ਪ੍ਰਭਾਤੀ ਮਹਲਾ ੧ ॥
prabhaatee mahalaa 1 |
Sant Singh KhalsaPrabhaatee, First Mehl:
Manmohan SinghParbhati 1st Guru.
Manmohan Singh (Punjabi)ਪ੍ਰਭਾਤੀ ਪਹਿਲੀ ਪਾਤਿਸ਼ਾਹੀ।
SikhNet (Spanish)Parbhati, Mejl Guru Nanak, Primer Canal Divino.
ਮਨੁ ਮਾਇਆ ਮਨੁ ਧਾਇਆ; ਮਨੁ ਪੰਖੀ ਆਕਾਸਿ ॥
man maaeaa man dhaaeaa; man pankhee aakaas |
Sant Singh KhalsaThe mind is Maya, the mind is a chaser; the mind is a bird flying across the sky.
Manmohan SinghThe mind is an illusionist, the mind is a saunterer and the mind wings in the sky like a bird.
Manmohan Singh (Punjabi)ਮਨੂਆ ਇਕ ਛਲੀਆ ਹੈ, ਮਨੂਆ ਫਿਰਤੂ ਘਿਰਤੂ ਹੈ ਅਤੇ ਮਨੂਆ ਪਰਿੰਦੇ ਦੀ ਤਰ੍ਹਾਂ ਅਸਮਾਨ ਅੰਦਰ ਉਡਦਾ ਫਿਰਦਾ ਹੈ।
Fareedkot Teekaਇਹ ਮਾਯਾ ਰੂਪੀ (ਮਨੁ) ਸਰਬ ਕੇ ਸਿਰੋਮਣੀ ਅਕਾਸ ਮੇਂ (ਮਨੁ) ਮਨਨ ਕਰਨੇ ਕੌ ਪੰਛੀ ਰੂਪ ਹੋ ਕਰ ਮਨੁ ਧਾਇਆ ਹੈ, ਭਾਵ ਸਰਬ ਸਮੇਂ ਮਨ ਮਾਇਆ ਨੂੰ ਚਿਤਵਤਾ ਰਹਤਾ ਹੈ॥
Prof. Sahib Singh(ਹੇ ਪ੍ਰਭੂ! ਤੇਰੇ ਨਾਮ-ਖ਼ਜ਼ਾਨੇ ਤੋਂ ਸੱਖਣਾ) ਮਨ (ਕਾਮਾਦਿਕ ਚੋਰਾਂ ਦੇ ਢਹੇ ਚੜ੍ਹ ਕੇ, ਸਦਾ) ਮਾਇਆ ਹੀ ਮਾਇਆ (ਲੋੜਦਾ ਹੈ), (ਮਾਇਆ ਦੇ ਪਿੱਛੇ ਹੀ) ਦੌੜਦਾ ਹੈ, ਮਨ (ਮਾਇਆ ਦੀ ਖ਼ਾਤਰ ਹੀ ਉਡਾਰੀਆਂ ਲਾਂਦਾ ਰਹਿੰਦਾ ਹੈ ਜਿਵੇਂ) ਪੰਛੀ ਆਕਾਸ਼ ਵਿਚ (ਉਡਾਰੀਆਂ ਲਾਂਦਾ ਹੈ, ਤੇ ਸਰੀਰ-ਨਗਰ ਸੁੰਞਾ ਪਿਆ ਰਹਿੰਦਾ ਹੈ, ਕਾਮਾਦਿਕ ਚੋਰ ਸ਼ੁਭ ਗੁਣਾਂ ਦੀ ਰਾਸਿ-ਪੂੰਜੀ ਲੁੱਟਦੇ ਰਹਿੰਦੇ ਹਨ)।ਪਦ ਅਰਥ ਧਾਇਆ = ਦੌੜਦਾ ਹੈ। ਪੰਖੀ = ਪੰਛੀ। ਆਕਾਸਿ = ਆਕਾਸ਼ ਵਿਚ।
SikhNet (Spanish)La mente es Maya, es muy buscadora e inquieta, es un pájaro que vuela por los cielos.
ਤਸਕਰ ਸਬਦਿ ਨਿਵਾਰਿਆ; ਨਗਰੁ ਵੁਠਾ ਸਾਬਾਸਿ ॥
tasakar sabad nivaariaa; nagar vutthaa saabaas |
Sant Singh KhalsaThe thieves are overpowered by the Shabad, and then the body-village prospers and celebrates.
Manmohan SinghWhen the mind thief is over-whelmed, through the Guru's word, the township of the body flourishes and one is felicitated.
