ੴ

ਸਿੱਖਬਾਣੀ · SikhBani

Ang 899

Sri Guru Granth Sahib · Raag Raamkalee · 3 shabads, 56 lines
Translations
Shabad Guru Arjan Dev Ji Raag Raamkalee continued from Ang 898

ਪੰਚ ਸਿੰਘ; ਰਾਖੇ ਪ੍ਰਭਿ ਮਾਰਿ ॥

panch singh; raakhe prabh maar |

Sant Singh KhalsaGod killed the five tigers.
Manmohan SinghThe five tigers of evil desires, the Lord has slain.
Manmohan Singh (Punjabi)ਮੰਦੀਆਂ ਖਾਹਿਸ਼ਾਂ ਦੇ ਪੰਜਾਂ ਸ਼ੇਰਾਂ ਨੂੰ ਸੁਆਮੀ ਨੇ ਮਾਰ ਸੁਟਿਆ ਹੈ।
Fareedkot Teekaਪੰਚ ਕਾਮਾਦਿ ਜੋ ਬਿਕਾਰ ਹਮ ਕੋ ਭੈ ਦੇਨੇ ਲੀਏ ਸ਼ੋਰ ਥੇ, ਸੋਈ ਪ੍ਰਭੂ ਨੇ ਮਾਰ ਰਾਖੇ ਹੈਂ॥
Prof. Sahib Singh(ਹੇ ਭਾਈ! ਜਿਉਂ ਜਿਉਂ ਮੈਂ ਪ੍ਰਭੂ ਨੂੰ ਸਿਮਰਿਆ ਹੈ) ਪ੍ਰਭੂ ਨੇ (ਮੇਰੇ ਅੰਦਰੋਂ) ਪੰਜ ਕਾਮਾਦਿਕ ਸ਼ੇਰ ਮਾਰ ਮੁਕਾਏ ਹਨ,

ਪਦ ਅਰਥ ਪੰਚ ਸਿੰਘ = ਪੰਜ (ਕਾਮਾਦਿਕ) ਸ਼ੇਰ। ਪ੍ਰਭਿ = ਪ੍ਰਭੂ ਨੇ। ਮਾਰਿ ਰਾਖੇ = ਮਾਰ ਮੁਕਾਏ।

SikhNet (Spanish)Dios dio muerte a los cinco tigres de las pasiones;

ਦਸ ਬਿਘਿਆੜੀ; ਲਈ ਨਿਵਾਰਿ ॥

das bighiaarree; lee nivaar |

Sant Singh KhalsaHe has driven out the ten wolves.
Manmohan SinghThe ten she-wolves of senses, He has driven away.
Manmohan Singh (Punjabi)ਇੰਦਰੀਆਂ ਦੀਆਂ ਦਸਾਂ ਹੀ ਬਘਿਆੜੀਆਂ ਨੂੰ ਉਸ ਨੇ ਦੂਰ ਕਰ ਦਿੱਤਾ ਹੈ।
Fareedkot Teekaਦਸ ਇੰਦ੍ਰੀਆਂ ਜੋ ਬਘਿਆੜੀ ਵਤ ਕਾਟਨੇ ਹਾਰੀਆਂ ਥੀ, ਵਹੁ ਭੀ ਨਿਵਾਰ ਲਈਆਂ ਹੈਂ॥
Prof. Sahib Singhਦਸ ਇੰਦ੍ਰੀਆਂ ਦਾ ਦਬਾਉ ਭੀ ਮੇਰੇ ਉਤੋਂ ਦੂਰ ਕਰ ਦਿੱਤਾ ਹੈ।

ਪਦ ਅਰਥ ਬਿਘਿਆੜੀ = ਇੰਦ੍ਰੀਆਂ। ਨਿਵਾਰਿ ਲਈ = ਦੂਰ ਕਰ ਦਿੱਤੀ।

SikhNet (Spanish)también domina a las diez lobas

ਤੀਨਿ ਆਵਰਤ ਕੀ; ਚੂਕੀ ਘੇਰ ॥

teen aavarat kee; chookee gher |

Sant Singh KhalsaThe three whirl-pools have stopped spinning.
Manmohan SinghThe turning round of the three whirl-pools of modes has ended,
Manmohan Singh (Punjabi)ਤਿੰਨਾਂ ਗੁਣਾਂ ਦੀਆਂ ਘੁੰਮਣ ਘੇਰੀਆਂ ਦਾ ਚੱਕਰ ਕੱਟਣਾਂ ਮੁੱਕ ਗਿਆ ਹੈ।
Fareedkot Teekaਜੋ ਤੀਨ ਗੁਨੋਂ ਰੂਪ (ਆਵਰਤ) ਭੌਰੀਆਂ ਥੀ ਤਿਨ ਕੀ (ਘੇਰ) ਜੋ ਰੋਕ ਥੀ ਸੋ ਭੀ ਰਿਦੇ ਸੇ ਉਠ ਗਈ ਹੈ॥
Prof. Sahib Singhਮਾਇਆ ਦੇ ਤਿੰਨ ਗੁਣਾਂ ਦੀ ਘੁੰਮਣ-ਘੇਰੀ ਦਾ ਚੱਕਰ (ਭੀ) ਮੁੱਕ ਗਿਆ ਹੈ।

ਪਦ ਅਰਥ ਤੀਨਿ = ਮਾਇਆ ਦੇ ਤਿੰਨ ਗੁਣ। ਆਵਰਤ = ਘੁੰਮਣ-ਘੇਰੀ। ਚੂਕੀ = ਮੁੱਕ ਗਈ। ਘੇਰ = ਭਵਾਂਟੀ।

SikhNet (Spanish)de las facultades sensoriales y el tornado de las tres Gunas calmó su furia.

ਸਾਧਸੰਗਿ; ਚੂਕੇ ਭੈ ਫੇਰ ॥੧॥

saadhasang; chooke bhai fer |1|

Sant Singh KhalsaIn the Saadh Sangat, the Company of the Holy, the fear of reincarnation is gone. ||1||
Manmohan SinghThough the saints society, ended is the fear of the circuit of transmigration.
Manmohan Singh (Punjabi)ਸਤਿਸੰਗਤ ਦੇ ਰਾਹੀਂ ਆਵਾਗਉਣ ਦੇ ਚੱਕਰ ਦਾ ਡਰ ਖਤਮ ਹੋ ਗਿਆ ਹੈ।
Fareedkot Teekaਸਾਧੂਆਂ ਕੇ ਸੰਗ ਕਰ ਕੇ ਭੈਦਾਇਕ ਚੌਰਾਸੀ ਕੇ ਫੇਰੇ ਭੀ (ਚੂਕੇ) ਦੂਰ ਹੂਏ ਹੈਂ॥੧॥
Prof. Sahib Singhਗੁਰੂ ਦੀ ਸੰਗਤਿ ਵਿਚ (ਰਹਿਣ ਕਰਕੇ) ਜਨਮ ਮਰਨ ਗੇੜ ਦੇ ਸਾਰੇ ਡਰ ਭੀ ਖ਼ਤਮ ਹੋ ਗਏ ਹਨ ॥੧॥

ਪਦ ਅਰਥ ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਭੈ = {ਲਫ਼ਜ਼ 'ਭਉ' ਤੋਂ ਬਹੁ-ਵਚਨ} ਸਾਰੇ ਡਰ। ਫੇਰ = (ਜਨਮ ਮਰਨ ਦੇ) ਗੇੜ ॥੧॥

SikhNet (Spanish)En la Saad Sangat, la Compañía de los Santos, el miedo a la reencarnación desapareció.(1)

ਸਿਮਰਿ ਸਿਮਰਿ; ਜੀਵਾ ਗੋਵਿੰਦ ॥

simar simar; jeevaa govind |

Sant Singh KhalsaMeditating, meditating in remembrance on the Lord of the Universe, I live.
Manmohan SinghI live by contemplating and remembering my Lord.
Manmohan Singh (Punjabi)ਮੈਂ ਆਪਣੇ ਸੁਆਮੀ ਦਾ ਆਰਾਧਨ ਤੇ ਚਿੰਤਨ ਕਰ ਕੇ ਜੀਉਂਦਾ ਹਾਂ।
Fareedkot Teekaਹਮ ਤੋ ਗੋਬਿੰਦ ਕੋ ਸਿਮਰ ਸਿਮਰ ਕੇ ਜੀਵਤੇ ਹੈਂ॥
Prof. Sahib Singhਹੇ ਭਾਈ! ਮੈਂ ਪਰਮਾਤਮਾ (ਦਾ ਨਾਮ) ਮੁੜ ਮੁੜ ਸਿਮਰ ਕੇ ਆਤਮਕ ਜੀਵਨ ਹਾਸਲ ਕਰਦਾ ਹਾਂ।

ਪਦ ਅਰਥ ਜੀਵਾ = ਜੀਵਾਂ, ਮੈਂ ਜੀਊਂਦਾ ਹਾਂ, ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ।

SikhNet (Spanish)Vivo contemplando a Dios; en Su Misericordia el Señor protege a Sus Sirvientes, (1-Pausa)

ਕਰਿ ਕਿਰਪਾ ਰਾਖਿਓ ਦਾਸੁ ਅਪਨਾ; ਸਦਾ ਸਦਾ ਸਾਚਾ ਬਖਸਿੰਦ ॥੧॥ ਰਹਾਉ ॥

kar kirapaa raakhio daas apanaa; sadaa sadaa saachaa bakhasind |1| rahaau |

Sant Singh KhalsaIn His Mercy, He protects His slave; the True Lord is forever and ever the forgiver. ||1||Pause||
Manmohan SinghIn His mercy, the Lord has protected His slave, The True Master is ever, ever the Forgiver. Pause.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਸਾਹਿਬ ਨੇ ਆਪਣੇ ਗੋਲੇ ਦੀ ਰੱਖਿਆ ਕੀਤੀ ਹੈ। ਸੱਚਾ ਮਾਲਕ, ਹਮੇਸ਼ਾਂ, ਹਮੇਸ਼ਾਂ ਹੀ ਬਖਸ਼ਣਹਾਰ ਹੈ। ਠਹਿਰਾਓ।
Fareedkot Teekaਕ੍ਰਿਪਾ ਕਰ ਕੇ ਭਗਵੰਤ ਨੇ ਅਪਨਾ ਦਾਸੁ ਜਨਮ ਮਰਨ ਤੇ ਰਾਖ ਲੀਆ ਹੈ, ਸੋ ਸਚਾ ਸਦਾ ਸਦਾ ਬਖਸੰਦ ਹੈ॥੧॥ ਰਹਾਉ ॥
Prof. Sahib Singhਮੈਨੂੰ ਦਾਸ ਨੂੰ ਪਰਮਾਤਮਾ ਨੇ ਕਿਰਪਾ ਕਰ ਕੇ (ਆਪ ਹੀ ਕਾਮਾਦਿਕ ਵਿਕਾਰੋਂ ਤੋਂ) ਬਚਾ ਰੱਖਿਆ ਹੈ। ਸਦਾ ਕਾਇਮ ਰਹਿਣ ਵਾਲਾ ਮਾਲਕ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ ॥੧॥ ਰਹਾਉ ॥

ਪਦ ਅਰਥ ਕਰਿ = ਕਰ ਕੇ। ਸਾਚਾ = ਸਦਾ ਕਾਇਮ ਰਹਿਣ ਵਾਲਾ। ਬਖਸਿੰਦ = ਬਖ਼ਸ਼ਸ਼ ਕਰਨ ਵਾਲਾ, ਬਖ਼ਸ਼ਿੰਦ ॥੧॥ ਰਹਾਉ ॥

SikhNet (Spanish)pues Él es siempre el Verdadero Perdonador.

