ਸਲੋਕ ਮਃ ੧ ॥
salok mahalaa 1 |
Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਸ਼ਾਹੀ।
SikhNet (Spanish)Slok, Mejl Guru Nanak, Primer Canal Divino.
ਹਉ ਵਿਚਿ ਆਇਆ; ਹਉ ਵਿਚਿ ਗਇਆ ॥
hau vich aaeaa; hau vich geaa |
Sant Singh KhalsaIn ego they come, and in ego they go.
Manmohan SinghIn pride man comes, in pride he departs.
Manmohan Singh (Punjabi)ਹੰਕਾਰ ਅੰਦਰ ਬੰਦਾ ਆਉਂਦਾ ਹੈ। ਹੰਕਾਰ ਅੰਦਰ ਹੀ ਉਹ ਚਲਿਆ ਜਾਂਦਾ ਹੈ।
Fareedkot Teekaਆਵਨਾ ਜਾਨਾ ਹੰਕਾਰ ਕਰ ਹੋਤਾ ਹੈ॥
Prof. Sahib Singh(ਜਦ ਤਾਈਂ ਜੀਵ) 'ਹਉ' ਵਿਚ (ਹੈ, ਭਾਵ, ਰੱਬ ਨਾਲੋਂ ਤੇ ਰੱਬ ਦੀ ਕੁਦਰਤ ਨਾਲੋਂ ਆਪਣੀ ਅੱਡਰੀ ਹਸਤੀ ਬਣਾਈ ਬੈਠਾ ਹੈ, ਤਦ ਤਾਈਂ ਕਦੇ) ਜਗਤ ਵਿਚ ਆਉਂਦਾ ਹੈ (ਕਦੇ) ਜਗਤ ਤੋਂ ਚਲਾ ਜਾਂਦਾ ਹੈ,ਪਦ ਅਰਥ ਹਉ = ਮੈਂ, ਜੀਵ ਦਾ ਆਪਣੀ 'ਮੈਂ' ਦਾ ਖ਼ਿਆਲ, ਆਪਣੀ ਵੱਖਰੀ ਹਸਤੀ ਦਾ ਖ਼ਿਆਲ, ਰੱਬ ਨਾਲੋਂ ਅੱਡਰੀ ਹੋਂਦ ਦਾ ਖ਼ਿਆਲ। ਗਇਆ = ਗੁਆਚਿਆ, ਨੁਕਸਾਨ ਹੋਇਆ।
SikhNet (Spanish)En el ego uno viene, en el ego uno se va; en el ego uno nace, en el ego uno muere.
ਹਉ ਵਿਚਿ ਜੰਮਿਆ; ਹਉ ਵਿਚਿ ਮੁਆ ॥
hau vich jamiaa; hau vich muaa |
Sant Singh KhalsaIn ego they are born, and in ego they die.
Manmohan SinghIn pride he is born, in pride he dies.
Manmohan Singh (Punjabi)ਹੰਕਾਰ ਅੰਦਰ ਉਹ ਜੰਮਦਾ ਹੈ ਅਤੇ ਹੰਕਾਰ ਅੰਦਰ ਹੀ ਉਹ ਮਰ ਜਾਂਦਾ ਹੈ।
Fareedkot Teekaਜਨਮਨਾ ਮਰਨਾ ਹੰਕਾਰ ਕਰ ਹੋਤਾ ਹੈ॥
Prof. Sahib Singhਕਦੇ ਜੰਮਦਾ ਹੈ, ਕਦੇ ਮਰਦਾ ਹੈ।
SikhNet (Spanish)En el ego uno da, en el ego uno toma; en el ego uno gana, y en ego uno pierde.
ਹਉ ਵਿਚਿ ਦਿਤਾ; ਹਉ ਵਿਚਿ ਲਇਆ ॥
hau vich ditaa; hau vich leaa |
Sant Singh KhalsaIn ego they give, and in ego they take.
Manmohan SinghIn pride he gives, in pride he takes.