Manmohan Singh (Punjabi)ਜਦ ਗੁਰਾਂ ਦੀ ਬਾਣੀ ਰਾਹੀਂ, ਮਨੂਆ ਚੋਰ ਕਾਬੂ ਕਰ ਲਿਆ ਜਾਂਦਾ ਹੈ, ਤਾਂ ਦੇਹ ਦਾ ਪਿੰਡ ਰੰਗੀ ਵਸਦਾ ਹੈ ਅਤੇ ਪ੍ਰਾਣੀ ਨੂੰ ਵਧਾਈਆਂ ਮਿਲਦੀਆਂ ਹਨ।
Fareedkot Teekaਜਿਨੋਂ ਨੇ ਗੁਰੋਂ ਕੇ ਸਬਦ ਕਰ ਸੋ ਮਨੁ ਚੋਰੁ ਕੋ ਮਾਯਾ ਕੀ ਤਰਫੋਂ ਨਿਵਾਰਿਆ ਹੈ ਤਿਨੋਂ ਕਾ ਸੁਭ ਗੁਣ ਰੂਪੀ ਨਗਰੁ ਵਸਿਆ ਹੈ। ਭਾਵ ਤਿਨ ਕਾ ਰਿਦਾ ਸੁਭ ਗੁਣੋਂ ਸਹਤ ਹੂਆ ਹੈ ਔਰ ਤਿਨੋਂ ਕੋ ਹੀ ਲੋਕ ਪ੍ਰਲੋਕ ਮੇਂ ਸਾਬਾਸ ਹੂਈ ਹੈ॥
Prof. Sahib Singhਜਦੋਂ ਗੁਰੂ ਦੇ ਸ਼ਬਦ ਦੀ ਰਾਹੀਂ ਇਹ ਚੋਰ (ਸਰੀਰ-ਨਗਰ ਵਿਚੋਂ) ਕੱਢ ਦੇਈਦੇ ਹਨ, ਤਾਂ (ਸਰੀਰ-) ਨਗਰ ਵੱਸ ਪੈਂਦਾ ਹੈ (ਭਾਵ, ਮਨ ਬਾਹਰ ਮਾਇਆ ਦੇ ਪਿੱਛੇ ਭਟਕਣੋਂ ਹਟ ਕੇ ਅੰਦਰ ਟਿਕ ਜਾਂਦਾ ਹੈ, ਤੇ ਇਸ ਨੂੰ) ਸੋਭਾ-ਵਡਿਆਈ ਮਿਲਦੀ ਹੈ।ਪਦ ਅਰਥ ਤਸਕਰ = (ਕਾਮਾਦਿਕ) ਚੋਰ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਵਾਰਿਆ = ਦੂਰ ਕੀਤੇ, ਅੰਦਰੋਂ ਕੱਢੇ। ਨਗਰੁ = ਸਰੀਰ-ਨਗਰ। ਵੁਠਾ = ਵੱਸ ਪਿਆ, (ਸਰੀਰ-ਨਗਰ ਦਾ ਵਾਸੀ ਮਨ ਬਾਹਰ ਦੀ ਦੌੜ-ਭੱਜ ਛੱਡ ਕੇ ਸਰੀਰ ਦੇ ਅੰਦਰ ਟਿਕ ਗਿਆ)।
SikhNet (Spanish)Los ladrones son vencidos por el Shabd, y entonces la villa del cuerpo prospera y celebra.
ਜਾ ਤੂ ਰਾਖਹਿ. ਰਾਖਿ ਲੈਹਿ; ਸਾਬਤੁ ਹੋਵੈ ਰਾਸਿ ॥੧॥
jaa too raakheh. raakh laihi; saabat hovai raas |1|
Sant Singh KhalsaLord, when You save someone, he is saved; his capital is safe and sound. ||1||
Manmohan SinghWhen Thou wish to save man, Thou save him and his capital remains in-tact.
Manmohan Singh (Punjabi)ਜਦ ਤੂੰ ਜੀਵ ਨੂੰ ਬਚਾਉਣਾ ਚਾਹੁੰਦਾ ਹੈ, ਤੂੰ ਉਸ ਨੂੰ ਬਚਾਅ ਲੈਂਦਾ ਹੈ ਅਤੇ ਉਸ ਦੀ ਪੂੰਜੀ ਸਹੀ ਸਲਾਮਤ ਰਹਿੰਦੀ ਹੈ।
Fareedkot Teekaਹੇ ਵਾਹਿਗੁਰੂ! ਜਬ ਤੂੰ ਇਸ ਜੀਵ ਕੌ ਰਾਖਿਆ ਚਾਹਿਤਾ ਹੈਂ ਤਬ ਰਾਖ ਲੇਤਾ ਹੈਂ ਔ ਜਿਨੋਂ ਕੋ ਰਾਖਤਾ ਹੈਂ ਤਿਨੋਂ ਕੀ ਸ੍ਵਾਸੋਂ ਰੂਪੀ (ਰਾਸਿ) ਪੂੰਜੀ ਸਾਬਤ ਹੋਤੀ ਹੈ, ਭਾਵ ਤਿਨੋਂ ਕੇ ਸ੍ਵਾਸ ਸਫਲ ਹੋਤੇ ਹੈਂ॥੧॥
Prof. Sahib Singh(ਪਰ, ਹੇ ਪ੍ਰਭੂ!) ਜਦੋਂ ਤੂੰ ਆਪ (ਇਸ ਮਨ ਦੀ) ਰਾਖੀ ਕਰਦਾ ਹੈਂ, (ਜਦੋਂ ਤੂੰ ਆਪ ਇਸ ਨੂੰ ਕਾਮਾਦਿਕ ਚੋਰਾਂ ਤੋਂ) ਬਚਾਂਦਾ ਹੈਂ, ਤਦੋਂ (ਮਨੁੱਖਾ ਸਰੀਰ ਦੀ ਸ਼ੁਭ ਗੁਣਾਂ ਦੀ) ਰਾਸਿ-ਮੂੜੀ, ਸਹੀ ਸਲਾਮਤ ਬਚੀ ਰਹਿੰਦੀ ਹੈ ॥੧॥ਪਦ ਅਰਥ ਰਾਸਿ = ਭਲੇ ਗੁਣਾਂ ਦੀ ਪੂੰਜੀ ॥੧॥
