ਗੂਜਰੀ ਮਹਲਾ ੫ ॥
goojaree mahalaa 5 |
Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.
ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ; ਪਿਤਰੀ ਹੋਇ ਉਧਾਰੋ ॥
jis simarat sabh kilavikh naaseh; pitaree hoe udhaaro |
Sant Singh KhalsaRemembering Him, all sins are erased, and ones generations are saved.
Manmohan SinghBy remembering whom all the sins are obtained and the ancestors are saved.
Manmohan Singh (Punjabi)ਜਿਸ ਦਾ ਚਿੰਤਨ ਕਰਨ ਦੁਆਰਾ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਵੱਡੇ ਵਡੇਰਿਆਂ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਜਿਸ ਹਰਿ ਸਿਮਰਨ ਸੇ ਸਭ ਪਾਪੋਂ ਕਾ ਨਾਸ ਹੋਤਾ ਹੈ ਔਰ ਪਿਤਰੋਂ ਕਾ ਉਧਾਰ ਹੋਤਾ ਹੈ॥
Prof. Sahib Singhਹੇ ਪੁੱਤਰ! ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, (ਸਿਮਰਨ ਵਾਲੇ ਦੇ) ਪਿਤਰਾਂ ਦਾ ਭੀ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ,ਪਦ ਅਰਥ ਸਭਿ = ਸਾਰੇ। ਕਿਲਵਿਖ = ਪਾਪ। ਨਾਸਹਿ = ਨਾਸ ਹੋ ਜਾਂਦੇ ਹਨ {नश्यन्ति}। ਉਧਾਰੋ = ਉਧਾਰ, ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ।
SikhNet (Spanish)Contemplándolo somos lavados de todas las faltas y aún nuestros ancestros son redimidos,
ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ; ਜਾ ਕਾ. ਅੰਤੁ ਨ ਪਾਰੋ ॥੧॥
so har har tuma sad hee jaapahu; jaa kaa. ant na paaro |1|
Sant Singh KhalsaSo meditate continually on the Lord, Har, Har; He has no end or limitation. ||1||
Manmohan SinghEver meditate thou on that Lord God, who has end or limit.
Manmohan Singh (Punjabi)ਤੂੰ ਸਦੀਵ ਹੀ ਉਸ ਸੁਆਮੀ ਵਾਹਿਗੁਰੂ ਦਾ ਆਰਾਧਨ ਕਰ, ਜਿਸ ਦਾ ਕੋਈ ਅਖੀਰ ਜਾਂ ਹੱਦ-ਬੰਨਾ ਨਹੀਂ।
Fareedkot Teekaਜਿਸ ਕੇ ਅੰਤ ਕਾ ਪਾਰਾਵਾਰ ਨਹੀਂ ਹੈ, ਹੇ ਪੁਤ੍ਰ! ਐਸਾ ਹਰਿ ਨਾਮ ਤੁਮ ਮਨ ਬਾਣੀ ਕਰ ਸਰਬ ਕਾਲ ਜਪਤੇ ਰਹੋ॥੧॥
Prof. Sahib Singhਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਸਦਾ ਹੀ ਉਸ ਦਾ ਨਾਮ ਜਪਦਾ ਰਹੁ ॥੧॥ਪਦ ਅਰਥ ਸਦ = ਸਦਾ। ਪਾਰੋ = ਪਾਰਲਾ ਬੰਨਾ ॥੧॥
SikhNet (Spanish)contempla a ese Señor Infinito para siempre. (1)
ਪੂਤਾ; ਮਾਤਾ ਕੀ, ਆਸੀਸ ॥
pootaa; maataa kee, aasees |
Sant Singh KhalsaO son, this is your mother's hope and prayer,
Manmohan SinghO Son, this is thy mother's blessing.
Manmohan Singh (Punjabi)ਹੇ ਪੁੱਤ੍ਰ ਇਹ ਤੇਰੀ ਅੰਮੜੀ ਦੀ ਅਸ਼ੀਰਵਾਦ ਹੈ।
Prof. Sahib Singhਹੇ ਪੁੱਤਰ! (ਤੈਨੂੰ) ਮਾਂ ਦੀ ਇਹ ਅਸੀਸ ਹੈ-ਪਦ ਅਰਥ ਪੂਤਾ = ਹੇ ਪੁੱਤਰ!
