ੴ

ਸਿੱਖਬਾਣੀ · SikhBani

Ang 26

Sri Guru Granth Sahib · Siree Raag · 3 shabads, 37 lines
Translations
Shabad Guru Nanak Dev Ji Siree Raag continued from Ang 25

ਸਭ ਦੁਨੀਆ; ਆਵਣ ਜਾਣੀਆ ॥੩॥

sabh duneea; aavan jaaneea |3|

Sant Singh KhalsaAll the world continues coming and going in reincarnation. ||3||
Manmohan SinghAll the world continues coming and going.
Manmohan Singh (Punjabi)ਸਾਰਾ ਜਗ ਆਉਂਦਾ ਤੇ ਜਾਂਦਾ ਰਹਿੰਦਾ ਹੈ।
Fareedkot Teekaਸਭ ਸ੍ਰਿਸ੍ਟੀ ਆਵਨੇ ਜਾਵਨੇ ਵਾਲੀ ਹੈ॥੩॥
Prof. Sahib Singhਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ ॥੩॥
SikhNet (Spanish)El hombre vive atrapado en la rueda de la trasmigración. (3)

ਵਿਚਿ ਦੁਨੀਆ; ਸੇਵ ਕਮਾਈਐ ॥

vich duneea; sev kamaaeeai |

Sant Singh KhalsaIn the midst of this world, do seva,
Manmohan SinghIn this world perform Lord's service.
Manmohan Singh (Punjabi)ਇਸ ਸੰਸਾਰ ਅੰਦਰ ਸੁਆਮੀ ਦੀ ਚਾਕਰੀ ਕਰ।
Fareedkot Teekaਬੀਚ (ਦੁਨੀਆ) ਸੰਸਾਰ ਕੇ ਸਾਧੋਂ ਕੀ ਸੇਵਾ ਕਰੀਏ॥
Prof. Sahib Singh(ਹੇ ਭਾਈ!) ਦੁਨੀਆ ਵਿਚ (ਆ ਕੇ) ਪ੍ਰਭੂ ਦੀ ਸੇਵਾ (ਸਿਮਰਨ) ਕਰਨੀ ਚਾਹੀਦੀ ਹੈ।
SikhNet (Spanish)El hombre vive atrapado en la rueda de la trasmigración.

ਤਾ ਦਰਗਹ; ਬੈਸਣੁ ਪਾਈਐ ॥

taa daragah; baisan paaeeai |

Sant Singh Khalsaand you shall be given a place of honor in the Court of the Lord.
Manmohan SinghThen, (shalt thou) get a seat in Masters Court,
Manmohan Singh (Punjabi)ਤਾਂ (ਤੈਨੂੰ) ਮਾਲਕ ਦੇ ਦਰਬਾਰ ਵਿੱਚ ਬੈਠਨ ਦੀ ਥਾਂ ਮਿਲੇਗੀ।
Fareedkot Teekaਤਾਂ ਵਾਹਿਗੁਰੂ ਕੀ ਸਭਾ ਮੇਂ ਆਦਰ ਸੇ ਬੈਠਨਾ ਪਾਈਤਾ ਹੈ॥
Prof. Sahib Singhਤਦੋਂ ਹੀ ਉਸ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲਦਾ ਹੈ।

ਪਦ ਅਰਥ ਬੈਸਣੁ = ਬੈਠਣ ਦੀ ਥਾਂ।

SikhNet (Spanish)Aquél que se dedica al servicio de su prójimo en este mundo, logra un Sitio de Honor en la Corte del Señor.

ਕਹੁ ਨਾਨਕ; ਬਾਹ ਲੁਡਾਈਐ ॥੪॥੩੩॥

kahu naanak; baah luddaaeeai |4|33|

Sant Singh KhalsaSays Nanak, swing your arms in joy! ||4||33||
Manmohan Singhand swing thy arm (happily) says Nanak.
Manmohan Singh (Punjabi)(ਅਤੇ ਤੂੰ ਖੁਸ਼ੀ ਨਾਲ) ਆਪਦੀ ਭੁਜਾ ਉਲਾਰੇਗਾ, ਗੁਰੂ ਜੀ ਆਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ (ਬਾਹ ਲੁਡਾਈਐ) ਮਸਤ ਹੋ ਕੇ ਭੁਜਾ ਝੁਲਾਇ ਕਰਿ ਚਲੀਏ ਹੈ, ਭਾਵ ਏਹਿ ਕਿ ਨਿਰਭੈ ਹੋਈਤਾ ਹੈ॥੪॥੩੩॥☬ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਮਨ ਕੇ ਪਰਥਾਇ ਸਬਦ ਉਚਾਰਨ ਕੀਏ ਹੈਂ:
Prof. Sahib Singhਨਾਨਕ ਆਖਦਾ ਹੈ- (ਸਿਮਰਨ ਦੀ ਬਰਕਤਿ ਨਾਲ) ਬੇ-ਫ਼ਿਕਰ ਹੋ ਜਾਈਦਾ ਹੈ। (ਕੋਈ ਚਿੰਤਾ-ਸੋਗ ਨਹੀਂ ਵਿਆਪਦਾ) ॥੪॥੩੩॥

ਪਦ ਅਰਥ ਬਾਹ ਲੁਡਾਈਐ = ਬੇ-ਫ਼ਿਕਰ ਹੋ ਜਾਈਦਾ ਹੈ॥੪॥

* ਨੋਟ: ਸਿਰੀ ਰਾਗੁ ਵਿਚ ਗੁਰੂ ਨਾਨਕ ਦੇਵ ਜੀ ਦੇ ਇਹ ੩੩ ਸ਼ਬਦ ਹਨ।

SikhNet (Spanish)Nanak, sólo así vive uno en la Dicha Eterna. (4-33)

Open this shabad (15 lines, Angs 25-26) →

Shabad Guru Amardas Ji Siree Raag

ਸਿਰੀਰਾਗੁ ਮਹਲਾ ੩ ਘਰੁ ੧ ॥

sireeraag mahalaa 3 ghar 1 |

Sant Singh KhalsaSiree Raag, Third Mehl, First House:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but one God, by the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੰਚੇ ਗੁਰਾਂ ਦੀ ਦਹਿਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.

ਹਉ. ਸਤਿਗੁਰੁ ਸੇਵੀ ਆਪਣਾ; ਇਕ ਮਨਿ. ਇਕ ਚਿਤਿ ਭਾਇ ॥

hau. satigur sevee aapanaa; ik man. ik chit bhaae |

Sant Singh KhalsaI serve my True Guru with single-minded devotion, and lovingly focus my consciousness on Him.
Manmohan SinghI lovingly service my True Guru with single mind and rapt attention.
Manmohan Singh (Punjabi)ਮੈਂ ਇਕਾਗ੍ਰਤਾ ਤੇ ਮਗਨ-ਬ੍ਰਿਤੀ ਨਾਲ ਆਪਣੇ ਸੱਚੇ ਗੁਰਾਂ ਦੀ ਘਾਲ ਘਾਲਦਾ ਹਾਂ!
Fareedkot Teekaਮੈਂ ਆਪਨੇ ਸਤਿਗੁਰੂ ਕੋ (ਇਕ ਮਨਿ) ਮਨ ਕੀ ਇਕਾਗ੍ਰਤਾ ਕਰ ਕੇ, ਪੁਨਃ (ਭਾਇ) ਪ੍ਰੇਮ ਪੂਰਬਕ (ਇਕ ਚਿਤਿ) ਏਕ ਜੋ ਚੈਤੰਨ ਬ੍ਰਹਮੁ ਹੈ, ਤਿਸ ਸਾਥ ਅਭੇਦ ਰੂਪੁ ਜਾਨ ਕਰ ਕੇ ਸੇਵਨ ਕਰਤਾ ਹੂੰ॥
Prof. Sahib Singhਮੈਂ ਇਕਾਗ੍ਰ ਮਨ ਹੋ ਕੇ ਇਕਾਗ੍ਰ ਚਿੱਤ ਹੋ ਕੇ ਪ੍ਰੇਮ ਨਾਲ ਆਪਣੇ ਸਤਿਗੁਰੂ ਦੀ ਸਰਨ ਲੈਂਦਾ ਹਾਂ।

ਪਦ ਅਰਥ ਹਉ = ਮੈਂ। ਸੇਵੀ = ਸੇਵੀਂ, ਮੈਂ ਸੇਵਦਾ ਹਾਂ। ਇਕ ਮਨਿ = ਇਕ ਮਨ ਦੀ ਰਾਹੀਂ, ਇਕਾਗ੍ਰ ਹੋ ਕੇ। ਭਾਇ = ਪ੍ਰੇਮ ਨਾਲ। ਭਾਉ = ਪ੍ਰੇਮ।

SikhNet (Spanish)Sirve al Guru Verdadero con Amor y con una Devoción sencilla. Sabe que el Guru Verdadero es lo más Santo de lo santo,

