal ke meene; jan naanak. jal bin mareeai jeeo |4|3|

Sant Singh KhalsaThe Lord is the Treasure of Water; I am just a fish in that water. Without this Water, servant Nanak would die. ||4||3||
Manmohan SinghGod is the treasure of water, and I a fish in that water. Without this water, serf Nanak, meets his end.
Manmohan Singh (Punjabi)ਵਾਹਿਗੁਰੂ ਪਾਣੀ ਦਾ ਭੰਡਾਰ ਹੈ ਤੇ ਮੈਂ ਉਸ ਪਾਣੀ ਦੀ ਮੱਛੀ। ਇਸ ਪਾਣੀ ਦੇ ਬਾਝੋਂ ਨਫਰ ਨਾਨਕ ਮਰ ਜਾਂਦਾ ਹੈ।
Fareedkot Teekaਗੁਰੂ ਜੋ ਹੈ, ਸੋ ਨਾਮ ਰੂਪੀ ਜਲ ਕਾ ਸਮੁੰਦ੍ਰ ਹੈ ਔਰ ਹਮ ਜਗ੍ਯਾਸੀ ਜਨ ਰੂਪੀ (ਮੀਨੇ) ਮਛ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ ਸੰਤ ਜਨੋਂ! ਤਿਸ ਨਾਮ ਰੂਪੀ ਜਲ ਸੇ ਬਿਛੜਨੇ ਕਰ ਕੇ ਮਰਨ ਹੋਤਾ ਹੈ॥੪॥੩॥
Prof. Sahib Singhਪਰਮਾਤਮਾ ਪਾਣੀ ਦਾ ਸਮੁੰਦਰ ਹੈ, ਅਸੀਂ ਉਸ ਪਾਣੀ ਦੀਆਂ ਮੱਛੀਆਂ ਹਾਂ, ਉਸ ਨਾਮ-ਜਲ ਤੋਂ ਬਿਨਾ ਆਤਮਕ ਮੌਤ ਆ ਜਾਂਦੀ ਹੈ (ਜਿਵੇਂ ਮੱਛੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ) ॥੪॥੩॥

ਪਦ ਅਰਥ ਜਲ ਨਿਧਿ = ਪਾਣੀ ਦਾ ਖ਼ਜ਼ਾਨਾ, ਸਮੁੰਦਰ। ਮੀਨੇ = ਮੱਛੀਆਂ ॥੪॥੩॥

SikhNet (Spanish)Soy como el pez en el agua del Señor; sin el agua, oh mi Amado, ¿Cómo puede el pez seguir con vida? (4-3)

Open this shabad →

Shabad Guru Ramdas Ji Raag Maajh

ਮਾਝ ਮਹਲਾ ੪ ॥

maajh mahalaa 4 |

Sant Singh KhalsaMaajh, Fourth Mehl:
Manmohan SinghMajh, Fourth Guru.
Manmohan Singh (Punjabi)ਮਾਝ, ਚਉਥੀ ਪਾਤਸ਼ਾਹੀ।
SikhNet (Spanish)Mall, Mejl Guru Ram Das, Cuarto Canal Divino.

ਹਰਿ ਜਨ ਸੰਤ; ਮਿਲਹੁ ਮੇਰੇ ਭਾਈ ॥

har jan sant; milahu mere bhaaee |

Sant Singh KhalsaO servants of the Lord, O Saints, O my Siblings of Destiny, let us join together!
Manmohan SinghO saints, O servants of God! meet me, my brothers.
Manmohan Singh (Punjabi)ਹੇ ਸਾਧੂਓ, ਹੇ ਵਾਹਿਗੁਰੂ ਦੇ ਸੇਵਕੋ! ਮੈਨੂੰ ਮਿਲੋ ਮੇਰੇ ਵੀਰਨੋ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਬਕਾਲ ਮੇਂ ਮੇਰੇ ਕੋ ਐਸੀ ਪ੍ਰੀਤ ਉਪਜਤੀ ਭਈ ਕੇ ਹੇ ਭਾਈ ਹਰੀ ਕੇ ਸੰਤ ਜਨੋਂ ਮੇਰੇ ਕੋ ਮਿਲੋ॥
Prof. Sahib Singhਹੇ ਹਰੀ ਜਨੋ! ਹੇ ਸੰਤ ਜਨੋ! ਹੇ ਮੇਰੇ ਭਰਾਵੋ! (ਮੈਨੂੰ) ਮਿਲੋ,

ਪਦ ਅਰਥ ਹਰਿ ਜਨ ਸੰਤ = ਹੇ ਹਰੀ ਜਨੋ! ਹੇ ਸੰਤ ਜਨੋ! ਭਾਈ = ਹੇ ਭਰਾਵੋ!

SikhNet (Spanish)¡Oh Santos, oh Sirvientes del Señor, encuéntrenme, mis Hermanos del Destino!

ਮੇਰਾ ਹਰਿ ਪ੍ਰਭੁ ਦਸਹੁ; ਮੈ ਭੁਖ ਲਗਾਈ ॥

meraa har prabh dasahu; mai bhukh lagaaee |

Sant Singh KhalsaShow me the way to my Lord God-I am so hungry for Him!
Manmohan SinghTell me of my Lord God, I feel hunger for Him.
Manmohan Singh (Punjabi)ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦੀ ਗੱਲ ਦਸੋ। ਮੈਨੂੰ ਉਸ ਦੀ ਖੁਦਿਆਂ ਲੱਗੀ ਹੋਈ ਹੈ।
Fareedkot Teekaਮੇਰਾ ਹਰਿ ਪ੍ਰਭੂ ਪ੍ਯਾਰਾ ਬਤਾਵੋ ਕਿਉਂਕਿ ਮੁਝ ਕੋ ਤਿਸ ਹਰੀ ਕੇ ਮਿਲਾਪ ਕੀ (ਭੂਖ) ਚਾਹ ਲਗ ਆਈ ਹੈ॥
Prof. Sahib Singhਮੈਨੂੰ ਮੇਰੇ ਹਰੀ ਪਰਮਾਤਮਾ ਦੀ ਦੱਸ ਪਾਵੋ, ਮੈਨੂੰ (ਉਸ ਦੇ ਦੀਦਾਰ ਦੀ) ਭੁੱਖ ਲੱਗੀ ਹੋਈ ਹੈ।

ਪਦ ਅਰਥ ਮੈ = ਮੈਨੂੰ।

SikhNet (Spanish)Enséñenme el Camino a mi Señor; añoro estar con Él.

