ਸੰਤ ਕੇ ਦੂਖਨ ਤੇ; ਮੁਖੁ ਭਵੈ ॥
sant ke dookhan te; mukh bhavai | Ang 279
Sant Singh KhalsaSlandering the Saints, one becomes a wry-faced malcontent.
Manmohan SinghBy slandering the saints man becomes wry-faced.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਦਾ ਮੂੰਹ ਵਿੰਗਾ ਹੋ ਜਾਂਦਾ ਹੈ।
Fareedkot Teekaਸੰਤ ਕੇ ਵਿਸ਼ੇ ਦੂਖਣ ਕਹਣੇ ਸੇ ਮੁਖ ਫਿਰ ਜਾਤਾ ਹੈ, ਭਾਵ ਸੇ ਲਕਵਾ ਆਦੀ ਰੋਗ ਹੋ ਜਾਤੇ ਹੈਂ॥
Prof. Sahib Singhਸੰਤ ਦੀ ਨਿੰਦਾ ਕਰਨ ਨਾਲ (ਨਿੰਦਕ ਦਾ) ਚੇਹਰਾ ਹੀ ਭ੍ਰਸ਼ਟਿਆ ਜਾਂਦਾ ਹੈ,ਪਦ ਅਰਥ ਦੂਖਨ ਤੇ = ਨਿੰਦਿਆ ਕਰਨ ਨਾਲ। ਮੁਖੁ ਭਵੈ = ਮੂੰਹ ਭਉਂ ਜਾਂਦਾ ਹੈ, ਮੂੰਹ ਫਿਟਕਾਰਿਆ ਜਾਂਦਾ ਹੈ।
SikhNet (Spanish)Aquél que calumnia a un Santo, el semblante se le deforma por el desasosiego.
ਸੰਤਨ ਕੈ ਦੂਖਨਿ; ਕਾਗ ਜਿਉ ਲਵੈ ॥
santan kai dookhan; kaag jiau lavai | Ang 279
Sant Singh KhalsaSlandering the Saints, one croaks like a raven.
Manmohan SinghBy slandering the saints, he crows like a raven.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਕਾਂ ਦੀ ਤਰ੍ਹਾਂ ਕਾਂ ਕਾਂ ਕਰਦਾ ਹੈ।
Fareedkot Teekaਸੰਤੋਂ ਕੇ ਦੋਖ ਕਰ ਕਾਗ ਵਤ (ਲਵੈ) ਬਕਤਾ ਰਹਿਤਾ ਹੈ ਅਰਥਾਤ ਕੌੜੇ ਬਚਨ ਖਫਕਾਨੀ ਹੋ ਕੇ ਕਹਤਾ ਹੈ॥
Prof. Sahib Singh(ਤੇ ਨਿੰਦਕ) (ਥਾਂ ਥਾਂ) ਕਾਂ ਵਾਂਗ ਲਉਂ ਲਉਂ ਕਰਦਾ ਹੈ (ਨਿੰਦਾ ਦੇ ਬਚਨ ਬੋਲਦਾ ਫਿਰਦਾ ਹੈ)।ਪਦ ਅਰਥ ਕਾਗ ਜਿਉ = ਕਾਂ ਵਾਂਗ। ਲਵੈ = ਲਉਂ ਲਉਂ ਕਰਦਾ ਹੈ, ਭਾਵ, ਨਿੰਦਿਆ ਕਰਨ ਦੀ ਆਦਤ ਪੈ ਜਾਂਦੀ ਹੈ।
SikhNet (Spanish)Quien calumnia al Santo su voz raspa como la de un cuervo.
ਸੰਤਨ ਕੈ ਦੂਖਨਿ; ਸਰਪ ਜੋਨਿ ਪਾਇ ॥
santan kai dookhan; sarap jon paae | Ang 279
Sant Singh KhalsaSlandering the Saints, one is reincarnated as a snake.
Manmohan SinghBy slandering the saints, man gets a snake's birth.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਸੱਪ ਦੀ ਜੂਨੀ ਵਿੱਚ ਪੈਦਾ ਹੈ।
Fareedkot Teekaਸੰਤੋਂ ਕੇ ਵਿਖੇ ਦੂਸਣ ਦੇਖਨੇ ਸੇ ਸਰਪ ਕੀ ਜੋਨੀ ਪਾਵਤਾ ਹੈ॥
Prof. Sahib Singhਸੰਤ ਦੀ ਨਿੰਦਾ ਕੀਤਿਆਂ (ਖੋਟਾ ਸੁਭਾਉ ਬਣ ਜਾਣ ਤੇ) ਮਨੁੱਖ ਸੱਪ ਦੀ ਜੂਨੇ ਜਾ ਪੈਂਦਾ ਹੈ,ਪਦ ਅਰਥ ਸਰਪ = ਸੱਪ। ਤ੍ਰਿਗਦ = {Skt. तिर्यच्} ਪਸ਼ੂ ਪੰਛੀ ਜੋਨਿ।
SikhNet (Spanish)Tal calumniador renace como serpiente
ਸੰਤ ਕੈ ਦੂਖਨਿ; ਤ੍ਰਿਗਦ ਜੋਨਿ ਕਿਰਮਾਇ ॥
sant kai dookhan; trigad jon kiramaae | Ang 279
Sant Singh KhalsaSlandering the Saints, one is reincarnated as a wiggling worm.
