ਗੂਜਰੀ ਮਹਲਾ ੫ ॥
goojaree mahalaa 5 | Ang 495
Sant Singh KhalsaGoojaree, Fifth Mehl:
Manmohan SinghGujri, 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
Fareedkot Teekaਏਕ ਕਾਲ ਸ੍ਰੀ ਗੁਰੂ ਅਮਰਦਾਸ ਜੀ ਪਲੰਘ ਪਰ ਬਿਰਾਜਮਾਨ ਥੇ ਅਰ ਗੁਰੂ ਅਰਜਨ ਜੀ ਬਾਲਕ ਥੇ। ਖੇਲਤੇ ਖੇਲਤੇ ਪਲੰਘ ਕੀ ਬਾਹੀ ਪਕੜ ਗੋਦ ਮੇਂ ਜਾਇ ਬੈਠੇ। ਸ੍ਰੀ ਸਤਿਗੁਰ ਦੇਵ ਅਤਿ ਹਰਖਤਿ ਹੋ ਕੰਠ ਲਾਇ ਕਰ ਲਡਾਉਨੇ ਲਗੇ ਔਰ ਬੀਬੀ ਭਾਨੀ ਜੀ ਸਨਮੁਖ ਖੜੀ ਥੀ। ਤਬ ਸ੍ਰੀ ਮੁਖ ਆਗਿਆ ਹੂਈ 'ਬੀਬੀ ਇਹ ਦੋਹਤਾ ਬਾਣੀ ਕਾ ਬੋਹਥਾ ਹੋਗਾ ਔ ਬੜਾ ਗੁਰੂ ਹੋਗਾ'। ਬਰਦਾਨ ਸੁਨ ਬੀਬੀ ਜੀ ਪਰਸੰਨ ਭਈ। ਜਬ ਗੁਰਿਆਈ ਕਾ ਤਿਲਕ ਪਾ ਕਰ ਕੇ ਮਾਤਾ ਕੋ ਮਥਾ ਟੇਕਨੇ ਗਏ ਤਬ ਮਾਤਾ ਜੀ ਨੇ ਕਹਾ: ਬੇਟਾ ਆਜ ਕਿਆ ਬਸਤ ਖਟ ਕੇ ਲਿਆਏ ਹੋ? ਤਿਸ ਪਰਥਾਇ ਇਹ ਦੋ ਸਬਦ ਹੂਏ:
SikhNet (Spanish)Guyeri, Mejl Guru Aryan, Quinto Canal Divino.
ਹਰਿ ਧਨੁ ਜਾਪ, ਹਰਿ ਧਨੁ ਤਾਪ; ਹਰਿ ਧਨੁ ਭੋਜਨੁ ਭਾਇਆ ॥
har dhan jaap, har dhan taap; har dhan bhojan bhaaeaa | Ang 495
Sant Singh KhalsaThe wealth of the Lord is my chanting, the wealth of the Lord is my deep meditation; the wealth of the Lord is the food I enjoy.
Manmohan SinghThe wealth of God's Name is my adoration the wealth of God's Name is my penance and the wealth of God's Name is my food, which I relish.