ਮੇਰੀ ਸਰਧਾ ਪੂਰਿ. ਜਗਜੀਵਨ ਦਾਤੇ; ਮਿਲਿ ਹਰਿ ਦਰਸਨਿ, ਮਨੁ ਭੀਜੈ ਜੀਉ ॥੧॥

meree saradhaa poor. jagajeevan daate; mil har darasan, man bheejai jeeo |1|

Sant Singh KhalsaPlease reward my faith, O Life of the World, O Great Giver. Obtaining the Blessed Vision of the Lord's Darshan, my mind is fulfilled. ||1||
Manmohan SinghMy Bestower, the Life of the world, fulfil my faith. By obtaining the sight of God my soul is sated.
Manmohan Singh (Punjabi)ਮੇਰੇ ਦਾਤਾਰ, ਜਗਤ ਦੀ ਜਿੰਦ ਜਾਨ, ਮੇਰੀ ਸੱਧਰ ਪੂਰੀ ਕਰ। ਵਾਹਿਗੁਰੂ ਦਾ ਦੀਦਾਰ ਪਰਾਪਤ ਕਰਨ ਦੁਆਰਾ ਮੇਰੀ ਆਤਮਾ ਰੱਜ ਜਾਂਦੀ ਹੈ।
Fareedkot Teekaਹੇ ਭਾਈ! ਐਸੇ ਬੇਨਤੀ ਕਰਤਾ ਰਹੂੰ ਕਿ ਜਗਤ ਜੀਵਨ ਦਾਤੇ ਪਰਮੇਸ੍ਵਰ ਮੇਰੇ ਕੋ ਤੇਰੇ ਦਰਸਨ ਕੀ ਸਰਧਾ ਲਗ ਰਹੀ ਹੈ, ਸੋ ਪੂਰਨ ਕਰੁ, ਹੇ ਹਰੀ! ਤੂੰ ਮੇਰੇ ਕੋ ਮਿਲੁ ਔਰ ਤੇਰੇ ਦਰਸਨ ਸੇ ਮਿਲ ਕਰ ਮੇਰਾ ਮਨ (ਭੀਜੈ) ਸਨਿਗਧੁ ਹੋਵੈ॥੧॥
Prof. Sahib Singhਹੇ ਜਗਤ ਦੇ ਜੀਵਨ ਪ੍ਰਭੂ! ਹੇ ਦਾਤਾਰ! ਹੇ ਹਰੀ! ਮੇਰੀ ਇਹ ਸਰਧਾ ਪੂਰੀ ਕਰ ਕਿ ਤੇਰੇ ਦੀਦਾਰ ਵਿਚ ਲੀਨ ਹੋ ਕੇ ਮੇਰਾ ਮਨ (ਤੇਰੇ ਨਾਮ-ਅੰਮ੍ਰਿਤ ਨਾਲ) ਤਰੋ-ਤਰ ਹੋ ਜਾਏ ॥੧॥

ਪਦ ਅਰਥ ਜਗਜੀਵਨ = ਹੇ ਜਗ-ਜੀਵਨ! ਹੇ ਜਗਤ ਦੇ ਜੀਵਨ! ਮਿਲਿ = ਮਿਲ ਕੇ। ਦਰਸਨਿ = ਦਰਸਨ ਵਿਚ ॥੧॥

SikhNet (Spanish)Oh Vida del mundo, responde a mi Fe, para que Encontrándote, mi mente esté saciada con Tu Amor. (1)

ਮਿਲਿ ਸਤਸੰਗਿ; ਬੋਲੀ ਹਰਿ ਬਾਣੀ ॥

mil satasang; bolee har baanee |

Sant Singh KhalsaJoining the Sat Sangat, the True Congregation, I chant the Bani of the Lord's Word.
Manmohan SinghJoining the saints society, I recite Divine Guru's hymns.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ ਮੈਂ ਰੱਬ-ਰੂਪ ਗੁਰਾਂ ਦੀ ਬਾਣੀ ਉਚਾਰਦਾ ਹਾਂ।
Fareedkot Teekaਪੁਨਾ: ਸਤਸੰਗਤਿ ਮੇਂ ਮਿਲ ਕਰ ਹਰੀ ਕੀ ਬਾਣੀ ਕਥਨ ਕਰੂੰ॥
Prof. Sahib Singh(ਮੇਰਾ ਮਨ ਲੋਚਦਾ ਹੈ ਕਿ) ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਾਂ।

ਪਦ ਅਰਥ ਸਤਸੰਗਿ = ਸਤ ਸੰਗ ਵਿਚ। ਬੋਲੀ = ਬੋਲੀ, ਮੈਂ ਬੋਲਾਂ।

SikhNet (Spanish)En la Saad Sangat, la Sociedad de los Santos, recitaba Tu Palabra y me agradaba mucho.

ਹਰਿ ਹਰਿ ਕਥਾ; ਮੇਰੈ ਮਨਿ ਭਾਣੀ ॥

har har kathaa; merai man bhaanee |

Sant Singh KhalsaThe Sermon of the Lord, Har, Har, is pleasing to my mind.
Manmohan SinghLord Master's discourse is pleasing unto my mind.
Manmohan Singh (Punjabi)ਸੁਆਮੀ ਮਾਲਕ ਦੀ ਧਰਮ-ਵਾਰਤਾ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ!
Fareedkot Teekaਔਰ ਹਰੀ ਕੀ ਜੋ ਕਥਾ ਹੈ, ਸੋ ਹਰਿ ਪ੍ਰਕਾਰ ਕਰ ਕੇ ਮੇਰੇ ਮਨ ਮੇਂ ਭਾਈ ਹੈ॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਮੇਰੇ ਮਨ ਵਿਚ ਪਿਆਰੀਆਂ ਲੱਗ ਰਹੀਆਂ ਹਨ।

ਪਦ ਅਰਥ ਮੇਰੈ ਮਨਿ = ਮੇਰੇ ਮਨ ਵਿਚ। ਭਾਣੀ = ਪਿਆਰੀ ਲੱਗ ਰਹੀ ਹੈ।

SikhNet (Spanish)El Nombre Ambrosial es el único Amor de mi mente;

ਹਰਿ ਹਰਿ ਅੰਮ੍ਰਿਤੁ. ਹਰਿ ਮਨਿ ਭਾਵੈ; ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ ॥੨॥

har har amrit. har man bhaavai; mil satigur amrit peejai jeeo |2|

Sant Singh KhalsaThe Ambrosial Nectar of the Lord's Name, Har, Har, is so sweet to my mind. Meeting the True Guru, I drink in this Ambrosial Nectar. ||2||
Manmohan SinghThe ambrosia of God's Name, is in every way, sweet unto my Soul, I quaff the Name Nectar-by meeting the True Guru.
Manmohan Singh (Punjabi)ਵਾਹਿਗੁਰੂ ਦੇ ਨਾਮ ਦਾ ਸੁਧਾ-ਰਸ ਹਰ ਤਰ੍ਹਾਂ ਨਾਲ ਮੇਰੀ ਆਤਮਾ ਨੂੰ ਮਿਠੜਾ ਲਗਦਾ ਹੈ। ਸੱਚੇ ਗੁਰਾਂ ਨੂੰ ਭੇਟ ਕੇ ਮੈਂ ਨਾਮ ਆਬਿ-ਹਿਯਾਤ ਨੂੰ ਪਾਨ ਕਰਦਾ ਹਾਂ।
Fareedkot Teekaਹੇ ਭਾਈ! ਹਰੀ ਕਾ ਹਰਿ ਹਰਿ ਨਾਮੁ ਰੂਪੀ ਜੋ ਅੰਮ੍ਰਿਤ ਹੈ, ਸੋ ਮੇਰੇ ਮਨ ਮੇਂ ਭਾਵਤਾ ਹੈ, ਪਰੰਤੂ ਸਤਿਗੁਰੋਂ ਕੀ ਸੰਗਤਿ ਮੇਂ ਮਿਲ ਕਰ ਪਾਂਨ ਕਰੀਤਾ ਹੈ॥੨॥
Prof. Sahib Singhਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ-ਜਲ ਮੇਰੇ ਮਨ ਵਿਚ ਚੰਗਾ ਲਗ ਰਿਹਾ ਹੈ। ਇਹ ਨਾਮ-ਜਲ ਸਤਿਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ ॥੨॥

