ੴ

ਸਿੱਖਬਾਣੀ · SikhBani

ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ ॥

satigur amrit birakh hai amrit ras faliaa
Guru Ramdas Ji ਗੁਰੂ ਰਾਮਦਾਸ ਜੀ · Raag Saarang · Ang 1245 · 6 lines
Translations

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri.

ਸਤਿਗੁਰੁ ਅੰਮ੍ਰਿਤ ਬਿਰਖੁ ਹੈ; ਅੰਮ੍ਰਿਤ ਰਸਿ ਫਲਿਆ ॥

satigur amrit birakh hai; amrit ras faliaa |

Sant Singh KhalsaThe True Guru is the tree of ambrosia. it bears the fruit of sweet nectar.
Manmohan SinghThe True Guru is the tree of Nectar. It bears the fruit of sweet Nectar.
Manmohan Singh (Punjabi)ਸੱਚੇ ਗੁਰੂ ਜੀ ਆਬਿ-ਹਿਯਾਤ ਦੇ ਬਿਰਛ ਹਨ। ਉਨ੍ਹਾਂ ਨੂੰ ਮਿੱਠ ਆਬਿ-ਇਸਾਤ ਦਾ ਮੇਵਾ ਲਗਦਾ ਹੈ।
Fareedkot Teekaਸਤਿਗੁਰੂ ਅੰਮ੍ਰਿਤ ਕਾ ਬਿਰਛ ਹੈ ਔਰ ਗਿਆਨ ਅੰਮ੍ਰਿਤ ਰਸ ਕਰ ਫਲਿਆ ਹੂਆ ਹੈ॥
Prof. Sahib Singhਗੁਰੂ (ਮਾਨੋ) ਅੰਮ੍ਰਿਤ ਦਾ ਰੁੱਖ ਹੈ ਜੋ ਅੰਮ੍ਰਿਤ ਦੇ ਰਸ ਨਾਲ ਫਲਿਆ ਹੋਇਆ ਹੈ (ਭਾਵ, ਜਿਸ ਨੂੰ ਅੰਮ੍ਰਿਤ-ਰਸ ਰੂਪ ਫਲ ਲੱਗਾ ਹੋਇਆ ਹੈ, ਜਿਸ ਪਾਸੋਂ ਨਾਮ-ਅੰਮ੍ਰਿਤ ਦਾ ਰਸ ਮਿਲਦਾ ਹੈ)।

ਪਦ ਅਰਥ ਅੰਮ੍ਰਿਤ ਬਿਰਖੁ = ਅੰਮ੍ਰਿਤ ਦਾ ਰੁੱਖ, ਆਤਮਕ ਜੀਵਨ ਦੇਣ ਵਾਲੇ ਨਾਮ-ਫਲ ਦਾ ਰੁੱਖ। ਰਸਿ = ਰਸ ਨਾਲ।

SikhNet (Spanish)El Guru es el Árbol de Néctar y Su Fruto también es de Néctar

ਜਿਸੁ ਪਰਾਪਤਿ ਸੋ ਲਹੈ; ਗੁਰਸਬਦੀ ਮਿਲਿਆ ॥

jis paraapat so lahai; gurasabadee miliaa |

Sant Singh KhalsaHe alone receives it, who is so pre-destined, through the Word of the Guru's Shabad.
Manmohan SinghHe alone receives it. By the Guru's instruction, meets he with his Lord.
Manmohan Singh (Punjabi)ਕੇਵਲ ਉਹ ਹੀ ਇਸ ਮੇਵੇ ਨੂੰ ਪਾਉਦਾ ਹੈ ਜਿਸ ਦੇ ਭਾਗਾ ਵਿੱਚ ਇਸ ਦੀ ਪਰਾਪਤੀ ਲਿਖੀ ਹੋਈ ਹੈ। ਗੁਰਾਂ ਦੇ ਉਪਦੇਸ਼ ਦੁਆਰਾ, ਉਹ ਆਪਣੇ ਸੁਆਮੀ ਨੂੰ ਮਿਲ ਪੈਦਾ ਹੈ।
Fareedkot Teekaਜਿਸ ਗੁਰ ਸਬਦੀ ਕੋ ਪ੍ਰਾਪਤਿ ਹੋਣਾ ਲਿਖਿਆ ਹੋਤਾ ਹੈ, ਸੋ ਲੇਤਾ ਹੈ ਔਰ ਸੋਈ ਗੁਰ ਉਪਦੇਸ਼ੀਓਂ ਸੇ ਮਿਲਿਆ ਹੈ॥
Prof. Sahib Singh(ਇਹ ਨਾਮ-ਰੂਪ ਅੰਮ੍ਰਿਤ ਫਲ) ਗੁਰੂ ਦੇ ਸ਼ਬਦ ਦੀ ਰਾਹੀਂ ਮਿਲਦਾ ਹੈ, ਪਰ ਉਹ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਦੇ ਭਾਗਾਂ ਵਿਚ ਪ੍ਰਾਪਤ ਕਰਨਾ ਧੁਰੋਂ ਲਿਖਿਆ ਹੈ।

