ਬਿਲਾਵਲੁ ਮਹਲਾ ੫ ॥
bilaaval mahalaa 5 |
Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.
ਤਨੁ ਮਨੁ ਧਨੁ; ਅਰਪਉ ਸਭੁ ਅਪਨਾ ॥
tan man dhan; arpau sabh apanaa |
Sant Singh KhalsaBody, mind, wealth and everything, I surrender to my Lord.
Manmohan SinghMy body, soul and all the riches, surrender I, unto my Lord.
Manmohan Singh (Punjabi)ਆਪਣੀ ਦੇਹ, ਆਤਮਾ ਅਤੇ ਸਮੂਹ ਧਨ-ਦੌਲਤ ਮੈਂ ਆਪਣੇ ਸੁਆਮੀ ਦੇ ਸਮਰਪਨ ਕਰਦਾ ਹਾਂ।
Fareedkot Teekaਹੇ ਪ੍ਰਭੂ! ਮੈਂ ਅਪਨਾ ਮਨ ਤਨ ਧਨ ਸੰਪੂਰਨ ਤੇਰੇ ਹੀ ਚਰਣੋਂ ਵਿਖੇ ਅਰਪਨ ਕਰਤਾ ਹਾਂ॥
Prof. Sahib Singh(ਜੇ ਕੋਈ ਗੁਰਮੁਖਿ ਮੈਨੂੰ ਸਿਮਰਨ ਦੀ ਬਰਕਤ ਵਾਲੀ ਸੁਮਤਿ ਦੇ ਦੇਵੇ, ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸਭ ਕੁਝ ਭੇਟਾ ਕਰਨ ਨੂੰ ਤਿਆਰ ਹਾਂ।ਪਦ ਅਰਥ ਅਰਪਉ = ਅਰਪਉਂ, ਮੈਂ ਭੇਟਾ ਕਰਦਾ ਹਾਂ, ਮੈਂ ਭੇਟਾ ਕਰਨ ਨੂੰ ਤਿਆਰ ਹਾਂ।
SikhNet (Spanish)Quisiera entregarte a Ti, oh Señor, mi cuerpo, mi mente y mis riquezas;
ਕਵਨ ਸੁ ਮਤਿ; ਜਿਤੁ ਹਰਿ ਹਰਿ ਜਪਨਾ ॥੧॥
kavan su mat; jit har har japanaa |1|
Sant Singh KhalsaWhat is that wisdom, by which I may come to chant the Name of the Lord, Har, Har? ||1||
Manmohan SinghWhat is the wisdom, by which I may meditate on My Lord Master?
Manmohan Singh (Punjabi)ਉਹ ਕਿਹੜੀ ਸਿਆਣਪ ਹੈ, ਜਿਸ ਦੁਆਰਾ ਮੈਂ ਆਪਣੇ ਮਾਲਕ ਦਾ ਸਿਮਰਨ ਕਰਾਂ?
Fareedkot Teekaਔਰ ਓਹ (ਸੁਮਤਿ) ਸ੍ਰੇਸ਼ਟ ਬੁਧੀ ਕੌਨ ਹੈ ਜਿਸ ਕਰ ਤੇਰੇ ਹਰਿ ਹਰਿ ਨਾਮ ਕਾ ਹੀ ਜਾਪ ਜਪਨਾ ਕਰੋ॥੧॥
Prof. Sahib Singhਹੇ ਭਾਈ! ਉਹ ਕੇਹੜੀ ਚੰਗੀ ਸਿੱਖਿਆ ਹੈ ਜਿਸ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ? ॥੧॥ਪਦ ਅਰਥ ਕਵਨ = ਕੇਹੜੀ? ਸੁਮਤਿ = ਚੰਗੀ ਮਤਿ। ਜਿਤੁ = ਜਿਸ ਦੀ ਰਾਹੀਂ ॥੧॥
SikhNet (Spanish)bendíceme con la Sabiduría para que Te pueda contemplar.(1)
ਕਰਿ ਆਸਾ; ਆਇਓ ਪ੍ਰਭ ਮਾਗਨਿ ॥
kar aasaa; aaeo prabh maagan |
Sant Singh KhalsaNurturing hope, I have come to beg from God.
