ੴ

ਸਿੱਖਬਾਣੀ · SikhBani

Ang 496

Sri Guru Granth Sahib · Raag Gujri · 4 shabads, 36 lines
Translations
Shabad Guru Arjan Dev Ji Raag Gujri continued from Ang 495

ਹਰਿ ਧਨ. ਮੇਰੀ ਚਿੰਤ ਵਿਸਾਰੀ; ਹਰਿ ਧਨਿ. ਲਾਹਿਆ ਧੋਖਾ ॥

har dhan. meree chint visaaree; har dhan. laahiaa dhokhaa |

Sant Singh KhalsaThrough the wealth of the Lord, I have forgotten my anxiety; through the wealth of the Lord, my doubt has been dispelled.
Manmohan SinghThrough the Lord's wealth I have forgotten my anxiety and through Lord's wealth my doubt is removed.
Manmohan Singh (Punjabi)ਸਾਈਂ ਦੇ ਪਦਾਰਥ ਦੇ ਰਾਹੀਂ ਮੈਨੂੰ ਆਪਣੀ ਫਿਕਰ ਚਿੰਤਾ ਭੁੱਲ ਗਈ ਹੈ ਅਤੇ ਸਾਈਂ ਦੇ ਪਦਾਰਥ ਰਾਹੀਂ ਮੇਰਾ ਸੰਦੇਹ ਦੂਰ ਹੋ ਗਿਆ ਹੈ।
Fareedkot Teekaਹਰਿ ਧਨ ਨੇ ਮੇਰੀ ਸਭ ਚਿੰਤਾ ਦੂਰ ਕਰ ਦਈ ਹੈ, ਕਿਉਂਕਿ ਚਿੰਤਾ ਨਿਰਧਨ ਕੋ ਹੋਤੀ ਹੈ ਔਰ ਹਰਿ ਧਨ ਨੇ ਹੀ ਮੇਰਾ ਸਭ (ਧੋਖਾ) ਸੰਸਾ ਭੀ ਦੂਰ ਕਰ ਦੀਆ ਹੈ॥
Prof. Sahib Singhਹੇ ਮਾਂ! ਪਰਮਾਤਮਾ ਦੇ ਨਾਮ-ਧਨ ਨੇ ਮੇਰੀ ਹਰੇਕ ਕਿਸਮ ਦੀ ਚਿੰਤਾ ਭੁਲਾ ਦਿੱਤੀ ਹੈ, ਮੇਰਾ ਹਰੇਕ ਫ਼ਿਕਰ ਦੂਰ ਕਰ ਦਿੱਤਾ ਹੈ।

ਪਦ ਅਰਥ ਵਿਸਾਰੀ = ਭੁਲਾ ਦਿੱਤੀ। ਧਨਿ = ਧਨ ਨੇ। ਧੋਖਾ = ਫ਼ਿਕਰ। ਲਾਹਿਆ = ਦੂਰ ਕਰ ਦਿੱਤਾ।

SikhNet (Spanish)A través de la Riqueza del Señor, he abandonado mi ansiedad, a través de la Riqueza del Señor mi duda se disipó.

ਹਰਿ ਧਨ ਤੇ. ਮੈ ਨਵ ਨਿਧਿ ਪਾਈ; ਹਾਥਿ ਚਰਿਓ ਹਰਿ ਥੋਕਾ ॥੩॥

har dhan te. mai nav nidh paaee; haath chario har thokaa |3|

Sant Singh KhalsaFrom the wealth of the Lord, I have obtained the nine treasures; the true essence of the Lord has come into my hands. ||3||
Manmohan SinghFrom the wealth of Lord's Name, I have obtained the nine treasures and God the Real Substance has come to my hand.
Manmohan Singh (Punjabi)ਸਾਈਂ ਦੇ ਨਾਮ ਦੀ ਦੌਲਤ ਤੋਂ ਮੈਂ ਨੌ ਖਜਾਨੇ ਪਾ ਲਏ ਹਨ ਅਤੇ ਵਾਹਿਗੁਰੂ, ਸਾਰ ਵਸਤੂ, ਮੇਰੇ ਹੱਥ ਲੱਗ ਗਿਆ ਹੈ।
Fareedkot Teekaਹਰਿ ਨਾਮ ਧਨ ਸੇ ਮੈਨੇ ਰਿਧਿ ਸਿਧਾਦਿਕ ਔ ਨਵ ਨਿਧਿ ਪਾਈ ਹੈ। ਹਰਿ ਨਾਮ (ਥੋਕਾ) ਬੜਾ ਪਦਾਰਥ ਮੇਰੇ ਹਾਥ ਚੜਾ ਹੈ ਅਰਥਾਤ ਮੇਰਾ ਮਨ ਸਿਮਰਨ ਮੇਂ ਲਗਾ ਹੈ॥੩॥
Prof. Sahib Singhਹੇ ਮਾਂ! ਪਰਮਾਤਮਾ ਦੇ ਨਾਮ-ਧਨ ਤੋਂ (ਮੈਂ ਇਉਂ ਸਮਝਦਾ ਹਾਂ ਕਿ) ਮੈਂ ਦੁਨੀਆ ਦੇ ਸਾਰੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ, (ਸਾਧ ਸੰਗਤਿ ਦੀ ਕਿਰਪਾ ਨਾਲ) ਇਹ ਸਭ ਤੋਂ ਕੀਮਤੀ ਨਾਮ-ਧਨ ਮੈਨੂੰ ਲੱਭ ਪਿਆ ਹੈ ॥੩॥

ਪਦ ਅਰਥ ਤੇ = ਤੋਂ। ਨਵਨਿਧਿ = ਧਰਤੀ ਦੇ ਸਾਰੇ ਨੌ ਖ਼ਜ਼ਾਨੇ। ਨਿਧਿ = ਖ਼ਜ਼ਾਨਾ। ਨਵ = ਨੌ। ਹਾਥਿ ਚਰਿਓ = ਹੱਥ ਆ ਗਿਆ, ਮਿਲ ਗਿਆ। ਥੋਕ = ਪਦਾਰਥ ॥੩॥

SikhNet (Spanish)De la Riqueza del Señor he obtenido los Nueve Tesoros de Dios y la Verdadera Esencia del Señor ha llegado a mi mente. (3)

ਖਾਵਹੁ ਖਰਚਹੁ. ਤੋਟਿ ਨ ਆਵੈ; ਹਲਤ ਪਲਤ ਕੈ ਸੰਗੇ ॥

khaavahu kharachahu. tott na aavai; halat palat kai sange |

Sant Singh KhalsaNo matter how much I eat and expend this wealth, it is not exhausted; here and hereafter, it remains with me.
Manmohan SinghYou eat, and spend this wealth it exhausts not and here and here after it shall remain with you.
Manmohan Singh (Punjabi)ਤੁਸੀਂ ਇਸ (ਨਾਮ ਰੂਪੀ ਧਨ) ਨੂੰ ਖਾਵੋ, ਤੇ ਖਰਚੋ, ਇਹ ਮੁੱਕਦਾ ਨਹੀਂ। ਏਥੇ ਅਤੇ ਅਗੇ ਇਹ ਤੁਹਾਡੇ ਨਾਲ ਰਹੇਗਾ।
Fareedkot Teekaਅਬ ਇਸ ਹਰਿ ਨਾਮ ਧਨ ਕੋ ਆਪ ਖਾਤਾ ਹੂੰ ਅਰਥਾਤ ਜਪਤਾ ਹੂੰ ਔਰੁ ਖਰਚਤਾ ਹੂੰ ਔਰੁ ਕੋ ਜਪਾਤਾ ਹੂੰ। ਕਿਸੀ ਪ੍ਰਕਾਰ ਸੇ ਘਾਟਾ ਨਹੀਂ ਆਵਤਾ ਹੈ। ਔਰ ਯਹ ਧਨ ਲੋਕ ਪਰਲੋਕ ਕੇ ਵਿਖੇ ਸੰਗ ਜਾਤਾ ਹੈ॥
Prof. Sahib Singh(ਮੈਨੂੰ ਗੁਰੂ ਨੇ ਨਾਮ ਧਨ ਬਖ਼ਸ਼ ਕੇ ਆਖਿਆ ਹੈ) ਇਹ ਧਨ ਆਪ ਵਰਤੋ, ਦੂਜਿਆਂ ਨੂੰ ਭੀ ਵਰਤਾਵੋ; ਇਹ ਧਨ ਕਦੇ ਘਟਦਾ ਨਹੀਂ; ਇਸ ਲੋਕ ਤੇ ਪਰਲੋਕ ਵਿਚ ਸਦਾ ਨਾਲ ਰਹਿੰਦਾ ਹੈ।

ਪਦ ਅਰਥ ਤੋਟਿ = ਕਮੀ। ਹਲਤ = ਇਹ ਲੋਕ। ਪਲਤ = ਪਰਲੋਕ।

SikhNet (Spanish)Aunque gaste el Tesoro de Dios como yo quiera, no se acaba y me da compañía aquí y aquí después.