SikhNet (Spanish)Señor, cuando salvas a alguien, él permanece salvado y su capital también está a salvo. (1)
ਐਸਾ ਨਾਮੁ ਰਤਨੁ; ਨਿਧਿ ਮੇਰੈ ॥
aisaa naam ratan; nidh merai |
Sant Singh KhalsaSuch is my Treasure, the Jewel of the Naam;
Manmohan SinghBless me with such a treasure, which is brimful with the gems of Thy Name,
Manmohan Singh (Punjabi)ਮੈਨੂੰ ਐਹੋ ਜਿਹਾ ਖਜਾਨਾ ਬਖਸ਼ ਜੋ ਤੇਰੇ ਨਾਮ ਦੇ ਜਵਾਹਿਰਾਤ ਨਾਲ ਪਰੀਪੂਰਨ ਹੋਵੇ,
Fareedkot Teekaਯੇਹਿ ਮਾਂਗਤਾ ਹੂੰ ਕਿ ਰਤਨੋਂ ਕੀ ਨਿਧੀ ਰੂਪ ਜੋ ਐਸਾ ਤੇਰਾ ਨਾਮੁ ਹੈ ਮੁਝ ਕੋ ਦੇਵੋ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਸ੍ਰੇਸ਼ਟ ਰਤਨ ਹੈ।ਪਦ ਅਰਥ ਨਿਧਿ = ਖ਼ਜ਼ਾਨਾ। ਮੇਰੈ = ਮੇਰੇ ਪਾਸ, ਮੇਰੇ ਅੰਦਰ, ਮੇਰੇ ਹਿਰਦੇ ਵਿਚ।
SikhNet (Spanish)Ese es mi Tesoro, la Joya del Naam.
ਗੁਰਮਤਿ ਦੇਹਿ; ਲਗਉ ਪਗਿ ਤੇਰੈ ॥੧॥ ਰਹਾਉ ॥
guramat dehi; lgau pag terai |1| rahaau |
Sant Singh Khalsaplease bless me with the Guru's Teachings, so that I may fall at Your Feet. ||1||Pause||
Manmohan Singhmy Lord, by the Guru's instructions, I repair to Thine feet. Pause.
Manmohan Singh (Punjabi)ਮੇਰੇ ਸਾਈਂ, ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਤੇਰੇ ਪੈਰੀ ਪੈਦਾ ਹਾਂ। ਠਹਿਰਾਉ।
Fareedkot Teekaਹੇ ਵਾਹਿਗੁਰੂ! ਮੈਂ ਤੇਰੀ ਚਰਨੀਂ ਲਾਗ ਕੇ ਮਾਂਗਤਾ ਹੂੰ, ਸੋ ਗੁਰੋਂ ਕੀ (ਮਤਿ) ਸਿਖ੍ਯਾ ਕਰ ਦੇਵੋ॥੧॥ ਰਹਾਉ ॥
Prof. Sahib Singhਗੁਰੂ ਦੀ ਮੱਤ ਦੀ ਰਾਹੀਂ ਇਹ ਨਾਮ ਮੈਨੂੰ ਦੇਹ, ਮੈਂ ਤੇਰੀ ਸਰਨ ਆਇਆ ਹਾਂ। (ਮੇਹਰ ਕਰ ਤੇਰਾ ਇਹ ਨਾਮ) ਮੇਰੇ ਪਾਸ ਖ਼ਜ਼ਾਨਾ ਬਣ ਜਾਏ ॥੧॥ ਰਹਾਉ ॥ਪਦ ਅਰਥ ਦੇਹਿ = (ਹੇ ਪ੍ਰਭੂ! ਤੂੰ) ਦੇਹ। ਲਗਉ = ਮੈਂ ਲਗਦਾ ਹਾਂ। ਪਗਿ = ਪੈਰ ਵਿਚ। ਤੇਰੈ ਪਗਿ = ਤੇਰੇ ਪੈਰ ਵਿਚ। ਲਗਉ ਪਗਿ ਤੇਰੈ = ਮੈਂ ਤੇਰੀ ਸਰਨ ਆਇਆ ਹਾਂ ॥੧॥ ਰਹਾਉ ॥
SikhNet (Spanish)Por favor bendíceme con la Enseñanza del Guru para que pueda caer a Tus Pies. (1-Pausa)
ਮਨੁ ਜੋਗੀ. ਮਨੁ ਭੋਗੀਆ; ਮਨੁ ਮੂਰਖੁ ਗਾਵਾਰੁ ॥
man jogee. man bhogeea; man moorakh gaavaar |
Sant Singh KhalsaThe mind is a Yogi, the mind is a pleasure-seeker; the mind is foolish and ignorant.
