ੴ

ਸਿੱਖਬਾਣੀ · SikhBani

ਬਾਹਰ ਭੇਖਿ ਨ ਪਾਈਐ ਪ੍ਰਭੁ ਅੰਤਰਜਾਮੀ ॥

baahar bhekh na paaeeai prabh antarajaamee
Guru Arjan Dev Ji ਗੁਰੂ ਅਰਜਨ ਦੇਵ ਜੀ · Raag Maaroo · Ang 1099 · 9 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਬਾਹਰ ਭੇਖਿ. ਨ ਪਾਈਐ; ਪ੍ਰਭੁ ਅੰਤਰਜਾਮੀ ॥

baahar bhekh. na paaeeai; prabh antarajaamee |

Sant Singh KhalsaBy wearing religious robes outwardly, God, the Inner-knower is not found.
Manmohan SinghThrough outer religious garb, Lord, the Searcher of hearts is obtained not.
Manmohan Singh (Punjabi)ਬਾਹਰਲੇ ਧਾਰਮਕ ਲਿਬਾਸ ਰਾਹੀਂ, ਦਿਲਾਂ ਦੀਆਂ ਜਾਣਨਹਾਰ ਸੁਆਮੀ ਪਾਇਆ ਨਹੀਂ ਜਾਂਦਾ।
Fareedkot Teekaਪ੍ਰਭੂ ਜੋ ਅੰਤਰਜਾਮੀ ਹੈ, ਸੋ (ਬਾਹਰ) ਦਿਖਲਾਵੇ ਕੇ ਭੋਖੋਂ ਕਰ ਕੇ ਨਹੀਂ ਪਾਈਤਾ॥
Prof. Sahib Singhਰੱਬ ਬਾਹਰਲੇ ਭੇਖਾਂ ਨਾਲ ਨਹੀਂ ਮਿਲਦਾ (ਕਿਉਂਕਿ) ਉਹ ਹਰੇਕ ਦੇ ਦਿਲ ਦੀ ਜਾਣਦਾ ਹੈ,

ਪਦ ਅਰਥ ਬਾਹਰ ਭੇਖਿ = ਬਾਹਰਲੇ ਭੇਖਾਂ ਨਾਲ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ।

SikhNet (Spanish)El aspecto exterior no engaña a Dios, pues Él es el Conocedor íntimo de los corazones.

ਇਕਸੁ ਹਰਿ ਜੀਉ ਬਾਹਰੀ; ਸਭ ਫਿਰੈ ਨਿਕਾਮੀ ॥

eikas har jeeo baaharee; sabh firai nikaamee |

Sant Singh KhalsaWithout the One Dear Lord, all wander around aimlessly.
Manmohan SinghWithout the One Sire Master all wander about worthlessly.
Manmohan Singh (Punjabi)ਇੱਕ ਮਹਾਰਾਜ, ਮਾਲਕ ਦੇ ਬਗੈਰ, ਸਾਰੇ ਨਿਕੰਮ ਤੁਰਦੇ ਫਿਰਦੇ ਹਨ।
Fareedkot Teekaਇਕ ਪਰਮੇਸਰ ਜੀ ਕੇ ਭਜਨ ਬਿਨਾਂ ਸਬ ਸ੍ਰਿਸਟੀ ਨਿਕੰਮੀ ਹੀ ਫਿਰਤੀ ਹੈ, ਭਾਵ ਨਿਸਫਲ ਬਿਓਹਾਰੋਂ ਮੇਂ ਫਿਰਤੀ ਹੈ॥
Prof. Sahib Singhਤੇ, ਇਕ ਰੱਬ ਦੇ ਮਿਲਾਪ ਤੋਂ ਬਿਨਾ ਸਾਰੀ ਸ੍ਰਿਸ਼ਟੀ ਵਿਅਰਥ ਵਿਚਰਦੀ ਹੈ।

ਪਦ ਅਰਥ ਬਾਹਰੀ = ਬਿਨਾ। ਨਿਕਾਮੀ = ਨਿਕੰਮੀ, ਵਿਅਰਥ।

SikhNet (Spanish)Sin llevar al Señor adentro, todos vagan desnudos y sin nada.