ਦਾਝਿ ਗਏ ਤ੍ਰਿਣ ਪਾਪ ਸੁਮੇਰ ॥

daajh ge trin paap sumer |

Sant Singh KhalsaThe mountain of sin is burnt down, like straw,
Manmohan SinghThe mountain of sins is burnt off like straw,
Manmohan Singh (Punjabi)ਗੁਨਾਹਾਂ ਦਾ ਪਹਾੜ ਫੂਸ ਦੀ ਤਰ੍ਹਾਂ ਸੜ ਮੱਚ ਗਿਆ ਹੈ,
Fareedkot Teekaਜੋ ਸੁਮੇਰ ਸਮ ਬਡੇ ਪਾਪ ਥੇ, ਸੋ ਘਾਸ ਕੇ ਸਮ ਦਗਧ ਹੋ ਗਏ ਹੈਂ॥☬ਪ੍ਰਸ਼ਨ: ਕਬ?
Prof. Sahib Singhਹੇ ਭਾਈ! ਉਸ ਦੇ ਸੁਮੇਰ ਪਰਬਤ ਜੇਡੇ ਹੋ ਚੁਕੇ ਪਾਪ ਘਾਹ ਦੇ ਤੀਲਿਆਂ ਵਾਂਗ ਸੜ ਜਾਂਦੇ ਹਨ,

ਪਦ ਅਰਥ ਦਾਝਿ ਗਏ = ਸੜ ਗਏ। ਤ੍ਰਿਣ = ਘਾਹ ਦੇ ਤੀਲੇ। ਪਾਪ ਸੁਮੇਰ = ਸੁਮੇਰ ਪਰਬਤ ਜੇਡੇ ਵੱਡੇ ਪਾਪ।

SikhNet (Spanish)La montaña de errores se consumió como paja cuando

ਜਪਿ ਜਪਿ ਨਾਮੁ; ਪੂਜੇ ਪ੍ਰਭ ਪੈਰ ॥

jap jap naam; pooje prabh pair |

Sant Singh Khalsaby chanting and meditating on the Name, and worshipping God's feet.
Manmohan Singhby remembering and contemplating the Name and worshipping the Lord's feet.
Manmohan Singh (Punjabi)ਨਾਮ ਦਾ ਸਿਮਰਨ ਤੇ ਆਰਾਧਨ ਅਤੇ ਸਾਹਿਰ ਦੇ ਚਰਨਾਂ ਦੀ ਉਪਾਸ਼ਨਾਂ ਕਰਨ ਦੁਆਰਾ।
Fareedkot Teekaਜਬ ਮਨ ਬਾਣੀ ਕਰ ਕੇ ਨਾਮੁ ਕੋ ਜਪਿਆ ਤਥਾ ਪ੍ਰਭੂ ਵਾ ਗੁਰੋਂ ਕੇ ਚਰਨ ਪੂਜੇ॥
Prof. Sahib Singhਜਦੋਂ ਕੋਈ ਜੀਵ ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਦੇ ਚਰਨ ਪੂਜਣੇ ਸ਼ੁਰੂ ਕਰਦਾ ਹੈ।

ਪਦ ਅਰਥ ਪ੍ਰਭ ਪੈਰ = ਪ੍ਰਭ ਦੇ ਪੈਰ।

SikhNet (Spanish)contemplé el Nombre del Señor y alabé Sus Pies.

ਅਨਦ ਰੂਪ; ਪ੍ਰਗਟਿਓ ਸਭ ਥਾਨਿ ॥

anad roop; pragattio sabh thaan |

Sant Singh KhalsaGod, the embodiment of bliss, becomes manifest everywhere.
Manmohan SinghThe Lord, the embodiment of bliss, then becomes manifest in all,
Manmohan Singh (Punjabi)ਪ੍ਰਸੰਨਤਾ ਦਾ ਸਰੂਪ ਪ੍ਰਭੂ ਤਦ ਸਾਰੀਆਂ ਥਾਵਾਂ ਤੇ ਪ੍ਰਕਾਸ਼ ਹੋ ਜਾਂਦਾ ਹੈ,
Fareedkot Teekaਸਭ ਥਾਵੋਂ ਮੇਂ ਆਨੰਦ ਰੂਪੁ ਪ੍ਰਮਾਤਮਾਂ ਹੀ ਪ੍ਰਗਟ ਹੋਇਆ, ਭਾਵ ਪੂਰਨ ਜਾਨਿਆ ਹੈ॥
Prof. Sahib Singhਉਸ ਮਨੁੱਖ ਨੂੰ ਆਨੰਦ-ਸਰੂਪ ਪ੍ਰਭੂ ਹਰੇਕ ਥਾਂ ਵਿਚ ਵੱਸਦਾ ਦਿੱਸ ਪਿਆ,

ਪਦ ਅਰਥ ਅਨਦ ਰੂਪ = ਆਨੰਦ-ਸਰੂਪ ਪ੍ਰਭੂ। ਸਭ ਥਾਨਿ = ਹਰੇਕ ਥਾਂ ਵਿਚ (ਵੱਸਦਾ)।

SikhNet (Spanish)El Señor de Éxtasis entonces se hizo Manifiesto en todas partes;

ਪ੍ਰੇਮ ਭਗਤਿ ਜੋਰੀ; ਸੁਖ ਮਾਨਿ ॥੨॥

prem bhagat joree; sukh maan |2|

Sant Singh KhalsaLinked to His loving devotional worship, I enjoy peace. ||2||
Manmohan Singhthe places and yoked to the Lord's devotional service, I enjoy peace.
Manmohan Singh (Punjabi)ਅਤੇ ਸੁਆਮੀ ਦੀ ਪ੍ਰੇਮਮਈ ਸੇਵਾ ਨਾਲ ਜੁੜ ਕੇ ਮੈਂ ਅਨੰਦ ਮਾਣਦਾ ਹਾਂ।
Fareedkot Teekaਪ੍ਰੇਮਾ ਭਗਤੀ ਮੇਂ ਜਬ ਬੁਧੀ ਜੋੜੀ ਤੌ ਐਸੇ ਸੁਖ ਕੋ (ਮਾਨਿ) ਭੋਗਿਆ ਹੈ॥੨॥
Prof. Sahib Singhਜਿਸ ਨੇ ਸੁਖਾਂ ਦੀ ਮਣੀ ਪ੍ਰਭੂ ਦੀ ਪ੍ਰੇਮ ਭਗਤੀ ਵਿਚ ਆਪਣੀ ਸੁਰਤ ਜੋੜੀ ॥੨॥

ਪਦ ਅਰਥ ਸੁਖ ਮਾਨਿ = ਸੁਖ ਮਾਣਿ। ਪ੍ਰੇਮ ਭਗਤਿ ਸੁਖ ਮਾਨਿ = ਸੁਖਾਂ ਦੀ ਮਣੀ ਪ੍ਰੇਮਾ ਭਗਤੀ ਵਿਚ। ਜੋਰਿ = (ਸੁਰਤਿ) ਜੋੜੀ ॥੨॥

SikhNet (Spanish)dedicado a la Alabanza del Señor, logré la Dicha.(2)

ਸਾਗਰੁ ਤਰਿਓ; ਬਾਛਰ ਖੋਜ ॥

saagar tario; baachhar khoj |

Sant Singh KhalsaI have crossed over the world-ocean, as if it were no bigger than a calf's footprint on the ground.
Manmohan SinghI have crossed the world-ocean, as if it is the foot-print of a calf, filled with water.
Manmohan Singh (Punjabi)ਮੈਂ ਸੰਸਾਰ ਸਮੁੰਦਰ ਨੂੰ ਐਸ ਤਰ੍ਹਾਂ ਪਾਰ ਕਰ ਲਿਆ ਹੈ, ਜਿਸ ਤਰ੍ਹਾਂ ਕਿ ਇਹ ਪਾਣੀ ਨਾਲ ਭਰਿਆ ਹੋਇਆ ਇਕ ਵੱਛੇ ਦਾ ਖੁਰਾ ਹੁੰਦਾ ਹੈ।
Fareedkot Teekaਪੁਨਾ ਸੰਸਾਰ ਸਮੁੰਦ੍ਰ ਐਸੇ ਤਰਿਆ ਹੈ ਜੈਸੇ ਬਛੇ ਕੇ (ਖੋਜ) ਪੈੜ ਮੇਂ ਜਲ ਭਰਿਆ ਹੂਆ ਹੋਤਾ ਹੈ, ਤਿਸ ਕੋ ਸ੍ਰਮ ਬਿਨਾ ਹੀ ਲੰਘੀਤਾ ਹੈ॥
Prof. Sahib Singh(ਹੇ ਭਾਈ! ਜਿਸ ਨੇ ਭੀ ਨਾਮ ਜਪਿਆ ਉਸ ਨੇ) ਸੰਸਾਰ-ਸਮੁੰਦਰ ਇਉਂ ਤਰ ਲਿਆ ਜਿਵੇਂ (ਪਾਣੀ ਨਾਲ ਭਰਿਆ ਹੋਇਆ) ਵੱਛੇ ਦੇ ਖੁਰ ਦਾ ਨਿਸ਼ਾਨ ਹੈ;

ਪਦ ਅਰਥ ਸਾਗਰੁ = {ਸੰਸਾਰ-) ਸਮੁੰਦਰ। ਬਾਛਰ = ਵੱਛਾ। ਖੋਜ = ਖੁਰ ਦਾ ਨਿਸ਼ਾਨ।

SikhNet (Spanish)Crucé el mar de la existencia como si fuera un simple charco

ਖੇਦੁ. ਨ ਪਾਇਓ; ਨਹ ਫੁਨਿ ਰੋਜ ॥

khed. na paaeo; neh fun roj |

Sant Singh KhalsaI shall never again have to endure suffering or grief.
Manmohan SinghNow, I shall not suffer agony, nor shall I again be overtaken by grief,
Manmohan Singh (Punjabi)ਹੁਣ ਮੈਂ ਤਕਲੀਫ ਨਹੀਂ ਉਠਾਵਾਂਗਾ, ਨਾਂ ਹੀ ਮੈਨੂੰ ਮੁੜ ਕੇ ਕੋਈ ਸ਼ੋਕ ਵਾਪਰੇਗਾ।
Fareedkot Teekaਐਸੇ ਹੀ ਸੰਸਾਰ ਪਾਰ ਹੋਨੇ ਮੇਂ ਕੋਈ ਖੇਦ ਨਹੀਂ ਪਾਯਾ ਹੈ। ਇਸ ਤੇ ਪੁਨਹ ਰੋਤੇ ਭੀ ਨਹੀਂ, ਭਾਵ ਜਨਮ ਮਰਨ ਰਹਿਤ ਹੂਏ ਹੈਂ॥
Prof. Sahib Singhਨਾਹ ਉਸ ਨੂੰ ਕੋਈ ਦੁੱਖ ਪੁਂਹਦਾ ਹੈ ਨਾਹ ਕੋਈ ਚਿੰਤਾ-ਫ਼ਿਕਰ।

ਪਦ ਅਰਥ ਖੇਦੁ = ਦੁੱਖ। ਫੁਨਿ = ਮੁੜ। ਰੋਜ = ਰੁਜ਼ਤਾਪ, ਗ਼ਮ।

SikhNet (Spanish)y ya no me lamenté ni me afligí más.