Manmohan Singh (Punjabi)ਹੰਕਾਰ ਅੰਦਰ ਉਹ ਦਿੰਦਾ ਹੈ, ਹੰਕਾਰ ਅੰਦਰ ਹੀ ਉਹ ਲੈਂਦਾ ਹੈ।
Fareedkot Teekaਦੇਨਾ ਲੇਨਾ ਹੰਕਾਰ ਕਰ ਹੋਤਾ ਹੈ॥
Prof. Sahib Singhਜੀਵ ਇਸ ਅੱਡਰੀ ਹੋਂਦ ਦੀ ਹੱਦਬੰਦੀ ਵਿਚ ਹੀ ਰਹਿ ਕੇ ਕਦੇ (ਕਿਸੇ ਲੋੜਵੰਦੇ ਨੂੰ) ਦੇਂਦਾ ਹੈ, ਕਦੇ (ਆਪਣੀ ਲੋੜ ਨੂੰ ਪੂਰੀ ਕਰਨ ਲਈ ਕਿਸੇ ਪਾਸੋਂ) ਲੈਂਦਾ ਹੈ।
SikhNet (Spanish)En el ego uno es verdadero, o engaña como un vil mentiroso;
ਹਉ ਵਿਚਿ ਖਟਿਆ; ਹਉ ਵਿਚਿ ਗਇਆ ॥
hau vich khattiaa; hau vich geaa |
Sant Singh KhalsaIn ego they earn, and in ego they lose.
Manmohan SinghIn pride he earns, in pride he losses.
Manmohan Singh (Punjabi)ਹੰਕਾਰ ਅੰਦਰ ਉਹ ਕਮਾਉਂਦਾ ਹੈ, ਹੰਕਾਰ ਅੰਦਰ ਹੀ ਉਹ ਗੁਆ ਲੈਂਦਾ ਹੈ।
Fareedkot Teekaਖਟਨਾ ਖੋਵਨਾ ਹੰਕਾਰ ਕਰ ਹੋਤਾ ਹੈ॥
Prof. Sahib Singhਇਸੇ 'ਮੈਂ, ਮੈਂ' ਦੇ ਖ਼ਿਆਲ ਵਿਚ (ਕਿ ਇਹ ਕੰਮ 'ਮੈਂ' ਕਰਦਾ ਹਾਂ, 'ਮੈਂ' ਕਰਦਾ ਹਾਂ) ਕਦੇ ਖੱਟਦਾ ਕਦੇ ਗਵਾਉਂਦਾ ਹੈ।
SikhNet (Spanish)en el ego uno medita en la Virtud y el error.
ਹਉ ਵਿਚਿ; ਸਚਿਆਰੁ ਕੂੜਿਆਰੁ ॥
hau vich; sachiaar koorriaar |
Sant Singh KhalsaIn ego they become truthful or false.
Manmohan SinghIn pride he becomes true or false.
Manmohan Singh (Punjabi)ਹੰਕਾਰ ਅੰਦਰ ਉਹ ਸੱਚਾ ਜਾਂ ਝੂਠਾ ਹੋ ਜਾਂਦਾ ਹੈ।
Fareedkot Teekaਸਚਾ ਹੋਨਾ ਝੂਠਾ ਹੋਣਾ ਹੰਕਾਰ ਕਰ ਹੋਤਾ ਹੈ॥
Prof. Sahib Singhਜਿਤਨਾ ਚਿਰ ਜੀਵ ਮੇਰ-ਤੇਰ ਵਾਲੀ ਹੱਦਬੰਦੀ ਵਿਚ ਹੈ, (ਲੋਕਾਂ ਦੀਆਂ ਨਜ਼ਰਾਂ ਵਿਚ) ਕਦੇ ਸੱਚਾ ਹੈ, ਕਦੇ ਝੂਠਾ ਹੈ।
SikhNet (Spanish)En el ego, vamos derecho a la oscuridad o vamos hacia la luz;
ਹਉ ਵਿਚਿ; ਪਾਪ ਪੁੰਨ ਵੀਚਾਰੁ ॥
hau vich; paap pun veechaar |
Sant Singh KhalsaIn ego they reflect on virtue and sin.
Manmohan SinghIn pride he reflects on virtue or vice.
