ੴ

ਸਿੱਖਬਾਣੀ · SikhBani

ਗੁਰੁ ਪੂਰਾ ਵਡਭਾਗੀ ਪਾਈਐ ॥

gur pooraa vaddabhaagee paaeeai
Guru Arjan Dev Ji ਗੁਰੂ ਅਰਜਨ ਦੇਵ ਜੀ · Raag Bilaaval · Ang 804 · 11 lines
Translations

ਬਿਲਾਵਲੁ ਮਹਲਾ ੫ ॥

bilaaval mahalaa 5 |

Sant Singh KhalsaBilaaval, Fifth Mehl:
Manmohan SinghBilawal 5th Guru.
Manmohan Singh (Punjabi)ਬਿਲਾਵਲ ਪੰਜਵੀਂ ਪਾਤਿਸ਼ਾਹੀ।
SikhNet (Spanish)Bilawal, Mejl Guru Aryan, Quinto Canal Divino.

ਗੁਰੁ ਪੂਰਾ; ਵਡਭਾਗੀ ਪਾਈਐ ॥

gur pooraa; vaddabhaagee paaeeai |

Sant Singh KhalsaBy great good fortune, the Perfect Guru is found.
Manmohan SinghBy great good fortune the perfect Guru is attained to.
Manmohan Singh (Punjabi)ਪਰਮ ਚੰਗੇ ਨਸੀਬਾਂ ਦੁਆਰਾ ਗੁਰਦੇਵ ਜੀ ਪਰਾਪਤ ਹੁੰਦੇ ਹਨ।
Fareedkot Teekaਐਸਾ ਪੂਰਾ ਸਤਿਗੁਰ ਵੱਡੇ ਭਾਗੋਂ ਕਰ ਪਾਈਤਾ ਹੈ॥
Prof. Sahib Singhਹੇ ਭਾਈ! ਪੂਰੀ ਵੱਡੀ ਕਿਸਮਤ ਨਾਲ (ਹੀ) ਗੁਰੂ ਮਿਲਦਾ ਹੈ।

ਪਦ ਅਰਥ ਵਡਭਾਗੀ = ਵੱਡੀ ਕਿਸਮਤ ਨਾਲ।

SikhNet (Spanish)Por buena fortuna obtenemos al Guru Perfecto;

ਮਿਲਿ ਸਾਧੂ; ਹਰਿ ਨਾਮੁ ਧਿਆਈਐ ॥੧॥

mil saadhoo; har naam dhiaaeeai |1|

Sant Singh KhalsaMeeting with the Holy Saints, meditate on the Name of the Lord. ||1||
Manmohan SinghMeeting with the saints, contemplate thou the Lord's Name.
Manmohan Singh (Punjabi)ਸੰਤਾਂ ਨਾਲ ਮਿਲ ਕੇ ਤੂੰ ਪ੍ਰਭੂ ਦੇ ਨਾਮ ਦਾ ਆਰਾਧਨ ਕਰ।
Fareedkot Teekaਜਿਨ ਕੀ ਕਿਰਪਾ ਸੇ ਸੰਤ ਜਨਾ ਸਾਥ ਮਿਲ ਕਰ ਹੇ ਹਰੀ! ਤੇਰੇ ਨਾਮ ਕੋ ਨਿਤ ਧਿਆਈਤਾ ਹੈ॥੧॥
Prof. Sahib Singhਗੁਰੂ ਨੂੰ ਮਿਲ ਕੇ (ਹੀ) ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੧॥

ਪਦ ਅਰਥ ਮਿਲਿ = ਮਿਲ ਕੇ। ਸਾਧੂ = ਗੁਰੂ (ਨੂੰ) ॥੧॥

SikhNet (Spanish)encontrando a los Santos contemplamos el Nombre del Señor. (1)

ਪਾਰਬ੍ਰਹਮ ਪ੍ਰਭ; ਤੇਰੀ ਸਰਨਾ ॥

paarabraham prabh; teree saranaa |

Sant Singh KhalsaO Supreme Lord God, I seek Your Sanctuary.
Manmohan SinghMy Transcendent Lord's Master, I seek Thy refuge.
Manmohan Singh (Punjabi)ਮੇਰੇ ਸ਼ਰੋਮਣੀ ਸਾਹਿਬ ਮਾਲਕ! ਮੈਂ ਤੇਰੀ ਪਨਾਹ ਲੋੜਦਾ ਹਾਂ।
Fareedkot Teekaਹੇ ਪਾਰਬ੍ਰਹਮ ਪ੍ਰਭ! ਹਮ ਤੇਰੀ ਸਰਨ ਕਉ ਪ੍ਰਾਪਤਿ ਭਏ ਹੈਂ॥
Prof. Sahib Singhਹੇ ਪਾਰਬ੍ਰਹਮ ਪ੍ਰਭੂ! (ਮੈਂ) ਤੇਰੀ ਸਰਨ ਆਇਆ ਹਾਂ (ਮੈਨੂੰ ਗੁਰੂ ਮਿਲਾ)।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Oh Señor Trascendente, sólo busco Tu Refugio,