ਸਿੰਧੁ ਸਮਾਇਓ; ਘਟੁਕੇ ਮਾਹਿ ॥

sindh samaaeo; ghattuke maeh |

Sant Singh KhalsaThe ocean is contained in the pitcher.
Manmohan SinghGod, the ocean, is contained in the mind-pitcher.
Manmohan Singh (Punjabi)ਵਾਹਿਗੁਰੂ (ਸਮੁੰਦਰ) ਹਿਰਦੇ ਦੇ ਘੜੇ ਅੰਦਰ ਰਮ ਗਿਆ ਹੈ।
Fareedkot Teekaਸਮੁੰਦ੍ਰ ਰੂਪ ਪ੍ਰਮਾਤਮਾਂ ਕਾ ਗਿਆਨੁ ਹਮਾਰੇ ਰਿਦੇ ਮੇਂ ਸਮਾਇਆ ਹੈ॥
Prof. Sahib Singhਪ੍ਰਭੂ ਉਸ ਦੇ ਅੰਦਰ ਇਉਂ ਆ ਟਿਕਦਾ ਹੈ ਜਿਵੇਂ ਸਮੁੰਦਰ (ਮਾਨੋ) ਇਕ ਨਿੱਕੇ ਜਿਹੇ ਘੜੇ ਵਿਚ ਆ ਟਿਕੇ।

ਪਦ ਅਰਥ ਸਿੰਧੁ = ਸਮੁੰਦਰ। ਘਟੁਕਾ = ਨਿੱਕਾ ਜਿਹਾ ਘੜਾ। ਘਟੁਕੇ ਮਾਹਿ = ਨਿੱਕੇ ਜਿਹੇ ਘੜੇ ਵਿਚ {ਨੋਟ: 'ਘਟੁ ਕੇ ਮਾਹਿ' ਪਦ-ਛੇਦ ਗ਼ਲਤ ਹੈ। ਜੇ ਇਹ ਹੁੰਦਾ, ਤਾਂ ਸੰਬੰਧਕ 'ਕੇ' ਦੇ ਕਾਰਨ ਲਫ਼ਜ਼ 'ਘਟੁ' ਦਾ (ੁ) ਉੱਡਜਾਂਦਾ}।

SikhNet (Spanish)El mar de Dios está contenido en la vasija de la mente;

ਕਰਣਹਾਰ ਕਉ; ਕਿਛੁ ਅਚਰਜੁ ਨਾਹਿ ॥੩॥

karanahaar kau; kichh acharaj naeh |3|

Sant Singh KhalsaThis is not such an amazing thing for the Creator to do. ||3||
Manmohan SinghIt is no strange a thing for the Lord-Creator to do,
Manmohan Singh (Punjabi)ਸਿਰਜਣਹਾਰ ਸੁਆਮੀ ਨੂੰ ਕਰਨ ਲਈ ਇਹ ਕੋਈ ਅਨੋਖੀ ਗੱਲ ਨਹੀਂ।
Fareedkot Teekaਇਹੁ ਕੁਛ (ਕਰਣਹਾਰ) ਪਰਮੇਸ੍ਵਰ ਕੋ ਅਸਚਰਜ ਨਹੀਂ ਹੈ, ਭਾਵ ਕਠਨਤਾ ਸੇ ਸੁਗਮਤਾ ਹੋਨੀ ਕੁਛ ਅਸਚਰਜੁ ਨਹੀਂ ਹੈ॥੩॥
Prof. Sahib Singhਹੇ ਭਾਈ! ਸਿਰਜਨਹਾਰ ਪ੍ਰਭੂ ਵਾਸਤੇ ਇਹ ਕੋਈ ਅਨੋਖੀ ਗੱਲ ਨਹੀਂ ਹੈ ॥੩॥

ਪਦ ਅਰਥ ਅਚਰਜੁ = ਅਨੋਖੀ ਗੱਲ ॥੩॥

SikhNet (Spanish)no existe nada que el Señor Creador no pueda realizar.(3)

ਜਉ ਛੂਟਉ; ਤਉ ਜਾਇ ਪਇਆਲ ॥

jau chhoottau; tau jaae peaal |

Sant Singh KhalsaWhen I am separated from Him, then I am consigned to the nether regions.
Manmohan SinghWhen I am separated from the Lord, then sink I into the nether world.
Manmohan Singh (Punjabi)ਜਦ ਮੈਂ ਸੁਆਮੀ ਨਾਲੋਂ ਵਿਛੜ ਜਾਂਦਾ ਹਾਂ, ਤਦ ਮੈਂ ਪਾਤਾਲ ਅੰਦਰ ਗਰਕ ਥੀ ਵੰਞਦਾ ਹਾਂ।
Fareedkot Teekaਜਬ ਇਹ ਜੀਵ ਪਰਮੇਸਰ ਸੇ ਬਿਛੜਿਆ ਥਾ ਤੋ ਪਤਾਲ ਮੇਂ ਜਾਤਾ ਥਾ॥
Prof. Sahib Singh(ਹੇ ਭਾਈ!) ਜਦੋਂ (ਕਿਸੇ ਜੀਵ ਦੇ ਹੱਥੋਂ ਪ੍ਰਭੂ ਦਾ ਪੱਲਾ) ਛੁੱਟ ਜਾਂਦਾ ਹੈ, ਤਦੋਂ ਉਹ (ਮਾਨੋ) ਪਾਤਾਲ ਵਿਚ ਜਾ ਪੈਂਦਾ ਹੈ।

ਪਦ ਅਰਥ ਜਉ = ਜਦੋਂ। ਛੂਟਉ = ਪੱਲਾ ਛੁੱਟ ਜਾਂਦਾ ਹੈ। ਤਉ = ਤਦੋਂ। ਜਾਇ = (ਜੀਵ) ਜਾ ਪੈਂਦਾ ਹੈ। ਪਇਆਲ = ਪਾਤਾਲ (ਵਿਚ)।

SikhNet (Spanish)Cuando me separo de Dios, me sumerjo en la oscuridad de mi conciencia

ਜਉ ਕਾਢਿਓ; ਤਉ ਨਦਰਿ ਨਿਹਾਲ ॥

jau kaadtio; tau nadar nihaal |

Sant Singh KhalsaWhen He lifts me up and pulls me out, then I am enraptured by His Glance of Grace.
Manmohan SinghWhen He pulls me out, then am I enraptured by His grace.
Manmohan Singh (Punjabi)ਜਦ ਉਹ ਮੈਨੂੰ ਬਾਹਰ ਧੂ ਲੈਂਦਾ ਹੈ, ਤਦ ਮੈਂ ਉਸ ਦੀ ਦਇਆ ਦੁਆਰਾ ਪ੍ਰਸੰਨ ਹੋ ਜਾਂਦਾ ਹਾਂ।
Fareedkot Teekaਜਬ ਕ੍ਰਿਪਾ ਦ੍ਰਿਸ੍ਟ ਸੇ ਨੀਚ ਗਤੀ ਤੋਂ ਕਾਢਿਆ ਤਬ (ਨਿਹਾਲ) ਦੁਖ ਰਹਿਤ ਹੂਆ, ਭਾਵ ਅਗ੍ਯਾਨ ਦੂਰ ਹੂਆ॥
Prof. Sahib Singhਜਦੋਂ ਪ੍ਰਭੂ ਆਪ ਉਸ ਨੂੰ ਪਾਤਾਲ ਵਿਚੋਂ ਕੱਢ ਲੈਂਦਾ ਹੈ ਤਦੋਂ ਉਸ ਦੀ ਮਿਹਰ ਦੀ ਨਿਗਾਹ ਨਾਲ ਉਹ ਤਨੋਂ ਮਨੋਂ ਖਿੜ ਜਾਂਦਾ ਹੈ।

ਪਦ ਅਰਥ ਕਾਢਿਓ = (ਪਾਤਾਲ ਵਿਚੋਂ) ਕੱਢ ਲਿਆ। ਨਿਹਾਲ = ਪ੍ਰਸੰਨ, ਪੂਰਨ ਤੌਰ ਤੇ ਖ਼ੁਸ਼।

SikhNet (Spanish)y cuando Él me salva, soy bendecido por Su Gracia.

ਪਾਪ ਪੁੰਨ; ਹਮਰੈ ਵਸਿ ਨਾਹਿ ॥

paap pun; hamarai vas naeh |

Sant Singh KhalsaVice and virtue are not under my control.
Manmohan SinghSin and virtue are not under my control.
Manmohan Singh (Punjabi)ਗੁਨਾਹ ਤੇ ਨੇਕੀ ਮੇਰੇ ਇਖਤਿਆਰ ਵਿੱਚ ਨਹੀਂ।
Fareedkot Teekaਪਾਪ ਔਰ ਪੁੰਨ ਕਰਨਾ ਹਮਾਰੇ ਕੁਛ ਵਸ ਨਹੀਂ ਹੈ॥
Prof. Sahib Singh(ਹੇ ਭਾਈ!) ਚੰਗੇ ਮਾੜੇ ਕੰਮ ਕਰਨੇ ਅਸਾਂ ਜੀਵਾਂ ਦੇ ਵੱਸ ਵਿਚ ਨਹੀਂ ਹਨ।

ਪਦ ਅਰਥ ਹਮਰੈ ਵਸਿ = ਸਾਡੇ ਵੱਸ ਵਿਚ।

SikhNet (Spanish)Oh Señor, ni el error ni la virtud están en nuestras manos;

ਰਸਕਿ ਰਸਕਿ; ਨਾਨਕ. ਗੁਣ ਗਾਹਿ ॥੪॥੪੦॥੫੧॥

rasak rasak; naanak. gun gaeh |4|40|51|

Sant Singh KhalsaWith love and affection, Nanak sings His Glorious Praises. ||4||40||51||
Manmohan SinghWith love and affection, Nanak sings the Lord's praise.
Manmohan Singh (Punjabi)ਪਿਆਰ ਤੇ ਪ੍ਰੇਮ ਨਾਲ, ਨਾਨਕ ਪ੍ਰਭੂ ਦੀ ਕੀਰਤੀ ਗਾਇਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹਮ ਭੀ ਪ੍ਰੇਮ ਕਰ ਕੇ ਪਰਮੇਸ੍ਵਰ ਕੇ ਗੁਣ ਗਾਵਤੇ ਹੈਂ॥੪॥੪੦॥੫੧॥☬ਅਪਨੇ ਮਨ ਕੇ ਪ੍ਰਥਾਇ ਉਪਦੇਸੁ ਕਰਤੇ ਹੈਂ:
Prof. Sahib Singhਹੇ ਨਾਨਕ! (ਆਖ-ਜਿਨ੍ਹਾਂ ਉਤੇ ਉਹ ਮਿਹਰ ਕਰਦਾ ਹੈ, ਉਹ ਬੰਦੇ) ਬੜੇ ਪ੍ਰੇਮ ਨਾਲ ਉਸ ਦੇ ਗੁਣ ਗਾਂਦੇ ਹਨ ॥੪॥੪੦॥੫੧॥

