ਆਸਾ ਮਹਲਾ ੩ ॥
aasaa mahalaa 3 |
Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.
ਦੂਜੈ ਭਾਇ ਲਗੇ; ਦੁਖੁ ਪਾਇਆ ॥
doojai bhaae lage; dukh paaeaa |
Sant Singh KhalsaAttached to the love of duality, one only incurs pain.
Manmohan SinghAttached to something else (duality) one incurs pain.
Manmohan Singh (Punjabi)ਹੋਰਸ (ਦੂਜੇ)ੇ ਦੇ ਪਿਆਰ ਨਾਲ ਜੁੜ ਕੇ ਆਦਮੀ ਤਕਲੀਫ ਉਠਾਉਂਦਾ ਹੈ।
Fareedkot Teekaਜੋ ਮਨਮੁਖ (ਦੂਜੈ) ਦੂਸਰੇ ਦੇਵਤਿਓਂ ਕੇ ਪ੍ਰੇਮ ਮੇਂ ਲਗੇ ਹੈਂ ਤਿਨੋਂ ਨੇ ਦੁਖ ਪਾਇਆ ਹੈ॥
Prof. Sahib Singh(ਜੇਹੜੇ ਮਨੁੱਖ ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਦੇ ਪਿਆਰ ਵਿਚ ਮੱਤੇ ਰਹਿੰਦੇ ਹਨ ਉਹਨਾਂ ਨੇ ਦੁੱਖ ਹੀ ਦੁੱਖ ਸਹੇੜਿਆ,ਪਦ ਅਰਥ ਭਾਇ = ਪਿਆਰ ਵਿਚ। ਭਾਉ = ਪਿਆਰ। ਦੂਜੈ ਭਾਇ = ਹੋਰ ਦੇ ਪਿਆਰ ਵਿਚ।
SikhNet (Spanish)Aquél que está apegado a la dualidad, incurre en el sufrimiento,
ਬਿਨੁ ਸਬਦੈ; ਬਿਰਥਾ ਜਨਮੁ ਗਵਾਇਆ ॥
bin sabadai; birathaa janam gavaaeaa |
Sant Singh KhalsaWithout the Word of the Shabad, one's life is wasted away in vain.
Manmohan SinghWithout the Name, one's life is wasted away, in vain.
Manmohan Singh (Punjabi)ਨਾਮ ਦੇ ਬਾਝੋਂ ਉਸ ਦਾ ਜੀਵਨ ਵਿਅਰਥ ਬਰਬਾਦ ਹੋ ਜਾਂਦਾ ਹੈ।
Fareedkot Teekaਗੁਰ ਉਪਦੇਸ ਸੇ ਬਿਨਾਂ ਮਨਮੁਖੋਂ ਨੈ ਜਨਮੁ ਵਿਅਰਥ ਨਸਟ ਕੀਆ ਹੈ॥
Prof. Sahib Singhਗੁਰੂ ਦੇ ਸ਼ਬਦ ਤੋਂ ਵਾਂਜੇ ਰਹਿ ਕੇ ਉਹਨਾਂ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ।ਪਦ ਅਰਥ ਬਿਰਥਾ = ਵਿਅਰਥ।
SikhNet (Spanish)porque sin la Palabra del Shabd malgasta su vida en vano.
ਸਤਿਗੁਰੁ ਸੇਵੈ; ਸੋਝੀ ਹੋਇ ॥
satigur sevai; sojhee hoe |
Sant Singh KhalsaServing the True Guru, understanding is obtained,
Manmohan SinghBy serving the True Guru, (true) understanding is attained,
Manmohan Singh (Punjabi)ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਸਮਝ ਆ ਜਾਂਦੀ ਹੈ,
Fareedkot Teekaਜੋ ਸਤਿਗੁਰੋਂ ਕੋ ਸੇਵਤੇ ਹੈਂ ਤਿਸ ਤੇ ਤਤ੍ਵ ਮਿਥ੍ਯਾ ਕੀ ਬੂਝ ਹੋਤੀ ਹੈ॥
Prof. Sahib Singhਜੇਹੜਾ ਕੋਈ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਉਸ ਨੂੰ (ਸਹੀ ਜੀਵਨ ਦੀ) ਸਮਝ ਆ ਜਾਂਦੀ ਹੈ,ਪਦ ਅਰਥ ਸੇਵੈ = ਸਰਨ ਪੈਂਦਾ ਹੈ।
SikhNet (Spanish)La mente de aquél que sirve al Guru se ilumina,
ਦੂਜੈ ਭਾਇ; ਨ ਲਾਗੈ ਕੋਇ ॥੧॥
doojai bhaae; na laagai koe |1|
Sant Singh Khalsaand then, one is not attached to the love of duality. ||1||
Manmohan Singhone, then, does not get attached to worldly love.
