ੴ

ਸਿੱਖਬਾਣੀ · SikhBani

ਮੇਰਾ ਪ੍ਰਭੁ ਸਾਚਾ ਗਹਿਰ ਗੰਭੀਰ ॥

meraa prabh saachaa gahir ganbheer
Guru Amardas Ji ਗੁਰੂ ਅਮਰਦਾਸ ਜੀ · Raag Aasaa · Ang 361, 362 · 19 lines
Translations

ਆਸਾ ਮਹਲਾ ੩ ॥

aasaa mahalaa 3 | Ang 361

Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.

ਮੇਰਾ ਪ੍ਰਭੁ ਸਾਚਾ; ਗਹਿਰ ਗੰਭੀਰ ॥

meraa prabh saachaa; gahir ganbheer | Ang 361

Sant Singh KhalsaMy God is True, deep and profound.
Manmohan SinghMy Lord is True, deep, and profound.
Manmohan Singh (Punjabi)ਮੇਰਾ ਸੱਚਾ ਮਾਲਕ ਡੂੰਘਾ ਅਤੇ ਅਗਾਧ ਹੈ।
Fareedkot Teekaਮੇਰਾ ਪ੍ਰਭ ਸਚਾ ਔਰ ਗਹਿਰ ਗੰਭੀਰ ਹੈ॥
Prof. Sahib Singh(ਹੇ ਭਾਈ!) ਪਿਆਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਡੂੰਘਾ ਹੈ ਤੇ ਵੱਡੇ ਜਿਗਰੇ ਵਾਲਾ ਹੈ।

ਪਦ ਅਰਥ ਸਾਚਾ = ਸਦਾ ਕਾਇਮ ਰਹਿਣ ਵਾਲਾ। ਗਹਿਰ = ਡੂੰਘਾ, ਜਿਸ ਦੇ ਦਿਲ ਦਾ ਭੇਤ ਨਾਹ ਪਾਇਆ ਜਾ ਸਕੇ। ਗੰਭੀਰ = ਡੂੰਘੇ ਜਿਗਰੇ ਵਾਲਾ, ਵੱਡੇ ਜਿਗਰੇ ਵਾਲਾ।

SikhNet (Spanish)El Verdadero Señor es Hondo y Profundo;

ਸੇਵਤ ਹੀ; ਸੁਖੁ ਸਾਂਤਿ ਸਰੀਰ ॥

sevat hee; sukh saant sareer | Ang 361

Sant Singh KhalsaServing Him, the body acquires peace and tranquility.
Manmohan SinghBy serving Him, the body, forth-with, acquires comfort and peace.
Manmohan Singh (Punjabi)ਉਸ ਦੀ ਟਹਿਲ ਕਮਾਉਣ ਦੁਆਰਾ ਦੇਹਿ ਨੂੰ ਤੁਰੰਤ ਹੀ ਅਰਾਮ ਤੇ ਠੰਢ-ਚੈਨ ਪ੍ਰਾਪਤ ਹੋ ਜਾਂਦੇ ਹਨ।
Fareedkot Teekaਤਿਸ ਕੇ ਸੇਵਨੇ ਸੇ ਸਰੀਰ, ਭਾਵ ਅੰਤਸਕਰਣ ਮੇਂ ਮੁਖ ਅਰ ਸਾਂਤਿ ਪ੍ਰਾਪਤਿ ਹੋਤੀ ਹੈ॥
Prof. Sahib Singhਉਸ ਦਾ ਸਿਮਰਨ ਕੀਤਿਆਂ ਸਰੀਰ ਨੂੰ ਸੁਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ।

ਪਦ ਅਰਥ ਸੇਵਤ = ਸਿਮਰਦਿਆਂ।

SikhNet (Spanish)Sirviéndolo mi cuerpo es bañado de Paz.

