ੴ

ਸਿੱਖਬਾਣੀ · SikhBani

ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ ॥

mitru piaaraa naanak jee mai chhadd gavaaeaa rang kasunbhai...
Guru Arjan Dev Ji ਗੁਰੂ ਅਰਜਨ ਦੇਵ ਜੀ · Raag Raamkalee · Ang 963 · 3 lines
Translations

ਸਲੋਕ ਮਃ ੫ ॥

salok mahalaa 5 |

Sant Singh KhalsaSalok, Fifth Mehl:
Manmohan SinghSlok 5th Guru.
Manmohan Singh (Punjabi)ਸਲੋਕ ਪੰਜਵੀਂ ਪਾਤਸ਼ਾਹੀ।
SikhNet (Spanish)Slok, Mejl Guru Aryan, Quinto Canal Divino.

ਮਿਤ੍ਰੁ ਪਿਆਰਾ ਨਾਨਕ ਜੀ, ਮੈ ਛਡਿ ਗਵਾਇਆ; ਰੰਗਿ ਕਸੁੰਭੈ ਭੁਲੀ ॥

mitru piaaraa naanak jee, mai chhadd gavaaeaa; rang kasunbhai bhulee |

Sant Singh KhalsaI abandoned and lost my Beloved Friend, O Nanak; I was fooled by the transitory color of the safflower, which fades away.
Manmohan SinghLured by the dye of saf-flower; O Nanak, I have left and lost my Venerable dear Friend.
Manmohan Singh (Punjabi)ਕਸੁੰਭੇ ਦੇ ਫਲ ਦੀ ਰੰਗਤ ਦੀ ਬਹਿਕਾਈ ਹੋਈ ਨੇ, ਹੇ ਨਾਨਕ! ਮੈਂ ਆਪਣਾ ਪੂਜਯ ਪਿਆਰਾ ਸਜਨ ਤਿਆਗ ਕੇ ਹੱਥੋਂ ਵੰਝਾ ਲਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਹਰਿ ਜੀ! ਤੂੰ ਜੋ ਅਤੀ ਮਿਤ੍ਰ ਹੈਂ ਤੇਰੇ ਕੋ ਛਡ ਕੇ ਮੈਂ ਅਪਨਾ ਜਨਮ ਗਵਾਇਆ ਹੈ। ਕਿਉਂਕਿ ਮੈਂ ਕਸੁੰਭੇ ਕੇ ਰੰਗ ਵਤ ਨਾਸੀ ਜੋ ਵਿਸ਼ੇ ਹੈਂ ਤਿਨ ਵਿਖੇ ਮੈਂ (ਜੀ) ਮਨ ਕਰ ਕੇ ਭੁਲੀ ਹਾਂ॥
Prof. Sahib Singhਹੇ ਨਾਨਕ ਜੀ! ਮੈ ਕਸੁੰਭੇ (ਵਰਗੀ ਮਾਇਆ) ਦੇ ਰੰਗ ਵਿਚ ਉਕਾਈ ਖਾ ਗਈ ਤੇ ਪਿਆਰਾ ਮਿੱਤਰ ਪ੍ਰਭੂ ਵਿਸਾਰ ਕੇ ਗੰਵਾ ਬੈਠੀ।

ਪਦ ਅਰਥ ਰੰਗਿ ਕਸੁੰਭੈ = ਕਸੁੰਭੇ ਦੇ ਰੰਗ ਵਿਚ {ਕਸੁੰਭੇ ਫੁੱਲ ਦਾ ਰੰਗ ਚੰਗਾ ਗੂੜ੍ਹਾ ਤੇ ਸ਼ੋਖ ਹੁੰਦਾ ਹੈ, ਪਰ ਦੋ ਚਾਰ ਦਿਨ ਵਿਚ ਹੀ ਖ਼ਰਾਬ ਹੋ ਜਾਂਦਾ ਹੈ; ਇਸੇ ਤਰ੍ਹਾਂ ਮਾਇਆ ਦੇ ਭੋਗ ਭੀ ਬੜੇ ਮਨ-ਮੋਹਣੇ ਹੁੰਦੇ ਹਨ, ਪਰ ਰਹਿੰਦੇ ਚਾਰ ਦਿਨ ਹੀ ਹਨ}।

SikhNet (Spanish)Dice Nanak, he abandonado a mi querido Amigo, a mi Dios, y me he deslumbrado por el color falso del azafrán.

ਤਉ ਸਜਣ ਕੀ ਮੈ ਕੀਮ. ਨ ਪਉਦੀ; ਹਉ ਤੁਧੁ ਬਿਨੁ ਅਢੁ. ਨ ਲਹਦੀ ॥੧॥

tau sajan kee mai keem. na paudee; hau tudh bin adt. na lahadee |1|

Sant Singh KhalsaI did not know Your value, O my Friend; without You, I am not worth even half a shell. ||1||
Manmohan SinghThine worth, O my Friend, I can appraise not, Without Thee I can fetch not even half a shell as my price.
Manmohan Singh (Punjabi)ਤੈਡਾਂ ਮੁੱਲ, ਹੇ ਮੈਂਡੇ ਮਿੱਤਰ! ਮੈਂ ਪਾ ਨਹੀਂ ਸਕਦੀ। ਤੇਰੇ ਬਗੈਰ ਮੇਰਾ ਅੱਧੀ ਕੋਡੀ ਭੀ ਮੁਲ ਨਹੀਂ ਪੈ ਸਕਦਾ।
Fareedkot Teekaਹੇ ਸਜਣ! ਤੇਰੀ (ਮੈ) ਮੇਰੇ ਸੇ ਕੀਮਤ ਨਹੀਂ ਪੜਤੀ ਹੈ, ਤੇਰੇ ਬਿਨਾ ਕੌਡੀ ਭੀ ਨਹੀਂ ਲੈ ਸਕਤੀ। ਭਾਵ ਕੋਈ ਕੌਡੀ ਸੇ ਭੀ ਮੇਰੇ ਕੋ ਨਹੀਂ ਲੇਤਾ ਅਰਥਾਤ ਤੇਰੀ ਪ੍ਰਾਪਤੀ ਬਿਨਾ ਇਹੁ ਜੀਵ ਤੁਛ ਹੈ॥੧॥
Prof. Sahib Singhਹੇ ਸੱਜਣ ਪ੍ਰਭੂ! (ਇਸ ਉਕਾਈ ਵਿਚ) ਮੈਥੋਂ ਤੇਰੀ ਕਦਰ ਨਾਹ ਪੈ ਸਕੀ, ਪਰ ਤੈਥੋਂ ਬਿਨਾ ਭੀ ਮੈਂ ਅੱਧੀ ਦਮੜੀ ਦੀ ਭੀ ਨਹੀਂ ਹਾਂ ॥੧॥

ਪਦ ਅਰਥ ਅਢੁ = ਅੱਧੀ ਦਮੜੀ। ਨ ਲਹਦੀ = ਮੈਂ ਨਹੀਂ ਲੈਂਦੀ। ਤਉ ਕੀ = ਤੇਰੀ। ਕੀਮ = ਕੀਮਤ, ਕਦਰ ॥੧॥

SikhNet (Spanish)Oh Dios, sin Ti, ¿cual sería mi valor? y a Ti, no Te puedo ni evaluar. (1)
Answers quote the Granth verbatim with Ang citations. AI commentary is not Gurbani and not a religious ruling.