Manmohan Singh (Punjabi)ਅਤੇ ਬੰਦਾ ਸੰਸਾਰੀ ਮਮਤਾ ਨਾਲ ਨਹੀਂ ਚਿਮੜਦਾ।
Fareedkot Teekaਫਿਰ ਦੂਜੇ ਭਾਉ ਮੇਂ ਕੋਈ ਪ੍ਰਕਾਰ ਭੀ ਨਹੀਂ ਲਗਤਾ॥੧॥
Prof. Sahib Singhਉਹ ਫਿਰ ਮਾਇਆ ਦੇ ਪਿਆਰ ਵਿਚ ਨਹੀਂ ਲੱਗਦਾ ॥੧॥ਪਦ ਅਰਥ ਕੋਇ = ਕੋਈ ਭੀ ਮਨੁੱਖ ॥੧॥
SikhNet (Spanish)y deja de estar seducido por el amor a la dualidad. (1)
ਮੂਲਿ ਲਾਗੇ; ਸੇ ਜਨ ਪਰਵਾਣੁ ॥
mool laage; se jan paravaan |
Sant Singh KhalsaThose who hold fast to their roots, become acceptable.
Manmohan SinghThe man who, cling to the origin, become acceptable.
Manmohan Singh (Punjabi)ਜਿਹੜੇ ਬੰਦੇ ਜੜ ਨਾਲ ਜੁੜਦੇ ਹਨ, ਉਹ ਕਬੂਲ ਪੈ ਜਾਂਦੇ ਹਨ।
Fareedkot Teeka(ਮੂਲਿ) ਪਰਮਾਤਮਾ ਮੇਂ ਜੋ ਲਾਗੇ ਹੈਂ, ਸੋ ਦਾਸ ਪ੍ਰਮਾਣੀਕ ਭਏ ਹੈਂ॥
Prof. Sahib Singh(ਹੇ ਭਾਈ! ਜੇਹੜੇ ਮਨੁੱਖ) ਜਗਤ ਦੇ ਰਚਨਹਾਰ ਪਰਮਾਤਮਾ (ਦੀ ਯਾਦ) ਵਿਚ ਜੁੜਦੇ ਹਨ, ਉਹ ਮਨੁੱਖ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦੇ ਹਨ।ਪਦ ਅਰਥ ਮੂਲਿ = (ਜਗਤ ਦੇ) ਮੂਲ (-ਪ੍ਰਭੂ) ਵਿਚ। ਸੇ ਜਨ = ਉਹ ਬੰਦੇ।
SikhNet (Spanish)Los que se aferran a sus raíces son aprobados,
ਅਨਦਿਨੁ ਰਾਮ ਨਾਮੁ ਜਪਿ ਹਿਰਦੈ; ਗੁਰਸਬਦੀ. ਹਰਿ. ਏਕੋ ਜਾਣੁ ॥੧॥ ਰਹਾਉ ॥
anadin raam naam jap hiradai; gurasabadee. har. eko jaan |1| rahaau |
Sant Singh KhalsaNight and day, they meditate within their hearts on the Lord's Name; through the Word of the Guru's Shabad, they know the One Lord. ||1||Pause||
Manmohan SinghThrough Guru's instruction, night and day, remember Lord's Name in thy heart, and know but God. Pause.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਦਿਲ ਅੰਦਰ ਰੈਣ ਦਿਹੁੰ ਸੁਆਮੀ ਦੇ ਨਾਮ ਦਾ ਸਿਮਰਨ ਕਰ ਅਤੇ ਕੇਵਲ ਇਕ ਵਾਹਿਗੁਰੂ ਦੀ ਸਿੰਆਣ ਕਰ। ਠਹਿਰਾਉ।
