ੴ

ਸਿੱਖਬਾਣੀ · SikhBani

ਜਿਨਿ ਉਪਾਈ ਮੇਦਨੀ ਸੋਈ ਸਾਰ ਕਰੇਇ ॥

jin upaaee medanee soee saar karee
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1092 · 8 lines
Translations

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਜਿਨਿ ਉਪਾਈ ਮੇਦਨੀ; ਸੋਈ ਸਾਰ ਕਰੇਇ ॥

jin upaaee medanee; soee saar karee |

Sant Singh KhalsaThe One who created the world, takes care of it.
Manmohan SinghHe, who has created the world, He alone takes care of it.
Manmohan Singh (Punjabi)ਜਿਸ ਨੇ ਸ਼ਸਾਰ ਸਾਜਿਆ ਹੈ। ਕੇਵਲ ਉਹ ਹੀ ਇਸ ਦੀ ਸੰਭਾਲ ਕਰਦਾ ਹੈ।
Fareedkot Teekaਜਿਸ ਨੇ ਇਹੁ ਸ੍ਰਿਸਟੀ ਉਪਾਈ ਹੈ, ਸੋ ਪਰਮਾਤਮਾਂ ਇਸ ਕੀ ਸਮਾਲ ਕਰਤਾ ਹੈ॥
Prof. Sahib Singhਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਇਸ ਦੀ ਸੰਭਾਲ ਕਰਦਾ ਹੈ।

ਪਦ ਅਰਥ ਮੇਦਨੀ = ਧਰਤੀ, ਸ੍ਰਿਸ਼ਟੀ। ਸਾਰ = ਸੰਭਾਲ।

SikhNet (Spanish)El que creó la Tierra, sólo Él la conserva. Contempla entonces al Uno Solo,

ਏਕੋ ਸਿਮਰਹੁ. ਭਾਇਰਹੁ; ਤਿਸੁ ਬਿਨੁ ਅਵਰੁ. ਨ ਕੋਇ ॥

eko simarahu. bhaaeirahu; tis bin avar. na koe |

Sant Singh KhalsaMeditate in remembrance on the One Lord, O Siblings of Destiny; there is none other than Him.
Manmohan SinghContemplate ye the One Lord, O brethren. Without Him there is not any other.
Manmohan Singh (Punjabi)ਤੁਸੀਂ ਇਕ ਸੁਆਮੀ ਦਾ ਸਿਮਰਨ ਕਰੋ, ਹੇ ਭਰਾਓ! ਉਸ ਦੇ ਬਗ਼ੈਰ ਹੋਰ ਕੋਈ ਨਹੀਂ।
Fareedkot Teekaਹੇ ਭਾਈ ਜਨੋਂ! ਏਕ ਕੋ ਹੀ ਸਿਮਰੋ, ਤਿਸ ਬਿਨਾਂ ਹੋਰ ਕੋਈ ਬੀ ਰਖ੍ਯਕ ਨਹੀਂ॥
Prof. Sahib Singhਹੇ ਭਰਾਵੋ! ਉਸ ਇਕ ਨੂੰ ਸਿਮਰੋ, ਉਸ ਤੋਂ ਬਿਨਾ ਹੋਰ ਕੋਈ (ਸੰਭਾਲ ਕਰਨ ਵਾਲਾ) ਨਹੀਂ ਹੈ।

ਪਦ ਅਰਥ ਭਾਇਰਹੁ = ਹੇ ਭਰਾਵੋ!

SikhNet (Spanish)oh amigo, sin Él no hay nadie más. Alimenta tu ser con la Palabra y con la Virtud,

ਖਾਣਾ ਸਬਦੁ ਚੰਗਿਆਈਆ; ਜਿਤੁ ਖਾਧੈ ਸਦਾ ਤ੍ਰਿਪਤਿ ਹੋਇ ॥

khaanaa sabad changiaaeea; jit khaadhai sadaa tripat hoe |

Sant Singh KhalsaSo eat the food of the Shabad and goodness; eating it, you shall remain satisfied forever.
Manmohan SinghEat ye the food of the Name and virtue, eating which ye shalt ever remain sated.
Manmohan Singh (Punjabi)ਤੁਸ਼ੀਂ ਨਾਮ ਅਤੇ ਨੇਕੀ ਦਾ ਭੋਜਨ ਛਕੋ, ਜਿਸ ਨੂੰ ਛਕਣ ਦੁਆਰਾ ਤੁਸੀਂ ਹਮੇਸ਼ਾਂ ਰੱਜੇ ਰਹੋਗੇ।
Fareedkot Teekaਗੁਰ ਉਪਦੇਸ ਔ ਭਲਿਆਈਆਂ ਕਾ ਖਾਣਾ ਅਰਥਾਤ ਧਾਰਨਾ ਕਰੋ, ਜਿਸ ਕੇ ਧਾਰਨੇ ਸੇ ਸਦਾ ਹੀ ਤ੍ਰਿਪਤੀ ਹੋਵੈ॥
Prof. Sahib Singh(ਹੇ ਭਰਾਵੋ!) ਪ੍ਰਭੂ ਦੇ ਗੁਣਾਂ ਨੂੰ ਗੁਰੂ ਦੇ ਸ਼ਬਦ ਨੂੰ ਭੋਜਨ ਬਣਾਓ (ਭਾਵ, ਜੀਵਨ ਦਾ ਆਸਰਾ ਬਣਾਓ), ਇਹ ਭੋਜਨ ਖਾਧਿਆਂ ਸਦਾ ਰੱਜੇ ਰਹੀਦਾ ਹੈ (ਮਨ ਵਿਚ ਸਦਾ ਸੰਤੋਖ ਰਹਿੰਦਾ ਹੈ)।