ਲਾਦਿ ਖਜਾਨਾ. ਗੁਰਿ ਨਾਨਕ ਕਉ ਦੀਆ; ਇਹੁ ਮਨੁ ਹਰਿ ਰੰਗਿ ਰੰਗੇ ॥੪॥੨॥੩॥

laad khajaanaa. gur naanak kau deea; ihu man har rang range |4|2|3|

Sant Singh KhalsaLoading the treasure, Guru Nanak has given it, and this mind is imbued with the Lord's Love. ||4||2||3||
Manmohan SinghLoading the treasure the Guru has given it to Nanak and his mind is imbued with God's love.
Manmohan Singh (Punjabi)ਇਸ ਖਜਾਨੇ ਨੂੰ ਲੱਦ ਕੇ, ਗੁਰਾਂ ਨੇ ਨਾਨਕ ਨੂੰ ਦਿੱਤਾ ਹੈ। ਉਸ ਦਾ ਮਨੂਆ ਵਾਹਿਗੁਰੂ ਦੀ ਪ੍ਰੀਤ ਨਾਲ ਰੰਗੀਜ ਗਿਆ ਹੈ।
Fareedkot Teekaਸੋ ਐਸਾ ਹਰਿ ਧਨ ਕਾ ਖਜਾਨਾ ਲਾਦਕਰ ਪੂਰਨ ਕਰ ਕਰ ਸ੍ਰੀ ਗੁਰੂ ਰਾਮਦਾਸ ਜੀ ਨੇ (ਨਾਨਕ) ਮੈਂ ਅਰਜਨ ਕੋ ਦੀਆ ਹੈ। ਅਬ ਇਹੁ ਮਨੁ ਬੁਧਿਆਦਿਕ ਸਭ ਇੰਦ੍ਰ੍ਯ ਹਰਿ ਕੇ ਰੰਗ ਮੇਂ ਰੰਗੇ ਹੈਂ॥੪॥੨॥੩॥☬ਜਬ ਗੁਰਿਆਈ ਪਾਇ ਕਰ ਮਾਤਾ ਕੋ ਨਮਸਕਾਰ ਕਰੀ ਪੁਨਾ ਮਾਤਾ ਜੀ ਨੇ ਜੋ ਅਸੀਸ ਦਈ ਹੈ, ਸੋ ਸਬਦ ਮੇਂ ਗੁੰਥਨ ਕਰ ਗੁਰੂ ਜੀ ਸਿਖੋਂ ਪ੍ਰਤੀ ਸੁਨਾਵਤੇ ਹੈਂ ਕੇ ਮੇਰੇ ਕੋ ਮਾਤਾ ਜੀਨੇ ਐਸੇ ਵਰ ਦੀਆ ਹੈ:
Prof. Sahib Singhਗੁਰੂ ਨੇ ਨਾਨਕ ਨੂੰ ਨਾਮ-ਧਨ ਦਾ (ਇਹ) ਖ਼ਜ਼ਾਨਾ ਲੱਦ ਕੇ ਦੇ ਦਿੱਤਾ ਹੈ (ਅਤੇ ਸੁਮਤਿ ਬਖ਼ਸ਼ੀ ਹੈ ਕਿ) ਆਪਣੇ ਮਨ ਨੂੰ ਹਰਿ-ਨਾਮ ਦੇ ਰੰਗ ਵਿਚ ਰੰਗ ਲਵੋ ॥੪॥੨॥੩॥

ਪਦ ਅਰਥ ਲਾਦਿ = ਲੱਦ ਕੇ। ਗੁਰਿ = ਗੁਰੂ ਨੇ। ਰੰਗੇ = ਰੰਗਿ, ਰੰਗ ਲਵੋ ॥੪॥੨॥੩॥

SikhNet (Spanish)Acumulando el Tesoro, Guru Nanak lo ha dado, y su mente está imbuida en el Amor del Señor. (4‑2‑3)

Open this shabad (11 lines, Angs 495-496) →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ; ਪਿਤਰੀ ਹੋਇ ਉਧਾਰੋ ॥

jis simarat sabh kilavikh naaseh; pitaree hoe udhaaro |

Sant Singh KhalsaRemembering Him, all sins are erased, and ones generations are saved.
Manmohan SinghBy remembering whom all the sins are obtained and the ancestors are saved.
Manmohan Singh (Punjabi)ਜਿਸ ਦਾ ਚਿੰਤਨ ਕਰਨ ਦੁਆਰਾ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਵੱਡੇ ਵਡੇਰਿਆਂ ਦਾ ਪਾਰ ਉਤਾਰਾ ਹੋ ਜਾਂਦਾ ਹੈ।
Fareedkot Teekaਜਿਸ ਹਰਿ ਸਿਮਰਨ ਸੇ ਸਭ ਪਾਪੋਂ ਕਾ ਨਾਸ ਹੋਤਾ ਹੈ ਔਰ ਪਿਤਰੋਂ ਕਾ ਉਧਾਰ ਹੋਤਾ ਹੈ॥
Prof. Sahib Singhਹੇ ਪੁੱਤਰ! ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, (ਸਿਮਰਨ ਵਾਲੇ ਦੇ) ਪਿਤਰਾਂ ਦਾ ਭੀ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ,

ਪਦ ਅਰਥ ਸਭਿ = ਸਾਰੇ। ਕਿਲਵਿਖ = ਪਾਪ। ਨਾਸਹਿ = ਨਾਸ ਹੋ ਜਾਂਦੇ ਹਨ {नश्यन्ति}। ਉਧਾਰੋ = ਉਧਾਰ, ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ।

SikhNet (Spanish)Contemplándolo somos lavados de todas las faltas y aún nuestros ancestros son redimidos,

ਸੋ ਹਰਿ ਹਰਿ ਤੁਮੑ ਸਦ ਹੀ ਜਾਪਹੁ; ਜਾ ਕਾ. ਅੰਤੁ ਨ ਪਾਰੋ ॥੧॥

so har har tuma sad hee jaapahu; jaa kaa. ant na paaro |1|

Sant Singh KhalsaSo meditate continually on the Lord, Har, Har; He has no end or limitation. ||1||
Manmohan SinghEver meditate thou on that Lord God, who has end or limit.
Manmohan Singh (Punjabi)ਤੂੰ ਸਦੀਵ ਹੀ ਉਸ ਸੁਆਮੀ ਵਾਹਿਗੁਰੂ ਦਾ ਆਰਾਧਨ ਕਰ, ਜਿਸ ਦਾ ਕੋਈ ਅਖੀਰ ਜਾਂ ਹੱਦ-ਬੰਨਾ ਨਹੀਂ।
Fareedkot Teekaਜਿਸ ਕੇ ਅੰਤ ਕਾ ਪਾਰਾਵਾਰ ਨਹੀਂ ਹੈ, ਹੇ ਪੁਤ੍ਰ! ਐਸਾ ਹਰਿ ਨਾਮ ਤੁਮ ਮਨ ਬਾਣੀ ਕਰ ਸਰਬ ਕਾਲ ਜਪਤੇ ਰਹੋ॥੧॥
Prof. Sahib Singhਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਸਦਾ ਹੀ ਉਸ ਦਾ ਨਾਮ ਜਪਦਾ ਰਹੁ ॥੧॥

ਪਦ ਅਰਥ ਸਦ = ਸਦਾ। ਪਾਰੋ = ਪਾਰਲਾ ਬੰਨਾ ॥੧॥

SikhNet (Spanish)contempla a ese Señor Infinito para siempre. (1)

ਪੂਤਾ; ਮਾਤਾ ਕੀ, ਆਸੀਸ ॥

pootaa; maataa kee, aasees |

Sant Singh KhalsaO son, this is your mother's hope and prayer,
Manmohan SinghO Son, this is thy mother's blessing.
Manmohan Singh (Punjabi)ਹੇ ਪੁੱਤ੍ਰ ਇਹ ਤੇਰੀ ਅੰਮੜੀ ਦੀ ਅਸ਼ੀਰਵਾਦ ਹੈ।
Prof. Sahib Singhਹੇ ਪੁੱਤਰ! (ਤੈਨੂੰ) ਮਾਂ ਦੀ ਇਹ ਅਸੀਸ ਹੈ-

ਪਦ ਅਰਥ ਪੂਤਾ = ਹੇ ਪੁੱਤਰ!

SikhNet (Spanish)Oh hijo, tu madre te bendice para que no te olvides de tu Señor

ਨਿਮਖ. ਨ ਬਿਸਰਉ. ਤੁਮੑ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ॥੧॥ ਰਹਾਉ ॥

nimakh. na bisrau. tuma kau har har; sadaa bhajahu jagadees |1| rahaau |

Sant Singh Khalsathat you may never forget the Lord, Har, Har, even for an instant. May you ever vibrate upon the Lord of the Universe. ||1||Pause||
Manmohan SinghMay thou forget not Lord God, even for a moment, and ever remember the Lord of Universe. Pause.
Manmohan Singh (Punjabi)ਇਕ ਮੁਹਤ ਲਈ ਭੀ ਤੈਨੂੰ ਵਾਹਿਗੁਰੂ ਸੁਆਮੀ ਨਾਂ ਭੁੱਲੇ ਅਤੇ ਤੂੰ ਹਮੇਸ਼ਾਂ ਹੀ ਸ੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰਦਾ ਰਹੇ। ਠਹਿਰਾਉ।
Fareedkot Teekaਹੇ ਪੁਤ੍ਰ! ਤੈਨੂੰ ਮੈਂ ਮਾਤਾ ਕੀ ਇਹੀ ਅਸੀਸ ਹੈ ਕਿ ਨਿਮਖ ਮਾਤ੍ਰ ਭੀ ਹਰਿ ਨਾਮ ਤੇਰੇ ਕੋ ਬਿਸਮਰਣ ਨ ਹੋਇ, ਸਰਬ ਕਾਲ ਜਗਦੀਸ ਕਾ ਭਜਨ ਕਰਤਾ ਰਹੁ॥੧॥ ਰਹਾਉ ॥
Prof. Sahib Singhਤੈਨੂੰ ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲੇ, ਤੂੰ ਸਦਾ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜਪਦਾ ਰਹੁ ॥੧॥ ਰਹਾਉ ॥

ਪਦ ਅਰਥ ਨਿਮਖ = ਅੱਖ ਝਮਕਣ ਜਿਤਨਾ ਸਮਾ। ਬਿਸਰਉ = {ਹੁਕਮੀ ਭਵਿੱਖਤ, ਅੱਨ ਪੁਰਖ, ਇਕ-ਵਚਨ। ਇਸ ਨੂੰ 'ਬਿਸਰਉਂ ਨਹੀਂ ਪੜ੍ਹਨਾ}। ਨ ਬਿਸਰਉ = ਕਿਤੇ ਵਿਸਰ ਨਾਹ ਜਾਏ। ਜਗਦੀਸ = ਜਗਤ ਦਾ ਮਾਲਕ ॥੧॥ ਰਹਾਉ ॥

SikhNet (Spanish)ni siquiera por un momento y Lo contemples siempre. (1‑Pausa)