ਪਦ ਅਰਥ ਰਸਕਿ = ਰਸ ਨਾਲ, ਰਸ ਲੈ ਲੈ ਕੇ। ਗਾਹਿ = {ਬਹੁ-ਵਚਨ} ਗਾਂਦੇ ਹਨ (ਜੀਵ) ॥੪॥੪੦॥੫੧॥

SikhNet (Spanish)por eso me he entregado a Tu Alabanza con toda Dicha.(4-40-51)

Open this shabad (19 lines, Angs 898-899) →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਨਾ ਤਨੁ ਤੇਰਾ; ਨਾ ਮਨੁ ਤੋਹਿ ॥

naa tan teraa; naa man tohi |

Sant Singh KhalsaNeither your body nor your mind belong to you.
Manmohan SinghNeither the body belongs to thee, nor belongs to thee the mind.
Manmohan Singh (Punjabi)ਨਾਂ ਦੇਹ ਤੇਰੀ ਹੈ, ਨਾਂ ਹੀ ਆਪਣਾ ਹੈ ਤੇਰਾ ਮਨ।
Fareedkot Teekaਹੇ ਮਨ! ਤੇਰਾ ਤੋ ਇਹੁ ਅਸਥੂਲ ਸਰੀਰ ਭੀ ਨਹੀਂ ਔ ਸੂਖਮ ਸਰੀਰ ਭੀ ਤੇਰਾ ਨਹੀਂ ਹੈ॥
Prof. Sahib Singh(ਹੇ ਭਾਈ!) ਨਾਹ ਉਹ ਸਰੀਰ ਤੇਰਾ ਹੈ, ਤੇ, ਨਾਹ ਹੀ (ਉਸ ਸਰੀਰ ਵਿਚ ਵੱਸਦਾ) ਮਨ ਤੇਰਾ ਹੈ,

ਪਦ ਅਰਥ ਤਨੁ = ਸਰੀਰ। ਤੋਹਿ = ਤੇਰਾ।

SikhNet (Spanish)Ni el cuerpo te pertenece, ni tu mente está en tu comando,

ਮਾਇਆ ਮੋਹਿ ਬਿਆਪਿਆ ਧੋਹਿ ॥

maaeaa mohi biaapiaa dhohi |

Sant Singh KhalsaAttached to Maya, you are entangled in fraud.
Manmohan SinghBecause of mammon's love, thou art entangled in fraud.
Manmohan Singh (Punjabi)ਧਨ-ਦੌਲਤ ਦੀ ਮੁਹੱਬਤ ਕਾਰਨ ਤੂੰ ਧੋਖੇ ਅੰਦਰ ਫਾਥਾ ਹੋਇਆ ਹੈਂ।
Fareedkot Teekaਤੂੰ ਤੋ ਮਾਇਆ ਕੇ ਮੋਹਿ ਕਰ ਛਲ ਮੇਂ (ਬਿਆਪਿਆ) ਡੂਬਿਆ ਹੈਂ॥
Prof. Sahib Singh(ਜਿਸ ਸਰੀਰ ਦੀ ਖ਼ਾਤਰ) ਤੂੰ ਮਾਇਆ ਦੇ ਮੋਹ ਵਿਚ ਦੀ ਠੱਗੀ ਵਿਚ ਫਸਿਆ ਰਹਿੰਦਾ ਹੈਂ।

ਪਦ ਅਰਥ ਮੋਹਿ = ਮੋਹ ਵਿਚ। ਬਿਆਪਿਆ = ਫਸਿਆ ਹੋਇਆ। ਧੋਹਿ = ਠੱਗੀ ਵਿਚ।

SikhNet (Spanish)pues estás siendo engañado por Maya y traicionado por el apego.

ਕੁਦਮ ਕਰੈ; ਗਾਡਰ ਜਿਉ ਛੇਲ ॥

kudam karai; gaaddar jiau chhel |

Sant Singh KhalsaYou play like a baby lamb.
Manmohan SinghThou frisk about like a lamb and a kid.
Manmohan Singh (Punjabi)ਤੂੰ ਲੇਲੇ ਅਤੇ ਮੇਮਣੇ ਦੀ ਤਰ੍ਹਾਂ ਖੇਡਦਾ ਕੁੱਦਦਾ ਹੈਂ।
Fareedkot Teekaਜੀਵ ਤੈਸੇ ਕੁਦਨਾ ਕਰਤਾ ਹੈ ਜੈਸੇ ਭੇਡੋ ਮੇਂ ਛਤ੍ਰਾ ਔ ਬਕਰੀਓਂ ਮੇਂ (ਛੇਲ) ਬਕਰਾ ਕਲੋਲ ਕਰਤਾ ਹੈ॥
Prof. Sahib Singh(ਵੇਖ!) ਜਿਵੇਂ ਭੇਡ ਦਾ ਬੱਚਾ ਭੇਡ ਨਾਲ ਕਲੋਲ ਕਰਦਾ ਹੈ (ਉਸ ਵਿਚਾਰੇ ਉਤੇ) ਅਚਨਚੇਤ (ਮੌਤ ਦਾ) ਜਾਲ ਆ ਪੈਂਦਾ ਹੈ,

ਪਦ ਅਰਥ ਕੁਦਮ = ਕਲੋਲ। ਗਾਡਰ = ਭੇਡ। ਛੇਲ = ਛੇਲਾ, ਲੇਲਾ।

SikhNet (Spanish)Así como la borrega se regocija con el borrego,

ਅਚਿੰਤੁ ਜਾਲੁ ਕਾਲੁ; ਚਕ੍ਰੁ ਪੇਲ ॥੧॥

achint jaal kaal; chakru pel |1|

Sant Singh KhalsaBut suddenly, Death will catch you in its noose. ||1||
Manmohan SinghUnexpectedly, death shall cast her noose and hurl her quoit at thee.
Manmohan Singh (Punjabi)ਅਚਣਚੇਤ ਹੀ ਤੇਰੇ ਉਤੇ ਮੌਤ ਆਪਣੀ ਫਾਹੀ ਪਾ ਦੇਊਗੀ ਅਤੇ ਚੱਕਰ ਚਲਾ ਦੇਵੇਗੀ।
Fareedkot Teekaਕਾਲ ਜੋ ਚਕ੍ਰ ਵਤ ਸਰਬ ਓਰ ਤੇ ਭ੍ਰਮ ਰਹਿਆ ਹੈ, ਤਿਸ ਕਾ (ਪੇਲ) ਪ੍ਰੇਰਿਆ ਹੂਆ ਅਕਸ ਮਾਤ੍ਰ ਜਮ ਕਾ ਜਾਲ ਸਰਬ ਪਰ ਆਇ ਪੜਤਾ ਹੈ॥੧॥
Prof. Sahib Singh(ਉਸ ਉਤੇ) ਮੌਤ ਅਪਣਾ ਚੱਕਰ ਚਲਾ ਦੇਂਦੀ ਹੈ (ਇਹੀ ਹਾਲ ਹਰੇਕ ਜੀਵ ਦਾ ਹੁੰਦਾ ਹੈ) ॥੧॥

ਪਦ ਅਰਥ ਅਚਿੰਤੁ = ਅਚਨਚੇਤ। ਕਾਲੁ = ਮੌਤ। ਪੇਲ = ਧੱਕ ਦੇਂਦਾ ਹੈ, ਚਲਾ ਦੇਂਦਾ ਹੈ ॥੧॥

SikhNet (Spanish)así nosotros lo hacemos con Maya, y de improviso, la red de la muerte nos atrapa. (1)

ਹਰਿ ਚਰਨ ਕਮਲ ਸਰਨਾਇ ਮਨਾ ॥

har charan kamal saranaae manaa |

Sant Singh KhalsaSeek the Sanctuary of the Lord's lotus feet, O my mind.
Manmohan SinghO my soul, seek thou the refuge of the Lord's lotus feet.
Manmohan Singh (Punjabi)ਹੇ ਮੇਰੀ ਜਿੰਦੜੀਏ! ਤੂੰ ਪ੍ਰਭੂ ਦੇ ਕੰਵਲ ਪੈਰਾਂ ਦੀ ਪਨਾਹ ਲੈ।
Fareedkot Teekaਹੇ ਮਨ! ਹਰੀ ਕੇ ਚਰਨ ਕਮਲੋਂ ਕੀ ਸਰਨ ਪੜ॥
Prof. Sahib Singhਹੇ (ਮੇਰੇ) ਮਨ! ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਪਿਆ ਰਹੁ।

ਪਦ ਅਰਥ ਚਰਨ ਕਮਲ = ਕੌਲ-ਫੁੱਲ ਵਰਗੇ ਸੋਹਣੇ ਚਰਨ। ਮਨਾ = ਹੇ ਮਨ!

SikhNet (Spanish)Oh mente, busca el Refugio de los Pies del Señor y contempla Su Nombre que nos da siempre compañía.

ਰਾਮ ਨਾਮੁ ਜਪਿ ਸੰਗਿ ਸਹਾਈ; ਗੁਰਮੁਖਿ ਪਾਵਹਿ ਸਾਚੁ ਧਨਾ ॥੧॥ ਰਹਾਉ ॥

raam naam jap sang sahaaee; guramukh paaveh saach dhanaa |1| rahaau |

Sant Singh KhalsaChant the Name of the Lord, which will be your help and support. As Gurmukh, you shall obtain the true wealth. ||1||Pause||
Manmohan SinghUtter thou the Name of the Lord, thy accompanier and succourer and by the Guru's grace thou shalt obtain the true wealth. Pause.
Manmohan Singh (Punjabi)ਤੂੰ ਆਪਣੇ ਸਾਥੀ ਅਤੇ ਸਹਾਇਕ ਸੁਆਮੀ ਦੇ ਨਾਮ ਦਾ ਉਚਾਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਤੂੰ ਸੰਚੀ ਦੌਲਤ ਨੂੰ ਪ੍ਰਾਪਤ ਕਰ ਲਵੇਂਗੀ। ਠਹਿਰਾਓ।
Fareedkot Teekaਪੁਨ: ਜੋ ਰਾਮ ਤੇਰੇ ਸੰਗ ਸਹਾਈ ਹੋ ਰਹਾ ਹੈ, ਜੇ ਤੂੰ ਗੁਰੋਂ ਦੁਆਰੇ ਇਸ ਕੇ ਨਾਮ ਕੋ ਜਪੇਂ ਤੋ ਸਚਾ ਧਨੁ ਪਾਵੇਂ॥੧॥ ਰਹਾਉ ॥
Prof. Sahib Singhਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ, ਇਹੀ ਤੇਰੇ ਨਾਲ ਅਸਲ ਮਦਦਗਾਰ ਹੈ। ਪਰ ਇਹ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਤੂੰ ਗੁਰੂ ਦੀ ਸਰਨ ਪੈ ਕੇ ਲੱਭ ਸਕੇਂਗਾ ॥੧॥ ਰਹਾਉ ॥

ਪਦ ਅਰਥ ਜਪਿ = ਜਪਿਆ ਕਰ। ਸੰਗਿ = (ਤੇਰੇ) ਨਾਲ। ਸਹਾਈ = ਮਦਦਗਾਰ। ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ, ਗੁਰੂ ਦੀ ਸਰਨ ਪੈ ਕੇ। ਪਾਵਹਿ = ਤੂੰ ਲਏਂਗਾ। ਸਾਚੁ = ਸਦਾ-ਥਿਰ ਰਹਿਣ ਵਾਲਾ ॥੧॥ ਰਹਾਉ ॥

