ਰਾਮਕਲੀ ਮਹਲਾ ੫ ॥
raamakalee mahalaa 5 |
Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.
ਨਾ ਤਨੁ ਤੇਰਾ; ਨਾ ਮਨੁ ਤੋਹਿ ॥
naa tan teraa; naa man tohi |
Sant Singh KhalsaNeither your body nor your mind belong to you.
Manmohan SinghNeither the body belongs to thee, nor belongs to thee the mind.
Manmohan Singh (Punjabi)ਨਾਂ ਦੇਹ ਤੇਰੀ ਹੈ, ਨਾਂ ਹੀ ਆਪਣਾ ਹੈ ਤੇਰਾ ਮਨ।
Fareedkot Teekaਹੇ ਮਨ! ਤੇਰਾ ਤੋ ਇਹੁ ਅਸਥੂਲ ਸਰੀਰ ਭੀ ਨਹੀਂ ਔ ਸੂਖਮ ਸਰੀਰ ਭੀ ਤੇਰਾ ਨਹੀਂ ਹੈ॥
Prof. Sahib Singh(ਹੇ ਭਾਈ!) ਨਾਹ ਉਹ ਸਰੀਰ ਤੇਰਾ ਹੈ, ਤੇ, ਨਾਹ ਹੀ (ਉਸ ਸਰੀਰ ਵਿਚ ਵੱਸਦਾ) ਮਨ ਤੇਰਾ ਹੈ,ਪਦ ਅਰਥ ਤਨੁ = ਸਰੀਰ। ਤੋਹਿ = ਤੇਰਾ।
SikhNet (Spanish)Ni el cuerpo te pertenece, ni tu mente está en tu comando,
ਮਾਇਆ ਮੋਹਿ ਬਿਆਪਿਆ ਧੋਹਿ ॥
maaeaa mohi biaapiaa dhohi |
Sant Singh KhalsaAttached to Maya, you are entangled in fraud.
Manmohan SinghBecause of mammon's love, thou art entangled in fraud.
Manmohan Singh (Punjabi)ਧਨ-ਦੌਲਤ ਦੀ ਮੁਹੱਬਤ ਕਾਰਨ ਤੂੰ ਧੋਖੇ ਅੰਦਰ ਫਾਥਾ ਹੋਇਆ ਹੈਂ।
Fareedkot Teekaਤੂੰ ਤੋ ਮਾਇਆ ਕੇ ਮੋਹਿ ਕਰ ਛਲ ਮੇਂ (ਬਿਆਪਿਆ) ਡੂਬਿਆ ਹੈਂ॥
Prof. Sahib Singh(ਜਿਸ ਸਰੀਰ ਦੀ ਖ਼ਾਤਰ) ਤੂੰ ਮਾਇਆ ਦੇ ਮੋਹ ਵਿਚ ਦੀ ਠੱਗੀ ਵਿਚ ਫਸਿਆ ਰਹਿੰਦਾ ਹੈਂ।ਪਦ ਅਰਥ ਮੋਹਿ = ਮੋਹ ਵਿਚ। ਬਿਆਪਿਆ = ਫਸਿਆ ਹੋਇਆ। ਧੋਹਿ = ਠੱਗੀ ਵਿਚ।
SikhNet (Spanish)pues estás siendo engañado por Maya y traicionado por el apego.
ਕੁਦਮ ਕਰੈ; ਗਾਡਰ ਜਿਉ ਛੇਲ ॥
kudam karai; gaaddar jiau chhel |
Sant Singh KhalsaYou play like a baby lamb.
Manmohan SinghThou frisk about like a lamb and a kid.