ਸਤਿਗੁਰੁ ਮਨ ਕਾਮਨਾ ਤੀਰਥੁ ਹੈ; ਜਿਸ ਨੋ ਦੇਇ ਬੁਝਾਇ ॥

satigur man kaamanaa teerath hai; jis no dee bujhaae |

Sant Singh KhalsaThe True Guru is the mind's desire and the sacred shrine of pilgrimage, for those unto whom He has given this understanding.
Manmohan SinghHe, whom God instructs, beholds in the True Guru the heart's desire, the place of pilgrimage.
Manmohan Singh (Punjabi)ਜਿਸ ਨੂੰ ਵਾਹਿਗੁਰੂ ਦਰਸਾਉਂਦਾ ਹੈ, ਉਹ ਸੱਚੇ ਗੁਰਾਂ ਅੰਦਰ ਮਨ ਦੀ ਇੱਛਾ ਪੂਰਨ ਕਰਨ ਵਾਲਾ ਯਾਤਰਾ ਅਸਥਾਨ ਦੇਖਦਾ ਹੈ।
Fareedkot Teekaਬਨਾਰਸ ਵਿਖੇ ਏਕ ਪ੍ਰਸਿੱਧ ਨਾਮ ਸੇ 'ਮਣੀ ਕਰਣੁ' ਘਾਟੁ ਹੈ, ਉਸ ਕਾ ਭੀ ਅਧਿਕ ਮਹਾਤਮੁ ਹੈ, ਤੈਸੇ ਗੁਰਾਂ ਕੀ ਮਹਿਮਾ ਅਧਿਕ ਹੈ। ਵਾ ਸਤਿਗੁਰੂ ਸਰਬ ਮਨ ਬਾਛਤ ਕਾਮਨਾ ਕੇ ਦੇਨੇ ਵਾਲੇ ਔਰੁ ਤੀਰਥੁ ਰੂਪੁ ਹੈਂ। ਭਾਵ ਏਹ ਕਿ ਪਰਮ ਪਵਿੱਤ੍ਰ ਕਰਤੇ ਹੈਂ। ਪਰੰਤੂ ਸਤਿਗੁਰੋਂ ਕੀ ਮਹਿਮਾ ਓਹੀ ਪੁਰਸ਼ੁ ਜਾਨਤਾ ਹੈ, ਜਿਸ ਕੋ ਵਾਹਿਗੁਰੂ ਆਪਨੀ ਕ੍ਰਿਪਾ ਸੇ (ਬੁਝਾਇ) ਸਮਝਾਇ ਦੇਵੇ॥
Prof. Sahib Singhਸਤਿਗੁਰੂ ਮਨ ਦੀਆਂ ਇੱਛਾਂ ਪੂਰੀਆਂ ਕਰਨ ਵਾਲਾ ਤੀਰਥ ਹੈ (ਪਰ ਇਹ ਸਮਝ ਉਸ ਮਨੁੱਖ ਨੂੰ ਆਉਂਦੀ ਹੈ) ਜਿਸ ਨੂੰ (ਗੁਰੂ ਆਪ) ਸਮਝਾਏ।

ਪਦ ਅਰਥ ਕਾਮਨਾ = ਇੱਛਿਆ। ਮਨ ਕਾਮਨਾ = ਮਨ ਦੀਆਂ ਕਾਮਨਾਂ। ਦੇਇ ਬੁਝਾਇ = ਸਮਝਾ ਦੇਂਦਾ ਹੈ।

SikhNet (Spanish)Quien puede conferir a tu mente todos sus deseos.

ਮਨ ਚਿੰਦਿਆ ਵਰੁ ਪਾਵਣਾ; ਜੋ ਇਛੈ ਸੋ ਫਲੁ ਪਾਇ ॥

man chindiaa var paavanaa; jo ichhai so fal paae |

Sant Singh KhalsaThe blessings of the wishes of the mind are obtained, and the fruits of one's desires.
Manmohan SinghHe attains the mind desired blessing and obtains the boon that he wills.
Manmohan Singh (Punjabi)ਉਸ ਨੂੰ ਚਿੱਤ ਚਾਹੁੰਦੀ ਮਿਹਰ ਪਰਾਪਤ ਹੋ ਜਾਂਦੀ ਹੈ ਅਤੇ ਜਿਸ ਨੂੰ ਉਹ ਲੋੜੀਦਾ ਹੈ, ਉਹ ਉਸ ਮੁਰਾਦ ਨੂੰ ਪਾ ਲੈਂਦਾਹੈ।
Fareedkot Teekaਤਾਂ ਤੇ, ਹੇ ਮਨ! ਜਿਨੋਂ ਨੇ ਸਤਿਗੁਰੂ ਕੋ ਸੇਵਨ ਕੀਆ ਹੈ ਤਿਨੋਂ ਨੇ (ਮਨ ਚਿੰਦਿਆ) ਮਨ ਇੱਛਤ (ਵਰੁ) ਵਾ ਵਰੁ ਪਤੀ ਵਾਹਿਗੁਰੂ ਪਾਉਨਾ ਕੀਆ ਹੈ। ਔਰੁ ਜੋ ਪੁਰਸੁ ਤਿਨੋਂ ਕੀ ਸੇਵਾ ਕਰਤਾ ਹੈ, ਜੋ ਇਛੇ ਕਿਯਾ ਜੋ ਚਾਹੇ ਸੋ ਫਲੁ ਵੁਹ ਪਾ ਲੇਤਾ ਹੈ॥
Prof. Sahib Singh(ਗੁਰੂ ਪਾਸੋਂ) ਮਨ-ਇੱਛਤ ਮੰਗ ਮਿਲ ਜਾਂਦੀ ਹੈ, ਮਨੁੱਖ ਜੋ ਇੱਛਾ ਧਾਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।

ਪਦ ਅਰਥ ਮਨ ਚਿੰਦਿਆ = ਮਨ-ਇੱਛਤ। ਵਰੁ = ਮੰਗ, ਬਖ਼ਸ਼ੀਸ਼। ਨਾਮੇ = ਨਾਮਿ ਹੀ, ਨਾਮ ਦੀ ਰਾਹੀਂ ਹੀ।

SikhNet (Spanish)De Él uno obtiene las Bendiciones, los Frutos y las Añoranzas del corazón.

ਨਾਉ ਧਿਆਈਐ ਨਾਉ ਮੰਗੀਐ; ਨਾਮੇ ਸਹਜਿ ਸਮਾਇ ॥੧॥

naau dhiaaeeai naau mangeeai; naame sehaj samaae |1|

Sant Singh KhalsaMeditate on the Name, worship the Name, and through the Name, you shall be absorbed in intuitive peace and poise. ||1||
Manmohan SinghMeditate on God's Name worship the name and through the Name enter the realm of supreme bliss.
Manmohan Singh (Punjabi)ਹਰੀ ਨਾਮ ਦਾ ਸਿਮਰਨ ਕਰ, ਨਾਮ ਦੀ ਉਪਾਸ਼ਨਾ ਸਾਧ, ਅਤੇ ਨਾਮ ਦੇ ਰਾਹੀਂ ਪਰਮ ਅਨੰਦ ਦੇ ਮੰਡਲ ਵਿੱਚ ਪ੍ਰਵੇਸ਼ ਕਰ।
Fareedkot Teekaਨਾਮ ਹੀ ਤਿਨੋਂ ਸੇ ਮੰਗੀਏ, ਨਾਮ ਕੋ ਹੀ ਧ੍ਯਾਵਨਾ ਕਰੀਏ ਔਰੁ ਨਾਮ ਕਰ ਕੇ ਹੀ ਸਹਜ ਸ੍ਵਰੂਪ ਵਾਹਿਗੁਰੂ ਮੇਂ ਸਮਾਈਤਾ ਹੈ ॥੧॥
Prof. Sahib Singh(ਪਰ) ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ਤੇ (ਗੁਰੂ ਪਾਸੋਂ) ਨਾਮ ਹੀ ਮੰਗਣਾ ਚਾਹੀਦਾ ਹੈ। ਨਾਮ ਵਿਚ ਜੁੜਿਆ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ ॥੧॥

ਪਦ ਅਰਥ ਸਹਜਿ = ਆਤਮਕ ਅਡੋਲਤਾ ਵਿਚ॥੧॥

SikhNet (Spanish)Persigue entonces el Nombre del Señor, medita en Él y ,a través del Nombre, entra en el Reino de Éxtasis. (1)

ਮਨ ਮੇਰੇ, ਹਰਿ ਰਸੁ ਚਾਖੁ; ਤਿਖ ਜਾਇ ॥

man mere, har ras chaakh; tikh jaae |

Sant Singh KhalsaO my mind, drink in the Sublime Essence of the Lord, and your thirst shall be quenched.
Manmohan SinghO My mind! quaff God's elixir thus thy thirst shalt depart.
Manmohan Singh (Punjabi)ਹੈ ਮੇਰੀ ਜਿੰਦੇ! ਵਾਹਿਗੁਰੂ ਅੰਮ੍ਰਿਤ ਨੂੰ ਪਾਨ ਕਰ, ਇੰਜ ਤੇਰੀ ਤਰੇਹ ਦੂਰ ਹੋ ਜਾਵੇਗੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮੇਰੇ ਮਨ! ਹਰੀ ਨਾਮੁ ਕਾ ਰਸੁ ਕ੍ਯਾ ਆਨੰਦੁ (ਚਾਖੁ) ਸ੍ਵਾਦੁ ਲੈ ਵਾ ਪਾਨ ਕਰੁ, ਤਬ ਭੋਗੋਂ ਕੀ (ਤਿਖ) ਤ੍ਰਿਸਨਾ ਜਾਤੀ ਰਹੇਗੀ॥
Prof. Sahib Singhਹੇ ਮੇਰੇ ਮਨ! ਪਰਮਾਤਮਾ (ਦੇ ਨਾਮ) ਦਾ ਸੁਆਦ ਚੱਖ, (ਤੇਰੀ ਮਾਇਆ ਵਾਲੀ) ਤ੍ਰਿਸ਼ਨਾ ਦੂਰ ਹੋ ਜਾਏਗੀ।

ਪਦ ਅਰਥ ਤਿਖ = ਤੇਹ, ਤ੍ਰਿਸ਼ਨਾ। ਜਾਇ = ਦੂਰ ਹੋ ਜਾਏ।

SikhNet (Spanish)Oh mente mía, prueba la Esencia del Señor, para que tu sed se calme.