Manmohan Singh (Punjabi)ਰੱਬ ਦੇ ਨਾਮ ਦੀ ਦੌਲਤ ਮੇਰੀ ਉਪਾਸ਼ਨਾ ਹੈ, ਰੱਬ ਦੇ ਨਾਮ ਦੀ ਦੌਲਤ ਹੀ ਮੇਰਾ ਖਾਣਾ ਹੈ, ਜਿਹੜਾ ਮੈਨੂੰ ਚੰਗਾ ਲੱਗਦਾ ਹੈ।
Fareedkot Teekaਹੇ ਮਾਤਾ ਜੀ! ਹਰਿ ਧਨ ਕਾ ਹੀ ਜਾਪ ਹੈ ਹਰਿ ਧਨ ਹੀ ਤਪ ਰੂਪ ਹੈ, ਅਬ ਮੁਝੇ ਭੋਜਨ ਭੀ ਹਰਿ ਧਨ ਹੀ ਭਾਇਆ ਹੈ॥
Prof. Sahib Singhਹੇ ਮਾਂ! ਪਰਮਾਤਮਾ ਦਾ ਨਾਮ-ਧਨ ਹੀ (ਮੇਰੇ ਵਾਸਤੇ ਦੇਵ-ਪੂਜਾ ਲਈ ਖ਼ਾਸ ਮੰਤ੍ਰਾਂ ਦਾ) ਜਾਪ ਹੈ, ਹਰਿ-ਨਾਮ ਧਨ ਹੀ (ਮੇਰੇ ਵਾਸਤੇ) ਧੂਣੀਆਂ ਦਾ ਤਪਾਣਾ ਹੈ; ਪਰਮਾਤਮਾ ਦਾ ਨਾਮ-ਧਨ ਹੀ (ਮੇਰੇ ਆਤਮਕ ਜੀਵਨ ਲਈ) ਖ਼ੁਰਾਕ ਹੈ, ਤੇ, ਇਹ ਖ਼ੁਰਾਕ ਮੈਨੂੰ ਚੰਗੀ ਲੱਗੀ ਹੈ।ਪਦ ਅਰਥ ਜਾਪ = ਦੇਵ-ਪੂਜਾ ਲਈ ਖ਼ਾਸ ਮੰਤ੍ਰਾਂ ਦੇ ਜਾਪ। ਤਾਪ = ਧੂਣੀਆਂ ਤਪਾਣੀਆਂ। ਭਾਇਆ = ਚੰਗਾ ਲੱਗਾ ਹੈ।
SikhNet (Spanish)El Nombre del Señor es mi Alabanza, el Nombre del Señor es mi vida austera. El Nombre del Señor es mi alimento.
ਨਿਮਖ. ਨ ਬਿਸਰਉ ਮਨ ਤੇ, ਹਰਿ ਹਰਿ; ਸਾਧਸੰਗਤਿ ਮਹਿ ਪਾਇਆ ॥੧॥
nimakh. na bisrau man te, har har; saadhasangat meh paaeaa |1| Ang 495
Sant Singh KhalsaI do not forget the Lord, Har, Har, from my mind, even for an instant; I have found Him in the Saadh Sangat, the Company of the Holy. ||1||
Manmohan SinghEven for a moment in my mind I forget not the Lord God, whom I have obtained in the saints society.
Manmohan Singh (Punjabi)ਇਕ ਮੁਹਤ ਭਰ ਲਈ ਭੀ ਮੈਂ ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਨੂੰ ਨਹੀਂ ਭਲਾਉਂਦਾ, ਜਿਸ ਨੂੰ ਮੈਂ ਸਤਿ ਸੰਗਤ ਅੰਦਰ ਪਰਾਪਤ ਕੀਤਾ ਹੈ।
Fareedkot Teekaਤਾਂ ਤੇ ਐਸਾ ਹਰਿ ਧਨ ਜੋ ਸਾਧ ਸੰਗਤ ਵਿਖੇ ਪ੍ਰਾਪਤ ਹੂਆ ਹੈ, ਸੋ ਏਕ ਨਿਮਖ ਭੀ ਮਨ ਸੇ ਬਿਸਰ ਨ ਜਾਇ, ਐਸਾ ਬਰਦਾਨ ਦੇਹੋ॥੧॥
Prof. Sahib Singhਹੇ ਮਾਂ! ਅੱਖ ਝਮਕਣ ਜਿਤਨੇ ਸਮੇ ਲਈ ਭੀ ਮੈਂ ਆਪਣੇ ਮਨ ਤੋਂ ਨਹੀਂ ਭੁਲਾਂਦਾ, ਮੈਂ ਇਹ ਧਨ ਸਾਧ ਸੰਗਤਿ ਵਿਚ (ਰਹਿ ਕੇ) ਲੱਭਾ ਹੈ ॥੧॥ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ। ਨ ਬਿਸਰਉ = ਮੈਂ ਨਹੀਂ ਭੁਲਾਂਦਾ, ਬਿਸਰਉਂ। ਤੇ = ਤੋਂ ॥੧॥
SikhNet (Spanish)Y así mi mente no se olvida ni siquiera por un momento del Señor. Su Palabra la recibo de la Sociedad de los Santos. (1)
ਮਾਈ; ਖਾਟਿ ਆਇਓ ਘਰਿ. ਪੂਤਾ ॥
maaee; khaatt aaeo ghar. pootaa | Ang 495
Sant Singh KhalsaO mother, your son has returned home with a profit:
Manmohan SinghMy mother thy son has returned home with profit.