ਮਨੁ ਰਤਾ ਕੁਟੰਬ ਸਿਉ; ਨਿਤ ਗਰਬਿ ਫਿਰਾਮੀ ॥

man rataa kuttanb siau; nit garab firaamee |

Sant Singh KhalsaTheir minds are imbued with attachment to family, and so they continually wander around, puffed up with pride.
Manmohan SinghMan's mind is imbued with his family and he ever walks about arrogantly.
Manmohan Singh (Punjabi)ਬੰਦੇ ਦਾ ਚਿੱਤ ਉਸ ਦੇ ਟੱਬਰ ਕਬੀਲੇ ਨਾਲ ਰੰਗਿਆ ਹੋਇਆ ਹੈ ਅਤੇ ਉਹ ਸਦਾ ਹੀ ਹੰਕਾਰਿਆ ਹੋਇਆ ਫਿਰਦਾ ਹੈ।
Fareedkot Teekaਕਿਉਂਕਿ ਤਿਨ ਕਾ ਮਨ ਤੋ ਕੁਟੰਬਾਂ ਕੇ ਸਾਥ ਰਤਾ ਹੈ ਔ ਨਿਤ ਹੀ ਹੰਕਾਰ ਮੇਂ ਫਿਰਤਾ ਹੈ॥
Prof. Sahib Singhਜਿਨ੍ਹਾਂ ਬੰਦਿਆਂ ਦਾ ਮਨ ਪਰਵਾਰ ਦੇ ਮੋਹ ਵਿਚ ਰੰਗਿਆ ਰਹਿੰਦਾ ਹੈ, ਉਹ ਸਦਾ ਅਹੰਕਾਰ ਵਿਚ ਹੀ ਫਿਰਦੇ ਹਨ।

ਪਦ ਅਰਥ ਗਰਬਿ = ਅਹੰਕਾਰ ਵਿਚ। ਫਿਰਾਮੀ = ਫਿਰਦੀ ਹੈ।

SikhNet (Spanish)Uno se apega profundamente al hogar y vive inflando la proyección de su ego,

ਫਿਰਹਿ ਗੁਮਾਨੀ ਜਗ ਮਹਿ; ਕਿਆ ਗਰਬਹਿ ਦਾਮੀ ॥

fireh gumaanee jag meh; kiaa garabeh daamee |

Sant Singh KhalsaThe arrogant wander around the world; why are they so proud of their wealth?
Manmohan SinghThe proud persons wander about in the world. Why should they pride on their riches?
Manmohan Singh (Punjabi)ਮਗ਼ਰੂਰ ਮਨੁਸ਼ ਜਹਾਨ ਅੰਦਰ ਭਟਕਦੇ ਫਿਰਦੇ ਹਨ। ਵੁਹ ਆਪਣੇ ਧਨ-ਦੌਲਤ ਦਾ ਕਿਊਂ ਹੰਕਾਰ ਕਰਦੇ ਹਨ?
Fareedkot Teekaਜੀਵ ਜਗਤ ਮੇਂ (ਗੁਮਾਨੀ) ਅਹੰਕਾਰੀ ਹੂਏ ਫਿਰਤੇ ਹੈਂ, ਜਿਨ (ਦਾਮੀ) ਰੁਪਇਓਂ ਕਾ ਹੰਕਾਰ ਕਰਤੇ ਹੈਂ, ਸੋ ਕਿਆ ਹੈਂ, ਭਾਵ ਤੁਛ ਹੈਂ॥
Prof. Sahib Singhਮਾਇਆ-ਧਾਰੀ ਬੰਦੇ ਜਗਤ ਵਿਚ ਆਕੜ ਆਕੜ ਕੇ ਚੱਲਦੇ ਹਨ, ਪਰ ਉਹਨਾਂ ਦਾ ਅਹੰਕਾਰ ਕਿਸੇ ਅਰਥ ਨਹੀਂ,

ਪਦ ਅਰਥ ਗੁਮਾਨੀ = ਅਹੰਕਾਰੀ। ਗਰਬਹਿ = ਅਹੰਕਾਰ ਕਰਦੇ ਹਨ। ਦਾਮੀ = ਪੈਸੇ ਵਾਲੇ, ਮਾਇਆਧਾਰੀ।

SikhNet (Spanish)pero ¿por qué estar orgulloso de las riquezas mundanas?