ਸਬਦਿ ਤਰੇ ਜਨ; ਸਹਜਿ ਸੁਭਾਇ ॥

sabad tare jan; sehaj subhaae | Ang 361

Sant Singh KhalsaThrough the Word of the Shabad, His humble servants easily swim across.
Manmohan SinghThrough His Name, the God's slaves, easily swim across.
Manmohan Singh (Punjabi)ਉਸ ਦੇ ਨਾਮ ਨਾਲ ਰੱਬ ਦੇ ਗੋਲੇ ਸੁਖੈਨ ਹੀ ਪਾਰ ਉਤਰ ਗਏ (ਜਾਂਦੇ) ਹਨ।
Fareedkot Teekaਸਾਂਤ ਸੁਭਾਉ ਕਰ ਕੇ ਜੋ ਸਦਾ (ਸਬਦਿ) ਗੁਰ ਉਪਦੇਸ ਕਰਤੇ ਹੈਂ॥
Prof. Sahib Singh(ਜੇਹੜੇ ਮਨੁੱਖ) ਗੁਰੂ ਦੀ ਰਾਹੀਂ (ਸਿਮਰਨ ਕਰਦੇ ਹਨ ਉਹ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪ੍ਰੇਮ ਵਿਚ ਜੁੜੇ ਰਹਿੰਦੇ ਹਨ,

ਪਦ ਅਰਥ ਸਬਦਿ = ਗੁਰ-ਸ਼ਬਦ ਦੀ ਰਾਹੀਂ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।

SikhNet (Spanish)A través de Su Palabra uno es llevado naturalmente

ਤਿਨ ਕੈ; ਹਮ ਸਦ ਲਾਗਹ ਪਾਇ ॥੧॥

tin kai; ham sad laagah paae |1| Ang 361

Sant Singh KhalsaI fall at their feet forever and ever. ||1||
Manmohan SinghI ever fall at their feet.
Manmohan Singh (Punjabi)ਮੈਂ ਸਦੀਵ ਹੀ ਉਨ੍ਹਾਂ ਦੇ ਪੈਰਾਂ ਉੱਤੇ ਡਿਗਦਾ ਹਾਂ।
Fareedkot Teekaਹਮ ਤਿਨ ਕੇ ਸਦੀਵ ਚਰਨੋਂ ਮੇਂ ਲਗਤੇ ਹੈਂ॥੧॥
Prof. Sahib Singhਅਸੀਂ (ਮੈਂ) ਸਦਾ ਉਹਨਾਂ ਦੀ ਚਰਨੀਂ ਲੱਗਦੇ (ਲੱਗਦਾ) ਹਾਂ ॥੧॥

ਪਦ ਅਰਥ ਸਦ = ਸਦਾ। ਲਾਗਹ = (ਅਸੀ) ਲਗਦੇ ਹਾਂ। ਪਾਇ = ਪੈਰੀਂ ॥੧॥

SikhNet (Spanish)y a Sus Pies me postro siempre y para siempre. (1) P

ਜੋ ਮਨਿ ਰਾਤੇ; ਹਰਿ ਰੰਗੁ ਲਾਇ ॥

jo man raate; har rang laae | Ang 362

Sant Singh KhalsaThose being whose minds are imbued and drenched with the Lord's Love
Manmohan SinghThey whose mind is tinged and imbued with Lord's love,
Manmohan Singh (Punjabi)ਜਿਨ੍ਹਾਂ ਦਾ ਚਿੱਤ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਅਤੇ ਰੰਗੀਜਿਆਂ ਹੈ,
Fareedkot Teekaਹਰਿ ਮੇਂ (ਰੰਗੁ) ਪ੍ਰੇਮ ਲਗਾਇ ਕਰ ਜੋ ਮਨ ਸੇ (ਰਾਤੇ) ਮਸਤ ਹੈਂ॥
Prof. Sahib Singh(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦਾ ਪ੍ਰੇਮ-ਰੰਗ ਵਰਤ ਵਰਤ ਕੇ ਆਪਣੇ ਮਨ ਵਿਚ (ਪ੍ਰੇਮ-ਰੰਗ ਨਾਲ) ਰੰਗੇ ਜਾਂਦੇ ਹਨ,

