ਮਃ ੫ ॥
mahalaa 5 |
Sant Singh KhalsaFifth Mehl:
Manmohan Singh5th Guru.
Manmohan Singh (Punjabi)ਪੰਜਵੀਂ ਪਾਤਸ਼ਾਹੀ।
SikhNet (Spanish)Mejl Guru Aryan, Quinto Canal Divino.
ਸਸੁ ਵਿਰਾਇਣਿ, ਨਾਨਕ ਜੀਉ, ਸਸੁਰਾ ਵਾਦੀ; ਜੇਠੋ ਪਉ ਪਉ ਲੂਹੈ ॥
sas viraaein, naanak jeeo, sasuraa vaadee; jettho pau pau loohai |
Sant Singh KhalsaMy mother-in-law is my enemy, O Nanak; my father-in-law is argumentative and my brother-in-law burns me at every step.
Manmohan SinghMy mother-in-law is my enemy, my father-in-law burns me at every step, O Nanak.
Manmohan Singh (Punjabi)ਮੇਰੀ ਸੱਸ ਮੇਰੀ ਵੈਰਨ ਹੈ, ਮੇਰਾ ਸਹੁਰਾ ਝਗੜਾਲੂ ਅਤੇ ਮੇਰਾ ਜੇਠ ਪੈਰ ਪੈਰ ਤੇ ਮੈਨੂੰ ਸਾੜਦਾ ਹੈ, ਹੇ ਨਾਨਕ!
Fareedkot Teekaਅਵਿਦ੍ਯਾ ਸਾਸੁ ਮੇਰੇ ਕੋ ਵੈਰਾਨ ਕਰਤੀ ਹੈ ਔਰ ਅਗ੍ਯਾਨ ਵਾ ਦੇਹਿ ਅਧਿਆਸ ਰੂਪ ਸਹੁਰਾ (ਵਾਦੀ) ਵਿਰੋਧੀ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਧਰਮਰਾਇ ਜੇਠ (ਪਉ ਪਉ) ਪੈਰ ਪੈਰ ਪਰ ਵਾ ਪੈ ਪੈ ਕਰ, ਭਾਵ ਆ ਕਰ ਐਸੇ, ਭਾਵ ਧਰਮ ਰਾਜ ਕੋ ਸਿਮਰਨ ਕਰ ਪਲ ਪਲ ਦੁਖੀ ਹੋਤੀ ਹਾਂ॥
Prof. Sahib Singhਹੇ ਨਾਨਕ ਜੀ! ਅਵਿੱਦਿਆ (ਜੀਵ-ਇਸਤ੍ਰੀ ਦੀ) ਵੈਰਨ ਹੈ, ਸਰੀਰ ਦਾ ਮੋਹ (ਸਰੀਰ ਦੀ ਪਾਲਣਾ ਲਈ ਨਿੱਤ) ਝਗੜਾ ਕਰਦਾ ਹੈ (ਭਾਵ, ਖਾਣ ਨੂੰ ਮੰਗਦਾ ਹੈ), ਮੌਤ ਦਾ ਡਰ ਮੁੜ ਮੁੜ ਦੁਖੀ ਕਰਦਾ ਹੈ।ਪਦ ਅਰਥ ਸਸੁ = ਅਵਿੱਦਿਆ। ਵਿਰਾਇਣਿ = ਵੈਰਨ। ਸਸੁਰਾ = ਸਹੁਰਾ, ਦੇਹ-ਅੱਧਿਆਸ, ਸਰੀਰ ਨਾਲ ਪਿਆਰ। ਵਾਦੀ = ਝਗੜਾਲੂ, ਸਰੀਰ ਦੇ ਪਾਲਣ ਲਈ ਮੁੜ ਮੁੜ ਮੰਗਣ ਵਾਲਾ। ਜੇਠ = ਜਮਰਾਜ, ਮੌਤ ਦਾ ਡਰ। ਪਉ ਪਉ = ਮੁੜ ਮੁੜ। {ਆਸਾ ਕਬੀਰ ਜੀ: "ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠਿ ਕੇ ਨਾਮਿ ਡਰਉ ਰੇ" ਭਾਵ, ਮਾਇਆ ਦੇ ਹੱਥੋਂ ਦੁਖੀ ਹਾਂ, ਫਿਰ ਭੀ ਸਰੀਰ ਨਾਲ ਪਿਆਰ ਹੋਣ ਕਰਕੇ ਮਰਨ ਨੂੰ ਚਿੱਤ ਨਹੀਂ ਕਰਦਾ, ਜਮ ਤੋਂ ਡਰ ਆਉਂਦਾ ਹੈ}।
SikhNet (Spanish)Mi suegra, la ignorancia, es mi enemiga. Mi suegro, los deseos de la mente, me molesta todo el tiempo. Y mi cuñado, la muerte, me espanta todo el tiempo detrás de las brazas.