ਪਦ ਅਰਥ ਜਿਸੁ = ਜਿਸ ਨੂੰ। ਜਿਸੁ ਪਰਾਪਤਿ = ਜਿਸ ਨੂੰ ਮਿਲਣਾ (ਸੰਜੋਗਾਂ ਵਿਚ ਲਿਖਿਆ ਹੋਇਆ ਹੈ)। ਗੁਰ ਸਬਦੀ = ਗੁਰੂ ਦੇ ਸ਼ਬਦ ਦੀ ਰਾਹੀਂ।

SikhNet (Spanish)y solamente si uno lo trae así inscrito en su Destino Lo obtiene, a través de la Palabra del Guru.

ਸਤਿਗੁਰ ਕੈ ਭਾਣੈ ਜੋ ਚਲੈ; ਹਰਿ ਸੇਤੀ ਰਲਿਆ ॥

satigur kai bhaanai jo chalai; har setee raliaa |

Sant Singh KhalsaOne who walks in harmony with the Will of the True Guru, is blended with the Lord.
Manmohan SinghHe who walks in the Guru's will, blends with his God.
Manmohan Singh (Punjabi)ਜਿਹੜਾ ਕੋਈ ਗੁਰਾਂ ਦੀ ਰਜਾ ਅੰਦਰ ਟੁਰਦਾ ਹੈ, ਉਹ ਆਪਣੇ ਵਾਹਿਗੁਰੂ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਜੋ ਪੁਰਸ਼ ਸਤਿਗੁਰ ਕੀ ਆਗਿਆ ਮੇਂ ਚੱਲਦਾ ਹੈ, ਸੋ ਹਰੀ ਕੇ ਸਾਥ ਅਭੇਦ ਹੂਆ ਹੈ॥
Prof. Sahib Singhਜਿਹੜਾ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦਾ ਹੈ, ਉਹ ਪਰਮਾਤਮਾ ਨਾਲ ਇਕ-ਰੂਪ ਹੋਇਆ ਰਹਿੰਦਾ ਹੈ।

ਪਦ ਅਰਥ ਕੈ ਭਾਣੈ = ਦੇ ਭਾਣੇ ਵਿਚ। ਸੇਤੀ = ਨਾਲ।

SikhNet (Spanish)Quien camina en la Voluntad del Guru, se une en Dios. A él, Yama,

ਜਮਕਾਲੁ ਜੋਹਿ. ਨ ਸਕਈ; ਘਟਿ ਚਾਨਣੁ ਬਲਿਆ ॥

jamakaal johi. na sakee; ghatt chaanan baliaa |

Sant Singh KhalsaThe Messenger of Death cannot even see him; his heart is illumined with God's Light.
Manmohan SinghThe death's courier can eye him not and the Divine Light shines in his mind.
Manmohan Singh (Punjabi)ਮੌਤ ਦਾ ਦੂਤ ਉਸ ਨੂੰ ਤੱਕ ਨਹੀਂ ਸਕਦਾ ਅਤੇ ਈਸ਼ਵਰੀ ਨੂਰ ਉਸ ਦੇ ਮਨ ਅੰਦਰ ਚਮਕਦਾ ਹੈ।
Fareedkot Teekaਜਮ ਕਾਲ ਤਿਸ ਪੁਰਸ਼ ਕੋ ਦੇਖ ਵਾ ਤਕ ਨਹੀਂ ਸਕਤਾ ਹੈ, ਕਿਉਂਕਿ ਤਿਸ ਕੇ ਹਿਰਦੇ ਮੇਂ ਗਿਆਨ ਰੂਪੀ ਚਾਨਣ ਪ੍ਰਗਾਸਿਆ ਹੈ॥
Prof. Sahib Singhਉਸ ਮਨੁੱਖ ਨੂੰ ਜਮਕਾਲ ਘੂਰ ਨਹੀਂ ਸਕਦਾ (ਭਾਵ, ਮੌਤ ਦਾ ਡਰ ਉਸ ਨੂੰ ਪੋਹ ਨਹੀਂ ਸਕਦਾ) ਕਿਉਂਕਿ ਉਸ ਦੇ ਹਿਰਦੇ ਵਿਚ ਰੱਬੀ ਜੋਤਿ ਜਗ ਪੈਂਦੀ ਹੈ।