Fareedkot Teekaਰਾਤ ਦਿਨ ਰਾਮ ਨਾਮ ਹ੍ਰਿਦ੍ਯ ਕਰ ਜਪਤੇ ਹੈਂ ਔਰ ਗੁਰ ਉਪਦੇਸ ਕਰ ਤਿਨੋਂ ਨੇ ਹਰਿ ਕੋ ਏਕ ਜਾਨਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ ਹਰ ਵੇਲੇ ਆਪਣੇ ਹਿਰਦੇ ਵਿਚ ਜਪ ਕੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੧॥ ਰਹਾਉ ॥ਪਦ ਅਰਥ ਅਨਦਿਨੁ = {़अनुदिन} ਹਰ ਰੋਜ਼, ਹਰ ਵੇਲੇ। ਜਪਿ = ਜਪ ਕੇ। ਜਾਣੁ = ਜਾਣੂ, ਪਛਾਣੂ ॥੧॥ ਰਹਾਉ ॥
SikhNet (Spanish)noche y día meditan con su corazón en el Nombre. A través de la Palabra del Shabd del Guru ellos conocen a su Señor. (1‑Pausa)
ਡਾਲੀ ਲਾਗੈ; ਨਿਹਫਲੁ ਜਾਇ ॥
ddaalee laagai; nihafal jaae |
Sant Singh KhalsaOne who is attached to the branch, does not receive the fruits.
Manmohan SinghHe who attached to the branch gets no reward.
Manmohan Singh (Punjabi)ਜੋ ਟਹਿਣੀ ਨਾਲ ਜੁੜਦਾ ਹੈ, ਉਹ ਨਿਸਫਲ ਜਾਂਦਾ ਹੈ।
Fareedkot Teekaਜੋ ਡਾਲੀ ਮੇਂ ਲਾਗੇ ਹੈਂ ਅਰਥਾਤ ਔਰ ਦੇਵਤੋਂ ਕੀ ਸੇਵਾ ਮੇਂ ਲਗੇ ਹੈਂ, ਤਿਨ ਕੀ ਸੇਵਾ ਨਿਸਫਲ ਜਾਤੀ ਹੈ॥
Prof. Sahib Singh(ਜੇਹੜਾ ਮਨੁੱਖ ਜਗਤ ਦੇ ਮੂਲ-ਪ੍ਰਭੂ-ਰੁੱਖ ਨੂੰ ਛੱਡ ਕੇ ਉਸ ਦੀ ਰਚੀ ਮਾਇਆ-ਰੂਪ) ਟਹਣੀ ਨੂੰ ਚੰਬੜਿਆ ਰਹਿੰਦਾ ਹੈ ਉਹ ਅੱਫਲ ਹੀ ਜਾਂਦਾ ਹੈ (ਜੀਵਨ-ਫਲ ਪ੍ਰਾਪਤ ਨਹੀਂ ਕਰ ਸਕਦਾ।)ਪਦ ਅਰਥ ਨਿਹਫਲੁ = ਅੱਫਲ।
SikhNet (Spanish)Si a uno le importan solamente las ramas, no va a tener la fruta,
ਅੰਧੀਂ ਕੰਮੀ; ਅੰਧ ਸਜਾਇ ॥
andhanee kamee; andh sajaae |
Sant Singh KhalsaFor blind actions, blind punishment is received.
Manmohan SinghFor the blind actions, blind (sever) punishment is awarded.
