ੴ

ਸਿੱਖਬਾਣੀ · SikhBani

ਇਸੁ ਜਗ ਮਹਿ ਸੰਤੀ ਧਨੁ ਖਟਿਆ ਜਿਨਾ ਸਤਿਗੁਰੁ ਮਿਲਿਆ ਪ੍ਰਭੁ ਆਇ ॥

eis jag meh santee dhan khattiaa jinaa satigur miliaa prabh...
Guru Amardas Ji ਗੁਰੂ ਅਮਰਦਾਸ ਜੀ · Raag Maaroo · Ang 1092 · 11 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਇਸੁ ਜਗ ਮਹਿ. ਸੰਤੀ ਧਨੁ ਖਟਿਆ; ਜਿਨਾ. ਸਤਿਗੁਰੁ ਮਿਲਿਆ ਪ੍ਰਭੁ ਆਇ ॥

eis jag meh. santee dhan khattiaa; jinaa. satigur miliaa prabh aae |

Sant Singh KhalsaIn this world, the Saints earn the wealth; they come to meet God through the True Guru.
Manmohan SinghIn this world, only the saints, who meet with the Divine True Guru, earn the Name-wealth.
Manmohan Singh (Punjabi)ਇਸ ਸੰਸਾਰ ਅੰਦਰ ਕੇਵਲ ਰੱਬਰੂਪ ਸਾਧੂ ਹੀ, ਜੋ, ਸੱਚੇ ਗੁਰਾਂ ਨਾਲ ਮਿਲ ਪੈਂਦੇ ਹਨ, ਨਾਮ ਦੀ ਦੌਲਤ ਨੂੰ ਕਮਾਉਂਦੇ ਹਨ।
Fareedkot Teekaਇਸ ਜਗ ਮੇਂ ਜਿਨਾਂ ਕੋ ਸਤਿਗੁਰੂ ਸਾਮਰਥ ਆਇ ਮਿਲਿਆ ਹੈ ਤਿਨੋਂ ਸੰਤੋਂ, ਭਾਵ ਜਗ੍ਯਾਸੂਆਂ ਨੇ ਨਾਮ ਧਨ ਖਟਿਆ ਹੈ॥
Prof. Sahib Singhਇਸ ਜਗਤ ਵਿਚ ਸੰਤਾਂ ਨੇ (ਹੀ) ਨਾਮ-ਧਨ ਕਮਾਇਆ ਹੈ ਜਿਨ੍ਹਾਂ ਨੂੰ ਗੁਰੂ ਮਿਲਿਆ ਹੈ (ਤੇ ਗੁਰੂ ਦੀ ਰਾਹੀਂ) ਪ੍ਰਭੂ ਮਿਲਿਆ ਹੈ,

ਪਦ ਅਰਥ ਸੰਤੀ = ਸੰਤਾਂ ਨੇ।

SikhNet (Spanish)En este mundo sólo los Santos han reunido las Riquezas Verdaderas, ellos se encontraron con el Guru y con Dios.

ਸਤਿਗੁਰਿ ਸਚੁ ਦ੍ਰਿੜਾਇਆ; ਇਸੁ ਧਨ ਕੀ ਕੀਮਤਿ ਕਹੀ. ਨ ਜਾਇ ॥

satigur sach drirraaeaa; is dhan kee keemat kahee. na jaae |

Sant Singh KhalsaThe True Guru implants the Truth within; the value of this wealth cannot be described.
Manmohan SinghThe True Guru enshrines the True Name Without them. The world of this wealth can be told not.
Manmohan Singh (Punjabi)ਸੱਚੇ ਗੁਰੂ ਜੀ ਸੱਚੇ ਨਾਮ ਨੂੰ ਉਨ੍ਹਾਂ ਦੇ ਅੰਦਰ ਟਿਕਾ ਦਿੰਦੇ ਹਨ। ਇਸ ਦੌਲਤ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
Fareedkot Teekaਸਤਿਗੁਰੋਂ ਨੇ ਸਚ ਨਾਮ ਹੀ ਦ੍ਰਿੜ ਕਰਾਇਆ ਹੈ, ਇਸ ਨਾਮ ਧਨ ਕੀ ਕੀਮਤ ਕਹੀ ਨਹੀਂ ਜਾਤੀ॥
Prof. Sahib Singh(ਕਿਉਂਕਿ) ਗੁਰੂ ਨੇ ਉਹਨਾਂ ਦੇ ਮਨ ਵਿਚ ਸਿਮਰਨ ਪੱਕਾ ਕਰ ਦਿੱਤਾ ਹੈ (ਭਾਵ, ਸਿਮਰਨ ਦੀ ਪੱਕੀ ਗੰਢ ਬੰਨ੍ਹ ਦਿੱਤੀ ਹੈ)। ਇਹ ਨਾਮ-ਧਨ ਇਤਨਾ ਅਮੋਲਕ ਹੈ ਕਿ ਇਸ ਦਾ ਮੁੱਲ ਨਹੀਂ ਪੈ ਸਕਦਾ।

