ੴ

ਸਿੱਖਬਾਣੀ · SikhBani

ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ ॥

naanak har naam jinee aaraadhiaa anadin har liv taar
Guru Amardas Ji ਗੁਰੂ ਅਮਰਦਾਸ ਜੀ · Siree Raag · Ang 90 · 8 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan SinghThird Guru.
Manmohan Singh (Punjabi)ਤੀਜੀ ਪਾਤਸ਼ਾਹੀ।
SikhNet (Spanish)Mejl Guru Amar Das, Tercer Canal Divino.

ਨਾਨਕ. ਹਰਿ ਨਾਮੁ ਜਿਨੀ ਆਰਾਧਿਆ; ਅਨਦਿਨੁ ਹਰਿ ਲਿਵ ਤਾਰ ॥

naanak. har naam jinee aaraadhiaa; anadin har liv taar |

Sant Singh KhalsaO Nanak, those who worship and adore the Lord's Name night and day, vibrate the String of the Lord's Love.
Manmohan SinghNanak, they, who meditate on God's Name, night and day, abide in the Lord's constant love.
Manmohan Singh (Punjabi)ਨਾਨਕ, ਜੋ ਹਰੀ ਦੇ ਨਾਮ ਦਾ ਸਿਮਰਨ ਕਰਦੇ ਹਨ, ਉਹ ਰੈਣ-ਦਿਹੁੰ ਸਾਈਂ ਦੇ ਇਹ ਰਸ ਸਨੇਹ ਵਿੱਚ ਵਸਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਜਿਨ ਪੁਰਸ਼ੋਂ ਨੇ (ਅਨ) ਰਾਤ੍ਰ ਦਿਨ ਹਰੀ ਨਾਮ ਕੋ ਅਰਾਧਨ ਕੀਆ ਹੈ, ਤਿਨ ਕੀ (ਲਿਵ) ਬ੍ਰਿਤੀ ਹਰੀ ਮੇਂ (ਤਾਰ) ਤੇਲ ਧਾਰਾ ਵਤ ਲਾਗ ਰਹੀ ਹੈ॥
Prof. Sahib Singhਹੇ ਨਾਨਕ! ਜਿਨ੍ਹਾਂ ਨੇ ਹਰ ਰੋਜ਼ ਇਕ-ਰਸ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਹੈ,

ਪਦ ਅਰਥ ਅਨਦਿਨੁ = ਹਰ ਰੋਜ਼। ਲਿਵ ਤਾਰ = ਇਕ-ਰਸ।

SikhNet (Spanish)Dice Nanak, aquéllos que alaban y adoran el Nombre del Señor, día y noche viven en Comunión Eterna con el Señor.

ਮਾਇਆ ਬੰਦੀ ਖਸਮ ਕੀ; ਤਿਨ ਅਗੈ ਕਮਾਵੈ ਕਾਰ ॥

maaeaa bandee khasam kee; tin agai kamaavai kaar |

Sant Singh KhalsaMaya, the maid-servant of our Lord and Master, serves them.
Manmohan SinghThe mammon, the maid -servant of the Master performs services before them.
Manmohan Singh (Punjabi)ਮੋਹਣੀ, ਮਾਲਕ ਦੀ ਬਾਂਦੀ, ਉਨ੍ਹਾਂ ਮੂਹਰੇ ਟਹਿਲ ਕਮਾਉਂਦੀ ਹੈ।
Fareedkot Teekaਮਾਇਆ ਜੋ ਵਾਹਿਗੁਰੂ ਕੀ ਦਾਸੀ ਹੈ, ਤਿਨ੍ਹੋਂ ਕੇ ਆਗੇ ਅਧੀਨ ਹੋ ਕਰ ਸੇਵਾ ਕਮਾਵਤੀ ਹੈ।
Prof. Sahib Singhਖਸਮ ਪ੍ਰਭੂ ਦੀ ਦਾਸੀ ਮਾਇਆ ਉਹਨਾਂ ਦੇ ਅੱਗੇ ਕਾਰ ਕਮਾਂਦੀ ਹੈ (ਭਾਵ, ਉਹ ਬੰਦੇ ਮਾਇਆ ਦੇ ਪਿੱਛੇ ਨਹੀਂ ਫਿਰਦੇ, ਮਾਇਆ ਉਹਨਾਂ ਦੀ ਸੇਵਕ ਬਣਦੀ ਹੈ।)