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ॥੨॥

SikhNet (Spanish)encontrando al Verdadero Guru, bebo el Néctar. (2)

ਵਡਭਾਗੀ; ਹਰਿ ਸੰਗਤਿ ਪਾਵਹਿ ॥

vaddabhaagee; har sangat paaveh |

Sant Singh KhalsaBy great good fortune, the Lord's Congregation is found,
Manmohan SinghBy great good luck, man finds God's congregation.
Manmohan Singh (Punjabi)ਭਾਰੇ ਚੰਗੇ ਕਰਮਾਂ ਦੁਆਰਾ ਇਨਸਾਨ ਵਾਹਿਗੁਰੂ ਦੀ ਸਭਾ ਨੂੰ ਪਰਾਪਤ ਕਰਦਾ ਹੈ।
Fareedkot Teekaਤਾਂ ਤੇ ਜੋ ਬਡੇ ਭਾਗੋਂ ਵਾਲੇ ਪੁਰਸ ਹੈਂ ਸੋਈ ਹਰੀ ਕੇ ਸੰਤੋਂ ਕੀ ਸੰਗਤ ਕੋ ਪਾਵਤੇ ਹੈਂ॥
Prof. Sahib Singhਵੱਡੇ ਭਾਗਾਂ ਵਾਲੇ ਮਨੁੱਖ ਪ੍ਰਭੂ ਦਾ ਮਿਲਾਪ ਕਰਾਣ ਵਾਲੀ ਸਾਧ ਸੰਗਤਿ ਪ੍ਰਾਪਤ ਕਰਦੇ ਹਨ।

ਪਦ ਅਰਥ ਵਡਭਾਗੀ = ਵੱਡੇ ਭਾਗਾਂ ਵਾਲੇ।

SikhNet (Spanish)Por la más inconcebible buena fortuna, uno encuentra la Saad Sangat,

ਭਾਗਹੀਨ ਭ੍ਰਮਿ; ਚੋਟਾ ਖਾਵਹਿ ॥

bhaagaheen bhram; chottaa khaaveh |

Sant Singh Khalsawhile the unfortunate ones wander around in doubt, enduring painful beatings.
Manmohan SinghThe unfortunate ones wander in doubt and sustain strokes.
Manmohan Singh (Punjabi)ਨਿਕਰਮਣ ਬੰਦਾ ਵਹਿਮ ਅੰਦਰ ਭਟਕਦੇ ਅਤੇ ਸੱਟਾਂ ਸਹਾਰਦੇ ਹਨ।
Fareedkot Teekaਔਰ ਜੋ ਭਾਗਹੀਣ ਪੁਰਸ ਹੈਂ, ਸੋ ਸਤਿਸੰਗ ਸੇ ਬਿਨਾਂ ਭ੍ਰਮਤੇ ਹੂਏ ਜਮ ਕੀ ਚੋਟਾਂ ਖਾਤੇ ਹੈਂ॥
Prof. Sahib Singhਪਰ ਨਿਭਾਗੇ ਬੰਦੇ ਭਟਕਣਾ ਪੈ ਕੇ ਚੋਟਾਂ ਖਾਂਦੇ ਹਨ (ਵਿਕਾਰਾਂ ਦੀਆਂ ਸੱਟਾਂ ਸਹਾਰਦੇ ਹਨ)।

ਪਦ ਅਰਥ ਭ੍ਰਮਿ = ਭਟਕਣਾ ਵਿਚ ਪੈ ਕੇ।

SikhNet (Spanish)la Sociedad de los Santos; los menos afortunados andan en la duda y en el sufrimiento.

ਬਿਨੁ ਭਾਗਾ. ਸਤਸੰਗੁ ਨ ਲਭੈ; ਬਿਨੁ ਸੰਗਤਿ. ਮੈਲੁ ਭਰੀਜੈ ਜੀਉ ॥੩॥

bin bhaagaa. satasang na labhai; bin sangat. mail bhareejai jeeo |3|

Sant Singh KhalsaWithout good fortune, the Sat Sangat is not found; without this Sangat, people are stained with filth and pollution. ||3||
Manmohan SinghWithout good fortune the guild of the righteous is not found. Without such an association one is soiled with the filth of sins.
Manmohan Singh (Punjabi)ਚੰਗੇ ਕਰਮਾਂ ਦੇ ਬਗੈਰ ਸੱਚਿਆਂ ਦੀ ਸੰਗਤ ਨਹੀਂ ਲਭਦੀ। ਐਸੀ ਸੁਹਬਤ ਦੇ ਬਾਝੋਂ ਇਨਸਾਨ ਪਾਪਾਂ ਦੀ ਮਲੀਨਤਾ ਨਾਲ ਲਿਬੜ ਜਾਂਦਾ ਹੈ।
Fareedkot Teekaਹੇ ਭਾਈ! ਪੁੰਨੋਂ ਸੇ ਬਿਨਾ ਸਤਸੰਗੁ ਨਹੀਂ ਪ੍ਰਾਪਤਿ ਹੋਤਾ, ਸਤਿਸੰਗ ਸੇ ਬਿਨਾ ਪਾਪ ਰੂਪੀ ਮੈਲ ਮੇਂ ਭਰੀਤਾ ਹੈ ॥੩॥
Prof. Sahib Singhਚੰਗੀ ਕਿਸਮਤ ਤੋਂ ਬਿਨਾ ਸਾਧ ਸੰਗਤਿ ਨਹੀਂ ਮਿਲਦੀ। ਸਾਧ ਸੰਗਤਿ ਤੋਂ ਬਿਨਾ (ਮਨੁੱਖ ਦਾ ਮਨ ਵਿਕਾਰਾਂ ਦੀ) ਮੈਲ ਨਾਲ ਲਿਬੜਿਆ ਰਹਿੰਦਾ ਹੈ ॥੩॥

ਪਦ ਅਰਥ ਭਰੀਜੈ = ਭਰ ਜਾਈਦਾ ਹੈ, ਲਿਬੜੀਦਾ ਹੈ ॥੩॥

SikhNet (Spanish)Sin la buena suerte, uno no encuentra a los Santos, y sin ellos, la mente siempre estará confundida. (3)

ਮੈ ਆਇ ਮਿਲਹੁ; ਜਗਜੀਵਨ ਪਿਆਰੇ ॥

mai aae milahu; jagajeevan piaare |

Sant Singh KhalsaCome and meet me, O Life of the World, my Beloved.
Manmohan SinghCome and meet me, O my Beloved, the life of the world.
Manmohan Singh (Punjabi)ਆ ਕੇ ਮੈਨੂੰ ਦਰਸ਼ਨ ਦੇ, ਹੇ ਮੇਰੇ ਪ੍ਰੀਤਮ! ਜਗਤ ਦੀ ਜਿੰਦ-ਜਾਨ।
Fareedkot Teekaਹੇ ਜਗਤ ਕੇ ਜੀਵਨ ਰੂਪ ਪ੍ਯਾਰੇ ਪਰਮੇਸ੍ਵਰ! ਤੂੰ ਮੇਰੇ ਕੋ ਆਇ ਮਿਲੁ॥
Prof. Sahib Singhਹੇ ਜਗਤ ਨੂੰ ਜੀਵਨ ਦੇਣ ਵਾਲੇ ਪਿਆਰੇ ਪ੍ਰਭੂ! ਆ ਕੇ ਮੈਨੂੰ ਮਿਲ।