ਪਦ ਅਰਥ ਮਨਿ = ਮਨ ਵਿਚ। ਲਾਇ = ਲਾ ਕੇ।

SikhNet (Spanish)El dolor relacionado con las muertes y nacimientos de aquéllos, cuya mente está imbuida en el Amor del Señor,

ਤਿਨ ਕਾ ਜਨਮ ਮਰਣ ਦੁਖੁ ਲਾਥਾ; ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥

tin kaa janam maran dukh laathaa; te har daragah mile subhaae |1| rahaau | Ang 362

Sant Singh Khalsa- their pains of birth and death are taken away. They are automatically ushered into the Court of the Lord. ||1||Pause||
Manmohan Singhtheir pain of birth and death departs and they are, easily ushered into God's court. Pause.
Manmohan Singh (Punjabi)ਉਨ੍ਹਾਂ ਦੀ ਜੰਮਣ ਅਤੇ ਮਰਣ ਦੀ ਤਕਲੀਫ ਦੂਰ ਹੋ ਜਾਂਦੀ ਹੈ ਅਤੇ ਉਹ ਸੁਖੈਨ ਹੀ ਵਾਹਿਗੁਰੂ ਦੇ ਦਰਬਾਰ ਅੰਦਰ ਪਰਵੇਸ਼ ਕਰ ਜਾਂਦੇ ਹਨ। ਠਹਿਰਾਉ।
Fareedkot Teekaਤਿਨ ਕਾ ਜਨਮ ਮਰਣ ਕਾ ਦੁਖੁ (ਲਾਥਾ) ਦੂਰ ਹੋ ਗਯਾ ਹੈ ਔਰ (ਤੇ) ਸੋ ਹਰੀ ਕੇ ਦਰਬਾਰ ਮੇਂ ਵਾ ਮਹਲ ਮੇਂ ਸੁਭਾਇਮਾਨ ਹੋ ਕਰ ਮਿਲੇ ਹੈਂ॥੧॥ ਰਹਾਉ ॥
Prof. Sahib Singhਉਹਨਾਂ ਮਨੁੱਖਾਂ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ, ਪ੍ਰੇਮ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਟਿਕੇ ਰਹਿੰਦੇ ਹਨ ॥੧॥ ਰਹਾਉ ॥

ਪਦ ਅਰਥ ਦਰਗਹ = ਹਜ਼ੂਰੀ ਵਿਚ। ਸੁਭਾਇ = ਪ੍ਰੇਮ ਦੀ ਰਾਹੀਂ ॥੧॥ ਰਹਾਉ ॥

SikhNet (Spanish)desaparece y son llevados naturalmente y de manera segura a Su Corte. (1‑Pausa)

ਸਬਦੁ ਚਾਖੈ; ਸਾਚਾ ਸਾਦੁ ਪਾਏ ॥

sabad chaakhai; saachaa saad paae | Ang 362

Sant Singh KhalsaOne who has tasted the Shabad, obtains the true flavor.
Manmohan SinghHe, who tastes Gurbani, obtains the relish,
Manmohan Singh (Punjabi)ਜੋ ਗੁਰਬਾਣੀ ਨੂੰ ਚੱਖਦਾ ਹੈ, ਉਹ ਸੱਚੇ ਸੁਆਦ ਨੂੰ ਪਾ ਲੈਂਦਾ ਹੈ,
Fareedkot Teekaਜੋ ਗੁਰ ਉਪਦੇਸ ਰਸ ਕੋ ਚਾਖਤੇ ਹੈਂ ਸੋਈ ਸਾਚੇ ਅਕਾਲ ਪੁਰਖ ਕੇ ਮਿਲਾਪ ਕਾ ਸ੍ਵਾਦ ਪਾਉਤੇ ਹੈਂ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦਾ ਰਸ ਚੱਖਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ (ਆਤਮਕ) ਆਨੰਦ ਮਾਣਦਾ ਹੈ,
SikhNet (Spanish)Aquél que ama la Palabra del Guru prueba la Verdad

