ਸਿਰੀਰਾਗੁ ਮਹਲਾ ੩ ॥
sireeraag mahalaa 3 |
Sant Singh KhalsaSiree Raag, Third Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.
ਬਹੁ ਭੇਖ ਕਰਿ. ਭਰਮਾਈਐ; ਮਨਿ ਹਿਰਦੈ ਕਪਟੁ ਕਮਾਇ ॥
bahu bhekh kar. bharamaaeeai; man hiradai kapatt kamaae |
Sant Singh KhalsaPeople wear all sorts of costumes and wander all around, but in their hearts and minds, they practice deception.
Manmohan SinghThose who put on many garbs and wander about, but with their heart and mind practise deception.
Manmohan Singh (Punjabi)ਪ੍ਰਾਨੀ ਬਹੁਤੇ ਭੇਖ ਧਾਰਨ ਕਰਦੇ ਤੇ ਬਾਹਰ ਭਰਮਦੇ ਹਨ। ਪ੍ਰੰਤੂ ਆਪਦੇ ਦਿਲ ਤੇ ਚਿੱਤ ਨਾਲ ਠੱਗੀ ਠੋਰੀ ਕਰਦੇ ਹਨ।
Fareedkot Teekaਹੇ ਮਨ! ਬਹੁਤੇ ਭੇਖ ਕਰਨੇ ਸੇ ਜੀਵ ਚੌਰਾਸੀ ਮੇਂ ਭ੍ਰਮਾਈਤੇ ਹੈਂ, ਕ੍ਯੋਂਕਿ ਪੁਰਸ ਭੇਖ ਕੋ ਧਾਰਨ ਕਰ ਕੇ ਭੀ ਮਨ ਕੇ (ਹਿਰਦੇ) ਬੀਚ ਕਪਟ ਕਮਾਵਤੇ ਹੈਂ॥
Prof. Sahib Singhਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ (ਦੂਜਿਆਂ ਨੂੰ ਠੱਗਣ ਲਈ ਆਪਣੇ) ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ (ਆਪ ਹੀ) ਭਟਕਣਾ ਵਿਚ ਪੈ ਜਾਈਦਾ ਹੈ।ਪਦ ਅਰਥ ਭੇਖ ਕਰਿ = ਧਾਰਮਿਕ ਪਹਿਰਾਵੇ ਪਹਿਨ ਕੇ। ਕਰਿ = ਕਰ ਕੇ। ਭਰਮਾਈਐ = ਭਟਕਣਾ ਵਿਚ ਪੈ ਜਾਈਦਾ ਹੈ। ਮਨਿ = ਮਨ ਵਿਚ। ਹਿਰਦੈ = ਹਿਰਦੇ ਵਿਚ। ਕਪਟੁ = ਧੋਖਾ। ਕਮਾਇ = ਕਮਾ ਕੇ, ਕਰ ਕੇ।
SikhNet (Spanish)Si vagamos por el mundo, usando variados ropajes, pero cometiendo errores,
ਹਰਿ ਕਾ ਮਹਲੁ. ਨ ਪਾਵਈ; ਮਰਿ ਵਿਸਟਾ ਮਾਹਿ ਸਮਾਇ ॥੧॥
har kaa mehal. na paavee; mar visattaa maeh samaae |1|
Sant Singh KhalsaThey do not attain the Mansion of the Lord's Presence, and after death, they sink into manure. ||1||
Manmohan SinghThey obtain not God's house (presence) and merge in ordure after death.