SikhNet (Spanish)Así serás bendecida con la Riqueza del Señor por la Gracia del Guru. (1-Pausa)

ਊਨੇ ਕਾਜ; ਨ ਹੋਵਤ ਪੂਰੇ ॥

aoone kaaj; na hovat poore |

Sant Singh KhalsaYour unfinished worldly affairs will never be resolved.
Manmohan SinghThe unfinished worldly affairs are fulfilled not ever.
Manmohan Singh (Punjabi)ਅਧੂਰੇ ਸੰਸਾਰੀ-ਧੰਦੇ ਕਦਾਚਿੱਤ ਸੰਪੂਰਨ ਨਹੀਂ ਹੁੰਦੇ।
Fareedkot Teekaਘਟਤੇ ਹੀ ਰਹਿਤੇ ਹੈਂ ਕਾਰਜ ਕਿਸੀ ਕੇ ਭੀ ਪੂਰੇ ਨਹੀਂ ਹੋਤੇ ਹੈਂ॥
Prof. Sahib Singhਜੀਵ ਦੇ ਇਹ ਕਦੇ ਨਾਹ ਮੁੱਕ ਸਕਣ ਵਾਲੇ ਕੰਮ ਕਦੇ ਸਿਰੇ ਨਹੀਂ ਚੜ੍ਹਦੇ;

ਪਦ ਅਰਥ ਊਨੇ = ਅਧੂਰੇ, ਕਦੇ ਸਿਰੇ ਨਾਹ ਚੜ੍ਹਨ ਵਾਲੇ।

SikhNet (Spanish)Uno nunca está satisfecho con su actividad;

ਕਾਮਿ ਕ੍ਰੋਧਿ ਮਦਿ; ਸਦ ਹੀ ਝੂਰੇ ॥

kaam krodh mad; sad hee jhoore |

Sant Singh KhalsaYou shall always regret your sexual desire, anger and pride.
Manmohan SinghOn account of lust, wrath and pride, thou shalt ever regret.
Manmohan Singh (Punjabi)ਵਿਸ਼ੇ ਭੋਗ, ਗੁੱਸੇ ਅਤੇ ਗਰੂਰ ਦੇ ਸਬੱਬ ਤੂੰ ਸਦੀਵ ਹੀ ਪਸਚਾਤਾਪ ਕਰੇਗਾਂ।
Fareedkot Teekaਕਾਮ, ਕ੍ਰੋਧ, ਅਹੰਕਾਰ ਇਨ ਕਰ ਕੇ ਸਦਾ ਹੀ ਇਹ ਜੀਵ ਝੂਰਤਾ ਰਹਿਤਾ ਹੈ॥
Prof. Sahib Singhਕਾਮ-ਵਾਸਨਾ ਵਿਚ, ਕ੍ਰੋਧ ਵਿਚ, ਮਾਇਆ ਦੇ ਨਸ਼ੇ ਵਿਚ ਜੀਵ ਸਦਾ ਹੀ ਗਿਲੇ-ਗੁਜ਼ਾਰੀਆਂ ਕਰਦਾ ਰਹਿੰਦਾ ਹੈ।

ਪਦ ਅਰਥ ਕਾਮਿ = ਕਾਮ ਵਿਚ। ਮਦਿ = ਨਸ਼ੇ ਵਿਚ। ਸਦ ਹੀ = ਸਦਾ ਹੀ।

SikhNet (Spanish)siempre se preocupa, y así se intoxica con la lujuria y el enojo.

ਕਰੈ ਬਿਕਾਰ; ਜੀਅਰੇ ਕੈ ਤਾਈ ॥

karai bikaar; jeeare kai taaee |

Sant Singh KhalsaYou act in corruption in order to survive,
Manmohan SinghThou committest sins in order that thou mayest live,
Manmohan Singh (Punjabi)ਤੂੰ ਜੀਉਂਦੇ ਰਹਿਣ ਦੀ ਖਾਤਰ ਪਾਪ ਕਮਾਉਂਦਾ ਹੈਂ,
Fareedkot Teekaਇਹ ਜੀਵ ਜੋ ਪਾਪ ਕਰਤਾ ਹੈ, ਸੋ ਅਪਨੇ ਇਸ ਕੇ ਜੀ ਤਾਈਂ ਪ੍ਰਲੋਕ ਮੇਂ ਦੁਖ ਰੂਪ ਹੋ ਜਾਨੇ ਹੈਂ; ਵਾ ਜੀਵਨੇ ਕੇ ਤਾਈਂ ਬਿਕਾਰ ਕਰਤਾ ਹੈ॥
Prof. Sahib Singhਆਪਣੀ ਇਸ ਜਿੰਦ (ਨੂੰ ਸੁਖ ਦੇਣ) ਦੀ ਖ਼ਾਤਰ ਜੀਵ ਵਿਕਾਰ ਕਰਦਾ ਰਹਿੰਦਾ ਹੈ,

ਪਦ ਅਰਥ ਕਰੈ = ਕਰਦਾ ਹੈ। ਜੀਅਰਾ = ਜਿੰਦ। ਕੈ ਤਾਈ = ਦੀ ਖ਼ਾਤਰ, ਦੇ ਵਾਸਤੇ।

SikhNet (Spanish)Uno vive en el error engañado con la idea de una larga vida,

ਗਾਫਲ ਸੰਗਿ. ਨ ਤਸੂਆ ਜਾਈ ॥੨॥

gaafal sang. na tasooaa jaaee |2|

Sant Singh Khalsabut not even an iota will go along with you, you ignorant fool! ||2||
Manmohan Singhbut not even an iota shall go with thee, O thoughtless man.
Manmohan Singh (Punjabi)ਪਰ ਤੇਰੇ ਨਾਲ ਇਕ ਕਿਣਕਾ ਮਾਤਰ ਭੀ ਨਹੀਂ ਜਾਣਾ, ਹੇ ਬੇਸਮਝ ਬੰਦੇ!
Fareedkot Teekaਏਹ ਜੋ ਜੀਵ ਭੂਲਾ ਹੂਆ ਹੈ ਇਸ ਕੇ ਸਾਥ ਤੋ (ਤਸੂਆ) ਦੋ ਫੁਲ ਜਿਸ ਕੋ ਐਂਚੀ ਕਹਿਤੇ ਹੈਂ, ਇਤਨਾ ਭੀ ਕੁਛ ਜਾਨਾ ਨਹੀਂ ਹੈ॥੨॥
Prof. Sahib Singhਪਰ (ਰੱਬ ਦੀ ਯਾਦ ਵਲੋਂ) ਅਵੇਸਲੇ ਹੋ ਚੁਕੇ ਜੀਵ ਦੇ ਨਾਲ (ਦੁਨੀਆ ਦੇ ਪਦਾਰਥਾਂ ਵਿਚੋਂ) ਰਤਾ ਭੀ ਨਹੀਂ ਜਾਂਦਾ ॥੨॥

ਪਦ ਅਰਥ ਗਾਫਲ ਸੰਗਿ = ਗ਼ਾਫ਼ਲ ਦੇ ਨਾਲ। ਤਸੂਆ = ਰਤਾ ਭੀ ॥੨॥

SikhNet (Spanish)pero nada se va contigo, oh ignorante.(2)

ਧਰਤ ਧੋਹ; ਅਨਿਕ ਛਲ ਜਾਨੈ ॥

dharat dhoh; anik chhal jaanai |

Sant Singh KhalsaYou practice deception, and you know many tricks;
Manmohan SinghThou practice deceit, know many tricks,
Manmohan Singh (Punjabi)ਤੂੰ ਧ੍ਰੋਹ ਕਮਾਉਂਦਾ ਹੈਂ, ਅਨੇਕਾਂ ਵਲ ਛਲ ਜਾਣਦਾ ਹੈਂ,
Fareedkot Teeka(ਧੋਹ) ਦਗੇਬਾਜ਼ੀਆਂ ਕੋ ਧਾਰਨ ਕਰਤਾ ਹੈ, ਪੁਨਃ ਅਨੇਕ ਛਲੋਂ ਕਾ ਕਰਨਾ ਜਾਨਤਾ ਹੈ॥
Prof. Sahib Singhਮੂਰਖ ਜੀਵ ਅਨੇਕਾਂ ਠੱਗੀਆਂ ਕਰਦਾ ਹੈ, ਅਨੇਕਾਂ ਫ਼ਰੇਬ ਕਰਨੇ ਜਾਣਦਾ ਹੈ।

ਪਦ ਅਰਥ ਧਰਤ ਧੋਹ = ਠੱਗੀ ਕਰਦਾ ਹੈ। ਛਲ = ਫ਼ਰੇਬ।

SikhNet (Spanish)Uno conoce el engaño y traiciona,

ਕਉਡੀ ਕਉਡੀ ਕਉ; ਖਾਕੁ ਸਿਰਿ ਛਾਨੈ ॥

kauddee kauddee kau; khaak sir chhaanai |

Sant Singh Khalsafor the sake of mere shells, you throw dust upon your head.
Manmohan Singhand for the sake of mere shells, throwest dust on thy head,
Manmohan Singh (Punjabi)ਅਤੇ ਨਿਰੀਆਂ ਕੌਡੀਆਂ ਦੀ ਖਾਤਰ ਤੂੰ ਆਪਣੇ ਸਿਰ ਉਤੇ ਖੇਹ ਪਾਉਂਦਾ ਹੈਂ।
Fareedkot Teekaਕਉਡੀ ਕਉਡੀ ਕੇ ਵਾਸਤੇ ਸਿਰ ਪਰ ਖਾਕ ਛਾਨਤਾ ਫਿਰਤਾ ਹੈ॥
Prof. Sahib Singhਕੌਡੀ ਕੌਡੀ ਕਮਾਣ ਦੀ ਖ਼ਾਤਰ ਆਪਣੇ ਸਿਰ ਉਤੇ (ਦਗ਼ੇ-ਫ਼ਰੇਬ ਦੇ ਕਾਰਨ ਬਦਨਾਮੀ ਦੀ) ਸੁਆਹ ਪਾਂਦਾ ਫਿਰਦਾ ਹੈ।

ਪਦ ਅਰਥ ਸਿਰਿ = ਸਿਰ ਉਤੇ।

SikhNet (Spanish)echando sus valores por la borda,

ਜਿਨਿ ਦੀਆ; ਤਿਸੈ. ਨ ਚੇਤੈ ਮੂਲਿ ॥

jin deea; tisai. na chetai mool |

Sant Singh KhalsaYou never even think of the One who gave you life.
Manmohan SinghThou rememberest Him not ever, who has blessed thee with everything.
Manmohan Singh (Punjabi)ਤੂੰ ਉਸ ਨੂੰ ਕਦੇ ਭੀ ਨਹੀਂ ਸਿਮਰਦਾ ਜਿਸ ਨੇ ਤੈਨੂੰ ਸਾਰਾ ਕੁਝ ਬਖਸ਼ਿਆ ਹੈ।
Fareedkot Teekaਜਿਸ ਨੇ ਖਾਨ ਪਹਿਰਨਾਦਿ ਸੁਖ ਦੀਆ ਹੈ ਤਿਸ ਕੋ ਤੋ ਕਦਾਚਿਤ ਯਾਦ ਨਹੀਂ ਕਰਤਾ॥
Prof. Sahib Singhਜਿਸ (ਪ੍ਰਭੂ) ਨੇ (ਇਸ ਨੂੰ ਇਹ ਸਭ ਕੁਝ) ਦਿੱਤਾ ਹੈ ਉਸ ਨੂੰ ਇਹ ਬਿਲਕੁਲ ਯਾਦ ਨਹੀਂ ਕਰਦਾ।

