ਪ੍ਰਭਾਤੀ ਮਹਲਾ ੧ ॥
prabhaatee mahalaa 1 |
Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.
ਜਾਗਤੁ ਬਿਗਸੈ; ਮੂਠੋ ਅੰਧਾ ॥
jaagat bigasai; moottho andhaa |
Sant Singh KhalsaHe is awake, and even happy, but he is being plundered - he is blind!
Manmohan SinghEven while awake, the blind man is being robbed, and yet, he is happy and gay.
Manmohan Singh (Punjabi)ਜਾਗਦਾ ਹੋਇਆ ਵੀ ਅੰਨ੍ਹਾਂ ਇਨਸਾਨ ਲੁੱਟਿਆ ਪੁੱਟਿਆ ਜਾ ਰਿਹਾ ਹੈ ਅਤੇ ਫਿਰ ਭੀ ਉਹ ਖੁਸ਼ ਪ੍ਰਸੰਨ ਹੈ।
Fareedkot Teekaਹੇ ਭਾਈ! ਅਗਿਆਨ ਕਰ ਕੇ ਅੰਧਾ ਜੀਵ ਜਾਗਤਾ ਹੂਆ ਹੀ ਲੂਟੀਤਾ ਹੈ ਔ ਉਲਟਾ ਪ੍ਰਸੰਨ ਹੋਤਾ ਹੈ॥
Prof. Sahib Singhਜੀਵ ਆਪਣੇ ਵਲੋਂ ਸਿਆਣਾ ਹੈ, ਪਰ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਲੁੱਟਿਆ ਜਾ ਰਿਹਾ ਹੈ (ਅਨੇਕਾਂ ਵਿਕਾਰ ਇਸ ਦੀ ਆਤਮਕ ਰਾਸਿ ਪੂੰਜੀ ਨੂੰ ਲੁੱਟ ਰਹੇ ਹਨ) ਪਰ ਇਹ ਖ਼ੁਸ਼ ਖ਼ੁਸ਼ ਫਿਰਦਾ ਹੈ।ਪਦ ਅਰਥ ਜਾਗਤੁ = (ਆਪਣੇ ਵਲੋਂ) ਜਾਗਦਾ, (ਦੁਨੀਆ ਦੇ ਕੰਮਾਂ ਵਿਚ) ਸੁਚੇਤ ਸਿਆਣਾ। ਬਿਗਸੈ = ਖ਼ੁਸ਼ ਹੁੰਦਾ ਹੈ। ਮੂਠੋ = ਠਗਿਆ ਜਾ ਰਿਹਾ ਹੈ, ਲੁੱਟਿਆ ਜਾ ਰਿਹਾ ਹੈ। ਅੰਧਾ = (ਮਾਇਆ ਦੇ ਮੋਹ ਵਿਚ) ਅੰਨ੍ਹਾ।
SikhNet (Spanish)Aún despierto y feliz estás ciego, pues estás siendo ultrajado.
ਗਲਿ ਫਾਹੀ; ਸਿਰਿ ਮਾਰੇ ਧੰਧਾ ॥
gal faahee; sir maare dhandhaa |
Sant Singh KhalsaThe noose is around his neck, and yet, his head is busy with worldly affairs.
Manmohan SinghAlthough the noose is round his neck, yet, he is bothering his head in the worldly affairs.