ਹਭੇ ਭਸੁ ਪੁਣੇਦੇ ਵਤਨੁ; ਜਾ ਮੈ ਸਜਣੁ ਤੂਹੈ ॥੨॥
habhe bhas punede vatan; jaa mai sajan toohai |2|
Sant Singh KhalsaThey can all just play in the dust, when You are my Friend, O Lord. ||2||
Manmohan SinghWhen Thou, O Lord, art my Friend, then let all go round sifting dust.
Manmohan Singh (Punjabi)ਜਦ ਤੂੰ ਹੇ ਸੁਆਮੀ! ਮੈਡਾਂ ਮਿੱਤਰ ਹੈਂ, ਤਾਂ ਸਾਰੇ ਜਣੇ ਖੇਹ ਛਾਣਦੇ ਤੁਰੇ ਫਿਰਨ।
Fareedkot Teekaਜਾਂ ਮੇਰਾ ਸਜਣ ਤੂੰ ਹੈਂ ਤਾਂ ਸਭੇ ਖਾਕ ਛਾਣਦੇ ਫਿਰੈਂ, ਤਿਨ ਕਾ ਕੁਛ ਵਸ ਨਹੀਂ ਚਲਤਾ॥੨॥
Prof. Sahib Singhਪਰ, (ਹੇ ਪ੍ਰਭੂ!) ਜੇ ਤੂੰ ਮੇਰਾ ਮਿੱਤ੍ਰ ਬਣੇਂ, ਤਾਂ ਇਹ ਸਾਰੇ ਬੇਸ਼ਕ ਖੇਹ ਛਾਣਦੇ ਫਿਰਨ (ਭਾਵ, ਮੇਰੇ ਉਤੇ ਇਹ ਸਾਰੇ ਹੀ ਜ਼ੋਰ ਨਹੀਂ ਪਾ ਸਕਦੇ) ॥੨॥ਪਦ ਅਰਥ ਹਭੇ = ਸਾਰੇ ਹੀ। ਭਸੁ = ਸੁਆਹ। ਪੁਣੇਦੇ ਵਤਨੁ = ਛਾਣਦੇ ਫਿਰਨ, ਬੇਸ਼ਕ ਜ਼ੋਰ ਲਾ ਲੈਣ, ਬੇਸ਼ੱਕ ਟੱਕਰਾਂ ਮਾਰਨ। {ਵਤਨੁ = ਹੁਕਮੀ ਭਵਿਖਤ ਕਾਲ, Imperative mood, ਅੱਨ ਪੁਰਖ, Third person, ਬਹੁ-ਵਚਨ, plural; ਵੇਖੋ 'ਗੁਰਬਾਣੀ ਵਿਆਕਰਣ'}। ਲੂਹੈ = ਸਾੜਦਾ ਹੈ, ਦੁਖੀ ਕਰਦਾ ਹੈ। ਮੈ = ਮੇਰਾ ॥੨॥
SikhNet (Spanish)Pero si Tú, oh mi Amor, estás de mi lado, entonces ellos juegan sólo con cenizas. (2)