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਨ ਮੂਲਿ = ਬਿਲਕੁਲ ਨਹੀਂ।

SikhNet (Spanish)cambiándolos por migajas, no alaba a Aquél que lo bendice

ਮਿਥਿਆ ਲੋਭੁ; ਨ ਉਤਰੈ ਸੂਲੁ ॥੩॥

mithiaa lobh; na utarai sool |3|

Sant Singh KhalsaThe pain of false greed never leaves you. ||3||
Manmohan SinghThe pain of false avarice leaves thee not.
Manmohan Singh (Punjabi)ਕੂੜੇ ਲਾਲਚ ਦੀ ਪੀੜ ਤੇਰਾ ਖਹਿੜਾ ਨਹੀਂ ਛੱਡਦੀ।
Fareedkot Teekaਔ ਝੂਠੇ ਪਦਾਰਥੋਂ ਕੇ ਲੋਭ ਕੀ ਪੀੜਾ ਤੋ ਮਨ ਤੇ ਉਤਰਤੀ ਹੀ ਨਹੀਂ, ਭਾਵ ਸੇ ਸਦਾ ਦੁਖੀ ਰਹਿਤਾ ਹੈ॥੩॥
Prof. Sahib Singh(ਇਸ ਦੇ ਅੰਦਰ) ਨਾਸਵੰਤ ਪਦਾਰਥਾਂ ਦਾ ਲੋਭ ਟਿਕਿਆ ਰਹਿੰਦਾ ਹੈ (ਇਹਨਾਂ ਦੀ) ਚੋਭ (ਇਸ ਦੇ ਅੰਦਰੋਂ) ਕਦੇ ਨਹੀਂ ਦੂਰ ਹੁੰਦੀ ॥੩॥

ਪਦ ਅਰਥ ਮਿਥਿਆ ਲੋਭੁ = ਨਾਸਵੰਤ ਪਦਾਰਥਾਂ ਦਾ ਲੋਭ। ਸੂਲੁ = ਚੋਭ ॥੩॥

SikhNet (Spanish)y vive atrapado en el dolor de la falsedad y la avaricia. (3)

ਪਾਰਬ੍ਰਹਮ; ਜਬ ਭਏ ਦਇਆਲ ॥

paarabraham; jab bhe deaal |

Sant Singh KhalsaWhen the Supreme Lord God becomes merciful,
Manmohan SinghWhen the supreme Lord is merciful,
Manmohan Singh (Punjabi)ਜਦ ਸ਼੍ਰੋਮਣੀ ਸਾਹਿਬ ਮਿਹਰਬਾਨ ਹੋ ਜਾਂਦਾ ਹੈ,
Fareedkot Teekaਜਬ ਪਰਮੇਸ੍ਵਰ ਦਿਆਲ ਹੂਏ ਹੈਂ॥
Prof. Sahib Singhਪਰਮਾਤਮਾ ਜਦੋਂ ਕਿਸੇ ਜੀਵ ਉਤੇ ਦਇਆਵਾਨ ਹੁੰਦਾ ਹੈ,
SikhNet (Spanish)Cuando el Señor es Compasivo contigo,

ਇਹੁ ਮਨੁ ਹੋਆ; ਸਾਧ ਰਵਾਲ ॥

eihu man hoaa; saadh ravaal |

Sant Singh Khalsathis mind becomes the dust of the feet of the Holy.
Manmohan Singhthis soul then becomes the dust of the saints feet.
Manmohan Singh (Punjabi)ਤਾਂ ਇਹ ਆਤਮਾਂ ਸੰਤਾਂ ਦੇ ਪੈਰਾਂ ਦੀ ਧੂੜ ਥੀ ਵੰਞਦੀ ਹੈ।
Fareedkot Teekaਤਬ ਇਹ ਮਨੁ ਸੰਤੋਂ ਕੀ ਧੂੜ ਹੂਆ ਹੈ॥
Prof. Sahib Singhਉਸ ਜੀਵ ਦਾ ਇਹ ਮਨ ਗੁਰੂ ਦੇ ਚਰਨਾਂ ਦੀ ਧੂੜ ਬਣਦਾ ਹੈ।

ਪਦ ਅਰਥ ਸਾਧ ਰਵਾਲ = ਗੁਰੂ ਦੀ ਚਰਨ-ਧੂੜ।

SikhNet (Spanish)entonces te conviertes en el Polvo de los Pies de los Santos

ਹਸਤ ਕਮਲ; ਲੜਿ ਲੀਨੋ ਲਾਇ ॥

hasat kamal; larr leeno laae |

Sant Singh KhalsaWith His lotus hands, He has attached us to the hem of His robe.
Manmohan SinghWith His lotus saints' the Lord has attached me to His skirt.
Manmohan Singh (Punjabi)ਆਪਣੇ ਕੰਵਲ ਹੱਥਾਂ ਨਾਲ ਪ੍ਰਭੂ ਨੇ ਮੈਨੂੰ ਆਪਣੇ ਪੱਲੇ ਨਾਲ ਜੋੜ ਲਿਆ ਹੈ।
Fareedkot Teekaਤਿਸ ਕੇ ਸਿਰ ਪਰ ਪਰਮੇਸ੍ਵਰ ਨੇ ਹਾਥ ਕਵਲ ਰਾਖਕੇ ਅਪਨੇ (ਲੜ) ਆਸਰੇ ਲਾਇ ਲਿਆ ਹੈ॥
Prof. Sahib Singhਗੁਰੂ ਉਸ ਨੂੰ ਆਪਣੇ ਸੋਹਣੇ ਹੱਥਾਂ ਨਾਲ ਆਪਣੇ ਪੱਲੇ ਲਾ ਲੈਂਦਾ ਹੈ,

ਪਦ ਅਰਥ ਹਸਤ = ਹੱਥ। ਲੜਿ = ਪੱਲੇ ਨਾਲ।

SikhNet (Spanish)y el Señor te lleva de la mano y así,

ਨਾਨਕ; ਸਾਚੈ ਸਾਚਿ ਸਮਾਇ ॥੪॥੪੧॥੫੨॥

naanak; saachai saach samaae |4|41|52|

Sant Singh KhalsaNanak merges in the Truest of the True. ||4||41||52||
Manmohan SinghNanak is absorbed in the Trust of the True.
Manmohan Singh (Punjabi)ਨਾਨਕ ਸਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਵਹੁ ਪੁਰਸ਼ ਸਾਚਾ ਰੂਪ ਹੋਇਕੈ ਸਾਚੇ ਪਰਮੇਸ੍ਵਰ ਕੇ ਬੀਚ ਸਮਾਇ ਰਹਿਆ ਹੈ॥੪॥੪੧॥੫੨॥
Prof. Sahib Singhਤੇ, ਹੇ ਨਾਨਕ! (ਉਹ ਭਾਗਾਂ ਵਾਲਾ) ਸਦਾ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਹੋਇਆ ਰਹਿੰਦਾ ਹੈ ॥੪॥੪੧॥੫੨॥

ਪਦ ਅਰਥ ਸਾਚੈ = ਸਦਾ-ਥਿਰ ਪ੍ਰਭੂ ਵਿਚ ਹੀ। ਸਾਚਿ = ਸਦਾ-ਥਿਰ ਪ੍ਰਭੂ ਵਿਚ। ਸਮਾਇ = ਲੀਨ ਰਹਿੰਦਾ ਹੈ ॥੪॥੪੧॥੫੨॥

SikhNet (Spanish)dice Nanak, te inmerges en la Verdad del Señor.(4-41-52)

Open this shabad →

Shabad Guru Arjan Dev Ji Raag Raamkalee

ਰਾਮਕਲੀ ਮਹਲਾ ੫ ॥

raamakalee mahalaa 5 |

Sant Singh KhalsaRaamkalee, Fifth Mehl:
Manmohan SinghRamkali 5th Guru.
Manmohan Singh (Punjabi)ਰਾਮਕਲੀ ਪੰਜਵੀਂ ਪਾਤਿਸ਼ਾਹੀ।
SikhNet (Spanish)Ramkali, Mejl Guru Aryan, Quinto Canal Divino.

ਰਾਜਾ ਰਾਮ ਕੀ ਸਰਣਾਇ ॥

raajaa raam kee saranaae |

Sant Singh KhalsaI seek the Sanctuary of the Sovereign Lord.
Manmohan SinghI have sought the protection of Lord, the King.
Manmohan Singh (Punjabi)ਮੈਂ ਪ੍ਰਭੂ, ਪਾਤਿਸ਼ਾਹ ਦੀ ਓਟ ਲਈ ਹੈ।
Fareedkot Teekaਜੋ ਰਾਜਾ ਰਾਮ ਕੀ ਸਰਨ ਹੂਏ ਹੈਂ॥
Prof. Sahib Singhਹੇ ਭਾਈ! ਜਿਹੜੇ ਮਨੁੱਖ ਪ੍ਰਕਾਸ਼-ਸਰੂਪ ਪਰਮਾਤਮਾ ਦਾ ਆਸਰਾ ਲੈਂਦੇ ਹਨ,

ਪਦ ਅਰਥ ਰਾਜਾ ਰਾਮ = ਚਾਨਣ-ਰੂਪ ਪ੍ਰਭੂ, ਸਭ ਜੀਵਾਂ ਨੂੰ ਆਪਣੀ ਜੋਤਿ ਦਾ ਚਾਨਣ ਦੇਣ ਵਾਲਾ ਹਰੀ।

SikhNet (Spanish)Busco el Santuario de mi Señor, el Dios;

ਨਿਰਭਉ ਭਏ. ਗੋਬਿੰਦ ਗੁਨ ਗਾਵਤ; ਸਾਧਸੰਗਿ ਦੁਖੁ ਜਾਇ ॥੧॥ ਰਹਾਉ ॥

nirbhau bhe. gobind gun gaavat; saadhasang dukh jaae |1| rahaau |

Sant Singh KhalsaI have become fearless, singing the Glorious Praises of the Lord of the Universe. In the Saadh Sangat, the Company of the Holy, my pains have been taken away. ||1||Pause||
Manmohan SinghI have become fear-free by singing the praise of the Master of the Universe and in the society of saints, my pain is stilled. Pause
Manmohan Singh (Punjabi)ਆਲਮ ਦੇ ਮਾਲਕ ਦੀ ਕੀਰਤੀ ਗਾਇਨ ਕਰਨ ਦੁਆਰਾ ਮੈਂ ਨਿਡਰ ਹੋ ਗਿਆ ਹਾਂ ਅਤੇ ਸਤਿਸੰਗਤ ਅੰਦਰ ਮੇਰੀ ਪੀੜ ਨਵਿਰਤ ਹੋ ਗਈ ਹੈ। ਠਹਿਰਾਓ।
Fareedkot Teekaਜੋ ਗੋਬਿੰਦ ਕੇ ਗੁਨ ਗਾਵਤੇ ਜਮ ਸੇ ਨਿਰਭਉ ਹੂਏ ਹੈਂ, ਤਿਨ ਕਾ ਸੰਤੋਂ ਕੇ ਸੰਗ ਕਰ ਕੇ ਅਗ੍ਯਾਨ ਦੁਖ ਚਲਾ ਗਿਆ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ ਗੁਣ ਗਾਂਦਿਆਂ ਗਾਂਦਿਆਂ ਉਹ ਦੁਨੀਆ ਦੇ ਡਰਾਂ ਤੋਂ ਮੁਕਤ ਹੋ ਜਾਂਦੇ ਹਨ; ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਦਾ (ਹਰੇਕ) ਦੁੱਖ ਦੂਰ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਗਾਵਤ = ਗਾਂਦਿਆਂ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ ॥੧॥ ਰਹਾਉ ॥

SikhNet (Spanish)sí, me he liberado de mis miedos cantando la Alabanza del Señor. Asociándome con los Santos, todo mi dolor ha terminado.