ਜਿਨੀ ਗੁਰਮੁਖਿ ਚਾਖਿਆ; ਸਹਜੇ ਰਹੇ ਸਮਾਇ ॥੧॥ ਰਹਾਉ ॥

jinee guramukh chaakhiaa; sahaje rahe samaae |1| rahaau |

Sant Singh KhalsaThose Gurmukhs who have tasted it remain intuitively absorbed in the Lord. ||1||Pause||
Manmohan SinghThey, who have tasted it, through the Guru, easily remain absorbed in the Lord. Pause.
Manmohan Singh (Punjabi)ਜਿਨ੍ਹਾਂ ਨੇ ਗੁਰਾਂ ਦੁਆਰਾ, ਇਸ ਨੂੰ ਚਖਿਆ ਹੈ, ਉਹ ਸੁਖੈਨ ਹੀ ਸਾਈਂ ਵਿੱਚ ਲੀਨ ਰਹਿੰਦੇ ਹਨ। ਠਹਿਰਾਉ।
Fareedkot Teekaਜਿਨੋਂ ਨੇ ਸਤਿਗੁਰੋ ਦ੍ਵਾਰੇ ਨਾਮੁ ਰਸੁ ਕੋ ਚਾਖਿਆ ਹੈ ਵਹੁ ਪੁਰਸ ਸਹਿਜ ਪਦ ਮੇਂ ਸਮਾਇ ਰਹੇ ਹੈਂ॥੧॥ ਰਹਾਉ ॥
Prof. Sahib Singhਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ 'ਹਰਿ ਰਸ' ਚੱਖਿਆ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਗੁਰਮੁਖਿ = ਗੁਰੂ ਦੀ ਰਾਹੀਂ॥੧॥ਰਹਾਉ॥

SikhNet (Spanish)Aquellos Gurmukjs que la probaron, lograron la tranquilidad.

ਜਿਨੀ ਸਤਿਗੁਰੁ ਸੇਵਿਆ; ਤਿਨੀ ਪਾਇਆ ਨਾਮੁ ਨਿਧਾਨੁ ॥

jinee satigur seviaa; tinee paaeaa naam nidhaan |

Sant Singh KhalsaThose who serve the True Guru obtain the Treasure of the Naam.
Manmohan SinghThey, who have served the True Guru, have obtained the Name treasure.
Manmohan Singh (Punjabi)ਜਿਨ੍ਹਾਂ ਨੇ ਸੱਚੇ ਗੁਰਾਂ ਦੀ ਟਹਿਲ ਕਮਾਈ ਹੈ, ਉਨ੍ਹਾਂ ਨੂੰ ਨਾਮ ਦਾ ਖ਼ਜ਼ਾਨਾ ਪਰਾਪਤ ਹੋਇਆ ਹੈ।
Fareedkot Teekaਜਿਨੋ ਨੈਂ ਸਤਿਗੁਰੂ ਕੋ ਸੇਵਿਆ ਹੈ, ਤਿਨੋ ਨੇ ਨਾਮ ਰੂਪੁ (ਨਿਧਾਨੁ) ਖਜਾਨਾ ਪਾਇ ਲੀਆ ਹੈ॥
Prof. Sahib Singhਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦੀ ਸਰਨ ਲਈ ਹੈ, ਉਹਨਾਂ ਨੇ (ਸਭ ਪਦਾਰਥਾਂ ਦਾ) ਖ਼ਜ਼ਾਨਾ ਪ੍ਰਭੂ-ਨਾਮ ਪ੍ਰਾਪਤ ਕਰ ਲਿਆ ਹੈ।

ਪਦ ਅਰਥ ਨਿਧਾਨੁ = ਖ਼ਜ਼ਾਨਾ।

SikhNet (Spanish)Aquéllos que sirvieron al Guru Verdadero, encontraron el Tesoro del Nombre del Señor.

ਅੰਤਰਿ ਹਰਿ ਰਸੁ. ਰਵਿ ਰਹਿਆ; ਚੂਕਾ ਮਨਿ ਅਭਿਮਾਨੁ ॥

antar har ras. rav rahiaa; chookaa man abhimaan |

Sant Singh KhalsaDeep within, they are drenched with the Essence of the Lord, and the egotistical pride of the mind is subdued.
Manmohan SinghTheir heart remains saturated with God's elixir and their mental pride is annulled.
Manmohan Singh (Punjabi)ਉਨ੍ਹਾਂ ਦਾ ਮਨ ਵਾਹਿਗੁਰੂ-ਅੰਮ੍ਰਿਤ ਨਾਲ ਤਰੋਤਰ ਰਹਿੰਦਾ ਹੈ ਅਤੇ ਉਨ੍ਹਾਂ ਦਾ ਮਾਨਸਕ ਹੰਕਾਰ ਦੂਰ ਹੋ ਜਾਂਦਾ ਹੈ।
Fareedkot Teekaਤਿਨ ਕੇ ਰਿਦੇ ਕੇ ਅੰਤਰ ਹਰੀ ਕਾ ਪ੍ਰੇਮੁ ਜੋ ਵ੍ਯਾਪ ਰਹਾ ਹੈ, ਇਸੀ ਤੇ ਮਨ ਕਾ ਅਹੰਕਾਰ (ਚੂਕਾ) ਨਿਬ੍ਰਿਤਿ ਭਯਾ ਹੈ॥
Prof. Sahib Singhਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਰਸ ਰਚ ਗਿਆ ਹੈ। ਉਹਨਾਂ ਦੇ ਮਨ ਵਿਚੋਂ ਅਹੰਕਾਰ ਦੂਰ ਹੋ ਗਿਆ ਹੈ।

ਪਦ ਅਰਥ ਅੰਤਰਿ = (ਉਹਨਾਂ ਦੇ) ਅੰਦਰ। ਰਵਿ ਰਹਿਆ = ਸਿੰਜਰ ਜਾਂਦਾ ਹੈ, ਰਚ ਜਾਂਦਾ ਹੈ। ਮਨਿ = ਮਨ ਵਿਚੋਂ।

SikhNet (Spanish)Sobre ellos se posó la Esencia de Dios, y pudieron canalizar el Ego de su mente.

ਹਿਰਦੈ ਕਮਲੁ ਪ੍ਰਗਾਸਿਆ; ਲਾਗਾ ਸਹਜਿ ਧਿਆਨੁ ॥

hiradai kamal pragaasiaa; laagaa sehaj dhiaan |

Sant Singh KhalsaThe heart-lotus blossoms forth, and they intuitively center themselves in meditation.
Manmohan SinghTheir mind lotus blooms and their attention remains fixed (in the Lord in the State of Equipoise).
Manmohan Singh (Punjabi)ਉਨ੍ਹਾਂ ਦਾ ਅੰਤਸ਼ਕਰਨ-ਕੰਵਲ ਖਿੜ ਜਾਂਦਾ ਹੈ ਅਤੇ ਉਨ੍ਹਾਂ ਦੀ ਬ੍ਰਿਤੀ (ਸਾਹਿਬ ਵਿੱਚ) ਅਡੋਲ ਰੂਪ ਜੁੜੀ ਰਹਿੰਦੀ ਹੈ।
Fareedkot Teekaਤਿਨ ਕੇ ਹਿਰਦੇ ਕਮਲ ਮੇਂ ਗ੍ਯਾਨੁ ਪ੍ਰਕਾਸਤਾ ਭਯਾ ਹੈ, (ਸਹਿਜ) ਸ੍ਵਭਾਵਕ ਹੀ ਤਿਨ ਕਾ ਸ੍ਵਰੂਪ ਮੇਂ ਧ੍ਯਾਨ ਲਗ ਰਹਾ ਹੈ॥ ਯਥਾ-☬"ਜੇਤਾ ਪੇਖਨੁ ਤੇਤਾ ਧਿਆਨੁ॥"
Prof. Sahib Singhਉਹਨਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜ ਪਿਆ ਹੈ। ਉਹਨਾਂ ਦੀ ਸੁਰਤ ਆਤਮਕ ਅਡੋਲਤਾ ਵਿਚ ਲੱਗ ਗਈ ਹੈ।

ਪਦ ਅਰਥ ਹਿਰਦੈ ਕਮਲੁ = ਹਿਰਦੇ ਦਾ ਕੌਲ ਫੁੱਲ।

SikhNet (Spanish)intuición floreció como el loto y así entonaron su ser en el Señor, en un Perfecto Estado de Equilibrio.