Manmohan Singh (Punjabi)ਮੇਰੀ ਮਾਤਾ, ਤੇਰਾ ਪੁੱਤ੍ਰ ਮੁਨਾਫਾ ਕਮਾ ਕੇ ਘਰ ਪਰਤਿਆ ਹੈ।
Fareedkot Teekaਹੇ ਮਾਤਾ ਜੀ! ਮੈਂ ਤੇਰਾ ਪੁਤ੍ਰ ਬੜੀ ਖਟੀ ਕਰ ਘਰ ਮੇਂ ਆਇਆ ਹੂੰ॥☬ਪ੍ਰਸ਼ਨ: ਕੌਨਸੀ?☬ਉਤਰ:
Prof. Sahib Singhਹੇ ਮਾਂ! (ਕਿਸੇ ਮਾਂ ਦਾ ਉਹ) ਪੁੱਤਰ ਖੱਟ ਕੇ ਘਰ ਆਇਆ ਸਮਝ,ਪਦ ਅਰਥ ਮਾਈ = ਹੇ ਮਾਂ! ਖਾਟਿ = ਖੱਟ ਕੇ।
SikhNet (Spanish)Oh madre, tu hijo está de regreso en el hogar habiendo ganado el grandioso Tesoro del Nombre del Señor.
ਹਰਿ ਧਨੁ ਚਲਤੇ. ਹਰਿ ਧਨੁ ਬੈਸੇ; ਹਰਿ ਧਨੁ ਜਾਗਤ ਸੂਤਾ ॥੧॥ ਰਹਾਉ ॥
har dhan chalate. har dhan baise; har dhan jaagat sootaa |1| rahaau | Ang 495
Sant Singh Khalsathe wealth of the Lord while walking, the wealth of the Lord while sitting, and the wealth of the Lord while waking and sleeping. ||1||Pause||
Manmohan SinghI possess God's wealth while walking, God's wealth while sitting and God's wealth while waking and sleeping. Pause.