Manmohan Singh (Punjabi)ਉਹ ਰੱਬ ਦੇ ਘਰ (ਹਜ਼ੂਰੀ) ਨੂੰ ਪਰਾਪਤ ਨਹੀਂ ਹੁੰਦੇ ਅਤੇ ਮਰਨ ਪਿਛੋਂ ਗੰਦਗੀ ਅੰਦਰ ਗ਼ਰਕ ਹੋ ਜਾਂਦੇ ਹਨ।
Fareedkot Teekaਤਿਨ ਪੁਰਸੋਂ ਸੇ ਹਰੀ ਕਾ (ਮਹਲੁ) ਸਰੂਪੁ ਪਾਯਾ ਨਹੀਂ ਜਾਤਾ ਹੈ, ਮਰ ਕਰ ਕੇ ਵਿਸਟਾ ਮੇਂ ਸਮਾਵਤੇ ਹੈਂ। ਭਾਵ ਏਹਿ ਕਿ ਨਰਕਾਦਿ ਵਾ ਮਾਤਾ ਕੇ ਗਰਬ ਕੀ ਵਿਸਟਾ ਮੇਂ ਸਦਾ ਮਿਲਤੇ ਹੈਂ॥੧॥
Prof. Sahib Singh(ਜੇਹੜਾ ਮਨੁੱਖ ਇਹ ਵਿਖਾਵਾ ਠੱਗੀ ਕਰਦਾ ਹੈ ਉਹ) ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, (ਉਹ ਸਗੋਂ) ਆਤਮਕ ਮੌਤ ਸਹੇੜ ਕੇ (ਠੱਗੀ ਆਦਿਕ ਵਿਕਾਰਾਂ ਦੇ) ਗੰਦ ਵਿਚ ਫਸਿਆ ਰਹਿੰਦਾ ਹੈ ॥੧॥ਪਦ ਅਰਥ ਮਹਲੁ = ਟਿਕਾਣਾ। ਪਾਵਈ = ਪਾਵੈ, ਪ੍ਰਾਪਤ ਕਰਦਾ ਹੈ, ਲੱਭ ਲੈਂਦਾ ਹੈ। ਮਰਿ = (ਆਤਮਕ ਮੌਤੇ) ਮਰ ਕੇ, ਆਤਮਕ ਮੌਤ ਸਹੇੜ ਕੇ। ਵਿਸਟਾ ਮਾਹਿ = ਗੰਦ ਵਿਚ, ਵਿਕਾਰਾਂ ਦੇ ਗੰਦ ਵਿਚ॥੧॥
SikhNet (Spanish)faltas y traicionando a nuestra Conciencia, no podremos llegar hasta el Castillo de Dios y moriremos para volver a nacer una y otra vez y de vientre en vientre. (1)
ਮਨ ਰੇ; ਗ੍ਰਿਹ ਹੀ ਮਾਹਿ. ਉਦਾਸੁ ॥
man re; grih hee maeh. udaas |
Sant Singh KhalsaO mind, remain detached in the midst of your household.
Manmohan SinghIn thy own house, O My soul remain detached from the world.
Manmohan Singh (Punjabi)ਆਪਣੇ ਘਰ ਵਿੱਚ ਹੀ, ਹੈ ਮੇਰੀ ਆਤਮਾ! ਸੰਸਾਰ ਵਲੋ ਉਪ੍ਰਾਮ ਰਹੁ।
Fareedkot Teekaਹੇ ਮਨ! ਗ੍ਰਹਸਥ ਮੇਂ ਰਹਿਤਾ ਹੀ ਸੰਸਾਰ ਸੇ ਉਦਾਸੀਨ ਰਹੁ॥
Prof. Sahib Singhਹੇ (ਮੇਰੇ) ਮਨ! ਗ੍ਰਿਹਸਤ ਵਿਚ (ਰਹਿੰਦਾ ਹੋਇਆ) ਹੀ (ਮਾਇਆ ਦੇ ਮੋਹ ਵਲੋਂ) ਨਿਰਲੇਪ (ਰਹੁ)।
SikhNet (Spanish)Oh mente mía, consérvate desapegada, aun en medio de tu hogar.
ਸਚੁ ਸੰਜਮੁ ਕਰਣੀ ਸੋ ਕਰੇ; ਗੁਰਮੁਖਿ ਹੋਇ ਪਰਗਾਸੁ ॥੧॥ ਰਹਾਉ ॥
sach sanjam karanee so kare; guramukh hoe paragaas |1| rahaau |
Sant Singh KhalsaPracticing truth, self-discipline and good deeds, the Gurmukh is enlightened. ||1||Pause||
Manmohan SinghHe who has been enlightened by Guru's instruction, practises righteousness, self mortification and virtuous actions. Pause.