Manmohan Singh (Punjabi)ਅੰਨ੍ਹਿਆਂ ਅਮਲਾਂ ਲਈ ਅੰਨ੍ਹਾਂ ਡੰਡ ਦਿੱਤਾ ਜਾਂਦਾ ਹੈ।
Fareedkot Teekaਇਨ ਅੰਧੇ ਕਾਮੋਂ ਕਰ ਅੰਧੋਂ ਕੋ ਨਰਕ ਰੂਪ ਸਜਾਇ ਮਿਲਤੀ ਹੈ॥
Prof. Sahib Singhਬੇ-ਸਮਝੀ ਦੇ ਕੰਮਾਂ ਵਿਚ ਪੈ ਕੇ-ਪਦ ਅਰਥ ਅੰਧ = (ਮਾਇਆ ਵਿਚ) ਅੰਨ੍ਹੇ ਹੋਏ ਮਨੁੱਖ ਨੂੰ।
SikhNet (Spanish)y los ciegos están siempre afligidos, pues siempre estarán ciegos.
ਮਨਮੁਖੁ ਅੰਧਾ; ਠਉਰ ਨ ਪਾਇ ॥
manamukh andhaa; tthaur na paae |
Sant Singh KhalsaThe blind, self-willed manmukh finds no place of rest.
Manmohan SinghThe blind apostate finds no place of rest.
Manmohan Singh (Punjabi)ਅੰਨ੍ਹੇ ਅਧਰਮੀ ਨੂੰ ਕੋਈ ਆਰਾਮ ਦੀ ਜਗ੍ਹਾ ਨਹੀਂ ਮਿਲਦੀ।
Fareedkot Teekaਮਨਮੁਖ ਅੰਧੇ ਕੋ ਕੋਈ ਸਥਾਨ ਨਹੀਂ ਮਿਲਤਾ॥
Prof. Sahib Singh(ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ (ਮਾਇਆ ਦੀ ਭਟਕਣਾ ਤੋਂ ਬਚਣ ਦਾ) ਟਿਕਾਣਾ ਨਹੀਂ ਲੱਭ ਸਕਦਾ।ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ।
SikhNet (Spanish)Los que voltean hacia su ego se ciegan y no encuentran paz;
ਬਿਸਟਾ ਕਾ ਕੀੜਾ; ਬਿਸਟਾ ਮਾਹਿ ਪਚਾਇ ॥੨॥
bisattaa kaa keerraa; bisattaa maeh pachaae |2|
Sant Singh KhalsaHe is a maggot in manure, and in manure he shall rot away. ||2||
Manmohan SinghHe is the worm of ordure and putrefies in ordure.
Manmohan Singh (Punjabi)ਉਹ ਗੰਦਗੀ ਦਾ ਕਿਰਮ ਹੈ ਅਤੇ ਗੰਦਗੀ ਵਿੱਚ ਹੀ ਗਲ ਸੜ ਜਾਂਦਾ ਹੈ।
Fareedkot Teekaਬਿਸ੍ਟਾ ਕਾ ਕੀੜਾ ਜੈਸੇ ਬਿਸ੍ਟਾ ਮੇਂ ਰਹਿ ਕਰ ਬਿਸ੍ਟਾ ਹੀ ਮੇਂ ਮਰਤਾ ਹੈ ਅਰਥਾਤ ਅਬ ਬੁਰੇ ਕਰਮ ਕਰਤੇ ਹੈਂ, ਨਰਕ ਮੇਂ ਜਾਇੰਗੇ, ਫਿਰ ਨੀਚ ਘਰ ਜਨਮ ਲੇਂਗੇ, ਫਿਰ ਨਰਕ ਮੇਂ ਜਾਇੰਗੇ॥੨॥
Prof. Sahib Singh(ਉਹ ਮਨੁੱਖ ਮਾਇਆ ਦੇ ਮੋਹ ਵਿਚ ਇਉਂ ਹੀ) ਖ਼ੁਆਰ ਹੁੰਦਾ ਹੈ (ਜਿਵੇਂ) ਗੰਦ ਦਾ ਕੀੜਾ ਗੰਦ ਵਿਚ ॥੨॥ਪਦ ਅਰਥ ਪਚਾਇ = ਸੜਦਾ ਹੈ ॥੨॥
SikhNet (Spanish)así como los gusanos del estiércol se pudren en el fango mismo. (2)
ਗੁਰ ਕੀ ਸੇਵਾ; ਸਦਾ ਸੁਖੁ ਪਾਏ ॥
gur kee sevaa; sadaa sukh paae |
Sant Singh KhalsaServing the Guru, everlasting peace is obtained.