Manmohan Singh (Punjabi)ਤੂੰ ਲੇਲੇ ਅਤੇ ਮੇਮਣੇ ਦੀ ਤਰ੍ਹਾਂ ਖੇਡਦਾ ਕੁੱਦਦਾ ਹੈਂ।
Fareedkot Teekaਜੀਵ ਤੈਸੇ ਕੁਦਨਾ ਕਰਤਾ ਹੈ ਜੈਸੇ ਭੇਡੋ ਮੇਂ ਛਤ੍ਰਾ ਔ ਬਕਰੀਓਂ ਮੇਂ (ਛੇਲ) ਬਕਰਾ ਕਲੋਲ ਕਰਤਾ ਹੈ॥
Prof. Sahib Singh(ਵੇਖ!) ਜਿਵੇਂ ਭੇਡ ਦਾ ਬੱਚਾ ਭੇਡ ਨਾਲ ਕਲੋਲ ਕਰਦਾ ਹੈ (ਉਸ ਵਿਚਾਰੇ ਉਤੇ) ਅਚਨਚੇਤ (ਮੌਤ ਦਾ) ਜਾਲ ਆ ਪੈਂਦਾ ਹੈ,ਪਦ ਅਰਥ ਕੁਦਮ = ਕਲੋਲ। ਗਾਡਰ = ਭੇਡ। ਛੇਲ = ਛੇਲਾ, ਲੇਲਾ।
SikhNet (Spanish)Así como la borrega se regocija con el borrego,
ਅਚਿੰਤੁ ਜਾਲੁ ਕਾਲੁ; ਚਕ੍ਰੁ ਪੇਲ ॥੧॥
achint jaal kaal; chakru pel |1|
Sant Singh KhalsaBut suddenly, Death will catch you in its noose. ||1||
Manmohan SinghUnexpectedly, death shall cast her noose and hurl her quoit at thee.
Manmohan Singh (Punjabi)ਅਚਣਚੇਤ ਹੀ ਤੇਰੇ ਉਤੇ ਮੌਤ ਆਪਣੀ ਫਾਹੀ ਪਾ ਦੇਊਗੀ ਅਤੇ ਚੱਕਰ ਚਲਾ ਦੇਵੇਗੀ।
Fareedkot Teekaਕਾਲ ਜੋ ਚਕ੍ਰ ਵਤ ਸਰਬ ਓਰ ਤੇ ਭ੍ਰਮ ਰਹਿਆ ਹੈ, ਤਿਸ ਕਾ (ਪੇਲ) ਪ੍ਰੇਰਿਆ ਹੂਆ ਅਕਸ ਮਾਤ੍ਰ ਜਮ ਕਾ ਜਾਲ ਸਰਬ ਪਰ ਆਇ ਪੜਤਾ ਹੈ॥੧॥
Prof. Sahib Singh(ਉਸ ਉਤੇ) ਮੌਤ ਅਪਣਾ ਚੱਕਰ ਚਲਾ ਦੇਂਦੀ ਹੈ (ਇਹੀ ਹਾਲ ਹਰੇਕ ਜੀਵ ਦਾ ਹੁੰਦਾ ਹੈ) ॥੧॥ਪਦ ਅਰਥ ਅਚਿੰਤੁ = ਅਚਨਚੇਤ। ਕਾਲੁ = ਮੌਤ। ਪੇਲ = ਧੱਕ ਦੇਂਦਾ ਹੈ, ਚਲਾ ਦੇਂਦਾ ਹੈ ॥੧॥
SikhNet (Spanish)así nosotros lo hacemos con Maya, y de improviso, la red de la muerte nos atrapa. (1)
ਹਰਿ ਚਰਨ ਕਮਲ ਸਰਨਾਇ ਮਨਾ ॥
har charan kamal saranaae manaa |
Sant Singh KhalsaSeek the Sanctuary of the Lord's lotus feet, O my mind.
Manmohan SinghO my soul, seek thou the refuge of the Lord's lotus feet.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੈ।
Fareedkot Teekaਹੇ ਮਨ! ਹਰੀ ਕੇ ਚਰਨ ਕਮਲੋਂ ਕੀ ਸਰਨ ਪੜ॥
Prof. Sahib Singhਹੇ (ਮੇਰੇ) ਮਨ! ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਪਿਆ ਰਹੁ।ਪਦ ਅਰਥ ਚਰਨ ਕਮਲ = ਕੌਲ-ਫੁੱਲ ਵਰਗੇ ਸੋਹਣੇ ਚਰਨ। ਮਨਾ = ਹੇ ਮਨ!
SikhNet (Spanish)Oh mente, busca el Refugio de los Pies del Señor y contempla Su Nombre que nos da siempre compañía.