ਪਦ ਅਰਥ ਜੋਹਿ ਨ ਸਕਈ = ਤੱਕ ਨਹੀਂ ਸਕਦਾ, ਘੂਰ ਨਹੀਂ ਸਕਦਾ।

SikhNet (Spanish)el mensajero de la muerte, no lo busca, pues su interior es iluminado.

ਨਾਨਕ. ਬਖਸਿ ਮਿਲਾਇਅਨੁ; ਫਿਰਿ ਗਰਭਿ. ਨ ਗਲਿਆ ॥੨੦॥

naanak. bakhas milaaeian; fir garabh. na galiaa |20|

Sant Singh KhalsaO Nanak, God forgives him, and blends him with Himself; he does not rot away in the womb of reincarnation ever again. ||20||
Manmohan SinghNanak, forgiving him, the Lord unites him with Himself and he putrefies not in the womb again.
Manmohan Singh (Punjabi)ਨਾਨਕ ਉਸ ਨੂੰ ਮੁਆਫ ਕਰ, ਪ੍ਰਭੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਅਤੇ ਉਹ ਮੁੜ ਕੇ ਪੇਟ ਅੰਦਰ ਗਲਦਾ ਸੜਦਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜਿਸੁ ਪੁਰਸ਼ ਕੋ ਗੁਰੋਂ ਦੁਆਰੇ ਨਾਮ ਬਖਸ਼ ਕਰ ਕੇ ਹਰੀ ਨੇ ਅਪਨੇ ਸਾਥ ਮਿਲਾਇਆ ਹੈ, ਸੋ ਫੇਰ ਗਰਭ ਜੂਨੀ ਰੂਪ ਕੁਠਾਲੀ ਮੇਂ ਨਹੀਂ ਗਲਾ ਹੈ॥੨੦॥☬ਕੋਈ ਏਕ ਬ੍ਰਹਮਣ ਜੋ ਇਕਾਦਸੀ ਆਦਿ ਬਾਹ੍ਯ ਸਾਧਨੋਂ ਕੋ ਮੁਖ ਰਖਤਾ ਥਾ, ਤਿਸ ਪ੍ਰਤੀ ਅੰਤ੍ਰੀਵ ਬਰਤਾਦਿਕੋਂ ਕਾ ਉਪਦੇਸ਼ ਕਰਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਬੰਦਿਆਂ ਨੂੰ ਉਸ ਪ੍ਰਭੂ ਨੇ ਬਖ਼ਸ਼ਸ਼ ਕਰ ਕੇ ਆਪਣੇ ਨਾਲ ਮਿਲਾਇਆ ਹੈ ਉਹ ਮੁੜ ਮੁੜ ਜੂਨਾਂ ਵਿਚ ਨਹੀਂ ਗਲਦੇ ॥੨੦॥

ਪਦ ਅਰਥ ਬਖਸਿ = ਬਖ਼ਸ਼ਸ਼ ਕਰ ਕੇ। ਮਿਲਾਇਅਨੁ = ਮਿਲਾਏ ਹਨ ਉਸ ਨੇ। ਗਰਭਿ = ਗਰਭ ਵਿਚ, (ਭਾਵ, ਜੂਨਾਂ ਵਿਚ) ॥੨੦॥

SikhNet (Spanish)Nanak dice, Él es bendecido y unido a Dios, sí, él ya no visitará un vientre más. (20)
Answers quote the Granth verbatim with Ang citations. AI commentary is not Gurbani and not a religious ruling.