ਕਿਲਬਿਖ ਕਾਟੈ; ਭਜੁ ਗੁਰ ਕੇ ਚਰਨਾ ॥੧॥ ਰਹਾਉ ॥

kilabikh kaattai; bhaj gur ke charanaa |1| rahaau |

Sant Singh KhalsaMeditating on the Guru's Feet, sinful mistakes are erased. ||1||Pause||
Manmohan SinghDwelling upon the Guru's feet, my sins are effaced. Pause.
Manmohan Singh (Punjabi)ਗੁਰਾਂ ਦੇ ਚਰਨਾਂ ਦਾ ਧਿਆਨ ਧਾਰਨ ਦੁਆਰਾ ਮੇਰੇ ਪਾਪ ਕੱਟੇ ਗਏ ਹਨ। ਠਹਿਰਾਉ।
Fareedkot Teekaਗੁਰੋਂ ਕੇ ਚਰਣਾਰਬਿੰਦ (ਭਜੁ) ਸੇਵਨ ਕਰਨੇ ਸੇ ਪਾਪ ਕਾਟੇ ਗਏ ਹੈਂ॥੧॥ ਰਹਾਉ ॥
Prof. Sahib Singhਹੇ ਭਾਈ! ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਵਸਾ ਲੈ, ਗੁਰੂ ਸਾਰੇ ਪਾਪ ਕੱਟ ਦੇਂਦਾ ਹੈ ॥੧॥ ਰਹਾਉ ॥

ਪਦ ਅਰਥ ਕਿਲਬਿਖ = ਪਾਪ। ਭਜੁ = ਆਸਰਾ ਲੈ ॥੧॥ ਰਹਾਉ ॥

SikhNet (Spanish)pues Tú me liberas de mis errores cuando habito a los Pies del Guru. (1-Pausa)

ਅਵਰਿ ਕਰਮ; ਸਭਿ ਲੋਕਾਚਾਰ ॥

avar karam; sabh lokaachaar |

Sant Singh KhalsaAll other rituals are just worldly affairs;
Manmohan SinghAll other rituals are but worldly affairs,
Manmohan Singh (Punjabi)ਹੋਰ ਸਾਰੇ ਕਰਮਕਾਂਡ ਕੇਵਲ ਸੰਸਾਰੀ ਵਿਹਾਰ ਹਨ,
Fareedkot Teekaਤੇਰੇ ਨਾਮ ਬਿਨਾਂ ਔਰ ਜੇਤੇ ਕਰਮ ਕਰਨੇ ਹੈਂ, ਸੋ ਸੰਪੂਰਨ ਲੋਕਾਚਾਰ, ਭਾਵ ਲੋਕਾਂ ਕਾ ਦਿਖਲਾਵਾ ਹੈ॥
Prof. Sahib Singhਹੇ ਭਾਈ! (ਗੁਰੂ ਦੀ ਸਰਨ ਤੋਂ ਬਿਨਾ) ਹੋਰ ਸਾਰੇ ਕਰਮ ਨਿਰਾ ਵਿਖਾਵਾ ਹੀ ਹਨ।

ਪਦ ਅਰਥ ਅਵਰਿ = {ਲਫ਼ਜ਼ 'ਅਵਰ' ਤੋਂ ਬਹੁ-ਵਚਨ} ਹੋਰ (ਸਾਰੇ)। ਸਭਿ = ਸਾਰੇ। ਲੋਕਾਚਾਰ = ਲੋਕ ਆਚਾਰ, ਜਗਤ ਦਾ ਰਿਵਾਜ ਪੂਰਾ ਕਰਨ ਵਾਲੇ।

SikhNet (Spanish)Todas las demás acciones satisfacen sólo el código de la conducta mundana.

