ਆਸਾ ॥
aasaa |
Sant Singh KhalsaAasaa:
Manmohan SinghAsa.
Manmohan Singh (Punjabi)ਆਸਾ।
SikhNet (Spanish)Asa
ਸੰਤ ਤੁਝੀ ਤਨੁ; ਸੰਗਤਿ ਪ੍ਰਾਨ ॥
sant tujhee tan; sangat praan |
Sant Singh KhalsaYour Saints are Your body, and their company is Your breath of life.
Manmohan SinghThine saints are Thy body, and their association is my life.
Manmohan Singh (Punjabi)ਤੇਰੇ ਸਾਧੂ ਤੇਰੀ ਦੇਹ ਹਨ। ਉਨ੍ਹਾਂ ਦਾ ਮੇਲ-ਮਿਲਾਪ ਮੇਰੀ ਜਿੰਦ-ਜਾਨ ਹੈ।
Fareedkot Teekaਹੇ ਪ੍ਰਭੂ! ਸੰਤ ਜੋ ਤੇਰਾ (ਤਨੁ) ਸਰੀਰ ਹੈਂ ਤਿਨ ਕੀ ਸੰਗਤਿ ਮੇਰੇ ਪ੍ਰਾਨ ਹੈਂ॥
Prof. Sahib Singhਹੇ ਦੇਵਾਂ ਦੇ ਦੇਵ ਪ੍ਰਭੂ! ਸੰਤ ਤੇਰਾ ਹੀ ਰੂਪ ਹਨ, ਸੰਤਾਂ ਦੀ ਸੰਗਤਿ ਤੇਰੀ ਜਿੰਦ-ਜਾਨ ਹੈ।ਪਦ ਅਰਥ ਤੁਝੀ = ਤੇਰਾ ਹੀ। ਤਨੁ = ਸਰੀਰ, ਸਰੂਪ। ਪ੍ਰਾਨ = ਜਿੰਦ-ਜਾਨ।
SikhNet (Spanish)Los Santos son Tu Cuerpo, Tu Respiración de la Vida, oh Señor.
ਸਤਿਗੁਰ ਗਿਆਨ ਜਾਨੈ; ਸੰਤ ਦੇਵਾ ਦੇਵ ॥੧॥
satigur giaan jaanai; sant devaa dev |1|
Sant Singh KhalsaBy the True Guru-given spiritual wisdom, I know the Saints as the gods of gods. ||1||
Manmohan SinghBy the True Guru's given gnosis, I deem the saints as gods of gods.
Manmohan Singh (Punjabi)ਗੁਰਾਂ ਦੇ ਦਿਤੇ ਹੋਏ ਬ੍ਰਹਿਮ ਬੋਧ ਦੁਆਰਾ ਮੈਂ ਸਾਧੂਆਂ ਨੂੰ ਦੇਵਤਿਆਂ ਦੇ ਦੇਵਤੇ ਜਾਣਦਾ ਹਾਂ।
Fareedkot Teekaਸਤਗੁਰੋਂ ਕੇ ਦੀਏ ਹੂਏ ਗ੍ਯਾਨ ਸੇ ਯਹ ਜਾਨਾ ਹੈ ਕਿ ਸੰਤ ਦੇਵਤਿਓਂ ਕੇ ਭੀ (ਦੇਵ) ਪ੍ਰਕਾਸ਼ਕ ਹੈਂ॥੧॥
Prof. Sahib Singhਸਤਿਗੁਰੂ ਦੀ ਮੱਤ ਲੈ ਕੇ ਸੰਤਾਂ (ਦੀ ਵਡਿਆਈ) ਨੂੰ (ਮਨੁੱਖ) ਸਮਝ ਲੈਂਦਾ ਹੈ ॥੧॥ਪਦ ਅਰਥ ਜਾਨੈ = ਪਛਾਣ ਲੈਂਦਾ ਹੈ। ਦੇਵਾਦੇਵ = ਹੇ ਦੇਵਤਿਆਂ ਦੇ ਦੇਵਤੇ! ॥੧॥
SikhNet (Spanish)A través de ellos y de la Sabiduría del Guru, Te he encontrado, oh Dios de dioses. (1)
ਸੰਤ ਚੀ ਸੰਗਤਿ; ਸੰਤ ਕਥਾ ਰਸੁ ॥
sant chee sangat; sant kathaa ras |
Sant Singh KhalsaO Lord, God of gods, grant me the Society of the Saints,