Manmohan Singh (Punjabi)ਭਾਵੇਂ ਫਾਂਸੀ ਉਸ ਦੀ ਗਰਦਨ ਦੁਆਲੇ ਹੈ, ਤਦ ਵੀ ਉਹ ਸੰਸਾਰੀ ਕੰਮਾਂ ਅੰਦਰ ਆਪਣਾ ਸਿਰ ਖਪਾ ਰਿਹਾ ਹੈ।
Fareedkot Teekaਕਿਉਂਕਿ ਵਾਸ਼ਨਾ ਕੀ ਫਾਹੀ ਇਸ ਕੇ ਗਲ ਮੇਂ ਪੜੀ ਹੂਈ ਹੈ ਔ ਧੰਧਾ ਜੋ ਬਿਵਹਾਰ ਹੈ ਤਿਸ ਮੇਂ ਸਿਰ ਮਾਰਤਾ ਹੈ, ਭਾਵ ਖਪਦਾ ਹੈ॥
Prof. Sahib Singhਇਸ ਦੇ ਗਲ ਵਿਚ ਮਾਇਆ ਦੇ ਮੋਹ ਦੀ ਫਾਹੀ ਪਈ ਹੋਈ ਹੈ (ਜੋ ਇਸ ਨੂੰ ਦੁਨੀਆ ਦੇ ਪਦਾਰਥਾਂ ਦੇ ਪਿੱਛੇ ਧੂਹੀ ਫਿਰਦਾ ਹੈ)। ਜਗਤ ਦੇ ਜੰਜਾਲਾਂ ਦਾ ਫ਼ਿਕਰ ਇਸ ਦੇ ਸਿਰ ਉਤੇ ਚੋਟਾਂ ਮਾਰਦਾ ਰਹਿੰਦਾ ਹੈ।ਪਦ ਅਰਥ ਗਲਿ = ਗਲ ਵਿਚ। ਸਿਰਿ = ਸਿਰ ਉਤੇ। ਮਾਰੇ = (ਚੋਟਾਂ) ਮਾਰਦਾ ਹੈ। ਧੰਧਾ = ਜਗਤ ਦੇ ਜੰਜਾਲਾਂ ਦਾ ਫ਼ਿਕਰ।
SikhNet (Spanish)El dogal está alrededor de tu cuello, y aún así te mantienes ocupado con los asuntos mundanos.
ਆਸਾ ਆਵੈ; ਮਨਸਾ ਜਾਇ ॥
aasaa aavai; manasaa jaae |
Sant Singh KhalsaIn hope, he comes and in desire, he leaves.
Manmohan SinghIn hope he comes and in desire he departs.
Manmohan Singh (Punjabi)ਉਮੈਦ ਅੰਦਰ ਉਹ ਆਉਂਦਾ ਹੈ ਅਤੇ ਖਾਹਿਸ਼ ਅੰਦਰ ਟੁਰ ਜਾਂਦਾ ਹੈ।
Fareedkot Teekaਇਸ ਕੀ (ਮਨਸਾ) ਬੁਧੀ ਮੇਂ ਜੋ ਆਸਾ ਲਗ ਰਹੀ ਹੈ, ਤਿਸੀ ਬੀਚ ਆਵਤਾ ਜਾਤਾ ਭਾਵ ਜਨਮਤਾ ਰਹਿਤਾ ਹੈ॥
Prof. Sahib Singhਦੁਨੀਆ ਦੀਆਂ ਆਸਾਂ ਦਾ ਬੱਧਾ ਜਗਤ ਵਿਚ ਆਉਂਦਾ ਹੈ, ਮਨ ਦੇ ਅਨੇਕਾਂ ਫੁਰਨੇ ਲੈ ਕੇ ਇਥੋਂ ਤੁਰ ਪੈਂਦਾ ਹੈ।ਪਦ ਅਰਥ ਮਨਸਾ = ਮਨ ਦੇ ਫੁਰਨੇ।
SikhNet (Spanish)Con esperanza llegas y lleno de deseos te vas.
ਉਰਝੀ ਤਾਣੀ; ਕਿਛੁ. ਨ ਬਸਾਇ ॥੧॥
aurajhee taanee; kichh. na basaae |1|
Sant Singh KhalsaThe strings of his life are all tangled up; he is utterly helpless. ||1||
Manmohan SinghThe strings of his life are entangled and he is utterly helpless.