Manmohan Singh (Punjabi)ਹੰਕਾਰ ਅੰਦਰ ਉਹ ਨੇਕੀ ਜਾਂ ਬਦੀ ਨੂੰ ਸੋਚਦਾ ਹੈ।
Fareedkot Teekaਪਾਪ ਕਾ ਬੀਚਾਰ ਪੁੰਨ ਕਾ ਬੀਚਾਰ ਹੰਕਾਰ ਕਰ ਹੋਤਾ ਹੈ॥
Prof. Sahib Singhਜਦ ਤਾਈਂ ਆਪਣੇ ਕਾਦਰ ਨਾਲੋਂ ਵੱਖਰੀ ਹੋਂਦ ਦੇ ਭਰਮ ਵਿਚ ਹੈ, ਤਦ ਤਾਈਂ ਆਪਣੇ ਕੀਤੇ ਪਾਪਾਂ ਤੇ ਪੁੰਨਾਂ ਦੀ ਗਿਣਤੀ ਗਿਣਦਾ ਰਹਿੰਦਾ ਹੈ (ਭਾਵ, ਇਹ ਸੋਚਦਾ ਹੈ ਕਿ 'ਮੈ' ਇਹ ਭਲੇ ਕੰਮ ਕੀਤੇ ਹਨ, 'ਮੈ' ਇਹ ਮਾੜੇ ਕੰਮ ਕੀਤੇ ਹਨ),
SikhNet (Spanish)en el ego somos felices, y en el ego vivimos en la angustia.
ਹਉ ਵਿਚਿ; ਨਰਕਿ ਸੁਰਗਿ ਅਵਤਾਰੁ ॥
hau vich; narak surag avataar |
Sant Singh KhalsaIn ego they go to heaven or hell.
Manmohan SinghIn pride he falls in hell or heaven.
Manmohan Singh (Punjabi)ਹੰਕਾਰ ਅੰਦਰ ਉਹ ਦੋਜਕ ਜਾਂ ਬਹਿਸ਼ਤ ਵਿੱਚ ਪੈਂਦਾ ਹੈ।
Fareedkot Teekaਨਰਕ ਮੇਂ (ਅਵਤਾਰ) ਜਨਮਨਾ ਸ੍ਵਰਗ ਮੇਂ ਜਨਮਨਾ ਹੰਕਾਰ ਕਰ ਹੋਤਾ ਹੈ॥
Prof. Sahib Singhਤੇ ਇਸੇ ਵਖੇਵੇਂ ਵਿਚ ਰਹਿਣ ਕਰਕੇ (ਭਾਵ, ਰੱਬ ਵਿਚ ਆਪਣਾ ਆਪ ਇਕ-ਰੂਪ ਨਾ ਕਰਨ ਕਰਕੇ) ਕਦੇ ਨਰਕ ਵਿਚ ਪੈਂਦਾ ਹੈ ਕਦੇ ਸੁਰਗ ਵਿਚ।ਪਦ ਅਰਥ ਨਰਕਿ ਸੁਰਗਿ ਅਵਤਾਰੁ = ਨਰਕ ਜਾਂ ਸੁਰਗ ਵਿਚ ਪੈਣਾ।
SikhNet (Spanish)En el ego cometemos errores, y en el ego los lavamos.
ਹਉ ਵਿਚਿ ਹਸੈ; ਹਉ ਵਿਚਿ ਰੋਵੈ ॥
hau vich hasai; hau vich rovai |
Sant Singh KhalsaIn ego they laugh, and in ego they weep.
Manmohan SinghIn pride he laughs, in pride he weeps.
Manmohan Singh (Punjabi)ਹੰਕਾਰ ਅੰਦਰ ਉਹ ਹੱਸਦਾ ਹੈ, ਹੰਕਾਰ ਅੰਦਰ ਉਹ ਰੋਂਦਾ ਹੈ।
Fareedkot Teekaਹਸਨਾ ਰੋਨਾ ਹੰਕਾਰ ਕਰ ਹੋਤਾ ਹੈ॥
Prof. Sahib Singhਜਦ ਤਾਈਂ ਆਪਣੇ ਕਰਤਾਰ ਨਾਲੋਂ ਵੱਖਰੀ ਹੋਂਦ ਵਿਚ ਜੀਵ ਬੱਝਾ ਪਿਆ ਹੈ, ਤਦ ਤਕ ਕਦੇ ਹੱਸਦਾ ਹੈ ਕਦੇ ਰੋਂਦਾ ਹੈ (ਭਾਵ, ਆਪਣੇ ਆਪ ਨੂੰ ਕਦੇ ਸੁਖੀ ਸਮਝਦਾ ਹੈ ਕਦੇ ਦੁੱਖੀ।)
SikhNet (Spanish)En el ego perdemos la distinción de la casta y el tipo.
ਹਉ ਵਿਚਿ ਭਰੀਐ; ਹਉ ਵਿਚਿ ਧੋਵੈ ॥
hau vich bhareeai; hau vich dhovai |
Sant Singh KhalsaIn ego they become dirty, and in ego they are washed clean.
