ੴ

ਸਿੱਖਬਾਣੀ · SikhBani

ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥

sach varat santokh teerath giaan dhiaan isanaan
Guru Nanak Dev Ji ਗੁਰੂ ਨਾਨਕ ਦੇਵ ਜੀ · Raag Saarang · Ang 1245 · 5 lines
Translations

ਸਲੋਕ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak Dev, Primer Canal Divino.

ਸਚੁ ਵਰਤੁ. ਸੰਤੋਖੁ ਤੀਰਥੁ; ਗਿਆਨੁ ਧਿਆਨੁ ਇਸਨਾਨੁ ॥

sach varat. santokh teerath; giaan dhiaan isanaan |

Sant Singh KhalsaThose who have truth as their fast, contentment as their sacred shrine of pilgrimage, spiritual wisdom and meditation as their cleansing bath,
Manmohan SinghThey, who make truth their fasting, contentment their pilgrim-station, cognition and meditation their ablution,
Manmohan Singh (Punjabi)ਜੋ ਸੱਚ ਨੂੰ ਆਪਣਾ ਉਪਹਾਸ, ਸੁੰਤੁਸ਼ਟਤਾ ਨੂੰ ਆਪਣਾ ਯਾਤ੍ਰਾ-ਅਸਥਾਨ, ਗਿਆਤ ਅਤੇ ਸਿਮਰਨ ਨੂੰ ਆਪਣਾ ਮਜਨ,
Fareedkot Teekaਸਚ ਬੋਲਣਾ ਇਹ ਤੋ ਸ੍ਰੇਸ਼ਟ ਬਰਤ ਹੈ ਔਰ ਸੰਤੋਖ ਧਾਰਨਾ ਏਹ ਤੀਰਥ ਹੈ, ਸਾਸਤਰ ਬੋਧ ਦੁਆਰਾ ਜੋ ਹਰੀ ਕਾ ਧਿਆਨ ਕਰਨਾ ਹੈ, ਸੋ ਨਿਤਾਪ੍ਰਤਿ ਕਾ ਇਸ਼ਨਾਨ ਹੈ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਸੱਚ ਨੂੰ ਵਰਤ ਬਣਾਇਆ (ਭਾਵ, ਸੱਚ ਧਾਰਨ ਕਰਨ ਦਾ ਪ੍ਰਣ ਲਿਆ ਹੈ), ਸੰਤੋਖ ਜਿਨ੍ਹਾਂ ਦਾ ਤੀਰਥ ਹੈ, ਜੀਵਨ-ਮਨੋਰਥ ਦੀ ਸਮਝ ਤੇ ਪ੍ਰਭੂ-ਚਰਨਾਂ ਵਿਚ ਚਿੱਤ ਜੋੜਨ ਨੂੰ ਜਿਨ੍ਹਾਂ ਨੇ ਤੀਰਥਾਂ ਦਾ ਇਸ਼ਨਾਨ ਸਮਝਿਆ ਹੈ;

ਪਦ ਅਰਥ ਗਿਆਨੁ = ਪ੍ਰਭੂ ਦੇ ਗੁਣਾਂ ਦੀ ਵਿਚਾਰ, ਜੀਵਨ-ਆਦਰਸ਼ ਦੀ ਸਮਝ। ਧਿਆਨੁ = ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਨਾ।

SikhNet (Spanish)Si la Verdad fuera el ayuno, el Contentamiento los santuarios y la Sabiduría y la meditación, el baño.