Manmohan Singh (Punjabi)ਗੁਰਾਂ ਦੇ ਉਦੇਸ਼ ਦੁਆਰਾ ਜਿਸ ਨੂੰ ਪ੍ਰਕਾਸ਼ ਹੋਇਆ ਹੈ, ਉਹ ਸੱਚਾਈ, ਸਾਧਨਾ ਅਤੇ ਨੇਕ ਅਮਲ ਧਾਰਨ ਕਰਦਾ ਹੈ। ਠਹਿਰਾਉ।
Fareedkot Teekaਔਰੁ ਸਚੁ ਸੰਜਮੁ ਕ੍ਯਾ ਜਿਤਿੰਦ੍ਰਯ ਰਹਿਨਾ ਔਰ ਭਜਨ, ਧਿਆਨ, ਸੇਵਾਦਿਕ ਕਰਨੀ। ਸੋਈ ਪੁਰਸੁ ਕਰਤਾ ਹੈ ਜਿਸ ਕੋ ਗੁਰੋਂਦ੍ਵਾਰੇ (ਪਰਗਾਸੁ) ਸੱਤਾਸੱਤ ਕਾ ਵਿਚਾਰੁ ਹੋਤਾ ਹੈ॥੧॥ ਰਹਾਉ ॥☬ਔਰੁ ਜੋ ਪੁਰਸੁ ਸਤਿਗੁਰੋਂ ਕੋ ਸੇਵਨ ਕਰਤੇ ਹੈਂ ਤਿਨੋਂ ਪਰ ਕਹਤੇ ਹੈਂ:
Prof. Sahib Singh(ਪਰ ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਸਰਨ ਪੈ ਕੇ ਸੂਝ ਪੈਦਾ ਹੁੰਦੀ ਹੈ ਉਹ ਮਨੁੱਖ (ਹੀ) ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਤੇ ਵਿਕਾਰਾਂ ਵਲੋਂ ਸੰਕੋਚ ਕਰਦਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪੈ ਕੇ ਇਹ ਕਰਨ-ਜੋਗ ਕੰਮ ਕਰਨ ਦੀ ਜਾਚ ਸਿੱਖ) ॥੧॥ ਰਹਾਉ ॥ਪਦ ਅਰਥ ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਸੰਜਮੁ = ਵਿਕਾਰਾਂ ਵਲੋਂ ਪਰਹੇਜ਼। ਕਰਣੀ = ਕਰਤੱਬ, ਕਰਨ-ਯੋਗ ਕੰਮ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਗਾਸੁ = (ਆਤਮਕ) ਚਾਨਣ, ਸੂਝ॥੧॥ਰਹਾਉ॥
SikhNet (Spanish)Si uno practica la Verdad y controla sus deseos mientras hace el bien, su mente será iluminada por la Gracia (1-Pausa)
ਗੁਰ ਕੈ ਸਬਦਿ ਮਨੁ ਜੀਤਿਆ; ਗਤਿ ਮੁਕਤਿ ਘਰੈ ਮਹਿ ਪਾਇ ॥
gur kai sabad man jeetiaa; gat mukat gharai meh paae |
Sant Singh KhalsaThrough the Word of the Guru's Shabad, the mind is conquered, and one attains the State of Liberation in one's own home.
Manmohan SinghThe mortal, who by Guru's instructions conquers his mind, obtains salvation and deliverance in his own home.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਜਿਹੜਾ ਪ੍ਰਾਣੀ ਆਪਣੇ ਮਨੁਏ ਨੂੰ ਜਿੱਤ ਲੈਂਦਾ ਹੈ, ਉਹ ਮੋਖ਼ਸ਼ ਤੇ ਕਲਿਆਣ ਨੂੰ ਆਪਣੇ ਗ੍ਰਿਹ ਅੰਦਰ ਹੀ ਪਾ ਲੈਂਦਾ ਹੈ।
Fareedkot Teekaਜਿਨੋਂ ਨੇ ਗੁਰੋਂ ਕੇ (ਸਬਦਿ) ਉਪਦੇਸ਼ ਕਰ ਕੇ ਮਨ ਕੋ ਜੀਤਿਆ ਹੈ, ਤਿਨੋਂ ਨੈ ਮੁਕਤੀ ਕੀ (ਗਤਿ) ਪ੍ਰਾਪਤੀ ਘਰ ਬੀਚ ਹੀ ਪਾ ਲਈ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ ਹੈ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਗਤਿ = ਉੱਚੀ ਆਤਮਕ ਅਵਸਥਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਘਰੈ = ਘਰ ਹੀ। ਘਰੈ ਮਹਿ = ਘਰ ਹੀ ਮਹਿ।
SikhNet (Spanish)A través de la Palabra del Shabd del Guru, la mente es conquistada; y uno obtiene la Salvación y el Estado de Éxtasis en el seno de su propio hogar.