ਸਤਿਗੁਰੁ ਤੁਮੑ ਕਉ ਹੋਇ ਦਇਆਲਾ; ਸੰਤਸੰਗਿ ਤੇਰੀ ਪ੍ਰੀਤਿ ॥

satigur tuma kau hoe deaalaa; santasang teree preet |

Sant Singh KhalsaMay the True Guru be kind to you, and may you love the Society of the Saints.
Manmohan SinghMay the True Guru, be king unto thee and may thou imbibe love for the society of saints.
Manmohan Singh (Punjabi)ਸੱਚੇ ਗੁਰਾਂ ਜੀ ਤੇਰੇ ਤੇ ਮਿਹਰਬਾਨ ਹੋਣ ਅਤੇ ਸਾਧ ਸੰਗਤ ਨਾਲ ਤੇਰਾ ਪਿਆਰ ਪੈ ਜਾਵੇ।
Fareedkot Teekaਸ੍ਰੀ ਸਤਿਗੁਰ ਰਾਮਦਾਸ ਜੀ ਕ੍ਰਿਪਾਲ ਹੋ ਕਰ ਤੁਮ ਪਰ ਪ੍ਰਸੰਨ ਰਹੈਂ ਔਰ ਸਾਧ ਸੰਗਤ ਮੇਂ ਤੁਮਾਰੀ ਪ੍ਰੀਤੀ ਬਨੀ ਰਹੇ॥
Prof. Sahib Singhਹੇ ਪੁੱਤਰ! ਸਤਿਗੁਰੂ ਤੇਰੇ ਉਤੇ ਦਇਆਵਾਨ ਰਹੇ, ਗੁਰੂ ਨਾਲ ਤੇਰਾ ਪਿਆਰ ਬਣਿਆ ਰਹੇ,

ਪਦ ਅਰਥ ਸੰਗਿ = ਨਾਲ।

SikhNet (Spanish)Que el Verdadero Guru sea Compasivo contigo y tu amor sea para los Santos.

ਕਾਪੜੁ ਪਤਿ ਪਰਮੇਸਰੁ ਰਾਖੀ; ਭੋਜਨੁ ਕੀਰਤਨੁ ਨੀਤਿ ॥੨॥

kaaparr pat paramesar raakhee; bhojan keeratan neet |2|

Sant Singh KhalsaMay the preservation of your honor by the Transcendent Lord be your clothes, and may the singing of His Praises be your food. ||2||
Manmohan SinghMay the preservation of thy honour by the Lord be thy raiment and singing of His praises thy daily food.
Manmohan Singh (Punjabi)ਪ੍ਰਭੂ ਦਾ ਤੇਰੀ ਇੱਜ਼ਤ ਆਬਰੂ ਨੂੰ ਬਚਾਉਣਾ ਤੇਰੀ ਪੁਸ਼ਾਕ ਹੋਵੇ ਅਤੇ ਉਸ ਦਾ ਜੱਸ ਗਾਇਨ ਕਰਨਾ ਤੇਰੀ ਹਰ ਰੋਜ਼ ਦੀ ਖੁਰਾਕ।
Fareedkot Teekaਪਰਮੇਸਰ ਤੁਮਾਰਾ ਪ੍ਰਤਿਸਟਾ ਰੂਪੀ ਬਸਤ੍ਰ ਬਨਾਈ ਰਖੈ, ਨਿਤ ਹੀ ਹਰਿ ਨਾਮ ਕੀਰਤਨ ਕਾ ਭੋਜਨ ਕਰਤੇ ਰਹੋ॥੨॥
Prof. Sahib Singh(ਜਿਵੇਂ) ਕੱਪੜਾ (ਮਨੁੱਖ ਦਾ ਪਰਦਾ ਢੱਕਦਾ ਹੈ, ਤਿਵੇਂ) ਪਰਮਾਤਮਾ ਤੇਰੀ ਇੱਜ਼ਤ ਰੱਖੇ, ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੇਰੇ ਆਤਮਾ ਦੀ ਖ਼ੁਰਾਕ ਬਣੀ ਰਹੇ ॥੨॥

ਪਦ ਅਰਥ ਕਾਪੜੁ = ਕੱਪੜਾ। ਪਤਿ = ਇੱਜ਼ਤ। ਨੀਤਿ = ਸਦਾ, ਨਿੱਤ ॥੨॥

SikhNet (Spanish)Que seas investido por Dios con Honor y tu alimento sea la Alabanza constante del Señor. (2)

ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ; ਹਰਿ ਸਿਮਰਤ ਅਨਦ ਅਨੰਤਾ ॥

amrit peevahu sadaa chir jeevahu; har simarat anad anantaa |

Sant Singh KhalsaSo drink in forever the Ambrosial Nectar; may you live long, and may the meditative remembrance of the Lord give you infinite delight.
Manmohan SinghEver quaff the Nectar of God's Name. May thou live long and may the meditation of God afford thee endless delight.
Manmohan Singh (Punjabi)ਸਦੀਵ ਹੀ ਰੱਬ ਦੇ ਨਾਮ ਦਾ ਸੁਧਾਰਸ ਪਾਨ ਕਰਦਾ ਰਹੁ, ਰੱਬ ਕਰੇ ਤੂੰ ਦੇਰ ਤਾਂਈਂ ਜਿਉਂਦਾ ਰਹੇ ਅਤੇ ਵਾਹਿਗੁਰੂ ਦਾ ਸਿਮਰਨ ਤੈਨੂੰ ਬੇਅੰਤ ਖੁਸ਼ੀ ਪ੍ਰਦਾਨ ਕਰੇ।
Fareedkot Teekaਨਾਮ ਅੰਮ੍ਰਿਤ ਕੋ ਪਾਨ ਕਰਤੇ ਰਹੋ ਔ ਨਿਤ ਚਿੰਰਜੀਵੀ ਬਨੇ ਰਹੋ, ਹਰਿ ਅਨੰਤ ਕੋ ਸਿਮਰਤੇ ਰਹੋ, ਆਨੰਦ ਕੋ ਪ੍ਰਾਪਤ ਰਹੋ॥
Prof. Sahib Singhਹੇ ਪੁੱਤਰ! ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਦਾ ਪੀਂਦਾ ਰਹੁ, ਸਦਾ ਲਈ ਤੇਰਾ ਉੱਚਾ ਆਤਮਕ ਜੀਵਨ ਬਣਿਆ ਰਹੇ। ਹੇ ਪੁੱਤਰ! ਪਰਮਾਤਮਾ ਦਾ ਸਿਮਰਨ ਕੀਤਿਆਂ ਅਮੁੱਕ ਆਨੰਦ ਬਣਿਆ ਰਹਿੰਦਾ ਹੈ।

ਪਦ ਅਰਥ ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ। ਜੀਵਹੁ = ਉੱਚਾ ਜੀਵਨ ਪ੍ਰਾਪਤ ਕਰੀ ਰੱਖੋ। ਅਨੰਤਾ = ਬੇਅੰਤ।

SikhNet (Spanish)Que bebas el Néctar del Señor y vivas para siempre. Que Contemplándolo te conserves en un inmenso Éxtasis;

ਰੰਗ ਤਮਾਸਾ ਪੂਰਨ ਆਸਾ; ਕਬਹਿ. ਨ ਬਿਆਪੈ ਚਿੰਤਾ ॥੩॥

rang tamaasaa pooran aasaa; kabeh. na biaapai chintaa |3|

Sant Singh KhalsaMay joy and pleasure be yours; may your hopes be fulfilled, and may you never be troubled by worries. ||3||
Manmohan SinghMay joy and playful pleasure by thine; may thine hopes be realised and may thou never be worn be care.
Manmohan Singh (Punjabi)ਤੈਨੂੰ ਖੁਸ਼ੀ ਤੇ ਖੁਸ਼ੀ ਭਰੀਆਂ ਖੇਡਾਂ ਪਰਾਪਤ ਹੋਣ, ਤੇਰੀਆਂ ਉਮੈਦਾਂ ਬਰ ਆਉਣ ਅਤੇ ਤੈਨੂੰ ਕਦਾਚਿਤ ਫਿਕਰ ਨਾਂ ਹੋਵੇ।
Fareedkot Teekaਸਰਬ ਪ੍ਰਕਾਰ ਕੇ ਰੰਗੋਂ ਕਾ ਤਮਾਸ਼ਾ ਤੁਮ ਇਹੀ ਦੇਖੋ ਜੋ ਸਭ ਆਸਾ ਤੁਮਾਰੀ ਪੂਰਣ ਹੋ, ਪੁਨਾ ਚਿੰਤਾ ਤੁਮ ਕੋ ਕਭੀ ਭੀ ਨ ਬਿਆਪੈ॥੩॥
Prof. Sahib Singhਆਤਮਕ ਖ਼ੁਸ਼ੀਆਂ ਪ੍ਰਾਪਤ ਰਹਿੰਦੀਆਂ ਹਨ, ਸਭ ਆਸਾਂ ਪੂਰੀਆਂ ਹੋਈਆਂ ਰਹਿੰਦੀਆਂ ਹਨ, ਚਿੰਤਾ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ ॥੩॥

ਪਦ ਅਰਥ ਨ ਬਿਆਪੈ = ਜ਼ੋਰ ਨਾਹ ਪਾ ਸਕੇ ॥੩॥

SikhNet (Spanish)ue siempre estés en Dicha, que tus deseos sean cumplidos y que todas tus preocupaciones no mermen tu vida. (3)

ਭਵਰੁ ਤੁਮੑਾਰਾ. ਇਹੁ ਮਨੁ ਹੋਵਉ; ਹਰਿ ਚਰਣਾ ਹੋਹੁ ਕਉਲਾ ॥

bhavar tumaaraa. ihu man hovau; har charanaa hohu kaulaa |

Sant Singh KhalsaLet this mind of yours be the bumble bee, and let the Lord's feet be the lotus flower.
Manmohan Singhlet this mind of thine become the humming black-bee and God's Feet be the lotus flower.
Manmohan Singh (Punjabi)ਤੇਰੇ ਇਹ ਮਨੂਆ ਭਉਰਾ ਹੋਵੇ ਅਤੇ ਵਾਹਿਗੁਰੂ ਦੇ ਪੈਰ ਕਮਲ ਫੁੱਲ ਹੋਣ।
Fareedkot Teekaਹਰਿ ਕੇ ਚਰਣ ਕਮਲ ਹੋਇ ਔਰ ਤਿਸ ਮੇਂ ਤੁਮਾਰਾ ਮਨ ਭ੍ਰਮਰ ਹੋਇ॥
Prof. Sahib Singhਹੇ ਪੁੱਤਰ! ਤੇਰਾ ਇਹ ਮਨ ਭੌਰਾ ਬਣਿਆ ਰਹੇ, ਪਰਮਾਤਮਾ ਦੇ ਚਰਨ (ਤੇਰੇ ਮਨ-ਭੌਰੇ ਵਾਸਤੇ) ਕੌਲ-ਫੁੱਲ ਬਣੇ ਰਹਿਣ।

ਪਦ ਅਰਥ ਹੋਵਉ = {ਲਫ਼ਜ਼ 'ਬਿਸਰਉ' ਵਾਂਗ ਹੀ} ਹੋ ਜਾਏ। ਹੋਹੁ = {ਹੁਕਮੀ ਭਵਿੱਖਤ, ਅੱਨ ਪੁਰਖ, ਬਹੁ-ਵਚਨ} ਹੋ ਜਾਣ।

SikhNet (Spanish)Sé la abeja negra; abraza los Pies de Loto del Señor.