ਰਾਮ ਨਾਮੁ ਜਪਿ ਸੰਗਿ ਸਹਾਈ; ਗੁਰਮੁਖਿ ਪਾਵਹਿ ਸਾਚੁ ਧਨਾ ॥੧॥ ਰਹਾਉ ॥
raam naam jap sang sahaaee; guramukh paaveh saach dhanaa |1| rahaau |
Sant Singh KhalsaChant the Name of the Lord, which will be your help and support. As Gurmukh, you shall obtain the true wealth. ||1||Pause||
Manmohan SinghUtter thou the Name of the Lord, thy accompanier and succourer and by the Guru's grace thou shalt obtain the true wealth. Pause.
Manmohan Singh (Punjabi)ਤੂੰ ਆਪਣੇ ਸਾਥੀ ਅਤੇ ਸਹਾਇਕ ਸੁਆਮੀ ਦੇ ਨਾਮ ਦਾ ਉਚਾਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਸੰਚੀ ਦੌਲਤ ਨੂੰ ਪ੍ਰਾਪਤ ਕਰ ਲਵੇਂਗੀ। ਠਹਿਰਾਓ।
Fareedkot Teekaਪੁਨ: ਜੋ ਰਾਮ ਤੇਰੇ ਸੰਗ ਸਹਾਈ ਹੋ ਰਹਾ ਹੈ, ਜੇ ਤੂੰ ਗੁਰੋਂ ਦੁਆਰੇ ਇਸ ਕੇ ਨਾਮ ਕੋ ਜਪੇਂ ਤੋ ਸਚਾ ਧਨੁ ਪਾਵੇਂ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ, ਇਹੀ ਤੇਰੇ ਨਾਲ ਅਸਲ ਮਦਦਗਾਰ ਹੈ। ਪਰ ਇਹ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਤੂੰ ਗੁਰੂ ਦੀ ਸਰਨ ਪੈ ਕੇ ਲੱਭ ਸਕੇਂਗਾ ॥੧॥ ਰਹਾਉ ॥ਪਦ ਅਰਥ ਜਪਿ = ਜਪਿਆ ਕਰ। ਸੰਗਿ = (ਤੇਰੇ) ਨਾਲ। ਸਹਾਈ = ਮਦਦਗਾਰ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ। ਪਾਵਹਿ = ਤੂੰ ਲਏਂਗਾ। ਸਾਚੁ = ਸਦਾ-ਥਿਰ ਰਹਿਣ ਵਾਲਾ ॥੧॥ ਰਹਾਉ ॥
SikhNet (Spanish)Así serás bendecida con la Riqueza del Señor por la Gracia del Guru. (1-Pausa)
ਊਨੇ ਕਾਜ; ਨ ਹੋਵਤ ਪੂਰੇ ॥
aoone kaaj; na hovat poore |
Sant Singh KhalsaYour unfinished worldly affairs will never be resolved.
Manmohan SinghThe unfinished worldly affairs are fulfilled not ever.
Manmohan Singh (Punjabi)ਅਧੂਰੇ ਸੰਸਾਰੀ-ਧੰਦੇ ਕਦਾਚਿੱਤ ਸੰਪੂਰਨ ਨਹੀਂ ਹੁੰਦੇ।
Fareedkot Teekaਘਟਤੇ ਹੀ ਰਹਿਤੇ ਹੈਂ ਕਾਰਜ ਕਿਸੀ ਕੇ ਭੀ ਪੂਰੇ ਨਹੀਂ ਹੋਤੇ ਹੈਂ॥
Prof. Sahib Singhਜੀਵ ਦੇ ਇਹ ਕਦੇ ਨਾਹ ਮੁੱਕ ਸਕਣ ਵਾਲੇ ਕੰਮ ਕਦੇ ਸਿਰੇ ਨਹੀਂ ਚੜ੍ਹਦੇ;ਪਦ ਅਰਥ ਊਨੇ = ਅਧੂਰੇ, ਕਦੇ ਸਿਰੇ ਨਾਹ ਚੜ੍ਹਨ ਵਾਲੇ।
SikhNet (Spanish)Uno nunca está satisfecho con su actividad;
ਕਾਮਿ ਕ੍ਰੋਧਿ ਮਦਿ; ਸਦ ਹੀ ਝੂਰੇ ॥
kaam krodh mad; sad hee jhoore |
Sant Singh KhalsaYou shall always regret your sexual desire, anger and pride.
Manmohan SinghOn account of lust, wrath and pride, thou shalt ever regret.