ਪਦ ਅਰਥ ਬੰਦੀ = ਦਾਸੀ।

SikhNet (Spanish)Maya está al servicio del Señor y Maestro, y también los viene a servir.

ਪੂਰੈ. ਪੂਰਾ ਕਰਿ ਛੋਡਿਆ; ਹੁਕਮਿ ਸਵਾਰਣਹਾਰ ॥

poorai. pooraa kar chhoddiaa; hukam savaaranahaar |

Sant Singh KhalsaThe Perfect One has made them perfect; by the Hukam of His Command, they are embellished.
Manmohan SinghThe perfect one, the reformer, by His order has made them perfect.
Manmohan Singh (Punjabi)ਸੁਧਾਰ ਕਰਨ ਵਾਲੇ ਪੂਰਨ ਪੁਰਖ ਨੇ ਆਪਣੇ ਫੁਰਮਾਨ ਦੁਆਰਾ ਉਨ੍ਹਾਂ ਨੂੰ ਮੁਕੰਮਲ ਕਰ ਦਿਤਾ ਹੈ।
Fareedkot Teekaਪੂਰੇ ਗੁਰੋਂ ਨੇ (ਪੂਰਾ) ਬ੍ਰਹਮ ਰੂਪ ਕਰ ਦੀਆ ਹੈ। ਕੈਸੇ ਗੁਰੂ ਹੈਂ? ਵਾਹਿਗੁਰੂ ਕਾ ਹੁਕਮ ਮਨਾਇ ਕਰ ਸਵਾਰਨੇ ਵਾਲੇ ਹੈਂ॥☬ਪ੍ਰਸ਼ਨ: ਤਿਨ੍ਹੋਂ ਕੋ ਹੁਕਮ ਮਾਨਣੇ ਕਾ ਕਿਆ ਫਲ ਭਇਆ ਹੈ? ਤਿਸ ਪਰ ਕਹਤੇ ਹੈਂ:
Prof. Sahib Singh(ਕਿਉਂਕਿ) ਸਵਾਰਣਵਾਲੇ (ਪ੍ਰਭੂ) ਦੇ ਹੁਕਮ ਵਿਚ ਪੂਰੇ (ਗੁਰੂ) ਨੇ ਉਹਨਾਂ ਨੂੰ ਪੂਰਨ ਕਰ ਦਿੱਤਾ ਹੈ (ਤੇ ਉਹ ਮਾਇਆ ਦੇ ਪਿੱਛੇ ਡੋਲਦੇ ਨਹੀਂ।)

ਪਦ ਅਰਥ ਪੂਰੈ = ਪੂਰੇ (ਗੁਰੂ) ਨੇ। ਹੁਕਮਿ ਸਵਾਰਣਹਾਰ = ਸਵਾਰਣਹਾਰ ਦੇ ਹੁਕਮ ਵਿਚ।

SikhNet (Spanish)El Ser Perfecto ha hecho Perfecto también a Su Devoto, y por el Jukam de Su Comando son embellecidos.