ਹਰਿ ਕਾ ਨਾਮੁ; ਮੰਨਿ ਵਸਾਏ ॥

har kaa naam; man vasaae | Ang 362

Sant Singh KhalsaThe Name of the Lord abides within his mind.
Manmohan Singhhe gathers God's Name within his mind.
Manmohan Singh (Punjabi)ਅਤੇ ਵਾਹਿਗੁਰੂ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾ ਲੈਦਾ ਹੈ।
Fareedkot Teekaਹਰਿ ਕਾ ਨਾਮ ਮਨ ਮੇਂ ਬਸਾਉਤੇ ਹੈਂ॥
Prof. Sahib Singh(ਕਿਉਂਕਿ) ਉਹ ਪਰਮਾਤਮਾ ਦੇ ਨਾਮ ਨੂੰ (ਸਦਾ ਆਪਣੇ) ਮਨ ਵਿਚ ਵਸਾਈ ਰੱਖਦਾ ਹੈ।

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)y atesora el Naam, el Nombre del Señor en su mente.

ਹਰਿ ਪ੍ਰਭੁ; ਸਦਾ ਰਹਿਆ ਭਰਪੂਰਿ ॥

har prabh; sadaa rahiaa bharapoor | Ang 362

Sant Singh KhalsaThe Lord God is Eternal and All-pervading.
Manmohan SinghThe Lord God is, ever, all-pervading.
Manmohan Singh (Punjabi)ਵਾਹਿਗੁਰੂ ਸੁਆਮੀ ਹਮੇਸ਼ਾਂ ਹੀ ਪਰੀਪੂਰਨ ਹੋ ਰਿਹਾ ਹੈ।
Fareedkot Teekaਜੋ ਹਰਿ ਪ੍ਰਭ ਸਦਾ ਭਰਪੂਰਿ ਹੋ ਰਹਾ ਹੈ॥
Prof. Sahib Singh(ਉਸ ਨੂੰ ਫਿਰ ਪ੍ਰਤੱਖ ਇਉਂ ਦਿੱਸਦਾ ਹੈ ਕਿ) ਪਰਮਾਤਮਾ ਸਦਾ ਹਰ ਥਾਂ ਵਿਆਪ ਰਿਹਾ ਹੈ,
SikhNet (Spanish)Él, el Señor, prevalece por siempre, en todo y por todo;

ਆਪੇ ਨੇੜੈ ਆਪੇ ਦੂਰਿ ॥੨॥

aape nerrai aape door |2| Ang 362

Sant Singh KhalsaHe Himself is near, and He Himself is far away. ||2||
Manmohan SinghHe Himself is near and Himself afar.
Manmohan Singh (Punjabi)ਉਹ ਖੁਦ ਨੇੜੇ ਹੈ ਅਤੇ ਖੁਦ ਹੀ ਦੁਰੇਡੇ।
Fareedkot Teekaਸੋ ਗੁਰਮੁਖੋਂ ਕੋ ਆਪ ਨਿਕਟ ਦਿਖਾਈ ਪੜਤਾ ਹੈ, ਮਨਮੁਖੋਂ ਕੋ ਦੂਰ ਪ੍ਰਤੀਤ ਹੋਤਾ ਹੈ॥੨॥
Prof. Sahib Singhਉਹ ਆਪ ਹੀ (ਹਰੇਕ ਜੀਵ ਦੇ) ਅੰਗ-ਸੰਗ ਹੈ ਤੇ ਆਪ ਹੀ ਦੂਰ (ਅਪਹੁੰਚ) ਭੀ ਹੈ ॥੨॥
SikhNet (Spanish)Él Mismo está cerca y lejos. (2)