Manmohan SinghThe society of saints the relish of saints converse,
Manmohan Singh (Punjabi)ਸਾਧੂਆਂ ਦਾ ਮੇਲ-ਮਿਲਾਪ, ਸਾਧੂਆਂ ਦੀ ਕਥਾ ਵਾਰਤਾ ਦਾ ਸੁਆਦ,
Fareedkot Teeka(ਸੰਤ ਚੀ) ਸੰਤੋਂ ਕੀ ਸੰਗਤ ਦੇਹੁ ਸੰਤੋਂ ਕੀ ਕਥਾ ਮੇਂ ਮੇਰਾ (ਰਸੁ) ਪ੍ਰੇਮ ਹੋਵੈ॥
Prof. Sahib Singhਹੇ ਦੇਵਤਿਆਂ ਦੇ ਦੇਵਤੇ ਪ੍ਰਭੂ! ਮੈਨੂੰ ਸੰਤਾਂ ਦੀ ਸੰਗਤਿ ਬਖ਼ਸ਼, ਮਿਹਰ ਕਰ, ਮੈਂ ਸੰਤਾਂ ਦੀ ਪ੍ਰਭੂ-ਕਥਾ ਦਾ ਰਸ ਲੈ ਸਕਾਂ;ਪਦ ਅਰਥ ਚੀ = ਦੀ। ਰਸੁ = ਆਨੰਦ।
SikhNet (Spanish)Oh Dios de dioses, bendíceme con la Sociedad de los Santos,
ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥੧॥ ਰਹਾਉ ॥
sant prem maajhai deejai devaa dev |1| rahaau |
Sant Singh KhalsaThe sublime essence of the Saints' conversation, and the Love of the Saints. ||1||Pause||
Manmohan Singhand the love of saints Grant unto me, O Lord of the gods. Pause.
Manmohan Singh (Punjabi)ਅਤੇ ਸਾਧੂਆਂ ਦਾ ਪਿਆਰ, ਇਹ ਮੈਨੂੰ ਬਖਸ਼ ਹੇ ਦੇਵਤਿਆਂ ਦੇ ਸਾਹਿਬ ਠਹਿਰਾਉ।
Fareedkot Teeka(ਦੇਵਾ ਦੇਵ) ਹੇ ਦੇਵਤੋਂ ਕੇ ਪ੍ਰਕਾਸ਼ਕ ਅਕਾਲ ਪੁਰਖ! ਔਰ ਸੰਤੋਂ ਕੇ ਚਰਨੋਂ ਮੇਂ ਮੈਨੂੰ ਪ੍ਰੇਮ ਦੀਜੀਏ॥੧॥ ਰਹਾਉ ॥
Prof. Sahib Singhਮੈਨੂੰ ਸੰਤਾਂ ਦਾ (ਭਾਵ, ਸੰਤਾਂ ਨਾਲ) ਪ੍ਰੇਮ (ਕਰਨ ਦੀ ਦਾਤਿ) ਦੇਹ ॥੧॥ ਰਹਾਉ ॥ਪਦ ਅਰਥ ਮਾਝੈ = ਮੁਝੇ, ਮੈਨੂੰ। ਦੀਜੈ = ਦੇਹ ॥੧॥ ਰਹਾਉ ॥
SikhNet (Spanish)con la Dicha de Su Amor y con poder escuchar su Palabra. (1‑Pausa)
ਸੰਤ ਆਚਰਣ. ਸੰਤ ਚੋ ਮਾਰਗੁ; ਸੰਤ ਚ ਓਲ੍ਹਗ ਓਲ੍ਹਗਣੀ ॥੨॥
sant aacharan. sant cho maarag; sant ch olhag olhaganee |2|
Sant Singh KhalsaThe Character of the Saints, the lifestyle of the Saints, and the service of the servant of the Saints. ||2||
Manmohan SinghSaints character, the way of life of the Saints and the service of the servant of the saints I ask for.