Manmohan Singh (Punjabi)ਉਸ ਦੇ ਜੀਵਨ ਦੇ ਧਾਗੇ ਉਲਝੇ ਹੋਏ ਹਨ ਅਤੇ ਉਸ ਦੇ ਹਢੋ ਹੀ ਕੋਈ ਵੱਸ ਨਹੀਂ ਚਲਦਾ।
Fareedkot Teekaਰਿਦੇ ਰੂਪੀ ਤਾਣੀ ਵਿਸ਼ਿਅਹੁ ਮੇਂ (ਉਰਝੀ) ਫਸ ਰਹੀ ਹੈ ਇਸੀ ਤੇ ਇਸ ਕਾ ਕੁਛ ਵਸ ਨਹੀਂ ਚਲਤਾ ਹੈ॥੧॥
Prof. Sahib Singhਇਸ ਦੀ ਜ਼ਿੰਦਗੀ ਦੀ ਤਾਣੀ ਦੁਨੀਆ ਦੀਆਂ ਆਸਾਂ ਤੇ ਮਨ ਦੀਆਂ ਦੌੜਾਂ ਨਾਲ ਪਿਲਚੀ ਪਈ ਹੈ। (ਇਸ ਤਾਣੀ ਨੂੰ ਇਹਨਾਂ ਪੇਚਿਆਂ ਤੋਂ ਸਾਫ਼ ਰੱਖਣ ਵਾਸਤੇ) ਇਸ ਦੀ ਕੋਈ ਪੇਸ਼ ਨਹੀਂ ਜਾਂਦੀ ॥੧॥ਪਦ ਅਰਥ ਉਰਝੀ = ਉਲਝੀ ਹੋਈ, ਵਿਗੜੀ ਹੋਈ। ਬਸਾਇ = ਵੱਸ, ਜ਼ੋਰ, ਪੇਸ਼ ॥੧॥
SikhNet (Spanish)Los hilos de tu vida están todos enredados, estás totalmente desahuciado. (1)
ਜਾਗਸਿ; ਜੀਵਣ ਜਾਗਣਹਾਰਾ ॥
jaagas; jeevan jaaganahaaraa |
Sant Singh KhalsaThe Lord of Awareness, the Lord of Life is awake and aware.
Manmohan SinghThe ever-awake Lord, the life of the world, remains wakeful.
Manmohan Singh (Punjabi)ਜਗਤ ਦੀ ਜਿੰਦ-ਜਾਨ, ਸਦਾ ਹੀ ਜਾਗਣ ਵਾਲਾ ਸੁਆਮੀ ਖਬਰਦਾਰ ਰਹਿੰਦਾ ਹੈ।
Fareedkot Teekaਜੋ ਸਰਬ ਕਾ ਜੀਵਨ ਰੂਪ ਵਾਹਿਗੁਰੂ ਸਦਾ ਜਾਗਣੇਹਾਰਾ ਹੈ, ਹੇ ਭਾਈ: ਤਿਸ ਵਿਖੇ ਤੂੰ ਜਾਗਣਾ ਕਰ॥
Prof. Sahib Singhਹੇ ਪ੍ਰਭੂ! ਤੂੰ ਸਾਰੇ ਜਗਤ ਦਾ ਜੀਵਨ ਹੈਂ; ਇਕ ਤੂੰ ਹੀ ਜਾਗਦਾ ਹੈਂ, ਸਿਰਫ਼ ਤੇਰੇ ਵਿਚ ਹੀ ਸਮਰੱਥਾ ਹੈ ਕਿ ਮਾਇਆ ਤੈਨੂੰ ਆਪਣੇ ਮੋਹ ਦੀ ਨੀਂਦ ਵਿਚ ਸੁਆ ਨਹੀਂ ਸਕਦੀ।ਪਦ ਅਰਥ ਜੀਵਣ = ਹੇ (ਜਗਤ ਦੇ) ਜੀਵਨ! ਜਾਗਣਹਾਰਾ = ਹੇ ਜਾਗਣਹਾਰ! ਹੇ ਜਾਗਦੇ ਰਹਿਣ ਦੀ ਸਮਰੱਥਾ ਰੱਖਣ ਵਾਲੇ!
SikhNet (Spanish)El Señor de Conciencia, el Señor de la Vida está Despierto.
ਸੁਖ ਸਾਗਰ; ਅੰਮ੍ਰਿਤ ਭੰਡਾਰਾ ॥੧॥ ਰਹਾਉ ॥
sukh saagar; amrit bhanddaaraa |1| rahaau |
Sant Singh KhalsaHe is the Ocean of peace, the Treasure of Ambrosial Nectar. ||1||Pause||
Manmohan SinghThe Lord is the ocean of peace and the treasure of Name-Nectar. Pause.