ਦਇਆ ਦੇਵਤਾ. ਖਿਮਾ ਜਪਮਾਲੀ; ਤੇ ਮਾਣਸ ਪਰਧਾਨ ॥

deaa devataa. khimaa japamaalee; te maanas paradhaan |

Sant Singh Khalsakindness as their deity, and forgiveness as their chanting beads - they are the most excellent people.
Manmohan Singhcompassion their deity and forgiveness their rosary; the most sublime are those persons.
Manmohan Singh (Punjabi)ਕ੍ਰਿਪਾਲਤਾ ਨੂੰ ਆਪਣਾ ਦੇਵ ਅਤੇ ਮੁਆਫੀ ਦੇਣ ਨੂੰ ਆਪਣੀ ਮਾਲਾ ਬਣਾਉਂਦੇ ਹਨ, ਪਰਮ ਸਰੇਸ਼ਟ ਹਨ ਉਹ ਪੁਰਸ਼!
Fareedkot Teekaਦਇਆ ਕਰਨੀ ਏਹ ਦੇਵਤਾ ਕਾ ਪੂਜਨ ਹੈ ਔਰ ਖਿਮਾ ਧਾਰਨੀ ਏਹ ਮਾਲਾ ਲੈਕਰ ਜਪ ਕਰਨਾ ਹੈ। ਜਿਨ ਪੁਰਸ਼ੋਂ ਨੇ ਏਹ ਗੁਣ ਧਾਰਨ ਕੀਏ ਹੈਂ ਤੇ ਮਨੁਖ (ਪਰਧਾਨ) ਸ੍ਰੇਸ਼ਟ ਹੈਂ॥
Prof. Sahib Singhਦਇਆ ਜਿਨ੍ਹਾਂ ਦਾ ਇਸ਼ਟ-ਦੇਵ ਹੈ, (ਦੂਜਿਆਂ ਦੀ ਵਧੀਕੀ) ਸਹਾਰਨ ਦੀ ਆਦਤਿ ਜਿਨ੍ਹਾਂ ਦੀ ਮਾਲਾ ਹੈ;

ਪਦ ਅਰਥ ਜਪਮਾਲੀ = ਮਾਲਾ। ਪਰਧਾਨ = ਮੰਨੇ-ਪ੍ਰਮੰਨੇ, ਪੈਂਚ, ਤੁਰਨੇ-ਸਿਰ।

SikhNet (Spanish)Si la Compasión fuera su deidad y el Perdón fuera su Rosario de ración, uno viviría en la Excelencia.

ਜੁਗਤਿ ਧੋਤੀ ਸੁਰਤਿ ਚਉਕਾ; ਤਿਲਕੁ ਕਰਣੀ ਹੋਇ ॥

jugat dhotee surat chaukaa; tilak karanee hoe |

Sant Singh KhalsaThose who take the Way as their loincloth, and intuitive awareness their ritualistically purified enclosure, with good deeds their ceremonial forehead mark,
Manmohan SinghThey, who make the right way their lion-cloth, consciousness their sacred enclosure, good deeds their frontal-mark,
Manmohan Singh (Punjabi)ਜੋ ਠੀਕ ਮਾਰਗ ਨੂੰ ਆਪਣੇ ਤੇੜ ਦੀਚਾਦਰ, ਸੁਚੇਤਪੁਣੇ ਨੂੰ ਆਪਣਾ ਪਵਿੱਤਰ ਵਲਗਣ, ਸ਼ੁਭ ਅਮਲਾਂ ਨੂੰ ਆਪਣਾ ਟਿੱਕਾ,
Fareedkot Teekaਜੋ ਜੁੜੇ ਰਹਿਣਾ ਹੈ ਇਹ ਧੋਤੀ ਕਰੈ, (ਸੁਰਤਿ) ਉਤਮ ਪ੍ਰੀਤੀ ਰੂਪ ਚੌਂਕਾ ਪਾਵੇ ਅਰ ਸੁਭ ਕਰਣੀ ਰੂਪ ਤਿਲਕ ਹੋਵੈ॥
Prof. Sahib Singh(ਸੁਚੱਜਾ ਜੀਵਨ) ਜੀਉਣ ਦੀ ਜਾਚ ਜਿਨ੍ਹਾਂ ਲਈ (ਦੇਵ-ਪੂਜਾ ਵੇਲੇ ਪਹਿਨਣ ਵਾਲੀ) ਧੋਤੀ ਹੈ, ਸੁਰਤ (ਨੂੰ ਪਵਿਤ੍ਰ ਰੱਖਣਾ) ਜਿਨ੍ਹਾਂ ਦਾ (ਸੁੱਚਾ) ਚੌਂਕਾ ਹੈ, ਉੱਚੇ ਆਚਰਨ ਦਾ ਜਿਨ੍ਹਾਂ ਦੇ ਮੱਥੇ ਉਤੇ ਤਿਲਕ ਲਾਇਆ ਹੋਇਆ ਹੈ,