SikhNet (Spanish)Oh hijo, tu madre te bendice para que no te olvides de tu Señor
ਨਿਮਖ. ਨ ਬਿਸਰਉ. ਤੁਮੑ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ॥੧॥ ਰਹਾਉ ॥
nimakh. na bisrau. tuma kau har har; sadaa bhajahu jagadees |1| rahaau |
Sant Singh Khalsathat you may never forget the Lord, Har, Har, even for an instant. May you ever vibrate upon the Lord of the Universe. ||1||Pause||
Manmohan SinghMay thou forget not Lord God, even for a moment, and ever remember the Lord of Universe. Pause.
Manmohan Singh (Punjabi)ਇਕ ਮੁਹਤ ਲਈ ਭੀ ਤੈਨੂੰ ਵਾਹਿਗੁਰੂ ਸੁਆਮੀ ਨਾਂ ਭੁੱਲੇ ਅਤੇ ਤੂੰ ਹਮੇਸ਼ਾਂ ਹੀ ਸ੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਦਾ ਰਹੇ। ਠਹਿਰਾਉ।
Fareedkot Teekaਹੇ ਪੁਤ੍ਰ! ਤੈਨੂੰ ਮੈਂ ਮਾਤਾ ਕੀ ਇਹੀ ਅਸੀਸ ਹੈ ਕਿ ਨਿਮਖ ਮਾਤ੍ਰ ਭੀ ਹਰਿ ਨਾਮ ਤੇਰੇ ਕੋ ਬਿਸਮਰਣ ਨ ਹੋਇ, ਸਰਬ ਕਾਲ ਜਗਦੀਸ ਕਾ ਭਜਨ ਕਰਤਾ ਰਹੁ॥੧॥ ਰਹਾਉ ॥
Prof. Sahib Singhਤੈਨੂੰ ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲੇ, ਤੂੰ ਸਦਾ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜਪਦਾ ਰਹੁ ॥੧॥ ਰਹਾਉ ॥ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ। ਬਿਸਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ। ਇਸ ਨੂੰ 'ਬਿਸਰਉਂ ਨਹੀਂ ਪੜ੍ਹਨਾ}। ਨ ਬਿਸਰਉ = ਕਿਤੇ ਵਿਸਰ ਨਾਹ ਜਾਏ। ਜਗਦੀਸ = ਜਗਤ ਦਾ ਮਾਲਕ ॥੧॥ ਰਹਾਉ ॥
SikhNet (Spanish)ni siquiera por un momento y Lo contemples siempre. (1‑Pausa)
ਸਤਿਗੁਰੁ ਤੁਮੑ ਕਉ ਹੋਇ ਦਇਆਲਾ; ਸੰਤਸੰਗਿ ਤੇਰੀ ਪ੍ਰੀਤਿ ॥
satigur tuma kau hoe deaalaa; santasang teree preet |
Sant Singh KhalsaMay the True Guru be kind to you, and may you love the Society of the Saints.
Manmohan SinghMay the True Guru, be king unto thee and may thou imbibe love for the society of saints.
Manmohan Singh (Punjabi)ਸੱਚੇ ਗੁਰਾਂ ਜੀ ਤੇਰੇ ਤੇ ਮਿਹਰਬਾਨ ਹੋਣ ਅਤੇ ਸਾਧ ਸੰਗਤ ਨਾਲ ਤੇਰਾ ਪਿਆਰ ਪੈ ਜਾਵੇ।
Fareedkot Teekaਸ੍ਰੀ ਸਤਿਗੁਰ ਰਾਮਦਾਸ ਜੀ ਕ੍ਰਿਪਾਲ ਹੋ ਕਰ ਤੁਮ ਪਰ ਪ੍ਰਸੰਨ ਰਹੈਂ ਔਰ ਸਾਧ ਸੰਗਤ ਮੇਂ ਤੁਮਾਰੀ ਪ੍ਰੀਤੀ ਬਨੀ ਰਹੇ॥
Prof. Sahib Singhਹੇ ਪੁੱਤਰ! ਸਤਿਗੁਰੂ ਤੇਰੇ ਉਤੇ ਦਇਆਵਾਨ ਰਹੇ, ਗੁਰੂ ਨਾਲ ਤੇਰਾ ਪਿਆਰ ਬਣਿਆ ਰਹੇ,ਪਦ ਅਰਥ ਸੰਗਿ = ਨਾਲ।
SikhNet (Spanish)Que el Verdadero Guru sea Compasivo contigo y tu amor sea para los Santos.