Manmohan Singh (Punjabi)ਸੁਆਮੀ ਆਰਾਮ ਦਾ ਸਮੁੰਦਰ ਅਤੇ ਨਾਮ-ਅੰਮ੍ਰਿਤ ਦਾ ਖਜਾਨਾ ਹੈ। ਠਹਿਰਾਉ।
Fareedkot Teekaਕਿਉਂਕਿ ਵਹੁ ਸੁਖੋਂ ਕਾ ਸਮੁੰਦਰ ਹੈ ਔ ਅੰਮ੍ਰਿਤ ਕਾ ਭੰਡਾਰ ਹੈ॥੧॥ ਰਹਾਉ ॥
Prof. Sahib Singhਹੇ ਸੁਖਾਂ ਦੇ ਸਮੁੰਦਰ ਪ੍ਰਭੂ! (ਤੇਰੇ ਘਰ ਵਿਚ) ਨਾਮ-ਅੰਮ੍ਰਿਤ ਦੇ ਭੰਡਾਰੇ ਭਰੇ ਪਏ ਹਨ (ਜੋ ਮਾਇਆ ਦੇ ਮੋਹ ਵਿਚ ਆਤਮਕ ਮੌਤੇ ਮਰੇ ਪਿਆਂ ਨੂੰ ਜ਼ਿੰਦਾ ਕਰ ਸਕਦਾ ਹੈ) ॥੧॥ ਰਹਾਉ ॥
SikhNet (Spanish)Él es el Océano de Paz, el Tesoro del Néctar Ambrosial. (1-Pausa)
ਕਹਿਓ. ਨ ਬੂਝੈ, ਅੰਧੁ. ਨ ਸੂਝੈ; ਭੋਂਡੀ ਕਾਰ ਕਮਾਈ ॥
kahio. na boojhai, andh. na soojhai; bhonddee kaar kamaaee |
Sant Singh KhalsaHe does not understand what he is told; he is blind - he does not see, and so he does his evil deeds.
Manmohan SinghThe blind man sees not, cares not to understand what is told to him and he does evil deeds.
Manmohan Singh (Punjabi)ਅੰਨ੍ਹੇ ਇਨਸਾਨ ਨੂੰ ਦਿਸਦਾ ਨਹੀਂ ਤੇ ਜਿਹੜਾ ਕੁਛ ਉਸ ਨੂੰ ਆਖਿਆ ਜਾਂਦਾ ਹੈ, ਉਹ ਉਸ ਨੂੰ ਸਮਝਦਾ ਨਹੀਂ ਅਤੇ ਮੰਦੇ ਕਰਮ ਕਰਦਾ ਹੈ।
Fareedkot Teekaਸਾਸਤਰੋਂ ਕੇ ਕਹਿਣੇ ਕੌ ਤਉ ਇਹ ਸਮਝਤਾ ਨਹੀਂ ਹੈ ਇਸੀ ਤੇ ਇਸ ਅੰਧੇ ਜੀਵ ਕੌ ਅਪਨਾ ਆਪ ਸੂਝਤਾ ਨਹੀਂ ਹੈ, ਕਿਉਂਕਿ (ਭੋਂਡੀ) ਭੈੜੀ ਹੀ ਕਾਰ ਇਸ ਨੇ ਕਮਾਈ ਹੈ, ਭਾਵ ਮੰਦ ਕਰਮ ਕਰੇ ਹੈਂ॥
Prof. Sahib Singh(ਮਾਇਆ ਦੇ ਮੋਹ ਵਿਚ) ਜੀਵਨ ਇਤਨਾ ਅੰਨ੍ਹਾ ਹੋਇਆ ਪਿਆ ਹੈ ਕਿ ਕਿਸੇ ਆਖੀ ਹੋਈ ਸਿੱਖਿਆ ਨੂੰ ਇਹ ਸਮਝ ਨਹੀਂ ਸਕਦਾ, ਆਪਣੇ ਆਪ ਇਸ ਨੂੰ (ਆਤਮਕ ਜੀਵਨ ਬਚਾਣ ਦੀ ਕੋਈ ਗੱਲ) ਸੁੱਝਦੀ ਨਹੀਂ, ਨਿੱਤ ਮੰਦੇ ਕੰਮ ਹੀ ਕਰੀ ਜਾ ਰਿਹਾ ਹੈ।ਪਦ ਅਰਥ ਬੂਝੈ = ਸਮਝਦਾ। ਅੰਧੁ = (ਮਾਇਆ ਦੇ ਮੋਹ ਵਿਚ) ਅੰਨਾ ਜੀਵ। ਭੋਂਡੀ = ਭੈੜੀ।
SikhNet (Spanish)El mortal no entiende lo que se le enseña, está ciego.
ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ; ਕਰਮੀ ਮਿਲੈ ਵਡਾਈ ॥੨॥
aape preet prem paramesur; karamee milai vaddaaee |2|
Sant Singh KhalsaThe Transcendent Lord Himself showers His Love and Affection; by His Grace, He bestows glorious greatness. ||2||
Manmohan SinghThe Lord, of Himself, puts His love and affection in man and by His grace, He bestows him with glory.
Manmohan Singh (Punjabi)ਸੁਆਮੀ ਖੁਦ ਹੀ ਬੰਦੇ ਦੇ ਅੰਦਰ ਆਪਣੀ ਪਿਰਹੜੀ ਅਤੇ ਮੁਹੱਬਤ ਪਾਉਂਦਾ ਹੈ ਅਤੇ ਆਪਣੀ ਰਹਿਮਤ ਦੁਆਰਾ ਉਸ ਨੂੰ ਪ੍ਰਭਤਾ ਬਖਸ਼ਦਾ ਹੈ।
Fareedkot Teekaਜਿਸ ਕੋ ਪਰਮੇਸਰ ਆਪੇ ਹੀ ਪ੍ਰੇਮ ਕੀ ਪ੍ਰੀਤੀ ਦੇਤਾ ਹੈ ਤਿਸ (ਕਰਮੀ) ਜੀਵ ਕੌ ਵਡਿਆਈ ਮਿਲਤੀ ਹੈ॥੨॥
Prof. Sahib Singh(ਪਰ ਜੀਵ ਦੇ ਵੱਸ ਦੀ ਗੱਲ ਨਹੀਂ ਹੈ) ਪਰਮੇਸਰ ਆਪ ਹੀ ਆਪਣੇ ਚਰਨਾਂ ਦੀ ਪ੍ਰੀਤ ਪ੍ਰੇਮ ਬਖ਼ਸ਼ਦਾ ਹੈ, ਉਸ ਦੀ ਮੇਹਰ ਨਾਲ ਹੀ ਉਸ ਦਾ ਨਾਮ-ਸਿਮਰਨ ਦਾ ਮਾਣ ਮਿਲਦਾ ਹੈ ॥੨॥ਪਦ ਅਰਥ ਆਪੇ = ਆਪ ਹੀ। ਕਰਮੀ = (ਪ੍ਰਭੂ ਦੀ) ਮੇਹਰ ਨਾਲ ॥੨॥
SikhNet (Spanish)No ve y así actúa con maldad. El Señor Trascendente rocía Su Amor y Su Afecto, y por su Gracia otorga la Gloriosa Grandeza. (2)
ਦਿਨੁ ਦਿਨੁ ਆਵੈ, ਤਿਲੁ ਤਿਲੁ ਛੀਜੈ; ਮਾਇਆ ਮੋਹੁ ਘਟਾਈ ॥
din din aavai, til til chheejai; maaeaa mohu ghattaaee |
Sant Singh KhalsaWith the coming of each and every day, his life is wearing away, bit by bit; but still, his heart is attached to Maya.
Manmohan SinghWith the dawn of each day, man's life is wearing off trice by trice and yet, the love of riches is permeating his mind.