Manmohan SinghIn pride he is soiled, in pride he is washed off.
Manmohan Singh (Punjabi)ਹੰਕਾਰ ਅੰਦਰ ਉਹ ਲਿਬੜਦਾ ਹੈ, ਹੰਕਾਰ ਅੰਦਰ ਉਹ ਧੋਤਾ ਜਾਂਦਾ ਹੈ।
Fareedkot Teekaਪਾਪੋਂ ਸੇ ਭਰਨਾ ਪਾਪੋਂ ਸੇ ਧੋਨਾ ਹੰਕਾਰ ਕਰ ਹੋਤਾ ਹੈ॥
Prof. Sahib Singhਰੱਬ ਨਾਲੋਂ ਆਪਣੀ ਹਸਤੀ ਵੱਖਰੀ ਰੱਖਣ ਕਰ ਕੇ ਕਦੇ ਉਸ ਦਾ ਮਨ ਪਾਪਾਂ ਦੀ ਮੈਲ ਵਿਚ ਲਿਬੜ ਜਾਂਦਾ ਹੈ, ਕਦੇ ਉਹ (ਆਪਣੇ ਹੀ ਉੱਦਮ ਦੇ ਆਸਰੇ) ਉਸ ਮੈਲ ਨੂੰ ਧੋਂਦਾ ਹੈ।ਪਦ ਅਰਥ ਭਰੀਐ = (ਪਾਪਾਂ ਦੀ ਮੈਲ ਨਾਲ) ਮਲੀਨ ਹੋ ਜਾਂਦਾ ਹੈ।
SikhNet (Spanish)En el ego somos sabios, en el ego somos ignorantes;
ਹਉ ਵਿਚਿ; ਜਾਤੀ ਜਿਨਸੀ ਖੋਵੈ ॥
hau vich; jaatee jinasee khovai |
Sant Singh KhalsaIn ego they lose social status and class.
Manmohan SinghIn pride, he loses he castes and kind.
Manmohan Singh (Punjabi)ਹੰਕਾਰ ਅੰਦਰ ਉਹ ਆਪਣੀ ਜਾਤ ਤੇ ਵੰਨਗੀ ਵੰਞਾ ਲੈਂਦਾ ਹੈ।
Fareedkot Teekaਬ੍ਰਹਮਣਾਦਿ ਜਾਤਿ ਮੇਂ ਹੋਨਾ ਔਰ ਜਾਤੀਓਂ ਕੇ ਜਿਨਸੁ ਭੇਦੋਂ ਕੋ ਖੋਇਕਰ ਸੰਨ੍ਯਾਸੀ ਆਦਿ ਹੋਨਾ ਹੰਕਾਰ ਕਰ ਹੋਤਾ ਹੈ॥
Prof. Sahib Singhਇਸ ਵਖਰੀ ਹੋਂਦ ਵਿਚ ਗ੍ਰਸਿਆ ਹੋਇਆ ਜੀਵ ਕਦੇ ਜ਼ਾਤਪਾਤ ਦੇ ਖ਼ਿਆਲ ਵਿਚ ਪੈ ਕੇ (ਭਾਵ ਇਹ ਖ਼ਿਆਲ ਕਰ ਕੇ ਕਿ ਮੈਂ ਉੱਚੀ ਜਾਤੀ ਦਾ ਹਾਂ ਆਪਣਾ ਆਪ) ਗਵਾ ਲੈਂਦਾ ਹੈ।ਪਦ ਅਰਥ ਜਾਤੀ ਜਿਨਸੀ = ਜ਼ਾਤ ਪਾਤ।
SikhNet (Spanish)sí, en el ego no conocemos la Esencia de la Liberación.
ਹਉ ਵਿਚਿ ਮੂਰਖੁ; ਹਉ ਵਿਚਿ ਸਿਆਣਾ ॥
hau vich moorakh; hau vich siaanaa |
Sant Singh KhalsaIn ego they are ignorant, and in ego they are wise.
Manmohan SinghIn pride, he is ignorant, in pride he is wise.