ਮਨੁ ਨਿਰਮਲੁ ਹਰਿ ਰਵਿ ਰਹਿਆ; ਪਾਇਆ ਦਰਗਹਿ ਮਾਨੁ ॥੨॥

man niramal har rav rahiaa; paaeaa darageh maan |2|

Sant Singh KhalsaTheir minds become pure, and they remain immersed in the Lord; they are honored in His Court. ||2||
Manmohan SinghTheir mind becomes pure, they remain absorbed in God and receive honour in His Court.
Manmohan Singh (Punjabi)ਉਨ੍ਹਾਂ ਦੀ ਆਤਮਾ ਪਵਿੱਤ੍ਰ ਹੋ ਜਾਂਦੀ ਹੈ। ਉਹ ਪਰਮਾਤਮਾ ਵਿੱਚ ਸਮਾਏ ਰਹਿੰਦੇ ਹਨ ਤੇ ਉਸ ਦੇ ਦਰਬਾਰ ਵਿੱਚ ਮਾਨ ਪਾਉਂਦੇ ਹਨ।
Fareedkot Teekaਜਿਨ ਕਾ ਮਨੁ ਨਿਰਮਲੁ ਭਯਾ ਹੈ, ਤਿਨੋ ਨੇ ਮਨ ਕਰ ਹਰੀ ਕੋ ਸਰਬ ਵ੍ਯਾਪਕ ਜਾਨਿਆ ਹੈ, ਤਿਨੋ ਨੇ ਹੀ (ਦਰਗਹਿ) ਪਰਲੋਕ ਵਾ ਸੰਤ ਸਭਾ ਮੇਂ ਮਾਨੁ ਪਾਯਾ ਹੈ॥੨॥
Prof. Sahib Singhਉਹਨਾਂ ਦਾ ਪਵਿਤ੍ਰ (ਹੋ ਚੁਕਾ) ਮਨ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ ॥੨॥
SikhNet (Spanish)Su mente se volvió Pura, Dios prevaleció en su ser y fueron honrados en Su Corte. (2)

ਸਤਿਗੁਰੁ ਸੇਵਨਿ ਆਪਣਾ; ਤੇ ਵਿਰਲੇ ਸੰਸਾਰਿ ॥

satigur sevan aapanaa; te virale sansaar |

Sant Singh KhalsaThose who serve the True Guru in this world are very rare.
Manmohan SinghIn this world, rare are they who serve their True Guru.
Manmohan Singh (Punjabi)ਇਸ ਜੱਗ ਵਿੱਚ ਟਾਵੇਂ ਹੀ ਹਨ ਉਹ ਜਿਹੜੇ ਆਪਣੇ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ।
Fareedkot Teekaਹੇ ਮਨ! ਜੋ ਆਪਣੇ ਸਤਿਗੁਰੂ ਕੋ ਸੇਵਨੁ ਕਰਤੇ ਹੈਂ, ਸੋ ਪੁਰਸ਼ ਸੰਸਾਰ ਮੇਂ (ਵਿਰਲੇ) ਥੋੜੇ ਹੀ ਹੈਂ॥
Prof. Sahib Singh(ਪਰ) ਜਗਤ ਵਿਚ ਉਹ ਬੰਦੇ ਵਿਰਲੇ ਹਨ ਜੇਹੜੇ ਪਿਆਰੇ ਸਤਿਗੁਰੂ ਦੀ ਸਰਨ ਲੈਂਦੇ ਹਨ,

ਪਦ ਅਰਥ ਸੇਵਨਿ = (ਜੇਹੜੇ) ਸੇਂਵਦੇ ਹਨ। ਸੰਸਾਰਿ = ਸੰਸਾਰ ਵਿਚ। ਮਮ = ਮੇਰਾ।

SikhNet (Spanish)Extraordinarios, oh qué extraordinarios son Aquéllos que dan su servicio al Guru Verdadero.

ਹਉਮੈ ਮਮਤਾ ਮਾਰਿ ਕੈ; ਹਰਿ ਰਾਖਿਆ ਉਰ ਧਾਰਿ ॥

haumai mamataa maar kai; har raakhiaa ur dhaar |

Sant Singh KhalsaThose who keep the Lord enshrined in their hearts subdue egotism and possessiveness.
Manmohan SinghHaving stilled their self-conceit and worldly love they keep God clasped to their heart.
Manmohan Singh (Punjabi)ਆਪਣੀ ਸਵੈ-ਹੰਗਤਾ ਤੇ ਸੰਸਾਰੀ ਮੋਹ ਨੂੰ ਨਵਿਰਤ ਕਰਕੇ ਉਹ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
Fareedkot Teekaਤਿਨੋ ਨੈਂ ਅਹੰਤਾ ਔਰੁ ਮਮਤਾ ਕੋ ਮਾਰ ਕਰ ਕੇ, ਏਕ ਹਰੀ ਕੋ ਹੀ ਰਿਦੇ ਮੇਂ ਧਾਰਨ ਕਰਿ ਰਾਖਿਆ ਹੈ॥
Prof. Sahib Singhਜੇਹੜੇ ਹਉਮੈ ਨੂੰ ਤੇ ਮਲਕੀਅਤ ਦੀ ਲਾਲਸਾ ਨੂੰ ਮਾਰ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਟਿਕਾਂਦੇ ਹਨ।

ਪਦ ਅਰਥ ਮਮਤਾ = ਮਲਕੀਅਤ ਦੀ ਲਾਲਸਾ। ਉਰਧਾਰਿ = ਹਿਰਦੇ ਵਿਚ ਟਿਕਾ ਕੇ। ਉਰ = ਹਿਰਦਾ।

SikhNet (Spanish)Aquéllos que controlan su Ego y su Avaricia y traen al Señor fundido en su corazón.

ਹਉ ਤਿਨ ਕੈ ਬਲਿਹਾਰਣੈ; ਜਿਨਾ ਨਾਮੇ ਲਗਾ ਪਿਆਰੁ ॥

hau tin kai balihaaranai; jinaa naame lagaa piaar |

Sant Singh KhalsaI am a sacrifice to those who are in love with the Naam.
Manmohan SinghI am a sacrifice unto them, who are in love with God's Name.
Manmohan Singh (Punjabi)ਮੈਂ ਉਨ੍ਹਾਂ ਤੋਂ ਵਾਰਿਆਂ ਜਾਂਦਾ ਹਾਂ ਜਿਨ੍ਹਾਂ ਦੀ ਹਰੀ ਨਾਮ ਨਾਲ ਪ੍ਰੀਤ ਹੈ।
Fareedkot Teekaਮੈਂ ਤਿਨ ਕੇ ਸਦਕੇ ਜਾਤਾ ਹੂੰ, ਜਿਨ ਕਾ ਪ੍ਯਾਰੁ ਹਰੀ ਨਾਮ ਮੇਂ ਲਗਾ ਹੈ॥
Prof. Sahib Singhਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਵਿਚ ਹੀ ਪ੍ਰੇਮ ਬਣਿਆ ਰਹਿੰਦਾ ਹੈ।
SikhNet (Spanish)Ofrezco mi vida en sacrificio a aquéllos que aman el Nombre del Señor.

ਸੇਈ ਸੁਖੀਏ. ਚਹੁ ਜੁਗੀ; ਜਿਨਾ. ਨਾਮੁ ਅਖੁਟੁ ਅਪਾਰੁ ॥੩॥

seee sukhee. chahu jugee; jinaa. naam akhutt apaar |3|

Sant Singh KhalsaThose who attain the Inexhaustible Name of the Infinite Lord remain happy throughout the four ages. ||3||
Manmohan SinghThey who possess the inexhaustible Name, of the Infinite Lord's remain happy in the four ages.
Manmohan Singh (Punjabi)ਜਿਨ੍ਹਾਂ ਦੇ ਪੱਲੇ ਬੇਅੰਤ ਸੁਆਮੀ ਦਾ ਅਤੁੱਟ ਨਾਮ ਹੈ, ਉਹ ਚਾਰੇ ਯੁਗਾਂ ਅੰਦਰ ਪ੍ਰਸੰਨ ਰਹਿੰਦੇ ਹਨ।
Fareedkot Teekaਸੋਈ ਪੁਰਸ਼ ਚਾਰ ਜੁਗੋਂ ਮੇਂ ਸੁਖੀ ਹੂਏ ਹੈਂ, ਜਿਨ ਕੇ ਪਾਸ (ਅਪਾਰੁ) ਬਿਅੰਤ ਵਾਹਿਗੁਰੂ ਕੇ ਨਾਮ ਕਾ ਖਜਾਨਾ (ਅਖੁਟੁ) ਅਤੋਟ ਹੈ। ਭਾਵ ਯੇਹਿ ਕਿ ਦਿਨ ਰਾਤ੍ਰੀ ਸਿਮਰਨ ਮੇਂ ਲਗ ਰਹੇ ਹੈਂ॥੩॥
Prof. Sahib Singhਉਹੀ ਬੰਦੇ ਸਦਾ ਸੁਖੀ ਰਹਿੰਦੇ ਹਨ ਜਿਨ੍ਹਾਂ ਦੇ ਪਾਸ ਕਦੇ ਨਾਹ ਮੁੱਕਣ ਵਾਲਾ ਬੇਅੰਤ ਨਾਮ (ਦਾ ਖ਼ਜ਼ਾਨਾ) ਹੈ ॥੩॥

ਪਦ ਅਰਥ ਸੇਈ = ਉਹੀ। ਚਹੁ ਜੁਗੀ = ਚੌਹਾਂ ਜੁਗਾਂ ਵਿਚ, ਸਦਾ ਹੀ। ਅਖੁਟੁ = ਕਦੇ ਨਾਹ ਮੁੱਕਣ ਵਾਲਾ। ਅਪਾਰੁ = ਬੇਅੰਤ, ਜਿਸ ਦਾ ਪਾਰ ਨਾਹ ਪੈ ਸਕੇ॥੩॥

SikhNet (Spanish)Sólo viven en Paz a través de las cuatro épocas, quienes aman el Nombre Infinito del Señor. (3)

