ਅਸਟਪਦੀ ॥
asattapadee |
Sant Singh KhalsaAshtapadee:
Manmohan SinghAshtpadi.
Manmohan Singh (Punjabi)ਅਸ਼ਟਪਦੀ।
SikhNet (Spanish)Ashtapadi XIII
ਸੰਤ ਕੈ ਦੂਖਨਿ; ਆਰਜਾ ਘਟੈ ॥
sant kai dookhan; aarajaa ghattai |
Sant Singh KhalsaSlandering the Saints, one's life is cut short.
Manmohan SinghBy accusing the saints man's life is shortened.
Manmohan Singh (Punjabi)ਸਾਧੂਆਂ ਤੇ ਦੂਸ਼ਨ ਲਾਉਣ ਨਾਲ ਬੰਦੇ ਦੀ ਉਮਰ ਘੱਟ ਜਾਂਦੀ ਹੈ।
Fareedkot Teekaਸੰਤ ਕੇ ਵਿਖੇ ਦੋਸ਼ ਅਰੋਪਣੇ ਕਰ ਆਯੂ ਘਟ ਜਾਤੀ ਹੈ॥
Prof. Sahib Singhਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਉਮਰ (ਵਿਅਰਥ ਹੀ) ਗੁਜ਼ਰਦੀ ਜਾਂਦੀ ਹੈ,ਪਦ ਅਰਥ ਦੂਖਨਿ = ਦੂਖਨ ਨਾਲ, ਨਿੰਦਿਆ ਨਾਲ। ਆਰਜਾ = ਉਮਰ।
SikhNet (Spanish)Aquél que calumnia a un hombre Santo, apresura su propio fin;
ਸੰਤ ਕੈ ਦੂਖਨਿ; ਜਮ ਤੇ ਨਹੀ ਛੁਟੈ ॥
sant kai dookhan; jam te nahee chhuttai |
Sant Singh KhalsaSlandering the Saints, one shall not escape the Messenger of Death.
Manmohan SinghBy accusing the saints man escapes not from the Deaths couriers.
Manmohan Singh (Punjabi)ਸਾਧੂਆਂ ਤੇ ਦੂਸਨ ਲਾਉਣ ਨਾਲ ਆਦਮੀ ਮੌਤ ਦੇ ਦੂਤਾਂ ਤੋਂ ਨਹੀਂ ਬਚ ਸਕਦਾ।
Fareedkot Teekaਸੰਤ ਕੇ ਵਿਖੇ ਦੋਸ਼ ਅਰੋਪਣੇ ਕਰ ਜੀਵ ਜਮ ਤੇ ਨਹੀਂ ਛੂਟਤਾ ਹੈ॥
Prof. Sahib Singh(ਕਿਉਂਕਿ) ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਜਮਾਂ ਤੋਂ ਬਚ ਨਹੀਂ ਸਕਦਾ।ਪਦ ਅਰਥ ਛੁਟੈ = ਬਚ ਸਕਦਾ।
SikhNet (Spanish)la muerte lo acosa, toda Paz y serenidad se alejan de él
ਸੰਤ ਕੈ ਦੂਖਨਿ; ਸੁਖੁ ਸਭੁ ਜਾਇ ॥
sant kai dookhan; sukh sabh jaae |
Sant Singh KhalsaSlandering the Saints, all happiness vanishes.
Manmohan SinghBy accusing the saints all happiness vanishes.
Manmohan Singh (Punjabi)ਸਾਧੂਆਂ ਤੇ ਦੂਸਨ ਲਾਉਣ ਨਾਲ ਸਾਰੀ ਖੁਸ਼ੀ ਅਲੋਪ ਹੋ ਜਾਂਦੀ ਹੈ।
Fareedkot Teekaਸੰਤੋਂ ਮੇਂ ਦੋਸ਼ ਅਰੋਪਣੇ ਕਰ ਕੇ ਸਰਬ ਸੁਖ ਦੂਰ ਹੋ ਜਾਤਾ ਹੈ॥
Prof. Sahib Singhਸੰਤ ਦੀ ਨਿੰਦਿਆ ਕੀਤਿਆਂ ਸਾਰਾ (ਹੀ) ਸੁਖ (ਨਾਸ ਹੋ) ਜਾਂਦਾ ਹੈ,
SikhNet (Spanish)y termina despeñándose hasta el fondo,
ਸੰਤ ਕੈ ਦੂਖਨਿ; ਨਰਕ ਮਹਿ ਪਾਇ ॥
sant kai dookhan; narak meh paae |
Sant Singh KhalsaSlandering the Saints, one falls into hell.
Manmohan SinghBy accusing, the saints, the mortal falls into hell.