Manmohan Singh (Punjabi)ਹੰਕਾਰ ਅੰਦਰ ਉਹ ਬੇਸਮਝ ਹੁੰਦਾ ਹੈ ਤੇ ਹੰਕਾਰ ਅੰਦਰ ਹੀ ਅਕਲਮੰਦ।
Fareedkot Teekaਮੂਰਖ ਹੋਨਾ ਚਤੁਰ ਹੋਨਾ ਹੰਕਾਰ ਕਰ ਹੋਤਾ ਹੈ॥
Prof. Sahib Singhਜਿਤਨਾ ਚਿਰ ਜੀਵ ਆਪਣੀ ਵੱਖਰੀ ਹੋਂਦ ਦੀ ਚਾਰ-ਦੀਵਾਰੀ ਦੇ ਅੰਦਰ ਹੈ, ਇਹ (ਲੋਕਾਂ ਦੀ ਨਜ਼ਰ ਵਿਚ) ਕਦੇ ਮੂਰਖ (ਗਿਣਿਆ ਜਾਂਦਾ) ਹੈ ਕਦੇ ਸਿਆਣਾ।
SikhNet (Spanish)En el ego uno está involucrado en la Maya;
ਮੋਖ ਮੁਕਤਿ ਕੀ; ਸਾਰ ਨ ਜਾਣਾ ॥
mokh mukat kee; saar na jaanaa |
Sant Singh KhalsaThey do not know the value of salvation and liberation.
Manmohan SinghHe knows not the worth of salvation and emancipation.
Manmohan Singh (Punjabi)ਉਹ ਮੋਖਸ਼ ਅਤੇ ਕਲਿਆਣ ਦੀ ਕਦਰ ਨੂੰ ਨਹੀਂ ਜਾਣਦਾ।
Fareedkot Teeka(ਮੋਖ ਮੁਕਤਿ) ਕੈਵਲ੍ਯ ਮੁਕਤਿ ਕਾ (ਸਾਰ) ਭੇਦ ਕਾ ਨਾ ਜਾਨਨਾ॥
Prof. Sahib Singh(ਪਰ ਭਾਵੇਂ ਇਹ ਮੂਰਖ ਸਮਝਿਆ ਜਾਏ ਤੇ ਭਾਵੇਂ ਸਿਆਣਾ, ਜਦ ਤਕ ਇਸ ਹੱਦ-ਬੰਦੀ ਦੇ ਵਿਚ ਬੱਝਾ ਹੋਇਆ ਹੈ, ਇਸ ਹੱਦਬੰਦੀ ਤੋਂ ਬਾਹਰ ਹੋਣ ਦੀ, ਭਾਵ) ਮੋਖ ਮੁਕਤੀ ਦੀ ਸਮਝ ਇਸ ਨੂੰ ਨਹੀਂ ਆ ਸਕਦੀ।ਪਦ ਅਰਥ ਸਾਰ = ਸਮਝ।
SikhNet (Spanish)en el ego, uno se encuentra bajo la sombra de la duda.
ਹਉ ਵਿਚਿ ਮਾਇਆ; ਹਉ ਵਿਚਿ ਛਾਇਆ ॥
hau vich maaeaa; hau vich chhaaeaa |
Sant Singh KhalsaIn ego they love Maya, and in ego they are kept in darkness by it.
Manmohan SinghIn pride he loves mammon and in pride he is shadowed by it.
Manmohan Singh (Punjabi)ਹੰਕਾਰ ਅੰਦਰ ਹੀ ਮੋਹਨੀ ਮਾਇਆ ਹੈ ਅਤੇ ਹੰਕਾਰ ਅੰਦਰ ਹੀ ਇਸ ਦੀ ਛਾਂ (ਪ੍ਰਭਾਵ) ਹੇਠਾਂ ਆ ਜਾਂਦਾ ਹੈ।
Fareedkot Teekaਸੁਧ ਸਤੋ ਪ੍ਰਧਾਨ ਮਾਯਾ, ਤਮੋ ਪ੍ਰਧਾਨ ਅਵਿਦ੍ਯਾ ਛਾਯਾ ਵਾ ਜੋ ਛਾਯਾ ਛਲ ਕਾ ਕਰਨਾ ਹੈ ਇਤਿ੍ਯਾਦਿ ਸਭ ਹੰਕਾਰ ਕਰ ਹੋਤਾ ਹੈ॥
Prof. Sahib Singhਜਦ ਤਾਈਂ ਰੱਬ ਤੋਂ ਵਿਛੋੜੇ ਦੀ ਹਾਲਤ ਵਿਚ ਹੈ, ਤਦ ਤਾਈਂ ਜੀਵ 'ਮਾਇਆ ਮਾਇਆ' (ਕੂਕਦਾ ਫਿਰਦਾ ਹੈ), ਤਦ ਤਾਈਂ ਇਸ ਉਤੇ ਮਾਇਆ ਦਾ ਪਰਭਾਵ ਪਿਆ ਹੋਇਆ ਹੈ;ਪਦ ਅਰਥ ਛਾਇਆ = (ਮਾਇਆ ਦਾ) ਸਾਇਆ।
SikhNet (Spanish)Sí, en el ego se da nacimiento tras nacimiento.