Manmohan SinghBy slandering the saints, he is born in worm like creeping existences.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਨਾਲ ਬੰਦਾ ਕੀੜੇ ਵਰਗੀਆਂ ਰੀਗਣ ਵਾਲੀਆਂ ਜੂਨੀਆਂ ਵਿੱਚ ਜੰਮਦਾ ਹੈ।
Fareedkot Teekaਸੰਤ ਕੇ ਦੂਸਣ ਸੇ (ਤ੍ਰਿਗਦ) ਟੇਢੀਆਂ ਜੋਨੀਓਂ (ਕਿਰਮਾਇ) ਕਿਰਮ ਆਦੀ ਮੇਂ ਪ੍ਰਾਪਤਿ ਹੋਤਾ ਹੈ॥
Prof. Sahib Singhਤੇ, ਕਿਰਮ ਆਦਿਕ ਨਿੱਕੀਆਂ ਜੂਨਾਂ ਵਿਚ (ਭਟਕਦਾ ਹੈ)।ਪਦ ਅਰਥ ਕਿਰਮਾਇ = ਕਿਰਮ ਆਦਿਕ।
SikhNet (Spanish)y pasa de una vida a otra encarnando en seres que se arrastran.
ਸੰਤਨ ਕੈ ਦੂਖਨਿ; ਤ੍ਰਿਸਨਾ ਮਹਿ ਜਲੈ ॥
santan kai dookhan; trisanaa meh jalai | Ang 279
Sant Singh KhalsaSlandering the Saints, one burns in the fire of desire.
Manmohan SinghBy slandering the saints, he burns in the fire of desire.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਨਾਲ ਬੰਦਾ ਉਹ ਖਾਹਿਸ਼ ਦੀ ਅੱਗ ਵਿੱਚ ਸੜਦਾ ਹੈ।
Fareedkot Teekaਸੰਤੋਂ ਕੇ ਦੂਸਣ ਚਿਤਵਨ ਕਰ ਤ੍ਰਿਸਨਾ ਅਗਨੀ ਮੇਂ ਜੀਵ ਜਲਤਾ ਹੈ॥
Prof. Sahib Singhਸੰਤ ਦੀ ਨਿੰਦਿਆ ਦੇ ਕਾਰਨ (ਨਿੰਦਕ) ਤ੍ਰਿਸਨਾ (ਦੀ ਅੱਗ) ਵਿਚ ਸੜਦਾ ਭੁੱਜਦਾ ਹੈ,ਪਦ ਅਰਥ ਤ੍ਰਿਸਨਾ = ਲਾਲਚ। ਜਲੈ = ਸੜਦਾ ਹੈ।
SikhNet (Spanish)Calumniando a los Santos uno se consume en el fuego del deseo.
ਸੰਤ ਕੈ ਦੂਖਨਿ; ਸਭੁ ਕੋ ਛਲੈ ॥
sant kai dookhan; sabh ko chhalai | Ang 279
Sant Singh KhalsaSlandering the Saints, one tries to deceive everyone.
Manmohan SinghBy slandering the saints, the mortal deceives everyone.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਵਾਲਾ ਹਰ ਇਕਸ ਨਾਲ ਠੱਗੀ ਠੋਰੀ ਕਰਦਾ ਹੈ।
Fareedkot Teekaਸੰਤੋਂ ਕੇ ਦੂਖਣ ਕਰ ਕੇ ਸਭ ਵਿਕਾਰ ਇਸ ਕੋ ਛਲ ਲੇਤੇ ਹੈਂ, ਵਾ ਏਹ ਸਭ ਕਿਸੀ ਕੋ ਛਲਤਾ ਹੈ॥
Prof. Sahib Singhਤੇ, ਹਰੇਕ ਮਨੁੱਖ ਨੂੰ ਧੋਖਾ ਦੇਂਦਾ ਫਿਰਦਾ ਹੈ।ਪਦ ਅਰਥ ਸਭੁ ਕੋ = ਹਰੇਕ ਪ੍ਰਾਣੀ ਨੂੰ। ਛਲੈ = ਧੋਖਾ ਦੇਂਦਾ ਹੈ।
SikhNet (Spanish)Calumniando a los Santos uno engaña a todos.
ਸੰਤ ਕੈ ਦੂਖਨਿ; ਤੇਜੁ ਸਭੁ ਜਾਇ ॥
sant kai dookhan; tej sabh jaae | Ang 279
Sant Singh KhalsaSlandering the Saints, all one's influence vanishes.