ਪਦ ਅਰਥ ਮੈ = ਮੈਨੂੰ। ਆਇ = ਆ ਕੇ।

SikhNet (Spanish)Encuéntrame, oh Vida de toda vida,

ਹਰਿ ਹਰਿ ਨਾਮੁ; ਦਇਆ ਮਨਿ ਧਾਰੇ ॥

har har naam; deaa man dhaare |

Sant Singh KhalsaPlease bless me with Your Mercy, and enshrine Your Name, Har, Har, within my mind.
Manmohan SinghBe merciful, O Lord God! and implant Thy Name in my heart.
Manmohan Singh (Punjabi)ਮਿਹਰਬਾਨ ਹੋ ਜਾਓ, ਹੇ ਵਾਹਿਗੁਰੂ ਸੁਆਮੀ! ਅਤੇ ਮੇਰੇ ਦਿਲ ਅੰਦਰ ਆਪਣਾ ਨਾਮ ਅਸਥਾਪਨ ਕਰੋ।
Fareedkot Teekaਔਰ ਮਨ ਮੇਂ ਦਇਆ ਧਾਰ ਕਰ ਕੇ ਆਪਨਾ ਹਰਿ ਹਰਿ ਨਾਮ ਮੇਰੇ ਕੋ ਦੇਹੁ॥
Prof. Sahib Singhਹੇ ਹਰੀ! ਆਪਣੇ ਮਨ ਵਿਚ ਦਇਆ ਧਾਰ ਕੇ ਮੈਨੂੰ ਆਪਣਾ ਨਾਮ ਦੇਹ।

ਪਦ ਅਰਥ ਦਇਆ ਧਾਰੇ = ਦਇਆ ਧਾਰਿ, ਦਇਆ ਧਾਰ ਕੇ।

SikhNet (Spanish)ten Misericordia de mí para que mi mente asimile Tu Nombre,

ਗੁਰਮਤਿ ਨਾਮੁ ਮੀਠਾ. ਮਨਿ ਭਾਇਆ; ਜਨ ਨਾਨਕ. ਨਾਮਿ ਮਨੁ ਭੀਜੈ ਜੀਉ ॥੪॥੪॥

guramat naam meetthaa. man bhaaeaa; jan naanak. naam man bheejai jeeo |4|4|

Sant Singh KhalsaThrough the Guru's Teachings, the Sweet Name has become pleasing to my mind. Servant Nanak's mind is drenched and delighted with the Naam. ||4||4||
Manmohan SinghUnder Guru's instruction, the sweet Name has become pleasing to my mind, and slave Nanak's soul is over joyed with the Name.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਮਿੱਠੜਾ ਨਾਮ ਮੇਰੇ ਚਿੱਤ ਨੂੰ ਚੰਗਾ ਲਗਣ ਲਗ ਗਿਆ ਹੈ ਅਤੇ ਗੋਲੇ ਨਾਨਕ ਦੀ ਆਤਮਾ ਨਾਮ ਨਾਲ ਪਰਮ ਪਰਸੰਨ ਹੋ ਗਈ ਹੈ।
Fareedkot Teekaਹੇ ਭਾਈ! ਗੁਰੋਂ ਕੀ ਸਿਖ੍ਯਾ ਕਰ ਕੇ ਹਰੀ ਨਾਮੁ ਮੇਰੇ ਮਨ ਮੇਂ ਮੀਠਾ ਲਗਾ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੰਤ ਜਨੋਂ! ਮੇਰੇ ਅੰਤਹਕਰਣ ਹਰੀ ਰਾਮ ਮੇਂ ਭੀਜੇ ਹੈਂ॥੪॥੪॥☬ਸ੍ਰੀ ਗੁਰੂ ਜੀ ਪ੍ਰਥਮ ਦਸਾ ਬਰਨਨ ਕਰਤੇ ਹੈਂ:
Prof. Sahib Singhਹੇ ਦਾਸ ਨਾਨਕ! (ਆਖ-) ਗੁਰੂ ਦੀ ਮਤਿ ਦੀ ਬਰਕਤਿ ਨਾਲ (ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ ਪਿਆਰਾ ਲੱਗਦਾ ਹੈ, ਉਸ ਦਾ ਮਨ (ਸਦਾ) ਨਾਮ ਵਿਚ ਹੀ ਭਿੱਜਿਆ ਰਹਿੰਦਾ ਹੈ ॥੪॥੪॥

ਪਦ ਅਰਥ ਨਾਮਿ = ਨਾਮ ਵਿਚ ॥੪॥

SikhNet (Spanish)oh Amado, que le parezca dulce y que permanezca imbuida en Él. (4-4)

Open this shabad →

Shabad Guru Ramdas Ji Raag Maajh

ਮਾਝ ਮਹਲਾ ੪ ॥

maajh mahalaa 4 |

Sant Singh KhalsaMaajh, Fourth Mehl:
Manmohan SinghMajh, Fourth Guru.
Manmohan Singh (Punjabi)ਮਾਝ, ਚਉਥੀ ਪਾਤਸਾਹੀ।
SikhNet (Spanish)Mall, Mejl Guru Ram Das, Cuarto Canal Divino.

ਹਰਿ ਗੁਰ ਗਿਆਨੁ; ਹਰਿ ਰਸੁ ਹਰਿ ਪਾਇਆ ॥

har gur giaan; har ras har paaeaa |

Sant Singh KhalsaThrough the Guru, I have obtained the Lord's spiritual wisdom. I have obtained the Sublime Essence of the Lord.
Manmohan SinghFrom the Guru, I have obtained God's knowledge and Lord God's elixir.
Manmohan Singh (Punjabi)ਗੁਰਾਂ ਪਾਸੋਂ ਮੈਂ ਵਾਹਿਗੁਰੂ ਦੀ ਗਿਆਤ ਅਤੇ ਵਾਹਿਗੁਰੂ ਸੁਆਮੀ ਦਾ ਅੰਮ੍ਰਿਤ ਪਰਾਪਤ ਕੀਤਾ ਹੈ।
Fareedkot Teekaਹੇ ਭਾਈ ਸੰਤ ਜਨੋਂ! ਗੁਰੋਂ ਕੇ ਗਿਆਨ ਉਪਦੇਸ਼ ਦ੍ਵਾਰਾ ਜਬ ਹਰੀ ਕਾ ਹਰਿ ਹਰਿ ਨਾਮੁ ਰੂਪੁ ਰਸ ਪ੍ਰਾਪਤਿ ਭਯਾ॥
Prof. Sahib Singhਮੈਂ ਗੁਰੂ ਦੀ ਦਿੱਤੀ ਹੋਈ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਕਰ ਲਈ ਹੈ, ਮੈਨੂੰ ਪਰਮਾਤਮਾ ਦਾ ਨਾਮ-ਰਸ ਮਿਲ ਗਿਆ ਹੈ।

ਪਦ ਅਰਥ ਗਿਆਨੁ = ਜਾਣ-ਪਛਾਣ, ਡੂੰਘੀ ਸਾਂਝ।

SikhNet (Spanish)El Guru me ha llevado a conocer al Señor; del Señor pruebo la realidad de lo Real.