Manmohan SinghIn Guru's service, the mortal always obtains peace,
Manmohan Singh (Punjabi)ਗੁਰਾਂ ਦੀ ਟਹਿਲ ਸੇਵਾ ਅੰਦਰ ਪ੍ਰਾਣੀ ਹਮੇਸ਼ਾਂ ਆਰਾਮ ਪਾਉਂਦਾ ਹੈ,
Fareedkot Teekaਗੁਰੋਂ ਕੀ ਸੇਵਾ ਕਰਨੇ ਸੇ ਸਦਾ ਸੁਖੁ ਮਿਲਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਸਦਾ ਆਤਮਕ ਆਨੰਦ ਮਾਣਦਾ ਹੈ,
SikhNet (Spanish)Aquél que logra la Paz en el Servicio del Guru
ਸੰਤਸੰਗਤਿ ਮਿਲਿ; ਹਰਿ ਗੁਣ ਗਾਏ ॥
santasangat mil; har gun gaae |
Sant Singh KhalsaJoining the True Congregation, the Sat Sangat, the Glorious Praises of the Lord are sung.
Manmohan Singhand meeting the society of saints, sings God's praise.
Manmohan Singh (Punjabi)ਅਤੇ ਸਾਧ-ਸਮਾਗਮ ਨਾਲ ਜੁੜ ਕੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜੋ ਸਤਸੰਗਤਿ ਸੇ ਮਿਲ ਕਰ ਹਰਿ ਗੁਨ ਗਾਉਤਾ ਹੈ॥
Prof. Sahib Singh(ਕਿਉਂਕਿ) ਸਾਧ ਸੰਗਤਿ ਵਿਚ ਮਿਲ ਕੇ ਉਹ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ)।ਪਦ ਅਰਥ ਮਿਲਿ = ਮਿਲ ਕੇ।
SikhNet (Spanish)canta la Alabanza del Señor en la Saad Sangat, la Compañía de los Santos,
ਨਾਮੇ ਨਾਮਿ ਕਰੇ ਵੀਚਾਰੁ ॥
naame naam kare veechaar |
Sant Singh KhalsaOne who contemplates the Naam, the Name of the Lord,
Manmohan SinghHe, who meditates on the Name of the Illustrious Lord,
Manmohan Singh (Punjabi)ਜੋ ਪ੍ਰਸਿਧ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ,
Fareedkot Teekaਨਾਮ ਜਪ ਕਰ ਨਾਮੀ ਕਾ ਬਿਚਾਰ ਕਰਤਾ ਹੈ॥
Prof. Sahib Singhਉਹ ਸਦਾ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਦਾ ਹੈ।ਪਦ ਅਰਥ ਨਾਮੇ = ਨਾਮਿ ਹੀ, ਨਾਮ ਵਿਚ ਹੀ।
SikhNet (Spanish)ahí las Gloriosas Alabanzas del Señor son recitadas. Quien medita en el Naam,
ਆਪਿ ਤਰੈ; ਕੁਲ ਉਧਰਣਹਾਰੁ ॥੩॥
aap tarai; kul udharanahaar |3|
Sant Singh Khalsasaves himself, and his family as well. ||3||
Manmohan Singhsaves himself and saves his lineage, as well.
