ੴ

ਸਿੱਖਬਾਣੀ · SikhBani

ਮੁਖ ਸੁਹਾਵੇ ਨਾਮੁ ਚਉ ਆਠ ਪਹਰ ਗੁਣ ਗਾਉ ॥

mukh suhaave naam chau aatth pehar gun gaau
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1099 · 3 lines
Translations

ਮਃ ੫ ॥

mahalaa 5 |

Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਿਸ਼ਾਹੀ।
SikhNet (Spanish)Mejl Guru Aryan, Quinto Canal Divino.

ਮੁਖ ਸੁਹਾਵੇ ਨਾਮੁ ਚਉ; ਆਠ ਪਹਰ ਗੁਣ ਗਾਉ ॥

mukh suhaave naam chau; aatth pehar gun gaau |

Sant Singh KhalsaOne's face becomes beautiful, chanting the Naam, the Name of the Lord, and singing His Glorious Praises, twenty-four hours a day.
Manmohan SinghUttering the Name and singing God's praise the eight watches through, beauteous becomes one's face.
Manmohan Singh (Punjabi)ਅੱਠੇ ਪਹਿਰ ਹੀ ਨਾਮ ਦਾ ਉਚਾਰਨ ਅਤੇ ਪ੍ਰਭੂ ਦੀ ਕੀਰਤੀ ਗਾਇਨ ਕਰਨ ਦੁਆਰਾ, ਸ਼ੁਦਰ ਥੀ ਵੰਝਦਾ ਹੈ, ਬੰਦੇ ਦਾ ਚਿਹਰਾ।
Fareedkot Teekaਨਾਮ ਕੋ ਉਚਾਰ ਕਰ ਮੁਖ ਸੋਭਾ ਪਾਵੇਗਾ; ਵਾ ਸੁਹਾਵੇ ਪਰਮੇਸਰ ਕਾ ਨਾਮ ਮੁਖ ਸੇ ਉਚਾਰਨਾ ਕਰਿ ਔ ਅਠੇ ਪਹਿਰ ਭਗਵੰਤ ਕੇ ਗੁਣੋਂ ਕੋ ਗਾਉ, ਭਾਵ ਕਥਾ ਕੀਰਤਨ ਕਰੋ॥
Prof. Sahib Singhਜੋ ਮਨੁੱਖ ਪ੍ਰਭੂ ਦਾ ਨਾਮ ਸਿਮਰਦੇ ਹਨ ਜੋ ਅੱਠੇ ਪਹਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੁੰਦਰ (ਦਿੱਸਦੇ) ਹਨ।

ਪਦ ਅਰਥ ਸੁਹਾਵੇ = ਸੋਹਣੇ। ਚਉ = ਉਚਾਰ (ਕੇ)।

SikhNet (Spanish)Recita el Nombre del Señor. Sí, recita Su Alabanza siempre y mira cómo resplandece tu destino,

ਨਾਨਕ. ਦਰਗਹ ਮੰਨੀਅਹਿ; ਮਿਲੀ ਨਿਥਾਵੇ ਥਾਉ ॥੩॥

naanak. daragah maneeeh; milee nithaave thaau |3|

Sant Singh KhalsaO Nanak, in the Court of the Lord, you shall be accepted; even the homeless find a home there. ||3||
Manmohan SinghO Nanak, this wise he is accepted in the Lord's court and even the placeless one finds a place.
Manmohan Singh (Punjabi)ਹੇ ਨਾਨਕ! ਇਸ ਤਰ੍ਹਾਂ ਉਹ ਸਾਈਂ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ, ਤੇ ਬੇ-ਟਿਕਾਣੇ ਨੂੰ ਭੀ ਟਿਕਾਣਾ ਮਿਲ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਣ ਗਾਵਣੇ ਵਾਲਾ ਜੋ ਹੈ ਵਹੁ ਦਰਗਾਹ ਮੇਂ ਮੰਨੀਤਾ ਹੈ, ਔ ਇਸ ਲੋਕ ਮੇਂ ਜੇ ਨਿਥਾਵਾ ਹੋਵੈ, ਤੌ ਉਸ ਕੋ ਥਾਉਂ ਮਿਲਤੀ ਹੈ, ਭਾਵ ਪਤਿਸਟਾ ਹੋਤੀ ਹੈ॥੩॥
Prof. Sahib Singhਹੇ ਨਾਨਕ! ਅਜੇਹੇ (ਭਾਗਾਂ ਵਾਲੇ) ਬੰਦੇ ਪ੍ਰਭੂ ਦੀ ਹਜ਼ੂਰੀ ਵਿਚ ਮਾਣ ਪਾਂਦੇ ਹਨ। ਜਿਸ ਮਨੁੱਖ ਨੂੰ (ਪਹਿਲਾਂ) ਕਿਤੇ ਭੀ ਆਸਰਾ ਨਹੀਂ ਸੀ ਮਿਲਦਾ (ਨਾਮ ਦੀ ਬਰਕਤਿ ਨਾਲ) ਉਸ ਨੂੰ (ਹਰ ਥਾਂ) ਆਦਰ ਮਿਲਦਾ ਹੈ ॥੩॥

ਪਦ ਅਰਥ ਮੰਨੀਅਹਿ = ਆਦਰ ਪ੍ਰਾਪਤ ਕਰਦੇ ਹਨ ॥੩॥

SikhNet (Spanish)serás aceptado en la Corte del Señor, pues aún los que no tienen Lugar Lo encuentran. (3)
Answers quote the Granth verbatim with Ang citations. AI commentary is not Gurbani and not a religious ruling.