Manmohan Singh (Punjabi)ਮੇਰੇ ਪਾਸ ਹਰੀ-ਪਦਾਰਥ ਤੁਰਦਿਆਂ, ਹਰੀ-ਪਦਾਰਥ ਬਹਿੰਦਿਆਂ ਅਤੇ ਹਰੀ-ਪਦਾਰਥ ਹੀ ਜਾਗਦਿਆਂ ਅਤੇ ਸੁੱਤਿਆਂ ਹੈ। ਠਹਿਰਾਉ।
Fareedkot Teekaਐਸਾ ਅਤੋਟ ਧਨ ਮਿਲਾ ਹੈ, ਜੋ ਚਲਤੇ ਭੀ ਹਰਿ ਧਨ ਸੰਗ ਹੈ, ਬੈਠਤੇ ਭੀ ਹਰਿ ਧਨ ਸੰਗ ਹੈ, ਜਾਗਤੇ ਭੀ ਹਰਿ ਧਨ ਸੰਗ ਹੈ॥੧॥ ਰਹਾਉ ॥
Prof. Sahib Singhਜੇਹੜਾ ਤੁਰਦਿਆਂ ਬੈਠਿਆਂ ਜਾਗਦਿਆਂ ਸੁੱਤਿਆਂ ਹਰ ਵੇਲੇ ਹਰਿ-ਨਾਮ-ਧਨ ਦਾ ਹੀ ਵਪਾਰ ਕਰਦਾ ਹੈ ॥੧॥ ਰਹਾਉ ॥ਪਦ ਅਰਥ ਚਲਤੇ = ਤੁਰਦਿਆਂ। ਬੈਸੇ = ਬੈਠਿਆਂ। ਸੂਤਾ = ਸੁੱਤਿਆਂ ॥੧॥ ਰਹਾਉ ॥
SikhNet (Spanish)Y ahora él Lo alaba tanto en el sueño como en el descanso. (1‑Pausa)
ਹਰਿ ਧਨੁ ਇਸਨਾਨੁ, ਹਰਿ ਧਨੁ ਗਿਆਨੁ; ਹਰਿ ਸੰਗਿ ਲਾਇ ਧਿਆਨਾ ॥
har dhan isanaan, har dhan giaan; har sang laae dhiaanaa | Ang 495
Sant Singh KhalsaThe wealth of the Lord is my cleansing bath, the wealth of the Lord is my wisdom; I center my meditation on the Lord.
Manmohan SinghGod's wealth is my bath, God's wealth my gnosis and with God I fix my attention.
Manmohan Singh (Punjabi)ਹਰੀ-ਪਦਾਰਥ ਮੇਰਾ ਨ੍ਹਾਉਣਾ ਹੈ, ਹਰੀ-ਪਦਾਰਥ ਮੇਰਾ ਬ੍ਰਹਿਮ-ਵੀਚਾਰ ਤੇ ਵਾਹਿਗੁਰੂ ਨਾਲ ਹੀ ਮੈਂ ਆਪਣੀ ਬਿਰਤੀ ਜੋੜਦਾ ਹਾਂ।
Fareedkot Teekaਹਰਿ ਧਨ ਹੀ ਇਸਨਾਨ ਹੈ ਔ ਹਰਿ ਧਨ ਹੀ ਗਿਆਨ ਹੈ, ਹਰਿ ਸੰਗ ਹੀ ਮੈਨੇ ਧਿਆਨ ਲਗਾਇਆ ਹੈ॥
Prof. Sahib Singhਹੇ ਮਾਂ! ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ-ਧਨ ਨੂੰ ਹੀ ਤੀਰਥ-ਇਸ਼ਨਾਨ ਸਮਝਿਆ ਹੈ ਨਾਮ-ਧਨ ਨੂੰ ਹੀ ਸ਼ਾਸਤ੍ਰ ਆਦਿਕਾਂ ਦੀ ਵਿਚਾਰ ਮਿਥਿਆ ਹੈ, ਜੇਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਹੀ ਸੁਰਤਿ ਜੋੜਦਾ ਹੈ (ਇਸੇ ਨੂੰ ਸਮਾਧੀ ਲਾਣੀ ਸਮਝਦਾ ਹੈ।)ਪਦ ਅਰਥ ਸੰਗਿ = ਨਾਲ। ਲਾਇ ਧਿਆਨਾ = ਸੁਰਤਿ ਜੋੜਦਾ ਹੈ।
SikhNet (Spanish)En el Nombre del Señor me baño; es mi Sabiduría y el objeto de mi Meditación.
ਹਰਿ ਧਨੁ ਤੁਲਹਾ, ਹਰਿ ਧਨੁ ਬੇੜੀ; ਹਰਿ ਹਰਿ ਤਾਰਿ ਪਰਾਨਾ ॥੨॥
har dhan tulahaa, har dhan berree; har har taar paraanaa |2| Ang 495
Sant Singh KhalsaThe wealth of the Lord is my raft, the wealth of the Lord is my boat; the Lord, Har, Har, is the ship to carry me across. ||2||
Manmohan SinghThe wealth of God's Name is my raft, the wealth of God's Name is my boat and the Lord Master is the ship to ferry me across.