ਹਉਮੈ ਕਰਿ ਕਰਿ; ਜੰਤ ਉਪਾਇਆ ॥
haumai kar kar; jant upaaeaa |
Sant Singh KhalsaLiving in ego, mortal beings are created.
Manmohan SinghBy taking pride the beings are created.
Manmohan Singh (Punjabi)ਹੰਕਾਰ ਕਰਨ ਕਰਕੇ ਜੀਵ ਰਚੇ ਜਾਂਦੇ ਹਨ।
Fareedkot Teekaਜਿਤਨੇ ਜੀਵੋਂ ਕੀ ਉਤਪਤੀ ਹੈ ਸਭ ਹੰਕਾਰ ਕਰ ਕੇ ਹੈ॥
Prof. Sahib Singhਰੱਬ ਤੋਂ ਵਿਛੜਿਆ ਰਹਿ ਕੇ ਜੀਵ ਮੁੜ ਮੁੜ ਪੈਦਾ ਹੁੰਦਾ ਹੈ।
SikhNet (Spanish)Si uno ve al ego dentro de uno mismo, uno encuentra la Puerta de la Liberación,
ਹਉਮੈ ਬੂਝੈ; ਤਾ ਦਰੁ ਸੂਝੈ ॥
haumai boojhai; taa dar soojhai |
Sant Singh KhalsaWhen one understands ego, then the Lord's gate is known.
Manmohan SinghIf ego is stilled, then is the God's gate seen.
Manmohan Singh (Punjabi)ਜੇਕਰ ਹੰਗਤਾ ਨਵਿਰਤ ਹੋ ਜਾਵੇ, ਤਦ ਹੀ ਸਾਹਿਬ ਦਾ ਬੂਹਾ ਦਿਸਦਾ ਹੈ।
Fareedkot Teekaਜਬ ਹੰਤਾ ਮਮਤਾ (ਬੂਝੈ) ਨਿਵਿਰਤ ਹੋ ਜਾਵੇ ਤੌ (ਦਰੁ) ਅੰਤਹਕਰਣ ਮੇਂ ਹਰੀ ਸੂਝਤਾ ਹੈ ਅਰਥਾਤ ਸਾਖ੍ਯਾਤ ਹੋਤਾ ਹੈ॥
Prof. Sahib Singhਜਦੋਂ ਰੱਬ ਤੋਂ ਵਿਛੋੜੇ ਵਾਲੀ ਹਾਲਤ ਨੂੰ ਸਮਝ ਲੈਂਦਾ ਹੈ, ਭਾਵ, ਜਦੋਂ ਇਸ ਨੂੰ ਸੂਝ ਪੈਂਦੀ ਹੈ ਕਿ ਮੈਂ ਆਪਣੀ ਵਖੇਵੇਂ ਵਾਲੀ ਹੱਦਬੰਦੀ ਵਿਚ ਕੈਦ ਹਾਂ, (ਰੱਬ ਨਾਲੋਂ ਟੁਟਿਆ ਪਿਆ ਹਾਂ) ਤਦੋਂ ਇਸ ਨੂੰ ਰੱਬ ਦਾ ਦਰਵਾਜ਼ਾ ਲੱਭ ਪੈਂਦਾ ਹੈ,ਪਦ ਅਰਥ ਸੂਝੈ = ਸੁਝ ਪੈਂਦਾ ਹੈ, ਦਿੱਸ ਪੈਂਦਾ ਹੈ।
SikhNet (Spanish)pero sin Sabiduría Divina,
ਗਿਆਨ ਵਿਹੂਣਾ; ਕਥਿ ਕਥਿ ਲੂਝੈ ॥
giaan vihoonaa; kath kath loojhai |
Sant Singh KhalsaWithout spiritual wisdom, they babble and argue.
Manmohan SinghWithout divine knowledge man prattles, prattles and wrangles.