ਆਖਣਿ ਆਖੈ; ਬਕੈ ਸਭੁ ਕੋਇ ॥

aakhan aakhai; bakai sabh koe | Ang 362

Sant Singh KhalsaEveryone talks and speaks through speech;
Manmohan SinghUtter they all through words and speech.
Manmohan Singh (Punjabi)ਸਾਰੇ ਲਫ਼ਜ਼ਾਂ ਅਤੇ ਬਚਨਾਂ ਦੁਆਰਾ ਕਹਿੰਦੇ ਹਨ।
Fareedkot Teeka(ਆਖਣਿ) ਆਖ੍ਯਾਨ ਜੋ ਪੂਰਬ ਰਿਖੀਓਂ ਨੇ ਪੌਰਾਣਿਕ (ਆਖੈ) ਕਹੇ ਹੂਏ ਹੈਂ ਤਿਨ ਕੋ ਸਭ ਕੋਈ (ਬਕੈ) ਕਹਤਾ ਹੈ॥
Prof. Sahib Singh(ਹੇ ਭਾਈ!) ਰਿਵਾਜੀ ਤੌਰ ਤੇ ਹਰੇਕ ਮਨੁੱਖ ਆਖਦਾ ਹੈ, ਸੁਣਾਂਦਾ ਹੈ ਕਿ (ਪਰਮਾਤਮਾ) ਹਰੇਕ ਦੇ ਨੇੜੇ ਵੱਸਦਾ ਹੈ,

ਪਦ ਅਰਥ ਆਖਣਿ ਆਖੈ = ਆਖਣ ਨੂੰ ਆਖਦਾ ਹੈ, ਰਿਵਾਜੀ ਤੌਰ ਤੇ ਆਖਦਾ ਹੈ। ਬਕੈ = ਬੋਲਦਾ ਹੈ। ਸਭੁ ਕੋਇ = ਹਰੇਕ ਮਨੁੱਖ।

SikhNet (Spanish)Podrán recitar palabras y hacer discursos,

ਆਪੇ ਬਖਸਿ ਮਿਲਾਏ ਸੋਇ ॥

aape bakhas milaae soe | Ang 362

Sant Singh Khalsathe Lord Himself forgives, and unites us with Himself.
Manmohan SinghHe, the Lord, Himself pardons and unites with His ownself,
Manmohan Singh (Punjabi)ਉਹ ਸੁਆਮੀ ਖੁਦ ਮਾਫ ਕਰਦਾ ਅਤੇ ਆਪਣੇ ਆਪ ਨਾਲ ਮਿਲਾਉਂਦਾ ਹੈ।
Fareedkot Teekaਪਰੰਤੂ ਸੋ ਪਰਮਾਤਮਾ ਜਿਸ ਕੇ ਅਪਰਾਧੋਂ ਕੋ ਖ੍ਯਮਾ ਕਰਤਾ ਹੈ ਤਿਸ ਕੋ ਮਿਲਾਇ ਲੇਤਾ ਹੈ॥
Prof. Sahib Singhਪਰ ਜਿਸ ਕਿਸੇ ਨੂੰ ਉਹ ਆਪਣੇ ਚਰਨਾਂ ਵਿਚ ਮਿਲਾਂਦਾ ਹੈ, ਉਹ ਆਪ ਹੀ ਮੇਹਰ ਕਰ ਕੇ ਮਿਲਾਂਦਾ ਹੈ।
SikhNet (Spanish)pero Él une a alguien Consigo Mismo sólo a través de Su Propia Gracia.