ਨਾਨਕ ਦਾਸੁ. ਉਨ ਸੰਗਿ ਲਪਟਾਇਓ; ਜਿਉ ਬੂੰਦਹਿ ਚਾਤ੍ਰਿਕੁ. ਮਉਲਾ ॥੪॥੩॥੪॥

naanak daas. un sang lapattaaeo; jiau boondeh chaatrik. maulaa |4|3|4|

Sant Singh KhalsaSays servant Nanak, attach your mind to them, and blossom forth like the song-bird, upon finding the rain-drop. ||4||3||4||
Manmohan SinghSays slave Nanak, attach thy mind to them and happily bloom like the pied-cuckoo that rejoices on finding the rain drop.
Manmohan Singh (Punjabi)ਗੋਲਾ ਨਾਨਕ ਆਖਦਾ ਹੈ, ਆਪਣੇ ਮਨ ਨੂੰ ਉਨ੍ਹਾਂ ਨਾਲ ਜੋੜ ਅਤੇ ਪਪੀਹੇ ਦੇ ਮੀਂਹ ਦੀ ਕਣੀ ਪਰਾਪਤ ਕਰਨ ਦੀ ਮਾਨਿੰਦ ਖੁਸ਼ੀ ਨਾਲ ਖਿੜ।
Fareedkot Teekaਜਿਸ ਪ੍ਰਕਾਰ ਸ੍ਵਾਂਤ ਬੁੰਦ ਸੇ ਪਪੀਹਾ (ਮਉਲਾ) ਮਿਲਤਾ ਵਾ ਪ੍ਰਫੁਲਤ ਅਰਥਾਤ ਆਨੰਦ ਹੋਤਾ ਹੈ। ਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਅਸੀਸ ਕਰ ਤੈਸੇ ਮੈਂ ਦਾਸ ਉਨ ਚਰਨੋਂ ਕੇ ਸੰਗ ਲੰਪਟ ਹੋ ਰਹਾ ਹੂੰ॥੪॥੩॥੪॥☬ਸਭ ਜੀਵੋਂ ਕੀ ਪਰਤੰਤ੍ਰਤਾ ਦਿਖਾਉਤੇ ਹੈਂ:
Prof. Sahib Singhਹੇ ਨਾਨਕ! (ਆਖ-) ਪਰਮਾਤਮਾ ਦਾ ਸੇਵਕ ਉਹਨਾਂ ਚਰਨਾਂ ਨਾਲ ਇਉਂ ਲਪਟਿਆ ਰਹਿੰਦਾ ਹੈ; ਜਿਵੇਂ ਪਪੀਹਾ ਵਰਖਾ ਦੀ ਬੂੰਦ ਪੀ ਕੇ ਖਿੜਦਾ ਹੈ ॥੪॥੩॥੪॥

ਪਦ ਅਰਥ ਚਾਤ੍ਰਿਕ = ਪਪੀਹਾ। ਬੂੰਦਹਿ ਮਉਲਾ = ਵਰਖਾ ਦੀ ਕਣੀ ਨਾਲ ਖਿੜਦਾ ਹੈ ॥੪॥੩॥੪॥

SikhNet (Spanish)Nanak está complacido con el Señor así como el pájaro Cuclillo florece al recibir la gota de rocío de la madrugada. (4‑3‑4)

Open this shabad →

Shabad Guru Arjan Dev Ji Raag Gujri

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਮਤਾ ਕਰੈ. ਪਛਮ ਕੈ ਤਾਈ; ਪੂਰਬ ਹੀ ਲੈ ਜਾਤ ॥

mataa karai. pachham kai taaee; poorab hee lai jaat |

Sant Singh KhalsaHe decides to go to the west, but the Lord leads him away to the east.
Manmohan SinghThe man decides to go to the west, but is led away to the East, by the Lord.
Manmohan Singh (Punjabi)ਆਦਮੀ ਲਹਿੰਦੇ ਨੂੰ ਜਾਣ ਦਾ ਫੈਸਲਾ ਕਰਦਾ ਹੈ, ਪ੍ਰੰਤੂ ਪ੍ਰਭੂ ਉਸ ਨੂੰ ਚੜ੍ਹਦੇ ਪਾਸੇ ਲੈ ਜਾਂਦਾ ਹੈ।
Fareedkot Teekaਜੀਵ ਪਛਮ ਕੋ ਜਾਨੇ ਕੀ ਸਲਾਹ ਕਰਤਾ ਹੈ ਪਰੰਤੂ ਹਰੀ ਉਸ ਕੋ ਪੂਰਬ ਕੀ ਓਰ ਲੇ ਜਾਤਾ ਹੈ॥
Prof. Sahib Singhਮਨੁੱਖ ਪੱਛਮ ਵਲ ਜਾਣ ਦੀ ਸਲਾਹ ਬਣਾਂਦਾ ਹੈ, ਪਰਮਾਤਮਾ ਉਸ ਨੂੰ ਚੜ੍ਹਦੇ ਪਾਸੇ ਲੈ ਤੁਰਦਾ ਹੈ।

ਪਦ ਅਰਥ ਮਤਾ = ਸਲਾਹ। ਪਛਮ ਕੈ ਤਾਈ = ਪੱਛਮ ਵਲ ਜਾਣ ਵਾਸਤੇ। ਕੈ ਤਾਈ = ਦੇ ਵਾਸਤੇ।

SikhNet (Spanish)Uno decide ir al Oeste y el Señor lo lleva al Este,

ਖਿਨ ਮਹਿ, ਥਾਪਿ ਉਥਾਪਨਹਾਰਾ; ਆਪਨ ਹਾਥਿ ਮਤਾਤ ॥੧॥

khin meh, thaap uthaapanahaaraa; aapan haath mataat |1|

Sant Singh KhalsaIn an instant, He establishes and disestablishes; He holds all matters in His hands. ||1||
Manmohan SinghIn am instant, the Lord is potent to establish and destroy and He holds in His Hand
Manmohan Singh (Punjabi)ਇਕ ਨਿਮਖ ਵਿੱਚ ਉਹ ਬਣਾਉਣ ਤੇ ਢਾਹੁਣ ਨੂੰ ਸਮਰੱਥ ਹੈ। ਬੰਦੇ ਦੀਆਂ ਤਦਬੀਰਾਂ ਉਸ ਦੇ ਹੱਥ ਵਿੱਚ ਹਨ।
Fareedkot Teekaਏਕ ਪਲ ਮੇਂ ਸਥਾਪਨ ਕਰਤਾ ਹੈ ਪਲ ਹੀ ਮੇਂ (ਉਥਾਪਨ) ਉਠਾਇ ਦੇਤਾ ਹੈ, ਸਭ ਮਤਾਂਤ, ਭਾਵ ਸਲਾਹ ਅਪਨੇ ਹਾਥ ਰਾਖੀ ਹੈ॥੧॥
Prof. Sahib Singhਪਰਮਾਤਮਾ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲਾ ਹੈ। ਹਰੇਕ ਫ਼ੈਸਲਾ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੁੰਦਾ ਹੈ ॥੧॥

ਪਦ ਅਰਥ ਥਾਪਿ = ਸਾਜ ਕੇ। ਉਥਾਪਨਹਾਰਾ = ਨਾਸ ਕਰਨ ਦੀ ਤਾਕਤ ਰੱਖਣ ਵਾਲਾ। ਹਾਥਿ = ਹੱਥ ਵਿਚ। ਮਤਾਤ = ਮਤਾਂਤ, ਸਲਾਹਾਂ ਦਾ ਅੰਤ, ਫ਼ੈਸਲਾ ॥੧॥

SikhNet (Spanish)pues Él puede deshacer lo que está establecido y resolver los problemas como es Su Voluntad. (1)

ਸਿਆਨਪ; ਕਾਹੂ. ਕਾਮਿ ਨ ਆਤ ॥

siaanap; kaahoo. kaam na aat |

Sant Singh KhalsaCleverness is of no use at all.
Manmohan Singhman's designs Man's sagacity is of no avail.
Manmohan Singh (Punjabi)ਇਨਸਾਨ ਦੀ ਅਕਲਮੰਦੀ ਕਿਸੇ ਕੰਮ ਨਹੀਂ ਆਉਂਦੀ।
Fareedkot Teekaਆਪਨੀ ਸਿਆਨਪ ਕਿਸੀ ਕਾਮ ਨਹੀਂ ਆਤੀ॥
Prof. Sahib Singh(ਮਨੁੱਖ ਦੀ ਆਪਣੀ) ਚਤੁਰਾਈ ਕਿਸੇ ਕੰਮ ਨਹੀਂ ਆਉਂਦੀ।

ਪਦ ਅਰਥ ਕਾਹੂ ਕਾਮਿ = ਕਿਸੇ ਕੰਮ ਵਿਚ।

SikhNet (Spanish)Con Él no hay maquinaciones ni astucias que sirvan;