Manmohan Singh (Punjabi)ਵਾਹਿਗੁਰੂ ਦੇ ਨਾਮ ਦੀ ਦੌਲਤ ਮੇਰੀ ਨਉਕਾ ਅਤੇ ਸੁਆਮੀ ਮਾਲਕ ਹੀ ਮੈਨੂੰ ਪਾਰ ਕਰਨ ਲਈ ਇਕ ਜਹਾਜ਼ ਹੈ।
Fareedkot Teekaਹਰਿ ਧਨ ਹੀ ਤੁਲਹਾ ਹੈ, ਹਰਿ ਧਨ ਹੀ ਬੇੜੀ ਹੈ, ਹਰਿ ਧਨ ਹੀ ਸੰਸਾਰ ਸਮੁੰਦਰ ਸੇ ਤਾਰਨੇ ਕੋ (ਪਰਾਨਾ) ਜਹਾਜ ਹੈ॥੨॥
Prof. Sahib Singhਜਿਸ ਮਨੁੱਖ ਨੇ ਸੰਸਾਰ-ਨਦੀ ਤੋਂ ਪਾਰ ਲੰਘਣ ਲਈ ਹਰਿ-ਨਾਮ-ਧਨ ਨੂੰ ਤੁਲਹਾ ਬਣਾ ਲਿਆ ਹੈ, ਬੇੜੀ ਬਣਾ ਲਿਆ ਹੈ, ਪਰਮਾਤਮਾ ਉਸ ਨੂੰ ਸੰਸਾਰ-ਸਮੁੰਦਰ ਤੋਂ ਤਾਰ ਕੇ ਪਾਰਲੇ ਪਾਸੇ ਅਪੜਾ ਦੇਂਦਾ ਹੈ ॥੨॥ਪਦ ਅਰਥ ਤੁਲਹਾ = ਲੱਕੜਾਂ ਬੰਨ੍ਹ ਕੇ ਨਦੀ ਪਾਰ ਕਰਨ ਲਈ ਬਣਾਇਆ ਹੋਇਆ ਗੱਠਾ। ਤਾਰਿ = ਤਾਰੇ, ਪਾਰ ਲੰਘਾ ਦੇਂਦਾ ਹੈ। ਪਰਾਨਾ = ਪਾਰਲੇ ਪਾਸੇ ॥੨॥
SikhNet (Spanish)La Riqueza del Señor es mi barca y La Riqueza del Señor es mi lancha y El Señor, Jar, Jar, es el Barco para llevarme a través. (2)
ਹਰਿ ਧਨ. ਮੇਰੀ ਚਿੰਤ ਵਿਸਾਰੀ; ਹਰਿ ਧਨਿ. ਲਾਹਿਆ ਧੋਖਾ ॥
har dhan. meree chint visaaree; har dhan. laahiaa dhokhaa | Ang 496
Sant Singh KhalsaThrough the wealth of the Lord, I have forgotten my anxiety; through the wealth of the Lord, my doubt has been dispelled.
Manmohan SinghThrough the Lord's wealth I have forgotten my anxiety and through Lord's wealth my doubt is removed.