ਗੁਰ ਮਿਲਿਐ ਨਾਮੁ ਪਾਈਐ; ਚੂਕੈ ਮੋਹ ਪਿਆਸ ॥

gur miliai naam paaeeai; chookai moh piaas |

Sant Singh KhalsaMeeting with the Guru, the Naam is obtained, and the thirst of emotional attachment departs.
Manmohan SinghBy meeting the Guru, God's Name is obtained and the thirst of worldly love departs.
Manmohan Singh (Punjabi)ਗੁਰਾਂ ਨੂੰ ਭੈਟਣ ਦੁਆਰਾ ਹਰੀ ਨਾਮ ਪਰਾਪਤ ਹੁੰਦਾ ਹੈ ਅਤੇ ਸੰਸਾਰੀ ਮਮਤਾ ਦੀ ਤਰੇਹ ਦੂਰ ਹੋ ਜਾਂਦੀ ਹੈ।
Fareedkot Teekaਸੋ ਨਾਮੁ ਗੁਰੋਂ ਕੇ ਮਿਲਨੇ ਕਰ ਪਾਈਤਾ ਹੈ, ਨਾਮੁ ਕੋ ਪਾਇ ਕਰ ਮੋਹਿ ਔਰੁ (ਪਿਆਸ) ਤ੍ਰਿਸਨਾ ਚੂਕ ਜਾਤੀ ਹੈ, ਭਾਵ ਨਿਬ੍ਰਿਤਿ ਹੋ ਜਾਤੀ ਹੈ॥
Prof. Sahib Singhਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, (ਨਾਮ ਦੀ ਬਰਕਤਿ ਨਾਲ) ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ, ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ।

ਪਦ ਅਰਥ ਗੁਰਿ ਮਿਲਿਐ = ਜੇ ਗੁਰੂ ਮਿਲ ਪਏ। ਚੂਕੈ = ਦੂਰ ਹੋ ਜਾਂਦਾ ਹੈ।

SikhNet (Spanish)Conociendo al Guru, recibimos el Nombre del Señor, y desaparece la sed de los apegos.

ਹਰਿ ਸੇਤੀ ਮਨੁ ਰਵਿ ਰਹਿਆ; ਘਰ ਹੀ ਮਾਹਿ ਉਦਾਸੁ ॥

har setee man rav rahiaa; ghar hee maeh udaas |

Sant Singh KhalsaWhen the mind is permeated with the Lord, one remains detached within the home of the heart.
Manmohan Singh(The Guru-wards) mentally get detached from the world and their soul remains blended with God.
Manmohan Singh (Punjabi)(ਗੁਰਮੁੱਖ) ਮਾਨਸਕ ਤੌਰ ਤੇ ਸੰਸਾਰ ਵਲੋਂ ਉਪਰਾਮ ਹੋ ਜਾਂਦੇ ਹਨ ਅਤੇ ਉਹਨਾਂ ਦੀ ਆਤਮਾ ਵਾਹਿਗੁਰੂ ਨਾਲ ਅਭੇਦ ਹੋਈ ਰਹਿੰਦੀ ਹੈ।
Fareedkot Teekaਤਿਨੋਂ ਕਾ ਮਨੁ ਹਰੀ ਸੇ ਰਵਿ ਰਹਿਆ ਕ੍ਯਾ ਮਿਲਿ ਰਹਿਆ ਹੈ ਔਰੁ ਵਹੁ ਪੁਰਸੁ ਯਦ੍ਯਪਿ (ਘਰੁ) ਗ੍ਰਹਸਤ ਕੇ ਬੀਚ ਬੀ ਹੈਂ, ਤਾਂ ਵੀ ਉਦਾਸੀਨ ਰਹਿਤੇ ਹੈਂ, ਵਾ (ਘਰ) ਸਰੀਰ ਮੇਂ ਰਹਿਤੇ ਹੀ ਸਰੀਰ ਸੇ ਅਸੰਗ ਹੈਂ॥
Prof. Sahib Singhਮਨੁੱਖ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਇਕ-ਮਿਕ ਹੋਇਆ ਰਹਿੰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ (ਮਾਇਆ ਵਲੋਂ) ਉਪਰਾਮ ਰਹਿੰਦਾ ਹੈ।

ਪਦ ਅਰਥ ਸੇਤੀ = ਨਾਲ। ਰਵਿ ਰਹਿਆ = ਇਕ-ਮਿਕ ਹੋਇਆ ਰਹਿੰਦਾ ਹੈ। ਘਰ ਹੀ ਮਾਹਿ = ਘਰ ਵਿਚ ਹੀ। ਉਦਾਸੁ = ਨਿਰਲੇਪ, ਉਪਰਾਮ।

SikhNet (Spanish)Nuestra mente se embellece con Dios y nos volvemos desprendidos, aun estando apegados a la vida mundana.

ਜਿਨਾ. ਹਰਿ ਕਾ ਸਾਦੁ ਆਇਆ; ਹਉ. ਤਿਨ ਬਲਿਹਾਰੈ ਜਾਸੁ ॥

jinaa. har kaa saad aaeaa; hau. tin balihaarai jaas |

Sant Singh KhalsaI am a sacrifice to those who enjoy the Sublime Taste of the Lord.
Manmohan SinghI am a sacrifice unto those, who enjoy the taste of God's Name.
Manmohan Singh (Punjabi)ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ ਜੋ ਵਾਹਿਗੁਰੂ ਦੇ ਨਾਮ ਦਾ ਸੁਆਦ ਮਾਣਦੇ ਹਨ।
Fareedkot Teekaਜਿਨ ਪੁਰਸੋਂ ਕੋ ਹਰੀ ਨਾਮ ਕਾ (ਸਾਦੁ) ਰਸੁ ਆਇਆ ਹੈ, ਮੇਂ ਤਿਨ ਕੇ ਬਲਿਹਾਰੀ ਜਾਤਾ ਹੂੰ॥
Prof. Sahib Singhਮੈਂ ਉਹਨਾਂ ਬੰਦਿਆਂ ਤੋਂ ਵਾਰਨੇ ਜਾਂਦਾ ਹਾਂ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਗਿਆ ਹੈ।

ਪਦ ਅਰਥ ਸਾਦੁ = ਸੁਆਦ। ਹਉ ਜਾਸੁ = ਮੈਂ ਜਾਂਦਾ ਹਾਂ। ਬਲਿਹਾਰੈ = ਕੁਰਬਾਨ।

SikhNet (Spanish)Doy mi vida en sacrificio a aquéllos que han probado el Amor de Dios.

ਨਾਨਕ. ਨਦਰੀ ਪਾਈਐ; ਸਚੁ ਨਾਮੁ ਗੁਣਤਾਸੁ ॥੪॥੧॥੩੪॥

naanak. nadaree paaeeai; sach naam gunataas |4|1|34|

Sant Singh KhalsaO Nanak, by His Glance of Grace, the True Name, the Treasure of Excellence, is obtained. ||4||1||34||
Manmohan SinghO Nanak! By Lord's grace is obtained True Name the Treasure of Excellences.
Manmohan Singh (Punjabi)ਹੇ ਨਾਨਕ! ਸੁਆਮੀ ਦੀ ਮਿਹਰ ਦੁਆਰਾ ਸਰੇਸ਼ਟਤਾਈਆਂ ਦਾ ਖ਼ਜ਼ਾਨਾ ਸਤਿਨਾਮ ਪਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੱਚ ਨਾਮੁ ਔਰੁ ਤਿਸ ਕੇ ਗੁਨ (ਨਦਰੀ) ਵਾਹਿਗੁਰੂ ਕੀ ਕ੍ਰਿਪਾ ਦ੍ਰਿਸਟੀ ਸੇ ਹੀ ਪਾਈਤੇ ਹੈਂ॥੪॥੧॥੩੪॥
Prof. Sahib Singhਹੇ ਨਾਨਕ! ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਨਾਮ ਪ੍ਰਾਪਤ ਹੁੰਦਾ ਹੈ ॥੪॥੧॥੩੪॥

ਪਦ ਅਰਥ ਨਦਰੀ = ਮਿਹਰ ਦੀ ਨਜ਼ਰ ਨਾਲ। ਗੁਣ ਤਾਸੁ = ਗੁਣਾਂ ਦਾ ਖ਼ਜ਼ਾਨਾ॥੪॥

* ਨੋਟ: ਅੰਕ ੩੪ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦੇ ੩੩ ਅਤੇ ਗੁਰੂ ਅਮਰਦਾਸ ਜੀ ਦਾ ਇਹ ਇਕ ਸ਼ਬਦ ਰਲਾ ਕੇ ਸਾਰਾ ਜੋੜ ੩੪ ਬਣਿਆ।

SikhNet (Spanish)Pero dice Nanak, sólo recibimos el Nombre Verdadero, el Tesoro de Bondades, a través de la Gracia (4-1-34)

Open this shabad →

Shabad Guru Amardas Ji Siree Raag

ਸਿਰੀਰਾਗੁ ਮਹਲਾ ੩ ॥

sireeraag mahalaa 3 |

Sant Singh KhalsaSiree Raag, Third Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਾਗ, ਤੀਜੀ ਪਾਤਸ਼ਾਹੀ।
SikhNet (Spanish)Siri Rag, Mejl Guru Amar Das, Tercer Canal Divino.