Manmohan Singh (Punjabi)ਹਰ ਇਕਸ ਦਿਹੁੰ ਦੇ ਆਉਣ ਨਾਲ ਆਦਮੀ ਦੀ ਉਮਰ ਭੋਰਾ ਭੋਰਾ ਕਰਕੇ ਘਟਦੀ ਜਾ ਰਹੀ ਹੈ ਤਾ ਵੀ ਧਨ-ਦੌਲਤ ਦਾ ਪਿਆਰ ਉਸ ਦੇ ਚਿੱਤ ਵਿੱਚ ਰਮ ਰਿਹਾ ਹੈ।
Fareedkot Teekaਜੋ ਦਿਨ ਦਿਨ ਆਵਤੇ ਹੈਂ, ਭਾਵ ਸੋ ਦਿਨ ਬੀਤਤੇ ਹੈਂ ਤਿਨੋਂ ਕਰ ਤਿਲ ਤਿਲ ਮਾਤਰ ਤੇ ਕਿਆ ਸੁਆਸ ਸੁਆਸ ਕਰ ਆਰਬਲਾ ਘਟਤੀ ਜਾਤੀ ਹੈ ਔ ਮਾਇਆ ਕੇ ਮੋਹ ਨੇ ਇਸ ਜੀਵ ਕੇ ਰਿਦੇ ਤੇ ਵਾਹਿਗੁਰੂ ਕੀ ਪ੍ਰੀਤ ਘਟਾਈ ਹੈ॥
Prof. Sahib Singhਜ਼ਿੰਦਗੀ ਦਾ ਇਕ ਇਕ ਕਰ ਕੇ ਦਿਨ ਆਉਂਦਾ ਹੈ ਤੇ ਇਸ ਤਰ੍ਹਾਂ ਥੋੜੀ ਥੋੜੀ ਕਰ ਕੇ ਉਮਰ ਘਟਦੀ ਜਾਂਦੀ ਹੈ; ਪਰ ਮਾਇਆ ਦਾ ਮੋਹ ਜੀਵ ਦੇ ਹਿਰਦੇ ਵਿਚ (ਉਸੇ ਤਰ੍ਹਾਂ) ਟਿਕਿਆ ਰਹਿੰਦਾ ਹੈ।ਪਦ ਅਰਥ ਦਿਨੁ ਦਿਨੁ ਆਵੈ = ਇਕ ਇਕ ਕਰ ਕੇ ਦਿਨ ਆਉਂਦਾ ਹੈ। ਛੀਜੈ = (ਉਮਰ) ਘਟਦੀ ਜਾ ਰਹੀ ਹੈ। ਘਟਾਈ = ਘਟ ਹੀ, ਘਟਿ ਹੀ, ਹਿਰਦੇ ਵਿਚ ਹੀ (ਟਿਕਿਆ ਹੋਇਆ ਹੈ)।
SikhNet (Spanish)Con cada amanecer su vida se está desgastando, poco a poco, y aún así, su corazón continúa aferrado a Maya.
ਬਿਨੁ ਗੁਰ. ਬੂਡੋ, ਠਉਰ. ਨ ਪਾਵੈ; ਜਬ ਲਗ ਦੂਜੀ ਰਾਈ ॥੩॥
bin gur. booddo, tthaur. na paavai; jab lag doojee raaee |3|
Sant Singh KhalsaWithout the Guru, he is drowned, and finds no place of rest, as long as he is caught in duality. ||3||
Manmohan SinghAs long as there is even a bit of duality in man and he is without the Guru, so long he finds no refuge and is drowned.