ਜੋ ਅਨਰੂਪਿਓ ਠਾਕੁਰਿ ਮੇਰੈ; ਹੋਇ ਰਹੀ, ਉਹ ਬਾਤ ॥੧॥ ਰਹਾਉ ॥

jo anaroopio tthaakur merai; hoe rahee, uh baat |1| rahaau |

Sant Singh KhalsaWhatever my Lord and Master deems to be right - that alone comes to pass. ||1||Pause||
Manmohan SinghWhatever my Lord deems to be right, that thing alone happen. Pause.
Manmohan Singh (Punjabi)ਜਿਹੜਾ ਕੁਝ ਮੇਰੇ ਸੁਆਮੀ ਦਰੁਸਤ ਖਿਆਲ ਕਰਦਾ ਹੈ, ਕੇਵਲ ਦਰੁਸਤ ਖਿਆਲ ਕਰਦਾ ਹੈ, ਕੇਵਲ ਉਹੀ ਗੱਲ ਹੋ ਰਹੀ ਹੈ। ਠਹਿਰਾਉ।
Fareedkot Teekaਜੋ ਮੇਰੇ ਠਾਕੁਰ ਸ੍ਵਾਮੀ ਨੇ (ਅਨਰੂਪਿਓ) ਠਟਿਆ, ਭਾਵ ਸੰਕਲਪੁ ਕੀਆ ਹੈ, ਸੋਈ ਬਾਰਤਾ ਹੋ ਰਹੀ ਹੈ॥੧॥ ਰਹਾਉ ॥
Prof. Sahib Singhਜੋ ਗੱਲ ਮੇਰੇ ਠਾਕੁਰ ਨੇ ਮਿਥੀ ਹੁੰਦੀ ਹੈ ਉਹੀ ਹੋ ਕੇ ਰਹਿੰਦੀ ਹੈ ॥੧॥ ਰਹਾਉ ॥

ਪਦ ਅਰਥ ਅਨਰੂਪਿਓ = ਮਿਥ ਲਈ, ਠਾਠ ਲਈ। ਠਾਕੁਰਿ ਮੇਰੈ = ਮੇਰੇ ਠਾਕੁਰ ਨੇ। ਹੋਇ ਰਹੀ = ਹੋ ਕੇ ਰਹਿੰਦੀ ਹੈ, ਜ਼ਰੂਰ ਹੁੰਦੀ ਹੈ ॥੧॥ ਰਹਾਉ ॥

SikhNet (Spanish)lo que sea que Él juzga que es correcto, eso sucede. (1‑Pausa)

ਦੇਸੁ ਕਮਾਵਨ. ਧਨ ਜੋਰਨ ਕੀ ਮਨਸਾ; ਬੀਚੇ ਨਿਕਸੇ ਸਾਸ ॥

des kamaavan. dhan joran kee manasaa; beeche nikase saas |

Sant Singh KhalsaIn his desire to acquire land and accumulate wealth, one's breath escapes him.
Manmohan SinghIn his desire to acquire territory and to amass wealth, man breath escapes.
Manmohan Singh (Punjabi)ਮੁਲਕ ਹਾਸਲ ਕਰਨ ਅਤੇ ਦੌਲਤ ਇਕੱਤਰ ਕਰਨ, ਇਸ ਖਾਹਿਸ਼ ਵਿੱਚ ਹੀ ਆਦਮੀ ਦਾ ਸਾਹ ਨਿਕਲ ਜਾਂਦਾ ਹੈ।
Fareedkot Teekaਜੀਵ ਇਛਾ ਕਰਤਾ ਹੈ ਕਿ ਅਮੁਕੇ ਦੇਸ ਕੋ ਖਟ ਲੇਵਾਂ, ਭਾਵ ਅਪਨਾ ਕਰ ਲੇਵੋਂ ਔ ਧਨ ਇਕਠਾ ਕਰਾ, ਪਰੰਤੂ ਬੀਚ ਮੇਂ ਹੀ ਸ੍ਵਾਸ ਨਿਕਸ ਜਾਤੇ ਹੈਂ॥
Prof. Sahib Singh(ਵੇਖ, ਹੇ ਭਾਈ!) ਹੋਰ ਦੇਸ ਮੱਲਣ ਤੇ ਧਨ ਇਕੱਠਾ ਕਰਨ ਦੀ ਲਾਲਸਾ ਦੇ ਵਿੱਚ ਹੀ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ,

ਪਦ ਅਰਥ ਮਨਸਾ = ਕਾਮਨਾ, ਇੱਛਾ। ਬੀਚੇ = ਵਿੱਚੇ ਹੀ। ਨਿਕਸੇ = ਨਿਕਲ ਜਾਂਦੇ ਹਨ। ਸਾਸ = ਸਾਹ।

SikhNet (Spanish)Conquistando países y atesorando riquezas, atrapado por esos deseos, uno rinde su última respiración,

ਲਸਕਰ ਨੇਬ ਖਵਾਸ ਸਭ ਤਿਆਗੇ; ਜਮ ਪੁਰਿ ਊਠਿ ਸਿਧਾਸ ॥੨॥

lasakar neb khavaas sabh tiaage; jam pur aootth sidhaas |2|

Sant Singh KhalsaHe must leave all his armies, assistants and servants; rising up, he departs to the City of Death. ||2||
Manmohan SinghHe leaves all his armies, assistants and servants and getting up departs to the city of death.
Manmohan Singh (Punjabi)ਉਹ ਸਾਰੀਆਂ ਫੌਜਾਂ, ਨਾਇਬਾਂ ਨੌਕਰਾਂ ਨੂੰ ਛੱਡ ਦਿੰਦਾ ਹੈ ਅਤੇ ਖੜਾ ਹੋ ਮੌਤ ਦੇ ਸ਼ਹਿਰ ਨੂੰ ਟੁਰ (ਉਠੱ) ਵੰਞਦਾ ਹੈ।
Fareedkot Teeka(ਲਸਕਰ) ਸੈਨਾ (ਨੇਬ) ਚੋਬਦਾਰ (ਖਵਾਸ) ਨਫਰ ਇਤ੍ਯਦਿ ਅੰਤ ਕੋ ਸਭ ਤ੍ਯਾਗ ਕੀਏ, ਜਮ ਲੋਕ ਕੋ ਉਠਕਰ ਚਲਾ ਜਾਤਾ ਹੈ॥੨॥
Prof. Sahib Singhਫ਼ੌਜਾਂ ਅਹਿਲਕਾਰ ਚੋਬਦਾਰ ਆਦਿਕ ਸਭ ਨੂੰ ਛੱਡ ਕੇ ਉਹ ਪਰਲੋਕ ਵਲ ਤੁਰ ਪੈਂਦਾ ਹੈ। (ਉਸ ਦੀ ਆਪਣੀ ਸਿਆਣਪ ਧਰੀ ਦੀ ਧਰੀ ਰਹਿ ਜਾਂਦੀ ਹੈ) ॥੨॥

ਪਦ ਅਰਥ ਲਸਕਰ = ਫ਼ੌਜਾਂ। ਨੇਬ = ਨਾਇਬ, ਅਹਿਲਕਾਰ। ਖਵਾਸ = ਚੋਬ-ਦਾਰ। ਤਿਆਗੇ = ਤਿਆਗਿ, ਛੱਡ ਕੇ। ਜਮ ਪੁਰਿ = ਪਰਲੋਕ ਵਿਚ ॥੨॥

SikhNet (Spanish)y así uno abandona también los ejércitos, a los consejeros reales y es conducido hasta el recinto de la muerte. (2)

ਹੋਇ ਅਨੰਨਿ, ਮਨਹਠ ਕੀ ਦ੍ਰਿੜਤਾ; ਆਪਸ ਕਉ ਜਾਨਾਤ ॥

hoe anan, manahatth kee drirrataa; aapas kau jaanaat |

Sant Singh KhalsaBelieving himself to be unique, he clings to his stubborn mind, and shows himself off.
Manmohan SinghDeeming himself unique, man sticks to his mind's obstinacy and displays his ownself.
Manmohan Singh (Punjabi)ਆਪਣੇ ਆਪ ਨੂੰ ਬੇ-ਨਜ਼ੀਰ ਖਿਆਲ ਕਰ, ਬੰਦਾ ਆਪਣੇ ਚਿੱਤ ਦੀ ਜਿੱਦ ਨਾਲ ਚਿਮੜਿਆ ਰਹਿੰਦਾ ਹੈ ਤੇ ਆਪਣੇ ਆਪ ਨੂੰ ਜਣਾਉਂਦਾ ਹੈ।
Fareedkot Teeka(ਅਨੰਨਿ) ਅਵਿਰਲ ਹੋ ਕਰ ਮਨ ਕੇ ਹਠ ਕੀ ਦ੍ਰਿਢਤਾ ਕਰਤਾ ਹੈ, ਅਪਨੇ ਆਪ ਕੋ ਬਡਾ ਜਨਾਉਤਾ ਹੈ॥
Prof. Sahib Singh(ਦੂਜੇ ਪਾਸੇ ਵੇਖੋ ਉਸ ਦਾ ਹਾਲ ਜੋ ਆਪਣੇ ਵੱਲੋਂ ਦੁਨੀਆ ਛੱਡ ਚੁਕਾ ਹੈ) ਆਪਣੇ ਮਨ ਦੇ ਹਠ ਦੀ ਪਕਿਆਈ ਦੇ ਆਸਰੇ ਮਾਇਆ ਵਾਲਾ ਪਾਸਾ ਛੱਡ ਕੇ (ਗ੍ਰਿਹਸਤ ਤਿਆਗ ਕੇ, ਇਸ ਨੂੰ ਬੜਾ ਸ੍ਰੇਸ਼ਟ ਕੰਮ ਸਮਝ ਕੇ ਤਿਆਗੀ ਬਣਿਆ ਹੋਇਆ ਉਹ ਮਨੁੱਖ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ।

ਪਦ ਅਰਥ ਅਨੰਨਿ = {अनन्य} ਜਿਸ ਨੇ ਹੋਰ ਪਾਸੇ ਛੱਡ ਦਿੱਤੇ ਹਨ। (ਮਾਇਆ ਵਾਲਾ ਪਾਸਾ ਛੱਡ ਕੇ=ਹੋਇ ਅਨੰਨਿ)। ਦ੍ਰਿੜਤਾ = ਪਕਿਆਈ। ਆਪਸ ਕਉ = ਆਪਣੇ ਆਪ ਨੂੰ। ਜਾਨਾਤ = (ਵੱਡਾ) ਜਣਾਉਂਦਾ ਹੈ।