ਬਹੁ ਭੇਖ ਕਰਿ. ਭਰਮਾਈਐ; ਮਨਿ ਹਿਰਦੈ ਕਪਟੁ ਕਮਾਇ ॥

bahu bhekh kar. bharamaaeeai; man hiradai kapatt kamaae |

Sant Singh KhalsaPeople wear all sorts of costumes and wander all around, but in their hearts and minds, they practice deception.
Manmohan SinghThose who put on many garbs and wander about, but with their heart and mind practise deception.
Manmohan Singh (Punjabi)ਪ੍ਰਾਨੀ ਬਹੁਤੇ ਭੇਖ ਧਾਰਨ ਕਰਦੇ ਤੇ ਬਾਹਰ ਭਰਮਦੇ ਹਨ। ਪ੍ਰੰਤੂ ਆਪਦੇ ਦਿਲ ਤੇ ਚਿੱਤ ਨਾਲ ਠੱਗੀ ਠੋਰੀ ਕਰਦੇ ਹਨ।
Fareedkot Teekaਹੇ ਮਨ! ਬਹੁਤੇ ਭੇਖ ਕਰਨੇ ਸੇ ਜੀਵ ਚੌਰਾਸੀ ਮੇਂ ਭ੍ਰਮਾਈਤੇ ਹੈਂ, ਕ੍ਯੋਂਕਿ ਪੁਰਸ ਭੇਖ ਕੋ ਧਾਰਨ ਕਰ ਕੇ ਭੀ ਮਨ ਕੇ (ਹਿਰਦੇ) ਬੀਚ ਕਪਟ ਕਮਾਵਤੇ ਹੈਂ॥
Prof. Sahib Singhਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ (ਦੂਜਿਆਂ ਨੂੰ ਠੱਗਣ ਲਈ ਆਪਣੇ) ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ (ਆਪ ਹੀ) ਭਟਕਣਾ ਵਿਚ ਪੈ ਜਾਈਦਾ ਹੈ।

ਪਦ ਅਰਥ ਭੇਖ ਕਰਿ = ਧਾਰਮਿਕ ਪਹਿਰਾਵੇ ਪਹਿਨ ਕੇ। ਕਰਿ = ਕਰ ਕੇ। ਭਰਮਾਈਐ = ਭਟਕਣਾ ਵਿਚ ਪੈ ਜਾਈਦਾ ਹੈ। ਮਨਿ = ਮਨ ਵਿਚ। ਹਿਰਦੈ = ਹਿਰਦੇ ਵਿਚ। ਕਪਟੁ = ਧੋਖਾ। ਕਮਾਇ = ਕਮਾ ਕੇ, ਕਰ ਕੇ।

SikhNet (Spanish)Si vagamos por el mundo, usando variados ropajes, pero cometiendo errores,

ਹਰਿ ਕਾ ਮਹਲੁ. ਨ ਪਾਵਈ; ਮਰਿ ਵਿਸਟਾ ਮਾਹਿ ਸਮਾਇ ॥੧॥

har kaa mehal. na paavee; mar visattaa maeh samaae |1|

Sant Singh KhalsaThey do not attain the Mansion of the Lord's Presence, and after death, they sink into manure. ||1||
Manmohan SinghThey obtain not God's house (presence) and merge in ordure after death.
Manmohan Singh (Punjabi)ਉਹ ਰੱਬ ਦੇ ਘਰ (ਹਜ਼ੂਰੀ) ਨੂੰ ਪਰਾਪਤ ਨਹੀਂ ਹੁੰਦੇ ਅਤੇ ਮਰਨ ਪਿਛੋਂ ਗੰਦਗੀ ਅੰਦਰ ਗ਼ਰਕ ਹੋ ਜਾਂਦੇ ਹਨ।
Fareedkot Teekaਤਿਨ ਪੁਰਸੋਂ ਸੇ ਹਰੀ ਕਾ (ਮਹਲੁ) ਸਰੂਪੁ ਪਾਯਾ ਨਹੀਂ ਜਾਤਾ ਹੈ, ਮਰ ਕਰ ਕੇ ਵਿਸਟਾ ਮੇਂ ਸਮਾਵਤੇ ਹੈਂ। ਭਾਵ ਏਹਿ ਕਿ ਨਰਕਾਦਿ ਵਾ ਮਾਤਾ ਕੇ ਗਰਬ ਕੀ ਵਿਸਟਾ ਮੇਂ ਸਦਾ ਮਿਲਤੇ ਹੈਂ॥੧॥
Prof. Sahib Singh(ਜੇਹੜਾ ਮਨੁੱਖ ਇਹ ਵਿਖਾਵਾ ਠੱਗੀ ਕਰਦਾ ਹੈ ਉਹ) ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, (ਉਹ ਸਗੋਂ) ਆਤਮਕ ਮੌਤ ਸਹੇੜ ਕੇ (ਠੱਗੀ ਆਦਿਕ ਵਿਕਾਰਾਂ ਦੇ) ਗੰਦ ਵਿਚ ਫਸਿਆ ਰਹਿੰਦਾ ਹੈ ॥੧॥

ਪਦ ਅਰਥ ਮਹਲੁ = ਟਿਕਾਣਾ। ਪਾਵਈ = ਪਾਵੈ, ਪ੍ਰਾਪਤ ਕਰਦਾ ਹੈ, ਲੱਭ ਲੈਂਦਾ ਹੈ। ਮਰਿ = (ਆਤਮਕ ਮੌਤੇ) ਮਰ ਕੇ, ਆਤਮਕ ਮੌਤ ਸਹੇੜ ਕੇ। ਵਿਸਟਾ ਮਾਹਿ = ਗੰਦ ਵਿਚ, ਵਿਕਾਰਾਂ ਦੇ ਗੰਦ ਵਿਚ॥੧॥

SikhNet (Spanish)faltas y traicionando a nuestra Conciencia, no podremos llegar hasta el Castillo de Dios y moriremos para volver a nacer una y otra vez y de vientre en vientre. (1)

ਮਨ ਰੇ; ਗ੍ਰਿਹ ਹੀ ਮਾਹਿ. ਉਦਾਸੁ ॥

man re; grih hee maeh. udaas |

Sant Singh KhalsaO mind, remain detached in the midst of your household.
Manmohan SinghIn thy own house, O My soul remain detached from the world.
Manmohan Singh (Punjabi)ਆਪਣੇ ਘਰ ਵਿੱਚ ਹੀ, ਹੈ ਮੇਰੀ ਆਤਮਾ! ਸੰਸਾਰ ਵਲੋ ਉਪ੍ਰਾਮ ਰਹੁ।
Fareedkot Teekaਹੇ ਮਨ! ਗ੍ਰਹਸਥ ਮੇਂ ਰਹਿਤਾ ਹੀ ਸੰਸਾਰ ਸੇ ਉਦਾਸੀਨ ਰਹੁ॥
Prof. Sahib Singhਹੇ (ਮੇਰੇ) ਮਨ! ਗ੍ਰਿਹਸਤ ਵਿਚ (ਰਹਿੰਦਾ ਹੋਇਆ) ਹੀ (ਮਾਇਆ ਦੇ ਮੋਹ ਵਲੋਂ) ਨਿਰਲੇਪ (ਰਹੁ)।
SikhNet (Spanish)Oh mente mía, consérvate desapegada, aun en medio de tu hogar.

ਸਚੁ ਸੰਜਮੁ ਕਰਣੀ ਸੋ ਕਰੇ; ਗੁਰਮੁਖਿ ਹੋਇ ਪਰਗਾਸੁ ॥੧॥ ਰਹਾਉ ॥

sach sanjam karanee so kare; guramukh hoe paragaas |1| rahaau |

Sant Singh KhalsaPracticing truth, self-discipline and good deeds, the Gurmukh is enlightened. ||1||Pause||
Manmohan SinghHe who has been enlightened by Guru's instruction, practises righteousness, self mortification and virtuous actions. Pause.
Manmohan Singh (Punjabi)ਗੁਰਾਂ ਦੇ ਉਦੇਸ਼ ਦੁਆਰਾ ਜਿਸ ਨੂੰ ਪ੍ਰਕਾਸ਼ ਹੋਇਆ ਹੈ, ਉਹ ਸੱਚਾਈ, ਸਾਧਨਾ ਅਤੇ ਨੇਕ ਅਮਲ ਧਾਰਨ ਕਰਦਾ ਹੈ। ਠਹਿਰਾਉ।
Fareedkot Teekaਔਰੁ ਸਚੁ ਸੰਜਮੁ ਕ੍ਯਾ ਜਿਤਿੰਦ੍ਰਯ ਰਹਿਨਾ ਔਰ ਭਜਨ, ਧਿਆਨ, ਸੇਵਾਦਿਕ ਕਰਨੀ। ਸੋਈ ਪੁਰਸੁ ਕਰਤਾ ਹੈ ਜਿਸ ਕੋ ਗੁਰੋਂਦ੍ਵਾਰੇ (ਪਰਗਾਸੁ) ਸੱਤਾਸੱਤ ਕਾ ਵਿਚਾਰੁ ਹੋਤਾ ਹੈ॥੧॥ ਰਹਾਉ ॥☬ਔਰੁ ਜੋ ਪੁਰਸੁ ਸਤਿਗੁਰੋਂ ਕੋ ਸੇਵਨ ਕਰਤੇ ਹੈਂ ਤਿਨੋਂ ਪਰ ਕਹਤੇ ਹੈਂ:
Prof. Sahib Singh(ਪਰ ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਸਰਨ ਪੈ ਕੇ ਸੂਝ ਪੈਦਾ ਹੁੰਦੀ ਹੈ ਉਹ ਮਨੁੱਖ (ਹੀ) ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਤੇ ਵਿਕਾਰਾਂ ਵਲੋਂ ਸੰਕੋਚ ਕਰਦਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪੈ ਕੇ ਇਹ ਕਰਨ-ਜੋਗ ਕੰਮ ਕਰਨ ਦੀ ਜਾਚ ਸਿੱਖ) ॥੧॥ ਰਹਾਉ ॥