Manmohan Singh (Punjabi)ਜਦ ਤਾਂਈ ਬੰਦੇ ਦੇ ਅੰਦਰ ਇਕ ਭੋਰਾ ਭਰ ਭੀ ਦਵੈਤ-ਭਾਵ ਹੈ ਅਤੇ ਉਹ ਗੁਰੂ ਦੇ ਬਗੈਰ ਹੈ, ਉਦੋਂ ਤਾਈ ਉਸ ਨੂੰ ਕੋਈ ਪਨਾਹ ਨਹੀਂ ਮਿਲਦੀ ਤੇ ਉਹ ਡੁਬ ਜਾਂਦਾ ਹੈ।
Fareedkot Teekaਜਬ ਲਗ ਇਸ ਕੇ ਰਿਦੇ ਮੇਂ ਦ੍ਵੈਤ ਭਾਵਨਾ ਰਾਈ ਸਮਾਨ ਭੀ ਹੈ ਤਬ ਲਗ ਗੁਰੋਂ ਤੇ ਬਿਨਾਂ ਸੰਸਾਰ ਸਮੁੰਦਰ ਮੇਂ ਡੂਬਾ ਹੂਆ ਸਰੂਪ ਅਸਥਾਨ ਕੋ ਨਹੀਂ ਪਾਵਤਾ ਹੈ॥੩॥
Prof. Sahib Singhਗੁਰੂ ਦੀ ਸਰਨ ਆਉਣ ਤੋਂ ਬਿਨਾ ਜੀਵ (ਮਾਇਆ ਦੇ ਮੋਹ ਵਿਚ) ਡੁੱਬਾ ਰਹਿੰਦਾ ਹੈ। ਜਦੋਂ ਤਕ ਇਸ ਦੇ ਅੰਦਰ ਰਤਾ ਭਰ ਭੀ ਮਾਇਆ ਦੀ ਪ੍ਰੀਤ ਕਾਇਮ ਹੈ, ਇਹ ਭਟਕਦਾ ਫਿਰਦਾ ਹੈ ਇਸ ਨੂੰ (ਆਤਮਕ ਸੁਖ ਦੀ) ਥਾਂ ਨਹੀਂ ਲੱਭਦੀ ॥੩॥ਪਦ ਅਰਥ ਠਉਰ = ਥਾਂ। ਦੂਜੀ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਪ੍ਰੀਤ। ਰਾਈ = ਰਤਾ ਭਰ ਭੀ ॥੩॥
SikhNet (Spanish)Sin el Guru se ahoga y no encuentra lugar de descanso y así lo estará mientras permanezca atrapado en la dualidad. (3)
ਅਹਿਨਿਸਿ ਜੀਆ ਦੇਖਿ ਸਮੑਾਲੈ; ਸੁਖੁ ਦੁਖੁ ਪੁਰਬਿ ਕਮਾਈ ॥
ahinis jeea dekh samaalai; sukh dukh purab kamaaee |
Sant Singh KhalsaDay and night, God watches over and takes care of His living beings; they receive pleasure and pain according to their past actions.
Manmohan SinghDay and night, the Lord looks after and takes care of His beings and awards them pleasure and pain in accordance with their past deeds.'
Manmohan Singh (Punjabi)ਦਿਹੁੰ ਤੇ ਰੈਣ, ਸੁਆਮੀ ਆਪਣੇ ਜੀਵ ਜੰਤੂਆਂ ਨੂੰ ਦੇਖ ਭਾਲ ਅਤੇ ਉਲ੍ਹਾਂ ਦੀ ਸੰਭਾਲ ਕਰਦਾ ਹੈ ਅਤੇ ਉਨ੍ਹਾਂ ਦੇ ਪਿਛੇ ਕਰਮਾਂ ਦੇ ਅਨੁਸਾਰ ਉਨ੍ਹਾਂ ਨੂੰ ਖੁਸ਼ੀ ਤੇ ਗਮੀ ਦਿੰਦਾ ਹੈ।
Fareedkot Teekaਤਾਂ ਤੇ ਦਿਨੇ ਰਾਤ ਇਹ ਜੀਵ ਤਿਸ ਕੇ ਨਾਮ ਕੀ ਹੀ ਸਮਾਲ ਕਰੇ, ਜੋ ਵਾਹਿਗੁਰੂ ਪੂਰਬ ਜਨਮ ਕੀ ਕਮਾਈ ਅਨੁਸਾਰ ਜੀਵਾਂ ਕੋ ਸੁਖ ਦੁਖ ਦੇਤਾ ਹੈ॥
Prof. Sahib Singh(ਆਤਮਕ ਜੀਵਨ ਦੀ ਦਾਤ ਪ੍ਰਭੂ ਤੋਂ ਹੀ ਮਿਲ ਸਕਦੀ ਹੈ ਜੋ) ਦਿਨ ਰਾਤ ਬੜੇ ਗਹੁ ਨਾਲ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਜੀਵਾਂ ਦੀ ਪੂਰਬਲੀ ਕਮਾਈ ਅਨੁਸਾਰ ਇਹਨਾਂ ਨੂੰ ਸੁਖ ਜਾਂ ਦੁਖ (ਭੋਗਣ ਨੂੰ) ਦੇਂਦਾ ਹੈ।ਪਦ ਅਰਥ ਅਹਿ = ਦਿਨ। ਨਿਸਿ = ਰਾਤ। ਦੇਖਿ = ਵੇਖ ਕੇ, ਧਿਆਨ ਨਾਲ। ਪੁਰਬਿ ਕਮਾਈ = ਪਿਛਲੀ ਕੀਤੀ ਕਮਾਈ ਅਨੁਸਾਰ।
SikhNet (Spanish)Día y noche, Dios cuida y observa a todas sus criaturas, y ellas reciben el placer y el dolor de acuerdo a sus acciones pasadas.