ਮਨੁ. ਹਰਿ ਰੰਗਿ ਰਾਤਾ; ਹਰਿ ਰਸੁ ਪੀਆਇਆ ॥

man. har rang raataa; har ras peeaeaa |

Sant Singh KhalsaMy mind is imbued with the Love of the Lord; I drink in the Sublime Essence of the Lord.
Manmohan SinghMy soul I imbued with God's love and drinks God's Nectar.
Manmohan Singh (Punjabi)ਮੇਰੀ ਆਤਮਾ ਵਾਹਿਗਰੂ ਦੀ ਪ੍ਰੀਤ ਨਾਲ ਰੰਗੀ ਹੋਈ ਹੈ ਅਤੇ ਵਾਹਿਗੁਰੂ ਦੇ ਆਬਿ-ਹਿਯਾਤ ਨੂੰ ਪਾਨ ਕਰਦੀ ਹੈ।
Fareedkot Teekaਤਬ ਮੇਰਾ ਮਨ ਹਰੀ ਕੇ ਰੰਗ ਮੇਂ ਰਤਾ, ਪੁਨਾ ਔਰੋਂ ਕੋ ਭੀ ਹਰੀ ਰਸ ਪੀਆਇਆ ਹੈ॥
Prof. Sahib Singhਮੇਰਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਗਿਆ ਹੈ, ਮੈਨੂੰ (ਗੁਰੂ ਨੇ) ਪਰਮਾਤਮਾ ਦਾ ਨਾਮ-ਰਸ ਪਿਲਾ ਦਿੱਤਾ ਹੈ।

ਪਦ ਅਰਥ ਰੰਗਿ = ਰੰਗ ਵਿਚ। ਰਾਤਾ = ਰੰਗਿਆ ਹੋਇਆ।

SikhNet (Spanish)Mi mente está imbuida en el Amor del Señor, y bebe hasta saciarse.

ਹਰਿ ਹਰਿ ਨਾਮੁ, ਮੁਖਿ ਹਰਿ ਹਰਿ ਬੋਲੀ; ਮਨੁ ਹਰਿ ਰਸਿ ਟੁਲਿ ਟੁਲਿ ਪਉਦਾ ਜੀਉ ॥੧॥

har har naam, mukh har har bolee; man har ras ttul ttul paudaa jeeo |1|

Sant Singh KhalsaWith my mouth, I chant the Name of the Lord, Har, Har; my mind is filled to overflowing with the Sublime Essence of the Lord. ||1||
Manmohan SinghWith my mouth I utter Lord God and Lord God's Name, and my mind is overflowing with God's ambrosia.
Manmohan Singh (Punjabi)ਆਪਣੇ ਮੂੰਹ ਨਾਮ ਮੈਂ ਪ੍ਰਭੂ ਤੇ ਪ੍ਰਮੇਸ਼ਰ ਦੇ ਨਾਮ ਦਾ ਉਚਾਰਣ ਕਰਦਾ ਹਾਂ ਅਤੇ ਮੇਰਾ ਚਿੱਤ ਵਾਹਿਗੁਰੂ ਦੇ ਅੰਮ੍ਰਿਤ ਨਾਲ ਪਰੀ-ਪੂਰਨ ਹੋ ਰਿਹਾ ਹੈ।
Fareedkot Teekaਹਰਿ ਪੁਰਸੋਂ ਕੇ ਪਾਪ (ਹਰਿ) ਦੂਰ ਕਰਨੇ ਵਾਲਾ ਜੋ ਹਰੀ ਤਿਸ ਕਾ ਹਰਿ ਜਸ ਮੁਖ ਸੇ ਬੋਲਤਾ ਹੂੰ, ਪੁਨਾ ਮਨੁ ਹਰਿ ਰਸ ਕੋ (ਟੁਲਿ ਟੁਲਿ) ਉਲਟ ਉਲਟ ਕਰ ਕੇ (ਪਉਦਾ) ਪੜਦਾ ਹੈ॥੧॥
Prof. Sahib Singh(ਹੁਣ) ਮੈਂ ਸਦਾ ਪਰਮਾਤਮਾ ਦਾ ਨਾਮ ਮੂੰਹ ਨਾਲ ਉਚਾਰਦਾ ਰਹਿੰਦਾ ਹਾਂ, ਪਰਮਾਤਮਾ ਦੇ ਨਾਮ-ਰਸ ਵਿਚ ਮੇਰਾ ਮਨ ਉਛਲ ਉਛਲ ਪੈਂਦਾ ਹੈ ॥੧॥

ਪਦ ਅਰਥ ਮੁਖਿ = ਮੂੰਹ ਨਾਲ। ਬੋਲੀ = ਬੋਲੀਂ, ਮੈਂ ਬੋਲਦਾ ਹਾਂ। ਹਰਿ ਰਸਿ = ਹਰੀ = ਨਾਮ ਦੇ ਰਸ ਵਿਚ। ਟੁਲਿ ਟੁਲਿ = ਡੁਲ੍ਹ ਡੁਲ੍ਹ, ਉਛਲ ਉਛਲ। ਪਉਦਾ = ਪੈਂਦਾ ॥੧॥

SikhNet (Spanish)Mi lengua pronuncia el Nombre del Señor, y mi mente está repleta de Alegría. (1)

ਆਵਹੁ ਸੰਤ; ਮੈ ਗਲਿ ਮੇਲਾਈਐ ॥

aavahu sant; mai gal melaaeeai |

Sant Singh KhalsaCome, O Saints, and lead me to my Lord's Embrace.
Manmohan SinghCome, O Saints! and hug me to my Lord's bosom.
Manmohan Singh (Punjabi)ਹੇ ਸਾਧੂਓ! ਆਓ ਤੇ ਮੈਨੂੰ ਆਪਣੇ ਸੁਆਮੀ ਦੇ ਗਲ ਨਾਲ ਮਿਲਾਓ।
Fareedkot Teekaਹੇ ਸੰਤ ਜਨੋਂ! ਤੁਮ ਅਇ ਕਰ ਮੇਰੇ ਕੋ ਗਲੇ ਸੇ ਮਿਲਾਇ ਲੀਜੀਏ॥
Prof. Sahib Singhਹੇ ਸੰਤ ਜਨੋ! ਆਵੋ, ਮੈਨੂੰ ਆਪਣੇ ਗਲ ਨਾਲ ਲਾ ਲਵੋ,

ਪਦ ਅਰਥ ਗਲਿ = ਗਲ ਨਾਲ। ਮੈ = ਮੈਨੂੰ।

SikhNet (Spanish)Vengan, oh Santos, llévenme a los brazos de mi Señor;