Manmohan Singh (Punjabi)ਰੱਬੀ ਗਿਆਤ ਦੇ ਬਾਝੋਂ ਬੰਦਾ, ਬਕਦਾ-ਬੋਲਦਾ ਅਤੇ ਝਗੜਦਾ ਹੈ।
Fareedkot Teekaਸੋ ਇਸ ਗ੍ਯਾਨ ਕੇ ਬਿਨਾਂ (ਕਥਿ ਕਥਿ) ਕਹਿ ਕਹਿ ਕਰ ਕੇ (ਲੂਝੈ) ਝਗੜਤਾ ਰਹਤਾ ਹੈ॥
Prof. Sahib Singh(ਨਹੀਂ ਤਾਂ) ਜਦ ਤਕ ਇਸ ਗਿਆਨ ਤੋਂ ਸੱਖਣਾ ਹੈ, ਤਦ ਤਾਈਂ (ਜ਼ਬਾਨੀ) ਗਿਆਨ ਦੀਆਂ ਗੱਲਾਂ ਆਖ ਆਖ ਕੇ (ਆਪਣੇ ਆਪ ਨੂੰ ਗਿਆਨਵਾਨ ਜਾਣ ਕੇ ਸਗੋਂ ਆਪਣਾ ਅੰਦਰ) ਲੂੰਹਦਾ ਹੈ।ਪਦ ਅਰਥ ਕਥਿ ਕਥਿ = ਆਖ ਆਖ ਕੇ। ਲੂਝੈ = ਲੁੱਝਦਾ ਹੈ ਖਿੱਝਦਾ ਹੈ।
SikhNet (Spanish)uno se revuelca y pelea duelos mundanos en vano.
ਨਾਨਕ. ਹੁਕਮੀ; ਲਿਖੀਐ ਲੇਖੁ ॥
naanak. hukamee; likheeai lekh |
Sant Singh KhalsaO Nanak, by the Lord's Command, destiny is recorded.
Manmohan SinghNanak, by Lord's order the destiny is recorded.
Manmohan Singh (Punjabi)ਨਾਨਕ ਸਾਈਂ ਦੇ ਹੁਕਮ ਦੁਆਰਾ ਕਿਸਮਤ ਲਿਖੀ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: (ਹੁਕਮੀ) ਆਗ੍ਯਾ ਕਰਨੇ ਹਾਰੇ ਅਕਾਲ ਪੁਰਖ ਨੇ ਯਹ ਲੇਖ ਬੇਦ ਮੇਂ ਲਿਖਾ ਹੈ॥
Prof. Sahib Singhਹੇ ਨਾਨਕ! ਇਹ ਲੇਖ (ਭੀ) ਰੱਬ ਦੇ ਹੁਕਮ ਵਿਚ ਹੀ ਲਿਖਿਆ ਜਾਂਦਾ ਹੈ।ਪਦ ਅਰਥ ਹੁਕਮਿ = (ਰੱਬ ਦੇ) ਹੁਕਮ ਅਨੁਸਾਰ। ਲੇਖੁ = (ਇਹ ਹਉਮੈ ਵਾਲਾ) ਲੇਖ, ਜੀਵ ਦੇ ਅੰਦਰ ਦਾ ਇਹ ਸੰਸਕਾਰ ਕਿ ਮੈਂ ਇਕ ਅੱਡਰੀ ਹਸਤੀ ਹਾਂ।
SikhNet (Spanish)Dice Nanak, ¡A través de la Voluntad de Dios, se forja nuestro destino,
ਜੇਹਾ ਵੇਖਹਿ; ਤੇਹਾ ਵੇਖੁ ॥੧॥
jehaa vekheh; tehaa vekh |1|
Sant Singh KhalsaAs the Lord sees us, so are we seen. ||1||
Manmohan SinghAs men see Themselves, so God does see Them.