Manmohan Singh (Punjabi)ਸਾਈਂ ਦੇ ਪਦਾਰਥ ਦੇ ਰਾਹੀਂ ਮੈਨੂੰ ਆਪਣੀ ਫਿਕਰ ਚਿੰਤਾ ਭੁੱਲ ਗਈ ਹੈ ਅਤੇ ਸਾਈਂ ਦੇ ਪਦਾਰਥ ਰਾਹੀਂ ਮੇਰਾ ਸੰਦੇਹ ਦੂਰ ਹੋ ਗਿਆ ਹੈ।
Fareedkot Teekaਹਰਿ ਧਨ ਨੇ ਮੇਰੀ ਸਭ ਚਿੰਤਾ ਦੂਰ ਕਰ ਦਈ ਹੈ, ਕਿਉਂਕਿ ਚਿੰਤਾ ਨਿਰਧਨ ਕੋ ਹੋਤੀ ਹੈ ਔਰ ਹਰਿ ਧਨ ਨੇ ਹੀ ਮੇਰਾ ਸਭ (ਧੋਖਾ) ਸੰਸਾ ਭੀ ਦੂਰ ਕਰ ਦੀਆ ਹੈ॥
Prof. Sahib Singhਹੇ ਮਾਂ! ਪਰਮਾਤਮਾ ਦੇ ਨਾਮ-ਧਨ ਨੇ ਮੇਰੀ ਹਰੇਕ ਕਿਸਮ ਦੀ ਚਿੰਤਾ ਭੁਲਾ ਦਿੱਤੀ ਹੈ, ਮੇਰਾ ਹਰੇਕ ਫ਼ਿਕਰ ਦੂਰ ਕਰ ਦਿੱਤਾ ਹੈ।ਪਦ ਅਰਥ ਵਿਸਾਰੀ = ਭੁਲਾ ਦਿੱਤੀ। ਧਨਿ = ਧਨ ਨੇ। ਧੋਖਾ = ਫ਼ਿਕਰ। ਲਾਹਿਆ = ਦੂਰ ਕਰ ਦਿੱਤਾ।
SikhNet (Spanish)A través de la Riqueza del Señor, he abandonado mi ansiedad, a través de la Riqueza del Señor mi duda se disipó.
ਹਰਿ ਧਨ ਤੇ. ਮੈ ਨਵ ਨਿਧਿ ਪਾਈ; ਹਾਥਿ ਚਰਿਓ ਹਰਿ ਥੋਕਾ ॥੩॥
har dhan te. mai nav nidh paaee; haath chario har thokaa |3| Ang 496
Sant Singh KhalsaFrom the wealth of the Lord, I have obtained the nine treasures; the true essence of the Lord has come into my hands. ||3||
Manmohan SinghFrom the wealth of Lord's Name, I have obtained the nine treasures and God the Real Substance has come to my hand.
Manmohan Singh (Punjabi)ਸਾਈਂ ਦੇ ਨਾਮ ਦੀ ਦੌਲਤ ਤੋਂ ਮੈਂ ਨੌ ਖਜਾਨੇ ਪਾ ਲਏ ਹਨ ਅਤੇ ਵਾਹਿਗੁਰੂ, ਸਾਰ ਵਸਤੂ, ਮੇਰੇ ਹੱਥ ਲੱਗ ਗਿਆ ਹੈ।
Fareedkot Teekaਹਰਿ ਨਾਮ ਧਨ ਸੇ ਮੈਨੇ ਰਿਧਿ ਸਿਧਾਦਿਕ ਔ ਨਵ ਨਿਧਿ ਪਾਈ ਹੈ। ਹਰਿ ਨਾਮ (ਥੋਕਾ) ਬੜਾ ਪਦਾਰਥ ਮੇਰੇ ਹਾਥ ਚੜਾ ਹੈ ਅਰਥਾਤ ਮੇਰਾ ਮਨ ਸਿਮਰਨ ਮੇਂ ਲਗਾ ਹੈ॥੩॥