Manmohan Singh (Punjabi)ਵਿਸ਼ੇ ਭੋਗ, ਗੁੱਸੇ ਅਤੇ ਗਰੂਰ ਦੇ ਸਬੱਬ ਤੂੰ ਸਦੀਵ ਹੀ ਪਸਚਾਤਾਪ ਕਰੇਗਾਂ।
Fareedkot Teekaਕਾਮ, ਕ੍ਰੋਧ, ਅਹੰਕਾਰ ਇਨ ਕਰ ਕੇ ਸਦਾ ਹੀ ਇਹ ਜੀਵ ਝੂਰਤਾ ਰਹਿਤਾ ਹੈ॥
Prof. Sahib Singhਕਾਮ-ਵਾਸਨਾ ਵਿਚ, ਕ੍ਰੋਧ ਵਿਚ, ਮਾਇਆ ਦੇ ਨਸ਼ੇ ਵਿਚ ਜੀਵ ਸਦਾ ਹੀ ਗਿਲੇ-ਗੁਜ਼ਾਰੀਆਂ ਕਰਦਾ ਰਹਿੰਦਾ ਹੈ।ਪਦ ਅਰਥ ਕਾਮਿ = ਕਾਮ ਵਿਚ। ਮਦਿ = ਨਸ਼ੇ ਵਿਚ। ਸਦ ਹੀ = ਸਦਾ ਹੀ।
SikhNet (Spanish)siempre se preocupa, y así se intoxica con la lujuria y el enojo.
ਕਰੈ ਬਿਕਾਰ; ਜੀਅਰੇ ਕੈ ਤਾਈ ॥
karai bikaar; jeeare kai taaee |
Sant Singh KhalsaYou act in corruption in order to survive,
Manmohan SinghThou committest sins in order that thou mayest live,
Manmohan Singh (Punjabi)ਤੂੰ ਜੀਉਂਦੇ ਰਹਿਣ ਦੀ ਖਾਤਰ ਪਾਪ ਕਮਾਉਂਦਾ ਹੈਂ,
Fareedkot Teekaਇਹ ਜੀਵ ਜੋ ਪਾਪ ਕਰਤਾ ਹੈ, ਸੋ ਅਪਨੇ ਇਸ ਕੇ ਜੀ ਤਾਈਂ ਪ੍ਰਲੋਕ ਮੇਂ ਦੁਖ ਰੂਪ ਹੋ ਜਾਨੇ ਹੈਂ; ਵਾ ਜੀਵਨੇ ਕੇ ਤਾਈਂ ਬਿਕਾਰ ਕਰਤਾ ਹੈ॥
Prof. Sahib Singhਆਪਣੀ ਇਸ ਜਿੰਦ (ਨੂੰ ਸੁਖ ਦੇਣ) ਦੀ ਖ਼ਾਤਰ ਜੀਵ ਵਿਕਾਰ ਕਰਦਾ ਰਹਿੰਦਾ ਹੈ,ਪਦ ਅਰਥ ਕਰੈ = ਕਰਦਾ ਹੈ। ਜੀਅਰਾ = ਜਿੰਦ। ਕੈ ਤਾਈ = ਦੀ ਖ਼ਾਤਰ, ਦੇ ਵਾਸਤੇ।
SikhNet (Spanish)Uno vive en el error engañado con la idea de una larga vida,
ਗਾਫਲ ਸੰਗਿ. ਨ ਤਸੂਆ ਜਾਈ ॥੨॥
gaafal sang. na tasooaa jaaee |2|
Sant Singh Khalsabut not even an iota will go along with you, you ignorant fool! ||2||
Manmohan Singhbut not even an iota shall go with thee, O thoughtless man.
Manmohan Singh (Punjabi)ਪਰ ਤੇਰੇ ਨਾਲ ਇਕ ਕਿਣਕਾ ਮਾਤਰ ਭੀ ਨਹੀਂ ਜਾਣਾ, ਹੇ ਬੇਸਮਝ ਬੰਦੇ!