ਪਦ ਅਰਥ ਸਚੁ = ਸਦਾ-ਥਿਰ ਪ੍ਰਭੂ ਦਾ ਨਾਮ। ਸੰਜਮੁ = ਵਿਕਾਰਾਂ ਵਲੋਂ ਪਰਹੇਜ਼। ਕਰਣੀ = ਕਰਤੱਬ, ਕਰਨ-ਯੋਗ ਕੰਮ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਪਰਗਾਸੁ = (ਆਤਮਕ) ਚਾਨਣ, ਸੂਝ॥੧॥ਰਹਾਉ॥

SikhNet (Spanish)Si uno practica la Verdad y controla sus deseos mientras hace el bien, su mente será iluminada por la Gracia (1-Pausa)

ਗੁਰ ਕੈ ਸਬਦਿ ਮਨੁ ਜੀਤਿਆ; ਗਤਿ ਮੁਕਤਿ ਘਰੈ ਮਹਿ ਪਾਇ ॥

gur kai sabad man jeetiaa; gat mukat gharai meh paae |

Sant Singh KhalsaThrough the Word of the Guru's Shabad, the mind is conquered, and one attains the State of Liberation in one's own home.
Manmohan SinghThe mortal, who by Guru's instructions conquers his mind, obtains salvation and deliverance in his own home.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਜਿਹੜਾ ਪ੍ਰਾਣੀ ਆਪਣੇ ਮਨੁਏ ਨੂੰ ਜਿੱਤ ਲੈਂਦਾ ਹੈ, ਉਹ ਮੋਖ਼ਸ਼ ਤੇ ਕਲਿਆਣ ਨੂੰ ਆਪਣੇ ਗ੍ਰਿਹ ਅੰਦਰ ਹੀ ਪਾ ਲੈਂਦਾ ਹੈ।
Fareedkot Teekaਜਿਨੋਂ ਨੇ ਗੁਰੋਂ ਕੇ (ਸਬਦਿ) ਉਪਦੇਸ਼ ਕਰ ਕੇ ਮਨ ਕੋ ਜੀਤਿਆ ਹੈ, ਤਿਨੋਂ ਨੈ ਮੁਕਤੀ ਕੀ (ਗਤਿ) ਪ੍ਰਾਪਤੀ ਘਰ ਬੀਚ ਹੀ ਪਾ ਲਈ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ ਹੈ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।

ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ। ਗਤਿ = ਉੱਚੀ ਆਤਮਕ ਅਵਸਥਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਘਰੈ = ਘਰ ਹੀ। ਘਰੈ ਮਹਿ = ਘਰ ਹੀ ਮਹਿ।

SikhNet (Spanish)A través de la Palabra del Shabd del Guru, la mente es conquistada; y uno obtiene la Salvación y el Estado de Éxtasis en el seno de su propio hogar.

ਹਰਿ ਕਾ ਨਾਮੁ ਧਿਆਈਐ; ਸਤਸੰਗਤਿ ਮੇਲਿ ਮਿਲਾਇ ॥੨॥

har kaa naam dhiaaeeai; satasangat mel milaae |2|

Sant Singh KhalsaSo meditate on the Name of the Lord; join and merge with the Sat Sangat, the True Congregation. ||2||
Manmohan SinghJoining the union of the society of Saints, meditate on the Name of God.
Manmohan Singh (Punjabi)ਸਾਧ ਸੰਗਤ ਦੇ ਮਿਲਾਪ ਵਿੱਚ ਜੁੜ ਕੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
Fareedkot Teekaਤਾਂ ਤੇ ਹੇ ਮਨ! ਸਤਿਸੰਗਤਿ ਕੇ ਜੋੜ ਮੇਲ ਮੇਂ ਅਪਨੇ ਆਪ ਕੋ ਮਿਲਾਇ ਕਰ ਹਰੀ ਕੇ ਨਾਮ ਕਾ ਧ੍ਯਾਵਨਾ ਕਰੀਏ॥੨॥☬ਜੋ ਪੁਰਸੁ ਸਤਸੰਗਤਿ ਸੇ ਹੀਨ ਹੋ ਕਰ ਸੁਖ ਕੀ ਇਛਾ ਕਰਤੇ ਹੈਂ, ਤਿਨ ਕੀ ਦਸਾ ਕਹਤੇ ਹੈਂ:
Prof. Sahib Singh(ਇਸ ਵਾਸਤੇ, ਹੇ ਮਨ!) ਸਾਧ ਸੰਗਤਿ ਦੇ ਇਕੱਠ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੨॥

ਪਦ ਅਰਥ ਮੇਲਿ = ਮੇਲ ਵਿਚ, ਇਕੱਠ ਵਿਚ। ਮਿਲਾਇ = ਮਿਲਿ, ਮਿਲ ਕੇ॥੨॥

SikhNet (Spanish)Nombre de Dios, acerquémonos e inmerjámonos en la Saad Sangat, la Congregación Verdadera. (2)

ਜੇ ਲਖ ਇਸਤਰੀਆ ਭੋਗ ਕਰਹਿ; ਨਵ ਖੰਡ ਰਾਜੁ ਕਮਾਹਿ ॥

je lakh isatareea bhog kareh; nav khandd raaj kamaeh |

Sant Singh KhalsaYou may enjoy the pleasures of hundreds of thousands of women, and rule the nine continents of the world.
Manmohan SinghEven though, thou cohabit with hundreds of thousands of ladies and rule over the nine regions of the world.
Manmohan Singh (Punjabi)ਭਾਵੇਂ ਤੂੰ ਲੱਖਾਂ ਹੀ ਤ੍ਰੀਮਤਾਂ ਨਾਲ ਭੋਗ ਬਿਲਾਸ ਕਰੇ ਅਤੇ ਦੁਨੀਆ ਦੇ ਨੌ ਖਿੱਤਿਆਂ ਤੇ ਹਕੂਮਤ ਕਰੇ।
Fareedkot Teekaਏਕ ਇਸਤ੍ਰੀ ਕ੍ਯਾ ਜੇ ਕਰ ਲਾਖੋਂ ਇਸਤ੍ਰੀਆਂ ਸੇ ਭੋਗ ਕਰੇ, ਪੁਨਃ ਏਕ ਖੰਡ ਕਾ ਰਾਜੁ ਤੋ ਕ੍ਯਾ ਕਦਾਚਿਤ ਨਵ ਖੰਡੋਂ ਕਾ ਭੀ ਰਾਜੁ ਕਮਾਵੇ॥
Prof. Sahib Singh(ਹੇ ਭਾਈ!) ਜੇ ਤੂੰ (ਕਾਮ-ਵਾਸਨਾ ਪੂਰੀ ਕਰਨ ਲਈ) ਲੱਖ ਇਸਤ੍ਰੀਆਂ ਭੀ ਭੋਗ ਲਏਂ, ਜੇ ਤੂੰ ਸਾਰੀ ਧਰਤੀ ਦਾ ਰਾਜ ਭੀ ਕਰ ਲਏਂ,

ਪਦ ਅਰਥ ਨਵਖੰਡ ਰਾਜੁ = ਸਾਰੀ ਧਰਤੀ ਦਾ ਰਾਜ।

SikhNet (Spanish)Aun gozando de los placeres del cuerpo y reinando en el mundo entero,

ਬਿਨੁ ਸਤਗੁਰ. ਸੁਖੁ ਨ ਪਾਵਈ; ਫਿਰਿ ਫਿਰਿ ਜੋਨੀ ਪਾਹਿ ॥੩॥

bin satagur. sukh na paavee; fir fir jonee paeh |3|

Sant Singh KhalsaBut without the True Guru, you will not find peace; you will be reincarnated over and over again. ||3||
Manmohan SinghEven then, without the True Guru, thou shalt not obtain happiness and receive births over and over again.
Manmohan Singh (Punjabi)ਫਿਰ ਭੀ ਸੱਚੇ ਗੁਰਾਂ ਦੇ ਬਗੈਰ ਤੈਨੂੰ ਖੁਸ਼ੀ ਪਰਾਪਤ ਨਹੀਂ ਹੋਣੀ ਅਤੇ ਤੂੰ ਮੁੜ ਮੁੜ ਕੇ ਜੂਨੀਆਂ ਵਿੱਚ ਪਏਗਾ।
Fareedkot Teekaਤੌ ਭੀ ਸਤਿਗੁਰੋਂ ਕੀ ਸਰਨ ਸੇ ਬਿਨਾਂ ਸੁਖ ਕੋ ਪ੍ਰਾਪਤਿ ਨਹੀਂ ਹੋਤਾ ਹੈ, ਕ੍ਯੋਂਕਿ ਬਾਰੰਬਾਰ ਜੂਨੀਓਂ ਮੇਂ ਭਟਕਤਾ ਰਹਿਤਾ ਹੈ॥੩॥
Prof. Sahib Singhਤਾਂ ਭੀ ਸਤਿਗੁਰ ਦੀ ਸਰਨ ਤੋਂ ਬਿਨਾ ਆਤਮਕ ਸੁਖ ਨਹੀਂ ਲੱਭ ਸਕੇਂਗਾ, (ਸਗੋਂ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ ॥੩॥

ਪਦ ਅਰਥ ਨ ਪਾਵਹੀ = ਤੂੰ ਨਹੀਂ ਪ੍ਰਾਪਤ ਕਰੇਂਗਾ॥੩॥

SikhNet (Spanish)sin el Guru Verdadero no recibiremos la Paz del Señor y reencarnaremos de vientre en vientre, una y otra vez. (3)