ਚਲਦਿਆ ਨਾਲਿ. ਨ ਚਲਈ; ਖਿਨ ਜਾਇ ਬਿਲਾਮੀ ॥

chaladiaa naal. na chalee; khin jaae bilaamee |

Sant Singh KhalsaTheir wealth shall not go with them when they depart; in an instant, it is gone.
Manmohan SinghWealth goes not with man, when he departs. Without delay it instantly vanishes.
Manmohan Singh (Punjabi)ਜਦ ਬੰਦਾ ਤੁਰਦਾ ਹੈ, ਦੌਲਤ ਉਸ ਦੇ ਨਾਲ ਨਹੀਂ ਜਾਂਦੀ। ਕਿਸੇ ਦੇਰੀ ਦੇ ਬਗ਼ੈਰ, ਇਹ ਇੱਕ ਛਿੱਨ ਵਿੱਚ ਅਲੋਪ ਹੋ ਜਾਂਦੀ ਹੈ।
Fareedkot Teekaਜੋ ਚਲਦਿਆਂ ਕੇ ਸਾਥ ਤੌ ਚਲਤੇ ਨਹੀਂ ਔ ਖਿਨ ਮਾਤ੍ਰ ਮੇਂ ਨਸਟ ਹੋ ਜਾਤੇ ਹੈਂ॥
Prof. Sahib Singh(ਕਿਉਂਕਿ) ਜਗਤ ਤੋਂ ਤੁਰਨ ਵੇਲੇ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ, ਖਿਨ ਪਲ ਵਿਚ ਹੀ ਸਾਥ ਛੱਡ ਜਾਂਦੀ ਹੈ।

ਪਦ ਅਰਥ ਬਿਲਾਮੀ = ਬਿਲਮ, ਦੇਰ, ਚਿਰ।

SikhNet (Spanish)Éstas no se irán con uno al más allá, más bien se desvanecen en un instante.

ਬਿਚਰਦੇ ਫਿਰਹਿ ਸੰਸਾਰ ਮਹਿ; ਹਰਿ ਜੀ ਹੁਕਾਮੀ ॥

bicharade fireh sansaar meh; har jee hukaamee |

Sant Singh KhalsaThey wander around in the world, according to the Hukam of the Lord's Command.
Manmohan SinghIn the Reverend Lord's will, the mortals wander about in the world.
Manmohan Singh (Punjabi)ਪੂਜਯ ਪ੍ਰਭੂ ਦੀ ਰਜ਼ਾ ਅੰਦਰ ਪ੍ਰਾਣੀ ਜਗਤ ਅੰਦਰ ਭਟਕਦੇ ਫਿਰਦੇ ਹਨ।
Fareedkot Teekaਸੰਸਾਰ ਬੀਚ ਸਭੀ ਜੀਵ ਹਰਿ ਜੀਉ ਕੇ (ਹੁਕਾਮੀ) ਹੁਕਮ ਅੰਦਰ ਚਲਤੇ ਫਿਰਤੇ, ਭਾਵ ਚੇਸਟਾ ਕਰਤੇ ਹੈਂ॥
Prof. Sahib Singhਅਜੇਹੇ ਬੰਦੇ ਪਰਮਾਤਮਾ ਦੀ ਰਜ਼ਾ ਅਨੁਸਾਰ ਸੰਸਾਰ ਵਿਚ (ਵਿਅਰਥ ਹੀ) ਜੀਵਨ ਗੁਜ਼ਾਰ ਜਾਂਦੇ ਹਨ।

ਪਦ ਅਰਥ ਹੁਕਾਮੀ = ਹੁਕਮ ਵਿਚ, ਹੁਕਮ ਅਨੁਸਾਰ।

SikhNet (Spanish)La Voluntad del Señor es que toquemos puertas sin rumbo alguno y que,

