ੴ

ਸਿੱਖਬਾਣੀ · SikhBani

ਨਉਮੀ ਨੇਮੁ ਸਚੁ ਜੇ ਕਰੈ ॥

naumee nem sach je karai
Guru Amardas Ji ਗੁਰੂ ਅਮਰਦਾਸ ਜੀ · Raag Saarang · Ang 1245 · 6 lines
Translations

ਮਹਲਾ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das Tercer Canal Divino.

ਨਉਮੀ; ਨੇਮੁ ਸਚੁ ਜੇ ਕਰੈ ॥

naumee; nem sach je karai |

Sant Singh KhalsaOn the ninth day of the month, make a vow to speak the Truth,
Manmohan SinghIf on the ninth lunar day, man makes a vow to speak the truth,
Manmohan Singh (Punjabi)ਜੇਕਰ ਨੌਵੀ ਥਿੱਤ ਨੂੰ ਇਨਸਾਨ ਸੱਚ ਬੋਲਣ ਦੀ ਪ੍ਰਤੱਗਿਆ ਕਰ ਲਵੇ,
Fareedkot Teekaਸਚ ਬੋਲਣੇ ਕਾ ਜੇ ਨੇਮ ਕਰੇ ਔਰ ਏਹ ਨੌਮੀ ਕੋ ਏਕ ਵਕਤ ਭੋਜਨਾਦਿਕ ਨੇਮ ਕਰੇ॥
Prof. Sahib Singhਜੇ ਮਨੁੱਖ ਸੱਚ ਧਾਰਨ ਕਰਨ ਦੇ ਨੇਮ ਨੂੰ ਨੌਮੀ (ਦਾ ਵਰਤ) ਬਣਾਏ,

ਪਦ ਅਰਥ ਨੇਮੁ = ਨਿਯਮ, ਨਿੱਤ-ਕਰਮ।

SikhNet (Spanish)Si en el noveno día de la luna uno practica la Verdad

ਕਾਮ ਕ੍ਰੋਧੁ ਤ੍ਰਿਸਨਾ; ਉਚਰੈ ॥

kaam krodh trisanaa; ucharai |

Sant Singh Khalsaand your sexual desire, anger and desire shall be eaten up.
Manmohan Singhthen he eats up his lust, wrath and desire.
Manmohan Singh (Punjabi)ਤਦ ਉਹ ਆਪਣੀ ਸ਼ਹਿਵਤ ਗੁੱਸੇ ਅਤੇ ਖਾਹਿਸ਼ ਨੂੰ ਖਾ ਜਾਂਦਾ ਹੈ।
Fareedkot Teekaਕਾਮ, ਕ੍ਰੋਧ ਔਰ ਤ੍ਰਿਸ਼ਨਾ ਕੋ (ਉਚਰੈ) ਉਚਾਰ ਦੇਵੇ, ਭਾਵ ਨਿਕਾਲ ਦੇਵੇ॥
Prof. Sahib Singhਕਾਮ ਕ੍ਰੋਧ ਤੇ ਲਾਲਚ ਨੂੰ ਚੰਗੀ ਤਰ੍ਹਾਂ ਦੂਰ ਕਰ ਲਏ;

ਪਦ ਅਰਥ ਉਚਰੈ = ਉੱਚਰੈ (ਉਚ-ਚਰੈ, ਉਚ-ਚਰੈ) ਚੰਗੀ ਤਰ੍ਹਾਂ ਖਾ ਜਾਏ।

SikhNet (Spanish)y se traga su lujuria, su enojo y su ansiedad, y en el décimo día cierra las diez puertas del cuerpo;