ਹਰਿ ਕਾ ਨਾਮੁ ਧਿਆਈਐ; ਸਤਸੰਗਤਿ ਮੇਲਿ ਮਿਲਾਇ ॥੨॥
har kaa naam dhiaaeeai; satasangat mel milaae |2|
Sant Singh KhalsaSo meditate on the Name of the Lord; join and merge with the Sat Sangat, the True Congregation. ||2||
Manmohan SinghJoining the union of the society of Saints, meditate on the Name of God.
Manmohan Singh (Punjabi)ਸਾਧ ਸੰਗਤ ਦੇ ਮਿਲਾਪ ਵਿੱਚ ਜੁੜ ਕੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
Fareedkot Teekaਤਾਂ ਤੇ ਹੇ ਮਨ! ਸਤਿਸੰਗਤਿ ਕੇ ਜੋੜ ਮੇਲ ਮੇਂ ਅਪਨੇ ਆਪ ਕੋ ਮਿਲਾਇ ਕਰ ਹਰੀ ਕੇ ਨਾਮ ਕਾ ਧ੍ਯਾਵਨਾ ਕਰੀਏ॥੨॥☬ਜੋ ਪੁਰਸੁ ਸਤਸੰਗਤਿ ਸੇ ਹੀਨ ਹੋ ਕਰ ਸੁਖ ਕੀ ਇਛਾ ਕਰਤੇ ਹੈਂ, ਤਿਨ ਕੀ ਦਸਾ ਕਹਤੇ ਹੈਂ:
Prof. Sahib Singh(ਇਸ ਵਾਸਤੇ, ਹੇ ਮਨ!) ਸਾਧ ਸੰਗਤਿ ਦੇ ਇਕੱਠ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੨॥ਪਦ ਅਰਥ ਮੇਲਿ = ਮੇਲ ਵਿਚ, ਇਕੱਠ ਵਿਚ। ਮਿਲਾਇ = ਮਿਲਿ, ਮਿਲ ਕੇ॥੨॥
SikhNet (Spanish)Nombre de Dios, acerquémonos e inmerjámonos en la Saad Sangat, la Congregación Verdadera. (2)
ਜੇ ਲਖ ਇਸਤਰੀਆ ਭੋਗ ਕਰਹਿ; ਨਵ ਖੰਡ ਰਾਜੁ ਕਮਾਹਿ ॥
je lakh isatareea bhog kareh; nav khandd raaj kamaeh |
Sant Singh KhalsaYou may enjoy the pleasures of hundreds of thousands of women, and rule the nine continents of the world.
Manmohan SinghEven though, thou cohabit with hundreds of thousands of ladies and rule over the nine regions of the world.