ਹਰਿ ਹਾਰੁ. ਕੰਠਿ ਜਿਨੀ ਪਹਿਰਿਆ; ਗੁਰ ਚਰਣੀ ਚਿਤੁ ਲਾਇ ॥

har haar. kantth jinee pahiriaa; gur charanee chit laae |

Sant Singh KhalsaThose who wear the Necklace of the Lord around their necks, and focus their consciousness on the Guru's Feet
Manmohan SinghWealth and supernatural powers follow those, though they care them not even to a sesame's extent,
Manmohan Singh (Punjabi)ਧਨ ਤੇ ਕਰਾਮਾਤੀ ਸ਼ਕਤੀਆਂ ਉਨ੍ਹਾਂ ਦੇ ਪਿਛੇ ਲੱਗੀਆਂ ਫਿਰਦੀਆਂ ਹਨ, ਭਾਵੇਂ ਉਨ੍ਹਾਂ ਨੂੰ ਉਨ੍ਹਾਂ ਦੀ ਭੋਰਾ ਭੀ ਚਾਹ ਨਹੀਂ,
Fareedkot Teekaਜਿਨ ਪੁਰਸੋਂ ਨੈ ਹਰੀ ਨਾਮ ਕਾ ਹਾਰੁ ਕੰਠ ਮੇਂ ਪਹਿਰਿਆ ਹੈ ਕ੍ਯਾ ਸਦੀਵ ਕੰਠ ਸੇ ਨਾਮ ਕੋ ਉਚਾਰਨ ਕਰਤੇ ਹੈਂ, ਔਰੁ ਗੁਰੋਂ ਕੇ ਚਰਨੋਂ ਮੇਂ ਮਨੁ ਲਗਾਇਆ ਹੈ, ਭਾਵ ਏਹਿ ਕਿ ਹਰੀ ਰੂਪੁ ਜਾਨ ਕੇ ਗੁਰੋਂ ਕਾ ਧ੍ਯਾਨੁ ਕਰਤੇ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦੇ ਨਾਮ-ਸਿਮਰਨ ਦਾ ਹਾਰ ਆਪਣੇ ਗਲ ਵਿਚ ਪਹਿਨ ਲਿਆ ਹੈ,

ਪਦ ਅਰਥ ਕੰਠਿ = ਗਲ ਵਿਚ। ਲਾਇ = ਲਾ ਕੇ।

SikhNet (Spanish)Quienes usan el Collar de Dios y se postran a los Pies del Guru,

ਤਿਨਾ ਪਿਛੈ ਰਿਧਿ ਸਿਧਿ ਫਿਰੈ; ਓਨਾ. ਤਿਲੁ ਨ ਤਮਾਇ ॥੪॥

tinaa pichhai ridh sidh firai; onaa. til na tamaae |4|

Sant Singh Khalsa-wealth and supernatural spiritual powers follow them, but they do not care for such things at all. ||4||
Manmohan Singhwho wear round their neck God's Necklace and fix their mind on Guru's feet.
Manmohan Singh (Punjabi)ਜਿਹੜੇ ਗਲੇ ਵਿੱਚ ਵਾਹਿਗੁਰੂ ਦੀ ਮਾਲਾ ਪਹਿਨਦੇ ਹਨ ਅਤੇ ਆਪਣੇ ਮਨ ਨੂੰ ਗੁਰਾਂ ਦੇ ਚਰਨਾਂ ਨਾਲ ਜੋੜਦੇ ਹਨ।
Fareedkot Teekaਐਸੇ ਪੁਰਸੋਂ ਕੇ ਪੀਛੇ ਰਿੱਧਾਂ ਸਿੱਧਾਂ ਫਿਰਤੀਆਂ ਹੈਂ ਕਿ ਹਮ ਕੋਂ ਕੁਛੁ ਆਗ੍ਯਾ ਕਰੋ, ਤਿਨ ਕੋ ਏਕ ਤਿਲ ਮਾਤ੍ਰ ਕ੍ਯਾ ਤੁੱਛ ਮਾਤ੍ਰ ਭੀ (ਤਮਾਇ) ਚਾਹਨਾ ਨਹੀਂ ਹੈ॥੪॥
Prof. Sahib Singhਕਰਾਮਾਤੀ ਤਾਕਤ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ, ਪਰ ਉਹਨਾਂ ਨੂੰ ਉਸ ਦਾ ਰਤਾ ਭਰ ਭੀ ਲਾਲਚ ਨਹੀਂ ਹੁੰਦਾ ॥੪॥

ਪਦ ਅਰਥ ਰਿਧਿ ਸਿਧਿ = ਕਰਾਮਾਤੀ ਤਾਕਤ। ਤਿਲੁ = ਰਤਾ ਭਰ। ਤਮਾਇ = ਤਮਹ, ਲਾਲਚ॥੪॥

SikhNet (Spanish)la riqueza y los poderes sobrenaturales los siguen, pero ellos no ponen su atención en eso. (4)

ਜੋ ਪ੍ਰਭ ਭਾਵੈ ਸੋ ਥੀਐ; ਅਵਰੁ. ਨ ਕਰਣਾ ਜਾਇ ॥

jo prabh bhaavai so theeai; avar. na karanaa jaae |

Sant Singh KhalsaWhatever pleases God's Will comes to pass. Nothing else can be done.
Manmohan SinghWhatever pleases the Lord, that comes to pass, nothing else can be done.
Manmohan Singh (Punjabi)ਜਿਹੜਾ ਕੁਝ ਸੁਆਮੀ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, ਹੋਰ ਕੁਛ ਕੀਤਾ ਨਹੀਂ ਜਾ ਸਕਦਾ।
Fareedkot Teekaਤਾਂ ਤੇ ਜੋ ਕੁਛੁ ਪ੍ਰਭੂ ਕੋ ਭਾਵਤਾ ਹੈ, ਸੋਈ ਹੋਤਾ ਹੈ ਔਰੁ ਕੁਛੁ ਭੀ ਜੀਵ ਸੇ ਕੀਆ ਨਹੀਂ ਜਾਤਾ ਹੈ॥
Prof. Sahib Singh(ਪਰ ਅਸਾਂ ਜੀਵਾਂ ਦੇ ਕੀਹ ਵੱਸ?) ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, (ਤੇਰੀ ਮਰਜ਼ੀ ਤੋਂ ਲਾਂਭੇ) ਹੋਰ ਕੁਝ ਕੀਤਾ ਨਹੀਂ ਜਾ ਸਕਦਾ।

ਪਦ ਅਰਥ ਪ੍ਰਭ ਭਾਵੈ = ਹੇ ਪ੍ਰਭੂ! ਤੈਨੂੰ ਭਾਵੈ।

SikhNet (Spanish)Lo que sea que complace a Dios eso ocurre, nada más se puede hacer.

ਜਨੁ ਨਾਨਕੁ. ਜੀਵੈ ਨਾਮੁ ਲੈ; ਹਰਿ. ਦੇਵਹੁ ਸਹਜਿ ਸੁਭਾਇ ॥੫॥੨॥੩੫॥

jan naanak. jeevai naam lai; har. devahu sehaj subhaae |5|2|35|

Sant Singh KhalsaServant Nanak lives by chanting the Naam. O Lord, please give it to me, in Your Natural Way. ||5||2||35||
Manmohan SinghSlave Nanak lives by repeating the Name. O Lord! by Thine natural disposition, grant (that to me.)
Manmohan Singh (Punjabi)ਗੁਲਾਮ ਨਾਨਕ ਨਾਮ ਉਚਾਰਨ ਕਰਕੇ ਜੀਉਂਦਾ ਹੈ। ਹੇ ਪ੍ਰਭੂ! ਆਪਣੇ ਕੁਦਰਤੀ ਸੁਭਾਅ ਅਨੁਸਾਰ (ਇਸ ਦੀ ਮੈਨੂੰ) ਦਾਤ ਬਖਸ਼।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਮਨ! ਇਸ ਪ੍ਰਕਾਰ ਵਾਹਿਗੁਰੂ ਕੇ ਆਗੇ ਬੇਨਤੀ ਕਰੇ, ਕਿ ਹੇ ਹਰੀ ਤੇਰੇ ਨਾਮ ਕੋ ਉਚਾਰਨ ਕਰ ਕੇ ਮੈਂ ਜੀਵਤਾ ਹੂੰ, ਤਾਂ ਤੇ ਅਪਨੀ ਕ੍ਰਿਪਾ ਕਰ (ਸਹਜਿ ਸੁਭਾਇ) ਸਾਂਤੀ ਸੁਭਾਵ ਮੁਝ ਕੋ ਦੀਜੀਏ॥੫॥੨॥੩੫॥
Prof. Sahib Singhਹੇ ਹਰੀ! (ਮੈਨੂੰ) ਆਪਣਾ ਨਾਮ ਬਖ਼ਸ਼, ਤਾਕਿ ਆਤਮਕ ਅਡੋਲਤਾ ਵਿਚ ਟਿਕ ਕੇ, ਤੇਰੇ ਪ੍ਰੇਮ ਵਿਚ ਜੁੜ ਕੇ (ਤੇਰਾ) ਦਾਸ ਨਾਨਕ (ਤੇਰਾ) ਨਾਮ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰ ਸਕੇ ॥੫॥੨॥੩੫॥

ਪਦ ਅਰਥ ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਸਕੇ। ਹਰਿ = ਹੇ ਹਰੀ! ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ॥੫॥

SikhNet (Spanish)El Sirviente Nanak vive cantando el Naam, oh Señor, por favor, Dámelo en forma natural. (4-2-35)

Open this shabad →

Ang 26 of 1430