ਦਸਮੀ, ਦਸੇ ਦੁਆਰ ਜੇ ਠਾਕੈ; ਏਕਾਦਸੀ, ਏਕੁ ਕਰਿ ਜਾਣੈ ॥

dasamee, dase duaar je tthaakai; ekaadasee, ek kar jaanai |

Sant Singh KhalsaOn the tenth day, regulate your ten doors; on the eleventh day, know that the Lord is One.
Manmohan SinghIf on the tenth lunar day, mortal restrains his ten doors; on the eleventh lunar day, he realises the Lord to be one,
Manmohan Singh (Punjabi)ਜੇਕਰ ਚੰਦੋ ਦਸਵੀ ਨੂੰ ਪ੍ਰਾਣੀ ਆਪਣਿਆਂ ਦਸਾਂ ਹੀ ਦਰਾਂ ਨੂੰ ਰੋਕ ਲਵੇ, ਚੰਦੋ ਗਿਆਰ੍ਹਵੀ ਨੂੰ ਪ੍ਰਭੂ ਨੂੰ ਇਕ ਕਰਕੇ ਹੀ ਅਨੁਭਵ ਕਰੇ,
Fareedkot Teekaਦਸਮੀ ਕਾ ਫਲੋਹਾਰ ਏਹ ਹੈ, ਜੋ ਦਸੋ ਇੰਦ੍ਰੇ ਬਿਸ਼ਿਓਂ ਕੀ ਤਰਫ ਸੇ ਰੋਕੇ ਔਰ ਏਕ ਪਰਮੇਸ੍ਵਰ ਕੋ ਜਾਨਣਾ ਏਹ ਇਕਾਦਸੀ ਕਾ ਬਰਤ ਰਾਖੇ॥
Prof. Sahib Singhਜੇ ਦਸ ਹੀ ਇੰਦ੍ਰਿਆਂ ਨੂੰ (ਵਿਕਾਰਾਂ ਵਲੋਂ) ਰੋਕ ਰੱਖੇ (ਇਸ ਉੱਦਮ ਨੂੰ) ਦਸਮੀ (ਥਿੱਤ ਦਾ ਵਰਤ) ਬਣਾਏ; ਇਕ ਪਰਮਾਤਮਾ ਨੂੰ ਹਰ ਥਾਂ ਵਿਆਪਕ ਸਮਝੇ-ਇਹ ਉਸ ਦਾ ਏਕਾਦਸੀ ਦਾ ਵਰਤ ਹੋਵੇ;

ਪਦ ਅਰਥ ਦਸੇ ਦੁਆਰ = ਦਸ ਹੀ ਇੰਦਰੇ। ਠਾਕੈ = ਰੋਕ ਰੱਖੇ। ਏਕੁ ਕਰਿ ਜਾਣੈ = ਇਕ ਪਰਮਾਤਮਾ ਨੂੰ ਹਰ ਥਾਂ ਸਮਝੇ।

SikhNet (Spanish)en el décimo primer día uno se da cuenta de la Unidad de Dios.

ਦੁਆਦਸੀ. ਪੰਚ ਵਸਗਤਿ ਕਰਿ ਰਾਖੈ; ਤਉ ਨਾਨਕ. ਮਨੁ ਮਾਨੈ ॥

duaadasee. panch vasagat kar raakhai; tau naanak. man maanai |

Sant Singh KhalsaOn the twelfth day, the five thieves are subdued, and then, O Nanak, the mind is pleased and appeased.
Manmohan Singhand on the twelfth lunar day he overcomes his five deadly sins, then is his mind propitiated, O Nanak.
Manmohan Singh (Punjabi)ਅਤੇ ਬਾਰ੍ਹਵੀ ਨੂੰ ਆਪਣੇ ਪੰਜਾ ਪ੍ਰਾਣ-ਨਾਸਕ ਪਾਪਾਂ ਨੂੰ ਕਾਬੂ ਕਰ ਲਵੇ, ਤਦ ਉਸ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ, ਹੇ ਨਾਨਕ!
Fareedkot Teekaਦੁਆਦਸੀ ਕੋ ਪੰਚ ਕਾਮਾਦਿਕ ਬਿਕਾਰੋਂ ਕੇ (ਗਤਿ) ਗਵਨ ਕੋ ਵਸ ਕਰ ਰਾਖੇ, ਏਹ ਦੁਆਦਸੀ ਮੇਂ ਬਰਤ ਕਾ ਉਪਾਰਨਾ ਹੈ। ਸ੍ਰੀ ਗੁਰੂ ਜੀ ਕਹਿਤੇ ਹੈਂ: ਤੋ ਪਰਮੇਸ੍ਵਰ ਕਾ ਵਾ ਪਰਮੇਸ੍ਵਰ ਵਿਖੇ ਜੀਵ ਕਾ ਮਨ ਪਤੀਆਵਤਾ ਹੈ॥
Prof. Sahib Singhਪੰਜ ਕਾਮਾਦਿਕਾਂ ਨੂੰ ਕਾਬੂ ਵਿਚ ਰੱਖੇ-ਜੇ ਇਹ ਉਸ ਦਾ ਦੁਆਦਸੀ ਦਾ ਵਰਤ ਬਣੇ, ਤਾਂ, ਹੇ ਨਾਨਕ! ਮਨ ਪਤੀਜ ਜਾਂਦਾ ਹੈ।