Manmohan Singh (Punjabi)ਭਾਵੇਂ ਤੂੰ ਲੱਖਾਂ ਹੀ ਤ੍ਰੀਮਤਾਂ ਨਾਲ ਭੋਗ ਬਿਲਾਸ ਕਰੇ ਅਤੇ ਦੁਨੀਆ ਦੇ ਨੌ ਖਿੱਤਿਆਂ ਤੇ ਹਕੂਮਤ ਕਰੇ।
Fareedkot Teekaਏਕ ਇਸਤ੍ਰੀ ਕ੍ਯਾ ਜੇ ਕਰ ਲਾਖੋਂ ਇਸਤ੍ਰੀਆਂ ਸੇ ਭੋਗ ਕਰੇ, ਪੁਨਃ ਏਕ ਖੰਡ ਕਾ ਰਾਜੁ ਤੋ ਕ੍ਯਾ ਕਦਾਚਿਤ ਨਵ ਖੰਡੋਂ ਕਾ ਭੀ ਰਾਜੁ ਕਮਾਵੇ॥
Prof. Sahib Singh(ਹੇ ਭਾਈ!) ਜੇ ਤੂੰ (ਕਾਮ-ਵਾਸਨਾ ਪੂਰੀ ਕਰਨ ਲਈ) ਲੱਖ ਇਸਤ੍ਰੀਆਂ ਭੀ ਭੋਗ ਲਏਂ, ਜੇ ਤੂੰ ਸਾਰੀ ਧਰਤੀ ਦਾ ਰਾਜ ਭੀ ਕਰ ਲਏਂ,ਪਦ ਅਰਥ ਨਵਖੰਡ ਰਾਜੁ = ਸਾਰੀ ਧਰਤੀ ਦਾ ਰਾਜ।
SikhNet (Spanish)Aun gozando de los placeres del cuerpo y reinando en el mundo entero,
ਬਿਨੁ ਸਤਗੁਰ. ਸੁਖੁ ਨ ਪਾਵਈ; ਫਿਰਿ ਫਿਰਿ ਜੋਨੀ ਪਾਹਿ ॥੩॥
bin satagur. sukh na paavee; fir fir jonee paeh |3|
Sant Singh KhalsaBut without the True Guru, you will not find peace; you will be reincarnated over and over again. ||3||
Manmohan SinghEven then, without the True Guru, thou shalt not obtain happiness and receive births over and over again.
Manmohan Singh (Punjabi)ਫਿਰ ਭੀ ਸੱਚੇ ਗੁਰਾਂ ਦੇ ਬਗੈਰ ਤੈਨੂੰ ਖੁਸ਼ੀ ਪਰਾਪਤ ਨਹੀਂ ਹੋਣੀ ਅਤੇ ਤੂੰ ਮੁੜ ਮੁੜ ਕੇ ਜੂਨੀਆਂ ਵਿੱਚ ਪਏਗਾ।
Fareedkot Teekaਤੌ ਭੀ ਸਤਿਗੁਰੋਂ ਕੀ ਸਰਨ ਸੇ ਬਿਨਾਂ ਸੁਖ ਕੋ ਪ੍ਰਾਪਤਿ ਨਹੀਂ ਹੋਤਾ ਹੈ, ਕ੍ਯੋਂਕਿ ਬਾਰੰਬਾਰ ਜੂਨੀਓਂ ਮੇਂ ਭਟਕਤਾ ਰਹਿਤਾ ਹੈ॥੩॥
Prof. Sahib Singhਤਾਂ ਭੀ ਸਤਿਗੁਰ ਦੀ ਸਰਨ ਤੋਂ ਬਿਨਾ ਆਤਮਕ ਸੁਖ ਨਹੀਂ ਲੱਭ ਸਕੇਂਗਾ, (ਸਗੋਂ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ ॥੩॥ਪਦ ਅਰਥ ਨ ਪਾਵਹੀ = ਤੂੰ ਨਹੀਂ ਪ੍ਰਾਪਤ ਕਰੇਂਗਾ॥੩॥
SikhNet (Spanish)sin el Guru Verdadero no recibiremos la Paz del Señor y reencarnaremos de vientre en vientre, una y otra vez. (3)
ਹਰਿ ਹਾਰੁ. ਕੰਠਿ ਜਿਨੀ ਪਹਿਰਿਆ; ਗੁਰ ਚਰਣੀ ਚਿਤੁ ਲਾਇ ॥
har haar. kantth jinee pahiriaa; gur charanee chit laae |
Sant Singh KhalsaThose who wear the Necklace of the Lord around their necks, and focus their consciousness on the Guru's Feet
Manmohan SinghWealth and supernatural powers follow those, though they care them not even to a sesame's extent,
