ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਮਾਤ ਪਿਤਾ ਸੁਤ ਸਾਥਿ ਨ ਮਾਇਆ ॥
maat pitaa sut saath na maaeaa |
Sant Singh KhalsaMother, father, children and the wealth of Maya, will not go along with you.
Manmohan SinghMother, father, son and wealth go not with the mortal.
Manmohan Singh (Punjabi)ਅੰਮੜੀ, ਬਾਬਲ, ਪੁਤ੍ਰ, ਅਤੇ ਧਨ-ਦੌਲਤ ਪ੍ਰਾਣੀ ਦੇ ਨਾਲ ਨਹੀਂ ਜਾਂਦੇ।
Fareedkot Teekaਤੇਰੇ ਨਾਮ ਤੇ ਬਿਨਾਂ ਮਾਤਾ, ਪਿਤਾ, ਪੁਤਰ, ਆਦਿ ਸੰਪੂਰਨ ਮਾਇਆ ਕੇ ਪਦਾਰਥ ਵਾ (ਮਾਇਆ) ਧਨ ਆਦਿ ਕੋਈ ਸਾਧ ਨਹੀਂ ਹੈ॥
Prof. Sahib Singhਹੇ ਭਾਈ! ਮਾਂ, ਪਿਉ, ਪੁੱਤਰ, ਮਾਇਆ-(ਇਹਨਾਂ ਵਿਚੋਂ ਕੋਈ ਭੀ ਜੀਵ ਦਾ ਸਦਾ ਲਈ) ਸਾਥੀ ਨਹੀਂ ਬਣ ਸਕਦਾ, (ਦੁੱਖ ਵਾਪਰਨ ਤੇ ਭੀ ਸਹਾਈ ਨਹੀਂ ਬਣ ਸਕਦਾ)।ਪਦ ਅਰਥ ਸੁਤ = ਪੁੱਤਰ।
SikhNet (Spanish)Ni madre, ni padre, ni hijos, ni Maya sirven; es en la Saad Sangat,
ਸਾਧਸੰਗਿ; ਸਭੁ ਦੂਖੁ ਮਿਟਾਇਆ ॥੧॥
saadhasang; sabh dookh mittaaeaa |1|
Sant Singh KhalsaIn the Saadh Sangat, the Company of the Holy, all pain is dispelled. ||1||
Manmohan SinghIn the galaxy of saints, all the afflictions are effaced.
Manmohan Singh (Punjabi)ਸੰਤ ਸਮਾਗਮ ਅੰਦਰ ਸਾਰੇ ਦੁਖੜੇ ਨਾਸ ਹੋ ਜਾਂਦੇ ਹਨ।
Fareedkot Teekaਤੇਰੇ ਸੰਤੋਂ ਕੀ ਸੰਗਤ ਮੇਂ ਮਿਲ ਕਰ ਸਭ ਦੁਖ ਮਿਟਾਇਆ ਹੈ॥੧ ॥
Prof. Sahib Singhਗੁਰੂ ਦੀ ਸੰਗਤਿ ਵਿਚ ਟਿਕਿਆਂ ਸਾਰਾ ਦੁੱਖ-ਕਲੇਸ਼ ਦੂਰ ਕਰ ਸਕੀਦਾ ਹੈ ॥੧॥ਪਦ ਅਰਥ ਸਾਧ ਸੰਗਿ = ਗੁਰਮੁਖਾਂ ਦੀ ਸੰਗਤਿ। ਸਭੁ = ਸਾਰਾ ॥੧॥
SikhNet (Spanish)la Sociedad de los Santos que las aflicciones son disipadas.(1)
ਰਵਿ ਰਹਿਆ ਪ੍ਰਭੁ; ਸਭ ਮਹਿ ਆਪੇ ॥
rav rahiaa prabh; sabh meh aape |
Sant Singh KhalsaGod Himself is pervading, and permeating all.
Manmohan SinghThe Lord Himself is contained amongst all.