Manmohan Singh (Punjabi)ਸਾਧੂਆਂ ਤੇ ਦੂਸਨ ਲਾਉਣ ਨਾਲ ਜੀਵ ਦੋਜ਼ਕ ਵਿੱਚ ਜਾ ਪੈਦਾ ਹੈ।
Fareedkot Teekaਪੁਨਾ ਸੰਤੋਂ ਮੇਂ ਦੋਸ਼ ਅਰੋਪਣੇ ਕਰ ਜੀਵ ਕੌ ਨਰਕ ਮੇਂ ਪਾਈਤਾ ਹੈ॥
Prof. Sahib Singhਅਤੇ ਮਨੁੱਖ ਨਰਕ ਵਿਚ (ਭਾਵ, ਘੋਰ ਦੁਖਾਂ ਵਿਚ) ਪੈ ਜਾਂਦਾ ਹੈ।
SikhNet (Spanish)en lo más oscuro de la conciencia.
ਸੰਤ ਕੈ ਦੂਖਨਿ; ਮਤਿ ਹੋਇ ਮਲੀਨ ॥
sant kai dookhan; mat hoe maleen |
Sant Singh KhalsaSlandering the Saints, the intellect is polluted.
Manmohan SinghBy accusing the saints, understanding becomes impure.
Manmohan Singh (Punjabi)ਸਾਧੂਆਂ ਤੇ ਦੂਸਨ ਲਾਉਣ ਨਾਲ ਸਮਝ ਪਲੀਤ ਹੋ ਜਾਂਦੀ ਹੈ।
Fareedkot Teekaਸੰਤੋਂ ਮੇਂ ਦੂਸਣ ਅਰੋਪਣੇ ਸੇ ਬੁਧੀ ਮਲੀਨ ਹੋ ਜਾਤੀ ਹੈ॥
Prof. Sahib Singhਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਮਤਿ ਮੈਲੀ ਹੋ ਜਾਂਦੀ ਹੈ,ਪਦ ਅਰਥ ਮਲੀਨ = ਮੈਲੀ, ਭੈੜੀ। ਮਤਿ = ਅਕਲਿ, ਸਮਝ।
SikhNet (Spanish)Su mente se ofusca
ਸੰਤ ਕੈ ਦੂਖਨਿ; ਸੋਭਾ ਤੇ ਹੀਨ ॥
sant kai dookhan; sobhaa te heen |
Sant Singh KhalsaSlandering the Saints, one's reputation is lost.
Manmohan SinghBy accusing the saints, man loses his celebrity.
Manmohan Singh (Punjabi)ਸਾਧੂਆਂ ਤੇ ਦੂਸ਼ਨ ਲਾਉਣ ਨਾਲ ਬੰਦਾ ਆਪਣੀ ਕੀਰਤੀ ਗੁਆ ਲੈਦਾ ਹੈ।
Fareedkot Teekaਪੁਨਾ ਸੰਤੋਂ ਮੇਂ ਦੂਖਣ ਅਰੋਪਣੇ ਕਰ ਕੇ ਸੋਭਾ ਸੇ ਹੀਨ ਹੋ ਜਾਤਾ ਹੈ॥
Prof. Sahib Singhਤੇ (ਜਗਤ ਵਿਚ) ਮਨੁੱਖ ਸੋਭਾ ਤੋਂ ਸੱਖਣਾ ਰਹਿ ਜਾਂਦਾ ਹੈ।ਪਦ ਅਰਥ ਹੀਨ = ਸੱਖਣਾ।
SikhNet (Spanish)y es degradado de cualquier Honor
ਸੰਤ ਕੇ ਹਤੇ ਕਉ; ਰਖੈ ਨ ਕੋਇ ॥
sant ke hate kau; rakhai na koe |
Sant Singh KhalsaOne who is cursed by a Saint cannot be saved.
Manmohan SinghNone can save him who is accursed of the saints.
Manmohan Singh (Punjabi)ਸਾਧੂਆਂ ਦੇ ਧ੍ਰਿਕਾਰੇ ਹੋਏ ਨੂੰ ਕੋਈ ਭੀ ਬਚਾ ਨਹੀਂ ਸਕਦਾ।
Fareedkot Teekaਸੰਤੋਂ ਕੇ ਮਾਰਨੇ ਵਾਲੇ ਕੋ ਕੋਈ ਨਹੀਂ ਰਾਖਤਾ ਹੈ॥
Prof. Sahib Singhਸੰਤ ਦੇ ਫਿਟਕਾਰੇ ਹੋਏ ਬੰਦੇ ਦੀ ਕੋਈ ਮਨੁੱਖ ਸਹੈਤਾ ਨਹੀਂ ਕਰ ਸਕਦਾ,ਪਦ ਅਰਥ ਹਤੇ ਕਉ = ਮਾਰੇ ਨੂੰ, ਫਿਟਕਾਰੇ ਨੂੰ। ਰਖੈ = ਰੱਖ ਸਕਦਾ, ਸਹੈਤਾ ਕਰਦਾ।
SikhNet (Spanish)Aquél que es condenado por un Santo, no encuentra consuelo en ningún sitio
ਸੰਤ ਕੈ ਦੂਖਨਿ; ਥਾਨ ਭ੍ਰਸਟੁ ਹੋਇ ॥
sant kai dookhan; thaan bhrasatt hoe |
Sant Singh KhalsaSlandering the Saints, one's place is defiled.