Manmohan SinghCherishing a hope, I have come to beg of the Lord,
Manmohan Singh (Punjabi)ਉਮੈਦ ਧਾਰ ਕੇ, ਮੈਂ ਸੁਆਮੀ ਕੋਲੋਂ ਮੰਗਣ ਲਈ ਆਇਆ ਹਾਂ,
Fareedkot Teekaਹੇ ਮੇਰੇ (ਪ੍ਰਭ) ਸੁਆਮੀ! ਮੈਂ ਜਨ ਆਸਾ ਧਾਰ ਕਰ ਮਾਂਗਨੇ ਕੌ ਤੇਰੇ ਦੁਆਰੇ ਆਇਆ ਹੂੰ॥
Prof. Sahib Singhਹੇ ਪ੍ਰਭੂ! ਆਸਾ ਧਾਰ ਕੇ ਮੈਂ (ਤੇਰੇ ਦਰ ਤੇ ਤੇਰੇ ਨਾਮ ਦੀ ਦਾਤਿ) ਮੰਗਣ ਆਇਆ ਹਾਂ।ਪਦ ਅਰਥ ਕਰਿ = ਕਰ ਕੇ, ਧਾਰ ਕੇ। ਪ੍ਰਭ = ਹੇ ਪ੍ਰਭੂ! ਮਾਗਨਿ = ਮੰਗਣ ਵਾਸਤੇ।
SikhNet (Spanish)He venido a rogarte con toda mi esperanza,
ਤੁਮੑ ਪੇਖਤ; ਸੋਭਾ ਮੇਰੈ ਆਗਨਿ ॥੧॥ ਰਹਾਉ ॥
tuma pekhat; sobhaa merai aagan |1| rahaau |
Sant Singh KhalsaGazing upon You, the courtyard of my heart is embellished. ||1||Pause||
Manmohan Singhbeholding Thee, my yard (mind) is embellished. Pause.
Manmohan Singh (Punjabi)ਤੈਨੂੰ ਵੇਖ ਕੇ ਮੇਰਾ ਵਿਹੜਾ (ਹਿਰਦਾ) ਸ਼ਸ਼ੋਭਤ ਹੋ ਗਿਆ ਹੈ। ਠਹਿਰਾਉ।
Fareedkot Teekaਸੋ ਤੁਮਾਰਾ ਸਰੂਪ ਦੇਖਤੇ ਹੀ ਮੇਰਾ ਰਿਦਾ ਜੋ (ਆਗਨਿ) ਵੇਹੜੇ ਵਤ ਹੈ ਤਿਸਮੈਂ ਸੋਭਾ ਹੋਵੈਗੀ॥੧॥ ਰਹਾਉ ॥
Prof. Sahib Singhਤੇਰਾ ਦਰਸਨ ਕੀਤਿਆਂ ਮੇਰੇ (ਹਿਰਦੇ-) ਵੇਹੜੇ ਵਿਚ ਉਤਸ਼ਾਹ ਪੈਦਾ ਹੋ ਜਾਂਦਾ ਹੈ ॥੧॥ ਰਹਾਉ ॥ਪਦ ਅਰਥ ਤੁਮ੍ਹ੍ਹ ਪੇਖਤ = ਤੇਰਾ ਦਰਸਨ ਕਰਦਿਆਂ {ਅੱਖਰ 'ਮ੍ਹ੍ਹ' ਦੇ ਨਾਲ ਅੱਧਾ 'ਹ' ਹੈ}। ਸੋਭਾ = ਰੌਣਕ, ਉਤਸ਼ਾਹ। ਮੇਰੈ ਆਗਨਿ = ਮੇਰੇ (ਹਿਰਦੇ-) ਵੇਹੜੇ ਵਿਚ ॥੧॥ ਰਹਾਉ ॥
SikhNet (Spanish)pues cuando Te veo mi corazón brilla en esplendor. (1-Pausa)
ਅਨਿਕ ਜੁਗਤਿ ਕਰਿ; ਬਹੁਤੁ ਬੀਚਾਰਉ ॥
anik jugat kar; bahut beechaarau |
Sant Singh KhalsaTrying several methods, I reflect deeply upon the Lord.
Manmohan SinghAdopting myriad of ways, I greatly reflect on the Lord,
Manmohan Singh (Punjabi)ਅਨੰਤ ਤਰੀਕੇ ਇਖਤਿਆਰ ਕਰ ਕੇ ਮੈਂ ਬੜਾ ਹੀ ਸਾਹਿਬ ਦੀ ਵੀਚਾਰ ਕਰਦਾ ਹਾਂ,
Fareedkot Teekaਅਨੇਕ ਜੁਗਤੀਆਂ ਬਹੁਤ ਬੀਚਾਰੋਂ ਕੋ ਕਰ ਕੇ ਅਬ ਤੇਰੀ ਕਿਰਪਾ ਤੇ ਐਸਾ ਜਾਣਿਆ ਹੈ॥
Prof. Sahib Singhਹੇ ਭਾਈ! ਮੈਂ ਅਨੇਕਾਂ ਢੰਗ (ਆਪਣੇ ਸਾਹਮਣੇ) ਰੱਖ ਕੇ ਬੜਾ ਵਿਚਾਰਦਾ ਹਾਂ (ਕਿ ਕਿਸ ਢੰਗ ਨਾਲ ਇਸ ਨੂੰ ਵਿਕਾਰਾਂ ਤੋਂ ਬਚਾਇਆ ਜਾਏ।ਪਦ ਅਰਥ ਜੁਗਤਿ = ਢੰਗ। ਬੀਚਾਰਉ = ਬੀਚਾਰਉਂ, ਮੈਂ ਵਿਚਾਰਦਾ ਹਾਂ।
SikhNet (Spanish)De mil formas medito en Ti, oh Señor,
ਸਾਧਸੰਗਿ; ਇਸੁ ਮਨਹਿ ਉਧਾਰਉ ॥੨॥
saadhasang; is maneh udhaarau |2|
Sant Singh KhalsaIn the Saadh Sangat, the Company of the Holy, this mind is saved. ||2||
Manmohan Singhand emancipate this soul of mine in the society of the saints.