Manmohan Singh (Punjabi)ਧਨ ਤੇ ਕਰਾਮਾਤੀ ਸ਼ਕਤੀਆਂ ਉਨ੍ਹਾਂ ਦੇ ਪਿਛੇ ਲੱਗੀਆਂ ਫਿਰਦੀਆਂ ਹਨ, ਭਾਵੇਂ ਉਨ੍ਹਾਂ ਨੂੰ ਉਨ੍ਹਾਂ ਦੀ ਭੋਰਾ ਭੀ ਚਾਹ ਨਹੀਂ,
Fareedkot Teekaਜਿਨ ਪੁਰਸੋਂ ਨੈ ਹਰੀ ਨਾਮ ਕਾ ਹਾਰੁ ਕੰਠ ਮੇਂ ਪਹਿਰਿਆ ਹੈ ਕ੍ਯਾ ਸਦੀਵ ਕੰਠ ਸੇ ਨਾਮ ਕੋ ਉਚਾਰਨ ਕਰਤੇ ਹੈਂ, ਔਰੁ ਗੁਰੋਂ ਕੇ ਚਰਨੋਂ ਮੇਂ ਮਨੁ ਲਗਾਇਆ ਹੈ, ਭਾਵ ਏਹਿ ਕਿ ਹਰੀ ਰੂਪੁ ਜਾਨ ਕੇ ਗੁਰੋਂ ਕਾ ਧ੍ਯਾਨੁ ਕਰਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦੇ ਨਾਮ-ਸਿਮਰਨ ਦਾ ਹਾਰ ਆਪਣੇ ਗਲ ਵਿਚ ਪਹਿਨ ਲਿਆ ਹੈ,ਪਦ ਅਰਥ ਕੰਠਿ = ਗਲ ਵਿਚ। ਲਾਇ = ਲਾ ਕੇ।
SikhNet (Spanish)Quienes usan el Collar de Dios y se postran a los Pies del Guru,
ਤਿਨਾ ਪਿਛੈ ਰਿਧਿ ਸਿਧਿ ਫਿਰੈ; ਓਨਾ. ਤਿਲੁ ਨ ਤਮਾਇ ॥੪॥
tinaa pichhai ridh sidh firai; onaa. til na tamaae |4|
Sant Singh Khalsa-wealth and supernatural spiritual powers follow them, but they do not care for such things at all. ||4||
Manmohan Singhwho wear round their neck God's Necklace and fix their mind on Guru's feet.
Manmohan Singh (Punjabi)ਜਿਹੜੇ ਗਲੇ ਵਿੱਚ ਵਾਹਿਗੁਰੂ ਦੀ ਮਾਲਾ ਪਹਿਨਦੇ ਹਨ ਅਤੇ ਆਪਣੇ ਮਨ ਨੂੰ ਗੁਰਾਂ ਦੇ ਚਰਨਾਂ ਨਾਲ ਜੋੜਦੇ ਹਨ।
Fareedkot Teekaਐਸੇ ਪੁਰਸੋਂ ਕੇ ਪੀਛੇ ਰਿੱਧਾਂ ਸਿੱਧਾਂ ਫਿਰਤੀਆਂ ਹੈਂ ਕਿ ਹਮ ਕੋਂ ਕੁਛੁ ਆਗ੍ਯਾ ਕਰੋ, ਤਿਨ ਕੋ ਏਕ ਤਿਲ ਮਾਤ੍ਰ ਕ੍ਯਾ ਤੁੱਛ ਮਾਤ੍ਰ ਭੀ (ਤਮਾਇ) ਚਾਹਨਾ ਨਹੀਂ ਹੈ॥੪॥
Prof. Sahib Singhਕਰਾਮਾਤੀ ਤਾਕਤ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ, ਪਰ ਉਹਨਾਂ ਨੂੰ ਉਸ ਦਾ ਰਤਾ ਭਰ ਭੀ ਲਾਲਚ ਨਹੀਂ ਹੁੰਦਾ ॥੪॥ਪਦ ਅਰਥ ਰਿਧਿ ਸਿਧਿ = ਕਰਾਮਾਤੀ ਤਾਕਤ। ਤਿਲੁ = ਰਤਾ ਭਰ। ਤਮਾਇ = ਤਮਹ, ਲਾਲਚ॥੪॥
SikhNet (Spanish)la riqueza y los poderes sobrenaturales los siguen, pero ellos no ponen su atención en eso. (4)
ਜੋ ਪ੍ਰਭ ਭਾਵੈ ਸੋ ਥੀਐ; ਅਵਰੁ. ਨ ਕਰਣਾ ਜਾਇ ॥
jo prabh bhaavai so theeai; avar. na karanaa jaae |
Sant Singh KhalsaWhatever pleases God's Will comes to pass. Nothing else can be done.
Manmohan SinghWhatever pleases the Lord, that comes to pass, nothing else can be done.