ਮੇਰੇ ਪ੍ਰੀਤਮ ਕੀ; ਮੈ ਕਥਾ ਸੁਣਾਈਐ ॥

mere preetam kee; mai kathaa sunaaeeai |

Sant Singh KhalsaRecite to me the Sermon of my Beloved.
Manmohan SinghRecite to me the discourse of my Beloved.
Manmohan Singh (Punjabi)ਮੇਰੇ ਪਿਆਰੇ ਦੀ ਮੈਨੂੰ ਧਰਮ-ਵਾਰਤਾ ਸੁਣਾਓ।
Fareedkot Teekaਮੇਰਾ ਜੋ ਪ੍ਰੀਤਮੁ ਪਰਮੇਸ੍ਵਰ ਹੈ ਤਿਸ ਕੀ ਮੇਰੇ ਕੋ ਕਥਾ ਸ੍ਰਵਣ ਕਰਾਈਏ, ਭਾਵ ਏਹਿ ਕਿ ਐਸੀ ਪ੍ਰੀਤੀ ਉਤਪਤਿ ਭਈ ਕਿ ਸਰਬ ਦਾ ਕਾਲ ਬ੍ਰਿਤੀ ਪ੍ਰੇਮ ਕੇ ਬੀਚ ਲਗੀ ਰਹੈ॥
Prof. Sahib Singhਤੇ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਵੋ।
SikhNet (Spanish)digan algunas palabras acerca de Él.

ਹਰਿ ਕੇ ਸੰਤ ਮਿਲਹੁ. ਮਨੁ ਦੇਵਾ; ਜੋ. ਗੁਰਬਾਣੀ ਮੁਖਿ ਚਉਦਾ ਜੀਉ ॥੨॥

har ke sant milahu. man devaa; jo. gurabaanee mukh chaudaa jeeo |2|

Sant Singh KhalsaI dedicate my mind to those Saints of the Lord, who chant the Word of the Guru's Bani with their mouths. ||2||
Manmohan SinghIf I meet such saints of God, who with their mouth recite Gurbani, I would offer my Soul unto them Through,
Manmohan Singh (Punjabi)ਜੇਕਰ ਮੈਂ ਰੱਬ ਦੇ ਐਸੇ ਸਾਧੂਆਂ ਨੂੰ ਮਿਲ ਪਵਾਂ ਜਿਹੜੇ ਆਪਣੇ ਮੂੰਹ ਨਾਲ ਗੁਰਬਾਣੀ ਦਾ ਉਚਾਰਣ ਕਰਦੇ ਹਨ, ਮੈਂ ਉਨ੍ਹਾਂ ਨੂੰ ਆਪਣੀ ਆਤਮਾ ਅਰਪਣ ਕਰ ਦੇਵਾਂਗਾ।
Fareedkot Teekaਹੇ ਹਰੀ ਕੇ ਸੰਤ ਜਨੋਂ! ਮੇਰੇ ਕੋ ਮਿਲੋ ਜੋ ਕਈ ਮਹਾਤਮਾਂ ਜਨੁ ਮੁਖ ਕਰ ਕੇ ਹਰਿ ਕੀ ਬਾਣੀ (ਚਉਦਾ) ਉਚਾਰਣ ਕਰਦਾ ਹੈ, ਮੈਂ ਤਿਸ ਕੇ ਆਗੇ ਅਪਨਾ ਤਨੁ ਮਨੁ ਅਰਪਨ ਕਰੋਂ॥੨॥
Prof. Sahib Singhਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਮਿਲੋ। ਜੇਹੜਾ ਕੋਈ ਸਤਿਗੁਰੂ ਦੀ ਬਾਣੀ ਮੂੰਹ ਨਾਲ ਉਚਾਰਦਾ ਹੈ (ਤੇ ਮੈਨੂੰ ਸੁਣਾਂਦਾ ਹੈਂ) ਮੈਂ ਆਪਣਾ ਮਨ ਉਸ ਦੇ ਹਵਾਲੇ ਕਰਦਾ ਹਾਂ ॥੨॥

ਪਦ ਅਰਥ ਦੇਵਾ = ਦੇਵਾਂ, ਮੈਂ ਦੇ ਦਿਆਂ। ਚਉਦਾ = ਬੋਲਦਾ ॥੨॥

SikhNet (Spanish)Ofrezco mi mente a quien me enseñe la Palabra del Guru.(2)

ਵਡਭਾਗੀ; ਹਰਿ ਸੰਤੁ ਮਿਲਾਇਆ ॥

vaddabhaagee; har sant milaaeaa |

Sant Singh KhalsaBy great good fortune, the Lord has led me to meet His Saint.
Manmohan SinghGod has introduced me to His saint.
Manmohan Singh (Punjabi)ਪੂਰਨ ਚੰਗੇ ਨਸੀਬਾਂ ਰਾਹੀਂ, ਵਾਹਿਗੁਰੂ ਨੇ ਮੈਨੂੰ ਆਪਣੇ ਸਾਧੂ ਨਾਲ ਮਿਲਾ ਦਿੱਤਾ ਹੈ।
Fareedkot Teekaਹੇ ਭਾਈ ਸੰਤ ਜਨੋਂ! ਵੱਡੇ ਪੁੰਨੋਂ ਵਾਲੇ ਕੋ ਹਰੀ ਨੇ ਸੰਤ ਰੂਪ ਗੁਰੂ ਕਾ ਮੇਲੁ ਕਰਾਇਆ ਹੈ॥
Prof. Sahib Singhਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ,

ਪਦ ਅਰਥ ਸੰਤੁ = ਗੁਰੂ।

SikhNet (Spanish)Por suerte encontré a los Santos del Señor;

ਗੁਰਿ ਪੂਰੈ; ਹਰਿ ਰਸੁ ਮੁਖਿ ਪਾਇਆ ॥

gur poorai; har ras mukh paaeaa |

Sant Singh KhalsaThe Perfect Guru has placed the Sublime Essence of the Lord into my mouth.
Manmohan SinghThe Perfect Guru has poured into my mouth God's Nectar.
Manmohan Singh (Punjabi)ਪੂਰਨ-ਗੁਰਾਂ ਨੇ ਮੇਰੇ ਮੂੰਹ ਵਿੱਚ ਵਾਹਿਗੁਰੂ ਦਾ ਅੰਮ੍ਰਿਤ ਪਾ ਦਿੱਤਾ ਹੈ।
Fareedkot Teekaਔਰ ਪੂਰਨ ਗੁਰੋਂ ਨੇ ਹਰਿ ਨਾਮੁ ਮੁਖ ਮੇਂ ਪਾਇਆ ਹੈ, ਭਾਵ ਏਹਿ ਕਿ ਨਾਮ ਕਾ ਉਪਦੇਸੁ ਕੀਆ ਹੈ॥
Prof. Sahib Singhਤੇ (ਉਸ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿਚ ਪਾ ਦਿੱਤਾ ਹੈ।