SikhNet (Spanish)Con su mente en un riel, el que impone su voluntad y enfatiza siempre su ego,

ਜੋ ਅਨਿੰਦੁ. ਨਿੰਦੁ ਕਰਿ ਛੋਡਿਓ; ਸੋਈ ਫਿਰਿ ਫਿਰਿ ਖਾਤ ॥੩॥

jo anind. nind kar chhoddio; soee fir fir khaat |3|

Sant Singh KhalsaThat food, which the blameless people have condemned and discarded, he eats again and again. ||3||
Manmohan SinghThe food, which the blameless person have condemned and discarded, that he eats again and again.
Manmohan Singh (Punjabi)ਭੋਜਨ ਜਿਸ ਨੂੰ ਕਲੰਕ-ਰਹਿਤ ਪੁਰਸ਼ਾਂ ਨੇ ਬੁਰਾ ਕਹਿ ਕੇ ਤਿਆਗਿਆ ਹੈ, ਉਸ ਨੇ ਉਹ ਮੁੜ ਮੁੜ ਕੇ ਖਾਂਦਾ ਹੈ।
Fareedkot Teekaਮੰਦ ਵੈਰਾਗ ਵਾਲੇ ਅਪਨੇ ਘਰ ਦੇ ਜਿਨ ਇਸਤ੍ਰੀ ਆਦਿ ਪਦਾਰਥੋਂ ਕੋ ਸਾਸਤ੍ਰ ਅਨਿੰਦ ਬਸਤੁ ਕਹਤਾ ਹੈ, ਤਿਸ ਕੋ ਨਿੰਦ ਕਰ ਤ੍ਯਾਗਤਾ ਹੈ। ਪੁਨਾ ਬਿਸਰਮੁ ਸੋਈ ਬਸਤੁ ਬਾਰੰਬਾਰ ਖਾਤਾ, ਭਾਵ ਗ੍ਰਹਣ ਕਰਤਾ ਹੈ। ਵਾ ਜੋ ਸੰਤ ਜਨ ਅਨਿੰਦ ਹੈਂ ਤਿਨੋਂ ਨੇ ਜੋਨਿੰਦ ਕਰ, ਭਾਵ ਨਿਖਿਧ ਜਾਨ ਕਰ ਛੋਡਿ ਦੀਆ ਹੈ, ਇਹ ਜੀਉ (ਸੋਈ) ਉਸੀ ਪਦਾਰਥ ਕੋ ਵਾਰ ਵਾਰ ਭੋਗਤਾ ਹੈ॥੩॥
Prof. Sahib Singhਇਹ ਗ੍ਰਿਹਸਤ ਨਿੰਦਣ-ਜੋਗ ਨਹੀਂ ਸੀ ਪਰ ਇਸ ਨੂੰ ਨਿੰਦਣ-ਜੋਗ ਮਿਥ ਕੇ ਇਸ ਨੂੰ ਛੱਡ ਦੇਂਦਾ ਹੈ (ਛੱਡ ਕੇ ਭੀ) ਮੁੜ ਮੁੜ (ਗ੍ਰਿਹਸਤੀਆਂ ਪਾਸੋਂ ਹੀ ਲੈ ਲੈ ਕੇ) ਖਾਂਦਾ ਹੈ ॥੩॥

ਪਦ ਅਰਥ ਅਨਿੰਦੁ = ਨਾਹ ਨਿੰਦਣ-ਯੋਗ ॥੩॥

SikhNet (Spanish)acepta lo que antes rechazaba por ser reprensible. (3)

ਸਹਜ ਸੁਭਾਇ, ਭਏ ਕਿਰਪਾਲਾ; ਤਿਸੁ ਜਨ ਕੀ ਕਾਟੀ ਫਾਸ ॥

sehaj subhaae, bhe kirapaalaa; tis jan kee kaattee faas |

Sant Singh KhalsaOne, unto whom the Lord shows His natural mercy, has the noose of Death cut away from him.
Manmohan SinghHe, unto whom the Lord spontaneously becomes merciful, that man's noose is cut off.
Manmohan Singh (Punjabi)ਜਿਸ ਉਤੇ ਸੁਆਮੀ ਆਪਣੇ ਆਪ ਹੀ ਮਿਹਰਬਾਨ ਹੋ ਜਾਂਦਾ ਹੈ, ਉਸ ਇਨਸਾਨ ਦੀ ਫਾਹੀ ਕੱਟੀ ਜਾਂਦੀ ਹੈ।
Fareedkot Teekaਜਿਸ ਪਰ ਅਕਾਲ ਪੁਰਖ ਜੀ ਸਹਜ ਸੁਭਾਇ ਕ੍ਰਿਪਾਲ ਹੂਏਂ ਹੈਂ, ਤਿਸ ਦਾਸ ਕੀ ਜਨਮ ਮਰਨ ਰੂਪੁ ਫਾਸੀ ਕਾਟੀ ਹੈ॥
Prof. Sahib Singh(ਸੋ, ਨਾਹ ਧਨ-ਪਦਾਰਥ ਇਕੱਠਾ ਕਰਨ ਵਾਲੀ ਚਤੁਰਾਈ ਕਿਸੇ ਕੰਮ ਹੈ ਤੇ ਨਾਹ ਹੀ ਤਿਆਗ ਦਾ ਮਾਣ ਕੋਈ ਲਾਭ ਪੁਚਾਂਦਾ ਹੈ) ਉਹ ਪਰਮਾਤਮਾ ਆਪਣੇ ਸੁਭਾਵਿਕ ਪਿਆਰ ਦੀ ਪ੍ਰੇਰਨਾ ਨਾਲ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ ਉਸ ਮਨੁੱਖ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ।

ਪਦ ਅਰਥ ਸਹਜ = {सह जायते इति सहज} ਆਪਣਾ ਨਿੱਜੀ। ਸੁਭਾਇ = ਪ੍ਰੇਮ ਅਨੁਸਾਰ। ਸਹਜ ਸੁਭਾਇ = ਆਪਣੇ ਨਿੱਜੀ ਪ੍ਰੇਮ ਅਨੁਸਾਰ, ਆਪਣੇ ਸੁਭਾਵਿਕ ਪ੍ਰੇਮ ਨਾਲ।

SikhNet (Spanish)Cuando Dios se vuelve Misericordioso con él, los grilletes de la muerte son retirados de sus pies de manera espontánea.

ਕਹੁ ਨਾਨਕ. ਗੁਰੁ ਪੂਰਾ ਭੇਟਿਆ; ਪਰਵਾਣੁ ਗਿਰਸਤ ਉਦਾਸ ॥੪॥੪॥੫॥

kahu naanak. gur pooraa bhettiaa; paravaan girasat udaas |4|4|5|

Sant Singh KhalsaSays Nanak, one who meets the Perfect Guru, is celebrated as a householder as well as a renunciate. ||4||4||5||
Manmohan SinghSays Nanak, the who meets the Perfect Guru, is approved whatever he is a family man or an anchoret.
Manmohan Singh (Punjabi)ਗੁਰੂ ਜੀ ਆਖਦੇ ਹਨ, ਜੋ ਪੂਰਨ ਗੁਰਾਂ ਨੂੰ ਮਿਲ ਪੈਂਦਾ ਹੈ, ਉਹ ਕਬੂਲ ਪੈਂ ਜਾਂਦਾ ਹੈ, ਭਾਵੇਂ ਉਹ ਘਰਬਾਰੀ ਹੋਵੇ ਜਾਂ ਤਿਆਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪੂਰਾ ਗੁਰੂ ਜਿਸ ਕੋ ਮਿਲਾ ਹੈ ਤਿਸ ਕਾ ਗ੍ਰਹਸਤ ਭੀ ਪ੍ਰਮਾਣ ਹੈ ਔਰ ਉਦਾਸ, ਭਾਵ ਤ੍ਯਾਗ ਭੀ ਪ੍ਰਮਾਣੁ ਹੈ॥੪॥੪॥੫॥☬ਗੁਰਮੁਖੋਂ ਕਾ ਬਰਨਨ:
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਮਾਇਆ ਵਲੋਂ ਨਿਰਮੋਹ ਹੋ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ ॥੪॥੪॥੫॥

ਪਦ ਅਰਥ ਭੇਟਿਆ = ਮਿਲਿਆ ॥੪॥੪॥੫॥

SikhNet (Spanish)Dice Nanak, cuando uno encuentra al Verdadero Guru, ambos, el hogar y la renunciación son aprobados. (4‑4‑5)

Open this shabad →

Shabad Guru Arjan Dev Ji Raag Gujri continues on Ang 497

ਗੂਜਰੀ ਮਹਲਾ ੫ ॥

goojaree mahalaa 5 |

Sant Singh KhalsaGoojaree, Fifth Mehl:
Manmohan SinghGujri 5th Guru.
Manmohan Singh (Punjabi)ਗੂਜਰੀ ਪੰਜਵੀਂ ਪਾਤਿਸ਼ਾਹੀ।
SikhNet (Spanish)Guyeri, Mejl Guru Aryan, Quinto Canal Divino.