Manmohan Singh (Punjabi)ਜਿਹੜਾ ਕੁਝ ਸੁਆਮੀ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, ਹੋਰ ਕੁਛ ਕੀਤਾ ਨਹੀਂ ਜਾ ਸਕਦਾ।
Fareedkot Teekaਤਾਂ ਤੇ ਜੋ ਕੁਛੁ ਪ੍ਰਭੂ ਕੋ ਭਾਵਤਾ ਹੈ, ਸੋਈ ਹੋਤਾ ਹੈ ਔਰੁ ਕੁਛੁ ਭੀ ਜੀਵ ਸੇ ਕੀਆ ਨਹੀਂ ਜਾਤਾ ਹੈ॥
Prof. Sahib Singh(ਪਰ ਅਸਾਂ ਜੀਵਾਂ ਦੇ ਕੀਹ ਵੱਸ?) ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, (ਤੇਰੀ ਮਰਜ਼ੀ ਤੋਂ ਲਾਂਭੇ) ਹੋਰ ਕੁਝ ਕੀਤਾ ਨਹੀਂ ਜਾ ਸਕਦਾ।ਪਦ ਅਰਥ ਪ੍ਰਭ ਭਾਵੈ = ਹੇ ਪ੍ਰਭੂ! ਤੈਨੂੰ ਭਾਵੈ।
SikhNet (Spanish)Lo que sea que complace a Dios eso ocurre, nada más se puede hacer.
ਜਨੁ ਨਾਨਕੁ. ਜੀਵੈ ਨਾਮੁ ਲੈ; ਹਰਿ. ਦੇਵਹੁ ਸਹਜਿ ਸੁਭਾਇ ॥੫॥੨॥੩੫॥
jan naanak. jeevai naam lai; har. devahu sehaj subhaae |5|2|35|
Sant Singh KhalsaServant Nanak lives by chanting the Naam. O Lord, please give it to me, in Your Natural Way. ||5||2||35||
Manmohan SinghSlave Nanak lives by repeating the Name. O Lord! by Thine natural disposition, grant (that to me.)
Manmohan Singh (Punjabi)ਗੁਲਾਮ ਨਾਨਕ ਨਾਮ ਉਚਾਰਨ ਕਰਕੇ ਜੀਉਂਦਾ ਹੈ। ਹੇ ਪ੍ਰਭੂ! ਆਪਣੇ ਕੁਦਰਤੀ ਸੁਭਾਅ ਅਨੁਸਾਰ (ਇਸ ਦੀ ਮੈਨੂੰ) ਦਾਤ ਬਖਸ਼।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਇਸ ਪ੍ਰਕਾਰ ਵਾਹਿਗੁਰੂ ਕੇ ਆਗੇ ਬੇਨਤੀ ਕਰੇ, ਕਿ ਹੇ ਹਰੀ ਤੇਰੇ ਨਾਮ ਕੋ ਉਚਾਰਨ ਕਰ ਕੇ ਮੈਂ ਜੀਵਤਾ ਹੂੰ, ਤਾਂ ਤੇ ਅਪਨੀ ਕ੍ਰਿਪਾ ਕਰ (ਸਹਜਿ ਸੁਭਾਇ) ਸਾਂਤੀ ਸੁਭਾਵ ਮੁਝ ਕੋ ਦੀਜੀਏ॥੫॥੨॥੩੫॥
Prof. Sahib Singhਹੇ ਹਰੀ! (ਮੈਨੂੰ) ਆਪਣਾ ਨਾਮ ਬਖ਼ਸ਼, ਤਾਕਿ ਆਤਮਕ ਅਡੋਲਤਾ ਵਿਚ ਟਿਕ ਕੇ, ਤੇਰੇ ਪ੍ਰੇਮ ਵਿਚ ਜੁੜ ਕੇ (ਤੇਰਾ) ਦਾਸ ਨਾਨਕ (ਤੇਰਾ) ਨਾਮ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰ ਸਕੇ ॥੫॥੨॥੩੫॥ਪਦ ਅਰਥ ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਸਕੇ। ਹਰਿ = ਹੇ ਹਰੀ! ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ॥੫॥
SikhNet (Spanish)El Sirviente Nanak vive cantando el Naam, oh Señor, por favor, Dámelo en forma natural. (4-2-35)