ਪਦ ਅਰਥ ਸਤਿਗੁਰਿ = ਸਤਿਗੁਰ ਨੇ। ਦ੍ਰਿੜਾਇਆ = ਮਨ ਵਿਚ ਪੱਕਾ ਕਰ ਦਿੱਤਾ।

SikhNet (Spanish)El Guru Verdadero bendice con la Verdad y Su Valor nadie lo puede ni empezar a evaluar,

ਇਤੁ ਧਨਿ ਪਾਇਐ. ਭੁਖ ਲਥੀ; ਸੁਖੁ ਵਸਿਆ ਮਨਿ ਆਇ ॥

eit dhan paaeiai. bhukh lathee; sukh vasiaa man aae |

Sant Singh KhalsaObtaining this wealth, hunger is relieved, and peace comes to dwell in the mind.
Manmohan SinghObtaining this wealth, man's hunger ceases and peace comes to dwell in his mind.
Manmohan Singh (Punjabi)ਇਸ ਦੌਲਤ ਨੂੰ ਪਾਉਣ ਦੁਆਰਾ, ਬੰਦੇ ਦੀ ਭੁਖ (ਤ੍ਰਿਸ਼ਨਾ) ਨਵਿਰਤ ਹੋ ਜਾਂਦੀ ਹੈ ਅਤੇ ਠੰਢਚੈਨ ਆ ਕੇ ਉਸ ਦੇ ਚਿੱਤ ਵਿੱਚ ਟਿੱਕ ਜਾਂਦੀ ਹੈ।
Fareedkot Teekaਇਸ ਨਾਮ ਧਨ ਕੇ ਪਾਇਆਂ ਭੂਖ ਲਹ ਗਈ ਹੈ ਔ ਸੁਖ ਮਨ ਮੇਂ ਆਇ ਵਸਿਆ ਹੈ॥
Prof. Sahib Singhਜੇ ਇਹ ਨਾਮ-ਧਨ ਮਿਲ ਜਾਏ ਤਾਂ (ਮਾਇਆ ਦੀ) ਭੁੱਖ ਲਹਿ ਜਾਂਦੀ ਹੈ, ਮਨ ਵਿਚ ਸੁਖ ਆ ਵਸਦਾ ਹੈ,

ਪਦ ਅਰਥ ਇਤੁ = {'ਇਸੁ' ਤੋਂ ਅਧਿਕਰਣ ਕਾਰਕ, ਇਕ-ਵਚਨ}। ਧਨਿ = {'ਧਨ' ਤੋਂ ਅਧਿਕਰਣ ਕਾਰਕ, ਇਕ-ਵਚਨ}। ਪਾਇਐ = {'ਪਾਇਆ' ਤੋਂ ਅਧਿਕਾਰਣ ਕਾਰਕ, ਇਕ-ਵਚਨ}। ਇਤੁ ਧਨਿ ਪਾਇਐ = {ਇਸ ਸਾਰੇ 'ਵਾਕਾਂਸ਼' (phrase) ਦਾ ਹਰੇਕ ਲਫ਼ਜ਼ ਅਧਿਕਰਣ ਕਾਰਕ ਵਿਚ ਹੈ, ਇਹ 'ਵਾਕਾਂਸ਼' ਆਪਣੇ ਆਪ ਵਿਚ ਮੁਕੰਮਲ ਹੈ, ਭਾਵ, ਵਿਆਕਰਣ-ਅਨੁਸਾਰ ਇਸ ਨੂੰ ਕਿਸੇ ਹੋਰ ਲਫ਼ਜ਼ ਦੀ ਮੁਥਾਜੀ ਨਹੀਂ, ਸੋ, ਅੰਗਰੇਜ਼ੀ ਵਿਚ ਇਸ ਨੂੰ Locative Absolute ਆਖਦੇ ਹਨ, ਪੰਜਾਬੀ ਵਿਆਕਰਣ ਵਿਚ ਇਸ ਨੂੰ ਅਸੀਂ 'ਪੂਰਬ ਪੂਰਣ ਕਾਰਦੰਤਕ' ਆਖਾਂਗੇ} ਇਹ ਧਨ ਹਾਸਲ ਕੀਤਿਆਂ।