Manmohan Singh (Punjabi)ਅਤੇ ਸਤਿ ਸੰਗਤ ਅੰਦਰ ਆਪਣੀ ਇਸ ਆਤਮਾ ਦਾ ਪਾਰ ਉਤਾਰਾ ਕਰਦਾ ਹਾਂ।
Fareedkot Teekaਸੰਤਾਂ ਕੀ ਸੰਗਤ ਕਰ ਨਾਮ ਕੇ ਜਾਪ ਸੇ ਇਸ ਮਨ ਕਾ ਉਧਾਰ ਕਰੂੰ॥੨ ॥
Prof. Sahib Singhਅਖ਼ੀਰ ਤੇ ਇਹੀ ਸਮਝ ਆਉਂਦੀ ਹੈ ਕਿ) ਗੁਰਮੁਖਾਂ ਦੀ ਸੰਗਤਿ ਵਿਚ (ਹੀ) ਇਸ ਮਨ ਨੂੰ (ਵਿਕਾਰਾਂ ਤੋਂ) ਮੈਂ ਬਚਾ ਸਕਦਾ ਹਾਂ ॥੨॥ਪਦ ਅਰਥ ਸੰਗਿ = ਸੰਗ ਵਿਚ। ਮਨਹਿ = ਮਨ ਨੂੰ! ਉਧਾਰਉ = ਉਧਾਰਉਂ, ਮੈਂ ਬਚਾ ਸਕਦਾ ਹਾਂ ॥੨॥
SikhNet (Spanish)pero mi mente es liberada sólo si me uno a la Saad Sangat, la Sociedad de los Santos. (2)
ਮਤਿ ਬੁਧਿ ਸੁਰਤਿ ਨਾਹੀ ਚਤੁਰਾਈ ॥
mat budh surat naahee chaturaaee |
Sant Singh KhalsaI have neither intelligence, wisdom, common sense nor cleverness.
Manmohan SinghI have no intellect, wisdom, sense and cleverness.
Manmohan Singh (Punjabi)ਮੇਰੇ ਵਿੱਚ ਕੋਈ ਅਕਲ, ਸਿਆਣਪ, ਹੋਸ਼ ਅਤੇ ਹੁਸ਼ਿਆਰੀ ਨਹੀਂ।
Fareedkot Teekaਤਾਂ ਤੇ ਹੇ ਵਾਹਿਗੁਰੂ! ਮਤਿ ਬਿਵਹਾਰਕ ਔ ਬੁਧੀ ਆਤਮ ਵਿਸੈਣੀ ਔ ਸੁਮਤਿ ਸਾਸਤਰ ਕੀ ਸਮਝ ਔਰ ਚਤਰਾਈ ਪ੍ਰਸੰਨ ਕਰਨੇ ਕੀ, ਸੋ ਮੇਰੇ ਮੇਂ ਕੋਈ ਨਹੀਂ ਹੈ॥
Prof. Sahib Singhਹੇ ਭਾਈ! ਕਿਸੇ ਮਤਿ, ਕਿਸੇ ਅਕਲ, ਕਿਸੇ ਧਿਆਨ, ਕਿਸੇ ਭੀ ਚਤੁਰਾਈ ਨਾਲ ਪਰਮਾਤਮਾ ਨਹੀਂ ਮਿਲ ਸਕਦਾ।
SikhNet (Spanish)No tengo ni inteligencia, ni sabiduría, ni intuición, ni una mente afilada,
ਤਾ ਮਿਲੀਐ; ਜਾ ਲਏ ਮਿਲਾਈ ॥੩॥
taa mileeai; jaa le milaaee |3|
Sant Singh KhalsaI meet You, only if You lead me to meet You. ||3||
Manmohan SinghIf Thou, O Lord, leadest me on to Thyself then alone can I meet with Thee.