Manmohan SinghBy slandering the saints, man's entire influence departs.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਦਾ ਸਾਰਾ ਰਸੂਖ ਖਤਮ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਦੂਸਣ ਕਰ ਤੇਜ ਸਭ ਚਲਾ ਜਾਤਾ ਹੈ॥
Prof. Sahib Singhਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਦਾ ਸਾਰਾ ਤੇਜ ਪ੍ਰਤਾਪ ਹੀ ਨਸ਼ਟ ਹੋ ਜਾਂਦਾ ਹੈ,
SikhNet (Spanish)Calumniando a los Santos su influencia desvanece.
ਸੰਤ ਕੈ ਦੂਖਨਿ; ਨੀਚੁ ਨੀਚਾਇ ॥
sant kai dookhan; neech neechaae | Ang 279
Sant Singh KhalsaSlandering the Saints, one becomes the lowest of the low.
Manmohan SinghBy slandering the saints, man becomes the meanest of the mean.
Manmohan Singh (Punjabi)ਸਾਧੂਆਂ ਦੀ ਨਿੰਦਾ ਕਰਨ ਨਾਲ ਆਦਮੀ ਕਮੀਨਿਆਂ ਦਾ ਪਰਮ ਕਮੀਨਾ ਹੋ ਜਾਂਦਾ ਹੈ।
Fareedkot Teekaਸੰਤੋਂ ਕੇ ਦੋਖ ਕਰ ਨੀਚੋਂ ਸੇ ਨੀਚ ਹੋਤਾ ਹੈ॥
Prof. Sahib Singhਅਤੇ (ਨਿੰਦਕ) ਮਹਾ ਨੀਚ ਬਣ ਜਾਂਦਾ ਹੈ।ਪਦ ਅਰਥ ਨੀਚੁ ਨੀਚਾਇ = ਨੀਚਾਂ ਤੋਂ ਨੀਚ, ਬਹੁਤ ਭੈੜਾ।
SikhNet (Spanish)Calumniando a los Santos, llega uno a lo más bajo de lo bajo.
ਸੰਤ ਦੋਖੀ ਕਾ; ਥਾਉ ਕੋ ਨਾਹਿ ॥
sant dokhee kaa; thaau ko naeh | Ang 279
Sant Singh KhalsaFor the slanderer of the Saint, there is no place of rest.
Manmohan SinghFor the slanderer of the saint there is place of rest.
Manmohan Singh (Punjabi)ਸਾਧੂ ਦੇ ਨਿੰਦਕ ਲਈ ਕੋਈ ਆਰਾਮ ਦੀ ਥਾਂ ਨਹੀਂ।
Fareedkot Teekaਸੰਤੋਂ ਕੇ ਦੋਖੀ ਕਾ ਕੋਈ ਰਖ੍ਯਕ ਸਥਾਨ ਨਹੀਂ ਹੈ॥
Prof. Sahib Singhਸੰਤਾਂ ਦੀ ਨਿੰਦਾ ਕਰਨ ਵਾਲਿਆਂ ਦਾ ਕੋਈ ਆਸਰਾ ਨਹੀਂ ਰਹਿੰਦਾ;ਪਦ ਅਰਥ ਦੋਖੀ = ਨਿੰਦਕ।
SikhNet (Spanish)El calumniador del Santo no encuentra albergue alguno..
ਨਾਨਕ. ਸੰਤ ਭਾਵੈ; ਤਾ ਓਇ ਭੀ ਗਤਿ ਪਾਹਿ ॥੨॥
naanak. sant bhaavai; taa oe bhee gat paeh |2| Ang 280
Sant Singh KhalsaO Nanak, if it pleases the Saint, even then, he may be saved. ||2||
Manmohan SinghNanak, if it pleases the saints, then, he too obtains salvation.
Manmohan Singh (Punjabi)ਨਾਨਕ, ਜੇਕਰ ਸਾਧੂ ਨੂੰ ਚੰਗਾ ਲੱਗੇ, ਤਦ ਉਹ ਭੀ ਮੁਕਤੀ ਪਾ ਲੈਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੇਕਰ ਸੰਤ ਚਾਹੇ ਤਬ ਵਹੁ ਨਿੰਦਕ ਭੀ ਗਤੀ ਅਰਥਾਤ ਮੋਖ ਕੋ ਪਾਇ ਲੇਤਾ ਹੈ॥੨॥
Prof. Sahib Singh(ਹਾਂ) ਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਹ ਨਿੰਦਕ ਭੀ ਚੰਗੀ ਅਵਸਥਾ ਤੇ ਅੱਪੜ ਜਾਂਦੇ ਹਨ ॥੨॥ਪਦ ਅਰਥ ਓਇ = ਨਿੰਦਾ ਕਰਨ ਵਾਲੇ। ਪਾਹਿ = ਪਾ ਲੈਂਦੇ ਹਨ ॥੨॥
SikhNet (Spanish)Oh, dice Nanak, a pesar de ello puede ser elevado si el Santo se compadece de él.(2)