ਸਲੋਕ ਮਃ ੩ ॥
salok mahalaa 3 |
Sant Singh KhalsaSalok, Third Mehl:
Manmohan SinghSlok Third Guru.
Manmohan Singh (Punjabi)ਸਲੋਕ, ਤੀਜੀ ਪਾਤਸ਼ਾਹੀ।
SikhNet (Spanish)Slok, Mejl Guru Amar Das Tercer Canal Divino.
ਸਤਿਗੁਰ ਕੈ ਭਾਣੈ ਜੋ ਚਲੈ; ਤਿਸੁ ਵਡਿਆਈ ਵਡੀ ਹੋਇ ॥
satigur kai bhaanai jo chalai; tis vaddiaaee vaddee hoe |
Sant Singh KhalsaOne who walks in harmony with the Will of the True Guru, obtains the greatest glory.
Manmohan SinghHe, who walks according to the will of the True Guru, obtains great honour.
Manmohan Singh (Punjabi)ਜਿਹੜਾ ਸੱਚੇ ਗੁਰਾਂ ਦੀ ਰਜ਼ਾ ਅਨੁਸਾਰ ਤੁਰਦਾ ਹੈ, ਉਹ ਭਾਰੀ ਇੱਜ਼ਤ ਪਾਉਂਦਾ ਹੈ।
Fareedkot Teekaਜੋ ਸਤਿਗੁਰੋਂ ਕੇ ਭਾਣੇ ਮੇਂ ਚਲੇ ਹੈਂ, ਭਾਵ ਯਹਿ ਕਿ ਭਾਣਾ ਮਾਨਤਾ ਹੈ ਤਿਸ ਕੀ ਵੱਡੀ ਵਡਿਆਈ ਹੋਤੀ ਹੈ॥
Prof. Sahib Singhਜੋ ਮਨੁੱਖ ਸਤਿਗੁਰੂ ਦੇ ਭਾਣੇ ਵਿਚ ਜੀਵਨ ਬਤੀਤ ਕਰਦਾ ਹੈ, ਉਸ ਦਾ (ਹਰੀ ਦੀ ਦਰਗਾਹ ਵਿਚ) ਬੜਾ ਆਦਰ ਹੁੰਦਾ ਹੈ।
ਪਦ ਅਰਥ ਭਾਣੈ = ਹੁਕਮ ਵਿਚ। ਵਡਿਆਈ = ਆਦਰ।
SikhNet (Spanish)Aquél que camina en el Sendero del Verdadero Guru es llevado a la Gloria.
ਹਰਿ ਕਾ ਨਾਮੁ ਉਤਮੁ ਮਨਿ ਵਸੈ; ਮੇਟਿ ਨ ਸਕੈ. ਕੋਇ ॥
har kaa naam utam man vasai; mett na sakai. koe |
Sant Singh KhalsaThe Exalted Name of the Lord abides in his mind, and no one can take it away.
Manmohan SinghThe exalted Name of God abides in his heart, and none can undo his renown.
Manmohan Singh (Punjabi)ਵਾਹਿਗੁਰੂ ਦਾ ਉਤਕ੍ਰਿਸ਼ਟਤ ਨਾਮ ਉਸ ਦੇ ਦਿਲ ਵਿੱਚ ਵਸਦਾ ਹੈ ਅਤੇ ਉਸ ਦੀ ਨਾਮਵਰੀ ਨੂੰ ਕੋਈ ਭੀ ਮੇਸ ਨਹੀਂ ਸਕਦਾ।
Fareedkot Teekaਕਿਉਂਕਿ ਹਰੀ ਕਾ ਉਤਮ ਨਾਮ ਤਿਸ ਕੇ ਮਨ ਮੇਂ ਵਸਤਾ ਹੈ ਤਿਸ ਕੋ ਕੋਈ ਮੇਟ ਨਹੀਂ ਸਕਤਾ ॥
Prof. Sahib Singhਪ੍ਰਭੂ ਦਾ ਉੱਤਮ ਨਾਮ ਉਸ ਦੇ ਮਨ ਵਿਚ ਘਰ ਕਰਦਾ ਹੈ (ਟਿਕਦਾ ਹੈ), ਤੇ ਕੋਈ (ਮਾਇਕ ਪਦਾਰਥ ਉੱਤਮ 'ਨਾਮ' ਦੇ ਸੰਸਕਾਰਾਂ ਨੂੰ ਉਸ ਦੇ ਹਿਰਦੇ ਵਿਚੋਂ) ਦੂਰ ਨਹੀਂ ਕਰ ਸਕਦਾ।
ਪਦ ਅਰਥ ਮਨਿ = ਮਨ ਵਿਚ।
SikhNet (Spanish)Aquél que en su mente habita el Valeroso Nombre del Señor, nadie lo puede derrotar.