ਕਾਪੜੁ ਪਤਿ ਪਰਮੇਸਰੁ ਰਾਖੀ; ਭੋਜਨੁ ਕੀਰਤਨੁ ਨੀਤਿ ॥੨॥
kaaparr pat paramesar raakhee; bhojan keeratan neet |2|
Sant Singh KhalsaMay the preservation of your honor by the Transcendent Lord be your clothes, and may the singing of His Praises be your food. ||2||
Manmohan SinghMay the preservation of thy honour by the Lord be thy raiment and singing of His praises thy daily food.
Manmohan Singh (Punjabi)ਪ੍ਰਭੂ ਦਾ ਤੇਰੀ ਇੱਜ਼ਤ ਆਬਰੂ ਨੂੰ ਬਚਾਉਣਾ ਤੇਰੀ ਪੁਸ਼ਾਕ ਹੋਵੇ ਅਤੇ ਉਸ ਦਾ ਜੱਸ ਗਾਇਨ ਕਰਨਾ ਤੇਰੀ ਹਰ ਰੋਜ਼ ਦੀ ਖੁਰਾਕ।
Fareedkot Teekaਪਰਮੇਸਰ ਤੁਮਾਰਾ ਪ੍ਰਤਿਸਟਾ ਰੂਪੀ ਬਸਤ੍ਰ ਬਨਾਈ ਰਖੈ, ਨਿਤ ਹੀ ਹਰਿ ਨਾਮ ਕੀਰਤਨ ਕਾ ਭੋਜਨ ਕਰਤੇ ਰਹੋ॥੨॥
Prof. Sahib Singh(ਜਿਵੇਂ) ਕੱਪੜਾ (ਮਨੁੱਖ ਦਾ ਪਰਦਾ ਢੱਕਦਾ ਹੈ, ਤਿਵੇਂ) ਪਰਮਾਤਮਾ ਤੇਰੀ ਇੱਜ਼ਤ ਰੱਖੇ, ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੇਰੇ ਆਤਮਾ ਦੀ ਖ਼ੁਰਾਕ ਬਣੀ ਰਹੇ ॥੨॥ਪਦ ਅਰਥ ਕਾਪੜੁ = ਕੱਪੜਾ। ਪਤਿ = ਇੱਜ਼ਤ। ਨੀਤਿ = ਸਦਾ, ਨਿੱਤ ॥੨॥
SikhNet (Spanish)Que seas investido por Dios con Honor y tu alimento sea la Alabanza constante del Señor. (2)
ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ; ਹਰਿ ਸਿਮਰਤ ਅਨਦ ਅਨੰਤਾ ॥
amrit peevahu sadaa chir jeevahu; har simarat anad anantaa |
Sant Singh KhalsaSo drink in forever the Ambrosial Nectar; may you live long, and may the meditative remembrance of the Lord give you infinite delight.
Manmohan SinghEver quaff the Nectar of God's Name. May thou live long and may the meditation of God afford thee endless delight.
Manmohan Singh (Punjabi)ਸਦੀਵ ਹੀ ਰੱਬ ਦੇ ਨਾਮ ਦਾ ਸੁਧਾਰਸ ਪਾਨ ਕਰਦਾ ਰਹੁ, ਰੱਬ ਕਰੇ ਤੂੰ ਦੇਰ ਤਾਂਈਂ ਜਿਉਂਦਾ ਰਹੇ ਅਤੇ ਵਾਹਿਗੁਰੂ ਦਾ ਸਿਮਰਨ ਤੈਨੂੰ ਬੇਅੰਤ ਖੁਸ਼ੀ ਪ੍ਰਦਾਨ ਕਰੇ।
Fareedkot Teekaਨਾਮ ਅੰਮ੍ਰਿਤ ਕੋ ਪਾਨ ਕਰਤੇ ਰਹੋ ਔ ਨਿਤ ਚਿੰਰਜੀਵੀ ਬਨੇ ਰਹੋ, ਹਰਿ ਅਨੰਤ ਕੋ ਸਿਮਰਤੇ ਰਹੋ, ਆਨੰਦ ਕੋ ਪ੍ਰਾਪਤ ਰਹੋ॥