Manmohan Singh (Punjabi)ਸਾਧੂਆਂ ਦਾ ਚਾਲ ਚਲਨ, ਸਾਧੂਆਂ ਦੀ ਜੀਵਨ ਰਹੁ-ਰੀਤੀ ਅਤੇ ਸਾਧੂਆਂ ਦੇ ਸੇਵਕਾਂ ਦੀ ਸੇਵਾ, ਮੈਂ ਮੰਗਦਾ ਹਾਂ।
Fareedkot Teekaਸੰਤੋਂ ਹੀ ਜੈਸਾ ਮੇਰਾ ਆਚਰਨ ਹੋ ਔਰ ਸੰਤੋਂ ਹੀ ਕੇ (ਮਾਰਗੁ) ਰਸਤੇ ਮੇਂ ਚਲੋਂ। (ਸੰਤ ਚ ਓਲ੍ਹਗ ਓਲ੍ਹਗਣੀ) ਔਰ ਸੰਤੋਂ ਕੋ ਜੋ ਲਗਨ ਲਗੀ ਹੈ ਵਹੀ ਮੇਰੇ ਕੋ ਲਗੈ ਵਾ ਸੰਤੋਂ ਕੇ ਦਾਸੋਂ ਕਾ ਮੈਂ ਦਾਸ ਹੋਊਂ॥੨॥
Prof. Sahib Singhਹੇ ਪ੍ਰਭੂ! ਮੈਨੂੰ ਸੰਤਾਂ ਵਾਲੀ ਕਰਣੀ, ਸੰਤਾਂ ਦਾ ਰਸਤਾ, ਸੰਤਾਂ ਦੇ ਦਾਸਾਂ ਦੀ ਸੇਵਾ ਬਖ਼ਸ਼ ॥੨॥ਪਦ ਅਰਥ ਆਚਰਣ = ਕਰਣੀ, ਕਰਤੱਬ। ਚੋ = ਦਾ। ਮਾਰਗੁ = ਰਸਤਾ। ਚ = ਦੇ। ਓਲ੍ਹਗ ਓਲ੍ਹਗਣੀ = ਦਾਸਾਂ ਦੀ ਸੇਵਾ। ਓਲ੍ਹਗ = ਦਾਸ, ਲਾਗੀ। ਓਲ੍ਹਗਣੀ = ਸੇਵਾ ॥੨॥
SikhNet (Spanish)Bendíceme con su conducta y su Sendero, y aférrame al Servicio de sus esclavos. (2)
ਅਉਰ ਇਕ ਮਾਗਉ; ਭਗਤਿ ਚਿੰਤਾਮਣਿ ॥
aaur ik maagau; bhagat chintaaman |
Sant Singh KhalsaI ask for these, and for one thing more - devotional worship, which shall fulfill my desires.
Manmohan SinghI pray for one thing more, the desire -fulfiller gem of Thine devotion.
Manmohan Singh (Punjabi)ਮੈਂ ਇਕ ਹੋਰ ਸ਼ੈ ਦੀ ਯਾਚਨਾ ਕਰਦਾ ਹਾਂ। ਤੇਰੇ ਅਨੁਰਾਗ ਦਾ ਇੱਛਾ-ਪੂਰਕ ਜਵੇਹਰ।
Fareedkot Teekaਔਰ ਇਕ ਆਪ ਕੀ ਭਗਤਿ ਜੋ ਚਿੰਤਾਮਣਿ ਰੂਪ ਹੈ, ਸੋ ਮਾਂਗਤਾ ਹੈ॥
Prof. Sahib Singhਮੈਂ ਤੈਥੋਂ ਇਕ ਹੋਰ (ਦਾਤਿ ਭੀ) ਮੰਗਦਾ ਹਾਂ, ਮੈਨੂੰ ਆਪਣੀ ਭਗਤੀ ਦੇਹ, ਜੋ ਮਨ-ਚਿੰਦੇ ਫਲ ਦੇਣ ਵਾਲੀ ਮਣੀ ਹੈ;ਪਦ ਅਰਥ ਚਿੰਤਾਮਣਿ = ਮਨ-ਚਿੰਦੇ ਫਲ ਦੇਣ ਵਾਲੀ ਮਣੀ।
SikhNet (Spanish)Busco también otra Bondad, Tu Alabanza que satisface todos los deseos,
ਜਣੀ ਲਖਾਵਹੁ; ਅਸੰਤ ਪਾਪੀ ਸਣਿ ॥੩॥
janee lakhaavahu; asant paapee san |3|
Sant Singh KhalsaDo not show me the wicked sinners. ||3||
Manmohan SinghShow me not the wicked and the sinner.