ਪਦ ਅਰਥ ਜਿਤੁ = ਜਿਸ ਦੀ ਰਾਹੀਂ। ਜਿਤੁ ਖਾਧੈ = ਜਿਸ ਦੇ ਖਾਣ ਨਾਲ। ਤ੍ਰਿਪਤਿ = ਸੰਤੋਖ।

SikhNet (Spanish)las que te saciarán por siempre

ਪੈਨਣੁ ਸਿਫਤਿ ਸਨਾਇ ਹੈ, ਸਦਾ ਸਦਾ ਓਹੁ ਊਜਲਾ; ਮੈਲਾ. ਕਦੇ ਨ ਹੋਇ ॥

painan sifat sanaae hai, sadaa sadaa ohu aoojalaa; mailaa. kade na hoe |

Sant Singh KhalsaDress yourself in the Praise of the Lord. Forever and ever, it is radiant and bright; it is never polluted.
Manmohan SinghClothe yourselves with the Lord's praise and commendation, that is immaculate for ever and aye and never goes dirty.
Manmohan Singh (Punjabi)ਤੁਸੀਂ ਸੁਆਮੀ ਦੀ ਮਹਿਮਾ ਅਤੇ ਉਸਤਤੀ ਦੀ ਪੁਸ਼ਾਕ ਪਾਓ, ਜੋ ਕਿ ਸਦੀਵ ਤੇ ਹਮੇਸ਼ਾਂ ਲਈ ਪਵਿੱਤ੍ਰ ਹੈ ਅਤੇ ਕਦਾਚਿਤ ਗੰਦੀ ਨਹੀਂ ਹੁੰਦੀ।
Fareedkot Teekaਪੈਨਣਾਂ ਬਸਤ੍ਰੋਂ ਕਾ ਏਹ ਹੈ, ਜੋ ਪਰਮੇਸਰ ਕੀ ਸਿਫਤ ਕਾ ਪਛਾਨਣਾ ਹੈ। ਜੋ ਸਿਫਤ ਪਛਾਨਤਾ ਹੈ, ਸੋ ਨਿਤ੍ਯੰਪਤੀ ਉਜਲਾ ਹੈ, ਵਹੁ ਮੈਲਾ ਕਭੀ ਨਹੀਂ ਹੋਤਾ, ਭਾਵ ਉਸ ਕੋ ਪਾਪ ਕੋਈ ਸਪਰਸ ਨਹੀਂ ਕਰਤਾ॥
Prof. Sahib Singhਪ੍ਰਭੂ ਦੀ ਸਿਫ਼ਤ-ਸਾਲਾਹ ਨੂੰ ਵਡਿਆਈਆਂ ਨੂੰ (ਆਪਣਾ) ਪੁਸ਼ਾਕਾ ਬਣਾਓ, ਉਹ ਪੁਸ਼ਾਕਾ ਸਦਾ ਸਾਫ਼ ਰਹਿੰਦਾ ਹੈ ਤੇ ਕਦੇ ਮੈਲਾ ਨਹੀਂ ਹੁੰਦਾ।

ਪਦ ਅਰਥ ਸਨਾਇ = {ਅਰਬੀ, स्ना} ਵਡਿਆਈ।

SikhNet (Spanish)y te adornarán con la Alabanza Inmaculada del Señor, la Cual no se mancha.