ਜਾ ਕੈ; ਰਾਮੁ ਬਸੈ ਮਨ ਮਾਹੀ ॥

jaa kai; raam basai man maahee |

Sant Singh KhalsaThat person, within whose mind the Lord abides,
Manmohan SinghHe, within whose mind, the Lord abides;
Manmohan Singh (Punjabi)ਜਿਸ ਦੇ ਅੰਤਰ ਆਤਮੇ ਪ੍ਰਭੂ ਨਿਵਾਸ ਰੱਖਦਾ ਹੈ,
Fareedkot Teekaਜਿਸ ਕੇ ਮਨ ਮੇਂ ਰਾਮ ਬਸਤਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ (ਦਾ ਨਾਮ) ਆ ਵੱਸਦਾ ਹੈ,

ਪਦ ਅਰਥ ਜਾ ਕੈ ਮਨ ਮਾਹੀ = ਜਿਸ (ਮਨੁੱਖ) ਦੇ ਮਨ ਵਿਚ।

SikhNet (Spanish)Aquél, en cuya mente habita el Señor,

ਸੋ ਜਨੁ; ਦੁਤਰੁ ਪੇਖਤ ਨਾਹੀ ॥

so jan; dutar pekhat naahee |

Sant Singh Khalsadoes not see the impassible world-ocean.
Manmohan Singhthat man sees no difficulty in crossing the untraversable world-ocean.
Manmohan Singh (Punjabi)ਉਹ ਇਨਸਾਨ ਨਾਂ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਨੂੰ ਪਾਰ ਕਰਨ ਵਿੱਚ ਕੋਈ ਔਖਿਆਈ ਨਹੀਂ ਵੇਖਦਾ।
Fareedkot Teekaਸੋ ਪੁਰਸ ਇਹ ਸੰਸਾਰ ਸਮੁੰਦ੍ਰ ਕੋ ਦੁਸਤਰ ਨਹੀਂ ਦੇਖਤਾ ਹੈ, ਭਾਵ ਸੁਗਮੁ ਹੋ ਜਾਤਾ ਹੈ॥
Prof. Sahib Singhਉਹ ਮਨੁੱਖ ਔਖਿਆਈ ਨਾਲ ਤਰੇ ਜਾਣ ਵਾਲੇ ਇਸ ਸੰਸਾਰ-ਸਮੁੰਦਰ ਨੂੰ ਵੇਖਦਾ ਭੀ ਨਹੀਂ (ਉਸ ਦੇ ਰਸਤੇ ਵਿਚ) ਇਹ ਕੋਈ ਰੁਕਾਵਟ ਨਹੀਂ ਪਾਂਦਾ।

ਪਦ ਅਰਥ ਦੁਤਰੁ = ਬੜੀ ਔਖਿਆਈ ਨਾਲ ਤਰਿਆ ਜਾ ਸਕਣ ਵਾਲਾ ਸੰਸਾਰ-ਸਮੁੰਦਰ।

SikhNet (Spanish)no sufre al cruzar el terrible océano de la existencia

ਸਗਲੇ ਕਾਜ ਸਵਾਰੇ ਅਪਨੇ ॥

sagale kaaj savaare apane |

Sant Singh KhalsaAll one's affairs are resolved,
Manmohan SinghAll his affairs are adjusted,
Manmohan Singh (Punjabi)ਉਸ ਦੇ ਸਮੂਹ ਕਾਰਜ ਰਾਸ ਹੋ ਜਾਂਦੇ ਹਨ,
Fareedkot Teekaਤਿਸ ਨੇ ਅਪਨੇ ਸਭ ਕੰਮ ਸਵਾਰੇ ਹੈਂ॥
Prof. Sahib Singhਉਹ ਮਨੁੱਖ ਆਪਣੇ ਸਾਰੇ ਕੰਮ ਸਿਰੇ ਚਾੜ੍ਹ ਲੈਂਦਾ ਹੈ।

ਪਦ ਅਰਥ ਸਗਲੇ = ਸਾਰੇ।

SikhNet (Spanish)Aquél, que pronuncia con sus labios el Nombre del Señor con Fe en su corazón,

ਹਰਿ ਹਰਿ ਨਾਮੁ; ਰਸਨ ਨਿਤ ਜਪਨੇ ॥੧॥

har har naam; rasan nit japane |1|

Sant Singh Khalsaby chanting continually the Name of the Lord, Har, Har. ||1||
Manmohan Singhwho with his tongue ever utter Lord-God's Name.
Manmohan Singh (Punjabi)ਜੋ ਆਪਣੀ ਜੀਭ੍ਹਾ ਨਾਲ ਸਦਾ ਹੀ ਸੁਆਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦਾ ਹੈ।
Fareedkot Teekaਪਰਮੇਸ੍ਵਰ ਕੇ ਨਾਮ ਹਰ ਵੇਲੇ ਰਸਨਾ ਦੁਆਰੇ ਵਹੁ ਨਿਤ ਜਪਨੇ ਕਰਤਾ ਹੈ॥੧॥
Prof. Sahib Singhਪਰਮਾਤਮਾ ਦਾ ਨਾਮ (ਆਪਣੀ) ਜੀਭ ਨਾਲ ਨਿੱਤ ਜਪ ਜਪ ਕੇ (ਤਰ ਜਾਂਦਾ ਹੈ) ॥੧॥

ਪਦ ਅਰਥ ਰਸਨ = ਜੀਭ (ਨਾਲ) ॥੧॥

SikhNet (Spanish)todas sus tareas son realizadas y desarrolla su propio ser.(1)

ਜਿਸ ਕੈ ਮਸਤਕਿ; ਹਾਥੁ ਗੁਰੁ ਧਰੈ ॥

jis kai masatak; haath gur dharai |

Sant Singh KhalsaWhy should His slave feel any anxiety?
Manmohan Singhhe, on whose forehead, the Guru places his hand,
Manmohan Singh (Punjabi)ਜਿਸ ਦੇ ਮੱਥੇ ਉਤੇ ਗੁਰੂ ਜੀ ਆਪਣਾ ਹੱਥ ਰੰਖਦੇ ਹਨ,
Fareedkot Teekaਜਿਸ ਕੇ ਸਿਰ ਪਰ ਗੁਰੂ ਹਾਥ ਧਰ ਦੇਵੈਂ॥
Prof. Sahib Singhਹੇ ਭਾਈ! ਇਸ ਮਨੁੱਖ ਦੇ ਮੱਥੇ ਉਤੇ ਗੁਰੂ (ਆਪਣਾ) ਹੱਥ ਰੱਖਦਾ ਹੈ,

ਪਦ ਅਰਥ ਜਿਸ ਕੈ = {ਸੰਬੰਧਕ 'ਕੈ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ')। ਕੈ ਮਸਤਕਿ = ਦੇ ਮੱਥੇ ਉਤੇ।

SikhNet (Spanish)Aquél que es tocado en su frente por la Mano del Guru,

ਸੋ ਦਾਸੁ; ਅਦੇਸਾ ਕਾਹੇ ਕਰੈ ॥

so daas; adesaa kaahe karai |

Sant Singh KhalsaThe Guru places His hand upon my forehead.
Manmohan Singhwhy should that attendant of the Lord feel any anxiety?
Manmohan Singh (Punjabi)ਉਹ ਸੁਆਮੀ ਦਾ ਸੇਵਕ ਕਿਉਂ ਕਿਸੇ ਗੱਲ ਦਾ ਫਿਕਰ ਕਰੇ?
Fareedkot Teekaਸੋ ਦਾਸ ਸੰਸਾ ਕਿਉਂ ਕਰੇ, ਭਾਵ ਨਹੀਂ ਕਰਤਾ ਹੈ॥
Prof. Sahib Singh(ਪ੍ਰਭੂ ਦਾ ਉਹ) ਸੇਵਕ ਕਿਸੇ ਤਰ੍ਹਾਂ ਦਾ ਭੀ ਕੋਈ ਚਿੰਤਾ-ਫ਼ਿਕਰ ਨਹੀਂ ਕਰਦਾ।

ਪਦ ਅਰਥ ਅਦੇਸਾ = ਅੰਦੇਸ਼ਾ, ਚਿੰਤਾ-ਫ਼ਿਕਰ। ਕਾਹੇ = ਕਿਉਂ?

SikhNet (Spanish)nunca pasará preocupaciones ni angustias.

ਜਨਮ ਮਰਣ ਕੀ ਚੂਕੀ ਕਾਣਿ ॥

janam maran kee chookee kaan |

Sant Singh KhalsaThe fear of birth and death is dispelled;
Manmohan SinghHis fear of birth and death is dispelled,
Manmohan Singh (Punjabi)ਉਸ ਦਾ ਜੰਮਣ ਅਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ,
Fareedkot Teekaਜਿਨ ਕੀ ਕ੍ਰਿਪਾ ਤੇ ਜਨਮ ਮਰਨ ਕੀ ਕਨੋਡ ਦੂਰ ਹੋਈ ਹੈ॥
Prof. Sahib Singhਉਸ ਮਨੁੱਖ ਦਾ ਜਨਮ ਮਰਨ ਦੇ ਗੇੜ ਦਾ ਡਰ ਮੁੱਕ ਜਾਂਦਾ ਹੈ।

ਪਦ ਅਰਥ ਕਾਣਿ = ਮੁਥਾਜੀ, ਤੋਖ਼ਲਾ।

SikhNet (Spanish)Sus idas y venidas en el mundo del deseo se acaban,

ਪੂਰੇ ਗੁਰ ਊਪਰਿ ਕੁਰਬਾਣ ॥੨॥

poore gur aoopar kurabaan |2|

Sant Singh KhalsaI am a sacrifice to the Perfect Guru. ||2||
Manmohan Singhas he is a sacrifice unto his Perfect Guru.
Manmohan Singh (Punjabi)ਕਿਉਂ ਜੋ ਉਹ ਆਪਣੇ ਪੂਰਨ ਗੁਰਾਂ ਦੇ ਉਤੋਂ ਸਦਕੇ ਹੋਇਆ ਹੋਇਆ ਹੈ।
Fareedkot Teekaਤਿਨ ਪੂਰੇ ਗੁਰੋਂ ਸੇ ਕੁਰਬਾਣ ਜਾਤੇ ਹੈਂ॥੨॥
Prof. Sahib Singhਉਹ ਪੂਰੇ ਗੁਰੂ ਉਤੋਂ ਸਦਾ ਸਦਕੇ ਜਾਂਦਾ ਹੈ (ਆਪਣਾ ਆਪਾ ਵਾਰਦਾ ਰਹਿੰਦਾ ਹੈ) ॥੨॥