ਗੁਰ ਪਰਸਾਦੀ ਜਿਨਿ ਬੁਝਿਆ; ਤਿਨਿ ਪਾਇਆ ਮੋਖ ਦੁਆਰੁ ॥

gur parasaadee jin bujhiaa; tin paaeaa mokh duaar |

Sant Singh KhalsaBy Guru's Grace, they understand Him, and they find the gate of salvation.
Manmohan SinghThey, who by Guru's favour understand God, obtain the gate of salvation.
Manmohan Singh (Punjabi)ਜਿਹੜੇ ਗੁਰਾਂ ਦੀ ਦਇਆ ਦੁਆਰਾ ਵਾਹਿਗੁਰੂ ਨੂੰ ਸਮਝਦੇ ਹਨ, ਉਹ ਮੁਕਤੀ ਦਾ ਦਰਵਾਜ਼ਾ ਪਾ ਲੈਂਦੇ ਹਨ।
Fareedkot Teekaਗੁਰੋਂ ਕੀ ਕ੍ਰਿਪਾ ਕਰ ਕੇ ਜਿਨ੍ਹੋਂ ਨੇ ਹੁਕਮ ਕੋ ਸਮਝਾਯਾ ਹੈ ਤਿਨੋਂ ਨੇ (ਮੋਖ ਦੁਆਰੁ) ਗਿਆਨ ਪਾਇਆ ਹੈ॥
Prof. Sahib Singhਸਤਿਗੁਰੂ ਦੀ ਕਿਰਪਾ ਨਾਲ ਜਿਸ ਨੇ (ਇਹ ਭੇਤ) ਸਮਝ ਲਿਆ ਹੈ, ਉਸ ਨੇ ਮੁਕਤੀ ਦਾ ਦਰ ਲੱਭ ਲਿਆ ਹੈ।

ਪਦ ਅਰਥ ਮੋਖ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ।

SikhNet (Spanish)Aquél que ha concebido la Verdad, por la Gracia del Guru, ha logrado la salvación.

ਮਨਮੁਖ. ਹੁਕਮੁ ਨ ਜਾਣਨੀ; ਤਿਨ ਮਾਰੇ ਜਮ ਜੰਦਾਰੁ ॥

manamukh. hukam na jaananee; tin maare jam jandaar |

Sant Singh KhalsaThe self-willed manmukhs do not know the Lord's Command; they are beaten down by the Messenger of Death.
Manmohan SinghThe waqywards understand not Lord's fiat. Them, the death's courier beats with a rod.
Manmohan Singh (Punjabi)ਆਪ-ਹੁਦਰੇ ਸਾਹਿਬ ਦੇ ਫੁਰਮਾਨ ਨੂੰ ਨਹੀਂ ਸਮਝਦੇ, ਉਨ੍ਹਾਂ ਨੂੰ ਮੌਤ ਦਾ ਦੂਤ ਡੰਡੇ ਨਾਲ ਕੁਟਦਾ ਹੈ।
Fareedkot Teekaਔਰ ਜੋ ਮਨਮੁਖ ਹੁਕਮ ਕੋ ਜਾਣਤੇ ਨਹੀਂ ਤਿਨ੍ਹੋਂ ਕੋ ਜਮ (ਜੰਦਾਰੁ) ਡੰਡਾ ਮਾਰਤਾ ਹੈ ਵਾ ਜਮ ਜਿੰਦ ਕਾ ਅਰ ਮਾਰਤਾ ਹੈ॥
Prof. Sahib Singhਮਨਮੁਖ ਬੰਦੇ (ਪ੍ਰਭੂ ਦਾ) ਹੁਕਮ ਨਹੀਂ ਪਛਾਣਦੇ, (ਇਸ ਕਰਕੇ) ਉਹਨਾਂ ਨੂੰ ਜ਼ਾਲਮ ਜਮ ਦੰਡ ਦੇਂਦਾ ਹੈ।

ਪਦ ਅਰਥ ਜੰਦਾਰੁ = ਜੰਦਾਲ, ਜ਼ਾਲਮ, ਡਾਢਾ।

SikhNet (Spanish)Los arrogantes Manmukjs no reconocen Su Voluntad; son destruidos por el salvaje Mirmidón, el mensajero de la muerte.