Manmohan Singh (Punjabi)ਜੇਕਰ ਤੂੰ, ਹੇ ਸੁਆਮੀ! ਮੈਨੂੰ ਆਪਣੇ ਨਾਲ ਮਿਲਾ ਲਵੈ ਕੇਵਲ ਤਦ ਹੀ ਮੈਂ ਤੇਰੇ ਨਾਲ ਮਿਲ ਸਕਦਾ ਹਾਂ।
Fareedkot Teekaਤੈਨੂੰ ਤਬ ਮਿਲੀਤਾ ਹੈ, ਜਬ ਤੂੰ ਆਪ ਹੀ ਕਿਰਪਾ ਕਰ ਕੇ ਮਿਲਾਇ ਲੇਵੈਂ ॥੩॥
Prof. Sahib Singhਜਦੋਂ ਉਹ ਪ੍ਰਭੂ ਆਪ ਹੀ ਜੀਵ ਨੂੰ ਮਿਲਾਂਦਾ ਹੈ ਤਦੋਂ ਹੀ ਉਸ ਨੂੰ ਮਿਲ ਸਕੀਦਾ ਹੈ ॥੩॥ਪਦ ਅਰਥ ਤਾ = ਤਦੋਂ ਹੀ। ਜਾ = ਜਦੋਂ। ਲਏ ਮਿਲਾਈ = ਮਿਲਾ ਲਏ ॥੩॥
SikhNet (Spanish)y sólo cuando me guías hasta Tu Ser puedo Encontrarte. (3)
ਨੈਨ ਸੰਤੋਖੇ; ਪ੍ਰਭ ਦਰਸਨੁ ਪਾਇਆ ॥
nain santokhe; prabh darasan paaeaa |
Sant Singh KhalsaMy eyes are content, gazing upon the Blessed Vision of God's Darshan.
Manmohan SinghOne whos eyes are satiated by seeing the Lord's vision,
Manmohan Singh (Punjabi)ਜਿਸ ਦੀਆਂ ਅੱਖਾਂ ਸੁਆਮੀ ਦਾ ਦੀਦਾਰ ਵੇਖ ਕੇ ਤ੍ਰਿਪਤ ਹੋ ਗਈਆਂ ਹਨ,
Fareedkot Teekaਜਿਸ ਨੇ ਹੇ ਪ੍ਰਭੂ! ਆਪ ਕਾ ਦਰਸਨ ਪਾਇਆ ਹੈ ਤਿਸ ਕੇ ਨੇਤਰ ਸੰਤੋਖ ਕਉ ਪ੍ਰਾਪਤਿ ਭਏ ਹੈਂ॥
Prof. Sahib Singh(ਦਰਸਨ ਦੀ ਬਰਕਤਿ ਨਾਲ) ਜਿਸ ਦੀਆਂ ਅੱਖਾਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਈਆਂ ਹਨ,ਪਦ ਅਰਥ ਨੈਨ = ਅੱਖਾਂ। ਸੰਤੋਖੇ = ਰੱਜ ਗਏ।
SikhNet (Spanish)Mis ojos se calman sólo cuando tengo la Visión del Darshan
ਕਹੁ ਨਾਨਕ; ਸਫਲੁ ਸੋ ਆਇਆ ॥੪॥੪॥੯॥
kahu naanak; safal so aaeaa |4|4|9|
Sant Singh KhalsaSays Nanak, such a life is fruitful and rewarding. ||4||4||9||
Manmohan Singhprofitable is the advent of him, says Nanak.
Manmohan Singh (Punjabi)ਉਸ ਦਾ ਆਗਮਨ ਲਾਭਦਾਇਕ ਹੈ, ਗੁਰੂ ਜੀ ਫੁਰਮਵਾਉਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸ਼ ਸੰਸਾਰ ਮੇਂ ਆਇਆ ਸਫਲ ਭਇਆ ਹੈ॥੪॥੪॥੯॥☬ਨਾਮ ਕੇ ਜਾਪ ਕਾ ਲਾਭ ਦਿਖਾਵਤੇ ਹੂਏ ਬੇਨਤੀ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਉਸ ਮਨੁੱਖ ਦਾ ਜਗਤ ਵਿਚ ਆਉਣਾ ਮੁਬਾਰਿਕ ਹੈ, ਜਿਸ ਨੇ ਪਰਮਾਤਮਾ ਦਾ ਦਰਸਨ ਕਰ ਲਿਆ ਹੈ ॥੪॥੪॥੯॥ਪਦ ਅਰਥ ਸੋ = ਉਹ ਮਨੁੱਖ ॥੪॥੪॥੯॥
SikhNet (Spanish)de mi Señor y entonces la estancia en la vida se vuelve fructífera. (4-4-9)