Manmohan Singh (Punjabi)ਸਾਈਂ ਖੁਦ ਸਾਰਿਆਂ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਹੇ ਮੇਰੇ ਪ੍ਰਭੂ ਵਾਹਿਗੁਰੂ! ਤੂੰ ਆਪ ਹੀ ਸਰਬ ਵਿਖੇ ਪੂਰਨ ਹੋਇ ਰਹਿਆ ਹੈਂ॥
Prof. Sahib Singhਹੇ ਭਾਈ! (ਜੇਹੜਾ) ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈ,ਪਦ ਅਰਥ ਰਵਿ ਰਹਿਆ = ਮੌਜੂਦ ਹੈ। ਆਪੇ = ਆਪ ਹੀ।
SikhNet (Spanish)El Señor prevalece en todos los corazones;
ਹਰਿ ਜਪੁ ਰਸਨਾ; ਦੁਖੁ ਨ ਵਿਆਪੇ ॥੧॥ ਰਹਾਉ ॥
har jap rasanaa; dukh na viaape |1| rahaau |
Sant Singh KhalsaChant the Name of the Lord with your tongue, and pain will not afflict you. ||1||Pause||
Manmohan SinghUttering the Lord's Name with the tongue, pain overtakes not the mortal. Pause.
Manmohan Singh (Punjabi)ਪ੍ਰਭੂ ਦਾ ਨਾਮ ਜੀਭ ਨਾਲ ਉਚਾਰਨ ਕਰਨ ਨਾਲ ਪ੍ਰਾਣੀ ਨੂੰ ਕੋਈ ਤਕਲੀਫ ਨਹੀਂ ਵਾਪਰਦੀ। ਠਹਿਰਾਉ।
Fareedkot Teekaਹੇ ਹਰੀ! ਤੇਰੇ ਨਾਮ ਕੋ ਰਸਨਾ ਕਰ ਕੇ ਜਪਨੇ ਸੇ ਫੇਰ ਕੋਈ ਦੁਖ ਨਹੀਂ ਵਿਆਪਤਾ ਹੈ॥੧॥ ਰਹਾਉ ॥
Prof. Sahib Singhਉਸ (ਦੇ ਨਾਮ) ਦਾ ਜਾਪ ਜੀਭ ਨਾਲ ਕਰਦਾ ਰਹੁ (ਇਸ ਤਰ੍ਹਾਂ) ਕੋਈ ਦੁੱਖ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥ਪਦ ਅਰਥ ਰਸਨਾ = ਜੀਭ (ਨਾਲ)। ਨ ਵਿਆਪੇ = ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ ॥
SikhNet (Spanish)si uno recita el Nombre del Señor el dolor no lo aflige. (1-Pausa)
ਤਿਖਾ ਭੂਖ; ਬਹੁ ਤਪਤਿ ਵਿਆਪਿਆ ॥
tikhaa bhookh; bahu tapat viaapiaa |
Sant Singh KhalsaOne who is afflicted by the terrible fire of thirst and desire,
Manmohan SinghHe, who is involved in the great fire of thirst and hunger,
Manmohan Singh (Punjabi)ਜੋ ਤਰੇਹ ਅਤੇ ਖੁਧਿਆਂ ਦੀ ਬਹੁਤੀ ਅੱਗ ਅੰਦਰ ਲਪੇਟਿਆ ਹੋਇਆ ਹੈ,
Fareedkot Teekaਮੇਰਾ ਮਨ ਤ੍ਰਿਸ਼ਨਾ ਰੂਪੀ ਤ੍ਰਿਖਾ ਭੂਖ ਕਰ ਆਧ ਵਿਆਧ ਪਰਮ ਤਪਤ ਕਰ ਕੇ (ਵਿਆਪਿਆ) ਸੰਯੁਕਤ ਹੋ ਰਹਾ ਥਾ॥
Prof. Sahib Singhਹੇ ਭਾਈ! ਜਗਤ ਮਾਇਆ ਦੀ ਤ੍ਰਿਸ਼ਨਾ, ਮਾਇਆ ਦੀ ਭੁੱਖ ਤੇ ਸੜਨ ਵਿਚ ਫਸਿਆ ਪਿਆ ਹੈ।ਪਦ ਅਰਥ ਤਿਖਾ = ਮਾਇਆ ਦੀ ਤ੍ਰੇਹ। ਤਪਤਿ = ਤਪਸ਼, ਸੜਨ, ਖਿੱਝ। ਵਿਆਪਿਆ = ਫਸਿਆ ਹੋਇਆ
SikhNet (Spanish)Tenía hambre y sed y mi corazón estaba en el fuego,
ਸੀਤਲ ਭਏ; ਹਰਿ ਹਰਿ ਜਸੁ ਜਾਪਿਆ ॥੨॥
seetal bhe; har har jas jaapiaa |2|
Sant Singh Khalsabecomes cool, chanting the Praises of the Lord, Har, Har. ||2||
Manmohan Singhbecomes cool, by uttering the Lord God's praise.