Prof. Sahib Singhਹੇ ਮਾਂ! ਪਰਮਾਤਮਾ ਦੇ ਨਾਮ-ਧਨ ਤੋਂ (ਮੈਂ ਇਉਂ ਸਮਝਦਾ ਹਾਂ ਕਿ) ਮੈਂ ਦੁਨੀਆ ਦੇ ਸਾਰੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ, (ਸਾਧ ਸੰਗਤਿ ਦੀ ਕਿਰਪਾ ਨਾਲ) ਇਹ ਸਭ ਤੋਂ ਕੀਮਤੀ ਨਾਮ-ਧਨ ਮੈਨੂੰ ਲੱਭ ਪਿਆ ਹੈ ॥੩॥ਪਦ ਅਰਥ ਤੇ = ਤੋਂ। ਨਵਨਿਧਿ = ਧਰਤੀ ਦੇ ਸਾਰੇ ਨੌ ਖ਼ਜ਼ਾਨੇ। ਨਿਧਿ = ਖ਼ਜ਼ਾਨਾ। ਨਵ = ਨੌ। ਹਾਥਿ ਚਰਿਓ = ਹੱਥ ਆ ਗਿਆ, ਮਿਲ ਗਿਆ। ਥੋਕ = ਪਦਾਰਥ ॥੩॥
SikhNet (Spanish)De la Riqueza del Señor he obtenido los Nueve Tesoros de Dios y la Verdadera Esencia del Señor ha llegado a mi mente. (3)
ਖਾਵਹੁ ਖਰਚਹੁ. ਤੋਟਿ ਨ ਆਵੈ; ਹਲਤ ਪਲਤ ਕੈ ਸੰਗੇ ॥
khaavahu kharachahu. tott na aavai; halat palat kai sange | Ang 496
Sant Singh KhalsaNo matter how much I eat and expend this wealth, it is not exhausted; here and hereafter, it remains with me.
Manmohan SinghYou eat, and spend this wealth it exhausts not and here and here after it shall remain with you.
Manmohan Singh (Punjabi)ਤੁਸੀਂ ਇਸ (ਨਾਮ ਰੂਪੀ ਧਨ) ਨੂੰ ਖਾਵੋ, ਤੇ ਖਰਚੋ, ਇਹ ਮੁੱਕਦਾ ਨਹੀਂ। ਏਥੇ ਅਤੇ ਅਗੇ ਇਹ ਤੁਹਾਡੇ ਨਾਲ ਰਹੇਗਾ।
Fareedkot Teekaਅਬ ਇਸ ਹਰਿ ਨਾਮ ਧਨ ਕੋ ਆਪ ਖਾਤਾ ਹੂੰ ਅਰਥਾਤ ਜਪਤਾ ਹੂੰ ਔਰੁ ਖਰਚਤਾ ਹੂੰ ਔਰੁ ਕੋ ਜਪਾਤਾ ਹੂੰ। ਕਿਸੀ ਪ੍ਰਕਾਰ ਸੇ ਘਾਟਾ ਨਹੀਂ ਆਵਤਾ ਹੈ। ਔਰ ਯਹ ਧਨ ਲੋਕ ਪਰਲੋਕ ਕੇ ਵਿਖੇ ਸੰਗ ਜਾਤਾ ਹੈ॥
Prof. Sahib Singh(ਮੈਨੂੰ ਗੁਰੂ ਨੇ ਨਾਮ ਧਨ ਬਖ਼ਸ਼ ਕੇ ਆਖਿਆ ਹੈ) ਇਹ ਧਨ ਆਪ ਵਰਤੋ, ਦੂਜਿਆਂ ਨੂੰ ਭੀ ਵਰਤਾਵੋ; ਇਹ ਧਨ ਕਦੇ ਘਟਦਾ ਨਹੀਂ; ਇਸ ਲੋਕ ਤੇ ਪਰਲੋਕ ਵਿਚ ਸਦਾ ਨਾਲ ਰਹਿੰਦਾ ਹੈ।ਪਦ ਅਰਥ ਤੋਟਿ = ਕਮੀ। ਹਲਤ = ਇਹ ਲੋਕ। ਪਲਤ = ਪਰਲੋਕ।
SikhNet (Spanish)Aunque gaste el Tesoro de Dios como yo quiera, no se acaba y me da compañía aquí y aquí después.