Fareedkot Teekaਏਹ ਜੋ ਜੀਵ ਭੂਲਾ ਹੂਆ ਹੈ ਇਸ ਕੇ ਸਾਥ ਤੋ (ਤਸੂਆ) ਦੋ ਫੁਲ ਜਿਸ ਕੋ ਐਂਚੀ ਕਹਿਤੇ ਹੈਂ, ਇਤਨਾ ਭੀ ਕੁਛ ਜਾਨਾ ਨਹੀਂ ਹੈ॥੨॥
Prof. Sahib Singhਪਰ (ਰੱਬ ਦੀ ਯਾਦ ਵਲੋਂ) ਅਵੇਸਲੇ ਹੋ ਚੁਕੇ ਜੀਵ ਦੇ ਨਾਲ (ਦੁਨੀਆ ਦੇ ਪਦਾਰਥਾਂ ਵਿਚੋਂ) ਰਤਾ ਭੀ ਨਹੀਂ ਜਾਂਦਾ ॥੨॥ਪਦ ਅਰਥ ਗਾਫਲ ਸੰਗਿ = ਗ਼ਾਫ਼ਲ ਦੇ ਨਾਲ। ਤਸੂਆ = ਰਤਾ ਭੀ ॥੨॥
SikhNet (Spanish)pero nada se va contigo, oh ignorante.(2)
ਧਰਤ ਧੋਹ; ਅਨਿਕ ਛਲ ਜਾਨੈ ॥
dharat dhoh; anik chhal jaanai |
Sant Singh KhalsaYou practice deception, and you know many tricks;
Manmohan SinghThou practice deceit, know many tricks,
Manmohan Singh (Punjabi)ਤੂੰ ਧ੍ਰੋਹ ਕਮਾਉਂਦਾ ਹੈਂ, ਅਨੇਕਾਂ ਵਲ ਛਲ ਜਾਣਦਾ ਹੈਂ,
Fareedkot Teeka(ਧੋਹ) ਦਗੇਬਾਜ਼ੀਆਂ ਕੋ ਧਾਰਨ ਕਰਤਾ ਹੈ, ਪੁਨਃ ਅਨੇਕ ਛਲੋਂ ਕਾ ਕਰਨਾ ਜਾਨਤਾ ਹੈ॥
Prof. Sahib Singhਮੂਰਖ ਜੀਵ ਅਨੇਕਾਂ ਠੱਗੀਆਂ ਕਰਦਾ ਹੈ, ਅਨੇਕਾਂ ਫ਼ਰੇਬ ਕਰਨੇ ਜਾਣਦਾ ਹੈ।ਪਦ ਅਰਥ ਧਰਤ ਧੋਹ = ਠੱਗੀ ਕਰਦਾ ਹੈ। ਛਲ = ਫ਼ਰੇਬ।
SikhNet (Spanish)Uno conoce el engaño y traiciona,
ਕਉਡੀ ਕਉਡੀ ਕਉ; ਖਾਕੁ ਸਿਰਿ ਛਾਨੈ ॥
kauddee kauddee kau; khaak sir chhaanai |
Sant Singh Khalsafor the sake of mere shells, you throw dust upon your head.
Manmohan Singhand for the sake of mere shells, throwest dust on thy head,
Manmohan Singh (Punjabi)ਅਤੇ ਨਿਰੀਆਂ ਕੌਡੀਆਂ ਦੀ ਖਾਤਰ ਤੂੰ ਆਪਣੇ ਸਿਰ ਉਤੇ ਖੇਹ ਪਾਉਂਦਾ ਹੈਂ।
Fareedkot Teekaਕਉਡੀ ਕਉਡੀ ਕੇ ਵਾਸਤੇ ਸਿਰ ਪਰ ਖਾਕ ਛਾਨਤਾ ਫਿਰਤਾ ਹੈ॥
Prof. Sahib Singhਕੌਡੀ ਕੌਡੀ ਕਮਾਣ ਦੀ ਖ਼ਾਤਰ ਆਪਣੇ ਸਿਰ ਉਤੇ (ਦਗ਼ੇ-ਫ਼ਰੇਬ ਦੇ ਕਾਰਨ ਬਦਨਾਮੀ ਦੀ) ਸੁਆਹ ਪਾਂਦਾ ਫਿਰਦਾ ਹੈ।ਪਦ ਅਰਥ ਸਿਰਿ = ਸਿਰ ਉਤੇ।
SikhNet (Spanish)echando sus valores por la borda,
ਜਿਨਿ ਦੀਆ; ਤਿਸੈ. ਨ ਚੇਤੈ ਮੂਲਿ ॥
jin deea; tisai. na chetai mool |
Sant Singh KhalsaYou never even think of the One who gave you life.