Prof. Sahib Singhਹੇ ਪੁੱਤਰ! ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਦਾ ਪੀਂਦਾ ਰਹੁ, ਸਦਾ ਲਈ ਤੇਰਾ ਉੱਚਾ ਆਤਮਕ ਜੀਵਨ ਬਣਿਆ ਰਹੇ। ਹੇ ਪੁੱਤਰ! ਪਰਮਾਤਮਾ ਦਾ ਸਿਮਰਨ ਕੀਤਿਆਂ ਅਮੁੱਕ ਆਨੰਦ ਬਣਿਆ ਰਹਿੰਦਾ ਹੈ।ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਜੀਵਹੁ = ਉੱਚਾ ਜੀਵਨ ਪ੍ਰਾਪਤ ਕਰੀ ਰੱਖੋ। ਅਨੰਤਾ = ਬੇਅੰਤ।
SikhNet (Spanish)Que bebas el Néctar del Señor y vivas para siempre. Que Contemplándolo te conserves en un inmenso Éxtasis;
ਰੰਗ ਤਮਾਸਾ ਪੂਰਨ ਆਸਾ; ਕਬਹਿ. ਨ ਬਿਆਪੈ ਚਿੰਤਾ ॥੩॥
rang tamaasaa pooran aasaa; kabeh. na biaapai chintaa |3|
Sant Singh KhalsaMay joy and pleasure be yours; may your hopes be fulfilled, and may you never be troubled by worries. ||3||
Manmohan SinghMay joy and playful pleasure by thine; may thine hopes be realised and may thou never be worn be care.
Manmohan Singh (Punjabi)ਤੈਨੂੰ ਖੁਸ਼ੀ ਤੇ ਖੁਸ਼ੀ ਭਰੀਆਂ ਖੇਡਾਂ ਪਰਾਪਤ ਹੋਣ, ਤੇਰੀਆਂ ਉਮੈਦਾਂ ਬਰ ਆਉਣ ਅਤੇ ਤੈਨੂੰ ਕਦਾਚਿਤ ਫਿਕਰ ਨਾਂ ਹੋਵੇ।
Fareedkot Teekaਸਰਬ ਪ੍ਰਕਾਰ ਕੇ ਰੰਗੋਂ ਕਾ ਤਮਾਸ਼ਾ ਤੁਮ ਇਹੀ ਦੇਖੋ ਜੋ ਸਭ ਆਸਾ ਤੁਮਾਰੀ ਪੂਰਣ ਹੋ, ਪੁਨਾ ਚਿੰਤਾ ਤੁਮ ਕੋ ਕਭੀ ਭੀ ਨ ਬਿਆਪੈ॥੩॥
Prof. Sahib Singhਆਤਮਕ ਖ਼ੁਸ਼ੀਆਂ ਪ੍ਰਾਪਤ ਰਹਿੰਦੀਆਂ ਹਨ, ਸਭ ਆਸਾਂ ਪੂਰੀਆਂ ਹੋਈਆਂ ਰਹਿੰਦੀਆਂ ਹਨ, ਚਿੰਤਾ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ ॥੩॥ਪਦ ਅਰਥ ਨ ਬਿਆਪੈ = ਜ਼ੋਰ ਨਾਹ ਪਾ ਸਕੇ ॥੩॥
SikhNet (Spanish)ue siempre estés en Dicha, que tus deseos sean cumplidos y que todas tus preocupaciones no mermen tu vida. (3)
ਭਵਰੁ ਤੁਮੑਾਰਾ. ਇਹੁ ਮਨੁ ਹੋਵਉ; ਹਰਿ ਚਰਣਾ ਹੋਹੁ ਕਉਲਾ ॥
bhavar tumaaraa. ihu man hovau; har charanaa hohu kaulaa |
Sant Singh KhalsaLet this mind of yours be the bumble bee, and let the Lord's feet be the lotus flower.
Manmohan Singhlet this mind of thine become the humming black-bee and God's Feet be the lotus flower.