Manmohan Singh (Punjabi)ਪਾਂਥਰ ਅਤੇ ਪਾਪੀ ਮੈਨੂੰ ਨਾਂ ਵੇਖਾਲ।
Fareedkot Teeka(ਅਸੰਤ) ਦੁਸਟ ਪਾਪੀਓਂ ਕਾ ਮੇਰੇ ਕੋ (ਸਣਿ) ਸਾਥ (ਜਣੀ) ਮਤਿ ਲਖਾਵਹੁ, ਭਾਵ ਦਿਖਲਾਵਹੁ॥੩॥
Prof. Sahib Singhਮੈਨੂੰ ਵਿਕਾਰੀਆਂ ਤੇ ਪਾਪੀਆਂ ਦਾ ਦਰਸ਼ਨ ਨਾਹ ਕਰਾਈਂ ॥੩॥ਪਦ ਅਰਥ ਜਣੀ = ਨਾਹ। ਜਣੀ ਲਖਾਵਹੁ = ਨਾਹ ਦਿਖਾਵੀਂ। ਸਣਿ = ਸਣੇ, ਅਤੇ ॥੩॥
SikhNet (Spanish)y que nunca, nunca me dejes tener que ver con lo impuro y con gente malvada. (3)
ਰਵਿਦਾਸੁ ਭਣੈ; ਜੋ ਜਾਣੈ ਸੋ ਜਾਣੁ ॥
ravidaas bhanai; jo jaanai so jaan |
Sant Singh KhalsaSays Ravi Daas, he alone is wise, who knows this:
Manmohan SinghRavidas says, he alone is wise who knows that,
Manmohan Singh (Punjabi)ਰਵਿਦਾਸ ਆਖਦਾ ਹੈ, "ਕੇਵਲ ਓਹੀ ਸਿਆਣਾ ਹੈ, ਜਿਹੜਾ ਇਹ ਜਾਣਦਾ ਹੈ,
Fareedkot Teekaਰਵਿਦਾਸ ਜੀ ਕਹਤੇ ਹੈਂ: ਹੇ ਸ੍ਵਾਮੀ! ਗੁਰ ਗ੍ਯਾਨ ਕਰ ਇਸ ਭੇਦ ਕੋ ਜੋ ਜਾਨਤਾ ਹੈ, ਸੋ ਜਾਨਤਾ ਹੈ ਅਰਥਾਤ ਸੋ ਗ੍ਯਾਨੀ ਐਸਾ ਜਾਨਤਾ ਹੈ॥
Prof. Sahib Singhਰਵਿਦਾਸ ਆਖਦਾ ਹੈ-ਅਸਲ ਸਿਆਣਾ ਉਹ ਮਨੁੱਖ ਹੈ ਜੋ ਇਹ ਜਾਣਦਾ ਹੈ,ਪਦ ਅਰਥ ਭਣੈ = ਆਖਦਾ ਹੈ। ਜਾਣੁ = ਸਿਆਣਾ।
SikhNet (Spanish)Dice Ravi Das, sólo es sabio aquél que sabe
ਸੰਤ ਅਨੰਤਹਿ; ਅੰਤਰੁ ਨਾਹੀ ॥੪॥੨॥
sant ananteh; antar naahee |4|2|
Sant Singh Khalsathere is no difference between the Saints and the Infinite Lord. ||4||2||
Manmohan Singhbetween the saints and the Infinite Lord there is no difference.
Manmohan Singh (Punjabi)ਕਿ ਸਾਧੂ ਅਤੇ ਲਾ-ਮਹਿਦੂਦ ਸੁਆਮੀ ਵਿਚਕਾਰ ਕੋਈ ਫਰਕ ਨਹੀਂ।
Fareedkot Teekaਕਿ ਸੰਤ ਅਰੁ (ਅਨੰਤਹਿ) ਪਰਮੇਸ੍ਵਰ ਮੇਂ ਭੇਦੁ ਨਹੀਂ ਹੈ॥੪॥੨॥☬ਅਪਨੇ ਔਗੁਨ ਅਰੁ ਪਰਮੇਸ੍ਵਰ ਕੇ ਗੁਣ ਕਹ ਕਰ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਕਿ ਸੰਤਾਂ ਤੇ ਬੇਅੰਤ ਪ੍ਰਭੂ ਵਿਚ ਕੋਈ ਵਿੱਥ ਨਹੀਂ ਹੈ ॥੪॥੨॥ਪਦ ਅਰਥ ਅੰਤਰੁ = ਵਿੱਥ ॥੪॥੨॥
* ਭਾਵ: ਪ੍ਰਭੂ-ਦਰ ਤੋਂ ਅਰਦਾਸਿ-ਹੇ ਪ੍ਰਭੂ! ਸਾਧ ਸੰਗਤਿ ਦਾ ਮਿਲਾਪ ਬਖ਼ਸ਼।੧।
SikhNet (Spanish)que los Santos y el Señor Eterno no están separados, sino que son Uno con el otro. (4‑2)