ਮਿਲਿ ਸਾਧੂ ਸੰਗਿ; ਹੋਇ ਉਧਾਰ ॥੨॥

mil saadhoo sang; hoe udhaar |2|

Sant Singh Khalsajoining the Saadh Sangat, the Company of the Holy, one is saved. ||2||
Manmohan Singhmeeting with the saints' congregation, man is saved.
Manmohan Singh (Punjabi)ਸਤਿ ਸੰਗਤ ਨਾਲ ਮਿਲ ਕੇ ਬੰਦਾ ਤਰ ਜਾਂਦਾ ਹੈ।
Fareedkot Teekaਤੇਰੇ ਸੰਤਾਂ ਕੇ ਸੰਗ ਮਿਲਨੇ ਕਰ ਹੀ ਇਸ ਸੰਸਾਰ ਤੇ ਉਧਾਰ ਹੋ ਜਾਤਾ ਹੈ॥੨॥
Prof. Sahib Singhਗੁਰੂ ਦੀ ਸੰਗਤਿ ਵਿਚ ਮਿਲ ਕੇ (ਹੀ) ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੁੰਦਾ ਹੈ ॥੨॥

ਪਦ ਅਰਥ ਸੰਗਿ = ਸੰਗਤਿ ਵਿਚ। ਉਧਾਰ = ਪਾਰ-ਉਤਾਰਾ ॥੨॥

SikhNet (Spanish)Es sólo cuando uno encuentra a los Santos que uno es salvado.(2)

ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥

sinmrit saasat bed beechaare |

Sant Singh KhalsaOne may contemplate the Simritees, Shaastras and Vedas,
Manmohan SinghThough man may reflect on the Simirtis, the Shashtras and the Vedas,
Manmohan Singh (Punjabi)ਭਾਵੇਂ ਇਨਸਾਨ ਸਿਮਰਤੀਆਂ ਸ਼ਾਸਤਰਾਂ ਅਤੇ ਵੇਦਾਂ ਨੂੰ ਘੋਖ ਲਵੇ,
Fareedkot Teekaਸਤਾਈ ਸਿੰਮ੍ਰਤੀਆਂ ਔ ਛੇ ਸਾਸਤਰ, ਚਾਰ ਬੇਦ, ਇਹ ਸਭ ਬੀਚਾਰ ਕਰ ਦੇਖ ਲੀਏ ਹੈਂ॥
Prof. Sahib Singhਹੇ ਭਾਈ! ਸਾਰੇ ਸ਼ਾਸਤ੍ਰ, ਸਿੰਮ੍ਰਿਤੀਆਂ ਅਤੇ ਵੇਦ ਵਿਚਾਰ ਕੇ ਵੇਖ ਲਏ ਹਨ।

ਪਦ ਅਰਥ ਸਿੰਮ੍ਰਿਤਿ = ਇਹਨਾਂ ਦੀ ਗਿਣਤੀ ੨੭ ਦੇ ਕਰੀਬ ਹੈ। ਵੇਦ ਆਦਿਕਾਂ ਦੇ ਵਾਕਾਂ ਨੂੰ ਚੇਤੇ ਕਰ ਕੇ ਹਿੰਦੂ-ਸਮਾਜ ਦੀ ਅਗਵਾਈ ਲਈ ਲਿਖੇ ਹੋਏ ਧਾਰਮਿਕ ਗ੍ਰੰਥ। ਸਾਸਤ = ਸ਼ਾਸਤ੍ਰ, ਹਿੰਦੂ-ਫ਼ਲਸਫ਼ੇ ਦੇ ਗ੍ਰੰਥ-ਸਾਂਖ, ਪਤੰਜਲ ਜਾਂ ਜੋਗ, ਨਿਆਇ, ਵੈਸ਼ੈਸ਼ਿਕ, ਮੀਮਾਂਸਾ, ਵੇਦਾਂਤ।

SikhNet (Spanish)He meditado en los Shastras, en los textos semíticos y en los Vedas,