Manmohan SinghThe mind is a recluse, the mind is also an indulger and the mind is unwise and ignorant.
Manmohan Singh (Punjabi)ਮਨੂਆ ਵਿਰਕਤ ਹੈ, ਮਨੂਆ ਅਨੰਦ ਮਾਨਣ ਵਾਲਾ ਭੀ ਹੈ ਅਤੇ ਮਨੂਆ ਅਣਜਾਣ ਅਤੇ ਅਗਿਆਨੀ ਹੈ।
Fareedkot Teekaਇਹ ਮਨ ਐਸਾ ਚੰਚਲੁ ਹੈ ਕਬੀ ਇਹੁ ਮਨੁ ਜੋਗੀ ਹੋ ਬੈਠਤਾ ਹੈ ਕਬੀ ਭੋਗੀ ਹੋ ਜਾਤਾ ਹੈ, ਮਨੁ ਅਤੀ ਮੂਰਖੁ ਹੈ॥
Prof. Sahib Singh(ਜਿਤਨਾ ਚਿਰ ਮਨ ਦੇ ਸਿਰ ਉਤੇ ਗੁਰੂ ਦਾ ਕਰਤਾਰ ਦਾ ਕੁੰਡਾ ਨਾਹ ਹੋਵੇ ਤਦ ਤਕ) ਮਨ ਮੂਰਖ ਹੈ ਮਨ ਗੰਵਾਰ ਹੈ (ਆਪਣੇ ਮੂਰਖਪੁਣੇ ਵਿਚ ਕਦੇ ਇਹ) ਮਨ (ਮਾਇਆ ਤੋਂ ਨਫ਼ਰਤ ਕਰ ਕੇ) ਵਿਰਕਤ ਬਣ ਜਾਂਦਾ ਹੈ, ਕਦੇ ਮਨ ਦੁਨੀਆ ਦੇ ਭੋਗਾਂ ਵਿਚ ਰੁੱਝ ਜਾਂਦਾ ਹੈ।ਪਦ ਅਰਥ ਜੋਗੀ = ਵਿਰਕਤ, ਦੁਨੀਆ ਵਲੋਂ ਉਦਾਸ। ਭੋਗੀਆ = ਦੁਨੀਆ ਦੇ ਭੋਗਾਂ ਵਿਚ ਪਰਵਿਰਤ।
SikhNet (Spanish)La mente es un Yogui; es también un buscador de placeres; es tonta e ignorante;
ਮਨੁ ਦਾਤਾ. ਮਨੁ ਮੰਗਤਾ; ਮਨ ਸਿਰਿ ਗੁਰੁ ਕਰਤਾਰੁ ॥
man daataa. man mangataa; man sir gur karataar |
Sant Singh KhalsaThe mind is the giver, the mind is the beggar; the mind is the Great Guru, the Creator.
Manmohan SinghThe mind is the giver, the mind is also the beggar and the mind is mastered through the Creator, the true Guru.
Manmohan Singh (Punjabi)ਮਨੂਆ ਦਾਤਾਰ ਹੈ, ਮਨੂਆ ਭਿਖਾਰੀ ਭੀ ਹੈ ਅਤੇ ਮਨੂਆ ਸੱਚੇ ਗੁਰੂ, ਸਿਰਜਣਹਾਰ ਦੇ ਰਾਹੀਂ ਸਰ ਕੀਤਾ ਜਾਂਦਾ ਹੈ।
Fareedkot Teekaਮਨੁ ਕਬੀ ਦਾਤਾ ਹੋ ਜਾਤਾ ਹੈ ਕਬੀ ਮਨੁ ਮੰਗਤਾ ਹੋ ਜਾਤਾ ਹੈ। ਇਸ ਮਨ ਨੇ ਚੰਚਲਤਾ ਕਰ ਜੀਵੋਂ ਕੋ ਅਪਨੇ ਵਸ ਕਰ ਛੋਡਾ ਹੈ, ਤਾਂ ਤੇ ਇਸ ਮਨ ਕੇ ਸਿਰ ਪਰ ਕਰਤਾਰ ਰੂਪ ਸਤਿਗੁਰੂ ਹੀ ਬਲੀ ਹੈ। ਭਾਵ ਯਹਿ ਕਿ ਮਨ ਸਭ ਪਰ ਬਲੀ ਹੈ ਔ ਸਤਿਗੁਰ ਮਨ ਪਰ ਬਲੀ ਹੈਂ॥
Prof. Sahib Singh(ਕਦੇ ਮਾਇਆ ਦੀ ਖ਼ੁਮਾਰੀ ਵਿਚ ਆਪਣੇ ਆਪ ਨੂੰ) ਦਾਨੀ ਸਮਝਦਾ ਹੈ (ਕਦੇ ਧਨ ਗਵਾਚਣ ਤੇ) ਕੰਗਾਲ ਬਣ ਜਾਂਦਾ ਹੈ। ਜਦੋਂ ਮਨ ਦੇ ਸਿਰ ਉਤੇ ਗੁਰੂ ਰਾਖਾ ਬਣਦਾ ਹੈ, ਕਰਤਾਰ ਹੱਥ ਰੱਖਦਾ ਹੈ,ਪਦ ਅਰਥ ਮਨ ਸਿਰਿ = ਮਨ ਦੇ ਸਿਰ ਉਤੇ।
SikhNet (Spanish)la mente es dadora; la mente es pordiosera; la mente es el Grandioso Guru, el Creador.