ਕਿਰਪਾ ਕਰੇ ਜਿਸੁ ਆਪਣੀ; ਤਿਸੁ ਕਰਮਿ ਪਰਾਪਤਿ ਹੋਇ ॥
kirapaa kare jis aapanee; tis karam paraapat hoe |
Sant Singh KhalsaThat person, upon whom the Lord bestows His Grace, receives His Mercy.
Manmohan SinghHe, unto whom the Lord shows His kindness, obtains His Name through meritorious deeds.
Manmohan Singh (Punjabi)ਜਿਸ ਉਤੇ ਸਾਈਂ ਆਪਣੀ ਮਿਹਰ ਧਾਰਦਾ ਹੈ, ਉਹ ਸ਼੍ਰੇਸ਼ਟ ਅਮਲਾਂ ਰਾਹੀਂ ਉਸ ਦੇ ਨਾਮ ਨੂੰ ਪਾ ਲੈਂਦਾ ਹੈ।
Fareedkot Teekaਜਿਸ ਪਰ ਵਾਹਿਗੁਰੂ ਆਪਣੀ ਕਿਰਪਾ ਕਰਤਾ ਹੈ, ਤਿਸ (ਕਰਮਿ) ਉਤਮ ਭਾਗੋਂ ਵਾਲੇ ਕੋ ਪ੍ਰਾਪਤਿ ਹੋਤਾ ਹੈ॥
Prof. Sahib Singhਜਿਸ ਤੇ (ਹਰੀ ਆਪ) ਆਪਣੀ ਮਿਹਰ ਕਰੇ, ਉਸ ਨੂੰ ਉਸ ਮਿਹਰ ਸਦਕਾ (ਉੱਤਮ ਨਾਮ) ਪ੍ਰਾਪਤ ਹੁੰਦਾ ਹੈ।
ਪਦ ਅਰਥ ਕਰਮਿ = ਬਖ਼ਸ਼ਸ਼ ਦੀ ਰਾਹੀਂ।
SikhNet (Spanish)Aquél a quien el Señor favorece, tiene la Gracia de Él.
ਨਾਨਕ. ਕਾਰਣੁ ਕਰਤੇ ਵਸਿ ਹੈ; ਗੁਰਮੁਖਿ ਬੂਝੈ ਕੋਇ ॥੧॥
naanak. kaaran karate vas hai; guramukh boojhai koe |1|
Sant Singh KhalsaO Nanak, creativity is under the control of the Creator; how rare are those who, as Gurmukh, realize this! ||1||
Manmohan SinghNanak, the creation is in the power of the creator. Rare is the one who realises it through the True Guru.
Manmohan Singh (Punjabi)ਨਾਨਕ, ਰਚਨਾ ਰਚਣਹਾਰ ਦੇ ਅਖਤਿਆਰ ਵਿੱਚ ਹੈ। ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਹ ਅਨੁਭਵ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਕਾਰਣੁ) ਮਾਯਾ ਮਹਤਤ੍ਵਾਦਿ ਕਰਤੇ ਵਾਹਿਗੁਰੂ ਕੇ ਅਧੀਨ ਹੈ, ਪਰੰਤੂ ਇਹ ਕੋਈ ਗੁਰਮੁਖਿ ਹੀ ਸਮਝਤਾ ਹੈ॥੧॥
Prof. Sahib Singh(ਪਰ ਨਾਮ-ਪ੍ਰਾਪਤੀ ਦਾ ਕਾਰਨ, ਭਾਵ, ਭਾਣਾ ਮੰਨਣ ਦਾ ਉੱਦਮ, ਮਨੁੱਖ ਦੇ ਆਪਣੇ ਵੱਸ ਵਿਚ ਨਹੀਂ), ਹੇ ਨਾਨਕ! ਕੋਈ ਗੁਰਮੁਖ ਜੀਊੜਾ ਇਹ ਭੇਦ ਸਮਝਦਾ ਹੈ ਕਿ ਇਹ ਕਾਰਣ ਸਿਰਜਨਹਾਰ ਦੇ ਵੱਸ ਵਿਚ ਹੈ ॥੧॥
SikhNet (Spanish)Oh dice Nanak, el origen de todo es el Creador, pero solamente los Gurmukjs obtienen la Conciencia total. (1)