ਜਪੀਐ ਨਾਮੁ; ਜਿਤੁ ਪਾਰਿ ਉਤਾਰੇ ॥੩॥

japeeai naam; jit paar utaare |3|

Sant Singh Khalsabut only by chanting the Naam, the Name of the Lord, is one saved and carried across. ||3||
Manmohan Singhbut he is emancipated only be recitation of the Name.
Manmohan Singh (Punjabi)ਪ੍ਰੰਤੂ ਕੇਵਲ ਨਾਮ ਦਾ ਸਿਮਰਨ ਹੀ ਹੈ, ਜੋ ਉਸ ਦਾ ਪਾਰ ਉਤਾਰਾ ਕਰਦਾ ਹੈ।
Fareedkot Teekaਇਹ ਭੀ ਐਸੇ ਹੀ ਕਹਤੇ ਹੈਂ: ਜਿਸ ਨਾਮ ਨੇ ਅਨੇਕ ਭਗਤ ਪਾਰ ਉਤਾਰੇ ਹੈਂ, ਤਿਸੀ ਨਾਮ ਕਾ ਜਪਨਾ ਕਰੀਐ॥੩॥
Prof. Sahib Singh(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ, ਇਸ ਹਰਿ-ਨਾਮ ਦੀ ਰਾਹੀਂ ਹੀ ਗੁਰੂ ਪਾਰ ਲੰਘਾਂਦਾ ਹੈ ॥੩॥

ਪਦ ਅਰਥ ਜਿਤੁ = ਜਿਸ ਦੀ ਰਾਹੀਂ ॥੩॥

SikhNet (Spanish)pero sólo viviendo en el Nombre del Señor logré la Emancipación. (3)

ਜਨ ਨਾਨਕ ਕਉ; ਪ੍ਰਭ ਕਿਰਪਾ ਕਰੀਐ ॥

jan naanak kau; prabh kirapaa kareeai |

Sant Singh KhalsaHave Mercy upon servant Nanak, O God,
Manmohan SinghO Lord, show mercy unto slave Nanak,
Manmohan Singh (Punjabi)ਹੇ ਸਾਹਿਬ! ਗੋਲੇ ਨਾਨਕ ਉਤੇ ਰਹਿਮਤ ਧਾਰ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਆਪ ਕਾ (ਜਨ) ਦਾਸ ਹੂੰ, ਸੋ ਹੇ ਮੇਰੇ ਪ੍ਰਭੋ! ਇਹੀ ਮੇਰੇ ਪਰ ਕਿਰਪਾ ਕਰੀਏ॥
Prof. Sahib Singhਹੇ ਪ੍ਰਭੂ! ਆਪਣੇ ਦਾਸ ਨਾਨਕ ਉਤੇ ਮੇਹਰ ਕਰ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Bendice también a Nanak con Tu Misericordia, oh Señor,

ਸਾਧੂ ਧੂਰਿ ਮਿਲੈ; ਨਿਸਤਰੀਐ ॥੪॥੬॥੧੧॥

saadhoo dhoor milai; nisatareeai |4|6|11|

Sant Singh Khalsaand bless him with the dust of the feet of the Holy, that he may be emancipated. ||4||6||11||
Manmohan Singhthat being blessed with the dust of the feet of the saints he may be emancipated.
Manmohan Singh (Punjabi)ਤਾਂ ਜੋ ਉਹ ਸੰਤਾਂ ਦੇ ਪੈਰਾਂ ਦੀ ਧੂੜ ਨੂੰ ਪਰਾਪਤ ਕਰ ਕੇ ਪਾਰ ਉਤਰ ਜਾਵੇ।
Fareedkot Teekaਤੇਰੇ ਸੰਤ ਜਨਾਂ ਕੀ ਚਰਨ ਧੂੜੀ ਪ੍ਰਾਪਤਿ ਹੋਵੈ, ਜਿਸ ਕੇ ਪਰਤਾਪ ਸੇ ਸੰਸਾਰ ਕੋ ਤਰ ਜਾਈਤਾ ਹੈ॥੪॥੬॥੧੧॥☬ਪੁਨਾ ਸੰਤੋਂ ਕੀ ਮਹਿਮਾ ਕੋ ਜਨਾਵਤੇ ਹੂਏ ਵਾਹਿਗੁਰੂ ਕੀ ਉਸਤਤੀ ਕਰਤੇ ਹੈਂ:
Prof. Sahib Singh(ਤੇਰੇ ਦਾਸ ਨੂੰ) ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਏ। (ਗੁਰੂ ਦੀ ਕਿਰਪਾ ਨਾਲ ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘੀਦਾ ਹੈ ॥੪॥੬॥੧੧॥

ਪਦ ਅਰਥ ਧੂਰਿ = ਚਰਨ-ਧੂੜ। ਨਿਸਤਰੀਐ = ਪਾਰ ਲੰਘ ਸਕੀਦਾ ਹੈ ॥੪॥੬॥੧੧॥

SikhNet (Spanish)para que sea bendecido con el Polvo de los Pies de los Santos y sea liberado.(4-6-11)
Answers quote the Granth verbatim with Ang citations. AI commentary is not Gurbani and not a religious ruling.