ਸਹਜੇ ਸਚੁ ਧਨੁ ਖਟਿਆ; ਥੋੜਾ ਕਦੇ. ਨ ਹੋਇ ॥

sahaje sach dhan khattiaa; thorraa kade. na hoe |

Sant Singh KhalsaI have intuitively earned the true wealth, which never decreases.
Manmohan SinghI have easily earned the true wealth, which decreases not, ever.
Manmohan Singh (Punjabi)ਮੈਂ ਸੁਖੈਨ ਹੀ ਸੱਚੀ ਦੌਲਤ ਕਮਾ ਲਈ ਹੈ, ਜੋ ਕਦਾਚਿੱਤ ਘਟ ਨਹੀਂ ਹੁੰਦੀ।
Fareedkot Teekaਉਸ ਨੇ ਸੁਤੇ ਹੀ ਸਚਾ ਧਨ ਖਟਿਆ ਹੈ, ਜੋ ਕਬੀ ਭੀ ਥੋੜਾ ਨਹੀਂ ਹੋਤਾ, ਭਾਵ ਵਹੁ ਘਟਤਾ ਨਹੀਂ॥
Prof. Sahib Singhਆਤਮਕ ਅਡੋਲਤਾ ਵਿਚ (ਰਹਿ ਕੇ) ਖੱਟਿਆ ਹੋਇਆ ਨਾਮ-ਧਨ ਕਦੇ ਘਟਦਾ ਨਹੀਂ।
SikhNet (Spanish)Gana las Riquezas del Señor, a través del Equilibrio, pues éstas no se van,

ਦੇਹੀ ਨੋ ਸਬਦੁ ਸੀਗਾਰੁ ਹੈ; ਜਿਤੁ ਸਦਾ ਸਦਾ ਸੁਖੁ ਹੋਇ ॥

dehee no sabad seegaar hai; jit sadaa sadaa sukh hoe |

Sant Singh KhalsaThe body is adorned with the Shabad, and is at peace forever and ever.
Manmohan SinghGod's Name is the body's embellishment, by which it attains peace for ever and aye.
Manmohan Singh (Punjabi)ਰੱਬ ਦਾ ਨਾਮ ਸਰੀਰ ਦਾ ਹਾਰਸਿੰਗਾਰ ਹੈ, ਜਿਸ ਦੁਆਰਾ ਇਹ ਸਦੀਵ ਤੇ ਹਮੇਸ਼ਾਂ ਲਈ ਆਰਾਮ ਪਾਉਂਦਾ ਹੈ।
Fareedkot Teekaਜੀਵ ਕੋ ਤੋ ਗੁਰ ਉਪਦੇਸ ਕਾ ਹੀ ਉਤਮ ਸੀਗਾਰ ਹੈ ਜਿਸ ਕਰ ਕੇ ਨਿਤ੍ਯੰਪ੍ਰਤੀ ਸੁਖ ਹੀ ਹੋਤਾ ਹੈ॥
Prof. Sahib Singhਮਨੁੱਖਾ ਸਰੀਰ ਲਈ ਗੁਰੂ ਦਾ ਸ਼ਬਦ (ਮਾਨੋ) ਗਹਣਾ ਹੈ, ਇਸ (ਗਹਣੇ ਦੀ ਬਰਕਤਿ) ਨਾਲ ਸਦਾ ਹੀ ਸੁਖ ਮਿਲਦਾ ਹੈ।

ਪਦ ਅਰਥ ਦੇਹੀ = ਸਰੀਰ।

SikhNet (Spanish)ni tampoco decrecen, la Palabra embellece el cuerpo y así se conserva en Paz.

ਨਾਨਕ ਗੁਰਮੁਖਿ ਬੁਝੀਐ; ਜਿਸ ਨੋ ਆਪਿ ਵਿਖਾਲੇ ਸੋਇ ॥੨॥

naanak guramukh bujheeai; jis no aap vikhaale soe |2|

Sant Singh KhalsaO Nanak, the Gurmukh realizes the Lord, who reveals Himself. ||2||
Manmohan SinghHe, to whom He, the Lord, reveals Himself, O Nanak, realises Him by the Guru's grace.
Manmohan Singh (Punjabi)ਜਿਸ ਨੂੰ ਉਹ ਸਾਈਂ ਆਪਣਾ ਆਪ ਦਰਸਾਉਂਦਾ ਹੈ, ਹੇ ਨਾਨਕ, ਉਹ ਗੁਰਾਂ ਦੀ ਦਇਆ ਦੁਆਰਾ ਉਸ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਐਸੇ ਗੁਰੋਂ ਦੁਆਰੇ ਸੋ ਬੂਝਤਾ ਹੈ ਜਿਸ ਕੋ ਆਪ (ਸੋਇ) ਪਰਮੇਸਰ ਸਰੂਪ ਦਿਖਾਵਤਾ ਹੈ॥੨॥
Prof. Sahib Singhਹੇ ਨਾਨਕ! ਜਿਸ ਮਨੁੱਖ ਨੂੰ ਪ੍ਰਭੂ ਆਪ ਸੋਝੀ ਪਾਏ ਉਹ ਗੁਰੂ ਦੀ ਰਾਹੀਂ ਇਹ (ਜੀਵਨ-ਭੇਤ) ਸਮਝਦਾ ਹੈ ॥੨॥
SikhNet (Spanish)Dice Nanak, Sólo concibe a Dios, por la Gracia del Guru, a quien Dios se le revela. (2)
Answers quote the Granth verbatim with Ang citations. AI commentary is not Gurbani and not a religious ruling.