Manmohan SinghBy accusing the saints the place is defiled.
Manmohan Singh (Punjabi)ਸਾਧੂਆਂ ਤੇ ਦੂਸਨ ਲਾਉਣ ਨਾਲ ਥਾਂ ਗੰਦੀ ਹੋ ਜਾਂਦੀ ਹੈ।
Fareedkot Teekaਸੰਤੋਂ ਮੇਂ ਦੂਸ਼ਣ ਅਰੋਪਣੇ ਵਾਲੇ ਕਾ ਅਸਥਾਨ ਭ੍ਰਸ਼ਟ ਹੋਤਾ ਹੈ॥
Prof. Sahib Singh(ਕਿਉਂਕਿ) ਸੰਤ ਦੀ ਨਿੰਦਾ ਕੀਤਿਆਂ (ਨਿੰਦਕ ਦਾ) ਹਿਰਦਾ ਗੰਦਾ ਹੋ ਜਾਂਦਾ ਹੈ।ਪਦ ਅਰਥ ਥਾਨ = (ਹਿਰਦਾ-ਰੂਪ) ਥਾਂ। ਭ੍ਰਸਟੁ = ਗੰਦਾ।
SikhNet (Spanish)y todo aquello que toca, se torna vil y despreciable.
ਸੰਤ ਕ੍ਰਿਪਾਲ; ਕ੍ਰਿਪਾ ਜੇ ਕਰੈ ॥
sant kripaal; kripaa je karai |
Sant Singh KhalsaBut if the Compassionate Saint shows His Kindness,
Manmohan SinghIf the compassionate saints show him mercy,
Manmohan Singh (Punjabi)ਜੇਕਰ ਮਿਹਰਬਾਨ ਸਾਧੂ ਉਸ ਤੇ ਮਿਹਰ ਧਾਰਨ,
Fareedkot Teekaਪਰੰਤੂ ਸੰਤ ਕ੍ਰਿਪਾਲੂ ਤਿਸ ਦੋਸੀ ਪਰ ਭੀ ਜੇਕਰ ਅਪਨੀ ਕ੍ਰਿਪਾ ਕਰੈ॥
Prof. Sahib Singh(ਪਰ) ਜੇ ਕ੍ਰਿਪਾਲ ਸੰਤ ਆਪ ਕਿਰਪਾ ਕਰੇ,
SikhNet (Spanish)Y sin embargo, oh, dice Nanak, tal calumniador puede alcanzar Salvación,
ਨਾਨਕ. ਸੰਤਸੰਗਿ; ਨਿੰਦਕੁ ਭੀ ਤਰੈ ॥੧॥
naanak. santasang; nindak bhee tarai |1|
Sant Singh KhalsaO Nanak, in the Company of the Saints, the slanderer may still be saved. ||1||
Manmohan SinghNanak, even a slander is saved in the company of the saint.
Manmohan Singh (Punjabi)ਨਾਨਕ, ਤਾਂ ਸਤਿ ਸੰਗਤ ਅੰਦਰ ਕਲੰਕ ਲਾਉਣ ਵਾਲਾ ਭੀ ਪਾਰ ਉਤਰ ਜਾਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨੋਂ ਕੀ ਕ੍ਰਿਪਾ ਕਰ ਕੇ ਵਹੁ ਨਿੰਦਕ ਭੀ ਸਤਸੰਗ ਕਰਨੇ ਕਰ ਸੰਸਾਰ ਸੇ ਤਰ ਜਾਤਾ ਹੈ॥੧॥
Prof. Sahib Singhਤਾਂ ਹੇ ਨਾਨਕ! ਸੰਤ ਦੀ ਸੰਗਤਿ ਵਿਚ ਨਿੰਦਕ ਭੀ (ਪਾਪਾਂ ਤੋਂ) ਬਚ ਜਾਂਦਾ ਹੈ ॥੧॥
SikhNet (Spanish)cuando es compadecido por un hombre Santo y atraído a Su Compañía.(1)