ਕਹਣੈ ਕਥਨਿ; ਨ ਪਾਇਆ ਜਾਇ ॥

kahanai kathan; na paaeaa jaae | Ang 362

Sant Singh KhalsaBy merely speaking and talking, He is not obtained.
Manmohan SinghBy merely saying and uttering, the Lord is not obtained.
Manmohan Singh (Punjabi)ਕੇਵਲ ਆਖਣ ਤੇ ਉਚਾਰਨ ਕਰਨ ਦੁਆਰਾ ਸੁਆਮੀ ਪਰਾਪਤ ਨਹੀਂ ਹੁੰਦਾ।
Fareedkot Teekaਕਥਾ ਕਰਨੇ ਸੇ ਨਹੀਂ ਪ੍ਰਾਪਤਿ ਹੋਤਾ ਹੈ॥
Prof. Sahib Singhਜ਼ਬਾਨੀ ਆਖਣ ਨਾਲ ਗੱਲਾਂ ਕਰਨ ਨਾਲ ਪਰਮਾਤਮਾ ਮਿਲਦਾ ਨਹੀਂ,

ਪਦ ਅਰਥ ਕਹਣੈ = ਆਖਣ ਨਾਲ। ਕਥਨਿ = ਆਖਣ ਨਾਲ।

SikhNet (Spanish)Él no es revelado a través del parloteo y las palabrerías;

ਗੁਰ ਪਰਸਾਦਿ; ਵਸੈ ਮਨਿ ਆਇ ॥੩॥

gur parasaad; vasai man aae |3| Ang 362

Sant Singh KhalsaBy Guru's Grace, He comes to abide in the mind. ||3||
Manmohan SinghBy Guru's grace, He comes and abides in man's mind.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਮਨ ਮੇਂ ਆਇ ਬਸਤਾ ਹੈ॥੩॥
Prof. Sahib Singhਗੁਰੂ ਦੀ ਕਿਰਪਾ ਨਾਲ ਮਨ ਵਿਚ ਆ ਵੱਸਦਾ ਹੈ ॥੩॥

ਪਦ ਅਰਥ ਪਰਸਾਦਿ = ਕਿਰਪਾ ਨਾਲ। ਮਨਿ = ਮਨ ਵਿਚ ॥੩॥

SikhNet (Spanish)es sólo a través de la Gracia del Guru que Es enaltecido en la mente. (3)

ਗੁਰਮੁਖਿ; ਵਿਚਹੁ ਆਪੁ ਗਵਾਇ ॥

guramukh; vichahu aap gavaae | Ang 362

Sant Singh KhalsaThe Gurmukh eradicates his self-conceit from within.
Manmohan SinghThe Guru-ward eliminates pride from within.
Manmohan Singh (Punjabi)ਗੁਰੂ-ਸਮਰਪਣ ਆਪਣੇ ਅੰਦਰੋਂ ਹੰਕਾਰ ਨੂੰ ਦੂਰ ਕਰ ਦਿੰਦਾ ਹੈ।
Fareedkot Teekaਗੁਰਮੁਖੋਂ ਨੇ ਬੀਚ ਸੇ ਆਪਾ ਭਾਉ ਗਵਾਇ ਦੀਆ ਹੈ॥
Prof. Sahib Singhਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ,

ਪਦ ਅਰਥ ਆਪੁ = ਆਪਾ-ਭਾਵ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ।

SikhNet (Spanish)El Hombre de Dios que hace a un lado su ego,

ਹਰਿ ਰੰਗਿ ਰਾਤੇ; ਮੋਹੁ ਚੁਕਾਇ ॥

har rang raate; mohu chukaae | Ang 362

Sant Singh KhalsaHe is imbued with the Lord's Love, having discarded worldly attachment.
Manmohan SinghHe has discarded temporal love, and is imbued with God's love.
Manmohan Singh (Punjabi)ਉਸ ਨੇ ਸੰਸਾਰੀ ਮਮਤਾ ਨੂੰ ਛੱਡ ਦਿੱਤਾ ਹੈ ਅਤੇ ਉਹ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਹੈ।
Fareedkot Teekaਔਰ ਮੋਹ ਕੋ ਦੂਰ ਕਰ ਹਰਿ ਕੇ ਪ੍ਰੇਮ ਮੇਂ ਮਸਤ ਹੈਂ॥
Prof. Sahib Singhਤੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ (ਆਪਣੇ ਅੰਦਰੋਂ ਮਾਇਆ ਦਾ) ਮੋਹ ਮੁਕਾਂਦਾ ਹੈ।