ਪਦ ਅਰਥ ਗੁਰਿ ਪੂਰੈ = ਪੂਰੇ ਗੁਰੂ ਨੇ।

SikhNet (Spanish)y el Perfecto Guru puso en mis labios la Esencia del Señor,

ਭਾਗਹੀਨ. ਸਤਿਗੁਰੁ ਨਹੀ ਪਾਇਆ; ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥੩॥

bhaagaheen. satigur nahee paaeaa; manamukh garabh joonee nit paudaa jeeo |3|

Sant Singh KhalsaThe unfortunate ones do not find the True Guru; the self-willed manmukhs continually endure reincarnation through the womb. ||3||
Manmohan SinghThe unfortunate one obtain not the True Guru. The perverse person ever enters the womb existences.
Manmohan Singh (Punjabi)ਨਿਕਰਮਣ ਬੰਦਾ ਸੱਚੇ ਗੁਰਾਂ ਨੂੰ ਪ੍ਰਾਪਤ ਨਹੀਂ ਹੁੰਦਾ। ਪ੍ਰਤੀਕੂਲ ਪੁਰਸ਼ ਹਮੇਸ਼ਾਂ ਰਹਿਮ ਦੀਆਂ ਜੂਨੀਆਂ ਅੰਦਰ ਪ੍ਰਵੇਸ਼ ਕਰਦਾ ਹੈ।
Fareedkot Teekaਜੋ ਭਾਗ ਹੀਨ ਪੁਰਸ਼ ਹੈਂ ਤਿਨ ਕੋ ਸਤਿਗੁਰੂ ਪ੍ਰਾਪਤਿ ਨਹੀਂ ਭਯਾ ਹੈ। ਇਸ ਸੇ ਮਨਮੁਖ ਪੁਰਸ ਨਿਤ ਹੀ ਗਰਭ ਜੂਨੀ ਮੇਂ ਪੜਤਾ ਹੈ, ਭਾਵ ਏਹ ਕਿ ਜਨਮਤਾ ਔਰ ਮਰਤਾ ਹੈ ॥੩॥
Prof. Sahib Singhਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥

ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ। ਨਿਤਿ = ਸਦਾ ॥੩॥

SikhNet (Spanish)los desafortunados no Lo encontraron, y guiados por su propia inclinación, inexorablemente fueron confinados una y otra vez en algún vientre. (3)

ਆਪਿ ਦਇਆਲਿ; ਦਇਆ ਪ੍ਰਭਿ ਧਾਰੀ ॥

aap deaal; deaa prabh dhaaree |

Sant Singh KhalsaGod, the Merciful, has Himself bestowed His Mercy.
Manmohan SinghThe Merciful Lord has Himself been moved with pity,
Manmohan Singh (Punjabi)ਮਿਹਰਬਾਨ ਸੁਆਮੀ ਨੇ ਆਪ ਹੀ ਰਹਿਮਤ ਕੀਤੀ ਹੈ,
Fareedkot Teekaਜਿਸ ਪੁਰਸ ਪਰ ਦਯਾਲੂ ਪੁਰਖ ਪ੍ਰਭੂ ਨੇ ਆਪ ਦਇਆ ਧਾਰਨ ਕਰੀ ਹੈ॥
Prof. Sahib Singhਦਇਆ ਦੇ ਘਰ ਪ੍ਰਭੂ ਨੇ ਜਿਸ ਮਨੁੱਖ ਉੱਤੇ ਮਿਹਰ ਕੀਤੀ,

ਪਦ ਅਰਥ ਦਇਆਲਿ = ਦਇਆਲ ਨੇ। ਪ੍ਰਭਿ = ਪ੍ਰਭੂ ਨੇ। ਦਇਆਲ ਪ੍ਰਭਿ = ਦਇਆਲ ਪ੍ਰਭੂ ਨੇ।

SikhNet (Spanish)Él, el Señor, es Misericordioso y Benévolo,

ਮਲੁ ਹਉਮੈ ਬਿਖਿਆ; ਸਭ ਨਿਵਾਰੀ ॥

mal haumai bikhiaa; sabh nivaaree |

Sant Singh KhalsaHe has totally removed the poisonous pollution of egotism.
Manmohan Singhand He has removed all the poisonous filth of ego.
Manmohan Singh (Punjabi)ਅਤੇ ਉਸ ਨੇ ਹੰਕਾਰ ਦੀ ਸਾਰੀ ਜ਼ਹਿਰੀਲੀ ਮਲੀਨਤਾ ਲਾਹ ਸੁੱਟੀ ਹੈ।
Fareedkot Teekaਤਿਸ ਪੁਰਸ ਨੇ ਹੰਤਾ ਮਮਤਾ ਰੂਪ ਸੰਪੂਰਨ ਮੈਲ ਨਿਵਾਰਣ ਕਰੀ ਹੈ॥
Prof. Sahib Singhਉਸ ਨੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਮਾਇਆ ਦੀ ਮੈਲ ਸਾਰੀ ਹੀ ਦੂਰੀ ਕਰ ਲਈ।

ਪਦ ਅਰਥ ਬਿਖਿਆ = ਮਾਇਆ। ਨਿਵਾਰੀ = ਦੂਰ ਕਰ ਦਿੱਤੀ।

SikhNet (Spanish)Él ha lavado la mugre del ego en mi interior.

ਨਾਨਕ. ਹਟ ਪਟਣ ਵਿਚਿ ਕਾਂਇਆ; ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥੪॥੫॥

naanak. hatt pattan vich kaaneaa; har lainde guramukh saudaa jeeo |4|5|

Sant Singh KhalsaO Nanak, in the shops of the city of the human body, the Gurmukhs buy the merchandise of the Lord's Name. ||4||5||
Manmohan Singh'Nanak, the Guruwards buy the Goods of God's Name from the stalls of the city of human body.
Manmohan Singh (Punjabi)ਨਾਨਕ, ਗੁਰੂ-ਅਨੁਸਾਰੀ ਮਨੁੱਖੀ ਦੇਹਿ ਦੇ ਸ਼ਹਿਰ ਦੀਆਂ ਦੁਕਾਨਾਂ ਵਿਚੋਂ ਰੱਬ ਦੇ ਨਾਮ ਦਾ ਸੌਦਾ ਸੂਤ ਖਰੀਦਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸੰਤ ਜਨੋਂ! ਦੇਹ ਰੂਪੀ (ਪਟਣ) ਨਗਰ ਇੰਦ੍ਰਯ ਰੂਪੀ ਹਾਟ ਹੈਂ, ਤਿਸ ਮੇਂ ਗੁਰਮੁਖ ਪੁਰਸ ਰੂਪੀ ਬ੍ਯੋਪਾਰੀ ਨਾਮ ਕਾ ਸੌਦਾ ਲੇਤੇ ਹੈਂ, ਭਾਵ ਏਹ ਕਿ ਸਰਬ ਇੰਦ੍ਰੀਓਂ ਕਰ ਕੇ ਭਗਤੀ ਕਰਤੇ ਹੈਂ॥੪॥੫॥
Prof. Sahib Singhਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ (ਆਪਣੇ) ਸਰੀਰ-ਹੱਟ ਵਿਚ ਹੀ ਸਰੀਰ-ਸ਼ਹਰ ਵਿਚ ਹੀ (ਟਿਕ ਕੇ) ਪਰਮਾਤਮਾ ਦੇ ਨਾਮ ਦਾ ਸੌਦਾ ਖ਼ਰੀਦਦੇ ਹਨ ॥੪॥੫॥

ਪਦ ਅਰਥ ਪਟਣ = ਸ਼ਹਰ। ਕਾਂਇਆ = ਸਰੀਰ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ॥੪॥

SikhNet (Spanish)Oh dice Nanak, dentro del cuerpo están los puestos en donde los fieles a Dios compran los artículos de valor para el Alma. (4-3)

Open this shabad →

Shabad Guru Ramdas Ji Raag Maajh continues on Ang 96

ਮਾਝ ਮਹਲਾ ੪ ॥

maajh mahalaa 4 |

Sant Singh KhalsaMaajh, Fourth Mehl:
Manmohan SinghMajh, fourth Guru.
Manmohan Singh (Punjabi)ਮਾਝ, ਚਉਥੀ ਪਾਤiਾਹੀ।
SikhNet (Spanish)Mall, Mejl Guru Ram Das, Cuarto Canal Divino.