ਪੰਚ ਮਾਰਿ ਸੁਖੁ ਪਾਇਆ; ਐਸਾ ਬ੍ਰਹਮੁ ਵੀਚਾਰੁ ॥੨॥
panch maar sukh paaeaa; aisaa braham veechaar |2|
Sant Singh KhalsaThe five thieves are conquered, and peace is attained; such is the contemplative wisdom of God. ||2||
Manmohan SinghSuch is the Lord's meditation, that subjugating the five demon through it, one attains unto the supreme bliss.
Manmohan Singh (Punjabi)ਐਹੋ ਜੇਹਾ ਹੈ ਸੁਆਮੀ ਦਾ ਸਿਮਰਨ ਕਿ ਇਸ ਦੇ ਰਾਹੀਂ ਪੰਜਾਂ ਭੂਤਨਿਆਂ ਨੂੰ ਵਸ ਕਰਦੇ, ਜਪੀਵ ਪਰਮ ਪ੍ਰਸੰਨਤਾ ਨੂੰ ਪ੍ਰਾਪਤ ਹੋ ਜਾਂਦਾ ਹੈ।
Fareedkot Teekaਐਸਾ ਜੋ ਚੰਚਲ ਮਨੁ ਹੈ ਤਿਸ ਕੋ (ਪੰਚ) ਸੰਤੋਂ ਨੇ ਮਾਰ ਕਰ ਬ੍ਰਹਮ ਸਰੂਪ ਕਾ ਵੀਚਾਰ ਕਰ ਕੇ ਸੁਖੁ ਪਾਇਆ ਹੈ॥੨॥
Prof. Sahib Singhਤਦੋਂ ਇਹ ਸ੍ਰੇਸ਼ਟ ਰੱਬੀ ਸਿਫ਼ਤ-ਸਾਲਾਹ (ਦਾ ਖ਼ਜ਼ਾਨਾ ਲੱਭ ਪੈਂਦਾ ਹੈ, ਤੇ ਉਸਦੀ ਬਰਕਤਿ ਨਾਲ) ਕਾਮਾਦਿਕ ਪੰਜ ਚੋਰਾਂ ਨੂੰ ਮਾਰ ਕੇ ਆਤਮਕ ਆਨੰਦ ਮਾਣਦਾ ਹੈ ॥੨॥ਪਦ ਅਰਥ ਪੰਚ ਮਾਰਿ = ਕਾਮਾਦਿਕ ਪੰਜਾਂ ਨੂੰ ਮਾਰ ਕੇ। ਬ੍ਰਹਮੁ = ਰੱਬੀ ਸਿਫ਼ਤ-ਸਾਲਾਹ ॥੨॥
SikhNet (Spanish)Los cinco enemigos son conquistados y la Paz obtenida. Esa es la Sabiduría meditativa de Dios (2)
ਘਟਿ ਘਟਿ ਏਕੁ ਵਖਾਣੀਐ; ਕਹਉ ਨ ਦੇਖਿਆ ਜਾਇ ॥
ghatt ghatt ek vakhaaneeai; khau na dekhiaa jaae |
Sant Singh KhalsaThe One Lord is said to be in each and every heart, but no one can see Him.
Manmohan SinghThe One Lord is said to be manifest every heart, but, Him, no one can see.