ਕਰਮਹੀਣੁ ਸਚੁ ਭੀਖਿਆ ਮਾਂਗੈ; ਨਾਨਕ ਮਿਲੈ ਵਡਾਈ ॥੪॥੧੧॥
karamaheen sach bheekhiaa maangai; naanak milai vaddaaee |4|11|
Sant Singh KhalsaNanak, the unfortunate one, begs for the charity of Truth; please bless him with this glory. ||4||11||
Manmohan SinghUnfortunate with their asks for the alms of the True Name, O Lord, bless Thou him, with this glory.
Manmohan Singh (Punjabi)ਬਦਨਸੀਬ ਨਾਨਕ ਸੱਚੇ ਨਾਮ ਦੀ ਖੈਰ ਦੀ ਯਾਚਨਾ ਕਰਦਾ ਹੈ। ਹੇ ਸੁਆਮੀ! ਤੂੰ ਉਸ ਨੂੰ ਇਹ ਪ੍ਰਭਤਾ ਪ੍ਰਦਾਨ ਕਰ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਹੁ ਜੀਵ ਜੋ ਕਰਮੋਂ ਸੇ ਹੀਣ ਹੈਂ, ਸੋ ਤਿਸ ਵਾਹਿਗੁਰੂ ਆਗੇ ਅਧੀਨ ਹੋ ਕਰ ਜਬ ਸਚੇ ਨਾਮ ਕੀ ਭਿਖਿਆ ਮਾਂਗੇ ਤਬ ਇਸ ਕੋ ਵਡਿਆਈ ਮਿਲਤੀ ਹੈ॥੪॥੧੧॥☬ਨਿੰਦਕੋਂ ਕੋ ਨਿੰਦਤੇ ਹੂਏ ਅਪਨੀ ਦਸ਼ਾ ਕਹਿ ਕਰ ਬੇਨਤੀ ਕਰਤੇ ਹੈਂ:
Prof. Sahib Singhਹੇ ਪ੍ਰਭੂ! ਮੈਂ ਚੰਗੇ ਕੀਤੇ ਕਰਮਾਂ ਦਾ ਮਾਣ ਨਹੀਂ ਕਰਦਾ, ਮੈਨੂੰ ਨਾਨਕ ਨੂੰ ਤੇਰਾ ਨਾਮ ਸਿਮਰਨ ਦੀ ਵਡਿਆਈ ਮਿਲ ਜਾਏ, ਨਾਨਕ ਤੇਰੇ ਦਰ ਤੋਂ ਤੇਰਾ ਨਾਮ ਸਿਮਰਨ ਦੀ ਭਿੱਛਿਆ ਹੀ ਮੰਗਦਾ ਹੈ ॥੪॥੧੧॥ਪਦ ਅਰਥ ਕਰਮ ਹੀਣੁ = ਜਿਸ ਨੂੰ ਕਿਸੇ ਪੂਰਬਲੇ ਕਰਮਾਂ ਦਾ ਮਾਣ ਨਹੀਂ ਹੈ। ਸਚੁ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ। ਵਡਾਈ = ਇੱਜ਼ਤ ॥੪॥੧੧॥
SikhNet (Spanish)Nanak, el Desafortunado, pide hincado la Caridad de la Verdad, por favor bendícelo con esta Gloria. (4-11)