Manmohan Singh (Punjabi)ਉਸ ਸੁਆਮੀ ਵਾਹਿਗੁਰੂ ਦੀ ਕੀਰਤੀ ਉਚਾਰਨ ਕਰਨ ਦੁਆਰਾ ਠੰਢਾ-ਠਾਰ ਹੋ ਜਾਂਦਾ ਹੈ।
Fareedkot Teekaਹੇ ਹਰੀ! ਜਬ ਤੇਰੇ ਹਰਿ ਨਾਮ ਕੇ ਜਸ ਕੋ ਜਪਨਾ ਕੀਆ ਹੈ ਤਬ ਮੇਰੇ ਅੰਤਸਕਰਣ ਸੀਤਲ ਭਏ ਹੈਂ॥੨॥
Prof. Sahib Singhਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, (ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਜਾਂਦੇ ਹਨ ॥੨॥
SikhNet (Spanish)pero cuando medité en el Señor fui confortado. (2)
ਕੋਟਿ ਜਤਨ; ਸੰਤੋਖੁ. ਨ ਪਾਇਆ ॥
kott jatan; santokh. na paaeaa |
Sant Singh KhalsaBy millions of efforts, peace is not obtained;
Manmohan SinghContentment is attained not by millions of efforts,
Manmohan Singh (Punjabi)ਕ੍ਰੋੜਾਂ ਹੀ ਉਪਰਾਲਿਆਂ ਦੇ ਰਾਹੀਂ ਸੰਤੁਸ਼ਟਤਾ ਪ੍ਰਾਪਤ ਨਹੀਂ ਹੁੰਦੀ,
Fareedkot Teekaਕ੍ਰੋੜੋਂ ਉਪਾਵ ਕਰਨੇ ਤੇ ਇਸ ਮਨ ਨੇ ਸੰਤੋਖ ਨਹੀਂ ਪਾਇਆ॥
Prof. Sahib Singhਹੇ ਭਾਈ! ਕ੍ਰੋੜਾਂ ਜਤਨ ਕੀਤਿਆਂ ਭੀ (ਮਾਇਆ ਦੀ ਤ੍ਰਿਸ਼ਨਾ ਵਲੋਂ) ਸੰਤੋਖ ਪ੍ਰਾਪਤ ਨਹੀਂ ਹੁੰਦਾ।ਪਦ ਅਰਥ ਕੋਟਿ = ਕ੍ਰੋੜਾਂ।
SikhNet (Spanish)Con miles de esfuerzos no logré el Contentamiento,
ਮਨੁ ਤ੍ਰਿਪਤਾਨਾ; ਹਰਿ ਗੁਣ ਗਾਇਆ ॥੩॥
man tripataanaa; har gun gaaeaa |3|
Sant Singh Khalsathe mind is satisfied only by singing the Glorious Praises of the Lord. ||3||
Manmohan Singhbut the soul is satiated by singing the Lord's praises.