ਪਦ ਅਰਥ ਪੰਚ = ਕਾਮ ਆਦਿਕ ਪੰਜ ਵਿਕਾਰ। ਵਸਗਤਿ ਕਰਿ ਰਾਖੈ = ਕਾਬੂ ਵਿਚ ਰੱਖੇ। ਮਾਨੈ = ਮੰਨਦਾ ਹੈ, ਪਤੀਜਦਾ ਹੈ, ਅਮੋੜ-ਪੁਣੇ ਤੋਂ ਹਟਦਾ ਹੈ, ਵਾਸਨਾ ਦੇ ਪਿੱਛੇ ਦੌੜਨ ਤੋਂ ਰੁਕਦਾ ਹੈ।

SikhNet (Spanish)Es en el décimo segundo día cuando uno se sobrepone a sus pasiones y la mente cree.

ਐਸਾ. ਵਰਤੁ ਰਹੀਜੈ ਪਾਡੇ; ਹੋਰ ਬਹੁਤੁ ਸਿਖ ਕਿਆ ਦੀਜੈ ॥੨॥

aisaa. varat raheejai paadde; hor bahut sikh kiaa deejai |2|

Sant Singh KhalsaObserve such a fast as this, O Pandit, O religious scholar; of what use are all the other teachings? ||2||
Manmohan SinghO Pandit, observe thou such a fasting. The imparting of any more instruction is of no avail.
Manmohan Singh (Punjabi)ਹੇ ਪੰਡਤ! ਤੂੰ ਐਹੋ ਜੇਹਾ ਉਪਹਾਸ ਰੱਖ। ਹੋਰ ਵਾਧੂ ਉਪਦੇਸ਼ ਦੇਣ ਦਾ ਕੋਈ ਲਾਭ ਨਹੀਂ।
Fareedkot Teekaਤਾਂ ਤੇ ਹੇ ਪੰਡਤ ਜੀ! ਐਸਾ ਬਰਤ ਰਖੋ ਔਰ ਅਧਿਕ ਸਿਖਿਆ ਕਿਆ ਦੇਣੀ ਹੈ॥੨॥
Prof. Sahib Singhਹੇ ਪੰਡਿਤ! ਜੇ ਇਹੋ ਜਿਹਾ ਵਰਤ ਨਿਬਾਹ ਸਕੀਏ ਤਾਂ ਕਿਸੇ ਹੋਰ ਸਿੱਖਿਆ ਦੀ ਲੋੜ ਨਹੀਂ ਪੈਂਦੀ ॥੨॥

ਪਦ ਅਰਥ ਵਰਤੁ = (ਰੋਟੀ ਨਾਹ ਖਾਣ ਦਾ) ਇਕਰਾਰ, ਪ੍ਰਣ। ਰਹੀਜੈ = ਨਿਬਾਹੀਏ। ਸਿਖ = ਸਿੱਖਿਆ ॥੨॥

SikhNet (Spanish)Oh Pandit, ninguna otra instrucción sirve de nada, obsérvala y encontrarás la Liberación. (2)
Answers quote the Granth verbatim with Ang citations. AI commentary is not Gurbani and not a religious ruling.