Manmohan Singh (Punjabi)ਇਕ ਪ੍ਰਭੂ ਹਰ ਦਿਲ ਅੰਦਰ ਪ੍ਰਗਟ ਆਖਿਆ ਜਾਂਦਾ ਹੈ, ਪ੍ਰੰਤੂ ਕੋਈ ਭੀ ਉਸ ਨੂੰ ਵੇਖ ਨਹੀਂ ਸਕਦਾ।
Fareedkot Teekaਹੇ ਵਾਹਿਗੁਰੂ! ਸਰਬ ਘਟੋਂ ਘਟੋਂ ਮੇਂ ਏਕ ਤੇਰਾ ਹੀ ਵਖ੍ਯਾਨ ਕਰੀਤਾ ਹੈ, ਪਰੰਤੂ ਗੁਰੋਂ ਸੇ ਬਿਨਾਂ ਬਾਹਰ ਕਿਸੀ ਅਸਥਾਨੁ ਮੇਂ ਜਾਇਕਰ ਇਦੰ ਕਰ ਕੇ ਤੁਝ ਕੋ ਕਿਸੀ ਨੇ ਦੇਖਿਆ ਨਹੀਂ ਹੈ॥
Prof. Sahib Singhਹੇ ਪ੍ਰਭੂ! ਇਹ ਕਿਹਾ ਤਾਂ ਜਾਂਦਾ ਹੈ (ਭਾਵ, ਹਰੇਕ ਜੀਵ ਇਹ ਆਖਦਾ ਤਾਂ ਹੈ) ਕਿ ਤੂੰ ਹੀ ਹਰੇਕ ਸਰੀਰ ਵਿਚ ਮੌਜੂਦ ਹੈਂ, ਮੈਂ ਭੀ ਇਹ ਆਖਦਾ ਹਾਂ (ਪਰ ਨਿਰੇ ਆਖਣ ਨਾਲ ਹਰੇਕ ਵਿਚ) ਤੇਰਾ ਦਰਸਨ ਨਹੀਂ ਹੁੰਦਾ।ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਕਹਉ = ਮੈਂ (ਭੀ) ਆਖਦਾ ਹਾਂ।
SikhNet (Spanish)Se dice que el Señor está en todos y cada corazón, pero nadie lo puede ver.
ਖੋਟੋ ਪੂਠੋ ਰਾਲੀਐ; ਬਿਨੁ ਨਾਵੈ. ਪਤਿ ਜਾਇ ॥
khotto poottho raaleeai; bin naavai. pat jaae |
Sant Singh KhalsaThe false are cast upside-down into the womb of reincarnation; without the Name, they lose their honor.
Manmohan SinghThe false one is cast upside down in the womb and without the Name, he loses his honour.
Manmohan Singh (Punjabi)ਕੂੜੇ ਪੁਰਸ਼ ਨੂੰ ਮੁਧਾ ਕਰਕੇ ਗਰਭ ਵਿੱਚ ਸੁੱਟਿਆ ਜਾਂਦਾ ਹੈ ਅਤੇ ਨਾਮ ਦੇ ਬਗੈਰ ਉਹ ਆਪਣੀ ਇੱਜ਼ਤ ਆਬਰੂ ਗੁਆ ਲੈਂਦਾ ਹੈ।
Fareedkot Teekaਜੋ ਖੋਟਾ ਪੁਰਸੁ ਮਨਮੁਖ ਹੈ ਤਿਸ ਕੋ ਪੁਠਾ ਕਰ ਕੇ ਗਰਭ ਮੇਂ ਲਟਕਾਈਤਾ ਹੈ ਅਰੁ ਨਰਕ ਕੇ ਜੀਵੋਂ ਮੇਂ (ਰਾਲੀਐ) ਰਲਾਈਤਾ ਹੈ, ਬਿਨਾਂ ਨਾਮ ਤੇ ਤਿਸ ਕੀ ਪਤਿ ਜਾਤੀ ਹੈ॥
Prof. Sahib Singhਅੰਦਰੋਂ ਖੋਟਾ ਹੋਣ ਕਰਕੇ ਜੀਵ (ਚੌਰਾਸੀ ਦੀ ਗਰਭ ਜੋਨਿ ਵਿਚ) ਪੁੱਠਾ (ਲਟਕਾ ਕੇ) ਰੋਲੀਦਾ ਹੈ, ਤੇਰਾ ਨਾਮ ਸਿਮਰਨ ਤੋਂ ਬਿਨਾ ਇਸ ਦੀ ਇੱਜ਼ਤ-ਆਬਰੋ ਭੀ ਚਲੀ ਜਾਂਦੀ ਹੈ।ਪਦ ਅਰਥ ਖੋਟੋ = ਖੋਟਾ ਜੀਵ, ਜਿਸ ਦੇ ਅੰਦਰ ਖੋਟ ਹੈ। ਰਾਲੀਐ = ਰੁਲਾਈਦਾ ਹੈ। ਪੂਠੋ ਰਾਲੀਐ = (ਗਰਭ ਜੋਨਿ ਵਿਚ) ਪੁੱਠਾ ਰੁਲਾਈਦਾ ਹੈ। ਪਤਿ = ਇੱਜ਼ਤ।
SikhNet (Spanish)Los falsos son puestos de cabeza en el vientre para reencarnar, y sin el Nombre, pierden su honor.
ਜਾ ਤੂ ਮੇਲਹਿ ਤਾ ਮਿਲਿ ਰਹਾਂ; ਜਾਂ ਤੇਰੀ ਹੋਇ ਰਜਾਇ ॥੩॥
jaa too meleh taa mil rahaan; jaan teree hoe rajaae |3|
Sant Singh KhalsaThose whom You unite, remain united, if it is Your Will. ||3||
Manmohan SinghIf such be Thy will and if Thou unite, O my Lord, then alone can I remain united with Thee.