ਹਉ. ਗੁਣ ਗੋਵਿੰਦ; ਹਰਿ ਨਾਮੁ ਧਿਆਈ ॥

hau. gun govind; har naam dhiaaee |

Sant Singh KhalsaI meditate on the Glorious Praises of the Lord of the Universe, and the Name of the Lord.
Manmohan SinghI meditate on the excellences and the Name of God, the world Master.
Manmohan Singh (Punjabi)ਮੈਂ ਹਰੀ, ਸ੍ਰਿਸ਼ਟੀ ਦੇ ਮਾਲਕ, ਦੀਆਂ ਉਤਕ੍ਰਿਸ਼ਟਤਾਈਆਂ ਤੇ ਨਾਮ ਦਾ ਅਰਾਧਨ ਕਰਦਾ ਹਾਂ।
Fareedkot Teekaਮੈਂ ਗੋਬਿੰਦ ਹਰੀ ਕੇ ਗੁਣ ਤਥਾ ਨਾਮ ਕੋ (ਧਿਆਈ) ਸਿਮਰਨ ਕਰੂੰ, ਭਾਵ ਏਹ ਕਿ ਨਾਮ ਜਪੂੰ॥
Prof. Sahib Singh(ਮੇਰੀ ਅਰਦਾਸਿ ਹੈ ਕਿ) ਮੈਂ ਗੋਬਿੰਦ ਦੇ ਗੁਣ ਗਾਵਾਂ, ਮੈਂ ਹਰੀ ਦਾ ਨਾਮ ਸਿਮਰਾਂ,

ਪਦ ਅਰਥ ਹਉ = ਮੈਂ।

SikhNet (Spanish)Pronuncio las Alabanzas del Señor y recito Su Nombre;

ਮਿਲਿ ਸੰਗਤਿ; ਮਨਿ ਨਾਮੁ ਵਸਾਈ ॥

mil sangat; man naam vasaaee |

Sant Singh KhalsaJoining the Sangat, the Holy Congregation, the Name comes to dwell in the mind.
Manmohan SinghJoining the guild of the saints I place God's Name within my mind.
Manmohan Singh (Punjabi)ਸਾਧ-ਸਮਾਗਮ ਨਾਲ ਜੁੜ ਕੇ ਮੈਂ ਆਪਣੇ ਚਿੱਤ ਅੰਦਰ ਵਾਹਿਗੁਰੂ ਦੇ ਨਾਮ ਨੂੰ ਟਿਕਾਉਂਦਾ ਹਾਂ।
Fareedkot Teekaਸਤਸੰਗਤਿ ਮੇਂ ਮਿਲ ਕਰ ਕੇ ਮੈਨੇ ਨਾਮ ਕੀ ਪ੍ਰੀਤੀ ਬਸਾਈ ਹੈ॥
Prof. Sahib Singhਤੇ ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਵਾਂ।

ਪਦ ਅਰਥ ਮਿਲਿ = ਮਿਲ ਕੇ। ਮਨਿ = ਮਨ ਵਿਚ। ਵਸਾਈ = ਵਸਾਈਂ, ਮੈਂ ਵਸਾਵਾਂ।

SikhNet (Spanish)me adhiero a la Saad Sangat, la Sociedad de los Santos y alimento mi Alma con el Nombre.

ਹਰਿ ਪ੍ਰਭ ਅਗਮ ਅਗੋਚਰ ਸੁਆਮੀ; ਮਿਲਿ ਸਤਿਗੁਰ ਹਰਿ ਰਸੁ ਕੀਚੈ ਜੀਉ ॥੧॥

har prabh agam agochar suaamee; mil satigur har ras keechai jeeo |1|

Sant Singh KhalsaThe Lord God is our Lord and Master, Inaccessible and Unfathomable. Meeting the True Guru, I enjoy the Sublime Essence of the Lord. ||1||
Manmohan SinghThe Lord God is the inaccessible and inapprehensible Master. By meeting True Guru, I enjoy Divine Bliss.6
Manmohan Singh (Punjabi)ਵਾਹਿਗੁਰੂ ਸੁਆਮੀ ਪਹੁੰਚ ਤੋਂ ਪਰ੍ਹੇ ਅਤੇ ਅਗਾਧ ਮਾਲਕ ਹੈ। ਸੱਚੇ ਗੁਰਾਂ ਨੂੰ ਭੇਟਣ ਦੁਆਰਾ ਮੈਂ ਈਸ਼ਵਰੀ ਅਨੰਦ ਨੂੰ ਮਾਣਦਾ ਹਾਂ।
Fareedkot Teekaਹੇ ਭਾਈ ਜਨੋਂ! ਹਰਿ ਪ੍ਰਭੂ ਜੋ (ਅਗਮੁ ਅਗੋਚਰ) ਮਨ ਬਾਣੀ ਕਾ ਅਵਿਸੇ ਰੂਪ ਸ੍ਵਾਮੀ ਹੈ, ਸੋ ਸਤਿਗੁਰੋਂ ਕੇ ਸਾਥ ਮਿਲ ਕਰ ਤਿਸ ਹਰੀ ਸਾਥ ਪ੍ਰੇਮ ਧਾਰਨ ਕਰੀਏ॥
Prof. Sahib Singhਹੇ ਹਰੀ! ਹੇ ਪ੍ਰਭੂ! ਹੇ ਅਪਹੁੰਚ (ਪ੍ਰਭੂ)! ਹੇ ਅਗੋਚਰ (ਪ੍ਰਭੂ)! ਹੇ ਸੁਆਮੀ! (ਜੇ ਤੇਰੀ ਮਿਹਰ ਹੋਵੇ ਤਾਂ) ਸਤਿਗੁਰੂ ਨੂੰ ਮਿਲ ਕੇ ਤੇਰੇ ਨਾਮ ਦਾ ਆਨੰਦ ਮਾਣਿਆ ਜਾ ਸਕਦਾ ਹੈ ॥੧॥

ਪਦ ਅਰਥ ਪ੍ਰਭ = ਹੇ ਪ੍ਰਭੂ! ਅਗਮ = ਹੇ ਅਪਹੁੰਚ ਪ੍ਰਭੂ! ਅਗੋਚਰ = ਉਹ ਪ੍ਰਭੂ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਕੀਚੈ = ਕੀਤਾ ਜਾ ਸਕੇ ॥੧॥

SikhNet (Spanish)Mi Señor es Insondable e Imperceptible; canta tú, oh amigo, Su Alabanza encontrando al Verdadero Guru. (1)

Open this shabad (13 lines, Angs 95-96) →

Ang 95 of 1430