ਗੁਰਮੁਖਿ ਜਿਨੀ ਅਰਾਧਿਆ; ਤਿਨੀ ਤਰਿਆ ਭਉਜਲੁ ਸੰਸਾਰੁ ॥

guramukh jinee araadhiaa; tinee tariaa bhaujal sansaar |

Sant Singh KhalsaBut the Gurmukhs, who worship and adore the Lord, cross over the terrifying world-ocean.
Manmohan SinghThey, who dwell on the Lord, by Guru's grace, cross the terrible world-ocean.
Manmohan Singh (Punjabi)ਜੋ ਗੁਰਾਂ ਦੀ ਮਿਹਰ ਸਦਕਾ, ਸਾਹਿਬ ਦਾ ਸਿਮਰਨ ਕਰਦੇ ਹਨ, ਉਹ ਭਿਆਨਕ ਜਗਤ ਸਮੁੰਦਰ ਤੋਂ ਪਾਰ ਹੋ ਜਾਂਦੇ ਹਨ।
Fareedkot Teekaਜਿਨਹੋਂ ਨੇ ਗੁਰੋਂ ਦ੍ਵਾਰਾ ਵਾਹਿਗੁਰੂ ਕੋ ਅਰਾਧਨ ਕੀਆ ਹੈ ਤਿਨ੍ਹੋਂ ਨੇ ਸੰਸਾਰ (ਭਉਜਲੁ) ਸਮੁੰਦ੍ਰ ਕੋ ਤਰਿਆ ਹੈ॥
Prof. Sahib Singhਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਨੇ ਸਿਮਰਨ ਕੀਤਾ, ਉਹ ਸੰਸਾਰ-ਸਾਗਰ ਨੂੰ ਤਰ ਗਏ ਹਨ,
SikhNet (Spanish)Pero los Gurmukjs que alaban y adoran al Señor, cruzan al aterrador océano del mundo.

ਸਭਿ ਅਉਗਣ. ਗੁਣੀ ਮਿਟਾਇਆ; ਗੁਰੁ ਆਪੇ ਬਖਸਣਹਾਰੁ ॥੨॥

sabh aaugan. gunee mittaaeaa; gur aape bakhasanahaar |2|

Sant Singh KhalsaAll their demerits are erased, and replaced with merits. The Guru Himself is their Forgiver. ||2||
Manmohan SinghThe Guru, who himself is the pardoner, wipes out all their demerits with merits.
Manmohan Singh (Punjabi)ਗੁਰੂ ਜੀ ਜੋ ਆਪ ਹੀ ਮਾਫੀ ਦੇਣ ਵਾਲੇ ਹਨ, ਉਨ੍ਹਾਂ ਦੀਆਂ ਸਾਰੀਆਂ ਬਦੀਆਂ, ਚੰਗਿਆਈਆਂ ਨਾਲ ਮੇਸ ਛਡਦੇ ਹਨ।
Fareedkot Teekaਗੁਰ ਬਖਸਣ ਹਾਰ ਗੁਣੀ ਨੇ ਆਪ ਹੀ ਸੰਪੂਰਣ ਅਵਗੁਣੋਂ ਕੋ ਮਿਟਾਇ ਦੀਆ ਹੈ॥੨॥
Prof. Sahib Singh(ਕਿਉਂਕਿ ਸਤਿਗੁਰੂ ਨੇ) ਗੁਣਾਂ ਦੁਆਰਾ (ਭਾਵ, ਉਹਨਾਂ ਦੇ ਹਿਰਦੇ ਵਿਚ ਗੁਣ ਪਰਗਟ ਕਰ ਕੇ ਉਹਨਾਂ ਦੇ) ਸਾਰੇ ਅਉਗੁਣ ਮਿਟਾ ਦਿੱਤੇ ਹਨ। ਗੁਰੂ ਬੜਾ ਬਖ਼ਸ਼ਿੰਦ ਹੈ ॥੨॥

ਪਦ ਅਰਥ ਗੁਣੀ = ਗੁਣਾਂ ਦੀ ਰਾਹੀਂ ॥੨॥

SikhNet (Spanish)El Señor de todo mérito cubre nuestro demérito porque Él, el Señor de Misericordia es siempre Compasivo (2)
Answers quote the Granth verbatim with Ang citations. AI commentary is not Gurbani and not a religious ruling.