Manmohan Singh (Punjabi)ਜੇਕਰ ਐਹੋ ਜੇਹੀ ਹੋਵੇ ਤੇਰੀ ਰਜਾ ਅਤੇ ਜੇਕਰ ਤੂੰ ਜੋੜੇ, ਕੇਵਲ ਤਦ ਹੀ ਮੈਂ ਤੇਰੇ ਨਾਲ ਜੁੜਿਆ ਰਹਿ ਸਕਦਾ ਹਾਂ, ਹੇ ਸੁਆਮੀ!
Fareedkot Teekaਤਾਂ ਤੇ ਹੇ ਹਰੀ! ਜਬ ਤੂੰ ਮੁਝ ਕੋ ਸਤਿਸੰਗ ਮੇਂ ਮੇਲੇਗਾ ਤਬ ਮੈਂ ਤੇਰੇ ਸਾਥ ਮਿਲ ਰਹੋਂਗਾ ਔਰ ਸਤਿਸੰਗ ਮੇਂ ਤਬ ਮੇਲਤਾ ਹੈ, ਜਬ ਤੇਰੀ ਰਜਾਇ ਹੋਤੀ ਹੈ॥੩॥
Prof. Sahib Singhਹੇ ਪ੍ਰਭੂ! ਜਦੋਂ ਤੂੰ ਆਪ ਮੈਨੂੰ ਆਪਣੇ ਚਰਨਾਂ ਵਿਚ ਜੋੜਦਾ ਹੈਂ, ਜਦੋਂ ਤੇਰੀ ਆਪਣੀ ਮੇਹਰ ਹੁੰਦੀ ਹੈ, ਤਦੋਂ ਹੀ ਮੈਂ ਤੇਰੀ ਯਾਦ ਵਿਚ ਜੁੜਿਆ ਰਹਿ ਸਕਦਾ ਹਾਂ ॥੩॥ਪਦ ਅਰਥ ਰਜਾਇ = ਹੁਕਮ, ਮਰਜ਼ੀ ॥੩॥
SikhNet (Spanish)A quienes unes permanecen unidos, así es Tu Voluntad. (3)
ਜਾਤਿ ਜਨਮੁ. ਨਹ ਪੂਛੀਐ; ਸਚ ਘਰੁ ਲੇਹੁ ਬਤਾਇ ॥
jaat janam. neh poochheeai; sach ghar lehu bataae |
Sant Singh KhalsaGod does not ask about social class or birth; you must find your true home.
Manmohan SinghThe Lord asks not mortals caste and birth, so, find thou out the Lord's True Home.
Manmohan Singh (Punjabi)ਪ੍ਰਭੂ ਪ੍ਰਾਣੀ ਦੀ ਜਾਤੀ ਅਤੇ ਪੈਦਾਇਸ਼ ਬਾਰੇ ਪੁਛ ਗਿਛ ਨਹੀਂ ਕਰਦਾ, ਇਸ ਲਈ ਤੂੰ ਸੁਆਮੀ ਦੇ ਸੱਚੇ ਧਾਮ ਦੀ ਭਾਲ ਕਰ।
Fareedkot Teekaਐਸੇ ਤੇਰੇ ਸੰਤੋਂ ਕਾ ਕਿਸੀ ਜਾਤੀ ਵਾ ਕਿਸੀ ਘਰ ਕਾ ਜਨਮ ਹੋਵੇ, ਪਰੰਤੂ ਤਿਨ ਕੋ ਇਸ ਕਾ ਪੂਛਣਾ ਨਾ ਕਰੀਏ। ਤਿਨ ਸੇ ਤੇਰਾ ਘਰ ਪੁਛ ਲਈਏ ਕਿ ਵੋਹ ਕੈਸੇ ਪ੍ਰਾਪਤਿ ਹੋਤਾ ਹੈ?
Prof. Sahib Singhਹੇ ਨਾਨਕ! (ਪ੍ਰਭੂ ਹਰੇਕ ਜੀਵ ਦੇ ਅੰਦਰ ਮੌਜੂਦ ਹੈ, ਪ੍ਰਭੂ ਹੀ ਹਰੇਕ ਦੀ ਜਾਤਿ ਪਾਤ ਹੈ। ਵਖੇਵਿਆਂ ਵਿਚ ਪੈ ਕੇ) ਇਹ ਨਹੀਂ ਪੁੱਛਣਾ ਚਾਹੀਦਾ ਕਿ (ਫਲਾਣੇ ਦੀ) ਜਾਤਿ ਕੇਹੜੀ ਹੈ ਕਿਸ ਕੁਲ ਵਿਚ ਉਸ ਦਾ ਜਨਮ ਹੋਇਆ। (ਪੁੱਛਣਾ ਹੈ ਤਾਂ) ਪੁੱਛੋ ਕਿ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਕਿਸ ਹਿਰਦੇ-ਘਰ ਵਿਚ ਪਰਗਟ ਹੋਇਆ ਹੈ।ਪਦ ਅਰਥ ਸਚ ਘਰੁ = ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਟਿਕਾਣਾ। ਲੇਹੁ ਬਤਾਇ = ਪੁੱਛ ਲਵੋ।
SikhNet (Spanish)Dios no pide que nazcas en clases sociales elevadas, tú debes encontrar tu propio hogar,
ਸਾ ਜਾਤਿ. ਸਾ ਪਤਿ ਹੈ; ਜੇਹੇ ਕਰਮ ਕਮਾਇ ॥
saa jaat. saa pat hai; jehe karam kamaae |
Sant Singh KhalsaThat is your social class and that is your status - the karma of what you have done.