ਪਦ ਅਰਥ ਰੰਗਿ ਰਾਤੇ = ਰੰਗ ਵਿਚ ਰੰਗਿਆ ਜਾਣ ਕਰਕੇ।

SikhNet (Spanish)y está imbuido en el Amor del Señor, es liberado del apego.

ਅਤਿ ਨਿਰਮਲੁ; ਗੁਰਸਬਦ ਵੀਚਾਰ ॥

at niramal; gurasabad veechaar | Ang 362

Sant Singh KhalsaHe contemplates the utterly Immaculate Word of the Guru's Shabad.
Manmohan SinghHe ponders over the very pure word of the Guru.
Manmohan Singh (Punjabi)ਉਹ ਗੁਰਾਂ ਦੀ ਪਰਮ ਪਵਿੱਤ੍ਰ ਬਾਣੀ ਨੂੰ ਸੋਚਦਾ ਵਿਚਾਰਦਾ ਹੈ।
Fareedkot Teekaਤਿਨੋਂ ਨੇ ਅਤੀ ਸੁਧ ਗੁਰ ਸਬਦ ਕਾ ਵੀਚਾਰੁ ਕੀਆ ਹੈ॥
Prof. Sahib Singhਗੁਰੂ ਦੇ ਸ਼ਬਦ ਦੀ ਵਿਚਾਰ ਮਨੁੱਖ ਨੂੰ ਬਹੁਤ ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ,

ਪਦ ਅਰਥ ਅਤਿ = ਬਹੁਤ।

SikhNet (Spanish)Habita en la Pura e Inmaculada Palabra del Guru y de esa forma,

ਨਾਨਕ; ਨਾਮਿ ਸਵਾਰਣਹਾਰ ॥੪॥੪॥੪੩॥

naanak; naam savaaranahaar |4|4|43| Ang 362

Sant Singh KhalsaO Nanak, the Naam, the Name of the Lord, is our Salvation. ||4||4||43||
Manmohan SinghO Nanak, the Name of the Lord is man's embellisher.
Manmohan Singh (Punjabi)ਹੇ ਨਾਨਕ! ਰੱਬ ਦਾ ਨਾਮ ਬੰਦੇ ਨੂੰ ਸਸ਼ੋਭਤ ਕਰਨ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਤੇ ਤਿਨ ਕੋ (ਨਾਮਿ) ਨਾਮੀ ਵਾਹਿਗੁਰੂ ਸਵਾਰਨੇ ਵਾਲਾ ਹੂਆ ਹੈ॥੪॥੪॥੪੩॥
Prof. Sahib Singhਹੇ ਨਾਨਕ! ਪ੍ਰਭੂ-ਨਾਮ ਵਿਚ ਜੁੜ ਕੇ ਮਨੁੱਖ ਹੋਰਨਾਂ ਦਾ ਜੀਵਨ ਸੰਵਾਰਨ ਜੋਗਾ ਭੀ ਹੋ ਜਾਂਦਾ ਹੈ ॥੪॥੪॥੪੩॥

ਪਦ ਅਰਥ ਨਾਮਿ = ਨਾਮ ਦੀ ਰਾਹੀਂ ॥੪॥੪॥੪੩॥

SikhNet (Spanish)dice Nanak, através del Naam, el Nombre del Señor, es liberado. (4‑4‑43)
Answers quote the Granth verbatim with Ang citations. AI commentary is not Gurbani and not a religious ruling.