ਨਾਮੁ ਨਿਧਾਨੁ. ਜਿਨਿ ਜਨਿ ਜਪਿਓ; ਤਿਨ ਕੇ ਬੰਧਨ ਕਾਟੇ ॥

naam nidhaan. jin jan japio; tin ke bandhan kaatte |

Sant Singh KhalsaThose humble beings who chant the treasure of the Naam, the Name of the Lord, have their bonds broken.
Manmohan SinghThe Persons, who contemplate on the Name treasure, their shackles are shattered.
Manmohan Singh (Punjabi)ਜਿਹੜੇ ਪੁਰਸ਼ ਨਾਮ ਦੇ ਖਜਾਨੇ ਦਾ ਸਿਮਰਨ ਕਰਦੇ ਹਨ, ਉਨ੍ਹਾਂ ਦੀਆਂ ਬੇੜੀਆਂ ਕੱਟੀਆਂ ਜਾਂਦੀਆਂ ਹਨ।
Fareedkot Teekaਜਿਨ ਭਗਤੋਂ ਨੇ ਨਾਮ ਨਿਧਾਨੁ ਜਪਾ ਹੈ ਤਿਨੋਂ ਕੇ ਸੰਸਾਰ ਕੇ ਬੰਧਨ ਕਾਟੇ ਗਏ ਹੈਂ॥
Prof. Sahib Singhਜਿਸ ਜਿਸ ਮਨੁੱਖ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਸਿਮਰਿਆ, ਉਹਨਾਂ ਸਭਨਾਂ ਦੇ ਮਾਇਆ ਦੇ ਬੰਧਨ ਕੱਟੇ ਗਏ।

ਪਦ ਅਰਥ ਨਿਧਾਨੁ = ਖ਼ਜ਼ਾਨਾ। ਜਿਨਿ = ਜਿਸ ਨੇ। ਜਨਿ = ਜਨ ਨੇ। ਜਿਨਿ ਜਨਿ = ਜਿਸ ਜਨ ਮਨੁੱਖ ਨੇ। ਤਿਨ੍ਹ੍ਹ ਕੇ = ਉਹਨਾਂ ਮਨੁੱਖਾਂ ਦੇ।

SikhNet (Spanish)A aquéllos que contemplan el Nombre del Señor, el Tesoro de Virtud, sus amarras le son desatadas.

ਕਾਮ ਕ੍ਰੋਧ ਮਾਇਆ ਬਿਖੁ ਮਮਤਾ; ਇਹ ਬਿਆਧਿ ਤੇ ਹਾਟੇ ॥੧॥

kaam krodh maaeaa bikh mamataa; ih biaadh te haatte |1|

Sant Singh KhalsaSexual desirer, anger, the poison of Maya and egotism - they are rid of these afflictions. ||1||
Manmohan SinghLust, wrath, poisonous wealth and egoism, they get rid of these diseases.
Manmohan Singh (Punjabi)ਵਿਸ਼ੇ ਭੋਗ, ਗੁਸਾ, ਜ਼ਹਿਰੀਲੀ ਦੌਲਤ ਅਤੇ ਅਪਣੱਤ, ਉਹ ਇਨ੍ਹਾਂ ਬੀਮਾਰੀਆਂ ਤੋਂ ਖਲਾਸੀ ਪਾ ਜਾਂਦੇ ਹਨ।
Fareedkot Teekaਕਾਮ ਕ੍ਰੋਧ ਮਾਇਆ ਮਮਤਾ ਬਿਖ ਰੂਪ ਇਨ ਬਿਆਧੋਂ ਸੇ ਸੋ ਹਟੇ ਹੈਂ॥੧॥
Prof. Sahib Singhਕਾਮ, ਕ੍ਰੋਧ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੀ ਮਮਤਾ-ਇਹਨਾਂ ਸਾਰੇ ਰੋਗਾਂ ਤੋਂ ਉਹ ਬਚ ਜਾਂਦੇ ਹਨ ॥੧॥

ਪਦ ਅਰਥ ਬਿਖੁ = ਜ਼ਹਿਰ। ਮਾਇਆ ਬਿਖੁ = ਆਤਮਕ ਮੌਤ ਲਿਆਉਣ ਵਾਲੀ ਮਾਇਆ। ਬਿਆਧਿ = ਰੋਗ। ਤੇ = ਤੋਂ ॥੧॥

SikhNet (Spanish)Entonces son liberados de los vicios de la lujuria, el enojo, el ego y Maya. (1)

ਹਰਿ ਜਸੁ; ਸਾਧਸੰਗਿ ਮਿਲਿ ਗਾਇਓ ॥

har jas; saadhasang mil gaaeo |

Sant Singh KhalsaOne who joins the Saadh Sangat, the Company of the Holy, and chants the Praises of the Lord,
Manmohan SinghHe, who joining the society of saints, sings God's praise,
Manmohan Singh (Punjabi)ਜੋ ਸਤਿ ਸੰਗਤ ਨਾਲ ਜੁੜ ਕੇ ਵਾਹਿਗੁਰੂ ਦੀ ਕੀਰਤੀ ਗਾਉਂਦਾ ਹੈ,
Fareedkot Teekaਹੇ ਭਾਈ! ਗੁਰਮੁਖੋਂ ਨੇ ਸਾਧ ਸੰਗਤ ਮੇਂ ਮਿਲ ਕੇ ਹਰਿ ਕਾ ਜਸੁ ਗਾਯਾ ਹੈ॥
Prof. Sahib Singhਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ,

ਪਦ ਅਰਥ ਮਿਲਿ = ਮਿਲ ਕੇ। ਸੰਗਿ = ਸੰਗਤਿ ਵਿਚ।

SikhNet (Spanish)Cuando uno canta la Alabanza del Señor en la Sociedad de los Santos,

ਗੁਰ ਪਰਸਾਦਿ. ਭਇਓ ਮਨੁ ਨਿਰਮਲੁ; ਸਰਬ ਸੁਖਾ ਸੁਖ. ਪਾਇਅਉ ॥੧॥ ਰਹਾਉ ॥

gur parasaad. bheo man niramal; sarab sukhaa sukh. paaeaau |1| rahaau |

Sant Singh Khalsahas his mind purified, by Guru's Grace, and he obtains the joy of all joys. ||1||Pause||
Manmohan Singhhas his mind purified by Guru's grace and obtains the joy of all the joys. Pause.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਸ ਦਾ ਰਿਦਾ ਪਵਿੱਤਰ ਹੋ ਜਾਂਦਾ ਹੈ ਤੇ ਉਹ ਸਾਰੀਆਂ ਖੁਸ਼ੀਆਂ ਦੀ ਖੁਸ਼ੀ ਨੂੰ ਪਾ ਲੈਂਦਾ ਹੈ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਤਿਨ ਕਾ ਮਨ ਮੈਲ ਸੇ ਰਹਿਤ ਹੂਆ ਹੈ ਔ ਸਭ ਸੁਖੋਂ ਕਾ ਸੁਖੁ, ਭਾਵ ਬ੍ਰਹਮਾਨੰਦੁ ਮਨ ਮੇਂ ਹੀ ਪਾਯਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿਤ੍ਰ ਹੋ ਗਿਆ, ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ ॥੧॥ ਰਹਾਉ ॥

ਪਦ ਅਰਥ ਪਰਸਾਦਿ = ਕਿਰਪਾ ਨਾਲ। ਸਰਬ = ਸਾਰੇ ॥੧॥ ਰਹਾਉ ॥

SikhNet (Spanish)su mente se vuelve pura por la Gracia del Guru, y entra en el Éxtasis Eterno. (1‑Pausa)

ਜੋ ਕਿਛੁ ਕੀਓ. ਸੋਈ ਭਲ ਮਾਨੈ; ਐਸੀ ਭਗਤਿ ਕਮਾਨੀ ॥

jo kichh keeo. soee bhal maanai; aisee bhagat kamaanee |

Sant Singh KhalsaWhatever the Lord does, he sees that as good; such is the devotional service he performs.
Manmohan SinghWhatever the Lord does, that he deems good such is the devotional service that he perform.
Manmohan Singh (Punjabi)ਜਿਹੜ ਕੁਝ ਭੀ ਪ੍ਰਭੂ ਕਰਦਾ ਹੈ, ਉਹ ਉਸ ਨੂੰ ਚੰਗਾ ਜਾਣਦਾ ਹੈ। ਐਹੋ ਜਿਹੀ ਪ੍ਰੇਮਮਈ ਸੇਵਾ ਉਹ ਕਮਾਉਂਦਾ ਹੈ।
Fareedkot Teekaਤਿਨ ਗੁਰਮੁਖੋਂ ਨੇ ਐਸੀ ਭਗਤਿ ਕਮਾਈ ਹੈ ਕਿ ਜੋ ਵਾਹਗੁਰੂ ਕਰਤਾ ਹੈ ਉਸੀ ਕੋ ਭਲਾ ਮਾਨਤੇ ਹੈਂ ਅਰਥਾਤ ਭਾਣੇ ਮੇਂ ਪ੍ਰਸੰਨ ਰਹਤੇ ਹੈਂ॥
Prof. Sahib Singhਉਹ ਮਨੁੱਖ ਅਜੇਹੀ ਭਗਤੀ ਦੀ ਕਾਰ ਕਰਦਾ ਹੈ ਕਿ ਜੋ ਕੁਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ (ਸਭ ਜੀਵਾਂ ਵਾਸਤੇ) ਭਲਾ ਮੰਨਦਾ ਹੈ,

ਪਦ ਅਰਥ ਕੀਓ = (ਪਰਮਾਤਮਾ ਨੇ) ਕੀਤਾ। ਭਲ = ਭਲਾ। ਮਾਨੈ = ਮੰਨਦਾ ਹੈ। ਕਮਾਨੀ = ਕਮਾਂਦਾ ਹੈ।

SikhNet (Spanish)Entonces, le llega una Devoción tal, que ama todo lo que viene del Señor, el amigo y el enemigo se vuelven lo mismo para él.