Manmohan SinghThat alone is man's caste and that his glory, as are the deeds, which he does,
Manmohan Singh (Punjabi)ਕੇਵਲ ਉਹ ਹੀ ਬੰਦੇ ਦਾ ਵਰਨ ਹੈ ਅਤੇ ਉਹ ਹੀ ਸੋਪਾ ਜੇਹੋ ਜੇਹੇ ਕਿ ਅਮਲ ਉਹ ਕਮਾਉਂਦਾ ਹੈ।
Fareedkot Teekaਕਿਉਂਕਿ ਸੋਈ ਜਾਤੀ ਔ ਸੋਈ (ਪਤਿ) ਪਤਿਸਟਾ ਕਹੀਤੀ ਹੈ ਜੈਸੇ ਕੋਈ ਕਰਮ ਕਮਾਵਤਾ ਹੈ, ਭਾਵ ਯਹਿ ਕਿ ਕਰਮੋਂ ਅਨੁਸਾਰ ਜਾਤੀ ਹੋਤੀ ਹੈ, ਤਾਂ ਤੇ ਸੰਤ ਪਰਮੇਸ੍ਵਰ ਕੀ ਜਾਤੀ ਹੈ॥
Prof. Sahib Singhਜਾਤਿ ਪਾਤਿ ਤਾਂ ਜੀਵ ਦੀ ਉਹੀ ਹੈ ਜਿਹੋ ਜਿਹੇ ਜੀਵ ਕਰਮ ਕਮਾਂਦਾ ਹੈ।ਪਦ ਅਰਥ ਜਾਤਿ ਪਤਿ = ਜਾਤ ਪਾਤ।
SikhNet (Spanish)esa es tu clase social y ese tu estatus, el Karma de lo que has hecho.
ਜਨਮ ਮਰਨ ਦੁਖੁ ਕਾਟੀਐ; ਨਾਨਕ. ਛੂਟਸਿ ਨਾਇ ॥੪॥੧੦॥
janam maran dukh kaatteeai; naanak. chhoottas naae |4|10|
Sant Singh KhalsaThe pains of death and rebirth are eradicated; O Nanak, salvation is in the Lord's Name. ||4||10||
Manmohan SinghNanak, through the Lord's Name, man is emancipated and rid of the agony of birth the death.
Manmohan Singh (Punjabi)ਨਾਨਕ ਸੁਆਮੀ ਦੇ ਨਾਮ ਦੇ ਰਾਹੀਂ, ਬੰਦਾ ਬੰਦਖਲਾਸ ਹੋ ਜਾਂਦਾ ਹੈ ਅਤੇ ਉਸ ਦੀ ਜੰਮਣ ਅਤੇ ਮਰਨ ਦੀ ਪੀੜ ਮਿਟ ਜਾਂਦੀ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਵਾਹਿਗੁਰੂ ਤੇਰੇ ਨਾਮ ਜਪਨੇ ਸੇ ਹੀ ਜਮ ਕੇ ਭੈ ਤੇ ਛੂਟੀਤਾ ਹੈ ਔ ਜਨਮ ਮਰਨ ਕਾ ਦੁਖ ਕਾਟੀਤਾ ਹੈ॥੪॥੧੦॥☬ਉਪਦੇਸ਼ ਉਚਾਰਨ ਕਰਤੇ ਹੈਂ:
Prof. Sahib Singhਜਨਮ ਮਰਨ (ਦੇ ਗੇੜ) ਦਾ ਦੁਖ ਤਦੋਂ ਹੀ ਦੂਰ ਹੁੰਦਾ ਹੈ ਜਦੋਂ ਜੀਵ ਪ੍ਰਭੂ ਦੇ ਨਾਮ ਵਿਚ ਜੁੜਦਾ ਹੈ। ਨਾਮ ਵਿਚ ਜੁੜਿਆਂ ਹੀ (ਕਾਮਾਦਿਕ ਪੰਜ ਚੋਰਾਂ ਤੋਂ) ਖ਼ਲਾਸੀ ਹੁੰਦੀ ਹੈ ॥੪॥੧੦॥ਪਦ ਅਰਥ ਨਾਇ = ਨਾਮ ਵਿਚ ਜੁੜ ਕੇ ॥੪॥੧੦॥
SikhNet (Spanish)El dolor de la muerte y del renacimiento son erradicados. Oh, dice Nanak, la Salvación se encuentra en el Nombre del Señor. (4-10)