SikhNet (Spanish)sí, logrando estas riquezas, el hambre cesa y uno entra en Éxtasis,

ਜਿੰਨੑਾ ਕਉ ਧੁਰਿ ਲਿਖਿਆ; ਤਿਨੀ ਪਾਇਆ ਆਇ ॥

jinaa kau dhur likhiaa; tinee paaeaa aae |

Sant Singh KhalsaOnly those who have such pre-ordained destiny, come to receive this.
Manmohan SinghThey alone, who are so pre-destined, are blessed with this wealth.
Manmohan Singh (Punjabi)ਜਿਨ੍ਹਾਂ ਲਈ ਮੁੱਢ ਤੋਂ ਐਸੀ ਲਿਖਤਾਕਾਰ ਲਿਖੀ ਹੋਈ ਹੈ, ਕੇਵਲ ਉਹ ਹੀ ਇਸ ਦੌਲਤ ਨੂੰ ਪਾਉਂਦੇ ਹਨ।
Fareedkot Teekaਜਿਨ ਕਉ ਨਾਮ ਧਨ ਆਦੋਂ ਹੀ ਮਸਤਕ ਪਰ ਲਿਖਿਆ ਹੈ ਤਿਨਾਂ ਨੇ ਸੰਸਾਰ ਮੇਂ ਆਇਕੈ ਪਾਇਆ ਹੈ॥
Prof. Sahib Singhਪਰ ਮਿਲਦਾ ਉਹਨਾਂ ਨੂੰ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰ ਦਰਗਾਹੋਂ ਲਿਖਿਆ ਹੋਵੇ (ਭਾਵ, ਜਿਨ੍ਹਾਂ ਉੱਤੇ ਮੇਹਰ ਹੋਵੇ)।
SikhNet (Spanish)pero sólo lograrán estas Riquezas aquéllos

ਮਨਮੁਖੁ ਜਗਤੁ ਨਿਰਧਨੁ ਹੈ; ਮਾਇਆ ਨੋ ਬਿਲਲਾਇ ॥

manamukh jagat niradhan hai; maaeaa no bilalaae |

Sant Singh KhalsaThe world of the self-willed manmukh is poor, crying out for Maya.
Manmohan SinghThe way-ward world is poor and bewails for wealth.
Manmohan Singh (Punjabi)ਆਪ-ਹੁਦਰਾ ਸੰਸਾਰ ਗ਼ਰੀਬ ਹੈ ਅਤੇ ਧਨ-ਦੌਲਤ ਲਈ ਵਿਰਲਾਪ ਕਰਦਾ ਹੈ।
Fareedkot Teekaਮਨਮੁਖ ਜਗਤ ਮੇਂ ਨਿਰਧਨ ਹੈ, ਸੋ ਮਾਇਆ ਕੇ ਹੇਤ ਬਿਰਲਾਪ ਕਰਤਾ ਹੈ॥
Prof. Sahib Singhਮਨ ਦੇ ਪਿੱਛੇ ਤੁਰਨ ਵਾਲਾ ਜਗਤ ਸਦਾ ਕੰਗਾਲ ਹੈ ਮਾਇਆ ਲਈ ਹੀ ਵਿਲਕਦਾ ਹੈ,
SikhNet (Spanish)que tengan esta Bendición inscrita en su Destino por Dios.