Manmohan Singh (Punjabi)ਤੇਰੇ ਇਹ ਮਨੂਆ ਭਉਰਾ ਹੋਵੇ ਅਤੇ ਵਾਹਿਗੁਰੂ ਦੇ ਪੈਰ ਕਮਲ ਫੁੱਲ ਹੋਣ।
Fareedkot Teekaਹਰਿ ਕੇ ਚਰਣ ਕਮਲ ਹੋਇ ਔਰ ਤਿਸ ਮੇਂ ਤੁਮਾਰਾ ਮਨ ਭ੍ਰਮਰ ਹੋਇ॥
Prof. Sahib Singhਹੇ ਪੁੱਤਰ! ਤੇਰਾ ਇਹ ਮਨ ਭੌਰਾ ਬਣਿਆ ਰਹੇ, ਪਰਮਾਤਮਾ ਦੇ ਚਰਨ (ਤੇਰੇ ਮਨ-ਭੌਰੇ ਵਾਸਤੇ) ਕੌਲ-ਫੁੱਲ ਬਣੇ ਰਹਿਣ।ਪਦ ਅਰਥ ਹੋਵਉ = {ਲਫ਼ਜ਼ 'ਬਿਸਰਉ' ਵਾਂਗ ਹੀ} ਹੋ ਜਾਏ। ਹੋਹੁ = {ਹੁਕਮੀ ਭਵਿੱਖਤ, ਅੱਨ ਪੁਰਖ, ਬਹੁ-ਵਚਨ} ਹੋ ਜਾਣ।
SikhNet (Spanish)Sé la abeja negra; abraza los Pies de Loto del Señor.
ਨਾਨਕ ਦਾਸੁ. ਉਨ ਸੰਗਿ ਲਪਟਾਇਓ; ਜਿਉ ਬੂੰਦਹਿ ਚਾਤ੍ਰਿਕੁ. ਮਉਲਾ ॥੪॥੩॥੪॥
naanak daas. un sang lapattaaeo; jiau boondeh chaatrik. maulaa |4|3|4|
Sant Singh KhalsaSays servant Nanak, attach your mind to them, and blossom forth like the song-bird, upon finding the rain-drop. ||4||3||4||
Manmohan SinghSays slave Nanak, attach thy mind to them and happily bloom like the pied-cuckoo that rejoices on finding the rain drop.
Manmohan Singh (Punjabi)ਗੋਲਾ ਨਾਨਕ ਆਖਦਾ ਹੈ, ਆਪਣੇ ਮਨ ਨੂੰ ਉਨ੍ਹਾਂ ਨਾਲ ਜੋੜ ਅਤੇ ਪਪੀਹੇ ਦੇ ਮੀਂਹ ਦੀ ਕਣੀ ਪਰਾਪਤ ਕਰਨ ਦੀ ਮਾਨਿੰਦ ਖੁਸ਼ੀ ਨਾਲ ਖਿੜ।
Fareedkot Teekaਜਿਸ ਪ੍ਰਕਾਰ ਸ੍ਵਾਂਤ ਬੁੰਦ ਸੇ ਪਪੀਹਾ (ਮਉਲਾ) ਮਿਲਤਾ ਵਾ ਪ੍ਰਫੁਲਤ ਅਰਥਾਤ ਆਨੰਦ ਹੋਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਅਸੀਸ ਕਰ ਤੈਸੇ ਮੈਂ ਦਾਸ ਉਨ ਚਰਨੋਂ ਕੇ ਸੰਗ ਲੰਪਟ ਹੋ ਰਹਾ ਹੂੰ॥੪॥੩॥੪॥☬ਸਭ ਜੀਵੋਂ ਕੀ ਪਰਤੰਤ੍ਰਤਾ ਦਿਖਾਉਤੇ ਹੈਂ:
Prof. Sahib Singhਹੇ ਨਾਨਕ! (ਆਖ-) ਪਰਮਾਤਮਾ ਦਾ ਸੇਵਕ ਉਹਨਾਂ ਚਰਨਾਂ ਨਾਲ ਇਉਂ ਲਪਟਿਆ ਰਹਿੰਦਾ ਹੈ; ਜਿਵੇਂ ਪਪੀਹਾ ਵਰਖਾ ਦੀ ਬੂੰਦ ਪੀ ਕੇ ਖਿੜਦਾ ਹੈ ॥੪॥੩॥੪॥ਪਦ ਅਰਥ ਚਾਤ੍ਰਿਕ = ਪਪੀਹਾ। ਬੂੰਦਹਿ ਮਉਲਾ = ਵਰਖਾ ਦੀ ਕਣੀ ਨਾਲ ਖਿੜਦਾ ਹੈ ॥੪॥੩॥੪॥
SikhNet (Spanish)Nanak está complacido con el Señor así como el pájaro Cuclillo florece al recibir la gota de rocío de la madrugada. (4‑3‑4)