Manmohan SinghThou rememberest Him not ever, who has blessed thee with everything.
Manmohan Singh (Punjabi)ਤੂੰ ਉਸ ਨੂੰ ਕਦੇ ਭੀ ਨਹੀਂ ਸਿਮਰਦਾ ਜਿਸ ਨੇ ਤੈਨੂੰ ਸਾਰਾ ਕੁਝ ਬਖਸ਼ਿਆ ਹੈ।
Fareedkot Teekaਜਿਸ ਨੇ ਖਾਨ ਪਹਿਰਨਾਦਿ ਸੁਖ ਦੀਆ ਹੈ ਤਿਸ ਕੋ ਤੋ ਕਦਾਚਿਤ ਯਾਦ ਨਹੀਂ ਕਰਤਾ॥
Prof. Sahib Singhਜਿਸ (ਪ੍ਰਭੂ) ਨੇ (ਇਸ ਨੂੰ ਇਹ ਸਭ ਕੁਝ) ਦਿੱਤਾ ਹੈ ਉਸ ਨੂੰ ਇਹ ਬਿਲਕੁਲ ਯਾਦ ਨਹੀਂ ਕਰਦਾ।ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਨ ਮੂਲਿ = ਬਿਲਕੁਲ ਨਹੀਂ।
SikhNet (Spanish)cambiándolos por migajas, no alaba a Aquél que lo bendice
ਮਿਥਿਆ ਲੋਭੁ; ਨ ਉਤਰੈ ਸੂਲੁ ॥੩॥
mithiaa lobh; na utarai sool |3|
Sant Singh KhalsaThe pain of false greed never leaves you. ||3||
Manmohan SinghThe pain of false avarice leaves thee not.
Manmohan Singh (Punjabi)ਕੂੜੇ ਲਾਲਚ ਦੀ ਪੀੜ ਤੇਰਾ ਖਹਿੜਾ ਨਹੀਂ ਛੱਡਦੀ।
Fareedkot Teekaਔ ਝੂਠੇ ਪਦਾਰਥੋਂ ਕੇ ਲੋਭ ਕੀ ਪੀੜਾ ਤੋ ਮਨ ਤੇ ਉਤਰਤੀ ਹੀ ਨਹੀਂ, ਭਾਵ ਸੇ ਸਦਾ ਦੁਖੀ ਰਹਿਤਾ ਹੈ॥੩॥
Prof. Sahib Singh(ਇਸ ਦੇ ਅੰਦਰ) ਨਾਸਵੰਤ ਪਦਾਰਥਾਂ ਦਾ ਲੋਭ ਟਿਕਿਆ ਰਹਿੰਦਾ ਹੈ (ਇਹਨਾਂ ਦੀ) ਚੋਭ (ਇਸ ਦੇ ਅੰਦਰੋਂ) ਕਦੇ ਨਹੀਂ ਦੂਰ ਹੁੰਦੀ ॥੩॥ਪਦ ਅਰਥ ਮਿਥਿਆ ਲੋਭੁ = ਨਾਸਵੰਤ ਪਦਾਰਥਾਂ ਦਾ ਲੋਭ। ਸੂਲੁ = ਚੋਭ ॥੩॥
SikhNet (Spanish)y vive atrapado en el dolor de la falsedad y la avaricia. (3)
ਪਾਰਬ੍ਰਹਮ; ਜਬ ਭਏ ਦਇਆਲ ॥
paarabraham; jab bhe deaal |
Sant Singh KhalsaWhen the Supreme Lord God becomes merciful,
Manmohan SinghWhen the supreme Lord is merciful,
Manmohan Singh (Punjabi)ਜਦ ਸ਼੍ਰੋਮਣੀ ਸਾਹਿਬ ਮਿਹਰਬਾਨ ਹੋ ਜਾਂਦਾ ਹੈ,
Fareedkot Teekaਜਬ ਪਰਮੇਸ੍ਵਰ ਦਿਆਲ ਹੂਏ ਹੈਂ॥
Prof. Sahib Singhਪਰਮਾਤਮਾ ਜਦੋਂ ਕਿਸੇ ਜੀਵ ਉਤੇ ਦਇਆਵਾਨ ਹੁੰਦਾ ਹੈ,
SikhNet (Spanish)Cuando el Señor es Compasivo contigo,
ਇਹੁ ਮਨੁ ਹੋਆ; ਸਾਧ ਰਵਾਲ ॥
eihu man hoaa; saadh ravaal |
Sant Singh Khalsathis mind becomes the dust of the feet of the Holy.