ਅਨਦਿਨੁ ਫਿਰਦਾ ਸਦਾ ਰਹੈ; ਭੁਖ. ਨ ਕਦੇ ਜਾਇ ॥

anadin firadaa sadaa rahai; bhukh. na kade jaae |

Sant Singh KhalsaNight and day, it wanders continually, and its hunger is never relieved.
Manmohan SinghNight and day, it ever continues wandering and its hunger departs not, ever.
Manmohan Singh (Punjabi)ਇਹ ਰਾਤ ਦਿਨ, ਸਦੀਵ ਹੀ, ਭਟਕਦਾ ਫਿਰਦਾ ਹੈ ਅਤੇ ਇਸ ਦੀ ਭੁਖ ਕਦਾਚਿਤ ਦੂਰ ਨਹੀਂ ਹੁੰਦੀ।
Fareedkot Teekaਰਾਤ ਦਿਨ ਸਦਾ ਧਨ ਵਾਸਤੇ ਫਿਰਤਾ ਰਹਿਤਾ ਹੈ, ਪਰੰਤੂ ਤਿਸ ਕੀ ਭੂਖ ਕਬੀ ਭੀ ਨਹੀਂ ਜਾਤੀ॥
Prof. Sahib Singhਹਰ ਰੋਜ਼ ਸਦਾ ਭਟਕਦਾ ਫਿਰਦਾ ਹੈ, ਇਸ ਦੀ (ਮਾਇਆ ਵਾਲੀ) ਭੁੱਖ ਮਿਟਦੀ ਨਹੀਂ,
SikhNet (Spanish)El ególatra permanece siempre pobre, sufre por Maya,

ਸਾਂਤਿ. ਨ ਕਦੇ ਆਵਈ; ਨਹ ਸੁਖੁ ਵਸੈ. ਮਨਿ ਆਇ ॥

saant. na kade aavee; neh sukh vasai. man aae |

Sant Singh KhalsaIt never finds calm tranquility, and peace never comes to dwell in its mind.
Manmohan SinghIt never attains peace, nor does comfort come to abide in its mind.
Manmohan Singh (Punjabi)ਇਸ ਨੂੰ ਕਦਾਚਿਤ ਠੰਢਚੈਨ ਪ੍ਰਾਪਤ ਨਹੀਂ ਹੁੰਦੀ, ਨਾਂ ਹੀ ਆਰਾਮ ਆ ਕੇ ਇਸ ਦੇ ਚਿੱਤ ਵਿੱਚ ਵਸਦਾ ਹੈ।
Fareedkot Teekaਪੁਨਾ ਸਾਂਤੀ ਕਬੀ ਨਹੀਂ ਆਵਤੀ ਔ ਸਾਂਤੀ ਬਿਨਾਂ ਸੁਖ ਮਨ ਮੇਂ ਆਇਕੈ ਬਸਤਾ ਨਹੀਂ ਹੈ॥
Prof. Sahib Singhਕਦੇ ਇਸ ਦੇ ਅੰਦਰ ਠੰਢ ਨਹੀਂ ਪੈਂਦੀ, ਕਦੇ ਇਸ ਦੇ ਮਨ ਵਿਚ ਸੁਖ ਨਹੀਂ ਹੁੰਦਾ,
SikhNet (Spanish)su mente vaga por todas partes y su ansia no cesa. No está nunca, nunca en Paz,

ਸਦਾ ਚਿੰਤ ਚਿਤਵਦਾ ਰਹੈ; ਸਹਸਾ ਕਦੇ. ਨ ਜਾਇ ॥

sadaa chint chitavadaa rahai; sahasaa kade. na jaae |

Sant Singh KhalsaIt is always plagued by anxiety, and its cynicism never departs.
Manmohan SinghIf it ever ridden with anxiety and its doubt departs not, ever.
Manmohan Singh (Punjabi)ਇਸ ਨੂੰ ਹਮੇਸ਼ਾਂ iਫ਼ਕਰ ਲੱਗਾ ਰਹਿੰਦਾ ਹੈ ਅਤੇ ਇਸ ਦਾ ਸੰਸਾ ਕਦਾਚਿਤ ਦੂਰ ਨਹੀਂ ਹੁੰਦਾ।
Fareedkot Teekaਸਦਾ ਚਿੰਤਾ ਹੀ ਚਿਤਵਤਾ ਰਹਿਤਾ ਹੈ ਤਿਸ ਕਾ ਸੰਸਾ ਕਬੀ ਨਹੀਂ ਜਾਤਾ ਹੈ॥
Prof. Sahib Singhਕਦੇ ਇਸ ਦਾ ਤੌਖ਼ਲਾ ਦੂਰ ਨਹੀਂ ਹੁੰਦਾ, ਸਦਾ ਸੋਚਾਂ ਸੋਚਦਾ ਰਹਿੰਦਾ ਹੈ;

ਪਦ ਅਰਥ ਚਿੰਤ ਚਿਤਵਦਾ = ਸੋਚਾਂ ਸੋਚਦਾ। ਸਹਸਾ = ਤੌਖ਼ਲਾ।

SikhNet (Spanish)ni el Éxtasis llena su mente, las preocupaciones lo manejan y sus dudas no desaparecen.