ਲਾਦਿ ਖਜਾਨਾ. ਗੁਰਿ ਨਾਨਕ ਕਉ ਦੀਆ; ਇਹੁ ਮਨੁ ਹਰਿ ਰੰਗਿ ਰੰਗੇ ॥੪॥੨॥੩॥
laad khajaanaa. gur naanak kau deea; ihu man har rang range |4|2|3| Ang 496
Sant Singh KhalsaLoading the treasure, Guru Nanak has given it, and this mind is imbued with the Lord's Love. ||4||2||3||
Manmohan SinghLoading the treasure the Guru has given it to Nanak and his mind is imbued with God's love.
Manmohan Singh (Punjabi)ਇਸ ਖਜਾਨੇ ਨੂੰ ਲੱਦ ਕੇ, ਗੁਰਾਂ ਨੇ ਨਾਨਕ ਨੂੰ ਦਿੱਤਾ ਹੈ। ਉਸ ਦਾ ਮਨੂਆ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਜ ਗਿਆ ਹੈ।
Fareedkot Teekaਸੋ ਐਸਾ ਹਰਿ ਧਨ ਕਾ ਖਜਾਨਾ ਲਾਦਕਰ ਪੂਰਨ ਕਰ ਕਰ ਸ੍ਰੀ ਗੁਰੂ ਰਾਮਦਾਸ ਜੀ ਨੇ (ਨਾਨਕ) ਮੈਂ ਅਰਜਨ ਕੋ ਦੀਆ ਹੈ। ਅਬ ਇਹੁ ਮਨੁ ਬੁਧਿਆਦਿਕ ਸਭ ਇੰਦ੍ਰ੍ਯ ਹਰਿ ਕੇ ਰੰਗ ਮੇਂ ਰੰਗੇ ਹੈਂ॥੪॥੨॥੩॥☬ਜਬ ਗੁਰਿਆਈ ਪਾਇ ਕਰ ਮਾਤਾ ਕੋ ਨਮਸਕਾਰ ਕਰੀ ਪੁਨਾ ਮਾਤਾ ਜੀ ਨੇ ਜੋ ਅਸੀਸ ਦਈ ਹੈ, ਸੋ ਸਬਦ ਮੇਂ ਗੁੰਥਨ ਕਰ ਗੁਰੂ ਜੀ ਸਿਖੋਂ ਪ੍ਰਤੀ ਸੁਨਾਵਤੇ ਹੈਂ ਕੇ ਮੇਰੇ ਕੋ ਮਾਤਾ ਜੀਨੇ ਐਸੇ ਵਰ ਦੀਆ ਹੈ:
Prof. Sahib Singhਗੁਰੂ ਨੇ ਨਾਨਕ ਨੂੰ ਨਾਮ-ਧਨ ਦਾ (ਇਹ) ਖ਼ਜ਼ਾਨਾ ਲੱਦ ਕੇ ਦੇ ਦਿੱਤਾ ਹੈ (ਅਤੇ ਸੁਮਤਿ ਬਖ਼ਸ਼ੀ ਹੈ ਕਿ) ਆਪਣੇ ਮਨ ਨੂੰ ਹਰਿ-ਨਾਮ ਦੇ ਰੰਗ ਵਿਚ ਰੰਗ ਲਵੋ ॥੪॥੨॥੩॥ਪਦ ਅਰਥ ਲਾਦਿ = ਲੱਦ ਕੇ। ਗੁਰਿ = ਗੁਰੂ ਨੇ। ਰੰਗੇ = ਰੰਗਿ, ਰੰਗ ਲਵੋ ॥੪॥੨॥੩॥
SikhNet (Spanish)Acumulando el Tesoro, Guru Nanak lo ha dado, y su mente está imbuida en el Amor del Señor. (4‑2‑3)