ਮਿਤ੍ਰ ਸਤ੍ਰੁ ਸਭ ਏਕ ਸਮਾਨੇ; ਜੋਗ ਜੁਗਤਿ ਨੀਸਾਨੀ ॥੨॥

mitr satru sabh ek samaane; jog jugat neesaanee |2|

Sant Singh KhalsaHe sees friends and enemies as all the same; this is the sign of the Way of Yoga. ||2||
Manmohan SinghTo deem friends and enemies all as the same, is an index of the way to meet God.
Manmohan Singh (Punjabi)ਦੌਸਤਾਂ ਅਤੇ ਵੈਰੀਆਂ, ਸਾਰਿਆਂ, ਨੂੰ ਇਕੋ ਜਿਹੇ ਜਾਨਣਾ ਵਾਹਿਗੁਰੂ ਨਾਲ ਮਿਲਣ ਦੇ ਮਾਰਗ ਦਾ ਇਕ ਚਿੰਨ੍ਹ ਹੈ।
Fareedkot Teekaਮਿਤ੍ਰ ਸਤ੍ਰ ਸਭ ਮੇਂ ਇਕ ਸਮਾਨ ਦ੍ਰਿਸਟੀ ਰਖਤੇ ਹੈਂ ਔਰ ਜੋਗਾਭ੍ਯਾਸ ਯੁਕਤ ਕਹਤੇ ਹੈਂ, ਯਹ ਉਨ ਕੇ ਪਹਚਾਨਨੇ ਕੀ ਨਿਸਾਨੀ ਹੈ॥੨॥
Prof. Sahib Singhਉਸ ਨੂੰ ਮਿੱਤਰ ਤੇ ਵੈਰੀ ਸਾਰੇ ਇਕੋ ਜਿਹੇ (ਮਿੱਤਰ ਹੀ) ਦਿੱਸਦੇ ਹਨ। ਇਹੀ ਹੈ ਪਰਮਾਤਮਾ ਦੇ ਮਿਲਾਪ ਦਾ ਤਰੀਕਾ, ਤੇ ਇਹੀ ਹੈ ਪ੍ਰਭੂ-ਮਿਲਾਪ ਦੀ ਨਿਸ਼ਾਨੀ ॥੨॥

ਪਦ ਅਰਥ ਸਤ੍ਰੁ = ਵੈਰੀ। ਏਕ ਸਮਾਨੇ = ਇਕੋ ਜਿਹੇ। ਜੋਗ = ਮਿਲਾਪ। ਜੁਗਤਿ = ਢੰਗ ॥੨॥

SikhNet (Spanish)Sí, este es el mensaje del Sendero de la Verdadera Yoga. (2)

ਪੂਰਨ ਪੂਰਿ ਰਹਿਓ ਸ੍ਰਬ ਥਾਈ; ਆਨ. ਨ ਕਤਹੂੰ ਜਾਤਾ ॥

pooran poor rahio srab thaaee; aan. na katahoon jaataa |

Sant Singh KhalsaThe all-pervading Lord is fully filling all places; why should I go anywhere else?
Manmohan SinghThe Omnipresent Lord is filling all the places, so I go not anywhere else.
Manmohan Singh (Punjabi)ਸਰਬ-ਵਿਆਪਕ ਸੁਆਮੀ ਸਾਰੇ ਥਾਂਈਂ ਪਰੀਪੂਰਨ ਹੋ ਰਿਹਾ ਹੈ। ਇਸ ਲਈ ਮੈਂ ਹੋਰ ਕਿਧਰੇ ਨਹੀਂ ਜਾਂਦਾ।
Fareedkot Teekaਪੂਰਨ ਪ੍ਰਮਾਤਮਾਂ ਸਰਬ ਅਸਥਾਨੋਂ ਮੇਂ ਪੂਰਨ ਹੋ ਰਹਾ ਜਾਨਾ ਹੈ, ਪਰਮੇਸ੍ਵਰ ਤੇ ਬਿਨਾਂ ਤਿਨੋਂ ਨੇ ਦੂਸਰਾ ਕਹੀਂ ਨਹੀਂ ਜਾਨਾ ਹੈ ਵਾ ਤਿਨ ਕਾ ਮਨੁ ਔਰੁ ਕਹੀਂ ਨਹੀਂ ਜਾਤਾ ਹੈ॥
Prof. Sahib Singh(ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ, ਉਸ ਨੇ) ਪਛਾਣ ਲਿਆ ਕਿ ਸਰਬ-ਵਿਆਪਕ ਪ੍ਰਭੂ ਸਭਨਾਂ ਥਾਵਾਂ ਵਿਚ ਮੌਜੂਦ ਹੈ, ਉਸ ਮਨੁੱਖ ਨੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ (ਸਭ ਥਾਵਾਂ ਵਿਚ ਵੱਸਦਾ) ਨਹੀਂ ਸਮਝਿਆ।

ਪਦ ਅਰਥ ਪੂਰਨ = ਸਰਬ-ਵਿਆਪਕ। ਸ੍ਰਬ ਥਾਈ = ਸਰਬ ਥਾਈਂ, ਸਭ ਥਾਵਾਂ ਵਿਚ। ਆਨ = (ਪਰਮਾਤਮਾ ਤੋਂ ਬਿਨਾ) ਕੋਈ ਹੋਰ। ਕਤਹੂੰ = ਕਿਤੇ ਭੀ। ਜਾਤਾ = ਪਛਾਣਿਆ, ਸਮਝਿਆ।

SikhNet (Spanish)Entonces uno ve al Perfecto Señor por todas partes y a nadie más,

ਘਟ ਘਟ ਅੰਤਰਿ. ਸਰਬ ਨਿਰੰਤਰਿ; ਰੰਗਿ ਰਵਿਓ ਰੰਗਿ ਰਾਤਾ ॥੩॥

ghatt ghatt antar. sarab nirantar; rang ravio rang raataa |3|

Sant Singh KhalsaHe is permeating and pervading within each and every heart; I am immersed in His Love, dyed in the color of His Love. ||3||
Manmohan SinghThe Lord is an every heart and within all the places I am immersed in His love and dyed with His love.
Manmohan Singh (Punjabi)ਸਾਈਂ ਹਰ ਦਿਲ ਵਿੱਚ ਅਤੇ ਸਾਰੀਆਂ ਥਾਵਾਂ ਅੰਦਰ ਹੈ। ਮੈਂ ਉਸ ਦੀ ਪ੍ਰੀਤ ਅੰਦਰ ਰਮਿਆ ਅਤੇ ਉਸ ਦੀ ਪ੍ਰੀਤ ਨਾਲ ਹੀ ਰੰਗਿਆ ਹੋਇਆ ਹਾਂ।
Fareedkot Teekaਸਭ ਘਟ ਘਟ ਕੇ ਬੀਚ ਮੇਂ (ਨਿਰੰਤਰਿ) ਏਕ ਰਸ ਜਿਸ ਕਾ ਰੰਗ ਰਮਣ ਕਰ ਰਹਾ ਹੈ, ਤਿਸ ਕੇ (ਰੰਗਿ) ਪ੍ਰੇਮ ਮੇਂ ਗੁਰਮੁਖ (ਰਾਤਾ) ਰਹਤਾ ਹੈ॥੩॥
Prof. Sahib Singhਉਸ ਨੂੰ ਉਹ ਪ੍ਰਭੂ ਹਰੇਕ ਸਰੀਰ ਵਿਚ, ਇਕ-ਰਸ ਸਭਨਾਂ ਵਿਚ ਵੱਸਦਾ ਦਿੱਸਦਾ ਹੈ। ਉਹ ਮਨੁੱਖ ਉਸ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਆਨੰਦ ਮਾਣਦਾ ਹੈ ਉਸ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ ॥੩॥

ਪਦ ਅਰਥ ਅੰਤਰਿ = ਅੰਦਰ। ਨਿਰੰਤਰਿ = ਬਿਨਾ ਵਿੱਥ ਦੇ {ਨਿਰ ਅੰਤਰਿ}। ਰੰਗਿ = ਪ੍ਰੇਮ ਵਿਚ। ਰਾਤਾ = ਮਸਤ ॥੩॥

SikhNet (Spanish)y Lo ve en los recintos más íntimos de los corazones regocijándose en la más grande Dicha. (3)

ਭਏ ਕ੍ਰਿਪਾਲ ਦਇਆਲ ਗੁਪਾਲਾ; ਤਾ ਨਿਰਭੈ ਕੈ ਘਰਿ ਆਇਆ ॥

bhe kripaal deaal gupaalaa; taa nirabhai kai ghar aaeaa |

Sant Singh KhalsaWhen the Lord of the Universe becomes kind and compassionate, then one enters the home of the Fearless Lord.
Manmohan SinghWhen the world-Cherisher becomes king and compassionate, then, the man arrives at the abode of the Fearless One.
Manmohan Singh (Punjabi)ਜਦ ਜਗਤ ਦਾ ਪਾਲਣਹਾਰ ਮਾਇਆਵਾਨ (ਦਿਆਲੂ) ਤੇ ਮਿਹਰਬਾਨ ਮਇਆਵਾਨ (ਦਿਆਲੂ) ਤੇ ਮਿਹਰਬਾਨ ਹੋ ਜਾਂਦਾ ਹੈ, ਤਦ ਬੰਦਾ ਹਰੀ ਨਿੱਡਰ ਤੇ ਮੰਦਰ ਤੇ ਪੁੱਜ ਜਾਂਦਾ ਹੈ।
Fareedkot Teekaਜਬ ਦਿਆਲ ਪ੍ਰਭੂ ਕ੍ਰਿਪਾਲੂ ਹੂਏ ਹੈਂ ਤਬ (ਨਿਰਭੈ ਕੈ ਘਰਿ) ਭ੍ਯ ਤੇ ਰਹਤ ਹੋ ਕਰ ਕੇ ਸ੍ਵਰੂਪ ਮੇਂ ਪ੍ਰਾਪਤ ਹੂਆ ਹੈ, ਵਾ (ਨਿਰਭੈ) ਪਰਮੇਸ੍ਵਰ ਕੇ ਸ੍ਵਰੂਪ ਕੇ ਬੀਚ ਪ੍ਰਾਪਤ ਹੂਆ ਹੈ॥
Prof. Sahib Singhਜਦੋਂ ਕਿਸੇ ਮਨੁੱਖ ਉੱਤੇ ਗੋਪਾਲ-ਪ੍ਰਭੂ ਕਿਰਪਾਲ ਹੁੰਦਾ ਹੈ ਦਇਆਵਾਨ ਹੁੰਦਾ ਹੈ, ਤਦੋਂ ਉਹ ਮਨੁੱਖ ਉਸ ਨਿਰਭੈ-ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ।

ਪਦ ਅਰਥ ਗੁਪਾਲਾ = ਸ੍ਰਿਸ਼ਟੀ ਦਾ ਰਾਖਾ ਪ੍ਰਭੂ। ਘਰਿ = ਘਰ ਵਿਚ। ਨਿਰਭੈ ਕੈ ਘਰਿ = ਨਿਡਰ ਪ੍ਰਭੂ ਦੇ ਚਰਨਾਂ ਵਿਚ।

SikhNet (Spanish)Cuando el Señor del mundo se vuelve Compasivo, uno penetra en el Hogar del Señor sin Miedo.

Open this shabad (11 lines, Angs 496-497) →

Ang 496 of 1430