ਪਦ ਅਰਥ ਜੁਗਤਿ = ਜੀਉਣ ਦੀ ਜਾਚ। ਕਰਣੀ = ਉੱਚਾ ਆਚਰਨ।

SikhNet (Spanish)Si el Sendero fuera el taparrabo, la Conciencia Intuitiva, sus alrededores ritualmente purificados, las buenas acciones,

ਭਾਉ ਭੋਜਨੁ ਨਾਨਕਾ; ਵਿਰਲਾ ਤ ਕੋਈ ਕੋਇ ॥੧॥

bhaau bhojan naanakaa; viralaa ta koee koe |1|

Sant Singh Khalsaand love their food - O Nanak, they are very rare. ||1||
Manmohan Singhand the Lord's love their food; few, very few are such men, O Nanak.
Manmohan Singh (Punjabi)ਅਤੇ ਪ੍ਰਭੂ ਦੀ ਪ੍ਰੀਤ ਨੂੰ ਆਪਣਾ ਖਾਣਾ ਬਣਾਉਂਦੇ ਹਨ, ਥੋੜੇ ਬਹੁਤ ਹੀ ਥੋੜੇ ਹਨ ਐਸੇ ਪ੍ਰਾਣੀ, ਹੇ ਨਾਨਕ।
Fareedkot Teekaਤਿਸਮੈਂ (ਭਾਉ) ਗਿਆਨ ਰੂਪੀ ਭੋਜਨ ਤਿਆਰ ਹੋਤਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਭੋਜਨ ਕੋ ਕੋਈ ਕੋਈ ਵਿਰਲਾ ਹੀ ਪਾਵਤਾ ਹੈ, ਭਾਵ ਤਤ ਵੇਤਾ ਪੁਰਸ਼ ਅਤੀ ਥੋੜੇ ਹੈਂ॥੧॥☬ਸ੍ਰੀ ਗੁਰੂ ਅਮਰਦਾਸ ਜੀ ਬਰਤ ਰਖਨੇ ਕਾ ਪਰਕਾਰ ਕਹਿਤੇ ਹੈਂ:
Prof. Sahib Singhਤੇ ਪ੍ਰੇਮ ਜਿਨ੍ਹਾਂ (ਦੇ ਆਤਮਾ) ਦੀ ਖ਼ੁਰਾਕ ਹੈ, ਹੇ ਨਾਨਕ! ਉਹ ਮਨੁੱਖ ਸਭ ਤੋਂ ਚੰਗੇ ਹਨ; ਪਰ, ਇਹੋ ਜਿਹਾ ਮਨੁੱਖ ਹੈ ਕੋਈ ਕੋਈ ਵਿਰਲਾ ॥੧॥

ਪਦ ਅਰਥ ਭਾਉ = ਪ੍ਰੇਮ। ਤ = ਪਰ। ਖਿਮਾ = ਸਹਿਣ ਦਾ ਸੁਭਾਉ ॥੧॥

SikhNet (Spanish)la Marca de Azafrán, y el Alimento de uno fuera el Amor, entonces, oh, dice Nanak, extraordinario, en verdad extraordinario sería ese Devoto de Dios. (1)
Answers quote the Granth verbatim with Ang citations. AI commentary is not Gurbani and not a religious ruling.