Manmohan Singh (Punjabi)ਉਹ ਖੁਦ ਤਰ ਜਾਂਦਾ ਹੈ ਅਤੇ ਆਪਣੀ ਵੰਸ਼ ਨੂੰ ਭੀ ਤਾਰ ਲੈਂਦਾ ਹੈ।
Fareedkot Teekaਆਪ ਤਰਤਾ ਹੈ ਔਰ ਕੁਲ ਕੇ ਉਧਾਰਨਹਾਰਾ ਹੋਤਾ ਹੈ॥੩॥
Prof. Sahib Singh(ਇਸ ਤਰ੍ਹਾਂ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਪਾਰ ਲੰਘਾਣ ਜੋਗਾ ਹੋ ਜਾਂਦਾ ਹੈ ॥੩॥ਪਦ ਅਰਥ ਉਧਰਣਹਾਰੁ = ਬਚਾਣ-ਯੋਗਾ ॥੩॥
SikhNet (Spanish)El Nombre del Señor, se salva a sí mismo y lleva a los suyos a través. (3)
ਗੁਰ ਕੀ ਬਾਣੀ; ਨਾਮਿ ਵਜਾਏ ॥
gur kee baanee; naam vajaae |
Sant Singh KhalsaThrough the Word of the Guru's Bani, the Naam resounds;
Manmohan SinghBy the hymns of the Guru, the Name resounds in the mind.
Manmohan Singh (Punjabi)ਗੁਰਾਂ ਦੀ ਬਾਣੀ ਦੁਆਰਾ ਮਨ ਅੰਦਰ ਨਾਮ ਗੂੰਜਦਾ ਹੈ।
Fareedkot Teekaਗੁਰੋਂ ਕੀ ਬਾਣੀ ਕਰ ਕੇ ਜੋ ਨਾਮੀ ਕੋ ਜਪਤਾ ਹੈ॥
Prof. Sahib Singhਪਰਮਾਤਮਾ ਦੇ ਨਾਮ ਵਿਚ ਜੁੜ ਕੇ ਜੇਹੜਾ ਮਨੁੱਖ ਸਤਿਗੁਰੂ ਦੀ ਬਾਣੀ (ਦਾ ਵਾਜਾ) ਵਜਾਂਦਾ ਹੈ (ਆਪਣੇ ਅੰਦਰ ਗੁਰੂ ਦੀ ਬਾਣੀ ਦਾ ਪੂਰਨ ਪ੍ਰਭਾਵ ਪਾਈ ਰੱਖਦਾ ਹੈ),ਪਦ ਅਰਥ ਵਜਾਏ = (ਵਾਜਾ) ਵਜਾਂਦਾ ਹੈ।
SikhNet (Spanish)A través del Shabd de la Palabra del Guru el Nombre resuena en la mente;
ਨਾਨਕ; ਮਹਲੁ ਸਬਦਿ ਘਰੁ ਪਾਏ ॥
naanak; mehal sabad ghar paae |
Sant Singh KhalsaO Nanak, through the Word of the Shabad, one finds the Mansion of the Lord's Presence within the home of the heart.
Manmohan SinghThrough the Name, man obtains Lord's presence within his heart's home, O Nanak.
Manmohan Singh (Punjabi)ਨਾਮ ਦੇ ਰਾਹੀਂ ਹੇ ਨਾਨਕ! ਇਨਸਾਨ ਆਪਣੇ ਦਿਲ ਦੇ ਗ੍ਰਹਿ ਅੰਦਰ ਹੀ ਸਾਈਂ ਦੀ ਹਜ਼ੂਰੀ ਨੂੰ ਪਾ ਲੈਂਦਾ ਹੈ।
Fareedkot Teekaਸੋ ਗੁਰ (ਸਬਦਿ) ਉਪਦੇਸ ਕਰ (ਘਰੁ) ਅੰਤਸਕਰਨ ਮੇਂ ਮਹਲ ਕੋ ਪਾਉਤਾ ਹੈ॥
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਘਰ ਮਹਲ ਹਾਸਲ ਕਰ ਲੈਂਦਾ ਹੈ।ਪਦ ਅਰਥ ਮਹਲੁ = ਟਿਕਾਣਾ, ਪ੍ਰਭੂ-ਚਰਨ। ਘਰੁ = ਪ੍ਰਭੂ ਦਾ ਘਰ।
SikhNet (Spanish)dice Nanak, por la Palabra del Guru, uno remonta al Castillo del Señor.