Manmohan Singh (Punjabi)ਜਿਸ ਤਰ੍ਹਾਂ ਬੰਦੇ ਰੱਬ ਨੂੰ ਦੇਖਦੇ ਹਨ, ਓਸੇ ਤਰ੍ਹਾਂ ਹੀ ਰੱਬ ਉਹਨਾਂ ਨੂੰ ਦੇਖਦਾ ਹੈ।
Fareedkot Teekaਕਿ ਜੈਸਾ ਸੁਖੁ ਦੁਖੁ ਤੂੰ ਆਪਨੇ ਮੇਂ ਦੇਖਤਾ ਹੈਂ ਤੈਸਾ ਦੂਸਰੇ ਮੇਂ ਭੀ ਦੇਖ; ਵਾ ਜੈਸਾ ਅਪਨੇ ਕੋ ਦੁਖੁ ਵਾ ਸੁਖੁ ਦੇਖੇ ਤੈਸਾ ਅਪਨੇ ਕਰਮੁ ਦੇਖੁ॥੧॥☬ਗੁਰੂ ਅੰਗਦ ਜੀ ਸੇ ਸਿਖੋਂ ਨੇ ਪੂਛਾ ਗੁਰੂ ਜੀ ਯਹ ਗੁਰੂ ਨਾਨਕ ਜੀ ਨੇ ਹਉਮੈ ਕੋ ਬਾਰੰਬਾਰ ਦੁਖ ਰੂਪ ਕਹਾ ਹੈ? ਸ੍ਰੀ ਗੁਰੂ ਜੀ ਕਹਤੇ ਹੈਂ:
Prof. Sahib Singhਜੀਵ ਜਿਵੇਂ ਜਿਵੇਂ ਵੇਖਦੇ ਹਨ, ਤਿਹੋ ਜਿਹਾ ਉਹਨਾਂ ਦਾ ਸਰੂਪ ਬਣ ਜਾਂਦਾ ਹੈ (ਭਾਵ, ਜਿਸ ਜਿਸ ਨੀਯਤ ਨਾਲ ਦੂਜੇ ਮਨੁੱਖਾਂ ਨਾਲ ਵਰਤਦੇ ਹਨ, ਉਸੇ ਤਰ੍ਹਾਂ ਦੇ ਅੰਦਰ ਸੰਸਕਾਰ ਇਕੱਠੇ ਹੋ ਕੇ ਉਹੋ ਜਿਹਾ ਉਨ੍ਹਾਂ ਦਾ ਆਪਣਾ ਵੱਖਰਾ ਮਾਨਸਕ-ਸਰੂਪ ਬਣ ਜਾਂਦਾ ਹੈ, ਉਹੋ ਜਿਹੀ ਉਹਨਾਂ ਦੀ ਵਖਰੀ ਹਸਤੀ ਬਣ ਜਾਂਦੀ ਹੈ; ਉਹੋ ਜਿਹੀ ਉਹਨਾਂ ਦੀ 'ਹਉ' ਬਣ ਜਾਂਦੀ ਹੈ। ਹਰੇਕ ਜੀਵ ਦੀ ਇਹ ਵਖੋ ਵਖਰੀ ਹਸਤੀ, ਵਖੋ ਵਖਰੀ 'ਹਉ' ਰੱਬ ਦੇ ਹੁਕਮ ਦੇ ਅਨੁਸਾਰ ਹੀ ਬਣਦੀ ਹੈ, ਰੱਬ ਦਾ ਇਕ ਅਜਿਹਾ ਨਿਯਮ ਬੱਝਾ ਹੋਇਆ ਹੈ ਕਿ ਹਰੇਕ ਮਨੁੱਖ ਦੇ ਆਪਣੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ, ਉਸ ਦੇ ਆਲੇ ਦੁਆਲੇ ਆਪਣੇ ਹੀ ਇਹਨਾਂ ਸੰਸਕਾਰਾਂ ਦਾ ਜਾਲ ਤਣਿਆ ਜਾ ਕੇ, ਉਸ ਰੱਬੀ ਨਿਯਮ ਅਨੁਸਾਰ ਮਨੁੱਖ ਦੀ ਆਪਣੀ ਇਕ ਵਖਰੀ ਸੁਆਰਥੀ ਹਸਤੀ ਬਣ ਜਾਂਦੀ ਹੈ) ॥੧॥ਪਦ ਅਰਥ ਵੇਖਹਿ = (ਜੀਵ) ਵੇਖਦੇ ਹਨ, (ਹੋਰਨਾਂ ਵਲ) ਵੇਖਦੇ ਹਨ, ਜੀਆਂ ਦੀ ਨੀਅਤ ਹੁੰਦੀ ਹੈ। ਵੇਖੁ = ਦ੍ਰਿੱਸ਼, ਸ਼ਕਲ, ਸਰੂਪ, ਵੱਖਰੀ ਹਸਤੀ, ਹਉਂ ॥੧॥
SikhNet (Spanish)y así como Él nos ve, así nos deberíamos ver a nosotros mismos! (1)