Manmohan Singhthis soul then becomes the dust of the saints feet.
Manmohan Singh (Punjabi)ਤਾਂ ਇਹ ਆਤਮਾਂ ਸੰਤਾਂ ਦੇ ਪੈਰਾਂ ਦੀ ਧੂੜ ਥੀ ਵੰਞਦੀ ਹੈ।
Fareedkot Teekaਤਬ ਇਹ ਮਨੁ ਸੰਤੋਂ ਕੀ ਧੂੜ ਹੂਆ ਹੈ॥
Prof. Sahib Singhਉਸ ਜੀਵ ਦਾ ਇਹ ਮਨ ਗੁਰੂ ਦੇ ਚਰਨਾਂ ਦੀ ਧੂੜ ਬਣਦਾ ਹੈ।ਪਦ ਅਰਥ ਸਾਧ ਰਵਾਲ = ਗੁਰੂ ਦੀ ਚਰਨ-ਧੂੜ।
SikhNet (Spanish)entonces te conviertes en el Polvo de los Pies de los Santos
ਹਸਤ ਕਮਲ; ਲੜਿ ਲੀਨੋ ਲਾਇ ॥
hasat kamal; larr leeno laae |
Sant Singh KhalsaWith His lotus hands, He has attached us to the hem of His robe.
Manmohan SinghWith His lotus saints' the Lord has attached me to His skirt.
Manmohan Singh (Punjabi)ਆਪਣੇ ਕੰਵਲ ਹੱਥਾਂ ਨਾਲ ਪ੍ਰਭੂ ਨੇ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ।
Fareedkot Teekaਤਿਸ ਕੇ ਸਿਰ ਪਰ ਪਰਮੇਸ੍ਵਰ ਨੇ ਹਾਥ ਕਵਲ ਰਾਖਕੇ ਅਪਨੇ (ਲੜ) ਆਸਰੇ ਲਾਇ ਲਿਆ ਹੈ॥
Prof. Sahib Singhਗੁਰੂ ਉਸ ਨੂੰ ਆਪਣੇ ਸੋਹਣੇ ਹੱਥਾਂ ਨਾਲ ਆਪਣੇ ਪੱਲੇ ਲਾ ਲੈਂਦਾ ਹੈ,ਪਦ ਅਰਥ ਹਸਤ = ਹੱਥ। ਲੜਿ = ਪੱਲੇ ਨਾਲ।
SikhNet (Spanish)y el Señor te lleva de la mano y así,
ਨਾਨਕ; ਸਾਚੈ ਸਾਚਿ ਸਮਾਇ ॥੪॥੪੧॥੫੨॥
naanak; saachai saach samaae |4|41|52|
Sant Singh KhalsaNanak merges in the Truest of the True. ||4||41||52||
Manmohan SinghNanak is absorbed in the Trust of the True.
Manmohan Singh (Punjabi)ਨਾਨਕ ਸਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸ਼ ਸਾਚਾ ਰੂਪ ਹੋਇਕੈ ਸਾਚੇ ਪਰਮੇਸ੍ਵਰ ਕੇ ਬੀਚ ਸਮਾਇ ਰਹਿਆ ਹੈ॥੪॥੪੧॥੫੨॥
Prof. Sahib Singhਤੇ, ਹੇ ਨਾਨਕ! (ਉਹ ਭਾਗਾਂ ਵਾਲਾ) ਸਦਾ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ ॥੪॥੪੧॥੫੨॥ਪਦ ਅਰਥ ਸਾਚੈ = ਸਦਾ-ਥਿਰ ਪ੍ਰਭੂ ਵਿਚ ਹੀ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਮਾਇ = ਲੀਨ ਰਹਿੰਦਾ ਹੈ ॥੪॥੪੧॥੫੨॥
SikhNet (Spanish)dice Nanak, te inmerges en la Verdad del Señor.(4-41-52)