ਗੁਰਮਤਿ ਸਤ ਸਰਿ; ਹਰਿ ਜਲਿ ਨਾਇਆ ॥
guramat sat sar; har jal naaeaa |
Sant Singh KhalsaUnder Guru's Instruction, bathe in the Pool of Truth, in the Water of the Lord;
Manmohan SinghUnder Guru's instruction, bathe thou in the Name water of the tank of truth,
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਤੂੰ ਸੱਚ ਦੇ ਸਰੋਵਰ ਤੇ ਨਾਮ ਦੇ ਪਾਣੀ ਅੰਦਰ ਇਸ਼ਨਾਨ ਕਰ,
Fareedkot Teekaਜਿਨ ਕਾ ਮਨ ਗੁਰਮਤਿ ਸੇ ਸਤਸੰਗਤਿ ਕਰ ਹਰਿ ਜਲ ਮੇਂ ਨਾਇਆ ਹੈ॥
Prof. Sahib Singhਗੁਰੂ ਦੀ ਮਤਿ ਲੈ ਕੇ ਜਿਸ ਮਨੁੱਖ ਨੇ ਸਤਸੰਗ-ਸਰੋਵਰ ਵਿਚ ਪਰਮਾਤਮਾ ਦੇ ਨਾਮ-ਜਲ ਨਾਲ ਇਸ਼ਨਾਨ ਕੀਤਾ,ਪਦ ਅਰਥ ਸਤਸਰਿ = ਸਾਧ ਸੰਗਤਿ-ਰੂਪ ਸਰੋਵਰ ਵਿਚ। ਸਰਿ = ਸਰੋਵਰ ਵਿਚ। ਜਲਿ = ਜਲ ਨਾਲ, ਪਾਣੀ ਨਾਲ। ਨਾਇਆ = ਨ੍ਹਾਤਾ।
SikhNet (Spanish)Báñate en el Manantial de la Verdad del Señor;
ਦੁਰਮਤਿ ਮੈਲੁ; ਸਭੁ ਦੁਰਤੁ ਗਵਾਇਆ ॥੪॥੫॥੪੪॥
duramat mail; sabh durat gavaaeaa |4|5|44|
Sant Singh Khalsathus the filth of evil-mindedness and sin shall all be washed away. ||4||5||44||
Manmohan Singhthus thy filth of evil-intellect and sin shall all be washed off.
Manmohan Singh (Punjabi)ਇਸ ਤਰ੍ਹਾਂ ਤੇਰੀ ਮੰਦੀ ਅਕਲ ਅਤੇ ਪਾਪ ਦੀ ਸਾਰੀ ਗੰਦਗੀ ਧੋਤੀ ਜਾਊਗੀ।
Fareedkot Teekaਤਿਨ ਕੀ (ਦੁਰਮਤਿ) ਖੋਟੀ ਮਤਿ ਕੀ ਮੈਲੁ ਅਰ (ਦੁਰਤੁ) ਪਾਪ ਸਭ ਦੂਰ ਹੋ ਗਏ ਹਨ॥੪॥੫॥੪੪॥☬ਜਿਨ ਕੀ ਦੁਰਮਤਿ ਗਈ ਹੈ, ਤਿਨ ਕੋ ਲਾਭੁ ਅਰ ਮਨਮੁਖ ਕੋ ਅਲਾਭ ਕਹਤੇ ਹੈਂ:
Prof. Sahib Singhਉਸ ਨੇ ਭੈੜੀ ਖੋਟੀ ਮਤਿ ਦੀ ਮੈਲ ਧੋ ਲਈ ਉਸ ਨੇ (ਆਪਣੇ ਅੰਦਰੋਂ) ਸਾਰਾ ਪਾਪ ਦੂਰ ਕਰ ਲਿਆ ॥੪॥੫॥੪੪॥ਪਦ ਅਰਥ ਦੁਰਤੁ = ਪਾਪ ॥੪॥੫॥੪੪॥
SikhNet (Spanish)ésta es la Manera del Guru, y la secuela de maldad de la mente será desechada. (4‑5‑44)