ਪਦ ਅਰਥ ਕੁਰਬਾਣ = ਸਦਕੇ, ਵਾਰਨੇ ॥੨॥

SikhNet (Spanish)pues él ofrece su ser en sacrificio al Guru Perfecto.(2)

ਗੁਰੁ ਪਰਮੇਸਰੁ ਭੇਟਿ ਨਿਹਾਲ ॥

gur paramesar bhett nihaal |

Sant Singh KhalsaI am enraptured, meeting with the Guru, the Transcendent Lord.
Manmohan SinghI am profoundly pleased by meeting with my Guru-God.
Manmohan Singh (Punjabi)ਗੁਰੂ-ਗੋਵਿੰਦ ਨਾਲ ਮਿਲਣ ਦੁਆਰਾ ਮੈਂ ਪਰਮ ਪ੍ਰਸੰਨ ਹੋ ਗਿਆ ਹਾਂ।
Fareedkot Teekaਗੁਰੋਂ ਦੁਆਰੇ ਪਰਮੇਸ੍ਵਰ ਕੋ ਮਿਲ ਕੇ ਅਗ੍ਯਾਨ ਦੁਖ ਥੀਂ ਰਹਿਤ ਹੋਈਦਾ ਹੈ॥
Prof. Sahib Singhਹੇ ਭਾਈ! ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਪਰਮੇਸਰ ਮਿਲ ਪੈਂਦਾ ਹੈ, ਉਹ ਸਦਾ ਖਿੜਿਆ ਰਹਿੰਦਾ ਹੈ।

ਪਦ ਅਰਥ ਭੇਟਿ = ਮਿਲ ਕੇ। ਨਿਹਾਲ = ਚੜ੍ਹਦੀ ਕਲਾ ਵਾਲਾ।

SikhNet (Spanish)Encontrando al Guru Divino, él es bendecido;

ਸੋ ਦਰਸਨੁ ਪਾਏ; ਜਿਸੁ ਹੋਇ ਦਇਆਲੁ ॥

so darasan paae; jis hoe deaal |

Sant Singh KhalsaHe alone obtains the Blessed Vision of the Lord's Darshan, who is blessed by His Mercy.
Manmohan SinghHe alone obtains the Lord's vision, unto whom the Guru is merciful.
Manmohan Singh (Punjabi)ਕੇਵਲ ਉਹ ਹੀ ਪ੍ਰਭੂ ਦੇ ਦੀਦਾਰ ਨੂੰ ਪਾਉਂਦਾ ਹੈ, ਜਿਸ ਉਤੇ ਗੁਰੂ ਜੀ ਮਿਹਰਬਾਨ ਹੁੰਦੇ ਹਨ।
Fareedkot Teekaਪਰੰਤੂ ਗੁਰੋਂ ਕਾ ਦਰਸਨ ਵਹੁ ਪਾਵਤਾ ਹੈ ਜਿਸ ਪਰ ਪਰਮੇਸ੍ਵਰੁ ਦਿਆਲ ਹੋਤਾ ਹੈ॥
Prof. Sahib Singh(ਪਰ ਗੁਰੂ ਦਾ ਪਰਮੇਸਰ ਦਾ) ਦਰਸਨ ਉਹੀ ਮਨੁੱਖ ਪ੍ਰਾਪਤ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਦਇਆਵਾਨ ਹੁੰਦਾ ਹੈ।

ਪਦ ਅਰਥ ਸੋ = ਉਹ ਬੰਦਾ।

SikhNet (Spanish)sí, sólo aquél que goza de la Gracia de Dios, le es concedida la Visión del Señor.

ਪਾਰਬ੍ਰਹਮੁ; ਜਿਸੁ ਕਿਰਪਾ ਕਰੈ ॥

paarabraham; jis kirapaa karai |

Sant Singh KhalsaOne who is blessed by the Grace of the Supreme Lord God,
Manmohan SinghHe, to whom the Transcendent Lord shows mercy
Manmohan Singh (Punjabi)ਜਿਸ ਉਤੇ ਪਰਮ ਪ੍ਰਭੂ ਮਿਹਰ ਧਾਰਦਾ ਹੈ,
Fareedkot Teekaਜਿਸ ਕੇ ਊਪਰ ਪਰਮੇਸ੍ਵਰ ਕ੍ਰਿਪਾ ਕਰਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ,
SikhNet (Spanish)Aquél que goza de la Compasión del Señor

ਸਾਧਸੰਗਿ; ਸੋ ਭਵਜਲੁ ਤਰੈ ॥੩॥

saadhasang; so bhavajal tarai |3|

Sant Singh Khalsacrosses over the terrifying world-ocean in the Saadh Sangat, the Company of the Holy. ||3||
Manmohan Singhby virtue of the society of saints, he crosses the terrible world ocean.
Manmohan Singh (Punjabi)ਸਤਿ ਸੰਗਤ ਦੀ ਬਰਕਤ ਦੁਆਰਾ, ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾ ਹੈ।
Fareedkot Teekaਸੋਈ ਸਾਧ ਸੰਗ ਦੁਆਰਾ ਸੰਸਾਰ ਸਮੁੰਦਰ ਸੇ ਤਰਤਾ ਹੈ॥੩॥
Prof. Sahib Singhਉਹ ਮਨੁੱਖ ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੩॥

ਪਦ ਅਰਥ ਭਵਜਲੁ = ਸੰਸਾਰ-ਸਮੁੰਦਰ ॥੩॥

SikhNet (Spanish)Trascendente, cruza el mar de la existencia en Compañía de los Santos.(3)

ਅੰਮ੍ਰਿਤੁ ਪੀਵਹੁ; ਸਾਧ ਪਿਆਰੇ ॥

amrit peevahu; saadh piaare |

Sant Singh KhalsaDrink in the Ambrosial Nectar, O Beloved Holy people.
Manmohan SinghDrink ye the Name-Nectar, O dear saints,
Manmohan Singh (Punjabi)ਤੁਸੀਂ ਨਾਮ ਦੇ ਸੁਧਾਰਸ ਨੂੰ ਪਾਨ ਕਰੋ, ਹੇ ਸਨੇਹੀ ਸੰਤੋ!
Fareedkot Teekaਤਾਂ ਤੇ ਹੇ ਪਿਆਰਿਓ! ਸੰਤੋਂ ਸਾਥ ਮਿਲ ਕੇ ਨਾਮ ਅੰਮ੍ਰਿਤ ਕੋ ਪੀਵੋ॥
Prof. Sahib Singhਹੇ ਪਿਆਰੇ ਸੰਤ ਜਨੋ! (ਤੁਸੀ ਭੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹੋ,

ਪਦ ਅਰਥ ਸਾਧ = ਹੇ ਸੰਤ ਜਨੋ! ਅੰਮ੍ਰਿਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ।

SikhNet (Spanish)Oh Santo, bebe del Néctar del Nombre del Señor

ਮੁਖ ਊਜਲ; ਸਾਚੈ ਦਰਬਾਰੇ ॥

mukh aoojal; saachai darabaare |

Sant Singh KhalsaYour face shall be radiant and bright in the Court of the Lord.
Manmohan Singhthat your countenances be sanctified in the True Court.
Manmohan Singh (Punjabi)ਤਾਂ ਜੋ ਤੁਹਾਡੇ ਚਿਹਰੇ ਸੱਚੀ ਦਰਗਾਹ ਅੰਦਰ ਪਾਕ-ਪਵਿੱਤਰ ਥੀ ਵੰਞਣ।
Fareedkot Teekaਇਸ ਤੇ ਸਾਚੇ ਦਰਬਾਰ ਮੇਂ ਮੁਖ ਉਜਲ ਹੋਵੋਗੇ, ਭਾਵ ਸੁਰਖਰੂ ਹੋਵੋਗੇ॥੧॥
Prof. Sahib Singhਸਦਾ-ਥਿਰ ਪ੍ਰਭੂ ਦੇ ਦਰਬਾਰ ਵਿਚ ਤੁਹਾਡੇ ਮੂੰਹ ਉਜਲੇ ਹੋਣਗੇ (ਤੁਹਾਨੂੰ ਉਥੇ ਆਦਰ-ਸਤਕਾਰ ਮਿਲੇਗਾ)।

ਪਦ ਅਰਥ ਊਜਲ = ਉਜਲੇ, ਬੇ-ਦਾਗ਼। ਦਰਬਾਰੇ = ਦਰਬਾਰਿ, ਦਰਬਾਰ ਵਿਚ।

SikhNet (Spanish)para que tu semblante brille en la Corte de Dios.

ਅਨਦ ਕਰਹੁ; ਤਜਿ ਸਗਲ ਬਿਕਾਰ ॥

anad karahu; taj sagal bikaar |

Sant Singh KhalsaCelebrate and be blissful, and abandon all corruption.
Manmohan SinghForsaking all your sins, make ye merry,
Manmohan Singh (Punjabi)ਆਪਣੇ ਸਾਰੇ ਪਾਪਾਂ ਨੂੰ ਤਲਾਂਜਲੀ ਦੇ ਕੇ, ਤੁਸੀਂ ਮੌਜਾਂ ਮਾਣੋ,
Fareedkot Teekaਸੰਪੂਰਨ ਵਿਸ਼ਿਓਂ ਕੋ ਤਿਆਗੋ ਆਨੰਦ ਕਾ ਭੋਗਨਾ ਕਰੋ, ਭਾਵ ਸੇ ਅਤ੍ਯੰਤ ਸੁਖ ਪਾਵੋ॥
Prof. Sahib Singh(ਹੇ ਸੰਤ ਜਨੋ!) ਸਾਰੇ ਵਿਚਾਰ ਛੱਡ ਕੇ ਆਤਮਕ ਆਨੰਦ ਮਾਣਦੇ ਰਹੋ,

ਪਦ ਅਰਥ ਤਜਿ = ਤਿਆਗ ਕੇ। ਬਿਕਾਰ = ਮੰਦੇ ਕੰਮ। ਅਨਦ = ਆਤਮਕ ਅਨੰਦ।

SikhNet (Spanish)Haciendo a un lado todos tus errores vivirás en Éxtasis.

ਨਾਨਕ; ਹਰਿ ਜਪਿ ਉਤਰਹੁ ਪਾਰਿ ॥੪॥੪੨॥੫੩॥

naanak; har jap utarahu paar |4|42|53|

Sant Singh KhalsaO Nanak, meditate on the Lord and cross over. ||4||42||53||
Manmohan Singhand reflecting over the Lord, swim across the world ocean.
Manmohan Singh (Punjabi)ਅਤੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਓ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਔਰ ਹਰੀ ਕੋ ਜਪ ਕਰ ਸੰਸਾਰ ਸੇ ਪਾਰ ਉਤਰੋ॥੪॥੪੨॥੫੩॥☬ਪਰਮੇਸ੍ਵਰ ਕੀ ਸਾਮ੍ਰਥਤਾ ਦਿਖਾਵਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦਾ ਨਾਮ ਜਪ ਕੇ ਤੁਸੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਉਗੇ ॥੪॥੪੨॥੫੩॥

ਪਦ ਅਰਥ ਜਪਿ = ਜਪ ਕੇ ॥੪॥੪੨॥੫੩॥

SikhNet (Spanish)Dice Nanak, habitando en el Señor uno cruza el mar de la existencia.(4-42-53)

Open this shabad →

Ang 899 of 1430