Manmohan Singh (Punjabi)ਪਰ ਸਾਹਿਬ ਦੀਆਂ ਸਿਫਤਾ ਗਾਇਨ ਕਰਨ ਦੁਆਰਾ ਜਿੰਦੜੀ ਰੱਜ ਜਾਂਦੀ ਹੈ।
Fareedkot Teekaਹੇ ਹਰੀ! ਤੇਰੇ ਗੁਣੋਂ ਕੋ ਜਬ ਗਾਇਆ ਤਬ ਮਨ ਤ੍ਰਿਪਤਿ ਹੋ ਗਇਆ ਹੈ॥੩॥
Prof. Sahib Singhਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਇਆਂ ਮਨ ਰੱਜ ਜਾਂਦਾ ਹੈ ॥੩॥ਪਦ ਅਰਥ ਤ੍ਰਿਪਤਾਨਾ = ਰੱਜ ਜਾਂਦਾ ਹੈ ॥੩॥
SikhNet (Spanish)pero cuando canté la Alabanza del Señor, mi mente se sació (3)
ਦੇਹੁ ਭਗਤਿ; ਪ੍ਰਭ ਅੰਤਰਜਾਮੀ ॥
dehu bhagat; prabh antarajaamee |
Sant Singh KhalsaPlease bless me with devotion, O God, O Searcher of hearts.
Manmohan SinghO my Lord, the Inner-knower, bless thou me with Thine devotional service.
Manmohan Singh (Punjabi)ਹੇ ਅੰਦਰ ਦੀਆਂ ਜਾਨਣਹਾਰ ਸੁਆਮੀ! ਤੂੰ ਮੈਨੂੰ ਆਪਣੀ ਪ੍ਰੇਮਮਈ ਸੇਵਾ ਪਰਦਾਨ ਕਰ।
Fareedkot Teekaਤਾਂ ਤੇ ਹੇ ਪ੍ਰਭੂ! ਅੰਤਰ ਕੀ ਜਾਨਣੇਹਾਰੇ ਅਪਨੀ ਭਗਤੀ ਕਿਰਪਾ ਕਰ ਮੈਨੂੰ ਦੀਜੀਏ॥
Prof. Sahib Singhਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਮੈਨੂੰ ਆਪਣੀ ਭਗਤੀ ਦਾ ਦਾਨ ਦੇਹ,ਪਦ ਅਰਥ ਪ੍ਰਭ = ਹੇ ਪ੍ਰਭੂ!
SikhNet (Spanish)Oh mi Señor, mi Íntimo Conocedor, bendíceme con la Devoción a Ti;
ਨਾਨਕ ਕੀ ਬੇਨੰਤੀ ਸੁਆਮੀ ॥੪॥੫॥੧੦॥
naanak kee benantee suaamee |4|5|10|
Sant Singh KhalsaThis is Nanak's prayer, O Lord and Master. ||4||5||10||
Manmohan SinghThis alone is the prayer of Nanak, O Master.
Manmohan Singh (Punjabi)ਕੇਵਲ ਇਹ ਹੀ ਨਾਨਕ ਦੀ ਪ੍ਰਾਰਥਨਾ ਹੈ, ਹੇ ਮਾਲਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ (ਸੁਆਮੀ) ਵਾਹਿਗੁਰੂ! ਤੇਰੇ ਆਗੇ ਹਮਾਰੀ ਇਹੀ ਬੇਨਤੀ ਹੈ॥੪॥੫॥੧੦॥☬ਪੁਨਾ ਤਿਸੀ ਪ੍ਰਕਾਰ ਬੇਨਤੀ ਉਚਾਰਣ ਕਰਤੇ ਹੈਂ:
Prof. Sahib Singhਹੇ ਮਾਲਕ! (ਤੇਰੇ ਦਾਸ) ਨਾਨਕ ਦੀ (ਤੇਰੇ ਦਰ ਤੇ ਏਹੋ) ਬੇਨਤੀ ਹੈ ॥੪॥੫॥੧੦॥ਪਦ ਅਰਥ ਸੁਆਮੀ = ਹੇ ਮਾਲਕ! ॥੪॥੫॥੧੦॥
SikhNet (Spanish)ésta es mi única oración, oh dice Nanak, oh Maestro Bendito. (4-5-10)