ਕਰਮੁ ਖੁਲਾ. ਗੁਰੁ ਪਾਇਆ; ਹਰਿ ਮਿਲਿਆ ਸੁਆਮੀ ॥

karam khulaa. gur paaeaa; har miliaa suaamee |

Sant Singh KhalsaWhen one's karma is activated, one finds the Guru, and through Him, the Lord and Master is found.
Manmohan SinghWhen the destiny awakens, one obtains the Guru and through him meets with the Lord Master.
Manmohan Singh (Punjabi)ਜਦ ਕਿਸਮਤ ਜਾਗ ਉਠੱਦੀ ਹੈ, ਜੀਵ ਗੁਰਾਂ ਨੂੰ ਪਾ ਲੈਂਦਾ ਹੈ ਅਤੇ ਉਨ੍ਹਾਂ ਦੇ ਰਾਹੀਂ ਸੁਆਮੀ ਮਾਲਕ ਨਾਲ ਮਿਲ ਜਾਂਦਾ ਹੈ।
Fareedkot Teekaਜਿਨ ਕਾ ਪੂਰਬ ਜਨਮ ਕਾ ਕੋਈ ਕਰਮੁ ਖੁਲਾ, ਭਾਵ ਪਰਗਟ ਹੂਆ ਹੈ, ਤਿਨ ਕੋ ਗੁਰੂ ਪ੍ਰਾਪਤ ਹੂਆ ਹੈ ਔਰ ਹਰੀ ਸੁਆਮੀ ਮਿਲਿਆ ਹੈ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਦੀ ਮੇਹਰ (ਦਾ ਦਰਵਾਜ਼ਾ) ਖੁਲ੍ਹਦਾ ਹੈ, ਉਸ ਨੂੰ ਗੁਰੂ ਮਿਲਦਾ ਹੈ (ਗੁਰੂ ਦੀ ਰਾਹੀਂ) ਉਸ ਨੂੰ ਮਾਲਕ-ਪ੍ਰਭੂ ਮਿਲ ਪੈਂਦਾ ਹੈ।

ਪਦ ਅਰਥ ਕਰਮੁ = ਬਖ਼ਸ਼ਸ਼।

SikhNet (Spanish)cuando el Destino despierte en el interior, encontremos al Guru y con Él a Dios.

ਜੋ ਜਨੁ ਹਰਿ ਕਾ ਸੇਵਕੋ; ਹਰਿ ਤਿਸ ਕੀ ਕਾਮੀ ॥੧੪॥

jo jan har kaa sevako; har tis kee kaamee |14|

Sant Singh KhalsaThat humble being, who serves the Lord, has his affairs resolved by the Lord. ||14||
Manmohan SinghThe man, who is the Lord's servant, His affairs the Lord adjusts.
Manmohan Singh (Punjabi)ਜਿਹੜਾ ਇਨਸਾਨ ਪ੍ਰਭੂ ਦਾ ਦਾਸ ਹੈ, ਉਸ ਦੇ ਕੰਮ ਪ੍ਰਭੂ ਰਾਸ ਕਰ ਦਿੰਦਾ ਹੈ।
Fareedkot Teekaਜੋ ਪੁਰਸ ਹਰੀ ਕਾ ਸੇਵਕੁ ਹੋਇਆ ਹੈ ਤਿਸ ਕੇ ਕਾਮੋ ਮੇਂ ਹਰੀ ਲਗਾ ਰਹਿਤਾ ਹੈ॥੧੪॥
Prof. Sahib Singhਜੋ ਮਨੁੱਖ ਪ੍ਰਭੂ ਦਾ ਸੇਵਕ ਬਣ ਜਾਂਦਾ ਹੈ, ਪ੍ਰਭੂ ਉਸ ਦਾ ਕੰਮ ਸਵਾਰਦਾ ਹੈ ॥੧੪॥

ਪਦ ਅਰਥ ਕਾਮੀ = ਕੰਮ ਆਉਂਦਾ ਹੈ। ਤਿਸ ਕੀ ਕਾਮੀ = ਉਸ ਦੇ ਕੰਮ ਆਉਂਦਾ ਹੈ, ਉਸ ਦਾ ਕੰਮ ਸਵਾਰਦਾ ਹੈ ॥੧੪॥

SikhNet (Spanish)Quien sirve a Su Señor, Él lo satisface plenamente. (14)
Answers quote the Granth verbatim with Ang citations. AI commentary is not Gurbani and not a religious ruling.