ਨਾਨਕ. ਵਿਣੁ ਸਤਿਗੁਰ ਮਤਿ ਭਵੀ; ਸਤਿਗੁਰ ਨੋ ਮਿਲੈ. ਤਾ ਸਬਦੁ ਕਮਾਇ ॥

naanak. vin satigur mat bhavee; satigur no milai. taa sabad kamaae |

Sant Singh KhalsaO Nanak, without the True Guru, the intellect is perverted; if one meets the True Guru, then one practices the Word of the Shabad.
Manmohan SinghNanak, without the True Guru, man's sense is perverted. If he meets with the True Guru, then alone practises he the Word.
Manmohan Singh (Punjabi)ਨਾਨਕ ਸੱਚੇ ਗੁਰਾਂ ਦੇ ਬਗ਼ੈਰ, ਇਨਸਾਨ ਦੀ ਅਕਲ ਵਿਪਰੀਤ (ਉਲਟੀ) ਹੋ ਜਾਂਦੀ ਹੈ। ਜੇਕਰ ਉਹ ਸੱਚੇ ਗੁਰਾਂ ਨਾਲ ਮਿਲ ਪਵੇ, ਕੇਵਲ ਤਦ ਹੀ ਉਹ ਨਾਮ ਦੀ ਕਮਾਈ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਬਿਨਾਂ ਸਤਿਗੁਰੋਂ ਸੇ ਮਤੀ ਉਸ ਕੀ ਭਵੀ ਹੂਈ ਹੈ, ਜੇ ਵਹੁ ਸਤਿਗੁਰੋਂ ਕੋ ਮਿਲੇ ਔ ਉਪਦੇਸ ਕੋ ਕਮਾਵੈ॥
Prof. Sahib Singhਹੇ ਨਾਨਕ! ਗੁਰੂ ਤੋਂ ਵਾਂਜੇ ਰਹਿਣ ਕਰਕੇ ਇਸ ਦੀ ਬੁੱਧੀ ਨੂੰ ਚੱਕ੍ਰ ਆਇਆ ਹੋਇਆ ਹੈ। ਜੇ ਮਨਮੁਖ ਭੀ ਗੁਰੂ ਨੂੰ ਮਿਲ ਪਏ ਤਾਂ ਸ਼ਬਦ ਦੀ ਕਮਾਈ ਕਰਦਾ ਹੈ,
SikhNet (Spanish)Sin el Guru Verdadero, la cabeza de uno se voltea, sí,

ਸਦਾ ਸਦਾ ਸੁਖ ਮਹਿ ਰਹੈ; ਸਚੇ ਮਾਹਿ ਸਮਾਇ ॥੧॥

sadaa sadaa sukh meh rahai; sache maeh samaae |1|

Sant Singh KhalsaForever and ever, he dwells in peace, and merges in the True Lord. ||1||
Manmohan SinghEver, ever abides he in peace and merges in the True Lord in the end.
Manmohan Singh (Punjabi)ਹਮੇਸ਼ਾ, ਹਮੇਸ਼ਾ, ਉਹ ਆਰਾਮ ਅੰਦਰ ਵਸਦਾ ਹੈ ਅਤੇ ਅੰਦ ਨੂੰ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਇਸ ਲੋਕ ਬੀਚ ਤੋ ਨਿਤ੍ਯੰਪ੍ਰਤੀ ਸੁਖ ਮੇਂ ਰਹੇ, ਅੰਤ ਕੋ ਸਚੇ ਪਰਮਾਤਮਾਂ ਮੇਂ ਸਮਾਇ ਜਾਵੈ॥੧॥
Prof. Sahib Singh(ਸ਼ਬਦ ਦੀ ਬਰਕਤਿ ਨਾਲ) ਫਿਰ ਸਦਾ ਹੀ ਸੁਖ ਟਿਕਿਆ ਰਹਿੰਦਾ ਹੈ, ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੧॥
SikhNet (Spanish)sólo cuando uno se encuentra con el Guru Verdadero practica la Palabra y, habitando en Éxtasis, se inmerge en el Uno Verdadero. (1)
Answers quote the Granth verbatim with Ang citations. AI commentary is not Gurbani and not a religious ruling.